‘ਜਾਗਦੇ ਰਹੋ’—ਦੁਨੀਆਂ ਦੇ ਨਿਆਂ ਦਾ ਸਮਾਂ ਨੇੜੇ ਹੈ!
‘ਜਾਗਦੇ ਰਹੋ’—ਦੁਨੀਆਂ ਦੇ ਨਿਆਂ ਦਾ ਸਮਾਂ ਨੇੜੇ ਹੈ!
ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਜਾਗਦੇ ਰਹੋ! ਨਾਂ ਦੇ ਬ੍ਰੋਸ਼ਰ ਤੇ ਆਧਾਰਿਤ ਹੈ ਜੋ ਸੰਸਾਰ ਭਰ ਵਿਚ 2004/5 ਵਿਚ ਹੋਏ ਜ਼ਿਲ੍ਹਾ ਸੰਮੇਲਨਾਂ ਵਿਚ ਰਿਲੀਜ਼ ਕੀਤਾ ਗਿਆ ਸੀ।
“ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।”—ਮੱਤੀ 24:42.
1, 2. ਯਿਸੂ ਨੇ ਆਪਣੇ ਆਉਣ ਦੀ ਤੁਲਨਾ ਕਿਸ ਨਾਲ ਕੀਤੀ ਸੀ?
ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਇਲਾਕੇ ਵਿਚ ਚੋਰ ਫਿਰਦਾ ਹੈ, ਤਾਂ ਤੁਸੀਂ ਕੀ ਕਰੋਗੇ? ਤੁਸੀਂ ਆਪਣੇ ਪਰਿਵਾਰ ਅਤੇ ਆਪਣੇ ਮਾਲ-ਧਨ ਦੀ ਰਾਖੀ ਕਰਨ ਲਈ ਸਚੇਤ ਰਹੋਗੇ। ਕਿਉਂ? ਕਿਉਂਕਿ ਚੋਰ ਚਿੱਠੀ ਲਿਖ ਕੇ ਖ਼ਬਰ ਨਹੀਂ ਦਿੰਦਾ ਕਿ ਉਹ ਕਿਸ ਸਮੇਂ ਆਵੇਗਾ। ਇਸ ਦੇ ਉਲਟ, ਉਹ ਅਚਾਨਕ ਚੁੱਪ-ਚੁਪੀਤੇ ਆ ਜਾਂਦਾ ਹੈ।
2 ਯਿਸੂ ਨੇ ਕਈ ਵਾਰ ਚੋਰ ਦੀ ਉਦਾਹਰਣ ਵਰਤੀ ਸੀ। (ਲੂਕਾ 10:30; ਯੂਹੰਨਾ 10:10) ਅੰਤ ਦਿਆਂ ਦਿਨਾਂ ਵਿਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਦੁਨੀਆਂ ਦਾ ਨਿਆਂ ਕਰਨ ਲਈ ਆਉਣ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਚੇਤਾਵਨੀ ਦਿੱਤੀ ਸੀ: “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ। ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਭਈ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ੍ਹ ਲੱਗਣ ਨਾ ਦਿੰਦਾ।” (ਮੱਤੀ 24:42, 43) ਇੱਥੇ ਯਿਸੂ ਨੇ ਆਪਣੇ ਆਉਣ ਦੀ ਤੁਲਨਾ ਇਕ ਚੋਰ ਦੇ ਆਉਣ ਨਾਲ ਕੀਤੀ ਸੀ, ਮਤਲਬ ਉਹ ਅਚਾਨਕ ਆ ਜਾਵੇਗਾ।
3, 4. (ੳ) ਯਿਸੂ ਦੇ ਆਉਣ ਬਾਰੇ ਚੇਤਾਵਨੀ ਵੱਲ ਧਿਆਨ ਦੇਣ ਦਾ ਕੀ ਮਤਲਬ ਹੈ? (ਅ) ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
3 ਇਹ ਵਧੀਆ ਉਦਾਹਰਣ ਹੈ ਕਿਉਂਕਿ ਕਿਸੇ ਨੂੰ ਵੀ ਯਿਸੂ ਦੇ ਆਉਣ ਦੀ ਤਾਰੀਖ਼ ਨਹੀਂ ਪਤਾ। ਇਸੇ ਭਵਿੱਖਬਾਣੀ ਵਿਚ ਯਿਸੂ ਨੇ ਕਿਹਾ ਸੀ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:36) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤਿਆਰ ਰਹੋ।” (ਮੱਤੀ 24:44) ਯਿਸੂ ਮਸੀਹ ਚਾਹੇ ਜਦੋਂ ਮਰਜ਼ੀ ਨਿਆਂ ਕਰਨ ਲਈ ਆਵੇ, ਪਰ ਉਸ ਦੀ ਚੇਤਾਵਨੀ ਵੱਲ ਧਿਆਨ ਦੇਣ ਵਾਲੇ ਲੋਕ ਤਿਆਰ-ਬਰ-ਤਿਆਰ ਰਹਿਣਗੇ।
4 ਇਸ ਸੰਬੰਧ ਵਿਚ ਕੁਝ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ: ਕੀ ਯਿਸੂ ਦੀ ਚੇਤਾਵਨੀ ਸਿਰਫ਼ ਦੁਨੀਆਂ ਦੇ ਲੋਕਾਂ ਲਈ ਹੈ ਜਾਂ ਕੀ ਸੱਚੇ ਮਸੀਹੀਆਂ ਨੂੰ ਵੀ ‘ਜਾਗਦੇ ਰਹਿਣ’ ਦੀ ਲੋੜ ਹੈ? ‘ਜਾਗਦੇ ਰਹਿਣਾ’ ਕਿਉਂ ਜ਼ਰੂਰੀ ਹੈ ਅਤੇ ਇਸ ਦਾ ਕੀ ਮਤਲਬ ਹੈ?
ਚੇਤਾਵਨੀ ਕਿਨ੍ਹਾਂ ਲਈ ਹੈ?
5. ਸਾਨੂੰ ਕਿਵੇਂ ਪਤਾ ਹੈ ਕਿ ‘ਜਾਗਦੇ ਰਹਿਣ’ ਦੀ ਚੇਤਾਵਨੀ ਸੱਚੇ ਮਸੀਹੀਆਂ ਨੂੰ ਦਿੱਤੀ ਗਈ ਹੈ?
5 ਇਹ ਸੱਚ ਹੈ ਕਿ ਪ੍ਰਭੂ ਦਾ ਦਿਨ ਦੁਨੀਆਂ ਦੇ ਲੋਕਾਂ ਲਈ ਚੋਰ ਵਾਂਗ ਆਵੇਗਾ ਕਿਉਂਕਿ ਉਹ ਆ ਰਹੀ ਆਫ਼ਤ ਦੀਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦੇ ਰਹੇ। (2 ਪਤਰਸ 3:3-7) ਪਰ ਸੱਚੇ ਮਸੀਹੀਆਂ ਬਾਰੇ ਕੀ? ਪੌਲੁਸ ਰਸੂਲ ਨੇ ਸੱਚੇ ਮਸੀਹੀਆਂ ਨੂੰ ਲਿਖਿਆ: “ਤੁਸੀਂ ਆਪ ਠੀਕ ਤਰਾਂ ਜਾਣਦੇ ਹੋ ਭਈ ਪ੍ਰਭੁ [ਯਹੋਵਾਹ] ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ।” (1 ਥੱਸਲੁਨੀਕੀਆਂ 5:2) ਸਾਡੇ ਮਨ ਵਿਚ ਕੋਈ ਸ਼ੱਕ ਨਹੀਂ ਕਿ ‘ਯਹੋਵਾਹ ਦਾ ਦਿਨ ਆਵੇਗਾ।’ ਪਰ ਕੀ ਇਸ ਦਾ ਮਤਲਬ ਹੈ ਕਿ ਸਾਨੂੰ ਜਾਗਦੇ ਰਹਿਣ ਦੀ ਲੋੜ ਨਹੀਂ? ਧਿਆਨ ਦਿਓ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: ‘ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।’ (ਮੱਤੀ 24:44) ਪਹਿਲਾਂ ਵੀ ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਨੂੰ ਭਾਲਦੇ ਰਹਿਣ ਦੀ ਤਾਕੀਦ ਕੀਤੀ ਸੀ, ਤਾਂ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ: ‘ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।’ (ਲੂਕਾ 12:31, 40) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਹੀ ‘ਜਾਗਦੇ ਰਹਿਣ’ ਦੀ ਚੇਤਾਵਨੀ ਦਿੱਤੀ ਸੀ।
6. ਸਾਨੂੰ ‘ਜਾਗਦੇ ਰਹਿਣ’ ਦੀ ਕਿਉਂ ਲੋੜ ਹੈ?
ਮੱਤੀ 24:40, 41) ਇਸ ਦੁਸ਼ਟ ਦੁਨੀਆਂ ਦੇ ਅੰਤ ਵੇਲੇ ਉਹੀ ਲੋਕ ‘ਲੈ ਲਏ ਜਾਣਗੇ’ ਯਾਨੀ ਬਚਾਏ ਜਾਣਗੇ ਜੋ ‘ਤਿਆਰ ਹੋਣਗੇ।’ ਦੂਸਰੇ ਲੋਕ ਤਬਾਹ ਹੋਣ ਲਈ ‘ਛੱਡੇ ਜਾਣਗੇ’ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਗੁਜ਼ਾਰੀ। ਇਨ੍ਹਾਂ ਲੋਕਾਂ ਵਿਚ ਉਹ ਵੀ ਹੋ ਸਕਦੇ ਹਨ ਜੋ ਕਦੀ ਯਹੋਵਾਹ ਦੇ ਰਾਹਾਂ ਉੱਤੇ ਚੱਲਦੇ ਸਨ, ਪਰ ਜਾਗਦੇ ਨਾ ਰਹਿਣ ਕਰਕੇ ਇਨ੍ਹਾਂ ਰਾਹਾਂ ਤੇ ਚੱਲਣੋਂ ਹਟ ਗਏ।
6 ਸਾਨੂੰ ‘ਜਾਗਦੇ ਰਹਿਣ’ ਅਤੇ ‘ਤਿਆਰ ਰਹਿਣ’ ਦੀ ਕਿਉਂ ਲੋੜ ਹੈ? ਯਿਸੂ ਨੇ ਸਮਝਾਇਆ: “ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ। ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ।” (7. ਇਸ ਦੁਨੀਆਂ ਦੇ ਅੰਤ ਦੀ ਤਾਰੀਖ਼ ਨਾ ਜਾਣਨ ਕਰਕੇ ਸਾਨੂੰ ਕੀ ਕਰਨ ਦਾ ਮੌਕਾ ਮਿਲਦਾ ਹੈ?
7 ਇਹ ਚੰਗੀ ਗੱਲ ਹੈ ਕਿ ਅਸੀਂ ਦੁਨੀਆਂ ਦੇ ਅੰਤ ਦੀ ਤਾਰੀਖ਼ ਨਹੀਂ ਜਾਣਦੇ। ਕਿਉਂ? ਕਿਉਂਕਿ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ। ਉਹ ਕਿਸ ਤਰ੍ਹਾਂ? ਕਦੀ-ਕਦੀ ਅਸੀਂ ਸ਼ਾਇਦ ਸੋਚੀਏ ਕਿ ਅੰਤ ਆਉਣ ਵਿਚ ਦੇਰ ਹੋ ਰਹੀ ਹੈ। ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀ ਇਹ ਸੋਚ ਕੇ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਗਏ ਹਨ। ਪਰ ਯਹੋਵਾਹ ਨੂੰ ਆਪਣਾ ਜੀਵਨ ਅਰਪਣ ਕਰ ਕੇ ਅਸੀਂ ਬਿਨਾਂ ਕਿਸੇ ਸ਼ਰਤ ਦੇ ਉਸ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ ਅਸੀਂ ਆਖ਼ਰੀ ਘੜੀ ਤੇ ਯਹੋਵਾਹ ਦੀ ਭਗਤੀ ਕਰਨ ਦਾ ਦਿਖਾਵਾ ਕਰ ਕੇ ਉਸ ਨੂੰ ਬੇਵਕੂਫ਼ ਨਹੀਂ ਬਣਾ ਸਕਦੇ। ਉਹ ਸਾਡੇ ਦਿਲ ਦੀ ਹਰ ਗੱਲ ਜਾਣਦਾ ਹੈ।—1 ਸਮੂਏਲ 16:7.
8. ਯਹੋਵਾਹ ਲਈ ਸਾਡਾ ਪਿਆਰ ਸਾਨੂੰ ਜਾਗਦੇ ਰਹਿਣ ਦੀ ਪ੍ਰੇਰਣਾ ਕਿਵੇਂ ਦਿੰਦਾ ਹੈ?
8 ਅਸੀਂ ਯਹੋਵਾਹ ਨੂੰ ਸੱਚ-ਮੁੱਚ ਪਿਆਰ ਕਰਦੇ ਹਾਂ, ਇਸ ਲਈ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੀ ਮਰਜ਼ੀ ਪੂਰੀ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 40:8; ਮੱਤੀ 26:39) ਅਸੀਂ ਹਮੇਸ਼ਾ ਲਈ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹਾਂ। ਇਸ ਲਈ ਭਾਵੇਂ ਸਾਨੂੰ ਅੰਤ ਦੀ ਕਿੰਨੀ ਹੀ ਉਡੀਕ ਕਿਉਂ ਨਾ ਕਰਨੀ ਪਵੇ, ਪਰ ਅਸੀਂ ਯਹੋਵਾਹ ਦੇ ਰਾਹ ਤੋਂ ਕਦੀ ਨਾ ਹਟਾਂਗੇ। ਇਸ ਤੋਂ ਇਲਾਵਾ, ਯਹੋਵਾਹ ਦੇ ਮਕਸਦਾਂ ਦੀ ਪੂਰਤੀ ਦੇਖਣ ਦੀ ਆਸ ਰੱਖਦੇ ਹੋਏ ਅਸੀਂ ਜਾਗਦੇ ਰਹਾਂਗੇ। ਯਹੋਵਾਹ ਨੂੰ ਖ਼ੁਸ਼ ਕਰਨ ਦੀ ਦਿਲੀ ਇੱਛਾ ਸਾਨੂੰ ਉਸ ਦੇ ਬਚਨ ਵਿਚ ਪਾਈ ਜਾਂਦੀ ਸਲਾਹ ਨੂੰ ਲਾਗੂ ਕਰਨ ਅਤੇ ਉਸ ਦੇ ਰਾਜ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਲਈ ਪ੍ਰੇਰੇਗੀ। (ਮੱਤੀ 6:33; 1 ਯੂਹੰਨਾ 5:3) ਆਓ ਆਪਾਂ ਗੌਰ ਕਰੀਏ ਕਿ ਜਾਗਦੇ ਰਹਿਣ ਦਾ ਸਾਡੇ ਫ਼ੈਸਲਿਆਂ ਉੱਤੇ ਅਤੇ ਸਾਡੇ ਜੀਵਨ-ਢੰਗ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ।
ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰ ਰਹੇ ਹੋ?
9. ਲੋਕਾਂ ਨੂੰ ਸਮੇਂ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਕਿਉਂ ਹੈ?
9 ਅੱਜ ਕਈ ਲੋਕ ਮੰਨਦੇ ਹਨ ਕਿ ਦੁਨੀਆਂ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੀ ਹੈ। ਹਰ ਰੋਜ਼ ਕੋਈ-ਨ-ਕੋਈ ਭਿਆਨਕ ਵਾਰਦਾਤ ਹੁੰਦੀ ਹੈ। ਹੋ ਸਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਵੀ ਖ਼ੁਸ਼ ਨਾ ਹੋਣ। ਪਰ ਕੀ ਉਹ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਦਾ ਅਰਥ ਸਮਝਦੇ ਹਨ? ਕੀ ਉਹ ਸਮਝਦੇ ਹਨ ਕਿ ਅਸੀਂ “ਜੁਗ ਦੇ ਅੰਤ” ਦੇ ਸਮੇਂ ਵਿਚ ਜੀ ਰਹੇ ਹਾਂ? (ਮੱਤੀ 24:3) ਕੀ ਉਹ ਜਾਣਦੇ ਹਨ ਕਿ ਲੋਕਾਂ ਦਾ ਪਰਮੇਸ਼ੁਰ ਤੋਂ ਨਾ ਡਰਨਾ ਅਤੇ ਉਨ੍ਹਾਂ ਦਾ ਖ਼ੁਦਗਰਜ਼ ਤੇ ਹਿੰਸਕ ਸੁਭਾਅ “ਅੰਤ ਦਿਆਂ ਦਿਨਾਂ” ਦੀਆਂ ਨਿਸ਼ਾਨੀਆਂ ਹਨ? (2 ਤਿਮੋਥਿਉਸ 3:1-5) ਲੋਕਾਂ ਨੂੰ ਸਮੇਂ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨੂੰ ਸੋਚਣ ਦੀ ਲੋੜ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਹੈ।
10. ਜਾਗਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
10 ਸਾਡੇ ਬਾਰੇ ਕੀ? ਹਰ ਰੋਜ਼ ਸਾਨੂੰ ਆਪਣੀ ਨੌਕਰੀ, ਸਿਹਤ, ਪਰਿਵਾਰ ਅਤੇ ਭਗਤੀ ਦੇ ਸੰਬੰਧ ਵਿਚ ਫ਼ੈਸਲੇ ਕਰਨੇ ਪੈਂਦੇ ਹਨ। ਸਾਨੂੰ ਪਤਾ ਹੈ ਕਿ ਬਾਈਬਲ ਵਿਚ ਕੀ ਲਿਖਿਆ ਹੈ ਅਤੇ ਅਸੀਂ ਇਸ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕੀ ਮੈਂ ਸੱਚਾਈ ਦੇ ਰਾਹ ਤੋਂ ਭਟਕ ਤਾਂ ਨਹੀਂ ਗਿਆ? ਕੀ ਮੈਂ ਦੁਨੀਆਂ ਦੀਆਂ ਫ਼ਿਲਾਸਫ਼ੀਆਂ ਜਾਂ ਉਸ ਦੀ ਸੋਚਣੀ ਅਨੁਸਾਰ ਤਾਂ ਨਹੀਂ ਚੱਲ ਰਿਹਾ?’ (ਲੂਕਾ 21:34-36; ਕੁਲੁੱਸੀਆਂ 2:8) ਸਾਨੂੰ ਹਮੇਸ਼ਾ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ ਅਤੇ ਆਪਣੀ ਸਮਝ ਉੱਤੇ ਇਤਬਾਰ ਨਹੀਂ ਕਰਦੇ। (ਕਹਾਉਤਾਂ 3:5) ਇਸ ਤਰ੍ਹਾਂ ਅਸੀਂ ‘ਅਸਲ ਜੀਵਨ’ ਯਾਨੀ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਦਾ ਦੇ ਜੀਵਨ ਨੂੰ ਮਜ਼ਬੂਤੀ ਨਾਲ ਫੜੀ ਰੱਖਾਂਗੇ।—1 ਤਿਮੋਥਿਉਸ 6:12, 19.
11-13. ਨੂਹ ਅਤੇ ਲੂਤ ਦੇ ਜ਼ਮਾਨੇ ਵਿਚ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
11 ਜਾਗਦੇ ਰਹਿਣ ਵਿਚ ਸਾਡੀ ਮਦਦ ਕਰਨ ਲਈ ਬਾਈਬਲ 2 ਪਤਰਸ 2:5) ਇਸ ਬਾਰੇ ਯਿਸੂ ਨੇ ਕਿਹਾ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।” (ਮੱਤੀ 24:37-39) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਜੇ ਅਸੀਂ ਰੋਜ਼ ਦੇ ਕੰਮਾਂ-ਕਾਰਾਂ ਜਾਂ ਚਿੰਤਾਵਾਂ ਨੂੰ ਯਹੋਵਾਹ ਦੀ ਸੇਵਾ ਵਿਚ ਰੁਕਾਵਟ ਬਣਨ ਦੇ ਰਹੇ ਹਾਂ, ਤਾਂ ਸਾਨੂੰ ਆਪਣੀ ਜ਼ਿੰਦਗੀ ਬਾਰੇ ਧਿਆਨ ਨਾਲ ਸੋਚਣ ਦੀ ਲੋੜ ਹੈ।—ਰੋਮੀਆਂ 14:17.
ਵਿਚ ਕਈ ਮਿਸਾਲਾਂ ਹਨ। ਜ਼ਰਾ ਸੋਚੋ ਕਿ ਨੂਹ ਦੇ ਦਿਨਾਂ ਵਿਚ ਕੀ ਹੋਇਆ ਸੀ। ਪਰਲੋ ਦੇ ਆਉਣ ਤੋਂ ਬਹੁਤ ਚਿਰ ਪਹਿਲਾਂ ਯਹੋਵਾਹ ਨੇ ਇਸ ਬਾਰੇ ਲੋਕਾਂ ਨੂੰ ਚੇਤਾਵਨੀ ਦੇ ਦਿੱਤੀ ਸੀ। ਪਰ ਨੂਹ ਅਤੇ ਉਸ ਦੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨੇ ਵੀ ਇਸ ਚੇਤਾਵਨੀ ਵੱਲ ਧਿਆਨ ਨਾ ਦਿੱਤਾ। (12 ਲੂਤ ਦੇ ਦਿਨਾਂ ਬਾਰੇ ਵੀ ਸੋਚੋ। ਲੂਤ ਆਪਣੇ ਪਰਿਵਾਰ ਨਾਲ ਸਦੂਮ ਸ਼ਹਿਰ ਵਿਚ ਰਹਿੰਦਾ ਸੀ। ਸਦੂਮ ਇਕ ਬਹੁਤ ਹੀ ਖ਼ੁਸ਼ਹਾਲ ਸ਼ਹਿਰ ਸੀ, ਪਰ ਨੈਤਿਕ ਤੌਰ ਤੇ ਉੱਥੇ ਦੇ ਲੋਕ ਬਹੁਤ ਗਿਰੇ ਹੋਏ ਸਨ। ਯਹੋਵਾਹ ਨੇ ਇਸ ਸ਼ਹਿਰ ਦਾ ਨਾਸ਼ ਕਰਨ ਲਈ ਆਪਣੇ ਦੂਤ ਭੇਜੇ। ਉਨ੍ਹਾਂ ਦੂਤਾਂ ਨੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਸਦੂਮ ਤੋਂ ਭੱਜਣ ਅਤੇ ਪਿੱਛੇ ਮੁੜ ਕੇ ਨਾ ਦੇਖਣ ਲਈ ਕਿਹਾ। ਦੂਤਾਂ ਦੀ ਮਦਦ ਨਾਲ ਉਹ ਸ਼ਹਿਰੋਂ ਭੱਜ ਨਿਕਲੇ। ਪਰ ਲੂਤ ਦੀ ਪਤਨੀ ਨੂੰ ਸਦੂਮ ਵਿਚ ਆਪਣੇ ਘਰ-ਬਾਰ ਨਾਲ ਕੁਝ ਜ਼ਿਆਦਾ ਹੀ ਲਗਾਅ ਸੀ। ਉਸ ਨੇ ਯਹੋਵਾਹ ਦੀ ਗੱਲ ਨਾ ਮੰਨੀ ਅਤੇ ਪਿੱਛੇ ਮੁੜ ਕੇ ਦੇਖਿਆ। ਇਸ ਗ਼ਲਤੀ ਕਾਰਨ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੀ। (ਉਤਪਤ 19:15-26) ਇਸ ਲਈ ਯਿਸੂ ਨੇ ਇਹ ਚੇਤਾਵਨੀ ਦਿੱਤੀ ਕਿ “ਲੂਤ ਦੀ ਤੀਵੀਂ ਨੂੰ ਚੇਤੇ ਰੱਖੋ।” ਕੀ ਅਸੀਂ ਇਸ ਚੇਤਾਵਨੀ ਵੱਲ ਧਿਆਨ ਦੇ ਰਹੇ ਹਾਂ?—ਲੂਕਾ 17:32.
13 ਜਿਨ੍ਹਾਂ ਨੇ ਪਰਮੇਸ਼ੁਰ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੱਤਾ ਉਹ ਬਚ ਗਏ। ਮਿਸਾਲ ਲਈ, ਨੂਹ ਤੇ ਉਸ ਦਾ ਪਰਿਵਾਰ ਅਤੇ ਲੂਤ ਤੇ ਉਸ ਦੀਆਂ ਧੀਆਂ ਨਾਸ਼ ਹੋਣ ਤੋਂ ਬਚ ਗਏ ਸਨ। (2 ਪਤਰਸ 2:9) ਇਹ ਮਿਸਾਲਾਂ ਸਾਨੂੰ ਚੇਤਾਵਨੀ ਦਿੰਦੀਆਂ ਹਨ, ਪਰ ਨਾਲ ਹੀ ਸਾਨੂੰ ਇਹ ਤਸੱਲੀ ਵੀ ਦਿੰਦੀਆਂ ਹਨ ਕਿ ਧਾਰਮਿਕਤਾ ਦੇ ਪ੍ਰੇਮੀਆਂ ਦਾ ਬਚਾਅ ਹੁੰਦਾ ਹੈ। ਇਹ ਗੱਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਪਰਮੇਸ਼ੁਰ “ਨਵੇਂ ਆਕਾਸ਼ ਅਤੇ ਨਵੀਂ ਧਰਤੀ” ਦਾ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ ‘ਜਿਨ੍ਹਾਂ ਵਿੱਚ ਧਰਮ ਵੱਸੇਗਾ।’—2 ਪਤਰਸ 3:13.
“ਨਿਆਉਂ ਦਾ ਸਮਾ ਆ ਪੁੱਜਾ ਹੈ”!
14, 15. (ੳ) ਨਿਆਂ ਦੇ ‘ਸਮੇਂ’ ਦੌਰਾਨ ਕੀ-ਕੀ ਹੋਵੇਗਾ? (ਅ) ‘ਪਰਮੇਸ਼ੁਰ ਤੋਂ ਡਰਨ ਅਤੇ ਉਸ ਦੀ ਵਡਿਆਈ ਕਰਨ’ ਵਿਚ ਕੀ ਸ਼ਾਮਲ ਹੈ?
14 ਜਾਗਦੇ ਰਹਿ ਕੇ ਅਸੀਂ ਕਿਹੜੀਆਂ ਘਟਨਾਵਾਂ ਦੇਖਣ ਦੀ ਉਮੀਦ ਰੱਖ ਸਕਦੇ ਹਾਂ? ਪਰਕਾਸ਼ ਦੀ ਪੋਥੀ ਵਿਚ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਨਾਲ ਸੰਬੰਧ ਰੱਖਦੀਆਂ ਹਨ। ਜੇ ਅਸੀਂ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲਾਂਗੇ, ਤਾਂ ਅਸੀਂ ਇਨ੍ਹਾਂ ਘਟਨਾਵਾਂ ਲਈ ਤਿਆਰ ਰਹਾਂਗੇ। ਪਰਕਾਸ਼ ਦੀ ਪੋਥੀ ਵਿਚ “ਪ੍ਰਭੁ ਦੇ ਦਿਨ” ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਸਾਫ਼-ਸਾਫ਼ ਦੱਸਿਆ ਗਿਆ ਹੈ ਜੋ ਦਿਨ 1914 ਵਿਚ ਸ਼ੁਰੂ ਹੋਇਆ ਸੀ ਜਦ ਮਸੀਹ ਸਵਰਗ ਵਿਚ ਰਾਜਾ ਬਣਿਆ ਸੀ। (ਪਰਕਾਸ਼ ਦੀ ਪੋਥੀ 1:10) ਇਸ ਪੋਥੀ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਇਕ ਦੂਤ “ਸਦੀਪਕਾਲ ਦੀ ਇੰਜੀਲ” ਨਾਲ ਅਕਾਸ਼ ਵਿੱਚ ਉੱਡ ਰਿਹਾ ਹੈ। ਉਹ ਉੱਚੀ ਆਵਾਜ਼ ਵਿਚ ਕਹਿੰਦਾ ਹੈ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।” (ਪਰਕਾਸ਼ ਦੀ ਪੋਥੀ 14:6, 7) ਨਿਆਂ ਦਾ “ਸਮਾ” ਜ਼ਿਆਦਾ ਲੰਬਾ ਨਹੀਂ ਹੈ। ਇਸ ‘ਸਮੇਂ’ ਦੌਰਾਨ ਦੁਸ਼ਟਾਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਵੀ ਦਿੱਤੀ ਜਾਵੇਗੀ। ਅਸੀਂ ਹੁਣ ਉਸ ਸਮੇਂ ਵਿਚ ਜੀ ਰਹੇ ਹਾਂ।
ਕਹਾਉਤਾਂ 8:13) ਅਸੀਂ ਆਦਰ ਨਾਲ ਉਸ ਦੀ ਗੱਲ ਸੁਣਨ ਦੁਆਰਾ ਉਸ ਦੀ ਵਡਿਆਈ ਕਰਦੇ ਹਾਂ। ਹੋਰਨਾਂ ਕੰਮਾਂ ਵਿਚ ਰੁੱਝੇ ਰਹਿਣ ਦੀ ਬਜਾਇ ਅਸੀਂ ਬਾਕਾਇਦਾ ਬਾਈਬਲ ਪੜ੍ਹਨ ਲਈ ਸਮਾਂ ਕੱਢਾਂਗੇ। ਅਸੀਂ ਮੀਟਿੰਗਾਂ ਵਿਚ ਜਾਣ ਦੀ ਉਸ ਦੀ ਸਲਾਹ ਨੂੰ ਮੰਨਣ ਵਿਚ ਲਾਪਰਵਾਹੀ ਨਹੀਂ ਵਰਤਾਂਗੇ। (ਇਬਰਾਨੀਆਂ 10:24, 25) ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਆਪਣੇ ਸਨਮਾਨ ਦੀ ਕਦਰ ਕਰਾਂਗੇ ਅਤੇ ਪੂਰੇ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਵਾਂਗੇ। ਅਸੀਂ ਹਰ ਵੇਲੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖਾਂਗੇ। (ਜ਼ਬੂਰਾਂ ਦੀ ਪੋਥੀ 62:8) ਅਸੀਂ ਮੰਨਦੇ ਹਾਂ ਕਿ ਯਹੋਵਾਹ ਹੀ ਸਾਰੇ ਜਹਾਨ ਦਾ ਰਾਜਾ ਹੈ, ਇਸ ਲਈ ਅਸੀਂ ਉਸ ਦੇ ਰਾਹਾਂ ਤੇ ਚੱਲ ਕੇ ਉਸ ਦਾ ਆਦਰ ਕਰਦੇ ਹਾਂ। ਕੀ ਤੁਸੀਂ ਇਹ ਸਭ ਕੁਝ ਕਰ ਕੇ ਦਿਖਾਉਂਦੇ ਹੋ ਕਿ ਤੁਸੀਂ ਪਰਮੇਸ਼ੁਰ ਤੋਂ ਡਰਦੇ ਹੋ ਅਤੇ ਉਸ ਦੀ ਵਡਿਆਈ ਕਰਦੇ ਹੋ?
15 ਇਸ ਤੋਂ ਪਹਿਲਾਂ ਕਿ ਇਹ ਨਿਆਂ ਦਾ ਸਮਾਂ ਖ਼ਤਮ ਹੋਵੇ, ਸਾਨੂੰ ‘ਪਰਮੇਸ਼ੁਰ ਤੋਂ ਡਰਨ ਅਤੇ ਉਸ ਦੀ ਵਡਿਆਈ ਕਰਨ’ ਦੀ ਤਾਕੀਦ ਕੀਤੀ ਗਈ ਹੈ। ਇਸ ਵਿਚ ਕੀ-ਕੀ ਸ਼ਾਮਲ ਹੈ? ਪਰਮੇਸ਼ੁਰ ਤੋਂ ਡਰਨ ਦਾ ਮਤਲਬ ਹੈ ਕਿ ਅਸੀਂ ਉਸ ਲਈ ਗਹਿਰੀ ਸ਼ਰਧਾ ਰੱਖੀਏ ਅਤੇ ਉਸ ਨੂੰ ਨਾਰਾਜ਼ ਨਾ ਕਰੀਏ। (16. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਪਰਕਾਸ਼ ਦੀ ਪੋਥੀ 14:8 ਦੀ ਪੂਰਤੀ ਹੋ ਚੁੱਕੀ ਹੈ?
16 ਪਰਕਾਸ਼ ਦੀ ਪੋਥੀ ਦਾ ਚੌਦਵਾਂ ਅਧਿਆਇ ਕਈ ਹੋਰ ਘਟਨਾਵਾਂ ਬਾਰੇ ਦੱਸਦਾ ਹੈ ਜੋ ਨਿਆਂ ਦੇ ਸਮੇਂ ਵਿਚ ਵਾਪਰਨਗੀਆਂ। ਪਹਿਲਾਂ ਤਾਂ ਵੱਡੀ ਬਾਬੁਲ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਬਾਰੇ ਗੱਲ ਕੀਤੀ ਗਈ ਹੈ: “ਇੱਕ ਹੋਰ ਦੂਤ ਇਹ ਕਹਿੰਦਾ ਆਇਆ ਭਈ ਢਹਿ ਪਈ ਬਾਬੁਲ! ਉਹ ਵੱਡੀ ਨਗਰੀ ਢਹਿ ਪਈ।” (ਪਰਕਾਸ਼ ਦੀ ਪੋਥੀ 14:8) ਜੀ ਹਾਂ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵੱਡੀ ਬਾਬੁਲ ਡਿੱਗ ਚੁੱਕੀ ਹੈ। ਸਾਲ 1919 ਵਿਚ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕ ਬਾਬਲੀ ਸਿੱਖਿਆਵਾਂ ਤੇ ਰੀਤਾਂ-ਰਿਵਾਜਾਂ ਤੋਂ ਮੁਕਤ ਹੋ ਗਏ ਸਨ ਜਿਨ੍ਹਾਂ ਨੇ ਸਦੀਆਂ ਤੋਂ ਲੋਕਾਂ ਨੂੰ ਆਪਣੇ ਵਸ ਵਿਚ ਕੀਤਾ ਹੋਇਆ ਸੀ। (ਪਰਕਾਸ਼ ਦੀ ਪੋਥੀ 17:1, 15) ਝੂਠੇ ਧਰਮ ਤੋਂ ਆਜ਼ਾਦ ਹੋ ਕੇ ਯਹੋਵਾਹ ਦੇ ਲੋਕ ਤਨ-ਮਨ ਨਾਲ ਉਸ ਦੀ ਸੇਵਾ ਵਿਚ ਲੱਗ ਗਏ। ਉਸ ਸਮੇਂ ਤੋਂ ਉਹ ਯਹੋਵਾਹ ਦੇ ਰਾਜ ਦੀ ਖ਼ੁਸ਼ੀ ਖ਼ਬਰੀ ਸੰਸਾਰ ਭਰ ਵਿਚ ਸੁਣਾ ਰਹੇ ਹਨ।—ਮੱਤੀ 24:14.
17. ਵੱਡੀ ਬਾਬੁਲ ਵਿੱਚੋਂ ਨਿਕਲਣ ਦਾ ਕੀ ਮਤਲਬ ਹੈ?
17 ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਯਹੋਵਾਹ ਬਹੁਤ ਹੀ ਜਲਦੀ ਵੱਡੀ ਬਾਬੁਲ ਦਾ ਪੂਰੀ ਤਰ੍ਹਾਂ ਨਾਸ਼ ਕਰਨ ਵਾਲਾ ਹੈ। (ਪਰਕਾਸ਼ ਦੀ ਪੋਥੀ 18:21) ਇਸ ਲਈ ਬਾਈਬਲ ਸਾਰਿਆਂ ਨੂੰ ਤਾਕੀਦ ਕਰਦੀ ਹੈ ਕਿ ਵੱਡੀ ਬਾਬੁਲ “ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ!” (ਪਰਕਾਸ਼ ਦੀ ਪੋਥੀ 18:4, 5) ਵੱਡੀ ਬਾਬੁਲ ਵਿੱਚੋਂ ਨਿਕਲਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਸਿਰਫ਼ ਝੂਠੇ ਧਰਮ ਨਾਲੋਂ ਆਪਣਾ ਨਾਤਾ ਤੋੜਨਾ ਨਹੀਂ ਹੈ। ਝੂਠੇ ਧਰਮ ਦਾ ਅਸਰ ਕਈਆਂ ਹੋਰ ਚੀਜ਼ਾਂ ਉੱਤੇ ਵੀ ਦੇਖਿਆ ਜਾ ਸਕਦਾ ਹੈ, ਜਿਵੇਂ ਕਿ ਦੁਨੀਆਂ ਦੇ ਤਿਉਹਾਰਾਂ ਤੇ ਰੀਤਾਂ-ਰਿਵਾਜਾਂ ਉੱਤੇ, ਸੈਕਸ ਬਾਰੇ ਇਸ ਦੇ ਨਜ਼ਰੀਏ ਉੱਤੇ ਅਤੇ ਜਾਦੂ-ਟੂਣੇ ਨਾਲ ਭਰੇ ਮਨੋਰੰਜਨ ਵਗੈਰਾ ਉੱਤੇ। ਜਾਗਦੇ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਕੰਮਾਂ ਤੇ ਵਿਚਾਰਾਂ ਦੁਆਰਾ ਦਿਖਾਈਏ ਕਿ ਵੱਡੀ ਬਾਬੁਲ ਨਾਲ ਸਾਡਾ ਕੋਈ ਵਾਸਤਾ ਨਹੀਂ।
18. ਪਰਕਾਸ਼ ਦੀ ਪੋਥੀ 14:9, 10 ਨੂੰ ਧਿਆਨ ਵਿਚ ਰੱਖਦੇ ਹੋਏ ਸਾਵਧਾਨ ਮਸੀਹੀ ਕੀ ਨਹੀਂ ਕਰਦੇ?
18ਪਰਕਾਸ਼ ਦੀ ਪੋਥੀ 14:9, 10 ਵਿਚ ‘ਨਿਆਉਂ ਦੇ ਸਮੇਂ’ ਬਾਰੇ ਅਸੀਂ ਕੁਝ ਹੋਰ ਵੀ ਸਿੱਖਦੇ ਹਾਂ। ਇਕ ਹੋਰ ਦੂਤ ਕਹਿੰਦਾ ਹੈ: “ਜੋ ਕੋਈ ਓਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਯਾ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ, ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈ ਵੀ ਪੀਵੇਗਾ।” ਇਸ ਤਰ੍ਹਾਂ ਕਿਉਂ ਹੋਵੇਗਾ? ਕਿਉਂਕਿ ‘ਦਰਿੰਦਾ ਅਤੇ ਉਹ ਦੀ ਮੂਰਤੀ’ ਮਨੁੱਖੀ ਸਰਕਾਰਾਂ ਨੂੰ ਦਰਸਾਉਂਦੇ ਹਨ ਜੋ ਯਹੋਵਾਹ ਦੀ ਹਕੂਮਤ ਨੂੰ ਠੁਕਰਾਉਂਦੀਆਂ ਹਨ। ਸਾਵਧਾਨ ਰਹਿ ਕੇ ਮਸੀਹੀ ਆਪਣੇ ਫ਼ੈਸਲਿਆਂ ਤੇ ਕੰਮਾਂ ਦੁਆਰਾ ਦਿਖਾਉਂਦੇ ਹਨ ਕਿ ਉਹ ਸੱਚੇ ਪਰਮੇਸ਼ੁਰ ਯਹੋਵਾਹ ਦੀ ਹਕੂਮਤ ਦੇ ਵਿਰੋਧੀ ਦਰਿੰਦੇ ਅਤੇ ਉਸ ਦੀ ਮੂਰਤੀ ਦੇ ਗ਼ੁਲਾਮ ਨਹੀਂ ਹਨ। ਉਹ ਜਾਣਦੇ ਹਨ ਕਿ ਯਹੋਵਾਹ ਨੇ ਸਵਰਗ ਵਿਚ ਆਪਣਾ ਰਾਜ ਖੜ੍ਹਾ ਕੀਤਾ ਹੈ ਅਤੇ ਇਹ ਰਾਜ ਦੂਸਰੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਉਨ੍ਹਾਂ ਦਾ ਸੱਤਿਆਨਾਸ ਕਰੇਗਾ ਅਤੇ ਆਪ ਸਦਾ ਤਕ ਖੜ੍ਹਾ ਰਹੇਗਾ।—ਦਾਨੀਏਲ 2:44.
ਸਮੇਂ ਦੀ ਅਹਿਮੀਅਤ ਨੂੰ ਨਾ ਭੁੱਲੋ!
19, 20. (ੳ) ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਸ਼ਤਾਨ ਕੀ ਕਰਨ ਦੀ ਕੋਸ਼ਿਸ਼ ਕਰਦਾ ਹੈ? (ਅ) ਸਾਡਾ ਕੀ ਕਰਨ ਦਾ ਪੱਕਾ ਇਰਾਦਾ ਹੋਣਾ ਚਾਹੀਦਾ ਹੈ?
19 ਜਿੱਦਾਂ-ਜਿੱਦਾਂ ਅਸੀਂ ਇਸ ਦੁਨੀਆਂ ਦੇ ਅੰਤ ਦੇ ਨੇੜੇ ਆਉਂਦੇ ਜਾ ਰਹੇ ਹਾਂ, ਸਾਡੇ ਉੱਤੇ ਹੋਰ ਜ਼ਿਆਦਾ ਮੁਸ਼ਕਲਾਂ ਤੇ ਅਜ਼ਮਾਇਸ਼ਾਂ ਆਉਣਗੀਆਂ। ਇਸ ਦੁਸ਼ਟ ਦੁਨੀਆਂ ਵਿਚ ਰਹਿੰਦੇ ਹੋਏ ਅਤੇ ਆਪਣੀ ਨਾਮੁਕੰਮਲਤਾ ਨਾਲ ਲੜਦੇ ਹੋਏ, ਅਸੀਂ ਕਈ ਗੱਲਾਂ ਕਾਰਨ ਨਿਰਾਸ਼ ਹੋ ਸਕਦੇ ਹਾਂ। ਸ਼ਾਇਦ ਅਸੀਂ ਮਾੜੀ ਸਿਹਤ, ਬੁਢਾਪੇ ਜਾਂ ਕਿਸੇ ਅਜ਼ੀਜ਼ ਦੀ ਮੌਤ ਦਾ ਦੁੱਖ ਸਹਿ ਰਹੇ ਹਾਂ। ਜਾਂ ਪ੍ਰਚਾਰ ਦੇ ਕੰਮ ਵਿਚ ਮਿਹਨਤ ਕਰਨ ਦੇ ਬਾਵਜੂਦ ਲੋਕ ਸਾਡੀ ਗੱਲ ਨਹੀਂ ਸੁਣਦੇ। ਜਾਂ ਹੋ ਸਕਦਾ ਹੈ ਕਿ ਕਿਸੇ ਦੀ ਗੱਲ ਤੋਂ ਸਾਡੇ ਦਿਲ ਨੂੰ ਠੇਸ ਪਹੁੰਚੀ ਹੋਵੇ। ਪਰ ਇਹ ਕਦੀ ਨਾ ਭੁੱਲੋ ਕਿ ਸ਼ਤਾਨ ਇਹੀ ਚਾਹੁੰਦਾ ਹੈ ਕਿ ਅਸੀਂ ਹਾਰ ਮੰਨ ਕੇ ਬੈਠ ਜਾਈਏ ਤੇ ਪ੍ਰਚਾਰ ਕਰਨਾ ਜਾਂ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣਾ ਛੱਡ ਦੇਈਏ। (ਅਫ਼ਸੀਆਂ 6:11-13) ਇਹ ਸਮੇਂ ਦੀ ਅਹਿਮੀਅਤ ਨੂੰ ਭੁੱਲਣ ਦਾ ਵਕਤ ਨਹੀਂ ਹੈ!
20 ਯਿਸੂ ਜਾਣਦਾ ਸੀ ਕਿ ਅਸੀਂ ਸੌਖਿਆਂ ਹੀ ਹਾਰ ਮੰਨ ਸਕਦੇ ਹਾਂ, ਇਸ ਲਈ ਉਸ ਨੇ ਇਹ ਸਲਾਹ ਦਿੱਤੀ: “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।” (ਮੱਤੀ 24:42) ਤਾਂ ਆਓ ਆਪਾਂ ਸਮੇਂ ਦੀ ਅਹਿਮੀਅਤ ਨੂੰ ਹਮੇਸ਼ਾ ਯਾਦ ਰੱਖੀਏ। ਆਓ ਆਪਾਂ ਸ਼ਤਾਨ ਦੀਆਂ ਚਲਾਕੀਆਂ ਤੋਂ ਸਾਵਧਾਨ ਰਹੀਏ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਕਦੇ ਵੀ ਢਿੱਲੇ ਨਾ ਪਈਏ। ਆਓ ਆਪਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਪੂਰੇ ਜੋਸ਼ ਨਾਲ ਸੁਣਾਉਣ ਦਾ ਪੱਕਾ ਇਰਾਦਾ ਕਰੀਏ। ਹਾਂ, ਆਓ ਆਪਾਂ ਸਮੇਂ ਦੀ ਅਹਿਮੀਅਤ ਨੂੰ ਸਮਝਦੇ ਹੋਏ ‘ਜਾਗਦੇ ਰਹਿਣ’ ਦੀ ਯਿਸੂ ਦੀ ਚੇਤਾਵਨੀ ਵੱਲ ਧਿਆਨ ਦੇਈਏ। ਇਸ ਤਰ੍ਹਾਂ ਅਸੀਂ ਯਹੋਵਾਹ ਦਾ ਨਾਂ ਰੌਸ਼ਨ ਕਰਾਂਗੇ ਅਤੇ ਉਸ ਦੀਆਂ ਅਸੀਸਾਂ ਪਾਵਾਂਗੇ।
ਤੁਸੀਂ ਕੀ ਜਵਾਬ ਦਿਓਗੇ?
• ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੇ ‘ਜਾਗਦੇ ਰਹਿਣ’ ਦੀ ਚੇਤਾਵਨੀ ਸੱਚੇ ਮਸੀਹੀਆਂ ਨੂੰ ਦਿੱਤੀ ਹੈ?
• ਬਾਈਬਲ ਵਿਚ ਕਿਹੜੀਆਂ ਉਦਾਹਰਣਾਂ ‘ਜਾਗਦੇ ਰਹਿਣ’ ਵਿਚ ਸਾਡੀ ਮਦਦ ਕਰ ਸਕਦੀਆਂ ਹਨ?
• ਨਿਆਂ ਦਾ ਸਮਾਂ ਕੀ ਹੈ ਅਤੇ ਇਸ ਦੇ ਖ਼ਤਮ ਹੋਣ ਤੋਂ ਪਹਿਲਾਂ ਸਾਨੂੰ ਕੀ ਕਰਨ ਦੀ ਤਾਕੀਦ ਕੀਤੀ ਗਈ ਹੈ?
[ਸਵਾਲ]
[ਸਫ਼ੇ 23 ਉੱਤੇ ਤਸਵੀਰ]
ਯਿਸੂ ਨੇ ਕਿਹਾ ਸੀ ਕਿ ਉਹ ਚੋਰ ਵਾਂਗ ਆਵੇਗਾ
[ਸਫ਼ੇ 24 ਉੱਤੇ ਤਸਵੀਰ]
ਵੱਡੀ ਬਾਬੁਲ ਦਾ ਨਾਸ਼ ਨੇੜੇ ਹੈ
[ਸਫ਼ੇ 25 ਉੱਤੇ ਤਸਵੀਰਾਂ]
ਆਓ ਆਪਾਂ ਦ੍ਰਿੜ੍ਹ ਇਰਾਦੇ ਤੇ ਜੋਸ਼ ਨਾਲ ਪ੍ਰਚਾਰ ਕਰੀਏ