Skip to content

Skip to table of contents

“ਜਾਮਣੀ ਰੰਗ ਦੇ ਤਿਕੋਣ ਦਾ ਕੀ ਮਤਲਬ ਹੈ?”

“ਜਾਮਣੀ ਰੰਗ ਦੇ ਤਿਕੋਣ ਦਾ ਕੀ ਮਤਲਬ ਹੈ?”

“ਜਾਮਣੀ ਰੰਗ ਦੇ ਤਿਕੋਣ ਦਾ ਕੀ ਮਤਲਬ ਹੈ?”

ਸਿਓਲ, ਕੋਰੀਆ ਗਣਰਾਜ ਵਿਚ ਸਰਕਾਰੀ ਨੌਕਰੀ ਕਰਨ ਵਾਲੇ ਇਕ ਵਿਅਕਤੀ ਨੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਵਿਚ ਲਿਖਿਆ: “ਕੁਝ ਦਿਨ ਪਹਿਲਾਂ ਮੈਨੂੰ ਯਹੋਵਾਹ ਦੀ ਇਕ ਗਵਾਹ ਤੋਂ ਪਹਿਰਾਬੁਰਜ ਨਾਂ ਦਾ ਰਸਾਲਾ ਮਿਲਿਆ। ਇਹ ਰਸਾਲਾ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਹਿਟਲਰ ਅਤੇ ਕਮਿਊਨਿਸਟ ਰਾਜ ਅਧੀਨ ਯਹੋਵਾਹ ਦੇ ਗਵਾਹਾਂ ਉੱਤੇ ਬਹੁਤ ਜ਼ੁਲਮ ਢਾਹੇ ਗਏ ਸਨ। ਪਰ ਮੇਰਾ ਇਕ ਸਵਾਲ ਹੈ। ਰਸਾਲੇ ਦੇ ਕਵਰ ਤੇ ਗਵਾਹ ਕੈਦੀਆਂ ਦੀਆਂ ਵਰਦੀਆਂ ਦੇ ਖੱਬੇ ਪਾਸੇ ਤੇ ਜਾਮਣੀ ਰੰਗ ਦਾ ਤਿਕੋਣ ਦਿਖਾਇਆ ਗਿਆ ਹੈ। ਇਸ ਤਿਕੋਣ ਦਾ ਕੀ ਮਤਲਬ ਹੈ?”

ਜਰਮਨੀ ਵਿਚ ਨਾਜ਼ੀਆਂ ਦੇ ਰਾਜ ਅਧੀਨ ਯਹੋਵਾਹ ਦੇ ਗਵਾਹਾਂ ਨੇ ਹਿਟਲਰ ਨੂੰ “ਹਾਈਲ ਹਿਟਲਰ” ਕਹਿਣ ਤੋਂ ਇਨਕਾਰ ਕੀਤਾ ਸੀ। ਨਾਲੇ ਉਹ ਨਾ ਹਿਟਲਰ ਦੀ ਫ਼ੌਜ ਵਿਚ ਭਰਤੀ ਹੋਏ ਤੇ ਨਾ ਹੀ ਉਨ੍ਹਾਂ ਨੇ ਕਿਸੇ ਸਿਆਸੀ ਮਾਮਲੇ ਵਿਚ ਹਿੱਸਾ ਲਿਆ। ਇਸ ਕਰਕੇ ਨਾਜ਼ੀਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਸਤਾਇਆ ਅਤੇ ਕੁਝ 12,000 ਗਵਾਹਾਂ ਨੂੰ ਗਿਰਫ਼ਤਾਰ ਕਰ ਕੇ ਵੱਖੋ-ਵੱਖਰੇ ਸਮਿਆਂ ਲਈ ਕੈਦਖ਼ਾਨਿਆਂ ਅਤੇ ਤਸ਼ੱਦਦ ਕੈਂਪਾਂ ਵਿਚ ਸੁੱਟ ਦਿੱਤਾ। ਇਨ੍ਹਾਂ ਥਾਵਾਂ ਤੇ ਲਗਭਗ 2,000 ਗਵਾਹ ਤਸੀਹੇ ਸਹਿੰਦੇ-ਸਹਿੰਦੇ ਮਰ ਗਏ ਅਤੇ ਸੈਂਕੜੇ ਹੀ ਗਵਾਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ।

ਪਰ ਗਵਾਹ ਕੈਦੀਆਂ ਦੀਆਂ ਵਰਦੀਆਂ ਤੇ ਲੱਗੇ ਜਾਮਣੀ ਰੰਗ ਦੇ ਤਿਕੋਣ ਦਾ ਕੀ ਮਤਲਬ ਹੈ? ਨਾਜ਼ੀਆਂ ਦੇ ਰਾਜ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ‘ਨਾਜ਼ੀਆਂ ਦੇ ਕੈਂਪਾਂ ਵਿਚ ਕੈਦੀਆਂ ਦੇ ਵੱਖੋ-ਵੱਖਰੇ ਗਰੁੱਪਾਂ ਦੀ ਪਛਾਣ ਵੱਖੋ-ਵੱਖਰੇ ਨਿਸ਼ਾਨਾਂ ਤੋਂ ਕੀਤੀ ਜਾਂਦੀ ਸੀ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਹੀ ਕੈਦੀਆਂ ਦੀ ਪਛਾਣ ਲਈ ਉਨ੍ਹਾਂ ਦੀਆਂ ਵਰਦੀਆਂ ਉੱਤੇ ਕੱਪੜੇ ਦਾ ਤਿਕੋਣ ਬਣਾ ਕੇ ਸੀਂਤਾ ਜਾਂਦਾ ਸੀ। ਤਿਕੋਣ ਦਾ ਰੰਗ ਕੈਦੀ ਦੀ ਪਛਾਣ ਕਰਾਉਂਦਾ ਸੀ। ਮਿਸਾਲ ਲਈ, ਸਿਆਸੀ ਕੈਦੀਆਂ ਦਾ ਤਿਕੋਣ ਲਾਲ ਰੰਗ ਦਾ ਹੁੰਦਾ ਸੀ, ਯਹੋਵਾਹ ਦੇ ਗਵਾਹਾਂ ਦਾ ਜਾਮਣੀ, ਸਮਾਜ ਦੇ ਦੁਸ਼ਮਣਾਂ ਦਾ ਕਾਲਾ, ਅਪਰਾਧੀਆਂ ਦਾ ਹਰਾ, ਸਮਲਿੰਗੀ ਕੈਦੀਆਂ ਦਾ ਗੁਲਾਬੀ ਅਤੇ ਪਰਵਾਸੀਆਂ ਦਾ ਨੀਲਾ। ਯਹੂਦੀ ਕੈਦੀਆਂ ਦੀਆਂ ਵਰਦੀਆਂ ਦੇ ਤਿਕੋਣ ਉੱਤੇ ਇਕ ਹੋਰ ਪੀਲੇ ਰੰਗ ਦਾ ਤਿਕੋਣ ਉਲਟਾ ਕਰ ਕੇ ਸੀਂਤਾ ਜਾਂਦਾ ਸੀ ਜੋ ਦੇਖਣ ਨੂੰ ਛੇਕੋਣਾ ਲੱਗਦਾ ਸੀ।’

ਇਕ ਪ੍ਰੋਫ਼ੈਸਰ ਨੇ ਆਪਣੀ ਕਿਤਾਬ ਵਿਚ ਲਿਖਿਆ: “ਜਾਮਣੀ ਰੰਗ ਦਾ ਤਿਕੋਣ ਹਿੰਮਤ ਦੀ ਨਿਸ਼ਾਨੀ ਬਣ ਗਿਆ ਹੈ। ਉਮੀਦ ਹੈ ਕਿ ਇਹ ਤਿਕੋਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਫ਼ਰਜ਼ ਬਾਰੇ ਯਾਦ ਦਿਲਾਉਂਦਾ ਰਹੇਗਾ ਕਿ ਉਨ੍ਹਾਂ ਨੂੰ ਹਿੰਮਤ ਨਾਲ ਆਪਣੇ ਅਸੂਲਾਂ ਤੇ ਪੱਕੇ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਇਤਿਹਾਸ ਵਿਚ ਹੋਈਆਂ ਬੁਰੀਆਂ ਗੱਲਾਂ ਦੁਹਰਾਉਣ ਤੋਂ ਬਚ ਸਕਦੇ ਹਾਂ।” ਜੇ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਦੁਆਰਾ ਬਣਾਇਆ ਗਿਆ ਵਿਡਿਓ ਯਹੋਵਾਹ ਦੇ ਗਵਾਹ ਨਾਜ਼ੀ ਹਮਲੇ ਵਿਰੁੱਧ ਦ੍ਰਿੜ੍ਹ ਖੜ੍ਹੇ ਰਹੇ (ਅੰਗ੍ਰੇਜ਼ੀ) ਦੇਖੋ। ਵਧੀਆ ਢੰਗ ਨਾਲ ਬਣਾਏ ਗਏ ਇਸ ਵਿਡਿਓ ਨੇ ਇਨਾਮ ਵੀ ਜਿੱਤਿਆ ਹੈ। ਯਹੋਵਾਹ ਦੇ ਗਵਾਹ ਤੁਹਾਡੇ ਲਈ ਖ਼ੁਸ਼ੀ-ਖ਼ੁਸ਼ੀ ਇਹ ਵਿਡਿਓ ਦੇਖਣ ਦਾ ਪ੍ਰਬੰਧ ਕਰ ਸਕਦੇ ਹਨ।