Skip to content

Skip to table of contents

“ਜਾਗਦੇ ਰਹੋ”

“ਜਾਗਦੇ ਰਹੋ”

“ਜਾਗਦੇ ਰਹੋ”

ਪੁਰਾਣੇ ਸਮਿਆਂ ਵਿਚ ਦਰਬਾਨ ਸ਼ਹਿਰ ਦੇ ਫਾਟਕ, ਮੰਦਰ ਦੇ ਪ੍ਰਵੇਸ਼-ਦੁਆਰ ਅਤੇ ਕੁਝ ਘਰਾਂ ਦੇ ਬਾਹਰ ਚੌਕੀਦਾਰੀ ਕਰਦੇ ਸਨ। ਰਾਤ ਨੂੰ ਉਹ ਸਾਰੇ ਫਾਟਕ ਬੰਦ ਕਰ ਦਿੰਦੇ ਸਨ। ਇਸ ਤੋਂ ਇਲਾਵਾ, ਉਹ ਪੂਰੀ ਰਾਤ ਪਹਿਰੇਦਾਰੀ ਦਾ ਕੰਮ ਵੀ ਕਰਦੇ ਸਨ। ਕੋਈ ਵੀ ਖ਼ਤਰਾ ਨਜ਼ਰ ਆਉਣ ਤੇ ਉਹ ਸ਼ਹਿਰ ਦੇ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਹੋਕਾ ਦਿੰਦੇ ਸਨ। ਇਹ ਬਹੁਤ ਭਾਰੀ ਜ਼ਿੰਮੇਵਾਰੀ ਸੀ ਕਿਉਂਕਿ ਸ਼ਹਿਰ ਦੀ ਸੁਰੱਖਿਆ ਉਨ੍ਹਾਂ ਤੇ ਨਿਰਭਰ ਕਰਦੀ ਸੀ।

ਯਿਸੂ ਇਨ੍ਹਾਂ ਪਹਿਰੇਦਾਰਾਂ ਦੀ ਜ਼ਿੰਮੇਵਾਰੀ ਤੋਂ ਭਲੀ-ਭਾਂਤੀ ਜਾਣੂ ਸੀ। ਇਕ ਮੌਕੇ ਤੇ ਉਸ ਨੇ ਆਪਣੇ ਚੇਲਿਆਂ ਦੀ ਤੁਲਨਾ ਪਹਿਰੇਦਾਰਾਂ ਨਾਲ ਕੀਤੀ ਅਤੇ ਉਨ੍ਹਾਂ ਨੂੰ ਯਹੂਦੀ ਰੀਤੀ-ਵਿਵਸਥਾ ਦੇ ਅੰਤ ਪ੍ਰਤੀ ਜਾਗਦੇ ਰਹਿਣ ਲਈ ਕਿਹਾ। ਉਸ ਨੇ ਕਿਹਾ: ‘ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ। ਇਹ ਇੱਕ ਪਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਹ ਨੇ ਘਰੋਂ ਜਾਂਦੇ ਵੇਲੇ ਆਪਣੇ ਦਰਬਾਨ ਨੂੰ ਹੁਕਮ ਕੀਤਾ ਭਈ ਜਾਗਦਾ ਰਹੁ। ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦ ਆਵੇਗਾ।’—ਮਰਕੁਸ 13:33-35.

ਇਸੇ ਤਰ੍ਹਾਂ 125 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪਹਿਰਾਬੁਰਜ ਰਸਾਲਾ ‘ਜਾਗਦੇ ਰਹਿਣ’ ਬਾਰੇ ਯਿਸੂ ਦੀ ਚੇਤਾਵਨੀ ਨੂੰ ਲੋਕਾਂ ਤਕ ਪਹੁੰਚਾ ਰਿਹਾ ਹੈ। ਕਿਵੇਂ? ਜਿਵੇਂ ਇਸ ਰਸਾਲੇ ਦੇ ਸਫ਼ਾ 2 ਤੇ ਦੱਸਿਆ ਗਿਆ ਹੈ ਕਿ “ਇਹ ਸੰਸਾਰ ਦੀਆਂ ਘਟਨਾਵਾਂ ਉੱਤੇ ਨਿਗਾਹ ਰੱਖਦਾ ਹੈ ਜਿਉਂ-ਜਿਉਂ ਉਹ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਕਰਦੀਆਂ ਹਨ। ਇਹ ਰਸਾਲਾ ਸਾਰੇ ਲੋਕਾਂ ਨੂੰ ਇਸ ਖ਼ੁਸ਼ ਖ਼ਬਰੀ ਰਾਹੀਂ ਦਿਲਾਸਾ ਦਿੰਦਾ ਹੈ ਕਿ ਪਰਮੇਸ਼ੁਰ ਦਾ ਰਾਜ ਬਹੁਤ ਜਲਦੀ ਉਨ੍ਹਾਂ ਸਾਰਿਆਂ ਦਾ ਨਾਸ਼ ਕਰ ਦੇਵੇਗਾ ਜੋ ਆਪਣੇ ਸੰਗੀ ਮਨੁੱਖਾਂ ਉੱਤੇ ਜ਼ੁਲਮ ਕਰਦੇ ਹਨ ਅਤੇ ਕਿ ਉਹ ਇਸ ਧਰਤੀ ਨੂੰ ਇਕ ਫਿਰਦੌਸ ਵਿਚ ਬਦਲ ਦੇਵੇਗਾ।” ਪਹਿਰਾਬੁਰਜ ਰਸਾਲਾ ਦੁਨੀਆਂ ਵਿਚ ਸਭ ਤੋਂ ਵੱਧ ਵੰਡਿਆ ਜਾਣ ਵਾਲਾ ਧਾਰਮਿਕ ਰਸਾਲਾ ਹੈ। ਦੁਨੀਆਂ ਭਰ ਵਿਚ ਇਸ ਰਸਾਲੇ ਦੇ ਹਰ ਅੰਕ ਦੀਆਂ 150 ਭਾਸ਼ਾਵਾਂ ਵਿਚ 2,60,00,000 ਨਾਲੋਂ ਜ਼ਿਆਦਾ ਕਾਪੀਆਂ ਵੰਡੀਆਂ ਜਾਂਦੀਆਂ ਹਨ। ਪ੍ਰਾਚੀਨ ਸਮੇਂ ਦੇ ਪਹਿਰੇਦਾਰਾਂ ਵਾਂਗ ਯਹੋਵਾਹ ਦੇ ਗਵਾਹ ਹਰ ਥਾਂ ਲੋਕਾਂ ਨੂੰ ਅਧਿਆਤਮਿਕ ਤੌਰ ਤੇ ‘ਜਾਗਦੇ ਰਹਿਣ’ ਦਾ ਹੋਕਾ ਦੇ ਰਹੇ ਹਨ ਕਿਉਂਕਿ ਮਾਲਕ ਯਿਸੂ ਮਸੀਹ ਵਾਪਸ ਆਉਣ ਹੀ ਵਾਲਾ ਹੈ ਤੇ ਆ ਕੇ ਇਸ ਦੁਨੀਆਂ ਦਾ ਨਿਆਂ ਕਰੇਗਾ।—ਮਰਕੁਸ 13:26, 37.