ਕੀ ਤੁਸੀਂ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋ?
ਕੀ ਤੁਸੀਂ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋ?
ਇਕ ਫ਼ੌਜੀ ਅਫ਼ਸਰ ਨੂੰ ਪੂਰਾ ਯਕੀਨ ਸੀ ਕਿ ਯਿਸੂ ਉਸ ਦੇ ਅਧਰੰਗੀ ਨੌਕਰ ਨੂੰ ਠੀਕ ਕਰ ਦੇਵੇਗਾ। ਪਰ ਉਸ ਨੇ ਯਿਸੂ ਨੂੰ ਆਪਣੇ ਘਰ ਨਹੀਂ ਸੱਦਿਆ ਕਿਉਂਕਿ ਉਹ ਸ਼ਾਇਦ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝਦਾ ਸੀ। ਜਾਂ ਫਿਰ ਉਸ ਨੇ ਸੋਚਿਆ ਹੋਣਾ ਕਿ ਯਿਸੂ ਉਸ ਦੇ ਘਰ ਨਹੀਂ ਆਵੇਗਾ ਕਿਉਂਕਿ ਉਹ ਤਾਂ ਕਿਸੇ ਹੋਰ ਕੌਮ ਦਾ ਸੀ। ਇਸ ਲਈ ਉਸ ਨੇ ਕੁਝ ਯਹੂਦੀ ਬਜ਼ੁਰਗਾਂ ਨੂੰ ਯਿਸੂ ਕੋਲ ਇਹ ਕਹਿਣ ਲਈ ਭੇਜਿਆ: “ਪ੍ਰਭੁ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ ਪਰ ਨਿਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ।” ਫ਼ੌਜੀ ਅਫ਼ਸਰ ਨੂੰ ਨਿਹਚਾ ਸੀ ਕਿ ਯਿਸੂ ਦੂਰੋਂ ਵੀ ਉਸ ਦੇ ਨੌਕਰ ਨੂੰ ਠੀਕ ਕਰ ਸਕਦਾ ਸੀ। ਇਸ ਨਿਹਚਾ ਨੂੰ ਦੇਖ ਕੇ ਯਿਸੂ ਨੇ ਆਪਣੇ ਪਿੱਛੇ ਆ ਰਹੀ ਭੀੜ ਨੂੰ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ!”—ਮੱਤੀ 8:5-10; ਲੂਕਾ 7:1-10.
ਇਸ ਬਿਰਤਾਂਤ ਤੋਂ ਅਸੀਂ ਨਿਹਚਾ ਬਾਰੇ ਇਕ ਖ਼ਾਸ ਗੱਲ ਸਿੱਖਦੇ ਹਾਂ। ਸੱਚੀ ਨਿਹਚਾ ਕੰਮਾਂ ਤੋਂ ਜ਼ਾਹਰ ਹੁੰਦੀ ਹੈ। ਬਾਈਬਲ ਦੇ ਇਕ ਲਿਖਾਰੀ ਯਾਕੂਬ ਨੇ ਕਿਹਾ: “ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ।” (ਯਾਕੂਬ 2:17) ਇਹ ਗੱਲ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਇਕ ਮਿਸਾਲ ਤੇ ਗੌਰ ਕਰੀਏ ਕਿ ਨਿਹਚਾ ਦੇ ਮੁਰਝਾ ਜਾਣ ਦਾ ਕੀ ਨਤੀਜਾ ਹੋ ਸਕਦਾ ਹੈ।
ਸੰਨ 1513 ਸਾ.ਯੁ.ਪੂ. ਵਿਚ ਇਸਰਾਏਲ ਦੀ ਕੌਮ ਬਿਵਸਥਾ ਨੇਮ ਦੇ ਜ਼ਰੀਏ ਯਹੋਵਾਹ ਨਾਲ ਇਕ ਖ਼ਾਸ ਰਿਸ਼ਤੇ ਵਿਚ ਬੱਝ ਚੁੱਕੀ ਸੀ। ਉਸ ਬਿਵਸਥਾ ਦਾ ਵਿਚੋਲਾ ਹੋਣ ਕਰਕੇ ਮੂਸਾ ਨੇ ਪਰਮੇਸ਼ੁਰ ਦਾ ਬਚਨ ਇਸਰਾਏਲੀਆਂ ਨੂੰ ਦੱਸਿਆ: ‘ਜੇ ਤੁਸੀਂ ਕੂਚ 19:3-6) ਜੀ ਹਾਂ, ਇਸਰਾਏਲੀ ਤਾਂ ਹੀ ਪਵਿੱਤਰ ਰਹਿ ਸਕਦੇ ਸਨ ਜੇ ਉਹ ਪਰਮੇਸ਼ੁਰ ਦੇ ਕਹਿਣੇ ਅਨੁਸਾਰ ਚੱਲਦੇ।
ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਪਵਿੱਤ੍ਰ ਕੌਮ ਹੋਵੋਗੇ।’ (ਕਈ ਸਦੀਆਂ ਬਾਅਦ ਯਹੂਦੀ ਸੋਚਣ ਲੱਗ ਪਏ ਕਿ ਬਿਵਸਥਾ ਦੇ ਸਿਧਾਂਤਾਂ ਤੇ ਚੱਲਣਾ ਇੰਨਾ ਜ਼ਰੂਰੀ ਨਹੀਂ ਜਿੰਨਾ ਕਿ ਇਸ ਦਾ ਅਧਿਐਨ ਕਰਨਾ ਜ਼ਰੂਰੀ ਸੀ। ਇਤਿਹਾਸਕਾਰ ਐਲਫ੍ਰੇਡ ਏਡਰਸ਼ਾਇਮ ਨੇ ਆਪਣੀ ਕਿਤਾਬ ਯਿਸੂ ਦੀ ਜ਼ਿੰਦਗੀ ਅਤੇ ਜ਼ਮਾਨਾ (ਅੰਗ੍ਰੇਜ਼ੀ) ਵਿਚ ਲਿਖਿਆ: ‘ਦੁਨੀਆਂ ਦੇ ਮੰਨੇ-ਪ੍ਰਮੰਨੇ ਰਾਬੀਆਂ ਨੇ ਇਹ ਰੀਤ ਚਲਾਈ ਸੀ ਕਿ ਬਿਵਸਥਾ ਅਨੁਸਾਰ ਕੰਮ ਕਰਨ ਨਾਲੋਂ ਬਿਵਸਥਾ ਦਾ ਅਧਿਐਨ ਕਰਨਾ ਜ਼ਿਆਦਾ ਮਹੱਤਵਪੂਰਣ ਸੀ।’
ਇਹ ਠੀਕ ਹੈ ਕਿ ਪੁਰਾਣੇ ਜ਼ਮਾਨੇ ਵਿਚ ਇਸਰਾਏਲੀਆਂ ਨੂੰ ਲਗਨ ਨਾਲ ਪਰਮੇਸ਼ੁਰ ਦੇ ਮਿਆਰਾਂ ਦਾ ਅਧਿਐਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪਰਮੇਸ਼ੁਰ ਨੇ ਕਿਹਾ ਸੀ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7) ਪਰ ਕੀ ਯਹੋਵਾਹ ਨੇ ਕਦੇ ਚਾਹਿਆ ਸੀ ਕਿ ਲੋਕ ਬਿਵਸਥਾ ਅਨੁਸਾਰ ਕੰਮ ਕਰਨ ਦੀ ਬਜਾਇ ਇਸ ਦਾ ਅਧਿਐਨ ਕਰਨ ਨੂੰ ਜ਼ਿਆਦਾ ਜ਼ਰੂਰੀ ਸਮਝਣ? ਆਓ ਅੱਗੇ ਦੇਖਦੇ ਹਾਂ।
ਵਿਦਵਾਨਾਂ ਵਾਂਗ ਡੂੰਘਾ ਅਧਿਐਨ ਕਰਨਾ
ਬਿਵਸਥਾ ਦਾ ਜ਼ਿਆਦਾ ਤੋਂ ਜ਼ਿਆਦਾ ਅਧਿਐਨ ਕਰਨ ਦਾ ਵਿਚਾਰ ਸ਼ਾਇਦ ਇਸਰਾਏਲੀਆਂ ਨੂੰ ਸਹੀ ਲੱਗਿਆ ਕਿਉਂਕਿ ਯਹੂਦੀ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਸੀ ਕਿ ਪਰਮੇਸ਼ੁਰ ਖ਼ੁਦ ਹਰ ਰੋਜ਼ ਤਿੰਨ ਘੰਟੇ ਬਿਵਸਥਾ ਦਾ ਅਧਿਐਨ ਕਰਦਾ ਸੀ। ਤੁਸੀਂ ਸਮਝ ਸਕਦੇ ਹੋ ਕਿ ਕੁਝ ਯਹੂਦੀਆਂ ਨੇ ਕਿਉਂ ਇਹ ਸੋਚਿਆ ਹੋਵੇਗਾ, ‘ਜੇ ਪਰਮੇਸ਼ੁਰ ਬਿਵਸਥਾ ਦਾ ਅਧਿਐਨ ਕਰਦਾ ਹੈ, ਤਾਂ ਕੀ ਉਸ ਦੇ ਧਰਤੀ ਉੱਤੇ ਰਹਿੰਦੇ ਸੇਵਕਾਂ ਨੂੰ ਵੀ ਗਹਿਰਾਈ ਨਾਲ ਅਧਿਐਨ ਨਹੀਂ ਕਰਨਾ ਚਾਹੀਦਾ?’
ਪਹਿਲੀ ਸਦੀ ਤਕ ਰਾਬੀ ਇੰਨੀ ਡੂੰਘਾਈ ਨਾਲ ਬਿਵਸਥਾ ਦੀ ਜਾਂਚ ਕਰ ਰਹੇ ਸਨ ਤੇ ਉਸ ਦਾ ਆਪਣੇ ਵੱਲੋਂ ਹੀ ਮਤਲਬ ਕੱਢ ਰਹੇ ਸਨ ਕਿ ਉਨ੍ਹਾਂ ਦੀ ਸੋਚ ਹੀ ਪੂਰੀ ਤਰ੍ਹਾਂ ਵਿਗੜ ਗਈ। ਯਿਸੂ ਨੇ ਕਿਹਾ ਸੀ: ‘ਗ੍ਰੰਥੀ ਅਤੇ ਫ਼ਰੀਸੀ ਕਹਿੰਦੇ ਹਨ ਪਰ ਕਰਦੇ ਨਹੀਂ। ਓਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਪਰ ਓਹ ਮੱਤੀ 23:2-4) ਉਨ੍ਹਾਂ ਧਾਰਮਿਕ ਆਗੂਆਂ ਨੇ ਆਮ ਲੋਕਾਂ ਨੂੰ ਅਣਗਿਣਤ ਕਾਇਦੇ-ਕਾਨੂੰਨਾਂ ਦੇ ਬੋਝ ਥੱਲੇ ਦੱਬ ਦਿੱਤਾ ਸੀ, ਪਰ ਆਪ ਬੜੀ ਚਤੁਰਾਈ ਨਾਲ ਇਨ੍ਹਾਂ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨ ਤੋਂ ਬਚ ਜਾਂਦੇ ਸਨ। ਇਸ ਤੋਂ ਇਲਾਵਾ, ਡੂੰਘਾਈ ਨਾਲ ਅਧਿਐਨ ਕਰਨ ਵਾਲੇ ਇਨ੍ਹਾਂ ਆਗੂਆਂ ਨੇ “ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ।”—ਮੱਤੀ 23:16-24.
ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਖਿਸਕਾਉਣ ਨੂੰ ਰਾਜੀ ਨਹੀਂ।’ (ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਆਪਣੇ ਆਪ ਨੂੰ ਜ਼ਿਆਦਾ ਧਰਮੀ ਠਹਿਰਾਉਣ ਦੀ ਕੋਸ਼ਿਸ਼ ਵਿਚ ਉਸੇ ਬਿਵਸਥਾ ਨੂੰ ਤੋੜ ਦਿੱਤਾ ਜਿਸ ਦੀ ਪਾਲਣਾ ਕਰਨ ਦਾ ਉਹ ਦਾਅਵਾ ਕਰਦੇ ਸਨ! ਸਦੀਆਂ ਤਾਈਂ ਬਿਵਸਥਾ ਦੇ ਲਫ਼ਜ਼ਾਂ ਅਤੇ ਹੋਰ ਛੋਟੀਆਂ-ਮੋਟੀਆਂ ਗੱਲਾਂ ਉੱਤੇ ਬਹਿਸਬਾਜ਼ੀ ਕਰਨ ਦੇ ਨਤੀਜੇ ਵਜੋਂ ਉਹ ਪਰਮੇਸ਼ੁਰ ਤੋਂ ਦੂਰ ਹੁੰਦੇ ਚਲੇ ਗਏ। ਪੌਲੁਸ ਰਸੂਲ ਨੇ ਇਸੇ ਤਰ੍ਹਾਂ ਦੇ ਅਸਰ ਦੀ ਗੱਲ ਕੀਤੀ ਸੀ ਜੋ ‘ਝੂਠੇ ਮੂਠੇ ਗਿਆਨ, ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ’ ਕਾਰਨ ਪੈਂਦਾ ਹੈ। (1 ਤਿਮੋਥਿਉਸ 6:20, 21) ਪਰ ਬੇਹਿਸਾਬੀ ਖੋਜਬੀਨ ਕਰਨ ਨਾਲ ਵੀ ਉਨ੍ਹਾਂ ਉੱਤੇ ਭੈੜਾ ਅਸਰ ਪਿਆ। ਉਨ੍ਹਾਂ ਵਿਚ ਅਜਿਹੀ ਨਿਹਚਾ ਪੈਦਾ ਨਹੀਂ ਹੋਈ ਜੋ ਉਨ੍ਹਾਂ ਨੂੰ ਪਰਮੇਸ਼ੁਰੀ ਕੰਮ ਕਰਨ ਲਈ ਪ੍ਰੇਰਦੀ।
ਗਿਆਨਵਾਨ ਪਰ ਨਿਹਚਾਹੀਣ
ਯਹੂਦੀ ਧਾਰਮਿਕ ਆਗੂਆਂ ਦੀ ਸੋਚ ਪਰਮੇਸ਼ੁਰ ਤੋਂ ਕਿੰਨੀ ਵੱਖਰੀ ਸੀ! ਜਦੋਂ ਇਸਰਾਏਲੀ ਵਾਅਦਾ ਕੀਤੇ ਦੇਸ਼ ਦੀ ਦਹਿਲੀਜ਼ ਤੇ ਖੜ੍ਹੇ ਸਨ, ਤਾਂ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ। ਤੁਸੀਂ ਆਪਣੇ ਪੁੱਤ੍ਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਦਾ ਹੁਕਮ ਦਿਓ।” (ਬਿਵਸਥਾ ਸਾਰ 32:46) ਇਸ ਤੋਂ ਜ਼ਾਹਰ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੇ ਬਿਵਸਥਾ ਦਾ ਡੂੰਘਾ ਅਧਿਐਨ ਕਰਨ ਦੇ ਨਾਲ-ਨਾਲ ਉਸ ਅਨੁਸਾਰ ਚੱਲਣਾ ਵੀ ਸੀ।
ਪਰ ਇਸਰਾਏਲ ਦੇ ਲੋਕਾਂ ਨੇ ਵਾਰ-ਵਾਰ ਆਪਣੀ ਨਿਹਚਾ ਦੀ ਬੇੜੀ ਡੋਬੀ ਤੇ ਯਹੋਵਾਹ ਦੇ ਕਹਿਣੇ ਵਿਚ ਨਹੀਂ ਰਹੇ। ਉਨ੍ਹਾਂ ਨੇ ਸਹੀ ਕੰਮ ਕਰਨੇ ਛੱਡ ਦਿੱਤੇ ਤੇ ‘ਪਰਮੇਸ਼ੁਰ ਉੱਤੇ ਪਰਤੀਤ ਨਾ ਕੀਤੀ ਨਾ ਉਸ ਦੀ ਅਵਾਜ਼ ਨੂੰ ਸੁਣਿਆ।’ (ਬਿਵਸਥਾ ਸਾਰ 9:23; ਨਿਆਈਆਂ 2:15, 16; 2 ਇਤਹਾਸ 24:18, 19; ਯਿਰਮਿਯਾਹ 25:4-7) ਅਖ਼ੀਰ ਵਿਚ ਯਹੂਦੀਆਂ ਨੇ ਇਕ ਇਸ ਤੋਂ ਵੀ ਭੈੜਾ ਕੰਮ ਕੀਤਾ। ਉਨ੍ਹਾਂ ਨੇ ਯਿਸੂ ਨੂੰ ਮਸੀਹਾ ਮੰਨਣ ਤੋਂ ਇਨਕਾਰ ਕਰ ਦਿੱਤਾ। (ਯੂਹੰਨਾ 19:14-16) ਇਸ ਕਰਕੇ ਯਹੋਵਾਹ ਨੇ ਵੀ ਇਸਰਾਏਲ ਦੀ ਕੌਮ ਨੂੰ ਠੁਕਰਾ ਦਿੱਤਾ ਅਤੇ ਹੋਰਨਾਂ ਕੌਮਾਂ ਵੱਲ ਧਿਆਨ ਦੇਣ ਲੱਗਾ।—ਰਸੂਲਾਂ ਦੇ ਕਰਤੱਬ 13:46.
ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਕਿਤੇ ਅਸੀਂ ਵੀ ਉਨ੍ਹਾਂ ਵਾਂਗ ਇਹ ਸੋਚਣ ਦੀ ਗ਼ਲਤੀ ਨਾ ਕਰ ਬੈਠੀਏ ਕਿ ਅਸੀਂ ਗਿਆਨਵਾਨ ਹੋ ਕੇ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਹਾਂ ਭਾਵੇਂ ਦਿਲ ਸਾਡੇ ਨਿਹਚਾਹੀਣ ਹਨ। ਕਹਿਣ ਦਾ ਮਤਲਬ ਹੈ ਕਿ ਬਾਈਬਲ ਦਾ ਅਧਿਐਨ ਸਿਰਫ਼ ਦਿਮਾਗ਼ ਨੂੰ ਗਿਆਨ ਨਾਲ ਭਰਨ ਲਈ ਹੀ ਨਹੀਂ ਕੀਤਾ ਜਾਣਾ ਚਾਹੀਦਾ। ਸਹੀ ਗਿਆਨ ਸਾਡੇ ਦਿਲਾਂ ਤਕ ਪਹੁੰਚਣਾ ਚਾਹੀਦਾ ਹੈ ਤਾਂਕਿ ਇਸ ਦਾ ਸਾਡੀਆਂ ਜ਼ਿੰਦਗੀਆਂ ਉੱਤੇ ਚੰਗਾ ਅਸਰ ਪਵੇ। ਕੀ ਸਬਜ਼ੀਆਂ ਬੀਜਣ ਬਾਰੇ ਜਾਣਕਾਰੀ ਲੈਣ ਦਾ ਕੋਈ ਫ਼ਾਇਦਾ ਹੋਵੇਗਾ ਜੇ ਅਸੀਂ ਕਦੇ ਕੋਈ ਬੀ ਹੀ ਨਹੀਂ ਬੀਜਦੇ? ਅਸੀਂ ਸ਼ਾਇਦ ਬਗ਼ੀਚਾ ਲਾਉਣ ਅਤੇ ਇਸ ਦੀ ਦੇਖ-ਭਾਲ ਕਰਨ ਬਾਰੇ ਕੁਝ ਗਿਆਨ ਤਾਂ ਲੈ ਲੈਂਦੇ ਹਾਂ, ਪਰ ਵੱਢਦੇ ਕੁਝ ਵੀ ਨਹੀਂ! ਇਸ ਲਈ ਜੋ ਬਾਈਬਲ ਦਾ ਅਧਿਐਨ ਕਰਕੇ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਸਿੱਖਦੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸੱਚਾਈ ਦੇ ਬੀਆਂ ਨੂੰ ਆਪਣੇ ਦਿਲਾਂ ਦੇ ਧੁਰ ਅੰਦਰ ਤਕ ਪਹੁੰਚਣ ਦੇਣ ਤਾਂਕਿ ਬੀ ਪੁੰਗਰ ਕੇ ਉਨ੍ਹਾਂ ਨੂੰ ਸਹੀ ਕੰਮ ਕਰਨ ਦੀ ਪ੍ਰੇਰਣਾ ਦੇਣ।—ਮੱਤੀ 13:3-9, 19-23.
“ਬਚਨ ਉੱਤੇ ਅਮਲ ਕਰਨ ਵਾਲੇ ਹੋਵੋ”
ਪੌਲੁਸ ਰਸੂਲ ਨੇ ਕਿਹਾ ਕਿ “ਪਰਤੀਤ ਸੁਣਨ ਨਾਲ” ਹੁੰਦੀ ਹੈ। (ਰੋਮੀਆਂ 10:17) ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦੀਆਂ ਗੱਲਾਂ ਸੁਣ ਕੇ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਵਿਚ ਨਿਹਚਾ ਕਰਦੇ ਹਾਂ ਜਿਸ ਕਰਕੇ ਅਸੀਂ ਹਮੇਸ਼ਾ ਲਈ ਜੀਣ ਦੀ ਉਮੀਦ ਰੱਖ ਸਕਦੇ ਹਾਂ। ਜੀ ਹਾਂ, ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ‘ਮੈਂ ਪਰਮੇਸ਼ੁਰ ਅਤੇ ਯਿਸੂ ਵਿਚ ਨਿਹਚਾ ਕਰਦਾ ਹਾਂ।’
ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹੀ ਨਿਹਚਾ ਪੈਦਾ ਕਰਨ ਲਈ ਕਿਹਾ ਸੀ ਜੋ ਉਨ੍ਹਾਂ ਨੂੰ ਸਹੀ ਕੰਮ ਕਰਨ ਲਈ ਪ੍ਰੇਰੇ। ਉਸ ਨੇ ਕਿਹਾ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।” (ਯੂਹੰਨਾ 15:8) ਬਾਅਦ ਵਿਚ ਯਿਸੂ ਮਸੀਹ ਦੇ ਭਰਾ ਯਾਕੂਬ ਨੇ ਲਿਖਿਆ: ‘ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਨਿਰੇ ਸੁਣਨ ਵਾਲੇ ਹੀ ਨਾ ਹੋਵੋ।’ (ਯਾਕੂਬ 1:22) ਪਰ ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਮਸੀਹ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਦਿਖਾਇਆ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕੁਝ ਕਰਨ ਦੀ ਲੋੜ ਹੈ।
ਯੂਹੰਨਾ 17:4-8) ਕਿਸ ਤਰੀਕੇ ਨਾਲ? ਬਹੁਤ ਸਾਰੇ ਲੋਕ ਸ਼ਾਇਦ ਯਿਸੂ ਦੇ ਚਮਤਕਾਰਾਂ ਬਾਰੇ ਸੋਚਣਗੇ ਕਿ ਉਹ ਬੀਮਾਰਾਂ ਅਤੇ ਲੰਗੜਿਆਂ-ਲੂਲ੍ਹਿਆਂ ਨੂੰ ਠੀਕ ਕਰਦਾ ਸੀ। ਪਰ ਮੱਤੀ ਦੀ ਇੰਜੀਲ ਉਸ ਦੇ ਮੁੱਖ ਕੰਮ ਬਾਰੇ ਸਾਫ਼ ਦੱਸਦੀ ਹੈ: ‘ਯਿਸੂ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ।’ ਧਿਆਨ ਦਿਓ ਕਿ ਯਿਸੂ ਨੇ ਸਿਰਫ਼ ਆਪਣੇ ਕੁਝ ਦੋਸਤਾਂ ਤੇ ਵਾਕਫ਼ਾਂ ਜਾਂ ਆਪਣੇ ਸੰਪਰਕ ਵਿਚ ਆਏ ਨੇੜੇ-ਤੇੜੇ ਦੇ ਲੋਕਾਂ ਨੂੰ ਹੀ ਖ਼ੁਸ਼ ਖ਼ਬਰੀ ਨਹੀਂ ਸੁਣਾਈ, ਸਗੋਂ ਜੀ-ਜਾਨ ਨਾਲ ਹਰ ਹੀਲਾ ਵਰਤ ਕੇ ਉਸ ਨੇ “ਸਾਰੀ ਗਲੀਲ ਵਿੱਚ” ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ।—ਮੱਤੀ 4:23, 24; 9:35.
ਯਿਸੂ ਜਦੋਂ ਧਰਤੀ ਉੱਤੇ ਸੀ, ਤਾਂ ਉਸ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਅਤੇ ਆਪਣੇ ਪਿਤਾ ਦੇ ਨਾਂ ਨੂੰ ਵਡਿਆਉਣ ਲਈ ਜੀ-ਤੋੜ ਮਿਹਨਤ ਕੀਤੀ। (ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਚੇਲੇ ਬਣਾਉਣ ਦਾ ਕੰਮ ਕਰਨ ਲਈ ਹਿਦਾਇਤਾਂ ਦਿੱਤੀਆਂ ਸਨ। ਦਰਅਸਲ, ਉਸ ਨੇ ਆਪ ਇਸ ਕੰਮ ਵਿਚ ਉਨ੍ਹਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। (1 ਪਤਰਸ 2:21) ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਕਿਹਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”—ਮੱਤੀ 28:19, 20.
ਇਹ ਸੱਚ ਹੈ ਕਿ ਪ੍ਰਚਾਰ ਦਾ ਕੰਮ ਕਰਨਾ ਸੌਖਾ ਨਹੀਂ ਹੈ। ਯਿਸੂ ਨੇ ਆਪ ਕਿਹਾ ਸੀ: “ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਙੁ ਬਘਿਆੜਾਂ ਦੇ ਵਿੱਚ ਭੇਜਦਾ ਹਾਂ।” (ਲੂਕਾ 10:3) ਜਦੋਂ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਅਸੀਂ ਸ਼ਾਇਦ ਸੋਚੀਏ ਕਿ ਕਿਸੇ ਬਿਪਤਾ ਜਾਂ ਚਿੰਤਾ ਵਿਚ ਪੈਣ ਤੋਂ ਚੰਗਾ ਹੈ ਕਿ ਅਸੀਂ ਪ੍ਰਚਾਰ ਤੇ ਨਾ ਜਾਈਏ। ਯਿਸੂ ਦੀ ਗਿਰਫ਼ਤਾਰੀ ਵੇਲੇ ਇਸੇ ਤਰ੍ਹਾਂ ਹੋਇਆ ਸੀ। ਡਰ ਦੇ ਮਾਰੇ ਰਸੂਲ ਯਿਸੂ ਨੂੰ ਛੱਡ ਕੇ ਭੱਜ ਗਏ ਸਨ। ਬਾਅਦ ਵਿਚ ਉਸੇ ਰਾਤ ਪਤਰਸ ਨੇ ਤਿੰਨ ਵਾਰ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਸੀ।—ਮੱਤੀ 26:56, 69-75.
ਇਸ ਤੋਂ ਇਲਾਵਾ, ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਪੌਲੁਸ ਰਸੂਲ ਨੂੰ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸੰਘਰਸ਼ ਕਰਨਾ ਪਿਆ ਸੀ। ਉਸ ਨੇ ਥੱਸਲੁਨੀਕਾ ਦੀ ਕਲੀਸਿਯਾ ਨੂੰ ਲਿਖਿਆ: ‘ਅਸੀਂ ਪਰਮੇਸ਼ੁਰ ਤੋਂ ਮਿਲੀ ਮਦਦ ਨਾਲ ਸਭ ਵਿਰੋਧ ਦੇ ਹੁੰਦੇ ਹੋਇਆਂ ਵੀ ਤੁਹਾਨੂੰ ਬੜੀ ਦਲੇਰੀ ਨਾਲ ਸ਼ੁਭ ਸਮਾਚਾਰ ਸੁਣਾਇਆ ਸੀ।’—1 ਥੱਸਲੁਨੀਕੀਆਂ 2:1, 2, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਪੌਲੁਸ ਅਤੇ ਦੂਸਰੇ ਰਸੂਲਾਂ ਨੇ ਹੋਰਨਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਲਈ ਹਰ ਤਰ੍ਹਾਂ ਦੇ ਡਰ ਤੇ ਕਾਬੂ ਪਾਇਆ। ਤੁਸੀਂ ਵੀ ਇੱਦਾਂ ਕਰ ਸਕਦੇ ਹੋ। ਕਿਵੇਂ? ਸਭ ਤੋਂ ਜ਼ਰੂਰੀ ਗੱਲ ਹੈ ਕਿ ਯਹੋਵਾਹ ਤੇ ਭਰੋਸਾ ਰੱਖੋ। ਜੇ ਅਸੀਂ ਯਹੋਵਾਹ ਉੱਤੇ ਪੂਰੀ ਨਿਹਚਾ ਕਰਦੇ ਹਾਂ, ਤਾਂ ਨਿਹਚਾ ਸਾਨੂੰ ਚੰਗੇ ਕੰਮ ਕਰਨ ਲਈ ਉਕਸਾਏਗੀ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਸਕਾਂਗੇ।—ਰਸੂਲਾਂ ਦੇ ਕਰਤੱਬ 4:17-20; 5:18, 27-29.
ਤੁਹਾਨੂੰ ਆਪਣੀ ਸੇਵਾ ਦਾ ਮੇਵਾ ਮਿਲੇਗਾ
ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਉਸ ਦੀ ਸੇਵਾ ਵਿਚ ਕਿੰਨੀ ਮਿਹਨਤ ਕਰਦੇ ਹਾਂ। ਮਿਸਾਲ ਲਈ, ਜਦੋਂ ਅਸੀਂ ਬੀਮਾਰ ਜਾਂ ਨਿਰਾਸ਼ ਹੁੰਦੇ ਹਾਂ, ਤਾਂ ਉਸ ਨੂੰ ਇਸ ਬਾਰੇ ਪਤਾ ਹੁੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਜਦੋਂ ਸਾਨੂੰ ਆਪਣੇ ਆਪ ਤੇ ਕੋਈ ਭਰੋਸਾ ਨਹੀਂ ਰਹਿੰਦਾ। ਜਦੋਂ ਸਾਨੂੰ ਪੈਸੇ ਦੀ ਤੰਗੀ ਆ ਘੇਰਦੀ ਹੈ ਜਾਂ ਆਪਣੀ ਸਿਹਤ ਕਾਰਨ ਜਾਂ ਜਜ਼ਬਾਤਾਂ ਦੇ ਬੋਝ ਥੱਲੇ ਆ ਕੇ ਅਸੀਂ ਮਾਯੂਸ ਹੋ ਜਾਂਦੇ ਹਾਂ, ਤਾਂ ਯਹੋਵਾਹ ਨੂੰ ਇਸ ਦੀ ਪੂਰੀ ਖ਼ਬਰ ਰਹਿੰਦੀ ਹੈ।—2 ਇਤਹਾਸ 16:9; 1 ਪਤਰਸ 3:12.
ਯਹੋਵਾਹ ਇਹ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਨਿਹਚਾ ਦੇ ਕੰਮ ਕਰਦੇ ਹਾਂ! ਯਹੋਵਾਹ ਸਿਰਫ਼ ਕਹਿੰਦਾ ਹੀ ਨਹੀਂ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਪਿਆਰ ਕਰਦਾ ਹੈ, ਸਗੋਂ ਇਸ ਪਿਆਰ ਦੇ ਸਬੂਤ ਵਜੋਂ ਉਹ ਸਾਡੀ ਮਿਹਨਤ ਦਾ ਫਲ ਦੇਣ ਦਾ ਵਾਅਦਾ ਵੀ ਕਰਦਾ ਹੈ। ਪੌਲੁਸ ਰਸੂਲ ਨੇ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਲਿਖਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.
ਤੁਸੀਂ ਬਾਈਬਲ ਦੀ ਇਸ ਗੱਲ ਤੇ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ “ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ” ਅਤੇ “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਬਿਵਸਥਾ ਸਾਰ 32:4; ਇਬਰਾਨੀਆਂ 11:6) ਮਿਸਾਲ ਲਈ, ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਦੀ ਇਕ ਤੀਵੀਂ ਕਹਿੰਦੀ ਹੈ: “ਪਿਤਾ ਜੀ ਨੇ ਆਪਣਾ ਪਰਿਵਾਰ ਬਣਾਉਣ ਤੋਂ ਪਹਿਲਾਂ ਦਸ ਸਾਲ ਪਾਇਨੀਅਰੀ ਕੀਤੀ। ਉਨ੍ਹਾਂ ਨੇ ਮੈਨੂੰ ਕਈ ਕਹਾਣੀਆਂ ਸੁਣਾਈਆਂ ਕਿ ਯਹੋਵਾਹ ਨੇ ਸੇਵਕਾਈ ਵਿਚ ਉਨ੍ਹਾਂ ਦੀ ਕਿਵੇਂ ਮਦਦ ਕੀਤੀ। ਕਈ ਵਾਰ ਸੇਵਕਾਈ ਵਿਚ ਜਾਣ ਵਾਸਤੇ ਉਨ੍ਹਾਂ ਦਾ ਸਾਰਾ ਪੈਸਾ ਪਟਰੋਲ ਤੇ ਖ਼ਰਚ ਹੋ ਜਾਂਦਾ ਸੀ। ਪਰ ਕਈ ਵਾਰ ਜਦੋਂ ਉਹ ਪ੍ਰਚਾਰ ਤੋਂ ਘਰ ਵਾਪਸ ਆਉਂਦੇ ਸਨ, ਤਾਂ ਉਨ੍ਹਾਂ ਦੇ ਦਰਵਾਜ਼ੇ ਮੋਹਰੇ ਖਾਣ-ਪੀਣ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਸਨ।”
ਭੌਤਿਕ ਚੀਜ਼ਾਂ ਦੇਣ ਤੋਂ ਇਲਾਵਾ, “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ” ਸਾਨੂੰ ਹੌਸਲਾ ਵੀ ਦਿੰਦਾ ਹੈ ਤੇ ਸਾਡੀਆਂ ਰੂਹਾਨੀ ਲੋੜਾਂ ਪੂਰੀਆਂ ਕਰਦਾ ਹੈ। (2 ਕੁਰਿੰਥੀਆਂ 1:3) ਇਕ ਭੈਣ ਨੇ ਸਾਲਾਂ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਉਹ ਕਹਿੰਦੀ ਹੈ: “ਯਹੋਵਾਹ ਉੱਤੇ ਭਰੋਸਾ ਰੱਖ ਕੇ ਬੜਾ ਸਕੂਨ ਮਿਲਦਾ ਹੈ। ਉਹ ਹਰ ਵਾਰ ਮੇਰੀ ਮਦਦ ਕਰਦਾ ਹੈ ਜਿਸ ਨਾਲ ਯਹੋਵਾਹ ਤੇ ਮੇਰਾ ਭਰੋਸਾ ਹੋਰ ਪੱਕਾ ਹੁੰਦਾ ਹੈ।” ਤੁਸੀਂ ਨਿਮਰਤਾ ਸਹਿਤ “ਪ੍ਰਾਰਥਨਾ ਦੇ ਸੁਣਨ ਵਾਲੇ” ਨੂੰ ਪ੍ਰਾਰਥਨਾ ਕਰ ਸਕਦੇ ਹੋ ਅਤੇ ਯਕੀਨ ਰੱਖ ਸਕਦੇ ਹੋ ਕਿ ਉਹ ਤੁਹਾਡੀਆਂ ਬੇਨਤੀਆਂ ਜ਼ਰੂਰ ਸੁਣੇਗਾ।—ਜ਼ਬੂਰਾਂ ਦੀ ਪੋਥੀ 65:2.
ਅਧਿਆਤਮਿਕ ਤੌਰ ਤੇ ਵਾਢੀ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। (ਮੱਤੀ 9:37, 38) ਪ੍ਰਚਾਰ ਕਰ ਕੇ ਬਹੁਤ ਸਾਰੇ ਭੈਣ-ਭਰਾਵਾਂ ਦੀ ਸਿਹਤ ਸੁਧਰੀ ਹੈ ਤੇ ਤੁਹਾਨੂੰ ਵੀ ਸਿਹਤ ਪੱਖੋਂ ਫ਼ਾਇਦੇ ਹੋ ਸਕਦੇ ਹਨ। ਸਭ ਤੋਂ ਮਹੱਤਵਪੂਰਣ ਗੱਲ ਹੈ ਕਿ ਦੂਜਿਆਂ ਨੂੰ ਗਵਾਹੀ ਦੇ ਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ।—ਯਾਕੂਬ 2:23.
ਚੰਗੇ ਕੰਮ ਕਰਦੇ ਰਹੋ
ਪਰਮੇਸ਼ੁਰ ਦੇ ਕਿਸੇ ਵੀ ਸੇਵਕ ਲਈ ਇਹ ਸੋਚਣਾ ਗ਼ਲਤ ਹੋਵੇਗਾ ਕਿ ਜੇ ਉਹ ਕਮਜ਼ੋਰੀ ਜਾਂ ਬੁਢਾਪੇ ਕਰ ਕੇ ਸੇਵਕਾਈ ਵਿਚ ਜ਼ਿਆਦਾ ਨਹੀਂ ਕਰ ਸਕਦਾ, ਤਾਂ ਯਹੋਵਾਹ ਉਸ ਨਾਲ ਖ਼ੁਸ਼ ਨਹੀਂ ਹੋਵੇਗਾ। ਉਨ੍ਹਾਂ ਲਈ ਵੀ ਇੱਦਾਂ ਸੋਚਣਾ ਗ਼ਲਤ ਹੈ ਜੋ ਖ਼ਰਾਬ ਸਿਹਤ, ਪਰਿਵਾਰਕ ਜ਼ਿੰਮੇਵਾਰੀਆਂ ਜਾਂ ਹੋਰ ਗੱਲਾਂ ਕਰਕੇ ਜ਼ਿਆਦਾ ਨਹੀਂ ਕਰ ਪਾਉਂਦੇ।
ਤੁਸੀਂ ਯਾਦ ਕਰ ਸਕਦੇ ਹੋ ਕਿ ਪੌਲੁਸ ਰਸੂਲ ਨੂੰ ਵੀ ਕਿਸੇ ਕਮਜ਼ੋਰੀ ਜਾਂ ਰੁਕਾਵਟ ਕਰਕੇ ਸਮੱਸਿਆ ਆ ਰਹੀ ਸੀ। ਉਸ ਨੇ ‘ਪ੍ਰਭੁ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਉਸ ਤੋਂ ਦੂਰ ਹੋ ਜਾਵੇ।’ ਪਰਮੇਸ਼ੁਰ ਨੇ ਪੌਲੁਸ ਦੀ ਬੀਮਾਰੀ ਜਾਂ ਰੁਕਾਵਟ ਦੂਰ ਨਹੀਂ ਕੀਤੀ। ਜੇ ਉਹ ਕਰ ਦਿੰਦਾ, ਤਾਂ ਪੌਲੁਸ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰ ਸਕਦਾ ਸੀ। ਪਰ ਇਸ ਦੀ ਬਜਾਇ ਪਰਮੇਸ਼ੁਰ ਨੇ ਕਿਹਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” (2 ਕੁਰਿੰਥੀਆਂ 12:7-10) ਇਸ ਲਈ ਤੁਸੀਂ ਖ਼ੁਸ਼ ਹੋ ਸਕਦੇ ਹੋ ਕਿ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਤੁਸੀਂ ਪਰਮੇਸ਼ੁਰ ਦੇ ਕੰਮਾਂ ਵਿਚ ਜਿੰਨਾ ਵੀ ਕਰ ਸਕਦੇ ਹੋ, ਤੁਹਾਡਾ ਸਵਰਗੀ ਪਿਤਾ ਉਸ ਤੋਂ ਖ਼ੁਸ਼ ਹੈ।—ਇਬਰਾਨੀਆਂ 13:15, 16.
ਸਾਡਾ ਸਿਰਜਣਹਾਰ ਸਾਡੇ ਤੋਂ ਉੱਨਾ ਹੀ ਕਰਨ ਦੀ ਮੰਗ ਕਰਦਾ ਹੈ ਜਿੰਨਾ ਅਸੀਂ ਕਰ ਸਕਦੇ ਹਾਂ। ਸਾਡੇ ਤੋਂ ਉਹ ਇਹੀ ਚਾਹੁੰਦਾ ਹੈ ਕਿ ਅਸੀਂ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦੇਈਏ।
[ਸਫ਼ੇ 26 ਉੱਤੇ ਤਸਵੀਰ]
ਕੀ ਬਿਵਸਥਾ ਦਾ ਅਧਿਐਨ ਕਰਨਾ ਹੀ ਕਾਫ਼ੀ ਸੀ?
[ਸਫ਼ੇ 29 ਉੱਤੇ ਤਸਵੀਰ]
ਸਾਡੇ ਕੰਮਾਂ ਤੋਂ ਸਾਡੀ ਨਿਹਚਾ ਦਾ ਸਬੂਤ ਮਿਲਣਾ ਚਾਹੀਦਾ ਹੈ