Skip to content

Skip to table of contents

ਦਲੇਰੀ ਨਾਲ ਵਿਰੋਧ ਦਾ ਸਾਮ੍ਹਣਾ ਕਰੋ

ਦਲੇਰੀ ਨਾਲ ਵਿਰੋਧ ਦਾ ਸਾਮ੍ਹਣਾ ਕਰੋ

ਦਲੇਰੀ ਨਾਲ ਵਿਰੋਧ ਦਾ ਸਾਮ੍ਹਣਾ ਕਰੋ

ਗਾਯੁਸ ਤੇ ਅਰਿਸਤਰਖੁਸ ਪੌਲੁਸ ਰਸੂਲ ਦੇ ਦੋ ਸਾਥੀ ਸਨ। ਇਕ ਵਾਰ ਭੀੜ ਉਨ੍ਹਾਂ ਨੂੰ ਖਿੱਚ ਕੇ ਅਫ਼ਸੁਸ ਦੀ ਰੰਗਸ਼ਾਲਾ ਵਿਚ ਲੈ ਗਈ। ਇਹ ਲੋਕ ਬਹੁਤ ਜੋਸ਼ ਵਿਚ ਆਏ ਹੋਏ ਸਨ ਤੇ ਦੋ ਘੰਟੇ ਉੱਚੀ ਆਵਾਜ਼ ਵਿਚ ਨਾਅਰੇ ਲਾਉਂਦੇ ਰਹੇ: “ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ!” (ਰਸੂਲਾਂ ਦੇ ਕਰਤੱਬ 19:28, 29, 34) ਕੀ ਪੌਲੁਸ ਦੇ ਇਹ ਸਾਥੀ ਇਸ ਵਿਰੋਧ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕੇ ਸਨ? ਇਹ ਰੌਲਾ-ਰੱਪਾ ਸ਼ੁਰੂ ਕਿਵੇਂ ਹੋਇਆ ਸੀ?

ਪੌਲੁਸ ਨੇ ਲਗਭਗ ਤਿੰਨ ਸਾਲ ਅਫ਼ਸੁਸ ਸ਼ਹਿਰ ਵਿਚ ਪ੍ਰਚਾਰ ਕੀਤਾ ਸੀ। ਨਤੀਜੇ ਵਜੋਂ ਅਫ਼ਸੁਸ ਦੇ ਬਹੁਤ ਸਾਰੇ ਲੋਕਾਂ ਨੇ ਮੂਰਤੀਆਂ ਦੀ ਪੂਜਾ ਕਰਨੀ ਛੱਡ ਦਿੱਤੀ ਸੀ। (ਰਸੂਲਾਂ ਦੇ ਕਰਤੱਬ 19:26; 20:31) ਅਫ਼ਸੁਸ ਵਿਚ ਅਰਤਿਮਿਸ ਨੂੰ ਜਣਨ ਦੀ ਦੇਵੀ ਮੰਨਿਆ ਜਾਂਦਾ ਸੀ ਤੇ ਇਸੇ ਸ਼ਹਿਰ ਵਿਚ ਉਸ ਦਾ ਸ਼ਾਨਦਾਰ ਮੰਦਰ ਸੀ। ਆਮ ਤੌਰ ਤੇ ਉਸ ਦੇ ਮੰਦਰ ਦੀ ਸ਼ਕਲ ਦੇ ਚਾਂਦੀ ਦੇ ਤਵੀਤ ਬਣਾਏ ਜਾਂਦੇ ਸਨ ਜਾਂ ਇਨ੍ਹਾਂ ਨੂੰ ਮੂਰਤੀਆਂ ਵਜੋਂ ਘਰ ਵਿਚ ਰੱਖਿਆ ਜਾਂਦਾ ਸੀ। ਪਰ ਮਸੀਹੀ ਇਨ੍ਹਾਂ ਨੂੰ ਨਹੀਂ ਖ਼ਰੀਦਦੇ ਸਨ।—1 ਯੂਹੰਨਾ 5:21.

ਅਫ਼ਸੁਸ ਵਿਚ ਦੇਮੇਤ੍ਰਿਯੁਸ ਨਾਂ ਦਾ ਇਕ ਸੁਨਿਆਰਾ ਇਹ ਮੂਰਤੀਆਂ ਬਣਾਉਂਦਾ ਸੀ। ਉਹ ਮੰਨਦਾ ਸੀ ਕਿ ਪੌਲੁਸ ਦੇ ਪ੍ਰਚਾਰ ਕਰਕੇ ਉਸ ਦੇ ਧੰਦੇ ਨੂੰ ਨੁਕਸਾਨ ਪਹੁੰਚ ਰਿਹਾ ਸੀ। ਇਸ ਲਈ ਉਸ ਨੇ ਗੱਲ ਵਧਾ-ਚੜ੍ਹਾ ਕੇ ਬਾਕੀ ਸੁਨਿਆਰਿਆਂ ਨੂੰ ਆਪਣੇ ਨਾਲ ਰਲਾ ਲਿਆ। ਉਸ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਏਸ਼ੀਆ ਮਾਈਨਰ ਵਿਚ ਲੋਕ ਅਰਤਿਮਿਸ ਦੀ ਪੂਜਾ ਕਰਨੀ ਛੱਡ ਦੇਣਗੇ। ਇਹ ਸੁਨਿਆਰੇ ਗੁੱਸੇ ਵਿਚ ਆ ਕੇ ਅਰਤਿਮਿਸ ਦੇ ਨਾਅਰੇ ਲਾਉਣ ਲੱਗ ਪਏ। ਹੰਗਾਮਾ ਸ਼ੁਰੂ ਹੋ ਗਿਆ ਅਤੇ ਪੂਰੇ ਸ਼ਹਿਰ ਗੜਬੜੀ ਫੈਲ ਗਈ।—ਰਸੂਲਾਂ ਦੇ ਕਰਤੱਬ 19:24-29.

ਹਜ਼ਾਰਾਂ ਲੋਕ ਰੰਗਸ਼ਾਲਾ ਵਿਚ ਇਕੱਠੇ ਹੋ ਗਏ। ਇਸ ਰੰਗਸ਼ਾਲਾ ਵਿਚ 25,000 ਲੋਕਾਂ ਲਈ ਜਗ੍ਹਾ ਸੀ। ਪੌਲੁਸ ਨੇ ਸ਼ਹਿਰ ਦੇ ਅਧਿਕਾਰੀਆਂ ਤੋਂ ਇਸ ਬੇਕਾਬੂ ਭੀੜ ਨਾਲ ਗੱਲ ਕਰਨ ਦੀ ਆਗਿਆ ਮੰਗੀ। ਪਰ ਉਨ੍ਹਾਂ ਨੇ ਉਸ ਨੂੰ ਇੱਦਾਂ ਨਾ ਕਰਨ ਦੀ ਸਲਾਹ ਦਿੱਤੀ। ਅਖ਼ੀਰ ਵਿਚ ਸ਼ਹਿਰ ਦੇ ਪ੍ਰਧਾਨ ਨੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਗਾਯੁਸ ਤੇ ਅਰਿਸਤਰਖੁਸ ਸਹੀ-ਸਲਾਮਤ ਬਚ ਨਿਕਲੇ।—ਰਸੂਲਾਂ ਦੇ ਕਰਤੱਬ 19:35-41.

ਅੱਜ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਸਮੇਂ ਵਿਰੋਧੀਆਂ ਅਤੇ ਕੱਟੜਪੰਥੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾ ਅਕਸਰ ਮੂਰਤੀ-ਪੂਜਕਾਂ, ਬਦਚਲਣ ਲੋਕਾਂ ਅਤੇ ਅਪਰਾਧੀਆਂ ਨਾਲ ਵਾਹ ਪੈਂਦਾ ਹੈ। ਫਿਰ ਵੀ ਉਹ ਦਲੇਰੀ ਨਾਲ ਪੌਲੁਸ ਰਸੂਲ ਦੀ ਰੀਸ ਕਰਦੇ ਹਨ ਜਿਸ ਨੇ ਅਫ਼ਸੁਸ ਵਿਚ “ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।” (ਰਸੂਲਾਂ ਦੇ ਕਰਤੱਬ 20:20) ਉਹ ‘ਪ੍ਰਭੁ ਦਾ ਬਚਨ ਵਧਦਾ ਅਤੇ ਪਰਬਲ ਹੁੰਦਾ’ ਦੇਖ ਕੇ ਖ਼ੁਸ਼ ਹੁੰਦੇ ਹਨ।—ਰਸੂਲਾਂ ਦੇ ਕਰਤੱਬ 19:20.

[ਸਫ਼ੇ 30 ਉੱਤੇ ਤਸਵੀਰ]

ਅਫ਼ਸੁਸ ਵਿਚ ਰੰਗਸ਼ਾਲਾ ਦੇ ਖੰਡਰ