ਇਕ ਮਹੱਤਵਪੂਰਣ ਘਟਨਾ
ਇਕ ਮਹੱਤਵਪੂਰਣ ਘਟਨਾ
ਅਸੀਂ ਕਿਹੜੀ ਘਟਨਾ ਦੀ ਗੱਲ ਕਰ ਰਹੇ ਹਾਂ? ਇੱਥੇ ਉਸ ਇਨਸਾਨ ਦੀ ਮੌਤ ਦੀ ਗੱਲ ਹੋ ਰਹੀ ਹੈ ਜੋ ਤਕਰੀਬਨ 2,000 ਸਾਲ ਪਹਿਲਾਂ ਮਰਿਆ ਸੀ। ਉਸ ਨੇ ਕਿਹਾ ਸੀ: “ਮੈਂ ਆਪਣੀ ਜਾਨ ਦਿੰਦਾ ਹਾਂ ਤਾਂ ਜੋ ਉਹ ਨੂੰ ਫੇਰ ਲਵਾਂ। ਕੋਈ ਉਸ ਨੂੰ ਮੈਥੋਂ ਖੋਹੰਦਾ ਨਹੀਂ ਪਰ ਮੈਂ ਆਪੇ ਉਸ ਨੂੰ ਦਿੰਦਾ ਹਾਂ।” (ਯੂਹੰਨਾ 10:17, 18) ਉਹ ਇਨਸਾਨ ਯਿਸੂ ਮਸੀਹ ਸੀ।
ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੀ ਕੁਰਬਾਨੀ ਦੀ ਯਾਦਗਾਰ ਮਨਾਉਣ ਲਈ ਕਿਹਾ ਸੀ। ਇਸ ਮੌਕੇ ਨੂੰ “ਅਸ਼ਾਇ ਰੱਬਾਨੀ” ਜਾਂ “ਪ੍ਰਭੂ-ਭੋਜ” ਵੀ ਕਿਹਾ ਜਾਂਦਾ ਹੈ। (1 ਕੁਰਿੰਥੀਆਂ 11:20; ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਦੇ ਗਵਾਹ ਹੋਰਨਾਂ ਨਾਲ ਮਿਲ ਕੇ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਵੀਰਵਾਰ, 24 ਮਾਰਚ 2005 ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਉਣਗੇ।
ਉਸ ਮੌਕੇ ਤੇ ਇਕ ਭਾਸ਼ਣ ਦਿੱਤਾ ਜਾਵੇਗਾ ਜਿਸ ਵਿਚ ਭਾਸ਼ਣਕਾਰ ਬਾਈਬਲ ਵਿੱਚੋਂ ਸਮਝਾਵੇਗਾ ਕਿ ਅਖ਼ਮੀਰੀ ਰੋਟੀ ਅਤੇ ਲਾਲ ਮੈ ਦੀ ਕੀ ਅਹਿਮੀਅਤ ਹੈ। (ਮੱਤੀ 26:26-28) ਭਾਸ਼ਣ ਵਿਚ ਇਹੋ ਜਿਹੇ ਕੁਝ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ: ਮਸੀਹੀਆਂ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਸਾਲ ਵਿਚ ਕਿੰਨੀ ਵਾਰ ਮਨਾਉਣੀ ਚਾਹੀਦੀ ਹੈ? ਕੌਣ ਰੋਟੀ ਤੇ ਮੈ ਖਾ-ਪੀ ਸਕਦੇ ਹਨ? ਯਿਸੂ ਦੀ ਮੌਤ ਤੋਂ ਕਿਨ੍ਹਾਂ ਨੂੰ ਲਾਭ ਹੁੰਦਾ ਹੈ? ਇਸ ਮਹੱਤਵਪੂਰਣ ਸਮਾਰੋਹ ਵਿਚ ਹਾਜ਼ਰ ਰਹਿ ਕੇ ਅਸੀਂ ਸਮਝ ਸਕਾਂਗੇ ਕਿ ਯਿਸੂ ਦੀ ਜ਼ਿੰਦਗੀ ਅਤੇ ਮੌਤ ਦਾ ਕੀ ਮਕਸਦ ਸੀ।
ਇਸ ਯਾਦਗਾਰੀ ਸਮਾਰੋਹ ਵਿਚ ਤੁਹਾਡਾ ਨਿੱਘਾ ਸੁਆਗਤ ਕੀਤਾ ਜਾਵੇਗਾ। ਸਹੀ ਥਾਂ ਅਤੇ ਸਮੇਂ ਬਾਰੇ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ।