Skip to content

Skip to table of contents

ਪਹਿਲਾਂ ਭਜਾਇਆ, ਫਿਰ ਗਲੇ ਲਗਾਇਆ

ਪਹਿਲਾਂ ਭਜਾਇਆ, ਫਿਰ ਗਲੇ ਲਗਾਇਆ

ਪਹਿਲਾਂ ਭਜਾਇਆ, ਫਿਰ ਗਲੇ ਲਗਾਇਆ

ਕੁਝ ਸਾਲ ਪਹਿਲਾਂ ਸੈਂਟੀਆਗੋ ਅਤੇ ਉਸ ਦੀ ਪਤਨੀ ਲੂਰਦੇਸ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣ ਲਈ ਪੀਰੂ ਦੇਸ਼ ਦੇ ਵੀਲਕਾਪਾਟਾ ਨਾਂ ਦੇ ਪਿੰਡ ਵਿਚ ਰਹਿਣ ਲੱਗ ਪਏ। ਪਰ ਕੁਝ ਸਮੇਂ ਬਾਅਦ ਕੁਜ਼ਕੋ ਸ਼ਹਿਰ ਤੋਂ ਇਕ ਪਾਦਰੀ ਆਇਆ ਤੇ ਉਸ ਨੇ ਪਿੰਡ ਵਾਲਿਆਂ ਨੂੰ ਚੇਤਾਵਨੀ ਦੇਣ ਲਈ ਇਕੱਠਾ ਕੀਤਾ। ਪਾਦਰੀ ਨੇ ਕਿਹਾ ਕਿ ਇਨ੍ਹਾਂ ਯਹੋਵਾਹ ਦੇ ਗਵਾਹਾਂ ਦਾ ਪਿੰਡ ਵਿਚ ਰਹਿਣਾ ਬਦਸ਼ਗਨ ਸਾਬਤ ਹੋਵੇਗਾ। ਪਿੰਡ ਵਿਚ ਮਹਾਂਮਾਰੀ ਫੈਲ ਜਾਵੇਗੀ ਅਤੇ ਇੰਨੀ ਬਰਫ਼ ਪਵੇਗੀ ਕਿ ਉਨ੍ਹਾਂ ਦੀਆਂ ਗਾਵਾਂ-ਮੱਝਾਂ ਦੇ ਨਾਲ-ਨਾਲ ਫ਼ਸਲਾਂ ਵੀ ਤਬਾਹ ਹੋ ਜਾਣਗੀਆਂ।

ਕਈਆਂ ਨੇ ਪਾਦਰੀ ਦੀਆਂ ਗੱਲਾਂ ਤੇ ਯਕੀਨ ਕੀਤਾ, ਜਿਸ ਕਰਕੇ ਕਿਸੇ ਨੇ ਵੀ ਕੁਝ ਛੇ ਮਹੀਨਿਆਂ ਤਕ ਸੈਂਟੀਆਗੋ ਅਤੇ ਲੂਰਦੇਸ ਦੀ ਗੱਲ ਨਹੀਂ ਸੁਣੀ। ਇਕ ਦਫ਼ਾ ਪਿੰਡ ਦੇ ਮਿਗੈਲ ਨਾਂ ਦੇ ਇਕ ਸਰਕਾਰੀ ਅਫ਼ਸਰ ਨੇ ਸੈਂਟੀਆਗੋ ਅਤੇ ਲੂਰਦੇਸ ਨੂੰ ਪੱਥਰ ਮਾਰ-ਮਾਰ ਕੇ ਭਜਾਇਆ। ਪਰ ਉਨ੍ਹਾਂ ਨੇ ਬੁਰਾਈ ਦੇ ਵੱਟੇ ਬੁਰਾਈ ਨਾ ਕੀਤੀ, ਸਗੋਂ ਪਿਆਰ ਨਾਲ ਪੇਸ਼ ਆਏ।

ਸਮੇਂ ਦੇ ਬੀਤਣ ਨਾਲ ਪਿੰਡ ਦੇ ਕੁਝ ਲੋਕ ਬਾਈਬਲ ਦੀ ਸਟੱਡੀ ਕਰਨ ਲੱਗ ਪਏ। ਗਵਾਹਾਂ ਪ੍ਰਤੀ ਮਿਗੈਲ ਦੀ ਵੀ ਰਾਇ ਬਦਲ ਗਈ। ਉਹ ਵੀ ਸੈਂਟੀਆਗੋ ਨਾਲ ਸਟੱਡੀ ਕਰਨ ਲੱਗ ਪਿਆ ਸੀ। ਉਸ ਨੇ ਜ਼ਿਆਦਾ ਸ਼ਰਾਬ ਪੀਣੀ ਛੱਡ ਦਿੱਤੀ ਅਤੇ ਉਹ ਨਰਮ ਸੁਭਾਅ ਦਾ ਮਾਲਕ ਬਣ ਗਿਆ। ਹੁਣ ਮਿਗੈਲ, ਉਸ ਦੀ ਪਤਨੀ ਤੇ ਉਨ੍ਹਾਂ ਦੀਆਂ ਦੋ ਕੁੜੀਆਂ ਯਹੋਵਾਹ ਦੀ ਭਗਤੀ ਕਰ ਰਹੇ ਹਨ।

ਅੱਜ ਇਸ ਪਿੰਡ ਵਿਚ ਯਹੋਵਾਹ ਦੇ ਗਵਾਹਾਂ ਦੀ ਵਧਦੀ-ਫੁੱਲਦੀ ਕਲੀਸਿਯਾ ਹੈ। ਮਿਗੈਲ ਰੱਬ ਦਾ ਸ਼ੁਕਰ ਕਰਦਾ ਹੈ ਕਿ ਸੈਂਟੀਆਗੋ ਅਤੇ ਲੂਰਦੇਸ ਨੂੰ ਮਾਰੇ ਗਏ ਜ਼ਿਆਦਾਤਰ ਪੱਥਰ ਆਪਣੇ ਨਿਸ਼ਾਨੇ ਤੋਂ ਖੁੰਝ ਗਏ ਸਨ। ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹੈ ਕਿ ਉਨ੍ਹਾਂ ਨੇ ਸ਼ਾਂਤੀ ਨਾਲ ਪੇਸ਼ ਆਉਣ ਵਿਚ ਵਧੀਆ ਮਿਸਾਲ ਕਾਇਮ ਕੀਤੀ।

[ਸਫ਼ਾ 32 ਉੱਤੇ ਤਸਵੀਰਾਂ]

ਸੈਂਟੀਆਗੋ ਅਤੇ ਲੂਰਦੇਸ (ਉੱਪਰ) ਦੇ ਸ਼ਾਂਤ ਸੁਭਾਅ ਨੇ ਮਿਗੈਲ (ਇਕਦਮ ਸੱਜੇ) ਦਾ ਦਿਲ ਜਿੱਤ ਲਿਆ।