ਜਲਦੀ ਹੀ ਦੁਨੀਆਂ ਵਿੱਚੋਂ ਗ਼ਰੀਬੀ ਦਾ ਖ਼ਾਤਮਾ
ਜਲਦੀ ਹੀ ਦੁਨੀਆਂ ਵਿੱਚੋਂ ਗ਼ਰੀਬੀ ਦਾ ਖ਼ਾਤਮਾ
ਗ਼ਰੀਬੀ ਦੀ ਮਾਰ ਹੇਠ ਰਹਿੰਦੇ ਲੋਕ ਜਦੋਂ ਫਿਰਦੌਸ ਦੀਆਂ ਤਸਵੀਰਾਂ ਦੇਖਦੇ ਹਨ, ਤਾਂ ਇਹ ਉਨ੍ਹਾਂ ਦੇ ਦਿਲਾਂ ਨੂੰ ਛੋਹ ਜਾਂਦੀਆਂ ਹਨ। ਇਸੇ ਤਰ੍ਹਾਂ ਦੀ ਇਕ ਤਸਵੀਰ ਇਸ ਰਸਾਲੇ ਦੇ ਪਹਿਲੇ ਪੰਨੇ ਤੇ ਦਿੱਤੀ ਗਈ ਹੈ। ਪਹਿਲਾ ਮਨੁੱਖੀ ਜੋੜਾ ਆਦਮ ਤੇ ਉਸ ਦੀ ਪਤਨੀ ਹੱਵਾਹ ਫਿਰਦੌਸ ਵਿਚ ਰਹਿੰਦੇ ਸਨ। ਉਨ੍ਹਾਂ ਦਾ ਘਰ ਅਦਨ ਦਾ ਬਾਗ਼ ਸੀ। (ਉਤਪਤ 2:7-23) ਭਾਵੇਂ ਉਨ੍ਹਾਂ ਨੂੰ ਇਸ ਬਾਗ਼ ਵਿੱਚੋਂ ਕੱਢਿਆ ਗਿਆ ਸੀ ਅਤੇ ਇਹ ਬਾਗ਼ ਹੁਣ ਹੋਂਦ ਵਿਚ ਨਹੀਂ ਹੈ, ਪਰ ਬਹੁਤ ਜਲਦੀ ਸਾਡੀ ਧਰਤੀ ਇਕ ਫਿਰਦੌਸ ਬਣਾਈ ਜਾਵੇਗੀ ਜਿਸ ਵਿਚ ਕੋਈ ਗ਼ਰੀਬੀ ਨਹੀਂ ਹੋਵੇਗੀ। ਇਹ ਸਿਰਫ਼ ਇਕ ਸੁਪਨਾ ਨਹੀਂ ਹੈ ਕਿਉਂਕਿ ਇਹ ਗੱਲ ਪਰਮੇਸ਼ੁਰ ਨੇ ਆਪਣੇ ਬਚਨ ਬਾਈਬਲ ਵਿਚ ਖ਼ੁਦ ਕਹੀ ਹੈ।
ਯਿਸੂ ਨਾਲ ਸੂਲੀ ਉੱਤੇ ਟੰਗੇ ਗਏ ਇਕ ਅਪਰਾਧੀ ਨੇ ਇਸ ਗੱਲ ਵਿਚ ਆਪਣੀ ਨਿਹਚਾ ਪ੍ਰਗਟਾਈ ਕਿ ਪਰਮੇਸ਼ੁਰ ਇਨਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਦਾ ਸੀ। ਉਸ ਨੇ ਯਿਸੂ ਨੂੰ ਕਿਹਾ: “ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।” (ਲੂਕਾ 23:42) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਅਪਰਾਧੀ ਨੇ ਵਿਸ਼ਵਾਸ ਕੀਤਾ ਸੀ ਕਿ ਯਿਸੂ ਇਕ ਰਾਜਾ ਬਣੇਗਾ ਅਤੇ ਮੁਰਦੇ ਦੁਬਾਰਾ ਜੀਉਂਦੇ ਕੀਤੇ ਜਾਣਗੇ। ਜੀ ਹਾਂ, ਮੁਰਦਿਆਂ ਨੂੰ ਜ਼ਰੂਰ ਜ਼ਿੰਦਾ ਕੀਤਾ ਜਾਵੇਗਾ ਪਰ ਯਿਸੂ ਦੇ ਰਾਜ ਅਧੀਨ ਅੱਜ ਵਰਗੇ ਬੁਰੇ ਹਾਲਤਾਂ ਵਿਚ ਨਹੀਂ ਸਗੋਂ ਇਕ ਫਿਰਦੌਸ ਵਰਗੀ ਧਰਤੀ ਤੇ।—ਜ਼ਬੂਰਾਂ ਦੀ ਪੋਥੀ 37:11.
ਉਨ੍ਹਾਂ ਬਾਰੇ ਗੱਲ ਕਰਦੇ ਹੋਏ ਜੋ ਫਿਰਦੌਸ ਵਿਚ ਜੀਉਣਗੇ ਬਾਈਬਲ ਕਹਿੰਦੀ ਹੈ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।” (ਯਸਾਯਾਹ 65:21) ਜੀ ਹਾਂ, “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।”—ਮੀਕਾਹ 4:4.
ਪਰ ਫਿਰ ਰੱਬ ਨੇ ਹੁਣ ਤਕ ਗ਼ਰੀਬੀ ਬਾਰੇ ਕੁਝ ਕੀਤਾ ਕਿਉਂ ਨਹੀਂ? ਕੀ ਰੱਬ ਇਸ ਵੇਲੇ ਗ਼ਰੀਬਾਂ ਲਈ ਕੁਝ ਕਰ ਰਿਹਾ ਹੈ? ਗ਼ਰੀਬੀ ਕਦੋਂ ਖ਼ਤਮ ਕੀਤੀ ਜਾਵੇਗੀ?
ਰੱਬ ਨੇ ਗ਼ਰੀਬੀ ਬਾਰੇ ਕੁਝ ਕੀਤਾ ਕਿਉਂ ਨਹੀਂ?
ਆਦਮ ਤੇ ਹੱਵਾਹ ਨੂੰ ਫਿਰਦੌਸ ਵਰਗੇ ਆਪਣੇ ਘਰੋਂ ਕੱਢ ਦਿੱਤਾ ਗਿਆ ਜਦੋਂ ਉਨ੍ਹਾਂ ਨੇ ਸ਼ਤਾਨ ਦੀਆਂ ਗੱਲਾਂ ਵਿਚ ਆ ਕੇ ਪਰਮੇਸ਼ੁਰ ਵਿਰੁੱਧ ਬਗਾਵਤ ਕੀਤੀ। ਸ਼ਤਾਨ ਨੇ ਇਕ ਸੱਪ ਨੂੰ ਵਰਤ ਕੇ ਹੱਵਾਹ ਨੂੰ ਧੋਖਾ ਦਿੱਤਾ ਤੇ ਉਸ ਤੋਂ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਾਉਣ ਲਈ ਉਸ ਨੂੰ ਉਸ ਦਰਖ਼ਤ ਤੋਂ ਫਲ ਖਾਣ ਲਈ ਕਿਹਾ ਜਿਸ ਤੋਂ ਪਰਮੇਸ਼ੁਰ ਨੇ ਮਨ੍ਹਾ ਕੀਤਾ ਸੀ। ਸ਼ਤਾਨ ਨੇ ਹੱਵਾਹ ਨੂੰ ਇਹ ਸੋਚਣ ਲਈ ਭਰਮਾ ਲਿਆ ਸੀ ਕਿ ਪਰਮੇਸ਼ੁਰ ਤੋਂ ਅਲੱਗ ਰਹਿ ਕੇ ਉਹ ਵਧੀਆ ਜ਼ਿੰਦਗੀ ਦਾ ਆਨੰਦ ਲੈ ਸਕਦੀ ਸੀ। ਜਦ ਹੱਵਾਹ ਨੇ ਆਪਣੇ ਪਤੀ ਆਦਮ ਨੂੰ ਇਸ ਬਿਰਛ ਤੋਂ ਖਾਣ ਲਈ ਕਿਹਾ, ਤਾਂ ਆਦਮ ਨੇ ਵੀ ਪਰਮੇਸ਼ੁਰ ਨੂੰ ਠੁਕਰਾਇਆ ਤੇ ਫਲ ਖਾ ਕੇ ਆਪਣੀ ਪਤਨੀ ਦਾ ਸਾਥ ਦਿੱਤਾ।—ਉਤਪਤ 3:1-6; 1 ਤਿਮੋਥਿਉਸ 2:14.
ਜਦ ਇਸ ਬਾਗ਼ੀ ਜੋੜੇ ਨੂੰ ਸਜ਼ਾ ਦੇ ਤੌਰ ਤੇ ਫਿਰਦੌਸ ਵਿੱਚੋਂ ਕੱਢ ਦਿੱਤਾ ਗਿਆ, ਤਾਂ ਇਸ ਤੋਂ ਬਾਅਦ ਇਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਸਖ਼ਤ ਮਿਹਨਤ ਕਰਨੀ ਪਈ। ਅੱਜ ਤਕ ਯਹੋਵਾਹ ਨੇ ਸ਼ਤਾਨ ਨੂੰ ਪਾਪੀ ਇਨਸਾਨਾਂ ਉੱਪਰ ਰਾਜ ਕਰਨ ਦਿੱਤਾ ਹੈ ਜਿਸ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਪਰਮੇਸ਼ੁਰ ਦੇ ਯਿਰਮਿਯਾਹ 10:23) ਪਰਮੇਸ਼ੁਰ ਤੋਂ ਦੂਰ ਹੋਣ ਦੇ ਬਹੁਤ ਬੁਰੇ ਨਤੀਜੇ ਨਿਕਲੇ ਹਨ ਅਤੇ ਗ਼ਰੀਬੀ ਇਨ੍ਹਾਂ ਵਿੱਚੋਂ ਇਕ ਹੈ।—ਉਪਦੇਸ਼ਕ ਦੀ ਪੋਥੀ 8:9.
ਵਿਰੁੱਧ ਜਾਣ ਦੇ ਭੈੜੇ ਹੀ ਨਤੀਜੇ ਨਿਕਲਦੇ ਹਨ। ਇਤਿਹਾਸ ਗਵਾਹ ਹੈ ਕਿ ਇਨਸਾਨ ਇਸ ਧਰਤੀ ਤੇ ਫਿਰਦੌਸ ਵਰਗੇ ਹਾਲਾਤ ਨਹੀਂ ਲਿਆ ਸਕਦਾ। (ਪਰ ਦੁੱਖਾਂ-ਤਕਲੀਫ਼ਾਂ ਨਾਲ ਭਰੀ ਇਸ ਦੁਨੀਆਂ ਵਿਚ ਗ਼ਰੀਬਾਂ ਨੂੰ ਬਿਨਾਂ ਕਿਸੇ ਸਹਾਰੇ ਦੇ ਨਹੀਂ ਛੱਡਿਆ ਗਿਆ। ਪਰਮੇਸ਼ੁਰ ਦੇ ਪ੍ਰੇਰਿਤ ਬਚਨ ਬਾਈਬਲ ਵਿਚ ਉਨ੍ਹਾਂ ਨੂੰ ਵਧੀਆ ਸਲਾਹ ਦਿੱਤੀ ਗਈ ਹੈ।
“ਚਿੰਤਾ ਨਾ ਕਰੋ”
ਇਕ ਵਾਰ ਯਿਸੂ ਇਕ ਵੱਡੀ ਭੀੜ ਨਾਲ ਗੱਲ ਕਰ ਰਿਹਾ ਸੀ ਜਿੱਥੇ ਕਈ ਗ਼ਰੀਬ ਲੋਕ ਵੀ ਹਾਜ਼ਰ ਸਨ। ਉਨ੍ਹਾਂ ਵੱਲ ਇਸ਼ਾਰਾ ਕਰਦੇ ਹੋਏ ਉਸ ਨੇ ਕਿਹਾ: “ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? . . . ਸੋ ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:26-33.
ਗ਼ਰੀਬ ਵਿਅਕਤੀ ਨੂੰ ਚੋਰੀ ਕਰਨ ਦੀ ਲੋੜ ਨਹੀਂ ਹੈ। (ਕਹਾਉਤਾਂ 6:30, 31) ਜੇ ਉਹ ਰੱਬ ਤੇ ਆਪਣਾ ਪੂਰਾ ਭਰੋਸਾ ਰੱਖੇ ਤਾਂ ਉਸ ਨੂੰ ਆਪਣੇ ਗੁਜ਼ਾਰੇ ਜੋਗਾ ਦਿੱਤਾ ਜਾਵੇਗਾ। ਟੂਕੀਸੋ ਨਾਮਕ ਇਕ ਆਦਮੀ ਦੀ ਮਿਸਾਲ ਤੇ ਗੌਰ ਕਰੋ। ਉਹ ਦੱਖਣੀ ਅਫ਼ਰੀਕਾ ਦੇ ਦੇਸ਼ ਲਿਸੋਥੋ ਦਾ ਰਹਿਣ ਵਾਲਾ ਹੈ। ਸੰਨ 1998 ਵਿਚ ਉਸ ਇਲਾਕੇ ਵਿਚ ਜਨਤਾ ਸਰਕਾਰ ਦੇ ਵਿਰੁੱਧ ਉੱਠ ਖੜ੍ਹੀ ਹੋਈ। ਜਦ ਉਸ ਇਲਾਕੇ ਵਿਚ ਬਾਹਰੋਂ ਫ਼ੌਜਾਂ ਨੇ ਆ ਕੇ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਾਈ ਸ਼ੁਰੂ ਹੋ ਗਈ। ਨਤੀਜੇ ਵਜੋਂ ਦੁਕਾਨਾਂ ਲੁੱਟ ਲਈਆਂ ਗਈਆਂ, ਲੋਕਾਂ ਦੀਆਂ ਨੌਕਰੀਆਂ ਛੁੱਟ ਗਈਆਂ ਅਤੇ ਰੋਟੀ-ਟੁੱਕ ਮਿਲਣਾ ਮੁਸ਼ਕਲ ਹੋ ਗਿਆ।
ਟੂਕੀਸੋ ਰਾਜਧਾਨੀ ਦੇ ਸਭ ਤੋਂ ਗ਼ਰੀਬ ਇਲਾਕੇ ਵਿਚ ਇਕ ਤੀਵੀਂ ਨਾਲ ਰਹਿੰਦਾ ਸੀ ਜਿਸ ਦਾ ਨਾਮ ਮਾਸਈਸੌ ਸੀ। ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਗੁਜ਼ਾਰਾ ਤੋਰਨ ਲਈ ਦੁਕਾਨਾਂ ਵਗੈਰਾ ਲੁੱਟ ਲੈਂਦੇ ਸਨ। ਇਕ ਵਾਰ ਜਦ ਟੂਕੀਸੋ ਬਾਹਰੋਂ ਘਰ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਮਾਸਈਸੌ ਨੇ ਵੀ ਲੁੱਟ ਕੇ ਕਾਫ਼ੀ-ਕੁਝ ਘਰ ਲਿਆਂਦਾ ਹੋਇਆ ਸੀ। ਟੂਕੀਸੋ ਨੇ ਮਾਸਈਸੌ ਨੂੰ ਸਮਝਾਇਆ ਕਿ ਚੋਰੀ ਕਰਨੀ ਪਰਮੇਸ਼ੁਰ ਦੇ ਮਿਆਰਾਂ ਦੇ ਖ਼ਿਲਾਫ਼ ਹੈ। ਉਸ ਨੇ ਮਾਸਈਸੌ ਨੂੰ ਕਿਹਾ: “ਇਹ ਸਾਰਾ ਕੁਝ ਚੁੱਕ ਕੇ ਬਾਹਰ ਸੁੱਟਦੇ।” ਮਾਸਈਸੌ ਨੇ ਉਸ ਦਾ ਕਹਿਣਾ ਮੰਨ ਲਿਆ। ਗੁਆਂਢੀਆਂ ਨੇ ਉਨ੍ਹਾਂ ਦਾ ਮਖੌਲ ਉਡਾਇਆ ਅਤੇ ਬਾਹਰ ਸੁੱਟੀਆਂ ਚੀਜ਼ਾਂ ਨੂੰ ਚੁੱਕ ਕੇ ਲੈ ਗਏ।
ਟੂਕੀਸੋ ਨੇ ਜੋ ਕੁਝ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਕੇ ਸਿੱਖਿਆ ਸੀ, ਉਨ੍ਹਾਂ ਗੱਲਾਂ ਨੇ ਹੀ ਉਸ ਨੂੰ ਇਸ ਤਰ੍ਹਾਂ ਕਰਨ ਲਈ ਪ੍ਰੇਰਿਆ ਸੀ। ਕੀ ਪਰਮੇਸ਼ੁਰ ਦੀ ਆਗਿਆ ਮੰਨਣ ਕਰਕੇ ਉਸ ਨੂੰ ਭੁੱਖਾ ਮਰਨਾ ਪਿਆ ਸੀ? ਬਿਲਕੁਲ ਨਹੀਂ। ਟੂਕੀਸੋ ਜਿਸ ਕਲੀਸਿਯਾ ਵਿਚ ਜਾਂਦਾ ਹੁੰਦਾ ਸੀ, ਕੁਝ ਸਮੇਂ ਬਾਅਦ ਉਸ ਕਲੀਸਿਯਾ ਦੇ ਕੁਝ ਬਜ਼ੁਰਗਾਂ ਨੇ ਉਸ ਲਈ ਖਾਣਾ ਲਿਆਂਦਾ। ਅਸਲ ਵਿਚ ਦੱਖਣੀ ਅਫ਼ਰੀਕਾ ਤੋਂ ਕਈ ਯਹੋਵਾਹ ਦੇ ਗਵਾਹਾਂ ਨੇ ਗੁਆਂਢੀ ਦੇਸ਼ ਲਿਸੋਥੋ ਵਿਚ ਰਹਿਣ ਵਾਲੇ ਭਰਾਵਾਂ ਲਈ ਖਾਣਾ-ਪੀਣਾ ਭੇਜਿਆ ਸੀ। ਮਾਸਈਸੌ ਟੂਕੀਸੋ ਦੀ ਪਰਮੇਸ਼ੁਰ ਪ੍ਰਤੀ ਆਗਿਆ ਅਤੇ ਕਲੀਸਿਯਾ ਦੇ ਮੈਂਬਰਾਂ ਦੀ ਮਦਦ ਤੋਂ ਬਹੁਤ
ਪ੍ਰਭਾਵਿਤ ਹੋਈ। ਉਸ ਨੇ ਵੀ ਬਾਈਬਲ ਸਟੱਡੀ ਸ਼ੁਰੂ ਕਰ ਲਈ। ਫਿਰ, ਉਨ੍ਹਾਂ ਨੇ ਵਿਆਹ ਕਰਾ ਲਿਆ ਜਿਸ ਕਰਕੇ ਉਹ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਸਕੇ। ਉਹ ਹੁਣ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ।ਯਹੋਵਾਹ ਗ਼ਰੀਬਾਂ ਦੀ ਦੇਖ-ਭਾਲ ਕਰਦਾ ਹੈ। (“ਪਰਮੇਸ਼ੁਰ ਦਾ ਗ਼ਰੀਬਾਂ ਪ੍ਰਤੀ ਕੀ ਨਜ਼ਰੀਆ ਹੈ?” ਡੱਬੀ ਦੇਖੋ) ਉਸ ਨੇ ਪਿਆਰ ਨਾਲ ਟੂਕੀਸੋ ਤੇ ਮਾਸਈਸੌ ਵਰਗਿਆਂ ਲਈ ਅਜਿਹੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਰਾਹੀਂ ਉਹ ਉਸ ਬਾਰੇ ਹੋਰ ਸਿੱਖ ਸਕਦੇ ਹਨ। ਉਸ ਨੇ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਆਪਣੇ ਬਚਨ ਵਿਚ ਵਧੀਆ ਸਲਾਹ ਦਿੱਤੀ ਹੈ।
ਇਕ ਵਧੀਆ ਪ੍ਰਬੰਧ
ਯਹੋਵਾਹ ਗ਼ਰੀਬਾਂ ਦੀ ਚਿੰਤਾ ਕਰਦਾ ਹੈ ਅਤੇ ਉਸ ਦੇ ਗਵਾਹਾਂ ਨੇ ਵੀ ਹਮੇਸ਼ਾ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ। (ਗਲਾਤੀਆਂ 2:10) ਜੇ ਕਿਸੇ ਦੇਸ਼ ਵਿਚ ਅਚਾਨਕ ਆਫ਼ਤ ਆਉਣ ਕਰਕੇ ਮਸੀਹੀ ਭੈਣ-ਭਰਾਵਾਂ ਨੂੰ ਕਿਸੇ ਚੀਜ਼ ਦੀ ਲੋੜ ਪੈ ਜਾਵੇ, ਤਾਂ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਰਾਹੀਂ ਝੱਟ ਲੋੜੀਂਦੀ ਮਦਦ ਦੇਣ ਦੇ ਪ੍ਰਬੰਧ ਕੀਤੇ ਜਾਂਦੇ ਹਨ। ਪਰ ਇਸ ਨਾਲੋਂ ਵੱਧ ਯਹੋਵਾਹ ਦੇ ਗਵਾਹ ਦੂਸਰਿਆਂ ਦੀ ਰੂਹਾਨੀ ਲੋੜ ਪੂਰੀ ਕਰਨ ਵਿਚ ਦਿਲਚਸਪੀ ਰੱਖਦੇ ਹਨ ਜਿਨ੍ਹਾਂ ਵਿਚ ਗ਼ਰੀਬ ਲੋਕ ਵੀ ਸ਼ਾਮਲ ਹਨ। (ਮੱਤੀ 9:36-38) ਪਿਛਲੇ 60 ਸਾਲਾਂ ਦੌਰਾਨ ਹਜ਼ਾਰਾਂ ਗਵਾਹਾਂ ਨੇ ਪ੍ਰਦੇਸ ਜਾ ਕੇ ਮਿਸ਼ਨਰੀਆਂ ਵਜੋਂ ਸੇਵਾ ਕੀਤੀ ਹੈ। ਮਿਸਾਲ ਵਜੋਂ ਟੂਕੀਸੋ ਅਤੇ ਮਾਸਈਸੌ ਨਾਲ ਜਿਨ੍ਹਾਂ ਨੇ ਬਾਈਬਲ ਸਟੱਡੀ ਕੀਤੀ ਸੀ ਉਹ ਪਤੀ-ਪਤਨੀ ਫਿਨਲੈਂਡ ਤੋਂ ਮਿਸ਼ਨਰੀਆਂ ਵਜੋਂ ਉੱਥੇ ਆਏ ਸਨ। ਉਨ੍ਹਾਂ ਨੇ ਸੇਸੋਥੋ ਭਾਸ਼ਾ ਸਿੱਖ ਕੇ ਟੂਕੀਸੋ ਹੁਣਾਂ ਦੀ ਯਿਸੂ ਦੇ ਚੇਲੇ ਬਣਨ ਵਿਚ ਮਦਦ ਕੀਤੀ ਸੀ। (ਮੱਤੀ 28:19, 20) ਮਿਸ਼ਨਰੀ ਵਜੋਂ ਸੇਵਾ ਕਰਨ ਲਈ ਇਕ ਵਿਅਕਤੀ ਨੂੰ ਕਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਅਤੇ ਅਕਸਰ ਇਕ ਅਮੀਰ ਦੇਸ਼ ਤੋਂ ਗ਼ਰੀਬ ਦੇਸ਼ ਨੂੰ ਜਾਣਾ ਪੈਂਦਾ ਹੈ।
ਸੱਚੇ ਮਸੀਹੀਆਂ ਲਈ ਚੋਰੀ ਕਰਨੀ ਬਿਲਕੁਲ ਗ਼ਲਤ ਹੈ। ਉਨ੍ਹਾਂ ਨੂੰ ਤਾਂ ਪੂਰਾ ਭਰੋਸਾ ਹੁੰਦਾ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਦੇ ਗੁਜ਼ਾਰੇ ਲਈ ਜ਼ਰੂਰ ਕੋਈ-ਨ-ਕੋਈ ਪ੍ਰਬੰਧ ਕਰੇਗਾ। (ਇਬਰਾਨੀਆਂ 13:5, 6) ਦੁਨੀਆਂ ਭਰ ਵਿਚ ਯਹੋਵਾਹ ਦੇ ਸੇਵਕ ਇਕ ਦੂਏ ਦੀ ਮਦਦ ਅਤੇ ਦੇਖ-ਭਾਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਅਫ਼ਸੀਆਂ 4:28) ਬਹੁਤ ਸਾਰੇ ਬੇਰੋਜ਼ਗਾਰ ਲੋਕਾਂ ਨੇ ਸਖ਼ਤ ਮਿਹਨਤ ਕਰ ਕੇ ਆਪਣੇ-ਆਪ ਲਈ ਕੋਈ-ਨ-ਕੋਈ ਕੰਮ-ਧੰਦਾ ਸ਼ੁਰੂ ਕਰ ਲਿਆ ਹੈ, ਜਿਵੇਂ ਕਿ ਸਬਜ਼ੀਆਂ ਵਗੈਰਾ ਬੀਜਣੀਆਂ। ਜ਼ਿਆਦਾ ਸ਼ਰਾਬ ਨਾ ਪੀਣ ਬਾਰੇ ਬਾਈਬਲ ਦੀ ਸਲਾਹ ਲਾਗੂ ਕਰ ਕੇ ਇਕ ਗ਼ਰੀਬ ਆਦਮੀ ਥੋੜ੍ਹਾ-ਬਹੁਤਾ ਪੈਸਾ ਜੋੜ ਸਕਦਾ ਹੈ।—ਅਫ਼ਸੀਆਂ 5:18.
ਇਕ ਹੋਰ ਤਰੀਕਾ ਜਿਸ ਰਾਹੀਂ ਯਹੋਵਾਹ ਗ਼ਰੀਬਾਂ ਦੀ ਮਦਦ ਕਰਦਾ ਹੈ ਉਹ ਹੈ ਗੁਜ਼ਾਰਾ ਤੋਰਨ ਸੰਬੰਧੀ ਲਾਭਦਾਇਕ ਸਲਾਹ ਜੋ ਬਾਈਬਲ ਰਾਹੀਂ ਮਿਲਦੀ ਹੈ। ਮਿਸਾਲ ਵਜੋਂ ਬਾਈਬਲ ਕਹਿੰਦੀ ਹੈ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।” (ਗ਼ਰੀਬੀ ਤੋਂ ਬਿਨਾਂ ਦੁਨੀਆਂ ਕਦੋਂ?
ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸ਼ਤਾਨ ਦੇ ਰਾਜ ਦੇ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1) ਬਹੁਤ ਜਲਦੀ ਯਹੋਵਾਹ ਯਿਸੂ ਨੂੰ ਮਨੁੱਖਜਾਤੀ ਦਾ ਨਿਆਂ ਕਰਨ ਲਈ ਘੱਲੇਗਾ। ਇਸ ਵੇਲੇ ਕੀ ਹੋਵੇਗਾ? ਯਿਸੂ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਇਸ ਦਾ ਜਵਾਬ ਦਿੱਤਾ ਸੀ। ਉਸ ਨੇ ਕਿਹਾ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ।”—ਮੱਤੀ 25:31-33.
ਇਸ ਦ੍ਰਿਸ਼ਟਾਂਤ ਵਿਚਲੀਆਂ ਭੇਡਾਂ ਉਨ੍ਹਾਂ ਲੋਕਾਂ ਨੂੰ ਦਰਸਾਉਂਦੀਆਂ ਹਨ ਜੋ ਯਿਸੂ ਨੂੰ ਰਾਜੇ ਵਜੋਂ ਕਬੂਲ ਕਰਦੇ ਹਨ। ਯਿਸੂ ਨੇ ਉਨ੍ਹਾਂ ਦੀ ਤੁਲਨਾ ਭੇਡਾਂ ਨਾਲ ਕੀਤੀ ਸੀ ਕਿਉਂਕਿ ਉਹ ਉਸ ਦੇ ਮਗਰ ਲੱਗਦੇ ਹਨ ਜਿਵੇਂ ਭੇਡਾਂ ਆਪਣੇ ਅਯਾਲੀ ਮਗਰ ਲੱਗਦੀਆਂ ਹਨ। (ਯੂਹੰਨਾ 10:16) ਇਨ੍ਹਾਂ ਲੋਕਾਂ ਨੂੰ ਯਿਸੂ ਦੇ ਖਰੀ ਹਕੂਮਤ ਅਧੀਨ ਜ਼ਿੰਦਗੀ ਬਖ਼ਸ਼ੀ ਜਾਵੇਗੀ। ਇਹ ਗ਼ਰੀਬੀ ਤੋਂ ਬਿਨਾਂ ਸੁੱਖਾਂ ਭਰੀ ਜ਼ਿੰਦਗੀ ਹੋਵੇਗੀ। ਜਿਹੜੇ ਲੋਕ ਬੱਕਰੀਆਂ ਵਾਂਗ ਢੀਠ ਹੋਣਗੇ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ।—ਮੱਤੀ 25:46.
ਪਰਮੇਸ਼ੁਰ ਦਾ ਰਾਜ ਬੁਰਾਈ ਨੂੰ ਖ਼ਤਮ ਕਰ ਦੇਵੇਗਾ। ਗ਼ਰੀਬੀ ਦਾ ਵੀ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਉਸ ਵੇਲੇ ਧਰਤੀ ਉਨ੍ਹਾਂ ਲੋਕਾਂ ਨਾਲ ਭਰੀ ਹੋਵੇਗੀ ਜੋ ਇਕ ਦੂਏ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ। ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਹੋਣਾ ਬਿਲਕੁਲ ਮੁਮਕਿਨ ਹੈ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:35.
[Box/Pictures on page 6, 7]
ਪਰਮੇਸ਼ੁਰ ਦਾ ਗ਼ਰੀਬਾਂ ਪ੍ਰਤੀ ਕੀ ਨਜ਼ਰੀਆ ਹੈ?
ਬਾਈਬਲ ਸਾਡੇ ਸ੍ਰਿਸ਼ਟੀਕਰਤਾ ਬਾਰੇ ਕਹਿੰਦੀ ਹੈ ਕਿ “ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 146:7) ਬਾਈਬਲ ਵਿਚ 100 ਤੋਂ ਜ਼ਿਆਦਾ ਹਵਾਲੇ ਸਾਨੂੰ ਦੱਸਦੇ ਹਨ ਕਿ ਪਰਮੇਸ਼ੁਰ ਨੂੰ ਗ਼ਰੀਬਾਂ ਦੀ ਚਿੰਤਾ ਹੈ।
ਮਿਸਾਲ ਵਜੋਂ, ਜਦ ਯਹੋਵਾਹ ਨੇ ਇਸਰਾਏਲ ਕੌਮ ਨੂੰ ਆਪਣੀ ਬਿਵਸਥਾ ਦਿੱਤੀ ਸੀ, ਤਾਂ ਉਸ ਨੇ ਕਿਸਾਨਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਵਾਢੀ ਦੇ ਵੇਲੇ ਆਪਣੇ ਖੇਤਾਂ ਦੇ ਕਿਨਾਰਿਆਂ ਤੋਂ ਵਾਢੀ ਨਾ ਕਰਨ। ਜਦ ਉਹ ਜ਼ੈਤੂਨ ਜਾਂ ਅੰਗੂਰ ਇਕੱਠੇ ਕਰਦੇ ਸਨ, ਤਾਂ ਉਨ੍ਹਾਂ ਨੇ ਐਨ ਸੁਆਰ ਕੇ ਸਾਰਾ ਫਲ ਨਹੀਂ ਚੁਗਣਾ ਸੀ। ਇਹ ਕਾਨੂੰਨ ਪਰਦੇਸੀਆਂ, ਯਤੀਮਾਂ, ਵਿਧਵਾਵਾਂ ਅਤੇ ਦੂਸਰੇ ਗ਼ਰੀਬਾਂ ਲਈ ਇਕ ਪਿਆਰ ਭਰਿਆ ਪ੍ਰਬੰਧ ਸੀ।—ਲੇਵੀਆਂ 19:9, 10; ਬਿਵਸਥਾ ਸਾਰ 24:19-21.
ਇਸ ਦੇ ਨਾਲ-ਨਾਲ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ: “ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ। ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਓਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ। ਅਤੇ ਮੇਰਾ ਕਰੋਧ ਭੜਕ ਉੱਠੇਗਾ ਅਰ ਮੈਂ ਤੁਹਾਨੂੰ ਤੇਗ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਤੀਵੀਆਂ ਵਿਧਵਾ ਅਤੇ ਤੁਹਾਡੇ ਪੁੱਤ੍ਰ ਯਤੀਮ ਹੋ ਜਾਣਗੇ।” (ਕੂਚ 22:22-24) ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਅਮੀਰ ਇਸਰਾਏਲੀਆਂ ਨੇ ਇਨ੍ਹਾਂ ਸ਼ਬਦਾਂ ਦੀ ਉਲੰਘਣਾ ਕੀਤੀ। ਇਸ ਕਰਕੇ ਅਤੇ ਹੋਰ ਕਈ ਪਾਪਾਂ ਕਰਕੇ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਇਸਰਾਏਲੀਆਂ ਨੂੰ ਕਈ ਵਾਰੀ ਚੇਤਾਵਨੀ ਦਿੱਤੀ। (ਯਸਾਯਾਹ 10:1, 2; ਯਿਰਮਿਯਾਹ 5:28; ਆਮੋਸ 4:1-3) ਅਖ਼ੀਰ ਪਰਮੇਸ਼ੁਰ ਨੇ ਅੱਸ਼ੂਰੀ ਅਤੇ ਬਾਬਲੀ ਫ਼ੌਜਾਂ ਨੂੰ ਇਸਰਾਏਲੀ ਦੇਸ਼ ਉੱਤੇ ਕਬਜ਼ਾ ਕਰ ਲੈਣ ਦਿੱਤਾ। ਬਹੁਤ ਸਾਰੇ ਇਸਰਾਏਲੀ ਮਾਰੇ ਗਏ ਸਨ ਅਤੇ ਜਿਹੜੇ ਬਚੇ ਸਨ ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਗ਼ੁਲਾਮਾਂ ਵਜੋਂ ਵਿਦੇਸ਼ ਲੈ ਜਾਇਆ ਗਿਆ ਸੀ।
ਯਹੋਵਾਹ ਦੇ ਪੁੱਤਰ ਯਿਸੂ ਮਸੀਹ ਨੇ ਆਪਣੇ ਪਿਤਾ ਦੀ ਨਕਲ ਕਰਦੇ ਹੋਏ ਗ਼ਰੀਬਾਂ ਤੇ ਤਰਸ ਕੀਤਾ ਸੀ। ਆਪਣੀ ਸੇਵਕਾਈ ਦੇ ਮਕਸਦ ਬਾਰੇ ਦੱਸਦੇ ਹੋਏ ਉਸ ਨੇ ਕਿਹਾ: ‘ਯਹੋਵਾਹ ਦੀ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।’ (ਲੂਕਾ 4:18) ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਨੇ ਸਿਰਫ਼ ਗ਼ਰੀਬਾਂ ਨੂੰ ਹੀ ਖ਼ੁਸ਼-ਖ਼ਬਰੀ ਸੁਣਾਈ ਸੀ। ਉਸ ਨੇ ਪਿਆਰ ਨਾਲ ਅਮੀਰਾਂ ਦੀ ਵੀ ਮਦਦ ਕੀਤੀ ਸੀ। ਪਰ ਅਮੀਰਾਂ ਦੀ ਮਦਦ ਕਰਦੇ ਵੇਲੇ ਉਹ ਅਕਸਰ ਗ਼ਰੀਬਾਂ ਲਈ ਆਪਣੀ ਚਿੰਤਾ ਪ੍ਰਗਟ ਕਰਦਾ ਹੁੰਦਾ ਸੀ। ਮਿਸਾਲ ਲਈ ਉਸ ਨੇ ਇਕ ਅਮੀਰ ਸਰਦਾਰ ਨੂੰ ਸਲਾਹ ਦਿੱਤੀ: “ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰ।”—ਲੂਕਾ 14:1, 12-14; 18:18, 22; 19:1-10.
ਯਹੋਵਾਹ ਅਤੇ ਉਸ ਦੇ ਪੁੱਤ੍ਰ ਯਿਸੂ ਨੂੰ ਗ਼ਰੀਬਾਂ ਦਾ ਬਹੁਤ ਫ਼ਿਕਰ ਹੈ। (ਮਰਕੁਸ 12:41-44; ਯਾਕੂਬ 2:1-6) ਤਾਂ ਫਿਰ, ਯਹੋਵਾਹ ਉਨ੍ਹਾਂ ਲੱਖਾਂ ਗ਼ਰੀਬਾਂ ਲਈ ਆਪਣੀ ਚਿੰਤਾ ਕਿਸ ਤਰ੍ਹਾਂ ਦਿਖਾਉਂਦਾ ਹੈ ਜੋ ਮਰ ਚੁੱਕੇ ਹਨ? ਉਸ ਨੇ ਉਨ੍ਹਾਂ ਨੂੰ ਆਪਣੀ ਯਾਦਾਸ਼ਤ ਵਿਚ ਰੱਖਿਆ ਹੋਇਆ ਹੈ। ਉਹ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀ ਉਠਾਵੇਗਾ ਜਦ ਇਸ ਧਰਤੀ ਤੋਂ ਗ਼ਰੀਬੀ ਖ਼ਤਮ ਕੀਤੀ ਜਾ ਚੁੱਕੀ ਹੋਵੇਗੀ।—ਰਸੂਲਾਂ ਦੇ ਕਰਤੱਬ 24:15.
[ਤਸਵੀਰਾਂ]
ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਤੋਂ ਪਤਾ ਲੱਗਦਾ ਹੈ ਕਿ ਨਵੀਂ ਦੁਨੀਆਂ ਜ਼ਰੂਰ ਆਵੇਗੀ
[ਸਫ਼ੇ 5 ਉੱਤੇ ਤਸਵੀਰ]
ਟੂਕੀਸੋ ਅਤੇ ਮਾਸਈਸੌ ਉਸ ਮਿਸ਼ਨਰੀ ਨਾਲ ਜਿਸ ਨੇ ਟੂਕੀਸੋ ਨਾਲ ਬਾਈਬਲ ਸਟੱਡੀ ਕੀਤੀ ਸੀ
[ਸਫ਼ੇ 5 ਉੱਤੇ ਤਸਵੀਰ]
ਮਾਸਈਸੌ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਉਸ ਮਿਸ਼ਨਰੀ ਨਾਲ ਜਿਸ ਨੇ ਉਸ ਨਾਲ ਬਾਈਬਲ ਸਟੱਡੀ ਕੀਤੀ ਸੀ