Skip to content

Skip to table of contents

ਆਰਮਾਗੇਡਨ ਕੀ ਹੈ?

ਆਰਮਾਗੇਡਨ ਕੀ ਹੈ?

ਆਰਮਾਗੇਡਨ ਕੀ ਹੈ?

ਕੀ ਤੁਸੀਂ ਕਦੇ ਆਰਮਾਗੇਡਨ ਸ਼ਬਦ ਸੁਣਿਆ ਹੈ? ਇਹ ਸ਼ਬਦ ਬਾਈਬਲ ਵਿਚ ਪਾਇਆ ਜਾਂਦਾ ਹੈ। ਕਈ ਲੋਕ ਸੋਚਦੇ ਹਨ ਕਿ ਇਹ ਸ਼ਬਦ ਦੁਨੀਆਂ ਦੇ ਸਰਬਨਾਸ਼ ਨੂੰ ਸੰਕੇਤ ਕਰਦਾ ਹੈ। ਕੁਝ ਫ਼ਿਲਮਾਂ ਵਿਚ ਦਿਖਾਇਆ ਗਿਆ ਹੈ ਕਿ ਆਰਮਾਗੇਡਨ ਵਿਚ ਸਾਰੀ ਧਰਤੀ ਨੂੰ ਭਸਮ ਕੀਤਾ ਜਾਵੇਗਾ ਅਤੇ ਕੋਈ ਜੀਵ ਨਹੀਂ ਬਚੇਗਾ।

ਇਹ ਸੱਚ ਹੈ ਕਿ ਬਾਈਬਲ ਵਿਚ ਦੁਨੀਆਂ ਦੇ ਅੰਤ ਬਾਰੇ ਗੱਲ ਕੀਤੀ ਗਈ ਹੈ। (ਮੱਤੀ 24:3) ਪਰ ਕੀ ਆਰਮਾਗੇਡਨ ਦਾ ਇਹ ਮਤਲਬ ਹੈ? ਆਰਮਾਗੇਡਨ ਵੇਲੇ ਅਸਲ ਵਿਚ ਕੀ ਹੋਣਾ ਹੈ? ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਪਾਉਣੇ ਅਤੇ ਇਹ ਜਾਣਨਾ ਕਿ ਆਰਮਾਗੇਡਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਤੇ ਕੀ ਅਸਰ ਪਾਵੇਗਾ ਬਹੁਤ ਜ਼ਰੂਰੀ ਹੈ।

ਬਾਈਬਲ ਦੀ ਜਾਂਚ ਕਰ ਕੇ ਤੁਹਾਨੂੰ ਪਤਾ ਲੱਗੇਗਾ ਕਿ ਆਰਮਾਗੇਡਨ ਦੁਨੀਆਂ ਦੇ ਸਰਬਨਾਸ਼ ਨੂੰ ਸੰਕੇਤ ਨਹੀਂ ਕਰਦਾ, ਸਗੋਂ ਇਕ ਖ਼ੁਸ਼ਹਾਲ ਯੁਗ ਦੀ ਸ਼ੁਰੂਆਤ ਨੂੰ ਸੰਕੇਤ ਕਰਦਾ ਹੈ। ਇਕ ਅਜਿਹੀ ਦੁਨੀਆਂ ਵੱਲ ਸੰਕੇਤ ਕਰਦਾ ਹੈ ਜਿਸ ਵਿਚ ਧਰਮੀ ਇਨਸਾਨ ਵੱਸਣਗੇ। ਅਗਲਾ ਲੇਖ ਪੜ੍ਹ ਕੇ ਤੁਹਾਨੂੰ ਸਾਫ਼-ਸਾਫ਼ ਪਤਾ ਚੱਲੇਗਾ ਕਿ ਆਰਮਾਗੇਡਨ ਦਾ ਅਸਲੀ ਮਤਲਬ ਕੀ ਹੈ।

[ਡੱਬੀ/ਸਫ਼ੇ 3 ਉੱਤੇ ਤਸਵੀਰ]

ਕਈਆਂ ਲੋਕਾਂ ਦੇ ਆਰਮਾਗੇਡਨ ਸੰਬੰਧੀ ਵਿਚਾਰ

• ਨਿਊਕਲੀ ਸਰਬਨਾਸ਼

• ਵਾਤਾਵਰਣ ਵਿਚ ਤਬਦੀਲੀ ਆਉਣ ਕਰਕੇ ਹੋਣ ਵਾਲੀ ਤਬਾਹੀ

• ਕਿਸੇ ਆਕਾਸ਼ੀ ਪਿੰਡ ਦਾ ਧਰਤੀ ਨਾਲ ਟਕਰਾਉਣਾ

• ਪਰਮੇਸ਼ੁਰ ਵੱਲੋਂ ਦੁਸ਼ਟ ਲੋਕਾਂ ਦਾ ਵਿਨਾਸ਼