Skip to content

Skip to table of contents

ਪਰਮੇਸ਼ੁਰ ਦੇ ਬਚਨ ਪ੍ਰਤੀ ਸ਼ਰਧਾ ਰੱਖਣ ਵਾਲਾ ਇਕ ਮਸਕੀਨ ਅਫ਼ਰੀਕੀ ਆਦਮੀ

ਪਰਮੇਸ਼ੁਰ ਦੇ ਬਚਨ ਪ੍ਰਤੀ ਸ਼ਰਧਾ ਰੱਖਣ ਵਾਲਾ ਇਕ ਮਸਕੀਨ ਅਫ਼ਰੀਕੀ ਆਦਮੀ

ਪਰਮੇਸ਼ੁਰ ਦੇ ਬਚਨ ਪ੍ਰਤੀ ਸ਼ਰਧਾ ਰੱਖਣ ਵਾਲਾ ਇਕ ਮਸਕੀਨ ਅਫ਼ਰੀਕੀ ਆਦਮੀ

ਪਹਿਲੀ ਵਾਰ ਅਫ਼ਰੀਕਾ ਆਉਣ ਵਾਲੇ ਯਹੋਵਾਹ ਦੇ ਗਵਾਹ ਅਕਸਰ ਇਹ ਦੇਖ ਕੇ ਹੈਰਾਨ ਹੁੰਦੇ ਹਨ ਕਿ ਉੱਥੇ ਦੇ ਲੋਕਾਂ ਨਾਲ ਬਾਈਬਲ ਦੇ ਵਿਸ਼ਿਆਂ ਬਾਰੇ ਸੌਖਿਆਂ ਹੀ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਜਦੋਂ ਇਹ ਸਵਾਲ ਪੁੱਛੇ ਜਾਂਦੇ ਹਨ ਕਿ “ਪਰਮੇਸ਼ੁਰ ਦਾ ਰਾਜ ਕੀ ਹੈ?” ਜਾਂ “ਕੀ ਕਾਲ, ਬੀਮਾਰੀਆਂ, ਯੁੱਧ ਅਤੇ ਅਪਰਾਧਾਂ ਵਰਗੀਆਂ ਸਮੱਸਿਆਵਾਂ ਦਾ ਕੋਈ ਹੱਲ ਹੈ?,” ਤਾਂ ਲੋਕ ਗੱਲ ਸੁਣਨ ਲਈ ਝੱਟ ਤਿਆਰ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਪਾ ਕੇ ਖ਼ੁਸ਼ ਹੁੰਦੇ ਹਨ। ਇਸ ਦੇ ਨਤੀਜੇ ਵਜੋਂ ਉਹ ਅਕਸਰ ਬਾਈਬਲ ਦੀ ਬਾਕਾਇਦਾ ਸਟੱਡੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉਹ ਪਰਮੇਸ਼ੁਰ ਦਾ ਗਿਆਨ ਲੈ ਕੇ ਤਰੱਕੀ ਕਰਦੇ ਹਨ ਤੇ ਬਪਤਿਸਮਾ ਲੈ ਕੇ ਮਸੀਹੀ ਬਣ ਜਾਂਦੇ ਹਨ।

ਇਸੇ ਤਰ੍ਹਾਂ ਦੇ ਇਕ ਅਫ਼ਰੀਕੀ ਬੰਦੇ ਦਾ ਜ਼ਿਕਰ ਬਾਈਬਲ ਦੀ ਕਿਤਾਬ ਰਸੂਲਾਂ ਦੇ ਕਰਤੱਬ 8:26-40 ਵਿਚ ਮਿਲਦਾ ਹੈ। ਇਹ ਬੰਦਾ ਇਥੋਪੀਆ ਦਾ ਸੀ ਜੋ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਵਾਸਤੇ ਯਰੂਸ਼ਲਮ ਗਿਆ ਸੀ।

ਥੱਲੇ ਦਿੱਤੀ ਤਸਵੀਰ ਵਿਚ ਇਥੋਪੀਆ ਦਾ ਇਹ ਆਦਮੀ ਆਪਣੇ ਰਥ ਵਿਚ ਘਰ ਮੁੜ ਰਿਹਾ ਹੈ ਤੇ ਇਕ ਪੋਥੀ ਖੋਲ੍ਹ ਕੇ ਪੜ੍ਹ ਰਿਹਾ ਹੈ। ਇਕ ਅਜਨਬੀ ਉਸ ਕੋਲ ਆ ਕੇ ਪੁੱਛਦਾ ਹੈ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” ਇਥੋਪੀਆਈ ਆਦਮੀ ਹਲੀਮੀ ਨਾਲ ਕਬੂਲ ਕਰਦਾ ਹੈ ਕਿ ਪੋਥੀ ਨੂੰ ਸਮਝਣ ਵਿਚ ਉਸ ਨੂੰ ਮਦਦ ਦੀ ਲੋੜ ਹੈ, ਇਸ ਲਈ ਉਹ ਉਸ ਅਜਨਬੀ (ਮਸੀਹੀ ਪ੍ਰਚਾਰਕ ਫ਼ਿਲਿੱਪੁਸ) ਨੂੰ ਆਪਣੇ ਰਥ ਉੱਤੇ ਚੜ੍ਹਾ ਲੈਂਦਾ ਹੈ। ਫਿਰ ਉਹ ਫ਼ਿਲਿੱਪੁਸ ਨੂੰ ਉਸ ਬਿਰਤਾਂਤ ਨੂੰ ਸਮਝਾਉਣ ਲਈ ਕਹਿੰਦਾ ਹੈ ਜੋ ਉਸ ਨੇ ਹੁਣੇ-ਹੁਣੇ ਪੜ੍ਹਿਆ ਸੀ। ਫ਼ਿਲਿੱਪੁਸ ਸਮਝਾਉਂਦਾ ਹੈ ਕਿ ਇਹ ਭਵਿੱਖਬਾਣੀ ਮਸੀਹਾ ਯਿਸੂ ਬਾਰੇ ਹੈ ਜਿਸ ਦੀ ਹਾਲ ਹੀ ਵਿਚ ਮੌਤ ਹੋਈ। ਫ਼ਿਲਿੱਪੁਸ “ਯਿਸੂ ਦੀ ਖੁਸ਼ ਖ਼ਬਰੀ” ਬਾਰੇ ਦੱਸਣ ਦੇ ਨਾਲ-ਨਾਲ ਮਸੀਹਾ ਦੇ ਮੁੜ ਜੀ ਉੱਠਣ ਬਾਰੇ ਵੀ ਗੱਲਾਂ ਦੱਸਦਾ ਹੈ।

ਇਨ੍ਹਾਂ ਸ਼ਾਨਦਾਰ ਸੱਚਾਈਆਂ ਬਾਰੇ ਸੁਣ ਕੇ ਇਥੋਪੀਆਈ ਆਦਮੀ ਯਿਸੂ ਦਾ ਚੇਲਾ ਬਣਨਾ ਚਾਹੁੰਦਾ ਹੈ ਤੇ ਕਹਿੰਦਾ ਹੈ: “ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” ਬਪਤਿਸਮਾ ਲੈਣ ਤੋਂ ਬਾਅਦ ਇਹ ਮਸਕੀਨ ਅਫ਼ਰੀਕੀ ਆਦਮੀ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਸ ਆਦਮੀ ਦਾ ਕੀ ਹੋਇਆ ਇਹ ਬਾਈਬਲ ਨਹੀਂ ਦੱਸਦੀ।

ਅੱਜ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਇਸੇ “ਖੁਸ਼ ਖ਼ਬਰੀ” ਬਾਰੇ ਜਾਣਨ ਵਿਚ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਵੇਲੇ 60 ਲੱਖ ਤੋਂ ਜ਼ਿਆਦਾ ਮੁਫ਼ਤ ਬਾਈਬਲ ਅਧਿਐਨ ਕਰਵਾਏ ਜਾ ਰਹੇ ਹਨ।