Skip to content

Skip to table of contents

ਕੀ ਅਸੀਂ ਕਦੇ ਬੇਫ਼ਿਕਰ ਹੋ ਕੇ ਜੀ ਸਕਾਂਗੇ?

ਕੀ ਅਸੀਂ ਕਦੇ ਬੇਫ਼ਿਕਰ ਹੋ ਕੇ ਜੀ ਸਕਾਂਗੇ?

ਕੀ ਅਸੀਂ ਕਦੇ ਬੇਫ਼ਿਕਰ ਹੋ ਕੇ ਜੀ ਸਕਾਂਗੇ?

ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਹੱਸਦੇ-ਖੇਡਦੇ ਦੇਖ ਕੇ ਕੌਣ ਖ਼ੁਸ਼ ਨਹੀਂ ਹੁੰਦਾ? ਬੱਚੇ ਜਦੋਂ ਆਪਣੇ ਮਾਪਿਆਂ ਨਾਲ ਹੁੰਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਪਰ ਕਈ ਬੱਚਿਆਂ ਨੂੰ ਖ਼ੁਸ਼ੀ ਦੇ ਇਹ ਪਲ ਨਹੀਂ ਮਿਲਦੇ। ਉਹ ਤਾਂ ਰੋਜ਼ਾਨਾ ਇਸੇ ਚਿੰਤਾ ਵਿਚ ਰਹਿੰਦੇ ਹਨ ਕਿ ਰਾਤ ਨੂੰ ਉਹ ਕਿੱਥੇ ਸੌਣਗੇ। ਕੀ ਇਨ੍ਹਾਂ ਬੇਘਰ ਬੱਚਿਆਂ ਤੇ ਹੋਰਨਾਂ ਗ਼ਰੀਬ ਲੋਕਾਂ ਲਈ ਉਮੀਦ ਦੀ ਕੋਈ ਕਿਰਨ ਹੈ?

ਪਰਮੇਸ਼ੁਰ ਦਾ ਬਚਨ ਚੰਗੇ ਭਵਿੱਖ ਦੀ ਇਕ ਉਮੀਦ ਦਿੰਦਾ ਹੈ। ਪਰਮੇਸ਼ੁਰ ਦੇ ਨਬੀ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਕਿਸੇ ਨੂੰ ਵੀ ਰੋਟੀ, ਕੱਪੜੇ ਤੇ ਮਕਾਨ ਦੀ ਚਿੰਤਾ ਨਹੀਂ ਕਰਨੀ ਪਵੇਗੀ। ਉਸ ਨੇ ਲਿਖਿਆ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।”—ਯਸਾਯਾਹ 65:21, 22.

ਪਰ ਕੀ ਇਹ ਉਮੀਦ ਰੱਖਣ ਦਾ ਕੋਈ ਠੋਸ ਆਧਾਰ ਹੈ? ਦਰਅਸਲ “ਉਮੀਦ” ਸ਼ਬਦ ਦਾ ਹਮੇਸ਼ਾ ਇਹੀ ਅਰਥ ਨਹੀਂ ਹੁੰਦਾ ਕਿ ਕੋਈ ਗੱਲ ਪੂਰੀ ਹੋ ਕੇ ਹੀ ਰਹੇਗੀ। ਮਿਸਾਲ ਲਈ ਇਕ ਬ੍ਰਾਜ਼ੀਲੀ ਕਹਾਵਤ ਕਹਿੰਦੀ ਹੈ ਕਿ ‘ਇਨਸਾਨ ਮਰਦੇ ਦਮ ਤਕ ਆਸ ਨਹੀਂ ਛੱਡਦਾ’ ਭਾਵੇਂ ਆਸ ਰੱਖਣ ਦਾ ਕੋਈ ਆਧਾਰ ਨਾ ਵੀ ਹੋਵੇ। ਪਰ ਜੀਉਂਦੇ ਪਰਮੇਸ਼ੁਰ ਵੱਲੋਂ ਦਿੱਤੀ ਉਮੀਦ ਬਿਲਕੁਲ ਵੱਖਰੀ ਹੈ। ਪੌਲੁਸ ਰਸੂਲ ਨੇ ਲਿਖਿਆ: “ਜੋ ਕੋਈ [ਪਰਮੇਸ਼ੁਰ] ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ।” (ਰੋਮੀਆਂ 10:11) ਬਾਈਬਲ ਦੀਆਂ ਪੂਰੀਆਂ ਹੋ ਚੁੱਕੀਆਂ ਭਵਿੱਖਬਾਣੀਆਂ ਸਾਡੇ ਭਰੋਸੇ ਨੂੰ ਪੱਕਾ ਕਰਦੀਆਂ ਹਨ ਕਿ ਯਹੋਵਾਹ ਦੁਆਰਾ ਕੀਤੇ ਦੂਸਰੇ ਵਾਅਦੇ ਵੀ ਜ਼ਰੂਰ ਪੂਰੇ ਹੋਣਗੇ। ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਸਾਰੇ ਭੈੜੇ ਹਾਲਾਤਾਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਕਰਕੇ ਬੱਚਿਆਂ ਨੂੰ ਫੁੱਟਪਾਥ ਤੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ।

ਅੱਜ ਵੀ ਬਾਈਬਲ ਦੀ ਫ਼ਾਇਦੇਮੰਦ ਸਲਾਹ ਬੇਸਹਾਰਾ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਸੁਧਾਰਨ ਅਤੇ ਖ਼ੁਸ਼ੀ ਪਾਉਣ ਵਿਚ ਮਦਦ ਦੇ ਸਕਦੀ ਹੈ। ਇਹ ਕਿਵੇਂ ਹੋ ਸਕਦਾ ਹੈ? ਇਸ ਸਵਾਲ ਦਾ ਜਵਾਬ ਪਾਉਣ ਲਈ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਮਿਲੋ। ਉਨ੍ਹਾਂ ਨੂੰ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।