ਯਹੋਵਾਹ ਤੁਹਾਨੂੰ ਕਦੀ ਨਹੀਂ ਤਿਆਗੇਗਾ
ਯਹੋਵਾਹ ਤੁਹਾਨੂੰ ਕਦੀ ਨਹੀਂ ਤਿਆਗੇਗਾ
ਪਹਿਲੀ ਸਦੀ ਵਿਚ ਯਹੂਦਿਯਾ ਦੇ ਮਸੀਹੀਆਂ ਨੂੰ ਸਖ਼ਤ ਵਿਰੋਧ ਝੱਲਣਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਾਇਆ ਦੇ ਜਾਲ ਵਿਚ ਫਸਣ ਦੇ ਖ਼ਤਰੇ ਦਾ ਵੀ ਸਾਮ੍ਹਣਾ ਕਰਨਾ ਪਿਆ। ਉਨ੍ਹਾਂ ਦਾ ਹੌਸਲਾ ਵਧਾਉਣ ਲਈ ਪੌਲੁਸ ਰਸੂਲ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਯਹੋਵਾਹ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਵੇਲੇ ਇਸਰਾਏਲੀਆਂ ਨੂੰ ਕੀ ਕਿਹਾ ਸੀ। ਪੌਲੁਸ ਨੇ ਲਿਖਿਆ: “ਮੈਂ [ਤੁਹਾਨੂੰ] ਕਦੇ ਨਾ ਛੱਡਾਂਗਾ, ਨਾ ਕਦੇ [ਤੁਹਾਨੂੰ] ਤਿਆਗਾਂਗਾ।” (ਇਬਰਾਨੀਆਂ 13:5; ਬਿਵਸਥਾ ਸਾਰ 31:6) ਯਹੋਵਾਹ ਦੇ ਇਸ ਵਾਅਦੇ ਨੇ ਉਨ੍ਹਾਂ ਮਸੀਹੀਆਂ ਨੂੰ ਬੜਾ ਹੌਸਲਾ ਦਿੱਤਾ ਹੋਣਾ।
ਅੱਜ ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਯਹੋਵਾਹ ਦਾ ਇਹ ਵਾਅਦਾ ਮੁਸ਼ਕਲਾਂ ਸਹਿਣ ਵਿਚ ਸਾਡੀ ਵੀ ਮਦਦ ਕਰ ਸਕਦਾ ਹੈ। ਜੇ ਅਸੀਂ ਯਹੋਵਾਹ ਉੱਤੇ ਭਰੋਸਾ ਰੱਖੀਏ ਤੇ ਉਸ ਦੀ ਮਰਜ਼ੀ ਅਨੁਸਾਰ ਚੱਲੀਏ, ਤਾਂ ਉਹ ਸਾਨੂੰ ਹਰ ਔਖਿਆਈ ਵਿਚ ਸੰਭਾਲੀ ਰੱਖੇਗਾ। ਇਹ ਦੇਖਣ ਲਈ ਕਿ ਯਹੋਵਾਹ ਆਪਣਾ ਵਾਅਦਾ ਕਿਸ ਤਰ੍ਹਾਂ ਪੂਰਾ ਕਰਦਾ ਹੈ, ਆਓ ਆਪਾਂ ਅਚਾਨਕ ਨੌਕਰੀ ਛੁੱਟਣ ਬਾਰੇ ਗੱਲ ਕਰੀਏ।
ਨਵੇਂ ਹਾਲਾਤਾਂ ਦਾ ਸਾਮ੍ਹਣਾ ਕਰਨਾ
ਸੰਸਾਰ ਭਰ ਵਿਚ ਬੇਰੋਜ਼ਗਾਰ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਕ ਪੋਲਿਸ਼ ਰਸਾਲੇ ਅਨੁਸਾਰ ਬੇਰੋਜ਼ਗਾਰੀ “ਸਮਾਜਕ-ਆਰਥਿਕ ਸਮੱਸਿਆਵਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੈ।” ਅਮੀਰ ਦੇਸ਼ ਵੀ ਇਸ ਸਮੱਸਿਆ ਤੋਂ ਮੁਕਤ ਨਹੀਂ ਹਨ। ਮਿਸਾਲ ਲਈ, ਪੋਲੈਂਡ ਦੇ ਕੇਂਦਰੀ ਗਣਨਾ ਵਿਭਾਗ ਮੁਤਾਬਕ ਦਸੰਬਰ 2003 ਵਿਚ “ਕੰਮ ਕਰਨ ਯੋਗ ਨਾਗਰਿਕਾਂ ਵਿੱਚੋਂ 18 ਫੀ ਸਦੀ ਲੋਕਾਂ” ਯਾਨੀ 30 ਲੱਖ ਲੋਕਾਂ ਕੋਲ ਨੌਕਰੀ ਨਹੀਂ ਸੀ। ਕਿਹਾ ਗਿਆ ਹੈ ਕਿ 2002 ਵਿਚ ਦੱਖਣੀ ਅਫ਼ਰੀਕਾ ਵਿਚ 47.8 ਪ੍ਰਤਿਸ਼ਤ ਲੋਕ ਬੇਰੋਜ਼ਗਾਰ ਸਨ!
ਕਈ ਲੋਕਾਂ ਦੀ ਅਚਾਨਕ ਨੌਕਰੀ ਛੁੱਟ ਸਕਦੀ ਹੈ ਜਾਂ ਉਹ ਨੌਕਰੀਓਂ ਕੱਢੇ ਜਾ ਸਕਦੇ ਹਨ। ਯਹੋਵਾਹ ਦੇ ਗਵਾਹਾਂ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ। ਬਾਈਬਲ ਕਹਿੰਦੀ ਹੈ ਕਿ “ਹਰ ਕਿਸੇ ਉਤੇ ਬੁਰਾ ਸਮਾਂ” ਆ ਸਕਦਾ ਹੈ। (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇੱਦਾਂ ਹੋਣ ਤੇ ਅਸੀਂ ਸ਼ਾਇਦ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਮਹਿਸੂਸ ਕਰੀਏ: “ਮੇਰੇ ਮਨ ਦੇ ਸੰਕਟ ਵਧ ਗਏ ਹਨ।” (ਜ਼ਬੂਰਾਂ ਦੀ ਪੋਥੀ 25:17) ਕੀ ਅਸੀਂ ਇਸ ਸੰਕਟ ਦਾ ਸਾਮ੍ਹਣਾ ਕਰ ਸਕਾਂਗੇ? ਇਸ ਦਾ ਸਾਡੇ ਮਨ, ਨਿਹਚਾ ਅਤੇ ਮਾਲੀ ਹਾਲਤ ਉੱਤੇ ਡੂੰਘਾ ਅਸਰ ਪੈ ਸਕਦਾ ਹੈ। ਨੌਕਰੀ ਚਲੀ ਜਾਣ ਤੇ ਕੀ ਅਸੀਂ ਮੁੜ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਾਂਗੇ?
ਨੌਕਰੀ ਛੁੱਟਣ ਦਾ ਸਦਮਾ ਸਹਿਣਾ
ਇਕ ਮਨੋਵਿਗਿਆਨੀ ਨੇ ਸਮਝਾਇਆ ਕਿ “ਨੌਕਰੀ ਛੁੱਟਣ ਦਾ ਜ਼ਿਆਦਾ ਦੁੱਖ ਮਰਦਾਂ ਨੂੰ ਹੁੰਦਾ ਹੈ” ਕਿਉਂਕਿ ਆਮ
ਤੌਰ ਤੇ ਰੋਜ਼ੀ-ਰੋਟੀ ਕਮਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ। ਅਜਿਹਾ ਮਰਦ “ਕਈ ਤਰ੍ਹਾਂ ਦੀਆਂ ਚਿੰਤਾਵਾਂ ਨਾਲ ਘਿਰ” ਜਾਂਦਾ ਹੈ। ਉਹ ਗੁੱਸੇ ਹੋ ਸਕਦਾ ਹੈ, ਫਿਰ ਨਿਰਾਸ਼। ਇਕ ਪਿਤਾ ਦਾ ਸਵੈ-ਮਾਣ ਘੱਟ ਸਕਦਾ ਹੈ ਤੇ ਉਹ “ਆਪਣੇ ਪਰਿਵਾਰ ਨਾਲ ਝਗੜਨ” ਲੱਗ ਸਕਦਾ ਹੈ।ਦੋ ਬੱਚਿਆਂ ਦੇ ਪਿਤਾ ਐਡਮ ਨੇ ਦੱਸਿਆ ਕਿ ਨੌਕਰੀ ਛੁੱਟਣ ਤੇ ਉਸ ਉੱਤੇ ਕੀ ਬੀਤੀ: “ਮੈਂ ਛੇਤੀ ਖਿੱਝ ਜਾਂਦਾ ਸੀ; ਹਰ ਗੱਲ ਤੇ ਮੈਨੂੰ ਗੁੱਸਾ ਆਉਂਦਾ ਸੀ। ਰਾਤ ਨੂੰ ਵੀ ਮੈਂ ਚੈਨ ਨਾਲ ਸੌਂ ਨਹੀਂ ਸਕਦਾ ਸੀ ਕਿਉਂਕਿ ਮੈਨੂੰ ਨੌਕਰੀ ਲੱਭਣ ਤੇ ਆਪਣੇ ਪਰਿਵਾਰ ਲਈ ਰੋਟੀ ਕਮਾਉਣ ਦੇ ਸੁਪਨੇ ਆਉਂਦੇ ਸਨ। ਉੱਪਰ ਦੀ ਮੇਰੀ ਪਤਨੀ ਦੀ ਨੌਕਰੀ ਵੀ ਛੁੱਟ ਗਈ ਸੀ।” ਰੀਸ਼ਾਰਡ ਤੇ ਮਾਰੀਓਲਾ ਪਤੀ-ਪਤਨੀ ਹਨ ਤੇ ਉਨ੍ਹਾਂ ਦੀ ਇਕ ਕੁੜੀ ਵੀ ਹੈ। ਉਨ੍ਹਾਂ ਨੇ ਬੈਂਕ ਤੋਂ ਵੱਡੀ ਰਕਮ ਲਈ ਹੋਈ ਸੀ। ਜਦ ਕੰਮ ਛੁੱਟਣ ਕਰਕੇ ਉਨ੍ਹਾਂ ਦੀ ਆਮਦਨ ਬੰਦ ਹੋ ਗਈ, ਤਾਂ ਉਹ ਚਿੰਤਾਵਾਂ ਨਾਲ ਘਿਰ ਗਏ। ਮਾਰੀਓਲਾ ਦੱਸਦੀ ਹੈ: “ਮੈਂ ਬਹੁਤ ਦੁਖੀ ਸੀ, ਮੈਂ ਆਪਣੇ ਆਪ ਨੂੰ ਕੋਸੀ ਗਈ ਕਿ ਅਸੀਂ ਬੈਂਕ ਤੋਂ ਕਰਜ਼ਾ ਕਿਉਂ ਲਿਆ। ਮੈਨੂੰ ਲੱਗਦਾ ਸੀ ਕਿ ਇਸ ਵਿਚ ਮੇਰਾ ਕਸੂਰ ਸੀ।” ਅਜਿਹੇ ਹਾਲਾਤਾਂ ਵਿਚ ਅਸੀਂ ਸ਼ਾਇਦ ਗੁੱਸੇ ਹੋਈਏ, ਚਿੰਤਾ ਕਰੀਏ ਜਾਂ ਬਹੁਤ ਹੀ ਮਾਯੂਸ ਹੋ ਜਾਈਏ। ਸਾਡੀਆਂ ਭਾਵਨਾਵਾਂ ਸਾਨੂੰ ਬੋਝਲ ਕਰ ਸਕਦੀਆਂ ਹਨ। ਤਾਂ ਫਿਰ ਅਸੀਂ ਆਪਣੇ ਜਜ਼ਬਾਤਾਂ ਤੇ ਕਿਵੇਂ ਕਾਬੂ ਪਾ ਸਕਦੇ ਹਾਂ?
ਬਾਈਬਲ ਦੀ ਚੰਗੀ ਸਲਾਹ ਸਾਡੀ ਮਦਦ ਕਰ ਸਕਦੀ ਹੈ। ਪੌਲੁਸ ਰਸੂਲ ਨੇ ਤਾਕੀਦ ਕੀਤੀ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਸਾਨੂੰ ਉਸ ਦੀ ਸ਼ਾਂਤੀ ਮਿਲੇਗੀ ਯਾਨੀ ਉਸ ਉੱਤੇ ਨਿਹਚਾ ਰੱਖ ਕੇ ਅਸੀਂ ਸ਼ਾਂਤ ਰਹਿ ਸਕਾਂਗੇ। ਐਡਮ ਦੀ ਪਤਨੀ ਈਰੇਨਾ ਦੱਸਦੀ ਹੈ: “ਪ੍ਰਾਰਥਨਾ ਵਿਚ ਅਸੀਂ ਯਹੋਵਾਹ ਨੂੰ ਆਪਣੀ ਹਾਲਤ ਬਾਰੇ ਦੱਸਿਆ ਤੇ ਕਿਹਾ ਕਿ ਅਸੀਂ ਸਾਦੀ ਜ਼ਿੰਦਗੀ ਜੀਵਾਂਗੇ। ਮੇਰੇ ਪਤੀ ਜਲਦੀ ਚਿੰਤਾ ਕਰਨ ਲੱਗ ਪੈਂਦੇ ਹਨ। ਪਰ ਪ੍ਰਾਰਥਨਾ ਕਰਨ ਮਗਰੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਸਾਡੀ ਮੁਸ਼ਕਲ ਦਾ ਹੱਲ ਜ਼ਰੂਰ ਨਿਕਲੇਗਾ।”
ਜੇ ਅਚਾਨਕ ਤੁਹਾਡੀ ਨੌਕਰੀ ਚਲੀ ਜਾਵੇ, ਤਾਂ ਤੁਸੀਂ ਪਹਾੜੀ ਉਪਦੇਸ਼ ਵਿਚ ਦਿੱਤੀ ਯਿਸੂ ਦੀ ਸਲਾਹ ਲਾਗੂ ਕਰ ਸਕਦੇ ਹੋ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? . . . ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:25, 33) ਰੀਸ਼ਾਰਡ ਤੇ ਮਾਰੀਓਲਾ ਇਸ ਸਲਾਹ ਉੱਤੇ ਚੱਲੇ। ਮਾਰੀਓਲਾ ਕਹਿੰਦੀ ਹੈ: “ਮੇਰੇ ਪਤੀ ਨੇ ਹਮੇਸ਼ਾ ਮੈਨੂੰ ਦਿਲਾਸਾ ਦਿੱਤਾ ਕਿ ਯਹੋਵਾਹ ਸਾਨੂੰ ਕਦੀ ਨਹੀਂ ਛੱਡੇਗਾ।” ਉਸ ਦਾ ਪਤੀ ਅੱਗੇ ਕਹਿੰਦਾ ਹੈ: “ਇਕੱਠਿਆਂ ਪ੍ਰਾਰਥਨਾ ਕਰਦੇ ਰਹਿਣ ਨਾਲ ਅਸੀਂ ਪਰਮੇਸ਼ੁਰ ਅਤੇ ਇਕ-ਦੂਜੇ ਦੇ ਨਜ਼ਦੀਕ ਹੋਏ। ਇਸ ਤੋਂ ਸਾਨੂੰ ਕਾਫ਼ੀ ਹੌਸਲਾ ਮਿਲਿਆ।”
ਪਰਮੇਸ਼ੁਰ ਦੀ ਪਵਿੱਤਰ ਆਤਮਾ ਵੀ ਸਾਨੂੰ ਹਰ ਮੁਸ਼ਕਲ ਹਾਲਤ ਸਹਿਣ ਦੀ ਤਾਕਤ ਦੇਵੇਗੀ। ਪਵਿੱਤਰ ਆਤਮਾ ਸਾਡੇ ਵਿਚ ਸੰਜਮ ਦਾ ਗੁਣ ਪੈਦਾ ਕਰੇਗੀ ਜਿਸ ਨਾਲ ਅਸੀਂ ਆਪਣੇ ਉੱਤੇ ਅਤੇ ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖ ਸਕਾਂਗੇ। (ਗਲਾਤੀਆਂ 5:22, 23) ਇਹ ਸੌਖਾ ਨਹੀਂ ਹੈ, ਪਰ ਮੁਮਕਿਨ ਜ਼ਰੂਰ ਹੈ ਕਿਉਂਕਿ ਯਿਸੂ ਨੇ ਵਾਅਦਾ ਕੀਤਾ ਸੀ ਕਿ ਪਿਤਾ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ।”—ਲੂਕਾ 11:13; 1 ਯੂਹੰਨਾ 5:14, 15.
ਆਪਣੀ ਨਿਹਚਾ ਮਜ਼ਬੂਤ ਰੱਖੋ
ਅਚਾਨਕ ਨੌਕਰੀਓਂ ਕੱਢੇ ਜਾਣ ਨਾਲ ਮਜ਼ਬੂਤ ਤੋਂ ਮਜ਼ਬੂਤ ਮਸੀਹੀ ਵੀ ਹਿੰਮਤ ਹਾਰ ਸਕਦਾ ਹੈ। ਪਰ ਸਾਨੂੰ ਆਪਣੀ ਉਤਪਤ 46:34) ਮੂਸਾ ਨੂੰ ਆਪਣੇ ਹਾਲਾਤਾਂ ਅਨੁਸਾਰ ਬਦਲਣਾ ਪਿਆ। ਅਗਲੇ 40 ਸਾਲਾਂ ਤਕ ਯਹੋਵਾਹ ਨੇ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਿਆ ਤਾਂਕਿ ਉਹ ਨਵੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਹੋ ਜਾਵੇ। (ਕੂਚ 2:11-22; ਰਸੂਲਾਂ ਦੇ ਕਰਤੱਬ 7:29, 30; ਇਬਰਾਨੀਆਂ 11:24-26) ਮੁਸ਼ਕਲਾਂ ਸਹਿਣ ਦੇ ਬਾਵਜੂਦ ਮੂਸਾ ਆਪਣੀ ਨਿਹਚਾ ਵਿਚ ਡਾਵਾਂ-ਡੋਲ ਨਹੀਂ ਹੋਇਆ, ਸਗੋਂ ਉਸ ਨੇ ਯਹੋਵਾਹ ਦੀ ਸਿਖਲਾਈ ਨੂੰ ਸਵੀਕਾਰ ਕੀਤਾ। ਆਓ ਆਪਾਂ ਕਦੀ ਵੀ ਮੁਸ਼ਕਲ ਹਾਲਾਤਾਂ ਕਰਕੇ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੀਏ!
ਨਿਹਚਾ ਮਜ਼ਬੂਤ ਰੱਖਣ ਵਿਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਚਾਲੀ ਸਾਲਾਂ ਦੇ ਮੂਸਾ ਦੀ ਉਦਾਹਰਣ ਲਓ। ਉਸ ਦੀ ਜ਼ਿੰਦਗੀ ਵਿਚ ਕਿੰਨਾ ਵੱਡਾ ਬਦਲਾਅ ਆਇਆ ਜਦ ਉਸ ਨੂੰ ਆਪਣੀ ਸ਼ਾਹੀ ਪਦਵੀ ਛੱਡ ਕੇ ਚਰਵਾਹਾ ਬਣਨਾ ਪਿਆ! ਇਸ ਕੰਮ ਤੋਂ ਮਿਸਰੀ ਲੋਕ ਘਿਣ ਕਰਦੇ ਸਨ। (ਭਾਵੇਂ ਨੌਕਰੀ ਛੁੱਟਣ ਕਰਕੇ ਸਾਨੂੰ ਵੱਡਾ ਸਦਮਾ ਪਹੁੰਚਦਾ ਹੈ, ਪਰ ਇਹ ਯਹੋਵਾਹ ਪਰਮੇਸ਼ੁਰ ਤੇ ਉਸ ਦੇ ਲੋਕਾਂ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਨ ਦਾ ਵਧੀਆ ਮੌਕਾ ਹੈ। ਐਡਮ ਇਸ ਗੱਲ ਨਾਲ ਸਹਿਮਤ ਹੈ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ। ਉਸ ਨੇ ਕਿਹਾ: “ਜਦ ਮੇਰੀ ਤੇ ਮੇਰੀ ਪਤਨੀ ਦੀ ਨੌਕਰੀ ਚਲੀ ਗਈ, ਤਾਂ ਮਸੀਹੀ ਸਭਾਵਾਂ ਵਿਚ ਨਾ ਜਾਣ ਦਾ ਖ਼ਿਆਲ ਤਕ ਸਾਡੇ ਮਨ ਵਿਚ ਨਹੀਂ ਆਇਆ। ਨਾ ਹੀ ਅਸੀਂ ਕਦੇ ਸੋਚਿਆ ਕਿ ਅਸੀਂ ਪ੍ਰਚਾਰ ਵਿਚ ਘੱਟ ਜਾਇਆ ਕਰਾਂਗੇ। ਲਗਾਤਾਰ ਸਭਾਵਾਂ ਵਿਚ ਜਾਣ ਅਤੇ ਪ੍ਰਚਾਰ ਦੇ ਕੰਮ ਵਿਚ ਰੁੱਝੇ ਰਹਿਣ ਨਾਲ ਸਾਨੂੰ ਹਰ ਵੇਲੇ ਕੱਲ੍ਹ ਦਾ ਫ਼ਿਕਰ ਨਹੀਂ ਸਤਾਉਂਦਾ ਸੀ।” ਰੀਸ਼ਾਰਡ ਵੀ ਇਹ ਗੱਲ ਮੰਨਦਾ ਹੈ: “ਜੇ ਅਸੀਂ ਮੀਟਿੰਗਾਂ ਵਿਚ ਅਤੇ ਪ੍ਰਚਾਰ ਕਰਨ ਨਾ ਜਾਂਦੇ, ਤਾਂ ਅਸੀਂ ਕਦੀ ਵੀ ਸੰਭਲ ਨਾ ਪਾਉਂਦੇ। ਚਿੰਤਾ ਨੇ ਸਾਨੂੰ ਘੁਣ ਵਾਂਗ ਅੰਦਰੋਂ-ਅੰਦਰ ਖਾ ਜਾਣਾ ਸੀ। ਜਦ ਅਸੀਂ ਦੂਸਰਿਆਂ ਨਾਲ ਰੂਹਾਨੀ ਗੱਲਬਾਤ ਕਰਦੇ ਹਾਂ, ਤਾਂ ਸਾਡਾ ਹੌਸਲਾ ਵਧਦਾ ਹੈ ਕਿਉਂਕਿ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਚਿੰਤਾ ਕਰਨ ਦੀ ਬਜਾਇ ਦੂਸਰਿਆਂ ਦਾ ਸੋਚਦੇ ਹਾਂ।”—ਫ਼ਿਲਿੱਪੀਆਂ 2:4.
ਜੀ ਹਾਂ, ਘਰ ਬੈਠ ਕੇ ਰੋਜ਼ੀ-ਰੋਟੀ ਬਾਰੇ ਫ਼ਿਕਰ ਕਰਨ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਗਾਓ। ਬਾਈਬਲ ਦਾ ਅਧਿਐਨ ਕਰੋ, ਕਲੀਸਿਯਾ ਦੇ ਕੰਮਾਂ ਵਿਚ ਹੱਥ ਵਟਾਓ ਜਾਂ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਬਿਤਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਵਿਹਲੇ ਬੈਠਣ ਦੀ ਬਜਾਇ “ਪ੍ਰਭੁ ਦੇ ਕੰਮ ਵਿੱਚ” ਰੁੱਝੇ ਰਹੋਗੇ। ਇਸ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ ਤੇ ਤੁਸੀਂ ਉਨ੍ਹਾਂ ਨੂੰ ਵੀ ਖ਼ੁਸ਼ੀ ਦਿਓਗੇ ਜੋ ਪ੍ਰਚਾਰ ਵਿਚ ਤੁਹਾਡੀ ਗੱਲਬਾਤ ਸੁਣਨਗੇ।—ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨਾ
ਫਿਰ ਵੀ ਮਜ਼ਬੂਤ ਨਿਹਚਾ ਪੇਟ ਨਹੀਂ ਭਰੇਗੀ। ਸਾਨੂੰ ਇਹ ਸਿਧਾਂਤ ਯਾਦ ਰੱਖਣਾ ਚਾਹੀਦਾ ਹੈ: “ਜੇਕਰ ਕੋਈ ਮਨੁੱਖ ਆਪਣੇ ਸੰਬੰਧੀ ਦਾ ਧਿਆਨ ਨਹੀਂ ਰੱਖਦਾ, ਖ਼ਾਸ ਕਰਕੇ ਆਪਣੇ ਟੱਬਰ ਦੇ ਲੋਕਾਂ ਦਾ, ਤਾਂ ਸਮਝੋ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਚੁਕਾ ਹੈ ਅਤੇ ਉਹ ਅਵਿਸ਼ਵਾਸੀਆਂ ਤੋਂ ਵੀ ਭੈੜਾ ਹੈ।” (1 ਤਿਮੋਥਿਉਸ 5:8, ਨਵਾਂ ਅਨੁਵਾਦ) ਐਡਮ ਨੇ ਕਿਹਾ: “ਭਾਵੇਂ ਕਲੀਸਿਯਾ ਦੇ ਭੈਣ-ਭਰਾ ਸਾਡੀ ਮਦਦ ਕਰਨ ਲਈ ਤਿਆਰ ਹਨ, ਪਰ ਮਸੀਹੀਆਂ ਵਜੋਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਨੌਕਰੀ ਲੱਭਣ ਦੀ ਪੂਰੀ ਕੋਸ਼ਿਸ਼ ਕਰੀਏ।” ਯਹੋਵਾਹ ਅਤੇ ਉਸ ਦੇ ਲੋਕ ਜ਼ਰੂਰ ਸਾਡੀ ਮਦਦ ਕਰਨਗੇ, ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਨੂੰ ਨੌਕਰੀ ਲੱਭਣ ਵਿਚ ਪਹਿਲ ਕਰਨੀ ਚਾਹੀਦੀ ਹੈ।
ਅਸੀਂ ਪਹਿਲ ਕਿਵੇਂ ਕਰ ਸਕਦੇ ਹਾਂ? ਐਡਮ ਦਾ ਕਹਿਣਾ ਹੈ: “ਹੱਥ ਉੱਤੇ ਹੱਥ ਧਰ ਕੇ ਬੈਠਿਆਂ ਅਸੀਂ ਕਿਸੇ ਕਰਾਮਾਤ ਦੀ ਉਡੀਕ ਨਹੀਂ ਕਰ ਸਕਦੇ। ਕਿਸੇ ਕੰਮ ਲਈ ਇੰਟਰਵਿਊ ਦਿੰਦੇ ਵੇਲੇ ਮਾਲਕਾਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਉਹ ਅਕਸਰ ਇਸ ਗੱਲ ਦੀ ਕਦਰ ਕਰਦੇ ਹਨ।” ਰੀਸ਼ਾਰਡ ਇਹ ਸਲਾਹ ਦਿੰਦਾ ਹੈ: “ਸਾਰਿਆਂ ਨੂੰ ਦੱਸੋ ਕਿ ਤੁਸੀਂ ਨੌਕਰੀ ਲੱਭ ਰਹੇ ਹੋ, ਰੁਜ਼ਗਾਰ ਦਫ਼ਤਰ ਜਾਂਦੇ ਰਹੋ, ਨੌਕਰੀਆਂ ਦੇ ਸਾਰੇ ਇਸ਼ਤਿਹਾਰ ਪੜ੍ਹੋ। ਮਿਸਾਲ ਲਈ, ਅਖ਼ਬਾਰਾਂ ਵਿਚ ਇਹੋ ਜਿਹੇ ਇਸ਼ਤਿਹਾਰ ਹੋ ਸਕਦੇ ਹਨ: ‘ਅਪਾਹਜ ਵਿਅਕਤੀ ਦੀ ਦੇਖ-ਭਾਲ ਕਰਨ ਲਈ ਔਰਤ ਦੀ ਲੋੜ।’ ਕੋਈ ਵੀ ਕੰਮ ਕਰਨ ਲਈ ਤਿਆਰ ਹੋਵੋ, ਚਾਹੇ ਉਹ ਛੋਟਾ-ਮੋਟਾ ਕੰਮ ਹੀ ਕਿਉਂ ਨਾ ਹੋਵੇ।”
ਯਾਦ ਰੱਖੋ ਕਿ ਯਹੋਵਾਹ ‘ਪ੍ਰਭੁ ਤੇਰਾ ਸਹਾਈ ਹੈ।’ ਉਹ ‘ਤੈਨੂੰ ਕਦੇ ਨਾ ਛੱਡੇਗਾ, ਨਾ ਕਦੇ ਤੈਨੂੰ ਤਿਆਗੇਗਾ।’ (ਇਬਰਾਨੀਆਂ 13:5, 6) ਤੁਹਾਨੂੰ ਵਾਧੂ ਚਿੰਤਾ ਕਰਨ ਦੀ ਲੋੜ ਨਹੀਂ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।” (ਜ਼ਬੂਰਾਂ ਦੀ ਪੋਥੀ 37:5) ‘ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰਨ’ ਦਾ ਮਤਲਬ ਹੈ ਕਿ ਸਾਨੂੰ ਉਸ ਉੱਤੇ ਪੂਰਾ ਇਤਬਾਰ ਹੋਣਾ ਚਾਹੀਦਾ ਹੈ ਤੇ ਉਸ ਦੇ ਸਿਧਾਂਤਾਂ ਖ਼ਿਲਾਫ਼ ਕੁਝ ਵੀ ਨਹੀਂ ਕਰਨਾ ਚਾਹੀਦਾ, ਉਦੋਂ ਵੀ ਨਹੀਂ ਜਦ ਅਸੀਂ ਮੁਸ਼ਕਲਾਂ ਸਹਿ ਰਹੇ ਹੁੰਦੇ ਹਾਂ।
ਐਡਮ ਤੇ ਈਰੇਨਾ ਨੇ ਇਮਾਰਤਾਂ ਦੀਆਂ ਖਿੜਕੀਆਂ ਤੇ ਪੌੜੀਆਂ ਸਾਫ਼ ਕਰ ਕੇ ਆਪਣਾ ਗੁਜ਼ਾਰਾ ਤੋਰਿਆ। ਉਹ ਪੈਸਾ ਵੀ ਸਰਫ਼ੇ ਨਾਲ ਖ਼ਰਚ ਕਰਦੇ ਸਨ। ਉਹ ਰੁਜ਼ਗਾਰ ਦਫ਼ਤਰ ਵੀ ਜਾਂਦੇ ਰਹੇ। ਈਰੇਨਾ ਕਹਿੰਦੀ ਹੈ: “ਸਾਨੂੰ ਸਮੇਂ ਸਿਰ ਮਦਦ ਮਿਲਦੀ ਰਹੀ।” ਉਸ ਦਾ ਪਤੀ ਕਹਿੰਦਾ ਹੈ: “ਅਸੀਂ ਦੇਖਿਆ ਕਿ ਕਈ ਵਾਰ ਪ੍ਰਾਰਥਨਾ ਵਿਚ ਅਸੀਂ ਅਜਿਹੀਆਂ ਚੀਜ਼ਾਂ ਮੰਗੀਆਂ ਜੋ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਨਹੀਂ ਸਨ। ਇਸ ਤੋਂ ਅਸੀਂ ਇਹ ਸਬਕ ਸਿੱਖਿਆ ਕਿ ਸਾਨੂੰ ਉਸ ਦੀ ਬੁੱਧ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਆਪਣੀ ਸਮਝ ਮੁਤਾਬਕ ਨਹੀਂ ਚੱਲਣਾ ਚਾਹੀਦਾ। ਪਰਮੇਸ਼ੁਰ ਜ਼ਰੂਰ ਸਾਡੀ ਮੁਸ਼ਕਲ ਦਾ ਹੱਲ ਕੱਢੇਗਾ।”—ਯਾਕੂਬ 1:4.
ਰੀਸ਼ਾਰਡ ਤੇ ਮਾਰੀਓਲਾ ਨੇ ਕਈ ਤਰ੍ਹਾਂ ਦੇ ਕੰਮ ਕੀਤੇ, ਪਰ ਇਸ ਦੇ ਨਾਲ-ਨਾਲ ਉਹ ਉੱਥੇ ਵੀ ਪ੍ਰਚਾਰ ਕਰਨ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਰੀਸ਼ਾਰਡ ਦੱਸਦਾ ਹੈ: “ਸਾਨੂੰ ਹਮੇਸ਼ਾ ਉਸ ਸਮੇਂ ਕੰਮ ਮਿਲ ਜਾਂਦਾ ਸੀ ਜਦ ਸਾਡੇ ਕੋਲ ਕੁਝ ਖਾਣ ਨੂੰ ਨਹੀਂ ਹੁੰਦਾ ਸੀ। ਅਸੀਂ ਅਜਿਹਾ ਕੰਮ ਕਦੀ ਨਹੀਂ ਕੀਤੀ ਜਿਸ ਵਿਚ ਪੈਸਾ ਤਾਂ ਬਹੁਤ ਸੀ, ਪਰ ਜਿਸ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਰੁਕਾਵਟ ਆਉਂਦੀ ਸੀ। ਅਸੀਂ ਯਹੋਵਾਹ ਦੀ ਉਡੀਕ ਕੀਤੀ।” ਉਹ ਮੰਨਦੇ ਹਨ ਕਿ ਯਹੋਵਾਹ ਦੀ ਮਿਹਰ ਨਾਲ ਹੀ ਉਨ੍ਹਾਂ ਨੂੰ ਘੱਟ ਕਿਰਾਏ ਤੇ ਇਕ ਫਲੈਟ ਮਿਲਿਆ ਅਤੇ ਫਿਰ ਰੀਸ਼ਾਰਡ ਨੂੰ ਨੌਕਰੀ ਮਿਲੀ।
ਨੌਕਰੀ ਛੁੱਟਣ ਕਰਕੇ ਬਹੁਤ ਮੁਸ਼ਕਲਾਂ ਆ ਸਕਦੀਆਂ ਹਨ, ਪਰ ਕਿਉਂ ਨਾ ਇਸ ਸਮੇਂ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦਾ ਮੌਕਾ ਸਮਝੋ? ਯਹੋਵਾਹ ਜ਼ਰੂਰ ਤੁਹਾਡੀ ਦੇਖ-ਭਾਲ ਕਰੇਗਾ। (1 ਪਤਰਸ 5:6, 7) ਉਸ ਨੇ ਆਪਣੇ ਨਬੀ ਯਸਾਯਾਹ ਦੁਆਰਾ ਇਹ ਵਾਅਦਾ ਕੀਤਾ ਹੈ: “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।” (ਯਸਾਯਾਹ 41:10) ਹਾਲਾਤ ਭਾਵੇਂ ਕਿੰਨੇ ਹੀ ਗਮਗੀਨ ਕਿਉਂ ਨਾ ਹੋਣ, ਪਰ ਤੁਸੀਂ ਮਾਯੂਸ ਨਾ ਹੋਵੋ। ਉਹ ਕਰੋ ਜੋ ਤੁਸੀਂ ਕਰ ਸਕਦੇ ਹੋ ਤੇ ਬਾਕੀ ਯਹੋਵਾਹ ਦੇ ਹੱਥਾਂ ਵਿਚ ਛੱਡ ਦਿਓ। “ਚੁੱਪ ਚਾਪ” ਯਹੋਵਾਹ ਦੀ ਉਡੀਕ ਕਰੋ। (ਵਿਰਲਾਪ 3:26) ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।—ਯਿਰਮਿਯਾਹ 17:7.
[ਸਫ਼ੇ 9 ਉੱਤੇ ਤਸਵੀਰ]
ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਸਮਾਂ ਗੁਜ਼ਾਰੋ
[ਸਫ਼ੇ 10 ਉੱਤੇ ਤਸਵੀਰਾਂ]
ਸਰਫ਼ਾ ਕਰਨਾ ਸਿੱਖੋ ਤੇ ਕੋਈ ਵੀ ਕੰਮ ਕਰਨ ਲਈ ਤਿਆਰ ਹੋਵੋ