Skip to content

Skip to table of contents

ਆਪਣਾ ਹਰ ਦਿਨ ਐਵੇਂ ਵਿਅਰਥ ਨਾ ਜਾਣ ਦਿਓ

ਆਪਣਾ ਹਰ ਦਿਨ ਐਵੇਂ ਵਿਅਰਥ ਨਾ ਜਾਣ ਦਿਓ

ਆਪਣਾ ਹਰ ਦਿਨ ਐਵੇਂ ਵਿਅਰਥ ਨਾ ਜਾਣ ਦਿਓ

“ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।” (ਜ਼ਬੂਰਾਂ ਦੀ ਪੋਥੀ 90:12) ਬਾਈਬਲ ਦੇ ਲੇਖਕ ਮੂਸਾ ਨੇ ਨਿਮਰਤਾ ਨਾਲ ਪਰਮੇਸ਼ੁਰ ਅੱਗੇ ਇਹ ਬੇਨਤੀ ਕੀਤੀ ਸੀ। ਉਹ ਪਰਮੇਸ਼ੁਰ ਨੂੰ ਕੀ ਬੇਨਤੀ ਕਰ ਰਿਹਾ ਸੀ? ਕੀ ਸਾਨੂੰ ਵੀ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਦਸਵੀਂ ਆਇਤ ਵਿਚ ਮੂਸਾ ਨੇ ਇਸ ਗੱਲ ਤੇ ਸੋਗ ਕੀਤਾ ਕਿ ਇਨਸਾਨਾਂ ਦਾ ਜੀਵਨ ਕਿੰਨਾ ਛੋਟਾ ਹੈ। ਇਕ ਹੋਰ ਮੌਕੇ ਤੇ ਉਸ ਨੇ ਅੱਯੂਬ ਦੀ ਕਹੀ ਗੱਲ ਲਿਖੀ ਸੀ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੂਸਾ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਨਾਮੁਕੰਮਲ ਇਨਸਾਨਾਂ ਦੀ ਜ਼ਿੰਦਗੀ ਛੋਟੀ ਹੈ। ਇਸ ਲਈ ਉਹ ਜ਼ਿੰਦਗੀ ਦੇ ਹਰ ਦਿਨ ਨੂੰ ਕੀਮਤੀ ਸਮਝਦਾ ਸੀ। ਮੂਸਾ ਹਿਕਮਤ ਵਾਲਾ ਮਨ ਪ੍ਰਾਪਤ ਕਰਨਾ ਚਾਹੁੰਦਾ ਸੀ, ਮਤਲਬ ਉਹ ਆਪਣੇ ਬਾਕੀ ਦਿਨ ਬੁੱਧੀਮਤਾ ਨਾਲ ਗੁਜ਼ਾਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਜੇ ਅਸੀਂ ਪਰਮੇਸ਼ੁਰ ਦੀ ਕਿਰਪਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਇਸੇ ਤਰ੍ਹਾਂ ਆਪਣੇ ਦਿਨ ਗੁਜ਼ਾਰਨੇ ਚਾਹੀਦੇ ਹਨ।

ਮੂਸਾ ਅਤੇ ਅੱਯੂਬ ਕੋਲ ਆਪਣੇ ਹਰ ਦਿਨ ਨੂੰ ਕੀਮਤੀ ਸਮਝਣ ਦਾ ਇਕ ਹੋਰ ਕਾਰਨ ਵੀ ਸੀ ਅਤੇ ਸਾਨੂੰ ਵੀ ਇਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਹ ਦੋਨੋਂ ਆਦਮੀ ਭਵਿੱਖ ਵਿਚ ਇਕ ਇਨਾਮ ਦੀ ਉਮੀਦ ਰੱਖਦੇ ਸਨ। ਕਿਹੜਾ ਇਨਾਮ? ਧਰਤੀ ਉੱਤੇ ਬਿਹਤਰ ਹਾਲਾਤਾਂ ਵਿਚ ਜੀਉਣ ਦਾ ਇਨਾਮ। (ਅੱਯੂਬ 14:14, 15; ਇਬਰਾਨੀਆਂ 11:26) ਉਸ ਸਮੇਂ ਮੌਤ ਕਰਕੇ ਕਿਸੇ ਦੇ ਵੀ ਚੰਗੇ ਕੰਮ ਅਧੂਰੇ ਨਹੀਂ ਰਹਿਣਗੇ। ਸਾਡੇ ਕਰਤਾਰ ਦਾ ਮਕਸਦ ਹੈ ਕਿ ਉਸ ਦੇ ਵਫ਼ਾਦਾਰ ਲੋਕ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਜੀਉਣ। (ਯਸਾਯਾਹ 65:21-24; ਪਰਕਾਸ਼ ਦੀ ਪੋਥੀ 21:3, 4) ਇਹ ਤੁਹਾਡੀ ਉਮੀਦ ਵੀ ਹੋ ਸਕਦੀ ਹੈ ਜੇ ਤੁਸੀਂ ਆਪਣੇ ਦਿਨ ਬੁੱਧੀਮਤਾ ਨਾਲ ਗੁਜ਼ਾਰੋ।