ਨਵੇਂ ਸਾਲ ਦਾ ਰੁੱਖ—ਕੀ ਇਹ ਰੂਸੀ ਸਭਿਆਚਾਰ ਦਾ ਹਿੱਸਾ ਹੈ? ਕੀ ਇਹ ਮਸੀਹੀਅਤ ਦਾ ਹਿੱਸਾ ਹੈ?
ਨਵੇਂ ਸਾਲ ਦਾ ਰੁੱਖ—ਕੀ ਇਹ ਰੂਸੀ ਸਭਿਆਚਾਰ ਦਾ ਹਿੱਸਾ ਹੈ? ਕੀ ਇਹ ਮਸੀਹੀਅਤ ਦਾ ਹਿੱਸਾ ਹੈ?
‘ਸੰ ਨ 1830 ਦੇ ਦਹਾਕੇ ਦੇ ਸ਼ੁਰੂ ਤਕ ਲੱਗਦਾ ਸੀ ਕਿ ਕ੍ਰਿਸਮਸ ਦਾ ਸਦਾਬਹਾਰ ਰੁੱਖ ਸਿਰਫ਼ ਜਰਮਨੀ ਵਿਚ ਹੀ ਵਰਤਿਆ ਜਾਂਦਾ ਸੀ। ਉਸ ਦਹਾਕੇ ਦੇ ਖ਼ਤਮ ਹੋਣ ਤੇ ਸੇਂਟ ਪੀਟਰਸਬਰਗ ਦੇ ਅਮੀਰ ਘਰਾਣਿਆਂ ਦੇ ਘਰਾਂ ਵਿਚ ਸਦਾਬਹਾਰ ਰੁੱਖ ਸਜਾਉਣ ਦੀ “ਰੀਤ ਚੱਲ” ਪਈ ਸੀ। ਉੱਨੀਵੀਂ ਸਦੀ ਵਿਚ ਸਿਰਫ਼ ਪਾਦਰੀਆਂ ਤੇ ਆਮ ਲੋਕਾਂ ਦੇ ਘਰਾਂ ਵਿਚ ਹੀ ਸਦਾਬਹਾਰ ਰੁੱਖ ਨਹੀਂ ਸਜਾਇਆ ਜਾਂਦਾ ਸੀ।
‘ਇਸ ਤੋਂ ਪਹਿਲਾਂ, ਇਸ ਰੁੱਖ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਰੂਸੀ ਲੋਕ-ਕਥਾ ਮੁਤਾਬਕ ਇਸ ਨੂੰ ਮੌਤ ਦਾ ਚਿੰਨ੍ਹ ਮੰਨਿਆ ਜਾਂਦਾ ਸੀ ਤੇ ਇਸ ਦਾ ਸੰਬੰਧ ਪਤਾਲ ਲੋਕ ਨਾਲ ਸੀ। ਲੋਕ ਇਸ ਰੁੱਖ ਨੂੰ ਮੈਖਾਨਿਆਂ ਦੀਆਂ ਛੱਤਾਂ ਉੱਤੇ ਵੀ ਲਾਉਂਦੇ ਸਨ। ਪਰ ਉੱਨੀਵੀਂ ਸਦੀ ਦੇ ਮੱਧ ਵਿਚ ਲੋਕਾਂ ਦਾ ਇਸ ਰੁੱਖ ਪ੍ਰਤੀ ਨਜ਼ਰੀਆ ਇਕ ਦਮ ਬਦਲ ਗਿਆ। ਘਰਾਂ ਵਿਚ ਸਦਾਬਹਾਰ ਰੁੱਖ ਸਜਾਉਣ ਦੀ ਰੀਤ ਸ਼ੁਰੂ ਕਰਨ ਕਰਕੇ ਲੋਕ ਇਸ ਵਿਦੇਸ਼ੀ ਰਿਵਾਜ ਨੂੰ ਉਸੇ ਨਜ਼ਰ ਨਾਲ ਦੇਖਣ ਲੱਗ ਪਏ ਜਿਸ ਨਜ਼ਰ ਨਾਲ ਲੋਕ ਪੱਛਮ ਵਿਚ ਕ੍ਰਿਸਮਸ ਦੇ ਰੁੱਖ ਨੂੰ ਦੇਖਦੇ ਸਨ।
‘ਰੂਸ ਵਿਚ ਇਸ ਰੁੱਖ ਨੂੰ ਮਸੀਹੀਅਤ ਦਾ ਹਿੱਸਾ ਬਣਾਉਣਾ ਇੰਨਾ ਆਸਾਨ ਨਹੀਂ ਸੀ। ਆਰਥੋਡਾਕਸ ਚਰਚ ਨੇ ਇਸ ਰਿਵਾਜ ਦਾ ਵਿਰੋਧ ਕੀਤਾ। ਪਾਦਰੀਆਂ ਨੇ ਇਸ ਨਵੇਂ ਤਿਉਹਾਰ ਦਾ ਸੰਬੰਧ ਸ਼ਤਾਨ ਤੇ ਝੂਠੇ ਧਰਮ ਨਾਲ ਜੋੜਿਆ ਕਿਉਂਕਿ ਇਸ ਰੁੱਖ ਦਾ ਮੁਕਤੀਦਾਤੇ ਦੇ ਜਨਮ ਨਾਲ ਕੋਈ ਸੰਬੰਧ ਨਹੀਂ ਸੀ। ਇਸ ਤੋਂ ਇਲਾਵਾ ਇਹ ਤਿਉਹਾਰ ਪੱਛਮ ਦਾ ਸੀ।’—ਯੈਲਨਾ ਵੀ. ਡੁਸਹਨਕੀਨਾ, ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ ਵਿਚ ਇਕ ਪ੍ਰੋਫ਼ੈਸਰ।
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photograph: Nikolai Rakhmanov