ਪੈਸੇ ਪਿੱਛੇ ਪਾਗਲ ਹੋਈ ਦੁਨੀਆਂ
ਪੈਸੇ ਪਿੱਛੇ ਪਾਗਲ ਹੋਈ ਦੁਨੀਆਂ
“ਜੇ ਸਾਡੀਆਂ ਖ਼ਾਹਸ਼ਾਂ ਦਾ ਕੋਈ ਅੰਤ ਨਹੀਂ, ਤਾਂ ਅਸੀਂ ਜ਼ਿੰਦਗੀ ਵਿਚ ਕਦੀ ਸੰਤੁਸ਼ਟ ਨਹੀਂ ਹੋ ਸਕਦੇ।”—ਵਰਲਡਵੌਚ ਸੰਸਥਾ ਦੀ ਰਿਪੋਰਟ।
“ਅਸੀਂ ਕੀ ਚਾਹੁੰਦੇ ਹਾਂ? ਸਭ ਕੁਝ। ਸਾਨੂੰ ਸਭ ਕੁਝ ਕਦੋਂ ਚਾਹੀਦਾ ਹੈ? ਹੁਣੇ।” ਇਹ ਨਾਅਰਾ 1960 ਦੇ ਦਹਾਕੇ ਵਿਚ ਕਾਲਜਾਂ ਦੇ ਵਿਦਿਆਰਥੀਆਂ ਵਿਚ ਹਰਮਨ-ਪਿਆਰਾ ਸੀ। ਅੱਜ ਭਾਵੇਂ ਇਹ ਨਾਅਰਾ ਸੁਣਾਈ ਨਹੀਂ ਦਿੰਦਾ, ਪਰ ਸਾਰੀ ਦੁਨੀਆਂ ਇਸ ਅਸੂਲ ਤੇ ਚੱਲ ਰਹੀ ਹੈ। ਅਸਲ ਵਿਚ ਜ਼ਿਆਦਾ ਤੋਂ ਜ਼ਿਆਦਾ ਧਨ-ਪ੍ਰਾਪਤੀ ਲਈ ਸੰਘਰਸ਼ ਸਾਡੀ ਸਦੀ ਦੀ ਪਛਾਣ ਬਣ ਗਿਆ ਹੈ।
ਬਹੁਤ ਸਾਰੇ ਲੋਕਾਂ ਲਈ ਧਨ-ਦੌਲਤ ਹੀ ਸਭ ਕੁਝ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੇ ਇਕ ਵਾਰ ਕਿਹਾ ਸੀ: “ਅੱਜ ਕਿਸੇ ਇਨਸਾਨ ਦੀ ਪਛਾਣ ਇਸ ਗੱਲ ਤੋਂ ਨਹੀਂ ਕੀਤੀ ਜਾਂਦੀ ਕਿ ਉਹ ਕੀ ਕਰਦਾ ਹੈ, ਸਗੋਂ ਇਸ ਗੱਲ ਤੋਂ ਕੀਤੀ ਜਾਂਦੀ ਹੈ ਕਿ ਉਸ ਕੋਲ ਕੀ ਹੈ।” ਕੀ ਧਨ-ਦੌਲਤ ਨਾਲੋਂ ਵੀ ਕੀਮਤੀ ਕੋਈ ਚੀਜ਼ ਹੈ? ਜੇ ਹੈ, ਤਾਂ ਇਹ ਕੀ ਹੈ ਅਤੇ ਉਸ ਤੋਂ ਸਾਨੂੰ ਕੀ ਫ਼ਾਇਦੇ ਹੋਣਗੇ?