Skip to content

Skip to table of contents

ਬਾਈਬਲ ਵਿਚ ਦਿਲਚਸਪੀ ਰੱਖਣ ਕਰਕੇ ਸ਼ਾਬਾਸ਼ ਮਿਲੀ

ਬਾਈਬਲ ਵਿਚ ਦਿਲਚਸਪੀ ਰੱਖਣ ਕਰਕੇ ਸ਼ਾਬਾਸ਼ ਮਿਲੀ

ਬਾਈਬਲ ਵਿਚ ਦਿਲਚਸਪੀ ਰੱਖਣ ਕਰਕੇ ਸ਼ਾਬਾਸ਼ ਮਿਲੀ

ਮੈਰੀਆਨਾ ਨਾਂ ਦੀ ਯਹੋਵਾਹ ਦੀ ਇਕ ਗਵਾਹ ਇਟਲੀ ਦੇ ਦੱਖਣੀ ਇਲਾਕੇ ਵਿਚ ਰਹਿੰਦੀ ਹੈ। ਉਸ ਦੀ ਉਮਰ 18 ਸਾਲ ਹੈ ਤੇ ਉਹ ਹਾਈ ਸਕੂਲ ਦੇ ਅਖ਼ੀਰਲੇ ਵਰ੍ਹੇ ਵਿਚ ਹੈ। ਉਸ ਦੇ ਸਕੂਲ ਵਿਚ ਹੋਰ ਵੀ ਨੌਜਵਾਨ ਗਵਾਹ ਹਨ।

ਮੈਰੀਆਨਾ ਨੇ ਲਿਖਿਆ: “ਅਸੀਂ ਕਈ ਜਣੇ ਕੁਝ ਸਾਲਾਂ ਤੋਂ ਅੱਧੀ ਛੁੱਟੀ ਦੇ ਸਮੇਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿੱਚੋਂ ਬਾਈਬਲ ਦਾ ਹਵਾਲਾ ਪੜ੍ਹਦੇ ਹਾਂ। ਅਸੀਂ ਇਹ ਚਰਚਾ ਸਟਾਫ਼ ਰੂਮ ਲਾਗੇ ਲਾਂਘੇ ਵਿਚ ਹੀ ਕਰਦੇ ਸੀ। ਸਾਡੇ ਆਲੇ-ਦੁਆਲੇ ਬਹੁਤ ਰੌਲਾ-ਰੱਪਾ ਪੈਂਦਾ ਸੀ। ਕਾਫ਼ੀ ਅਧਿਆਪਕ ਸਾਡੇ ਕੋਲੋਂ ਲੰਘਦੇ ਸਨ ਤੇ ਉਹ ਰੁਕ ਕੇ ਦੇਖਦੇ ਸਨ ਕਿ ਅਸੀਂ ਕੀ ਕਰਦੇ ਸਾਂ। ਇਨ੍ਹਾਂ ਮੌਕਿਆਂ ਤੇ ਅਸੀਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਸਾਂ। ਰੋਜ਼ਾਨਾ ਘੱਟੋ-ਘੱਟ ਇਕ ਅਧਿਆਪਕ ਸਵਾਲ ਪੁੱਛਣ ਲਈ ਰੁਕਦਾ ਸੀ। ਉਨ੍ਹਾਂ ਵਿੱਚੋਂ ਕਈ ਬਾਈਬਲ ਦੇ ਹਵਾਲੇ ਦੀ ਚਰਚਾ ਸੁਣਨ ਲਈ ਰੁਕ ਵੀ ਜਾਂਦੇ ਸੀ ਤੇ ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਵਿਚ ਦਿਲਚਸਪੀ ਰੱਖਣ ਲਈ ਸ਼ਾਬਾਸ਼ ਵੀ ਦਿੰਦੇ ਸੀ। ਇਕ ਵਾਰ ਪ੍ਰਿੰਸੀਪਲ ਦੇ ਅਸਿਸਟੈਂਟ ਨੇ ਸਾਨੂੰ ਚਰਚਾ ਕਰਨ ਲਈ ਸਟਾਫ਼ ਰੂਮ ਵਿਚ ਵੀ ਸੱਦਿਆ।

“ਇਹ ਦੇਖਣ ਤੋਂ ਬਾਅਦ ਕਿ ਅਸੀਂ ਇਹ ਚਰਚਾ ਕਿੱਥੇ ਕਰ ਰਹੇ ਹਾਂ, ਮੇਰੇ ਅਧਿਆਪਕ ਨੇ ਪ੍ਰਿੰਸੀਪਲ ਨੂੰ ਪੁੱਛਿਆ ਕਿ ਕੀ ਅਸੀਂ ਕਿਸੇ ਕਲਾਸਰੂਮ ਵਿਚ ਚਰਚਾ ਕਰ ਸਕਦੇ ਹਾਂ ਜਿੱਥੇ ਇੰਨਾ ਰੌਲਾ ਨਹੀਂ ਪੈਂਦਾ। ਪ੍ਰਿੰਸੀਪਲ ਨੇ ਇਜਾਜ਼ਤ ਦੇ ਦਿੱਤੀ ਤੇ ਇਸ ਤੋਂ ਬਾਅਦ ਮੇਰੇ ਅਧਿਆਪਕ ਨੇ ਸਾਨੂੰ ਸਾਰੀ ਕਲਾਸ ਦੇ ਸਾਮ੍ਹਣੇ ਚੰਗੀ ਮਿਸਾਲ ਲਈ ਸ਼ਾਬਾਸ਼ ਦਿੱਤੀ। ਅਸੀਂ ਸਾਰੇ ਬਹੁਤ ਖ਼ੁਸ਼ ਹਾਂ ਕਿ ਯਹੋਵਾਹ ਨੇ ਸਾਨੂੰ ਇੰਨਾ ਵੱਡਾ ਸਨਮਾਨ ਦਿੱਤਾ।”