ਕੀ ਗੁੱਸੇ ਹੋਣਾ ਕਦੇ ਜਾਇਜ਼ ਹੁੰਦਾ ਹੈ?
ਕੀ ਗੁੱਸੇ ਹੋਣਾ ਕਦੇ ਜਾਇਜ਼ ਹੁੰਦਾ ਹੈ?
ਉਪਦੇਸ਼ਕ ਦੀ ਪੋਥੀ 7:9 ਵਿਚ ਬਾਈਬਲ ਕਹਿੰਦੀ ਹੈ: “ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।” ਇਸ ਆਇਤ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਜਲਦੀ ਕਿਸੇ ਉੱਤੇ ਖਿਝਣਾ ਨਹੀਂ ਚਾਹੀਦਾ। ਗੁੱਸਾ ਕਰਨ ਦੀ ਬਜਾਇ ਸਾਨੂੰ ਦੂਜਿਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।
ਪਰ ਕੀ ਇਸ ਆਇਤ ਦਾ ਇਹ ਮਤਲਬ ਹੈ ਕਿ ਸਾਨੂੰ ਕਦੇ ਵੀ ਕਿਸੇ ਤੇ ਗੁੱਸਾ ਨਹੀਂ ਕਰਨਾ ਚਾਹੀਦਾ, ਭਾਵੇਂ ਕੋਈ ਕੁਝ ਵੀ ਕਰੇ ਜਾਂ ਕਹੇ? ਕੀ ਸਾਨੂੰ ਗੁੱਸੇ ਹੋਣ ਦੀ ਬਜਾਇ ਹਰ ਗ਼ਲਤੀ ਮਾਫ਼ ਕਰ ਦੇਣੀ ਚਾਹੀਦੀ ਹੈ, ਭਾਵੇਂ ਉਹ ਕਿੰਨੀ ਵੱਡੀ ਕਿਉਂ ਨਾ ਹੋਵੇ ਜਾਂ ਵਾਰ-ਵਾਰ ਕਿਉਂ ਨਾ ਕੀਤੀ ਗਈ ਹੋਵੇ? ਜਾਂ ਕੀ ਸਾਨੂੰ ਕਿਸੇ ਹੋਰ ਨੂੰ ਖਿਝਾਉਣ ਜਾਂ ਗੁੱਸੇ ਕਰਨ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਸ ਨੂੰ ਨਾਰਾਜ਼ ਹੋਣ ਦੀ ਬਜਾਇ ਸਾਨੂੰ ਮਾਫ਼ ਕਰ ਦੇਣਾ ਚਾਹੀਦਾ ਹੈ? ਨਹੀਂ, ਇਸ ਆਇਤ ਦਾ ਇਹ ਮਤਲਬ ਨਹੀਂ।
ਅਸੀਂ ਜਾਣਦੇ ਹਾਂ ਕਿ ਪਿਆਰ ਕਰਨਾ, ਦਇਆ ਕਰਨੀ, ਧੀਰਜ ਕਰਨਾ ਅਤੇ ਮਾਫ਼ ਕਰਨਾ ਯਹੋਵਾਹ ਦੀ ਖ਼ਾਸੀਅਤ ਹੈ। ਇਸ ਦੇ ਬਾਵਜੂਦ ਬਾਈਬਲ ਦੱਸਦੀ ਹੈ ਕਿ ਕਈ ਵਾਰ ਉਸ ਨੂੰ ਵੀ ਗੁੱਸਾ ਆਇਆ ਸੀ। ਜਦੋਂ ਕਿਸੇ ਨੇ ਕੋਈ ਵੱਡੀ ਗ਼ਲਤੀ ਕੀਤੀ ਸੀ, ਤਾਂ ਉਸ ਨੇ ਉਸ ਗ਼ਲਤੀ ਨੂੰ ਅਣਗੌਲਿਆਂ ਨਹੀਂ ਕੀਤਾ। ਆਓ ਆਪਾਂ ਇਸ ਦੀਆਂ ਕੁਝ ਮਿਸਾਲਾਂ ਵੱਲ ਧਿਆਨ ਦੇਈਏ।
ਯਹੋਵਾਹ ਦੇ ਵਿਰੁੱਧ ਪਾਪ
ਯਾਰਾਬੁਆਮ ਦੇ ਪਾਪਾਂ ਬਾਰੇ 1 ਰਾਜਿਆਂ 15:30 ਵਿਚ ਕਿਹਾ ਗਿਆ ਕਿ ‘ਉਸ ਨੇ ਇਸਰਾਏਲ ਤੋਂ ਵੀ ਪਾਪ ਕਰਾਏ ਅਤੇ ਯਹੋਵਾਹ ਪਰਮੇਸ਼ੁਰ ਨੂੰ ਗੁੱਸੇ ਕੀਤਾ।’ ਆਹਾਜ਼ ਬਾਰੇ 2 ਇਤਹਾਸ 28:25 ਵਿਚ ਕਿਹਾ ਗਿਆ ਕਿ ਉਸ ਨੇ “ਦੂਜਿਆਂ ਦਿਓਤਿਆਂ ਲਈ ਧੂਪ ਧੁਖਾਉਣ ਦੇ ਲਈ ਉੱਚੇ ਅਸਥਾਨ ਬਣਾਏ ਅਤੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੂੰ ਹਰਖ ਦਿਲਾਇਆ।” ਇਕ ਹੋਰ ਉਦਾਹਰਣ ਨਿਆਈਆਂ 2:11-14 ਵਿਚ ਮਿਲਦੀ ਹੈ: “ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਬਆਲਾਂ ਦੀ ਪੂਜਾ ਕਰਨ ਲੱਗੇ ... ਅਤੇ ਯਹੋਵਾਹ ਦਾ ਕ੍ਰੋਧ ਉਕਸਾਇਆ ... ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ।”
ਹੋਰ ਵੀ ਗੱਲਾਂ ਸਨ ਜਿਨ੍ਹਾਂ ਤੋਂ ਯਹੋਵਾਹ ਨੂੰ ਗੁੱਸਾ ਆਇਆ ਸੀ ਅਤੇ ਜਿਨ੍ਹਾਂ ਕਾਰਨ ਉਸ ਨੇ ਸਖ਼ਤ ਸਜ਼ਾ ਦਿੱਤੀ ਸੀ। ਮਿਸਾਲ ਲਈ ਕੂਚ 22:18-20 ਵਿਚ ਲਿਖਿਆ ਹੈ: “ਤੂੰ ਜਾਦੂਗਰਨੀ ਨੂੰ ਜੀਉਂਦੀ ਨਾ ਛੱਡ। ਜੋ ਕੋਈ ਪਸੂ ਨਾਲ ਕੁਕਰਮ ਕਰੇ ਉਹ ਜਰੂਰ ਮਾਰਿਆ ਜਾਵੇ। ਜਿਹੜਾ ਕੇਵਲ ਯਹੋਵਾਹ ਤੋਂ ਬਿਨਾ ਹੋਰ ਦੇਵਤਿਆਂ ਨੂੰ ਬਲੀਆਂ ਚੜ੍ਹਾਵੇ ਉਸ ਦਾ ਸੱਤਿਆ ਨਾਸ ਕੀਤਾ ਜਾਵੇ।”
ਜਦੋਂ ਇਸਰਾਏਲੀਆਂ ਨੇ ਪਛਤਾਵਾ ਕੀਤੇ ਬਿਨਾਂ ਯਹੋਵਾਹ ਨੂੰ ਵਾਰ-ਵਾਰ ਗੁੱਸੇ ਕੀਤਾ ਸੀ, ਤਾਂ ਉਹ ਉਨ੍ਹਾਂ ਦੇ ਪਾਪ ਮਾਫ਼ ਨਹੀਂ ਕਰਦਾ ਰਿਹਾ। ਆਖ਼ਰ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਨਾਸ਼ ਹੋਣ ਤੋਂ ਨਹੀਂ ਬਚਾਇਆ ਕਿਉਂਕਿ ਯਹੋਵਾਹ ਨੇ ਦੇਖਿਆ ਕਿ ਨਾ ਤਾਂ ਉਹ ਪੁੱਠੇ ਰਾਹੋਂ ਮੁੜੇ ਸਨ ਤੇ ਨਾ ਹੀ ਉਹ ਮੁੜਨ ਵਾਲੇ ਸਨ। ਉਹ ਪੂਰੀ ਕੌਮ 607 ਈ. ਪੂ. ਵਿਚ ਬਾਬਲੀਆਂ ਦੇ ਹੱਥੋਂ ਅਤੇ ਫਿਰ ਦੁਬਾਰਾ 70 ਈ. ਵਿਚ ਰੋਮੀਆਂ ਦੇ ਹੱਥੋਂ ਤਬਾਹ ਹੋ ਗਈ।
ਜੀ ਹਾਂ, ਯਹੋਵਾਹ ਲੋਕਾਂ ਦੀ ਮਾੜੀ ਕਹਿਣੀ ਤੇ ਕਰਨੀ ਤੋਂ ਨਾਰਾਜ਼ ਹੁੰਦਾ ਹੈ ਅਤੇ ਆਪਣੇ ਪਾਪਾਂ ਤੋਂ ਤੋਬਾ ਨਾ ਕਰਨ ਵਾਲੇ ਪਾਪੀਆਂ ਨੂੰ ਸਜ਼ਾ ਵੀ ਦਿੰਦਾ ਹੈ। ਪਰ ਕੀ ਉਪਦੇਸ਼ਕ ਦੀ ਪੋਥੀ 7:9 ਦੇ ਮੁਤਾਬਕ ਉਸ ਦਾ ਗੁੱਸੇ ਹੋਣਾ ਗ਼ਲਤ ਹੈ? ਨਹੀਂ ਇਸ ਤਰ੍ਹਾਂ ਨਹੀਂ ਹੈ। ਯਹੋਵਾਹ ਦਾ ਗੁੱਸੇ ਹੋਣਾ ਜਾਇਜ਼ ਹੈ ਕਿਉਂਕਿ ਉਹ ਨਿਆਂ ਕਰਨ ਵਾਲਾ ਪਰਮੇਸ਼ੁਰ ਹੈ। ਉਸ ਬਾਰੇ ਬਾਈਬਲ ਕਹਿੰਦੀ ਹੈ: “ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।”—ਬਿਵਸਥਾ ਸਾਰ 32:4.
ਗੰਭੀਰ ਪਾਪ
ਪ੍ਰਾਚੀਨ ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਵਿਚ ਜੇ ਕੋਈ ਕਿਸੇ ਖ਼ਿਲਾਫ਼ ਗੰਭੀਰ ਅਪਰਾਧ ਕਰਦਾ ਸੀ, ਤਾਂ ਉਸ ਕੂਚ 22:2.
ਨੂੰ ਸਖ਼ਤ ਸਜ਼ਾ ਮਿਲਦੀ ਸੀ। ਮਿਸਾਲ ਲਈ, ਜੇ ਘਰ ਦਾ ਮਾਲਕ ਰਾਤ ਨੂੰ ਘਰ ਵਿਚ ਆ ਵੜੇ ਚੋਰ ਨੂੰ ਮਾਰ ਦਿੰਦਾ ਸੀ, ਤਾਂ ਮਾਲਕ ਨੂੰ ਕਾਤਲ ਨਹੀਂ ਸਮਝਿਆ ਜਾਂਦਾ ਸੀ। ਗੁਨਾਹਗਾਰ ਚੋਰ ਸੀ, ਨਾ ਕਿ ਘਰ ਦਾ ਮਾਲਕ। ਇਸ ਲਈ ਬਾਈਬਲ ਕਹਿੰਦੀ ਹੈ: “ਜੇ ਉਹ ਚੋਰ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਉਹ ਮਾਰ ਨਾਲ ਮਰ ਜਾਵੇ ਤਾਂ ਏਹ [ਘਰ ਦੇ ਮਾਲਕ ਉੱਤੇ] ਖੂਨ ਦਾ ਦੋਸ਼ ਨਹੀਂ ਹੈ।”—ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਲਾਤਕਾਰ ਇਕ ਗੰਭੀਰ ਪਾਪ ਹੈ ਅਤੇ ਜਿਸ ਔਰਤ ਨਾਲ ਬਲਾਤਕਾਰ ਕੀਤਾ ਗਿਆ ਹੈ, ਉਸ ਦਾ ਗੁੱਸੇ ਹੋਣਾ ਜਾਇਜ਼ ਹੈ। ਮੂਸਾ ਦੀ ਬਿਵਸਥਾ ਵਿਚ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਕਿਉਂਕਿ “ਜਿਵੇਂ ਮਨੁੱਖ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ ਤਿਵੇਂ ਹੀ ਏਹ ਗੱਲ ਹੈ।” (ਬਿਵਸਥਾ ਸਾਰ 22:25, 26) ਭਾਵੇਂ ਅੱਜ ਸਾਡੇ ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ, ਫਿਰ ਵੀ ਇਸ ਤੋਂ ਅਸੀਂ ਜਾਣਦੇ ਹਾਂ ਕਿ ਯਹੋਵਾਹ ਬਲਾਤਕਾਰ ਨੂੰ ਕਿੰਨਾ ਗੰਭੀਰ ਪਾਪ ਸਮਝਦਾ ਹੈ!
ਸਾਡੇ ਜ਼ਮਾਨੇ ਵਿਚ ਵੀ ਬਲਾਤਕਾਰ ਨੂੰ ਸਖ਼ਤ ਸਜ਼ਾ ਦੇ ਲਾਇਕ ਸਮਝਿਆ ਜਾਂਦਾ ਹੈ। ਬਲਾਤਕਾਰ ਦੀ ਸ਼ਿਕਾਰ ਔਰਤ ਦਾ ਹੱਕ ਬਣਦਾ ਹੈ ਕਿ ਉਹ ਪੁਲਸ ਕੋਲ ਜਾ ਕੇ ਇਸ ਦੀ ਰਿਪੋਰਟ ਲਿਖਾਵੇ। ਇਸ ਤਰੀਕੇ ਨਾਲ ਅਪਰਾਧੀ ਨੂੰ ਉੱਚ ਅਧਿਕਾਰੀ ਸਜ਼ਾ ਦੇ ਸਕਣਗੇ। ਜੇ ਕਿਸੇ ਬੱਚੇ ਨਾਲ ਬਲਾਤਕਾਰ ਕੀਤਾ ਗਿਆ ਹੋਵੇ, ਤਾਂ ਮਾਂ-ਬਾਪ ਪੁਲਸ ਕੋਲ ਜਾ ਸਕਦੇ ਹਨ।
ਛੋਟੀਆਂ ਗ਼ਲਤੀਆਂ
ਪਰ ਹਰ ਇਕ ਗ਼ਲਤੀ ਲਈ ਪੁਲਸ ਕੋਲ ਜਾਣ ਦੀ ਲੋੜ ਨਹੀਂ। ਸਾਨੂੰ ਦੂਸਰਿਆਂ ਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਕਾਰਨ ਗੁੱਸੇ ਨਹੀਂ ਹੋ ਜਾਣਾ ਚਾਹੀਦਾ। ਇਸ ਦੀ ਬਜਾਇ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਕਿੰਨੀ ਮੱਤੀ 18:21, 22.
ਵਾਰ ਮਾਫ਼ ਕਰਨਾ ਚਾਹੀਦਾ ਹੈ? ਪਤਰਸ ਰਸੂਲ ਨੇ ਯਿਸੂ ਨੂੰ ਪੁੱਛਿਆ ਸੀ: “ਪ੍ਰਭੁ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੀਕਰ?” ਜਵਾਬ ਵਿਚ ਯਿਸੂ ਨੇ ਕਿਹਾ: “ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ।”—ਦੂਜੇ ਪਾਸੇ, ਸਾਨੂੰ ਆਪਣੀ ਵੱਲ ਵੀ ਧਿਆਨ ਦਿੰਦੇ ਰਹਿਣ ਦੀ ਲੋੜ ਹੈ ਕਿ ਅਸੀਂ ਦੂਜਿਆਂ ਨੂੰ ਖਿਝਾਉਂਦੇ ਨਾ ਰਹੀਏ। ਮਿਸਾਲ ਲਈ, ਕੀ ਤੁਸੀਂ ਕਿਸੇ ਨਾਲ ਗੱਲ ਕਰਦੇ ਹੋਏ ਰੁੱਖੇ ਤੇ ਕੌੜੇ ਜਵਾਬ ਦਿੰਦੇ ਹੋ ਜਾਂ ਦੂਸਰਿਆਂ ਦੀ ਬੇਇੱਜ਼ਤੀ ਕਰਦੇ ਹੋ? ਇਸ ਤਰੀਕੇ ਨਾਲ ਪੇਸ਼ ਆ ਕੇ ਅਸੀਂ ਦੂਸਰਿਆਂ ਨੂੰ ਨਾਰਾਜ਼ ਕਰ ਸਕਦੇ ਹਾਂ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਗੁੱਸੇ ਨਹੀਂ ਹੋਣਾ ਚਾਹੀਦਾ। ਇਸ ਦੀ ਬਜਾਇ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਾਡੇ ਕਰਕੇ ਉਨ੍ਹਾਂ ਨੂੰ ਗੁੱਸਾ ਆ ਰਿਹਾ ਹੈ। ਸਾਨੂੰ ਆਪਣੀ ਕਰਨੀ ਤੇ ਕਹਿਣੀ ਤੇ ਕੰਟ੍ਰੋਲ ਰੱਖਣ ਦੀ ਲੋੜ ਹੈ ਤਾਂਕਿ ਅਸੀਂ ਕਿਸੇ ਨੂੰ ਨਾਰਾਜ਼ ਨਾ ਕਰੀਏ। ਜੇ ਅਸੀਂ ਇਸ ਕੋਸ਼ਿਸ਼ ਵਿਚ ਰਹਾਂਗੇ, ਤਾਂ ਅਸੀਂ ਦੂਸਰਿਆਂ ਨੂੰ ਨਾਰਾਜ਼ ਕਰਨ ਤੋਂ ਬਚੇ ਰਹਾਂਗੇ। ਬਾਈਬਲ ਵਿਚ ਸਾਨੂੰ ਯਾਦ ਕਰਾਇਆ ਗਿਆ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਜੇ ਅਸੀਂ ਕਿਸੇ ਦਾ ਦਿਲ ਦੁਖਾਇਆ ਹੈ, ਭਾਵੇਂ ਅਣਜਾਣੇ ਵਿਚ, ਫਿਰ ਵੀ ਮਾਫ਼ੀ ਮੰਗ ਕੇ ਅਸੀਂ ਕੁਝ ਹੱਦ ਤਕ ਉਸ ਦੀ ਨਾਰਾਜ਼ਗੀ ਘਟਾ ਸਕਦੇ ਹਾਂ।
ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਸਾਨੂੰ ‘ਓਹਨਾਂ ਗੱਲਾਂ ਦਾ ਪਿੱਛਾ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।’ (ਰੋਮੀਆਂ 14:19) ਜਦ ਅਸੀਂ ਪਿਆਰ ਨਾਲ ਮਿੱਠੇ ਬੋਲ ਵਰਤਦੇ ਹਾਂ, ਤਾਂ ਇਹ ਕਹਾਵਤ ਪੂਰੀ ਹੁੰਦੀ ਹੈ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾਉਤਾਂ 25:11) ਜੀ ਹਾਂ, ਮਿੱਠੇ ਬੋਲਾਂ ਦਾ ਕਿੰਨਾ ਸੋਹਣਾ ਅਸਰ ਹੁੰਦਾ ਹੈ! ਪਿਆਰ ਨਾਲ ਗੱਲ ਕਰਨ ਤੇ ਕਿਸੇ ਆਕੀ ਬੰਦੇ ਦੀ ਸੋਚ ਵੀ ਬਦਲੀ ਜਾ ਸਕਦੀ ਹੈ: “ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।”—ਕਹਾਉਤਾਂ 25:15.
ਇਸੇ ਲਈ ਬਾਈਬਲ ਵਿਚ ਸਾਨੂੰ ਇਹ ਸਲਾਹ ਦਿੱਤੀ ਗਈ ਹੈ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (ਕੁਲੁੱਸੀਆਂ 4:6) “ਸਲੂਣੀ” ਕਹਿਣ ਦਾ ਮਤਲਬ ਹੈ ਕਿ ਸਾਨੂੰ ਆਪਣੀ ਬੋਲੀ ਸੁਆਦਲੀ ਬਣਾਉਣੀ ਚਾਹੀਦੀ ਹੈ ਜਿਸ ਤੇ ਕੋਈ ਇਤਰਾਜ਼ ਨਾ ਕਰ ਸਕੇ। ਆਪਣੀ ਕਹਿਣੀ ਅਤੇ ਕਰਨੀ ਦੇ ਜ਼ਰੀਏ ਅਸੀਂ ਬਾਈਬਲ ਦੀ ਇਹ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ: ‘ਮਿਲਾਪ ਨੂੰ ਲੱਭੋ ਅਤੇ ਉਹ ਦਾ ਪਿੱਛਾ ਕਰੋ।’—1 ਪਤਰਸ 3:11.
ਅਖ਼ੀਰ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਉਪਦੇਸ਼ਕ ਦੀ ਪੋਥੀ 7:9 ਦਾ ਮਤਲਬ ਹੈ ਕਿ ਅਸੀਂ ਛੋਟੀਆਂ-ਛੋਟੀਆਂ ਗ਼ਲਤੀਆਂ ਕਰਕੇ ਗੁੱਸੇ ਨਾ ਹੋਈਏ। ਸਭ ਲੋਕ ਪਾਪੀ ਹਨ ਤੇ ਗ਼ਲਤੀਆਂ ਹਰ ਕਿਸੇ ਤੋਂ ਹੋ ਜਾਂਦੀਆਂ ਹਨ ਅਤੇ ਸਾਰੇ ਜਾਣ-ਬੁੱਝ ਕੇ ਗ਼ਲਤੀਆਂ ਨਹੀਂ ਕਰਦੇ। ਭਾਵੇਂ ਕੋਈ ਗ਼ਲਤੀ ਮਿਥ ਕੇ ਕੀਤੀ ਗਈ ਹੋਵੇ, ਪਰ ਜੇ ਉਹ ਛੋਟੀ ਹੈ, ਤਾਂ ਸਾਨੂੰ ਮਾਫ਼ ਕਰ ਦੇਣੀ ਚਾਹੀਦੀ ਹੈ। ਪਰ ਜੇ ਕੋਈ ਗੰਭੀਰ ਪਾਪ ਕੀਤਾ ਗਿਆ ਹੈ, ਤਾਂ ਅਸੀਂ ਸਮਝ ਸਕਦੇ ਹਾਂ ਕਿ ਉਸ ਪਾਪ ਕਰਕੇ ਨੁਕਸਾਨ ਸਹਿਣ ਵਾਲਾ ਇਨਸਾਨ ਗੁੱਸੇ ਕਿਉਂ ਹੈ ਅਤੇ ਉਹ ਕਿਉਂ ਚਾਹੁੰਦਾ ਹੈ ਕਿ ਅਪਰਾਧੀ ਨੂੰ ਸਜ਼ਾ ਮਿਲੇ।—ਮੱਤੀ 18:15-17.
[ਸਫ਼ੇ 14 ਉੱਤੇ ਤਸਵੀਰ]
ਯਹੋਵਾਹ ਨੇ ਅਪਸ਼ਚਾਤਾਪੀ ਇਸਰਾਏਲੀਆਂ ਨੂੰ 70 ਈ. ਵਿਚ ਰੋਮੀਆਂ ਦੇ ਹੱਥ ਦੇ ਦਿੱਤਾ ਸੀ
[ਸਫ਼ੇ 15 ਉੱਤੇ ਤਸਵੀਰ]
“ਟਿਕਾਣੇ ਸਿਰ ਆਖੇ ਹੋਏ ਬਚਨ . . . ਸੋਨੇ ਦੇ ਸੇਬਾਂ ਵਰਗੇ ਹਨ”