ਇਕ ਬੇਸਹਾਰਾ ਯਤੀਮ ਨੂੰ ਇਕ ਬਾਪ ਦਾ ਸਹਾਰਾ ਮਿਲਿਆ
ਜੀਵਨੀ
ਇਕ ਬੇਸਹਾਰਾ ਯਤੀਮ ਨੂੰ ਇਕ ਬਾਪ ਦਾ ਸਹਾਰਾ ਮਿਲਿਆ
ਡੀਮੀਟਰੀਸ ਸੀਡੀਰੌਪੂਲੌਸ ਦੀ ਜ਼ਬਾਨੀ
“ਚੱਲ ਚੁੱਕ ਲੈ ਬੰਦੂਕ ਨੂੰ ਤੇ ਲਾ ਨਿਸ਼ਾਨਾ,” ਫ਼ੌਜੀਆਂ ਦੇ ਇਕ ਅਫ਼ਸਰ ਨੇ ਮੈਨੂੰ ਰਫਲ ਫੜਾਉਂਦੇ ਹੋਏ ਘੁਰਕ ਕੇ ਕਿਹਾ। ਮੈਂ ਨਰਮਾਈ ਨਾਲ ਇਨਕਾਰ ਕਰ ਦਿੱਤਾ। ਬਾਕੀ ਸਾਰੇ ਫ਼ੌਜੀਆਂ ਦੇ ਦੇਖਦੇ-ਦੇਖਦੇ ਉਸ ਨੇ ਮੇਰੇ ਵੱਲ ਆਪਣੀ ਬੰਦੂਕ ਕਰ ਕੇ ਚਲਾਉਣੀ ਸ਼ੁਰੂ ਕਰ ਦਿੱਤੀ। ਗੋਲ਼ੀਆਂ ਮੇਰੇ ਸਿਰ ਤੋਂ ਲੰਘ ਰਹੀਆਂ ਸਨ ਤੇ ਮੈਂ ਮੌਤ ਦੇ ਮੂੰਹ ਵਿਚ ਝਾਕ ਰਿਹਾ ਸੀ। ਭਾਵੇਂ ਮੈਂ ਉਸ ਸਮੇਂ ਬਚ ਗਿਆ, ਪਰ ਖ਼ਤਰੇ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਨਹੀਂ ਸੀ। ਆਓ ਮੈਂ ਤੁਹਾਨੂੰ ਆਪਣੀ ਜੀਵਨ ਕਥਾ ਸੁਣਾਵਾਂ।
ਮੇਰੇ ਮਾਂ-ਬਾਪ ਯੂਨਾਨੀ ਸਨ, ਪਰ ਉਹ ਤੁਰਕੀ ਦੇ ਕੱਪਦੁਕਿਯਾ ਇਲਾਕੇ ਵਿਚ ਕੇਸਰੀ ਸ਼ਹਿਰ ਦੇ ਲਾਗੇ ਰਹਿੰਦੇ ਸਨ ਅਤੇ 1922 ਵਿਚ ਮੇਰਾ ਜਨਮ ਉੱਥੇ ਹੀ ਹੋਇਆ ਸੀ। ਪਹਿਲੀ ਸਦੀ ਵਿਚ ਉਸ ਇਲਾਕੇ ਦੇ ਕੁਝ ਲੋਕ ਯਿਸੂ ਦੇ ਚੇਲੇ ਬਣੇ ਸਨ। (ਰਸੂਲਾਂ ਦੇ ਕਰਤੱਬ 2:9) ਪਰ 20ਵੀਂ ਸਦੀ ਦੇ ਸ਼ੁਰੂ ਤਕ ਜ਼ਮਾਨਾ ਕਾਫ਼ੀ ਬਦਲ ਗਿਆ ਸੀ।
ਪਹਿਲਾਂ ਸ਼ਰਨਾਰਥੀ ਫਿਰ ਯਤੀਮ
ਮੈਂ ਅਜੇ ਕੁਝ ਹੀ ਮਹੀਨਿਆਂ ਦਾ ਸੀ ਜਦ ਜੰਗ ਦੇ ਕਾਰਨ ਸਾਡੇ ਪਰਿਵਾਰ ਨੂੰ ਸ਼ਰਨਾਰਥੀਆਂ ਦੇ ਨਾਤੇ ਯੂਨਾਨ ਭੱਜਣਾ ਪਿਆ ਸੀ। ਹਫੜਾ-ਦਫੜੀ ਵਿਚ ਮੇਰੇ ਮਾਂ-ਬਾਪ ਨੇ ਮੈਨੂੰ ਚੁੱਕਣ ਤੋਂ ਸਿਵਾਇ ਹੋਰ ਕੁਝ ਨਹੀਂ ਚੁੱਕਿਆ। ਰਾਹ ਵਿਚ ਸਖ਼ਤ ਕਠਿਨਾਈਆਂ ਸਹਿੰਦੇ ਹੋਏ ਆਖ਼ਰਕਾਰ ਉਹ ਬੁਰੀ ਹਾਲਤ ਵਿਚ ਉੱਤਰੀ ਯੂਨਾਨ ਦੇ ਡਰਾਮਾ ਸ਼ਹਿਰ ਦੇ ਲਾਗੇ ਕਿਰਿਆ ਨਾਂ ਦੇ ਪਿੰਡ ਪਹੁੰਚੇ।
ਉੱਥੇ ਮੇਰਾ ਛੋਟਾ ਭਰਾ ਪੈਦਾ ਹੋਇਆ। ਜਦ ਮੈਂ ਚਾਰ ਸਾਲ ਦਾ ਸੀ, ਤਾਂ ਸਾਡੇ ਪਿਤਾ ਜੀ ਗੁਜ਼ਰ ਗਏ। ਭਾਵੇਂ ਉਨ੍ਹਾਂ ਦੀ ਉਮਰ ਸਿਰਫ਼ 27 ਸਾਲ ਦੀ ਸੀ, ਪਰ ਇੰਨੀਆਂ ਤੰਗੀਆਂ ਸਹਿਣ ਦੇ ਕਾਰਨ ਉਹ ਬਹੁਤ ਹੀ ਕਮਜ਼ੋਰ ਹੋ ਗਏ ਸਨ। ਮਾਤਾ ਜੀ ਨੇ ਵੀ ਬਹੁਤ ਦੁੱਖ ਝੱਲੇ ਸਨ ਤੇ ਕੁਝ ਹੀ ਸਮੇਂ ਵਿਚ ਉਹ ਵੀ ਦਮ ਤੋੜ ਗਏ ਤੇ ਮੈਨੂੰ ਤੇ ਮੇਰੇ ਭਰਾ ਨੂੰ ਇਕੱਲਿਆਂ ਬੇਸਹਾਰਾ ਛੱਡ ਗਏ। ਸਾਨੂੰ ਇਕ ਯਤੀਮਖ਼ਾਨੇ ਤੋਂ ਦੂਜੇ ਯਤੀਮਖ਼ਾਨੇ ਭੇਜਿਆ ਗਿਆ। ਜਦ ਮੈਂ 12 ਸਾਲਾਂ ਦਾ ਹੋਇਆ, ਤਾਂ ਮੈਂ ਥੱਸਲੁਨੀਕਾ ਦੇ ਇਕ ਯਤੀਮਖ਼ਾਨੇ ਵਿਚ ਮਕੈਨਿਕੀ ਸਿੱਖਣ ਲੱਗ ਪਿਆ।
ਯਤੀਮਖ਼ਾਨਿਆਂ ਦੀਆਂ ਤਨਹਾਈਆਂ ਵਿਚ ਪਲਦਾ ਹੋਇਆ ਮੈਂ ਸੋਚਿਆ ਕਰਦਾ ਸੀ ਕਿ ਕੁਝ ਲੋਕ ਇੰਨਾ ਦੁੱਖ ਕਿਉਂ ਭੁਗਤਦੇ ਹਨ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਰੱਬ ਇਸ ਤਰ੍ਹਾਂ ਦਾ ਭਾਣਾ ਕਿਉਂ ਵਰਤਣ ਦਿੰਦਾ ਹੈ। ਸਾਡੇ ਸਕੂਲ ਵਿਚ ਸਾਨੂੰ ਸਿਖਾਇਆ ਜਾਂਦਾ ਸੀ ਕਿ ਪਰਮੇਸ਼ੁਰ ਸਰਬਸ਼ਕਤੀਮਾਨ ਹੈ, ਪਰ ਜਦ ਮੈਂ ਸਵਾਲ ਕਰਦਾ ਸੀ, ਤਾਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਸੀ ਕਿ ਉਹ ਦੁੱਖ-ਤਕਲੀਫ਼ ਬਾਰੇ ਕੁਝ ਕਰਦਾ ਕਿਉਂ ਨਹੀਂ। ਸਭ ਕਹਿੰਦੇ ਸਨ ਕਿ ਗ੍ਰੀਕ ਆਰਥੋਡਾਕਸ ਚਰਚ ਸਭ ਤੋਂ ਵਧੀਆ ਧਰਮ ਹੈ, ਪਰ ਜਦ ਮੈਂ ਪੁੱਛਦਾ ਸੀ ਕਿ ‘ਜੇ ਆਰਥੋਡਾਕਸ ਚਰਚ ਸਭ ਤੋਂ ਵਧੀਆ ਹੈ, ਤਾਂ ਸਾਰੇ ਲੋਕ ਆਰਥੋਡਾਕਸ ਕਿਉਂ ਨਹੀਂ?’ ਤਾਂ ਮੈਨੂੰ ਚੱਜ ਦਾ ਕੋਈ ਜਵਾਬ ਨਹੀਂ ਮਿਲਦਾ ਸੀ।
ਸਾਡੇ ਅਧਿਆਪਕ ਨੇ ਸਾਨੂੰ ਇੰਨਾ ਜ਼ਰੂਰ ਸਿਖਾਇਆ ਸੀ ਕਿ ਬਾਈਬਲ ਇਕ ਪਵਿੱਤਰ ਕਿਤਾਬ ਹੈ। ਯਤੀਮਖ਼ਾਨੇ ਦਾ ਡਾਇਰੈਕਟਰ ਵੀ ਬਾਈਬਲ ਨੂੰ ਪਵਿੱਤਰ ਸਮਝਦਾ ਸੀ, ਪਰ ਇਕ ਗੱਲ ਮੈਨੂੰ ਕਦੇ ਸਮਝ ਨਹੀਂ ਆਉਂਦੀ ਸੀ ਕਿ ਉਹ ਕਿਸੇ ਧਾਰਮਿਕ ਰਸਮ-ਰਿਵਾਜ ਵਿਚ ਹਿੱਸਾ ਕਿਉਂ ਨਹੀਂ ਲੈਂਦਾ ਸੀ। ਜਦ ਮੈਂ ਇਸ ਬਾਰੇ ਸਵਾਲ ਕੀਤਾ, ਤਾਂ ਮੈਨੂੰ ਦੱਸਿਆ ਗਿਆ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦਾ ਹੁੰਦਾ ਸੀ। ਮੈਂ ਇਸ ਧਰਮ ਬਾਰੇ ਪਹਿਲਾਂ ਕਦੇ ਨਹੀਂ ਸੁਣਿਆ ਸੀ।
ਥੱਸਲੁਨੀਕਾ ਦੇ ਯਤੀਮਖ਼ਾਨੇ ਵਿਚ ਜਦ ਮੇਰੀ ਪੜ੍ਹਾਈ ਖ਼ਤਮ ਹੋਈ, ਤਾਂ ਮੈਂ 17 ਸਾਲਾਂ ਦਾ ਸੀ। ਦੂਜੀ ਵਿਸ਼ਵ ਜੰਗ ਸ਼ੁਰੂ ਹੋ ਚੁੱਕੀ ਸੀ ਤੇ ਯੂਨਾਨ ਉੱਤੇ ਜਰਮਨੀ ਦੇ ਨਾਜ਼ੀਆਂ ਦਾ ਰਾਜ ਚੱਲ ਰਿਹਾ ਸੀ। ਜਨਤਾ ਸੜਕਾਂ ਤੇ ਭੁੱਖੀ ਮਰ ਰਹੀ ਸੀ। ਮੈਂ ਗੁਜ਼ਾਰਾ ਕਰਨ ਲਈ ਸ਼ਹਿਰ ਤੋਂ ਬਾਹਰ ਖੇਤਾਂ ਵਿਚ ਕੰਮ ਕਰਨ ਚਲਾ ਗਿਆ।
ਬਾਈਬਲ ਵਿਚ ਮੇਰੇ ਸਵਾਲਾਂ ਦੇ ਜਵਾਬ
ਅਪ੍ਰੈਲ 1945 ਵਿਚ ਜਦ ਮੈਂ ਥੱਸਲੁਨੀਕਾ ਵਾਪਸ ਪਹੁੰਚਿਆ, ਤਾਂ ਮੇਰੇ ਇਕ ਲੰਗੋਟੀਏ ਯਾਰ ਦੀ ਭੈਣ ਪਾਸ਼ਾਲੀਆ ਮੈਨੂੰ ਮਿਲਣ ਆਈ। ਮੈਂ ਤੇ ਮੇਰਾ ਇਹ ਦੋਸਤ ਕਈ ਯਤੀਮਖ਼ਾਨਿਆਂ ਵਿਚ ਇਕੱਠੇ ਰਹਿ ਚੁੱਕੇ ਸੀ। ਪਾਸ਼ਾਲੀਆ ਆਪਣੇ ਲਾਪਤਾ ਵੀਰ ਨੂੰ ਲੱਭਦੀ-ਲੱਭਦੀ ਮੇਰੇ ਕੋਲ ਆਈ ਸੀ, ਪਰ ਮੈਂ ਵੀ ਨਹੀਂ ਜਾਣਦਾ ਸੀ ਕਿ ਉਹ ਕਿੱਥੇ ਸੀ। ਗੱਲ-ਗੱਲ ਵਿਚ ਉਸ ਨੇ ਮੈਨੂੰ ਦੱਸਿਆ ਕਿ ਉਹ ਯਹੋਵਾਹ ਦੀ ਗਵਾਹ ਸੀ। ਉਸ ਨੇ ਇਹ ਵੀ ਕਿਹਾ ਕਿ ਰੱਬ ਨੂੰ ਇਨਸਾਨਾਂ ਵਿਚ ਦਿਲਚਸਪੀ ਸੀ।
ਗੁੱਸੇ ਵਿਚ ਮੈਂ ਉਸ ਨੂੰ ਕਈ ਸਵਾਲ ਪੁੱਛੇ: ‘ਮੈਂ ਬਚਪਨ ਤੋਂ ਹੀ ਇੰਨੇ ਦੁੱਖ ਕਿਉਂ ਭੁਗਤਦਾ ਆਇਆ ਹਾਂ? ਮੇਰੇ ਮਾਂ-ਬਾਪ ਮੇਰੇ ਤੋਂ ਕਿਉਂ ਲੈ ਲਏ ਗਏ ਸਨ? ਰੱਬ ਕਿੱਥੇ ਸੀ ਜਦ ਮੈਨੂੰ ਉਸ ਦੀ ਲੋੜ ਸੀ?’ ਜਵਾਬ ਵਿਚ ਪਾਸ਼ਾਲੀਆ ਨੇ ਪੁੱਛਿਆ: “ਕੀ ਤੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਦੁੱਖਾਂ ਦੇ ਪਿੱਛੇ ਰੱਬ ਦਾ ਹੀ ਹੱਥ ਹੈ?” ਫਿਰ ਉਸ ਨੇ ਬਾਈਬਲ ਖੋਲ੍ਹ ਕੇ ਮੈਨੂੰ ਦਿਖਾਇਆ ਕਿ ਰੱਬ ਲੋਕਾਂ ਨੂੰ ਦੁੱਖ ਨਹੀਂ ਦਿੰਦਾ ਹੈ। ਹੌਲੀ-ਹੌਲੀ ਮੈਂ ਰੱਬ ਦਾ ਪਿਆਰ ਸਮਝਣ ਲੱਗਾ। ਉਸ ਨੇ ਮੈਨੂੰ ਯਸਾਯਾਹ 35:5-7 ਅਤੇ ਪਰਕਾਸ਼ ਦੀ ਪੋਥੀ 21:3, 4 ਵਰਗੇ ਹਵਾਲਿਆਂ ਤੋਂ ਦਿਖਾਇਆ ਕਿ ਜੰਗ, ਲੜਾਈ, ਬੀਮਾਰੀ ਅਤੇ ਮੌਤ ਮਿਟਾ ਦਿੱਤੇ ਜਾਣਗੇ ਅਤੇ ਜੋ ਲੋਕ ਪਰਮੇਸ਼ੁਰ ਦੇ ਕਹੇ ਮੁਤਾਬਕ ਚੱਲਣਗੇ ਉਹ ਹਮੇਸ਼ਾ ਲਈ ਧਰਤੀ ਤੇ ਜ਼ਿੰਦਾ ਰਹਿ ਸਕਣਗੇ।
ਮੈਨੂੰ ਪਰਿਵਾਰ ਦਾ ਸਹਾਰਾ ਮਿਲਿਆ
ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਪਾਸ਼ਾਲੀਆ ਦਾ ਭਰਾ ਗੁਰੀਲਾ ਯੁੱਧ ਵਿਚ ਮਾਰਿਆ ਗਿਆ ਸੀ। ਹਮਦਰਦੀ ਲਈ ਮੈਂ ਮਕਾਣੇ ਗਿਆ। ਉਨ੍ਹਾਂ ਨੂੰ ਹੌਸਲਾ ਦੇਣ ਦੀ ਬਜਾਇ ਉਨ੍ਹਾਂ ਨੇ ਮੇਰੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਤੋਂ ਬਾਅਦ ਵੀ ਮੈਂ ਬਾਈਬਲ ਦੀਆਂ ਗੱਲਾਂ ਸੁਣਨ ਲਈ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਿਹਾ। ਕੁਝ ਹੀ ਸਮੇਂ ਵਿਚ ਮੈਂ ਯਹੋਵਾਹ ਦੇ ਗਵਾਹਾਂ ਦੇ ਇਕ ਛੋਟੇ ਸਮੂਹ ਨਾਲ ਮਿਲਣ-ਗਿਲਣ ਲੱਗ ਪਿਆ। ਉਹ ਲੁਕ-ਛਿੱਪ ਕੇ ਬਾਈਬਲ ਦੀ ਸਟੱਡੀ ਕਰਦੇ ਹੁੰਦੇ ਸੀ। ਭਾਵੇਂ ਲੋਕ ਗਵਾਹਾਂ ਬਾਰੇ ਬੁਰਾ-ਭਲਾ ਕਹਿੰਦੇ ਸਨ, ਪਰ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਮੈਂ ਉਨ੍ਹਾਂ ਨਾਲ ਸੰਗਤ ਕਰਨੀ ਜਾਰੀ ਰੱਖਾਂਗਾ।
ਗਵਾਹਾਂ ਦੇ ਉਸ ਸਮੂਹ ਵਿਚ ਮੈਨੂੰ ਉਹ ਪਿਆਰ ਮਿਲਿਆ ਜਿਸ ਦੀ ਮੈਨੂੰ ਬਚਪਨ ਤੋਂ ਉਮੰਗ ਸੀ। ਪਰਿਵਾਰ ਦੇ ਉਸ ਮਾਹੌਲ ਵਿਚ ਮੈਨੂੰ ਅਜਿਹੇ ਭੈਣ-ਭਰਾ ਤੇ ਦੋਸਤ ਮਿਲੇ ਜੋ ਮੇਰੀ ਹਰ ਤਰ੍ਹਾਂ ਮਦਦ ਕਰਨ ਲਈ ਅਤੇ ਮੈਨੂੰ ਦਿਲਾਸਾ ਦੇਣ ਲਈ ਤਿਆਰ ਸਨ। (2 ਕੁਰਿੰਥੀਆਂ 7:5-7) ਇਸ ਤੋਂ ਵੱਡੀ ਗੱਲ ਸੀ ਕਿ ਇਸ ਬੇਸਹਾਰੇ ਯਤੀਮ ਨੂੰ ਯਹੋਵਾਹ ਪਰਮੇਸ਼ੁਰ ਬਾਰੇ ਸਿੱਖ ਕੇ ਇਕ ਬਾਪ ਦਾ ਸਹਾਰਾ ਮਿਲਿਆ। ਉਸ ਦੇ ਰਹਿਮ ਅਤੇ ਪਿਆਰ ਵਰਗੇ ਗੁਣਾਂ ਨੇ ਮੈਨੂੰ ਉਸ ਵੱਲ ਖਿੱਚ ਲਿਆ। (ਜ਼ਬੂਰਾਂ ਦੀ ਪੋਥੀ 23:1-6) ਇੰਨੇ ਸਾਲਾਂ ਬਾਅਦ ਮੈਨੂੰ ਇਕ ਪਿਆਰੇ ਪਰਿਵਾਰ ਦੇ ਨਾਲ-ਨਾਲ ਇਕ ਪਿਆਰਾ ਪਿਤਾ ਮਿਲਿਆ! ਇਸ ਦਾ ਮੇਰੇ ਤੇ ਇੰਨਾ ਅਸਰ ਪਿਆ ਕਿ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਸਤੰਬਰ 1945 ਵਿਚ ਬਪਤਿਸਮਾ ਲੈ ਲਿਆ।
ਮੀਟਿੰਗਾਂ ਵਿਚ ਬਾਕਾਇਦਾ ਜਾਣ ਨਾਲ ਮੇਰੀ ਜਾਣਕਾਰੀ ਅਤੇ ਨਿਹਚਾ ਵਿਚ ਵਾਧਾ ਹੋਇਆ। ਸਾਡੇ ਪਿੰਡ ਤੋਂ ਸਾਢੇ ਛੇ ਕਿਲੋਮੀਟਰ ਤੇ ਮੀਟਿੰਗਾਂ ਲੱਗਦੀਆਂ ਸਨ ਤੇ ਉੱਥੇ ਪਹੁੰਚਣ ਲਈ ਤੁਰਨ ਤੋਂ ਸਿਵਾਇ ਹੋਰ ਕੋਈ ਤਰੀਕਾ ਨਹੀਂ ਸੀ। ਅਸੀਂ
ਕਈ ਜਣੇ ਇਕੱਠੇ ਜਾਂਦੇ ਹੁੰਦੇ ਸੀ ਤੇ ਰਾਹ ਵਿਚ ਬਾਈਬਲ ਦੀਆਂ ਸੱਚਾਈਆਂ ਉੱਤੇ ਚਰਚਾ ਕਰਦੇ ਹੁੰਦੇ ਸੀ। ਇਨ੍ਹਾਂ ਯਾਦਾਂ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਜਦ ਮੈਨੂੰ 1945 ਦੇ ਅਖ਼ੀਰ ਵਿਚ ਪਾਇਨੀਅਰੀ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਇਸ ਵਿਚ ਹਿੱਸਾ ਲੈ ਕੇ ਖ਼ੁਸ਼ ਸੀ। ਇਹ ਸਮਾਂ ਮੇਰੇ ਲਈ ਸੱਚਾਈ ਵਿਚ ਤਕੜੇ ਹੋਣ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਅੱਗੇ ਮੈਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਕਾਫ਼ੀ ਸੰਘਰਸ਼ ਕਰਨਾ ਪੈਣਾ ਸੀ।ਵਿਰੋਧ ਦਾ ਉਲਟਾ ਨਤੀਜਾ
ਉਨ੍ਹੀਂ ਦਿਨੀਂ ਪੁਲਸ ਦੇ ਸਿਪਾਹੀ ਬੰਦੂਕਾਂ ਤਾਣ ਕੇ ਸਾਡੀਆਂ ਮੀਟਿੰਗਾਂ ਤੇ ਛਾਪੇ ਮਾਰਦੇ ਸਨ। ਯੂਨਾਨ ਵਿਚ ਘਰੇਲੂ ਜੰਗ ਲੜੀ ਜਾ ਰਹੀ ਸੀ ਅਤੇ ਦੇਸ਼ ਉੱਤੇ ਸੈਨਾ ਦਾ ਰਾਜ ਸੀ। ਵਿਰੋਧੀ ਧੜੇ ਇਕ-ਦੂਜੇ ਨੂੰ ਆਪਣੀ ਨਫ਼ਰਤ ਦਾ ਸ਼ਿਕਾਰ ਬਣਾ ਰਹੇ ਸਨ। ਹੰਗਾਮੇ ਦਾ ਫ਼ਾਇਦਾ ਉਠਾਉਂਦੇ ਹੋਏ ਚਰਚ ਦੇ ਪਾਦਰੀਆਂ ਨੇ ਸਰਕਾਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਯਹੋਵਾਹ ਦੇ ਗਵਾਹ ਕਮਿਊਨਿਸਟ ਸਨ। ਨਤੀਜੇ ਵਜੋਂ ਸਾਡਾ ਬੁਰੀ ਤਰ੍ਹਾਂ ਵਿਰੋਧ ਕੀਤਾ ਜਾਣ ਲੱਗਾ।
ਦੋ ਸਾਲਾਂ ਦੇ ਅੰਦਰ-ਅੰਦਰ ਮੈਂ ਤੇ ਦੋ ਹੋਰ ਪਾਇਨੀਅਰ ਭਰਾ ਕਈ ਵਾਰ ਗਿਰਫ਼ਤਾਰ ਕੀਤੇ ਗਏ ਸੀ। ਛੇ ਵਾਰ ਸਾਨੂੰ ਚਾਰ-ਚਾਰ ਮਹੀਨਿਆਂ ਦੀ ਸਜ਼ਾ ਮਿਲੀ। ਪਰ ਜੇਲ੍ਹਾਂ ਰਾਜਨੀਤਿਕ ਕੈਦੀਆਂ ਨਾਲ ਭਰੀਆਂ ਹੋਣ ਕਰਕੇ ਸਾਨੂੰ ਹਰ ਵਾਰ ਰਿਹਾ ਕਰ ਦਿੱਤਾ ਜਾਂਦਾ ਸੀ। ਅਸੀਂ ਆਪਣੀ ਆਜ਼ਾਦੀ ਕਿਵੇਂ ਵਰਤੀ? ਭਾਵੇਂ ਸਾਨੂੰ ਫਿਰ ਤੋਂ ਗਿਰਫ਼ਤਾਰ ਹੋਣ ਦਾ ਖ਼ਤਰਾ ਸੀ, ਪਰ ਅਸੀਂ ਪ੍ਰਚਾਰ ਕਰਦੇ ਰਹੇ। ਇਕ ਵਾਰ ਅਸੀਂ ਇੱਕੋ ਹਫ਼ਤੇ ਵਿਚ ਤਿੰਨ ਵਾਰ ਫੜੇ ਗਏ! ਅਸੀਂ ਜਾਣਦੇ ਸੀ ਕਿ ਸਾਡੇ ਕਈ ਭਰਾ ਬੰਜਰ ਟਾਪੂਆਂ ਤੇ ਬਣਵਾਸ ਦੀ ਸਜ਼ਾ ਭੁਗਤ ਰਹੇ ਸਨ। ਮੈਂ ਸੋਚਿਆ ਕਰਦਾ ਸੀ ਕਿ ਕੀ ਅਜਿਹੀਆਂ ਅਜ਼ਮਾਇਸ਼ਾਂ ਵਿਚ ਮੇਰੀ ਨਿਹਚਾ ਮਜ਼ਬੂਤ ਰਹੇਹੀ।
ਫਿਰ ਇਕ ਔਖਾ ਸਮਾਂ ਆਇਆ ਜਦ ਮੈਨੂੰ ਹਰ ਰੋਜ਼ ਥਾਣੇ ਜਾ ਕੇ ਰਿਪੋਰਟ ਕਰਨਾ ਪੈਂਦਾ ਸੀ। ਮੈਨੂੰ ਥੱਸਲੁਨੀਕਾ ਦੇ ਲਾਗੇ ਏਵੌਜ਼ਮੌਸ ਪਿੰਡ ਭੇਜ ਦਿੱਤਾ ਗਿਆ ਕਿਉਂਕਿ ਪੁਲਸ ਸਟੇਸ਼ਨ ਉੱਥੇ ਸੀ। ਮੈਂ ਉਸ ਦੇ ਲਾਗੇ ਇਕ ਕਮਰਾ ਕਰਾਏ ਤੇ ਲੈ ਲਿਆ ਅਤੇ ਆਪਣਾ ਗੁਜ਼ਾਰਾ ਤੋਰਨ ਲਈ ਭਾਂਡਿਆਂ ਦੀ ਕਲੀ ਕਰਦਾ ਹੋਇਆ ਥਾਂ-ਥਾਂ ਜਾਣ ਲੱਗਾ। ਇਸ ਤਰੀਕੇ ਨਾਲ ਮੈਂ ਸ਼ੱਕ ਪੈਦਾ ਕਰਨ ਤੋਂ ਬਿਨਾਂ ਆਲੇ-ਦੁਆਲੇ ਦੇ ਪਿੰਡਾਂ ਵਿਚ ਪੈਸੇ ਕਮਾਉਣ ਦੇ ਨਾਲ-ਨਾਲ ਪ੍ਰਚਾਰ ਵੀ ਕਰ ਸਕਦਾ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ। ਉਨ੍ਹਾਂ ਵਿੱਚੋਂ ਦਸ ਜਣੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ।
ਦਸਾਂ ਸਾਲਾਂ ਵਿਚ ਅੱਠ ਜੇਲ੍ਹਾਂ ਅੰਦਰ
ਸੰਨ 1949 ਦੇ ਅਖ਼ੀਰ ਤਕ ਮੈਂ ਪੁਲਸ ਦੀ ਨਿਗਰਾਨੀ ਹੇਠ ਰਿਹਾ ਜਿਸ ਤੋਂ ਬਾਅਦ ਮੈਂ ਥੱਸਲੁਨੀਕਾ ਵਾਪਸ ਆ ਕੇ ਪਾਇਨੀਅਰੀ ਕਰਦਾ ਰਿਹਾ। ਫਿਰ ਜਦ ਮੈਂ ਸੋਚਿਆ ਕਿ ਮੇਰੀਆਂ ਮੁਸ਼ਕਲਾਂ ਖ਼ਤਮ ਹੋ ਗਈਆਂ ਸਨ, ਤਾਂ ਮੈਨੂੰ ਫ਼ੌਜ ਵਿਚ ਭਰਤੀ ਹੋਣ ਦਾ ਅਚਾਨਕ ਸੱਦਾ ਆ ਗਿਆ। ਬਾਈਬਲ ਦੀ ਸਿੱਖਿਆ ਮੁਤਾਬਕ ਮੈਂ ਆਪਣਾ ਮਨ ਬਣਾ ਚੁੱਕਾ ਸੀ ਕਿ ਮੈਂ ‘ਲੜਾਈ ਨਾ ਸਿਖਾਂਗਾ।’ (ਯਸਾਯਾਹ 2:4) ਤਾਂ ਫਿਰ ਮੇਰੇ ਲਈ ਉਹ ਸਮਾਂ ਸ਼ੁਰੂ ਹੋਇਆ ਜਦ ਮੈਂ ਯੂਨਾਨ ਦੀਆਂ ਸਭ ਤੋਂ ਭੈੜੀਆਂ ਜੇਲ੍ਹਾਂ ਵਿਚ ਧੱਕੇ ਖਾਣੇ ਸ਼ੁਰੂ ਕੀਤੇ।
ਸਾਰੀ ਗੱਲ ਡਰਾਮਾ ਸ਼ਹਿਰ ਵਿਚ ਸ਼ੁਰੂ ਹੋਈ ਸੀ। ਮੈਨੂੰ ਉੱਥੇ ਕੈਦ ਹੋਏ ਨੂੰ ਅਜੇ ਮਸਾਂ ਇਕ ਹਫ਼ਤਾ ਹੋਇਆ ਸੀ, ਜਦ ਨਵੇਂ ਭਰਤੀ ਹੋਏ ਫ਼ੌਜੀਆਂ ਨੇ ਬੰਦੂਕਾਂ ਨਾਲ ਨਿਸ਼ਾਨੇ ਲਾਉਣੇ ਸਿੱਖਣੇ ਸ਼ੁਰੂ ਕੀਤੇ। ਇਕ ਦਿਨ ਮੈਨੂੰ ਵੀ ਅਭਿਆਸ ਕਰਨ ਲਈ ਲੈ ਜਾਇਆ ਗਿਆ। ਫ਼ੌਜੀਆਂ ਦੇ ਇਕ ਅਫ਼ਸਰ ਨੇ ਮੈਨੂੰ ਰਫਲ ਫੜਾਉਂਦੇ ਹੋਏ ਨਿਸ਼ਾਨਾ ਲਾਉਣ ਲਈ ਕਿਹਾ। ਜਦ ਮੈਂ ਇਨਕਾਰ ਕੀਤਾ, ਤਾਂ ਉਸ ਨੇ ਮੇਰੇ ਵੱਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦ ਬਾਕੀ ਦੇ ਅਫ਼ਸਰਾਂ ਨੇ ਦੇਖਿਆ ਕਿ ਮੈਂ ਆਪਣਾ ਮਨ ਬਦਲਣ ਵਾਲਾ ਨਹੀਂ, ਤਾਂ ਉਨ੍ਹਾਂ ਨੇ ਬੇਰਹਿਮੀ ਨਾਲ ਮੈਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀਆਂ ਭਲ਼ਦੀਆਂ ਸਿਗਰਟਾਂ ਨੂੰ ਮੇਰੇ ਹੱਥਾਂ ਦੀਆਂ ਤਲੀਆਂ ਤੇ ਬੁਝਾਇਆ। ਫਿਰ ਮੈਨੂੰ ਇਕੱਲਿਆਂ ਇਕ ਕਾਲ-ਕੋਠੜੀ ਵਿਚ ਬੰਦ ਕੀਤਾ ਗਿਆ। ਇਸ ਤਰ੍ਹਾਂ ਦਾ ਮਸਲਾ ਤਿੰਨ ਦਿਨ ਚੱਲਦਾ ਰਿਹਾ। ਸਿਗਰਟਾਂ ਦੇ ਕਾਰਨ ਮੇਰੇ ਜ਼ਖ਼ਮੀ ਹੱਥਾਂ ਵਿਚ ਬਹੁਤ ਦਰਦ ਹੋ ਰਿਹਾ ਸੀ ਅਤੇ ਕਈ ਸਾਲ ਇਨ੍ਹਾਂ ਤੇ ਨਿਸ਼ਾਨ ਪਏ ਰਹੇ।
ਫ਼ੌਜੀ ਅਦਾਲਤ ਵਿਚ ਮੇਰੇ ਮੁਕੱਦਮੇ ਦੇ ਪੇਸ਼ ਹੋਣ ਤੋਂ ਪਹਿਲਾਂ ਮੈਨੂੰ ਕ੍ਰੀਟ ਟਾਪੂ ਤੇ ਇਰਾਕਲੀਓਨ ਸ਼ਹਿਰ ਦੇ ਇਕ ਮਿਲਟਰੀ ਯਿਰਮਿਯਾਹ 1:19 ਦਾ ਹਵਾਲਾ ਯਾਦ ਆਇਆ ਜਿੱਥੇ ਲਿਖਿਆ ਹੈ: “ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।” ਫਿਰ “ਪਰਮੇਸ਼ੁਰ ਦੀ ਸ਼ਾਂਤੀ” ਨਾਲ ਮੇਰੇ ਦਿਲ ਨੂੰ ਸਕੂਨ ਮਿਲਿਆ। ਉਸ ਸਮੇਂ ਮੈਂ ਸਮਝ ਗਿਆ ਸੀ ਕਿ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਕੀ ਮਤਲਬ ਹੈ।—ਫ਼ਿਲਿੱਪੀਆਂ 4:6, 7; ਕਹਾਉਤਾਂ 3:5.
ਕੈਂਪ ਭੇਜ ਦਿੱਤਾ ਗਿਆ। ਉੱਥੇ ਮੇਰਾ ਮਨ ਬਦਲਣ ਲਈ ਮੈਨੂੰ ਬਹੁਤ ਹੀ ਮਾਰਿਆ ਗਿਆ। ਮੈਨੂੰ ਡਰ ਸੀ ਕਿ ਮੈਂ ਕਿਤੇ ਸਮਝੌਤਾ ਨਾ ਕਰ ਬੈਠਾ, ਇਸ ਲਈ ਮੈਂ ਆਪਣੇ ਸਵਰਗੀ ਪਿਤਾ ਯਹੋਵਾਹ ਅੱਗੇ ਅਰਦਾਸ ਕੀਤੀ। ਮੈਨੂੰਮੁਕੱਦਮੇ ਦੇ ਬਾਅਦ ਮੈਨੂੰ ਉਮਰ ਕੈਦ ਦਿੱਤੀ ਗਈ। ਯਹੋਵਾਹ ਦੇ ਗਵਾਹਾਂ ਨੂੰ ਦੇਸ਼ ਦੇ ਸਭ ਤੋਂ ਭੈੜੇ ਦੁਸ਼ਮਣ ਸਮਝਿਆ ਜਾਂਦਾ ਸੀ। ਮੇਰੀ ਉਮਰ ਕੈਦ ਸ਼ਹਿਰ ਤੋਂ ਬਾਹਰ ਇਟਸਿਡਿਨ ਦੇ ਕਿਲੇ ਵਿਚ ਸ਼ੁਰੂ ਹੋਈ ਸੀ। ਉੱਥੇ ਮੈਨੂੰ ਇਕੱਲੇ ਨੂੰ ਇਕ ਕਾਲ-ਕੋਠੜੀ ਵਿਚ ਕੈਦ ਕੀਤਾ ਗਿਆ। ਇਹ ਇਕ ਪੁਰਾਣਾ ਕੈਦਖ਼ਾਨਾ ਸੀ ਤੇ ਮੇਰੇ ਆਲੇ-ਦੁਆਲੇ ਮੋਟੇ-ਮੋਟੇ ਚੂਹੇ ਸਨ। ਮੈਂ ਆਪਣੇ ਸਾਰੇ ਜਿਸਮ ਨੂੰ ਸਿਰ ਤੋਂ ਪੈਰਾਂ ਤਕ ਇਕ ਪੁਰਾਣੇ ਕੰਬਲ ਵਿਚ ਲਪੇਟ ਕੇ ਰੱਖਦਾ ਸੀ ਤਾਂਕਿ ਚੂਹੇ ਮੇਰੇ ਉੱਤੋਂ ਦੀ ਲੰਘਦੇ ਹੋਏ ਕਿਤੇ ਮੇਰੀ ਚਮੜੀ ਨੂੰ ਨਾ ਲੱਗਣ। ਉਸ ਸਮੇਂ ਮੈਂ ਨਮੂਨੀਏ ਨਾਲ ਬਹੁਤ ਹੀ ਬੀਮਾਰ ਹੋ ਗਿਆ। ਡਾਕਟਰ ਨੇ ਕਿਹਾ ਕਿ ਮੈਨੂੰ ਧੂੱਪੇ ਬੈਠਣ ਦੀ ਲੋੜ ਸੀ। ਇਸ ਤਰ੍ਹਾਂ ਮੈਂ ਬਾਹਰ ਵੇਹੜੇ ਵਿਚ ਬੈਠ ਕੇ ਧੁੱਪ ਸੇਕਣ ਦੇ ਨਾਲ-ਨਾਲ ਹੋਰਨਾਂ ਕੈਦੀਆਂ ਨਾਲ ਬਾਈਬਲ ਬਾਰੇ ਗੱਲ ਵੀ ਕਰ ਸਕਦਾ ਸੀ। ਪਰ ਮੇਰੀ ਸਿਹਤ ਠੀਕ ਹੋਣ ਦੀ ਬਜਾਇ ਹੋਰ ਵਿਗੜਦੀ ਗਈ। ਮੇਰੇ ਫੇਫੜਿਆਂ ਦੇ ਅੰਦਰੋ-ਅੰਦਰ ਖ਼ੂਨ ਵਹਿਣਾ ਸ਼ੁਰੂ ਹੋ ਗਿਆ ਸੀ ਤੇ ਮੈਨੂੰ ਇਰਾਕਲੀਓਨ ਦੇ ਹਸਪਤਾਲ ਦਾਖ਼ਲ ਕੀਤਾ ਗਿਆ।
ਮੇਰੇ ਮਸੀਹੀ ਭੈਣ-ਭਾਈ ਫਿਰ ਤੋਂ ਮੇਰੀ ਮਦਦ ਕਰਨ ਲਈ ਹਾਜ਼ਰ ਸਨ। (ਕੁਲੁੱਸੀਆਂ 4:11) ਇਰਾਕਲੀਓਨ ਵਿਚ ਰਹਿੰਦੇ ਗਵਾਹਾਂ ਨੇ ਬਾਕਾਇਦਾ ਆ ਕੇ ਮੇਰੀ ਹੌਸਲਾ-ਅਫ਼ਜ਼ਾਈ ਕੀਤੀ। ਮੈਂ ਉਨ੍ਹਾਂ ਤੋਂ ਬਾਈਬਲ ਬਾਰੇ ਕਿਤਾਬਾਂ ਤੇ ਰਸਾਲੇ ਮੰਗਵਾਏ, ਤਾਂਕਿ ਮੈਂ ਇਨ੍ਹਾਂ ਨੂੰ ਗਵਾਹੀ ਦੇਣ ਲਈ ਵਰਤ ਸਕਾਂ। ਉਨ੍ਹਾਂ ਨੇ ਮੇਰੇ ਲਈ ਇਕ ਸੂਟਕੇਸ ਲਿਆਂਦਾ ਜਿਸ ਦਾ ਦੂਸਰਾ ਤਲ਼ਾ ਬਣਾਇਆ ਹੋਇਆ ਸੀ ਜਿਸ ਵਿਚ ਮੈਂ ਇਨ੍ਹਾਂ ਰਸਾਲਿਆਂ ਵਗੈਰਾ ਨੂੰ ਲੁਕਾ ਸਕਦਾ ਸੀ। ਮੈਂ ਕਿੰਨਾ ਖ਼ੁਸ਼ ਹਾਂ ਕਿ ਉਨ੍ਹਾਂ ਜੇਲ੍ਹਾਂ ਵਿਚ ਛੇ ਕੈਦੀਆਂ ਨੇ ਖ਼ੁਸ਼ ਖ਼ਬਰੀ ਸਵੀਕਾਰ ਕੀਤੀ ਤੇ ਉਹ ਯਹੋਵਾਹ ਦੇ ਗਵਾਹ ਬਣ ਗਏ।
ਸਮੇਂ ਦੇ ਬੀਤਣ ਨਾਲ ਯੂਨਾਨ ਦੀ ਘਰੇਲੂ ਜੰਗ ਖ਼ਤਮ ਹੋ ਗਈ ਅਤੇ ਮੇਰੀ ਉਮਰ ਕੈਦ ਘਟਾ ਕੇ ਦਸ ਸਾਲ ਕਰ ਦਿੱਤੀ ਗਈ। ਬਾਕੀ ਦੀ ਮੇਰੀ ਸਜ਼ਾ ਰਥਿਮਨੌ, ਯੇਡੀ ਕੁਲੇ ਅਤੇ ਕਾਸਾਂਡਰਾ ਨਾਂ ਦੀਆਂ ਜੇਲ੍ਹਾਂ ਵਿਚ ਪੂਰੀ ਕੀਤੀ ਗਈ। ਅੱਠ ਜੇਲ੍ਹਾਂ ਵਿਚ ਤਕਰੀਬਨ ਦਸ ਸਾਲ ਗੁਜ਼ਾਰਨ ਤੋਂ ਬਾਅਦ ਮੈਂ ਰਿਹਾ ਕੀਤਾ ਗਿਆ। ਮੈਂ ਥੱਸਲੁਨੀਕਾ ਵਾਪਸ ਮੁੜਿਆ ਜਿੱਥੇ ਮੇਰੇ ਮਸੀਹੀ ਭੈਣ-ਭਾਈਆਂ ਨੇ ਆਪਣੇ ਦਿਲ ਖੋਲ੍ਹ ਕੇ ਮੇਰਾ ਸੁਆਗਤ ਕੀਤਾ।
ਭੈਣਾਂ-ਭਰਾਵਾਂ ਦਾ ਸਹਾਰਾ
ਜਦ ਤਕ ਮੈਂ ਵਾਪਸ ਮੁੜਿਆ, ਤਾਂ ਯੂਨਾਨ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਨੂੰ ਭਗਤੀ ਕਰਨ ਦੀ ਕਾਫ਼ੀ ਆਜ਼ਾਦੀ ਸੀ। ਇਹ ਮੌਕਾ ਦੇਖ ਕੇ ਮੈਂ ਇਕਦਮ ਫਿਰ ਪਾਇਨੀਅਰੀ ਕਰਨੀ ਸ਼ੁਰੂ ਜ਼ਬੂਰਾਂ ਦੀ ਪੋਥੀ 5:11.
ਕਰ ਦਿੱਤੀ। ਫਿਰ ਮੈਨੂੰ ਇਕ ਹੋਰ ਬਰਕਤ ਮਿਲੀ। ਉਸ ਦਾ ਨਾਂ ਸੀ ਕਾਟੀਨਾ। ਜਦ ਮੈਂ ਦੇਖਿਆ ਕਿ ਇਹ ਭੈਣ ਯਹੋਵਾਹ ਨੂੰ ਕਿੰਨਾ ਪਿਆਰ ਕਰਦੀ ਸੀ ਤੇ ਜੋਸ਼ ਨਾਲ ਪ੍ਰਚਾਰ ਕਰਦੀ ਸੀ, ਤਾਂ ਮੈਂ ਉਸ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ। ਅਕਤੂਬਰ 1959 ਵਿਚ ਸਾਡੀ ਸ਼ਾਦੀ ਹੋ ਗਈ ਤੇ ਫਿਰ ਸਾਡੀ ਬੇਟੀ ਦਾ ਜਨਮ ਹੋਇਆ। ਅਸੀਂ ਉਸ ਦਾ ਨਾਂ ਅਗਾਪੇ ਰੱਖਿਆ। ਮਸੀਹੀ ਭੈਣ-ਭਾਈਆਂ ਅਤੇ ਆਪਣੇ ਪਰਿਵਾਰ ਦੇ ਪਿਆਰ ਨਾਲ ਮੈਂ ਹੌਲੀ-ਹੌਲੀ ਭੁੱਲਣ ਲੱਗਾ ਕਿ ਮੈਂ ਤਾਂ ਬੱਸ ਇਕ ਯਤੀਮ ਹੀ ਸੀ। ਸਾਡਾ ਟੱਬਰ ਯਹੋਵਾਹ ਦੀ ਸ਼ਰਨ ਵਿਚ ਉਸ ਦੀ ਸੇਵਾ ਕਰ ਕੇ ਖ਼ੁਸ਼ ਸੀ।—ਉਨ੍ਹੀਂ ਦਿਨੀਂ ਘਰ ਦਾ ਗੁਜ਼ਾਰਾ ਤੋਰਨਾ ਮੁਸ਼ਕਲ ਸੀ ਤੇ ਭਾਵੇਂ ਮੈਂ ਪਾਇਨੀਅਰੀ ਕਰਨੀ ਜਾਰੀ ਨਹੀਂ ਰੱਖ ਸਕਿਆ, ਪਰ ਮੇਰੀ ਪਤਨੀ ਪਾਇਨੀਅਰੀ ਕਰਦੀ ਰਹੀ। ਮੇਰੀ ਜ਼ਿੰਦਗੀ ਵਿਚ ਇਕ ਹੋਰ ਵੱਡੀ ਘਟਨਾ 1969 ਵਿਚ ਵਾਪਰੀ ਸੀ। ਉਸ ਸਾਲ ਨਰਮਬਰਗ, ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦਾ ਅੰਤਰ-ਰਾਸ਼ਟਰੀ ਸੰਮੇਲਨ ਹੋਇਆ ਸੀ। ਜਾਣ ਦੀ ਤਿਆਰੀ ਵਿਚ ਮੈਂ ਪਾਸਪੋਰਟ ਬਣਵਾਉਣ ਲਈ ਅਰਜ਼ੀ ਭੇਜੀ। ਦੋ ਮਹੀਨੇ ਕੋਈ ਖ਼ਬਰ ਨਾ ਮਿਲਣ ਕਾਰਨ ਮੇਰੀ ਪਤਨੀ ਥਾਣੇ ਪੁੱਛਣ ਗਈ ਕੇ ਪਾਸਪੋਰਟ ਬਣਾਉਣ ਨੂੰ ਇੰਨੀ ਦੇਰ ਕਿਉਂ ਲੱਗ ਰਹੀ ਸੀ। ਇਕ ਸਿਪਾਹੀ ਨੇ ਦਰਾਜ਼ ਵਿੱਚੋਂ ਕਾਗਜ਼ਾਂ ਦਾ ਥੱਜਾ ਕੱਢ ਕੇ ਕਿਹਾ: “ਤੂੰ ਇਸ ਆਦਮੀ ਦੇ ਪਾਸਪੋਰਟ ਦੀ ਗੱਲ ਕਰ ਰਹੀ ਹੈਂ? ਇਹ ਬਹੁਤ ਹੀ ਖ਼ਤਰਨਾਕ ਹੈ ਤੇ ਇਸ ਨੂੰ ਪਾਸਪੋਰਟ ਨਹੀਂ ਮਿਲ ਸਕਦਾ। ਅਸੀਂ ਨਹੀਂ ਚਾਹੁੰਦੇ ਕਿ ਇਹ ਜਰਮਨੀ ਦੇ ਲੋਕਾਂ ਨੂੰ ਜਾ ਕੇ ਪ੍ਰਚਾਰ ਕਰੇ।”
ਫਿਰ ਕੀ ਮੈਂ ਉਸ ਸੰਮੇਲਨ ਵਿਚ ਜਾ ਸਕਿਆ? ਜੀ ਹਾਂ! ਯਹੋਵਾਹ ਦੀ ਅਤੇ ਕੁਝ ਭਰਾਵਾਂ ਦੀ ਮਦਦ ਨਾਲ ਮੈਂ ਇਕ ਸਮੂਹਕ ਪਾਸਪੋਰਟ ਨਾਲ ਹੋਰਨਾਂ ਦੇ ਨਾਲ ਉਸ ਸ਼ਾਨਦਾਰ ਸੰਮੇਲਨ ਵਿਚ ਜਾ ਸਕਿਆ ਸੀ। ਉੱਥੇ 1,50,000 ਤੋਂ ਜ਼ਿਆਦਾ ਲੋਕ ਹਾਜ਼ਰ ਹੋਏ ਸਨ ਤੇ ਮੈਂ ਆਪਣੀਆਂ ਅੱਖਾਂ ਨਾਲ ਦੇਖ ਸਕਿਆ ਕਿ ਯਹੋਵਾਹ ਇਨ੍ਹਾਂ ਵੱਖਰੇ-ਵੱਖਰੇ ਦੇਸ਼ਾਂ ਦੇ ਲੋਕਾਂ ਨੂੰ ਇੱਕੋ ਪਰਿਵਾਰ ਵਿਚ ਇਕਮੁੱਠ ਕਰ ਰਿਹਾ ਸੀ। ਬਾਅਦ ਵਿਚ ਮੈਨੂੰ ਇਸ ਮਸੀਹੀ ਭਾਈਚਾਰੇ ਦੇ ਪਿਆਰ ਦਾ ਹੋਰ ਵੀ ਅਹਿਸਾਸ ਹੋਣਾ ਸੀ।
ਮੇਰੀ ਪਿਆਰੀ ਪਤਨੀ 1977 ਵਿਚ ਦਮ ਤੋੜ ਗਈ। ਮੈਂ ਆਪਣੀ ਧੀ ਨੂੰ ਬਾਈਬਲ ਦੇ ਅਸੂਲਾਂ ਮੁਤਾਬਕ ਪਾਲਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇਸ ਕੰਮ ਵਿਚ ਮੈਂ ਇਕੱਲਾ ਨਹੀਂ ਸੀ ਕਿਉਂਕਿ ਮੇਰੇ ਮਸੀਹੀ ਭੈਣ-ਭਰਾਵਾਂ ਨੇ ਫਿਰ ਤੋਂ ਮੇਰੀ ਮਦਦ ਕੀਤੀ। ਇਸ ਮੁਸ਼ਕਲ ਸਮੇਂ ਵਿਚ ਮੈਨੂੰ ਜੋ ਸਹਾਰਾ ਮਿਲਿਆ, ਮੈਂ ਉਸ ਨੂੰ ਕਦੇ ਨਹੀਂ ਭੁੱਲਾਂਗਾ। ਕੁਝ ਭੈਣ-ਭਾਈਆਂ ਨੇ ਸਾਡੇ ਘਰ ਸਾਡੇ ਨਾਲ ਰਹਿ ਕੇ ਸਾਡੀ ਮਦਦ ਕੀਤੀ। ਉਨ੍ਹਾਂ ਦੇ ਪਿਆਰ ਅਤੇ ਸਹਾਰੇ ਨਾਲ ਮੈਂ ਆਪਣੀ ਬੇਟੀ ਦੀ ਦੇਖ-ਭਾਲ ਕਰ ਸਕਿਆ ਸੀ।—ਯੂਹੰਨਾ 13:34, 35.
ਵੱਡੀ ਹੋ ਕੇ ਅਗਾਪੇ ਨੇ ਇਲਿਅਸ ਨਾਂ ਦੇ ਇਕ ਭਰਾ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਚਾਰ ਬੇਟੇ ਹਨ ਅਤੇ ਸਾਰੇ ਯਹੋਵਾਹ ਦੀ ਭਗਤੀ ਕਰਦੇ ਹਨ। ਪਿੱਛਲੇ ਕੁਝ ਸਾਲਾਂ ਦੌਰਾਨ ਮੈਨੂੰ ਕਈ ਦੌਰੇ ਪੈ ਚੁੱਕੇ ਹਨ ਅਤੇ ਮੇਰੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਹੈ। ਮੇਰੀ ਬੇਟੀ ਤੇ ਉਸ ਦਾ ਪਰਿਵਾਰ ਮੇਰੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਹਨ। ਇਸ ਮਾੜੀ ਹਾਲਤ ਵਿਚ ਵੀ ਮੇਰੇ ਕੋਲ ਖ਼ੁਸ਼ ਹੋਣ ਦੇ ਕਈ ਕਾਰਨ ਹਨ। ਮੈਨੂੰ ਉਹ ਸਮਾਂ ਯਾਦ ਹੈ ਜਦ ਪੂਰੇ ਥੱਸਲੁਨੀਕਾ ਵਿਚ ਸਿਰਫ਼ ਸੌ ਕੁ ਭੈਣ-ਭਾਈ ਸਨ ਤੇ ਅਸੀਂ ਸਾਰੇ ਲੁਕ-ਛਿੱਪ ਕੇ ਮੀਟਿੰਗਾਂ ਕਰਦੇ ਹੁੰਦੇ ਸੀ। ਪਰ ਅੱਜ ਇਸ ਇਲਾਕੇ ਵਿਚ ਯਹੋਵਾਹ ਦੇ ਤਕਰੀਬਨ ਪੰਜ ਹਜ਼ਾਰ ਗਵਾਹ ਰਹਿੰਦੇ ਹਨ। (ਯਸਾਯਾਹ 60:22) ਕਈ ਵਾਰ ਵੱਡੇ ਸੰਮੇਲਨਾਂ ਵਿਚ ਨੌਜਵਾਨ ਮੇਰੇ ਕੋਲ ਆ ਕੇ ਪੁੱਛਦੇ ਹਨ: “ਕੀ ਤੁਹਾਨੂੰ ਯਾਦ ਹੈ ਜਦ ਤੁਸੀਂ ਸਾਡੇ ਘਰ ਰਸਾਲੇ ਲੈ ਕੇ ਆਉਂਦੇ ਹੁੰਦੇ ਸੀ?” ਭਾਵੇਂ ਉਨ੍ਹਾਂ ਦੇ ਮਾਂ-ਬਾਪ ਨੇ ਉਹ ਰਸਾਲੇ ਨਹੀਂ ਪੜ੍ਹੇ ਸਨ, ਪਰ ਉਨ੍ਹਾਂ ਦੇ ਬੱਚਿਆਂ ਨੇ ਪੜ੍ਹ ਕੇ ਸੱਚਾਈ ਜ਼ਰੂਰ ਸਿੱਖੀ ਸੀ!
ਹੁਣ ਜਦ ਮੈਂ ਆਪਣੀਆਂ ਬੀਤੀਆਂ ਅਜ਼ਮਾਇਸ਼ਾਂ ਬਾਰੇ ਸੋਚਦਾ ਹਾਂ, ਤਾਂ ਮੇਰਾ ਦਿਲ ਨਹੀਂ ਘੱਟਦਾ ਸਗੋਂ ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਇੰਨੇ ਸਾਰੇ ਲੋਕ ਅੱਜ ਯਹੋਵਾਹ ਦੀ ਭਗਤੀ ਕਰ ਰਹੇ ਹਨ। ਮੈਂ ਹਮੇਸ਼ਾ ਆਪਣੇ ਦੋਹਤਿਆਂ ਅਤੇ ਹੋਰ ਨੌਜਵਾਨਾਂ ਨੂੰ ਕਹਿੰਦਾ ਹਾਂ ਕਿ ਜੇ ਉਹ ਆਪਣੀ ਜਵਾਨੀ ਵਿਚ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਯਾਦ ਰੱਖਣਗੇ, ਤਾਂ ਉਹ ਉਨ੍ਹਾਂ ਦਾ ਸਾਥ ਨਹੀਂ ਛੱਡੇਗਾ। (ਉਪਦੇਸ਼ਕ ਦੀ ਪੋਥੀ 12:1) ਯਹੋਵਾਹ ਨੇ ਆਪਣਾ ਬਚਨ ਪੂਰਾ ਕੀਤਾ ਹੈ ਤੇ ਉਹ ਮੇਰੇ ਲਈ “ਯਤੀਮਾਂ ਦਾ ਪਿਤਾ” ਸਾਬਤ ਹੋਇਆ ਹੈ। (ਜ਼ਬੂਰਾਂ ਦੀ ਪੋਥੀ 68:5) ਭਾਵੇਂ ਮੈਂ ਜ਼ਿੰਦਗੀ ਦਾ ਸਫ਼ਰ ਇਕ ਯਤੀਮ ਵਜੋਂ ਸ਼ੁਰੂ ਕੀਤਾ ਸੀ, ਪਰ ਹੁਣ ਮੈਨੂੰ ਇਕ ਪਿਆਰਾ ਪਿਤਾ ਮਿਲ ਗਿਆ ਹੈ!
[ਸਫ਼ੇ 22 ਉੱਤੇ ਤਸਵੀਰ]
ਡਰਾਮਾ ਦੀ ਕੈਦ ਵਿਚ ਮੈਂ ਰਸੋਈ ਵਿਚ ਕੰਮ ਕਰਦਾ ਸੀ
[ਸਫ਼ੇ 23 ਉੱਤੇ ਤਸਵੀਰ]
1959 ਵਿਚ ਕਾਟੀਨਾ ਦੇ ਨਾਲ ਸਾਡੇ ਵਿਆਹ ਦੇ ਦਿਨ
[ਸਫ਼ੇ 23 ਉੱਤੇ ਤਸਵੀਰ]
ਕੁਝ 40 ਸਾਲ ਪਹਿਲਾਂ ਥੱਸਲੁਨੀਕਾ ਦੇ ਲਾਗੇ ਇਕ ਜੰਗਲ ਵਿਚ ਸੰਮੇਲਨ ਹੋ ਰਿਹਾ
[ਸਫ਼ੇ 24 ਉੱਤੇ ਤਸਵੀਰ]
1967 ਵਿਚ ਸਾਡੀ ਬੇਟੀ ਨਾਲ