Skip to content

Skip to table of contents

“Good News for People of All Nations”

“Good News for People of All Nations”

“Good News for People of All Nations”

ਉੱਪਰ ਦਿਖਾਈ ਗਈ ਕਿਤਾਬ ਯਹੋਵਾਹ ਦੇ ਗਵਾਹਾਂ ਦੇ 2004-2005 “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਰਿਲੀਜ਼ ਕੀਤੀ ਗਈ ਸੀ। ਇਸ ਕਿਤਾਬ ਦੇ ਇਕ ਐਡੀਸ਼ਨ ਦੇ 32 ਸਫ਼ੇ ਹਨ ਅਤੇ ਇਸ ਵਿਚ ਉਰਦੂ ਤੋਂ ਲੈ ਕੇ ਬੰਗਾਲੀ ਭਾਸ਼ਾਵਾਂ ਵਿਚ ਸੰਦੇਸ਼ ਦਿੱਤਾ ਗਿਆ ਹੈ। ਇਹ ਕਿਤਾਬ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ। (ਮੱਤੀ 24:14) ਅੱਗੇ ਕੁਝ ਤਜਰਬੇ ਦਿੱਤੇ ਗਏ ਹਨ ਜੋ ਇਸ ਕਿਤਾਬ ਨੂੰ ਵਰਤਣ ਨਾਲ ਹੋਏ।

• ਸੰਮੇਲਨ ਵਿਚ ਇਹ ਕਿਤਾਬ ਹਾਸਲ ਕਰਨ ਤੋਂ ਬਾਅਦ ਇਕ ਗਵਾਹ ਪਰਿਵਾਰ ਨੇ ਇਸ ਨੂੰ ਤਿੰਨ ਰਾਸ਼ਟਰੀ ਪਾਰਕਾਂ ਵਿਚ ਇਸਤੇਮਾਲ ਕੀਤੀ। ਉੱਥੇ ਉਨ੍ਹਾਂ ਨੂੰ ਹਾਲੈਂਡ, ਪਾਕਿਸਤਾਨ, ਫ਼ਿਲਪੀਨ ਤੇ ਭਾਰਤ ਦੇ ਲੋਕ ਮਿਲੇ। ਪਤੀ ਦੱਸਦਾ ਹੈ: “ਹਾਲਾਂਕਿ ਇਹ ਸਾਰੇ ਥੋੜ੍ਹੀ-ਬਹੁਤ ਅੰਗ੍ਰੇਜ਼ੀ ਬੋਲਦੇ ਸਨ, ਪਰ ਜਦੋਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਸੰਦੇਸ਼ ਦਿਖਾਇਆ, ਤਾਂ ਉਹ ਬਹੁਤ ਪ੍ਰਭਾਵਿਤ ਹੋਏ ਕਿਉਂਕਿ ਉਹ ਆਪਣੇ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਨ। ਉਹ ਜਾਣ ਗਏ ਕਿ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਪ੍ਰਚਾਰ ਕਰਦੇ ਹਨ ਤੇ ਸਾਡੇ ਵਿਚ ਏਕਤਾ ਹੈ।”

• ਇਕ ਗਵਾਹ ਨੇ ਆਪਣੇ ਨਾਲ ਕੰਮ ਕਰਨ ਵਾਲੇ ਇਕ ਭਾਰਤੀ ਨੂੰ ਇਹ ਕਿਤਾਬ ਦਿਖਾਈ। ਉਹ ਇਸ ਕਿਤਾਬ ਵਿਚ ਇੰਨੀਆਂ ਸਾਰੀਆਂ ਭਾਸ਼ਾਵਾਂ ਨੂੰ ਦੇਖ ਕੇ ਦੰਗ ਰਹਿ ਗਿਆ। ਉਸ ਨੇ ਆਪਣੀ ਭਾਸ਼ਾ ਵਿਚ ਸੰਦੇਸ਼ ਪੜ੍ਹਿਆ। ਨਤੀਜੇ ਵਜੋਂ ਉਸ ਆਦਮੀ ਨਾਲ ਕਈ ਵਾਰ ਬਾਈਬਲ ਬਾਰੇ ਚਰਚਾ ਹੋਈ। ਇਸ ਗਵਾਹ ਨਾਲ ਕੰਮ ਕਰਨ ਵਾਲੀ ਫ਼ਿਲਪੀਨੋ ਔਰਤ ਕਿਤਾਬ ਵਿਚ ਆਪਣੀ ਭਾਸ਼ਾ ਦੇਖ ਕੇ ਹੈਰਾਨ ਰਹਿ ਗਈ ਤੇ ਉਸ ਨੇ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਗਟ ਕੀਤੀ।

• ਕੈਨੇਡਾ ਵਿਚ ਨੇਪਾਲ ਦੀ ਇਕ ਔਰਤ ਫ਼ੋਨ ਤੇ ਗਵਾਹ ਨਾਲ ਬਾਈਬਲ ਦੀ ਸਟੱਡੀ ਕਰਨ ਲਈ ਮੰਨ ਗਈ, ਪਰ ਉਹ ਭੈਣ ਨੂੰ ਆਪਣੇ ਘਰ ਬੁਲਾਉਣ ਤੋਂ ਝਿਜਕਦੀ ਸੀ। ਪਰ ਜਦੋਂ ਗਵਾਹ ਨੇ ਉਸ ਔਰਤ ਨੂੰ ਦੱਸਿਆ ਕਿ ਉਸ ਕੋਲ ਇਕ ਕਿਤਾਬ ਹੈ ਜਿਸ ਵਿਚ ਨੇਪਾਲੀ ਵਿਚ ਸੰਦੇਸ਼ ਦਿੱਤਾ ਗਿਆ ਹੈ, ਤਾਂ ਔਰਤ ਨੇ ਖ਼ੁਸ਼ ਹੋ ਕੇ ਭੈਣ ਨੂੰ ਆਪਣੇ ਘਰ ਬੁਲਾ ਲਿਆ। ਉਹ ਆਪਣੀ ਮਾਂ-ਬੋਲੀ ਵਿਚ ਸੰਦੇਸ਼ ਪੜ੍ਹਨਾ ਚਾਹੁੰਦੀ ਸੀ। ਹੁਣ ਇਸ ਔਰਤ ਦੇ ਘਰ ਉਸ ਨੂੰ ਬਾਈਬਲ ਸਟੱਡੀ ਕਰਾਈ ਜਾ ਰਹੀ ਹੈ।