ਆਪਣੇ ਬਚਾਅ ਲਈ ਕਦਮ ਚੁੱਕੋ!
ਆਪਣੇ ਬਚਾਅ ਲਈ ਕਦਮ ਚੁੱਕੋ!
“ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂਜੋ ਮੈਂ ਤੈਨੂੰ ਆਪਣੇ ਅੱਗੇ ਏਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।”—ਉਤਪਤ 7:1.
1. ਨੂਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਧਰਮੀ ਲੋਕਾਂ ਦੇ ਬਚਾਅ ਲਈ ਕਿਹੜਾ ਪ੍ਰਬੰਧ ਕੀਤਾ ਸੀ?
ਯਹੋਵਾਹ ਨੇ ਨੂਹ ਦੇ ਜ਼ਮਾਨੇ ਵਿਚ “ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ” ਲਿਆਂਦੀ ਸੀ, ਪਰ ਉਸ ਨੇ ਧਰਮੀ ਲੋਕਾਂ ਦੇ ਬਚਾਅ ਦਾ ਇੰਤਜ਼ਾਮ ਵੀ ਕੀਤਾ। (2 ਪਤਰਸ 2:5) ਸੱਚੇ ਪਰਮੇਸ਼ੁਰ ਨੇ ਨੂਹ ਨੂੰ ਜਾਨਾਂ ਬਚਾਉਣ ਲਈ ਇਕ ਕਿਸ਼ਤੀ ਬਣਾਉਣ ਦੀਆਂ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ। (ਉਤਪਤ 6:14-16) ਯਹੋਵਾਹ ਦਾ ਸੱਚਾ ਭਗਤ ਹੋਣ ਦੇ ਨਾਤੇ ਨੂਹ ਪਰਮੇਸ਼ੁਰ ਦੇ ਕਹਿਣੇ ਅਨੁਸਾਰ ਚੱਲਿਆ। ਬਾਈਬਲ ਉਸ ਬਾਰੇ ਕਹਿੰਦੀ ਹੈ: “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” ਅਸੀਂ ਕਹਿ ਸਕਦੇ ਹਾਂ ਕਿ ਨੂਹ ਦੀ ਆਗਿਆਕਾਰੀ ਕਰਕੇ ਅੱਜ ਅਸੀਂ ਸਾਰੇ ਜੀਉਂਦੇ ਹਾਂ।—ਉਤਪਤ 6:22.
2, 3. (ੳ) ਨੂਹ ਦੇ ਕੰਮਾਂ-ਕਾਰਾਂ ਬਾਰੇ ਲੋਕ ਕੀ ਸੋਚਦੇ ਸਨ? (ਅ) ਕਿਸ਼ਤੀ ਵਿਚ ਜਾਣ ਲੱਗਿਆਂ ਨੂਹ ਨੂੰ ਕਿਸ ਗੱਲ ਦਾ ਪੱਕਾ ਭਰੋਸਾ ਸੀ?
2 ਕਿਸ਼ਤੀ ਬਣਾਉਣੀ ਕੋਈ ਮਾਮੂਲੀ ਕੰਮ ਨਹੀਂ ਸੀ। ਉਸ ਜ਼ਮਾਨੇ ਦੇ ਲੋਕ ਨੂਹ ਅਤੇ ਉਸ ਦੇ ਪਰਿਵਾਰ ਨੂੰ ਬੜੀ ਮਿਹਨਤ ਨਾਲ ਇਹ ਕਿਸ਼ਤੀ ਬਣਾਉਂਦੇ ਦੇਖ ਕੇ ਦੰਗ ਰਹਿ ਗਏ ਹੋਣੇ। ਫਿਰ ਵੀ ਉਨ੍ਹਾਂ ਨੇ ਯਕੀਨ ਨਹੀਂ ਕੀਤਾ ਕਿ ਬਚਣ ਲਈ ਕਿਸ਼ਤੀ ਅੰਦਰ ਜਾਣਾ ਜ਼ਰੂਰੀ ਸੀ। ਆਖ਼ਰ ਪਰਮੇਸ਼ੁਰ ਦੇ ਸਬਰ ਦਾ ਪਿਆਲਾ ਭਰ ਗਿਆ।—ਉਤਪਤ 6:3; 1 ਪਤਰਸ 3:20.
3 ਨੂਹ ਤੇ ਉਸ ਦੇ ਪਰਿਵਾਰ ਨੂੰ ਕਿਸ਼ਤੀ ਬਣਾਉਣ ਵਿਚ ਕਈ ਦਹਾਕੇ ਲੱਗ ਗਏ। ਫਿਰ ਯਹੋਵਾਹ ਨੇ ਨੂਹ ਨੂੰ ਕਿਹਾ: “ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂਜੋ ਮੈਂ ਤੈਨੂੰ ਆਪਣੇ ਅੱਗੇ ਏਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।” ਯਹੋਵਾਹ ਦੀ ਗੱਲ ਤੇ ਭਰੋਸਾ ਕਰਦੇ ਹੋਏ “ਨੂਹ ਅਰ ਉਹ ਦੇ ਪੁੱਤ੍ਰ ਅਰ ਉਹ ਦੀ ਤੀਵੀਂ ਅਰ ਉਹ ਦੀਆਂ ਨੂਹਾਂ” ਸਭ ਕਿਸ਼ਤੀ ਦੇ ਅੰਦਰ ਚਲੇ ਗਏ। ਉਨ੍ਹਾਂ ਦੇ ਪਿੱਛੋਂ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਜਲ-ਪਰਲੋ ਵਿੱਚੋਂ ਇਹ ਕਿਸ਼ਤੀ ਹੀ ਬਚਾਅ ਦਾ ਇੱਕੋ-ਇਕ ਜ਼ਰੀਆ ਸੀ।—ਉਤਪਤ 7:1, 7, 10, 16.
ਨੂਹ ਦੇ ਜ਼ਮਾਨੇ ਵਰਗਾ ਅੱਜ ਦਾ ਜ਼ਮਾਨਾ
4, 5. (ੳ) ਯਿਸੂ ਦੇ ਰਾਜਾ ਬਣਨ ਤੋਂ ਬਾਅਦ ਧਰਤੀ ਦੇ ਹਾਲਾਤ ਕਿਸ ਦੇ ਜ਼ਮਾਨੇ ਵਰਗੇ ਹੋਣੇ ਸਨ? (ਅ) ਸਾਡਾ ਜ਼ਮਾਨਾ ਨੂਹ ਦੇ ਜ਼ਮਾਨੇ ਵਰਗਾ ਕਿਵੇਂ ਹੈ?
4 ਯਿਸੂ ਨੇ ਕਿਹਾ ਸੀ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ।” (ਮੱਤੀ 24:37) ਇਹ ਸ਼ਬਦ ਦਿਖਾਉਂਦੇ ਹਨ ਕਿ ਸਵਰਗ ਵਿਚ ਯਿਸੂ ਦੇ ਰਾਜਾ ਬਣਨ ਤੋਂ ਬਾਅਦ ਧਰਤੀ ਉੱਤੇ ਹਾਲਾਤ ਨੂਹ ਦੇ ਜ਼ਮਾਨੇ ਵਰਗੇ ਹੋਣੇ ਸਨ। ਇਹ ਗੱਲ ਬਿਲਕੁਲ ਸੱਚ ਨਿਕਲੀ ਹੈ। ਖ਼ਾਸ ਕਰਕੇ 1919 ਤੋਂ ਪਰਮੇਸ਼ੁਰ ਦੇ ਲੋਕ ਸਾਰੀਆਂ ਕੌਮਾਂ ਨੂੰ ਆਉਣ ਵਾਲੇ ਨਾਸ਼ ਦੀ ਚੇਤਾਵਨੀ ਦੇ ਰਹੇ ਹਨ ਜਿਵੇਂ ਨੂਹ ਨੇ ਵੀ ਦਿੱਤੀ ਸੀ। ਨੂਹ ਦੇ ਜ਼ਮਾਨੇ ਵਾਂਗ ਅੱਜ ਵੀ ਘੱਟ ਹੀ ਲੋਕ ਇਸ ਚੇਤਾਵਨੀ ਵੱਲ ਧਿਆਨ ਦੇ ਰਹੇ ਹਨ।
5 ਜਲ-ਪਰਲੋ ਲਿਆ ਕੇ ਯਹੋਵਾਹ ਨੇ ‘ਜ਼ੁਲਮ ਨਾਲ ਭਰੀ’ ਦੁਨੀਆਂ ਨੂੰ ਸਜ਼ਾ ਦਿੱਤੀ। (ਉਤਪਤ 6:13) ਪਰ ਨੂਹ ਤੇ ਉਸ ਦੇ ਪਰਿਵਾਰ ਨੇ ਹਿੰਸਕ ਕੰਮਾਂ ਵਿਚ ਹਿੱਸਾ ਨਹੀਂ ਲਿਆ, ਸਗੋਂ ਉਹ ਸ਼ਾਂਤੀ ਨਾਲ ਕਿਸ਼ਤੀ ਬਣਾਉਣ ਦੇ ਕੰਮ ਵਿਚ ਜੁਟੇ ਰਹੇ। ਸਾਰੇ ਦੇਖ ਸਕਦੇ ਸਨ ਕਿ ਨੂਹ ਤੇ ਉਸ ਦੇ ਪਰਿਵਾਰ ਦੇ ਮੈਂਬਰ ਬਾਕੀਆਂ ਨਾਲੋਂ ਵੱਖਰੇ ਸਨ। ਇਸੇ ਤਰ੍ਹਾਂ ਅੱਜ ਵੀ ਨੇਕਦਿਲ ਲੋਕ ‘ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਅਤੇ ਜਿਹੜੇ ਸੇਵਾ ਨਹੀਂ ਕਰਦੇ’ ਉਨ੍ਹਾਂ ਵਿਚ ਫ਼ਰਕ ਦੇਖ ਸਕਦੇ ਹਨ। (ਮਲਾਕੀ 3:18) ਕਈ ਲੋਕ ਯਹੋਵਾਹ ਦੇ ਗਵਾਹਾਂ ਦੀ ਈਮਾਨਦਾਰੀ, ਦਿਆਲਗੀ, ਸ਼ਾਂਤ ਮਿਜ਼ਾਜ ਅਤੇ ਮਿਹਨਤ ਦੀ ਦਾਦ ਦਿੰਦੇ ਹਨ ਅਤੇ ਉਹ ਦੇਖ ਸਕਦੇ ਹਨ ਕਿ ਯਹੋਵਾਹ ਦੇ ਗਵਾਹ ਬਾਕੀ ਲੋਕਾਂ ਨਾਲੋਂ ਵੱਖਰੇ ਹਨ। ਗਵਾਹ ਹਿੰਸਕ ਕੰਮਾਂ ਤੋਂ ਦੂਰ ਰਹਿੰਦੇ ਹਨ ਅਤੇ ਉਹ ਯਹੋਵਾਹ ਦੀ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਦੇ ਹਨ।—ਯਸਾਯਾਹ 60:17.
6, 7. (ੳ) ਨੂਹ ਦੇ ਜ਼ਮਾਨੇ ਵਿਚ ਲੋਕਾਂ ਨੇ ਕਿਸ ਗੱਲ ਦੀ ਕਦਰ ਨਹੀਂ ਪਾਈ ਅਤੇ ਅੱਜ ਵੀ ਲੋਕਾਂ ਦਾ ਕੀ ਰਵੱਈਆ ਹੈ? (ਅ) ਕਿਹੜੀਆਂ ਕੁਝ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਆਮ ਤੌਰ ਤੇ ਲੋਕ ਮੰਨਦੇ ਹਨ ਕਿ ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਦੇ ਲੋਕਾਂ ਤੋਂ ਵੱਖਰੇ ਹਨ?
6 ਨੂਹ ਦੇ ਜ਼ਮਾਨੇ ਦੇ ਲੋਕਾਂ ਨੇ ਇਹ ਗੱਲ ਨਹੀਂ ਸਮਝੀ ਗਲਾਤੀਆਂ 5:22-25) ਲੋਕਾਂ ਨੂੰ ਪਛਾਣਨ ਦੀ ਲੋੜ ਹੈ ਕਿ ਯਹੋਵਾਹ ਦੇ ਗਵਾਹ ਅਸਲ ਵਿਚ ਪਰਮੇਸ਼ੁਰ ਦਾ ਸੰਦੇਸ਼ ਦੇ ਰਹੇ ਹਨ।
ਸੀ ਕਿ ਨੂਹ ਪਰਮੇਸ਼ੁਰ ਦੇ ਕਹਿਣ ਤੇ ਹੀ ਕਿਸ਼ਤੀ ਬਣਾ ਰਿਹਾ ਸੀ। ਇਸ ਲਈ ਉਨ੍ਹਾਂ ਨੇ ਉਸ ਦੇ ਪ੍ਰਚਾਰ ਅਤੇ ਚੇਤਾਵਨੀ ਵੱਲ ਕੰਨ ਨਹੀਂ ਲਾਇਆ। ਅੱਜ ਬਾਰੇ ਕੀ? ਇਹ ਸੱਚ ਹੈ ਕਿ ਕਈ ਲੋਕ ਸਾਡੇ ਚੰਗੇ ਚਾਲ-ਚਲਣ ਅਤੇ ਪ੍ਰਚਾਰ ਦੇ ਕੰਮ ਦੀ ਤਾਰੀਫ਼ ਕਰਦੇ ਹਨ, ਪਰ ਉਹ ਬਾਈਬਲ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੰਦੇ। ਸਾਡੇ ਨਾਲ ਕੰਮ ਕਰਨ ਵਾਲੇ, ਸਾਡੇ ਗੁਆਂਢੀ ਤੇ ਰਿਸ਼ਤੇਦਾਰ ਸਾਡੇ ਚੰਗੇ ਗੁਣ ਦੇਖ ਕੇ ਸਾਡੀ ਪ੍ਰਸ਼ੰਸਾ ਤਾਂ ਕਰਦੇ ਹਨ, ਪਰ ਅੰਤ ਵਿਚ ਉਹ ਇੱਕੋ ਗੱਲ ਕਹਿੰਦੇ ਹਨ ਕਿ “ਕਾਸ਼ ਤੁਸੀਂ ਯਹੋਵਾਹ ਦੇ ਗਵਾਹ ਨਾ ਹੁੰਦੇ!” ਪਰ ਇਹ ਲੋਕ ਭੁੱਲ ਜਾਂਦੇ ਹਨ ਕਿ ਯਹੋਵਾਹ ਦੇ ਗਵਾਹਾਂ ਵਿਚ ਪ੍ਰੇਮ, ਸ਼ਾਂਤੀ, ਦਿਆਲਤਾ, ਭਲਾਈ, ਨਰਮਾਈ ਅਤੇ ਸੰਜਮ ਵਰਗੇ ਗੁਣ ਇਸ ਲਈ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਦੇ ਹਨ। (7 ਮਿਸਾਲ ਲਈ, ਰੂਸ ਵਿਚ ਯਹੋਵਾਹ ਦੇ ਗਵਾਹ ਇਕ ਕਿੰਗਡਮ ਹਾਲ ਬਣਾ ਰਹੇ ਸਨ। ਇਕ ਰਾਹ ਜਾਂਦੇ ਆਦਮੀ ਨੇ ਰੁੱਕ ਕੇ ਇਕ ਭਰਾ ਨਾਲ ਗੱਲ ਕੀਤੀ। ਉਸ ਨੇ ਕਿਹਾ: “ਕਿੰਨੀ ਅਜੀਬ ਗੱਲ ਹੈ ਕਿ ਇੱਥੇ ਨਾ ਕੋਈ ਸਿਗਰਟ ਪੀ ਰਿਹਾ, ਨਾ ਕੋਈ ਗਾਲ਼ਾਂ ਕੱਢ ਰਿਹਾ ਅਤੇ ਹੋਰ ਤਾਂ ਹੋਰ, ਕਿਸੇ ਨੇ ਪੀਤੀ ਤਕ ਨਹੀਂ ਹੋਈ! ਤੁਸੀਂ ਕਿਤੇ ਯਹੋਵਾਹ ਦੇ ਗਵਾਹ ਤਾਂ ਨਹੀਂ?” ਭਰਾ ਨੇ ਉਸ ਨੂੰ ਸਵਾਲ ਕੀਤਾ: “ਜੇ ਮੈਂ ਨਾਂਹ ਕਹਿ ਦਿਆਂ, ਤਾਂ ਕੀ ਤੁਸੀਂ ਮੇਰਾ ਵਿਸ਼ਵਾਸ ਕਰੋਗੇ?” ਆਦਮੀ ਨੇ ਝੱਟ ਜਵਾਬ ਦਿੰਦਿਆਂ ਕਿਹਾ, “ਨਹੀਂ।” ਰੂਸ ਦੇ ਇਕ ਹੋਰ ਸ਼ਹਿਰ ਦਾ ਮੇਅਰ ਗਵਾਹਾਂ ਨੂੰ ਮਿਲ ਕੇ ਨਵਾਂ ਕਿੰਗਡਮ ਹਾਲ ਬਣਾਉਂਦੇ ਦੇਖ ਕੇ ਬਹੁਤ ਹੈਰਾਨ ਹੋਇਆ। ਉਸ ਨੇ ਕਿਹਾ: ‘ਮੈਂ ਸੋਚਿਆ ਕਰਦਾ ਸੀ ਕਿ ਸਾਰੇ ਧਰਮ ਇੱਕੋ ਜਿਹੇ ਹਨ, ਪਰ ਤੁਹਾਨੂੰ ਸਾਰਿਆਂ ਨੂੰ ਇੱਥੇ ਇੰਨੇ ਪਿਆਰ-ਮੁਹੱਬਤ ਨਾਲ ਕੰਮ ਕਰਦਿਆਂ ਦੇਖ ਕੇ ਮੈਂ ਆਪਣਾ ਇਰਾਦਾ ਬਦਲ ਲਿਆ।’ ਇਹ ਤਾਂ ਸਿਰਫ਼ ਦੋ ਉਦਾਹਰਣਾਂ ਹਨ ਜੋ ਦਿਖਾਉਂਦੀਆਂ ਹਨ ਕਿ ਯਹੋਵਾਹ ਦੇ ਸੇਵਕ ਉਨ੍ਹਾਂ ਲੋਕਾਂ ਤੋਂ ਬਹੁਤ ਵੱਖਰੇ ਹਨ ਜੋ ਬਾਈਬਲ ਦੇ ਅਸੂਲਾਂ ਉੱਤੇ ਨਹੀਂ ਚੱਲਦੇ।
8. ਇਸ ਦੁਨੀਆਂ ਦੇ ਅੰਤ ਤੋਂ ਬਚਣ ਲਈ ਸਾਨੂੰ ਕੀ ਕਰਨਾ ਪਾਵੇਗਾ?
8 ਨੂਹ ਨੇ ਜਲ-ਪਰਲੋ ਤੋਂ ਪਹਿਲਾਂ ਧਰਮ ਦਾ ਪਰਚਾਰ ਕੀਤਾ ਸੀ। (2 ਪਤਰਸ 2:5) ਇਸੇ ਤਰ੍ਹਾਂ ਅੱਜ ਵੀ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਯਹੋਵਾਹ ਦੇ ਸੇਵਕ ਉਸ ਦੇ ਧਰਮੀ ਅਸੂਲਾਂ ਬਾਰੇ ਦੱਸ ਰਹੇ ਹਨ ਅਤੇ ਇਹ ਖ਼ੁਸ਼ ਖ਼ਬਰੀ ਸੁਣਾ ਰਹੇ ਹਨ ਕਿ ਲੋਕ ਇਸ ਦੁਨੀਆਂ ਦੇ ਅੰਤ ਵਿੱਚੋਂ ਬਚ ਕੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜਾ ਸਕਦੇ ਹਨ। (2 ਪਤਰਸ 3:9-13) ਠੀਕ ਜਿਵੇਂ ਨੂਹ ਅਤੇ ਉਸ ਦਾ ਪਰਿਵਾਰ ਕਿਸ਼ਤੀ ਵਿਚ ਮਹਿਫੂਜ਼ ਰਿਹਾ, ਉਸੇ ਤਰ੍ਹਾਂ ਅੱਜ ਲੋਕਾਂ ਨੂੰ ਆਉਣ ਵਾਲੇ ਨਾਸ਼ ਵਿੱਚੋਂ ਬਚਣ ਲਈ ਨਿਹਚਾ ਕਰਨ ਅਤੇ ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣੇ ਰਹਿਣ ਦੀ ਲੋੜ ਹੈ।
ਬਚਾਅ ਲਈ ਨਿਹਚਾ ਜ਼ਰੂਰੀ
9, 10. ਸ਼ਤਾਨ ਦੀ ਦੁਨੀਆਂ ਦੇ ਨਾਸ਼ ਵਿੱਚੋਂ ਬਚ ਨਿਕਲਣ ਲਈ ਪਰਮੇਸ਼ੁਰ ਉੱਤੇ ਨਿਹਚਾ ਕਰਨੀ ਕਿਉਂ ਜ਼ਰੂਰੀ ਹੈ?
9 ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ ਜੇ ਉਹ ਸ਼ਤਾਨ ਦੀ ਦੁਨੀਆਂ ਦੇ ਨਾਸ਼ ਵਿੱਚੋਂ ਬਚ ਨਿਕਲਣਾ ਚਾਹੁੰਦਾ 1 ਯੂਹੰਨਾ 5:19) ਉਸ ਨੂੰ ਪਹਿਲਾਂ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸ ਨੂੰ ਰੱਖਿਆ ਦੀ ਜ਼ਰੂਰਤ ਹੈ। ਫਿਰ ਉਸ ਨੂੰ ਰੱਖਿਆ ਦੇ ਪ੍ਰਬੰਧਾਂ ਤੋਂ ਪੂਰਾ ਫ਼ਾਇਦਾ ਲੈਣਾ ਚਾਹੀਦਾ ਹੈ। ਨੂਹ ਦੇ ਜ਼ਮਾਨੇ ਦੇ ਲੋਕ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਰੁੱਝੇ ਰਹੇ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਸੀ ਕਿ ਤਬਾਹੀ ਆ ਰਹੀ ਸੀ ਤੇ ਨਾ ਹੀ ਉਨ੍ਹਾਂ ਨੇ ਰੱਖਿਆ ਦੀ ਲੋੜ ਮਹਿਸੂਸ ਕੀਤੀ। ਉਨ੍ਹਾਂ ਵਿਚ ਇਕ ਹੋਰ ਖ਼ਰਾਬੀ ਸੀ ਕਿ ਉਹ ਪਰਮੇਸ਼ੁਰ ਉੱਤੇ ਨਿਹਚਾ ਨਹੀਂ ਰੱਖਦੇ ਸਨ।
ਹੈ? (10 ਦੂਜੇ ਪਾਸੇ, ਨੂਹ ਅਤੇ ਉਸ ਦੇ ਪਰਿਵਾਰ ਨੇ ਰੱਖਿਆ ਅਤੇ ਬਚਾਅ ਦੀ ਜ਼ਰੂਰਤ ਦੇਖੀ। ਉਨ੍ਹਾਂ ਨੇ ਵਿਸ਼ਵ ਦੇ ਮਾਲਕ ਯਹੋਵਾਹ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਕੀਤੀ। ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” ਪੌਲੁਸ ਨੇ ਅੱਗੇ ਕਿਹਾ: “ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ ਅਤੇ ਉਸ ਨਿਹਚਾ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਕਾਰੀ ਹੋਇਆ ਜਿਹੜਾ ਨਿਹਚਾ ਤੋਂ ਹੀ ਹੁੰਦਾ ਹੈ।”—ਇਬਰਾਨੀਆਂ 11:6, 7.
11. ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਸੁਰੱਖਿਆ ਦੇ ਜੋ ਪ੍ਰਬੰਧ ਕੀਤੇ ਸਨ, ਉਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ?
11 ਇਸ ਦੁਨੀਆਂ ਦੇ ਨਾਸ਼ ਵਿੱਚੋਂ ਬਚ ਨਿਕਲਣ ਲਈ ਸਾਨੂੰ ਸਿਰਫ਼ ਵਿਸ਼ਵਾਸ ਹੀ ਨਹੀਂ ਹੋਣਾ ਚਾਹੀਦਾ ਕਿ ਇਸ ਦਾ ਨਾਸ਼ ਹੋਵੇਗਾ। ਸਾਨੂੰ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਕਰਨ ਦੀ ਲੋੜ ਹੈ ਅਤੇ ਉਸ ਦੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੇ ਬਲੀਦਾਨ ਉੱਤੇ ਵੀ ਨਿਹਚਾ ਕਰਨ ਦੀ ਜ਼ਰੂਰਤ ਹੈ। (ਯੂਹੰਨਾ 3:16, 36) ਪਰ ਸਾਨੂੰ ਇਹ ਗੱਲ ਕਦੀ ਵੀ ਭੁੱਲਣੀ ਨਹੀਂ ਚਾਹੀਦੀ ਕਿ ਨੂਹ ਦੇ ਜ਼ਮਾਨੇ ਵਿਚ ਸਿਰਫ਼ ਉਹ ਲੋਕ ਬਚੇ ਸਨ ਜੋ ਕਿਸ਼ਤੀ ਦੇ ਅੰਦਰ ਸਨ। ਇਸੇ ਤਰ੍ਹਾਂ ਪ੍ਰਾਚੀਨ ਇਸਰਾਏਲ ਵਿਚ ਯਹੋਵਾਹ ਨੇ ਸੁਰੱਖਿਆ ਦਾ ਪ੍ਰਬੰਧ ਕੀਤਾ ਸੀ। ਇਹ ਪ੍ਰਬੰਧ ਉਨ੍ਹਾਂ ਲਈ ਸੀ ਜਿਨ੍ਹਾਂ ਦੇ ਹੱਥੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਂਦਾ ਸੀ। ਇਸ ਤਰ੍ਹਾਂ ਹੋਣ ਤੇ ਜੇ ਖ਼ੂਨੀ ਪਨਾਹ ਦੇ ਨਗਰ ਨੂੰ ਨੱਠ ਜਾਂਦਾ ਸੀ ਅਤੇ ਪ੍ਰਧਾਨ ਜਾਜਕ ਦੀ ਮੌਤ ਹੋਣ ਤਕ ਨਗਰ ਦੇ ਅੰਦਰ ਹੀ ਰਹਿੰਦਾ ਸੀ, ਤਾਂ ਉਸ ਦਾ ਬਚਾਅ ਹੋ ਸਕਦਾ ਸੀ। (ਗਿਣਤੀ 35:11-32) ਮੂਸਾ ਦੇ ਜ਼ਮਾਨੇ ਵਿਚ ਯਹੋਵਾਹ ਨੇ ਮਿਸਰੀਆਂ ਉੱਤੇ ਦਸ ਬਵਾਂ ਲਿਆਂਦੀਆਂ। ਦਸਵੀਂ ਬਵਾਂ ਵਿਚ ਮਿਸਰੀਆਂ ਦੇ ਹਰ ਜੇਠੇ ਪੁੱਤਰ ਦੀ ਮੌਤ ਹੋ ਗਈ, ਪਰ ਇਸਰਾਏਲੀਆਂ ਦੇ ਜੇਠੇ ਪੁੱਤਰਾਂ ਨੂੰ ਕੁਝ ਨਹੀਂ ਹੋਇਆ। ਕਿਉਂ ਨਹੀਂ? ਕਿਉਂਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ: “[ਲੇਲੇ] ਦੇ ਲਹੂ ਵਿੱਚੋਂ ਲੈਕੇ [ਇਸਰਾਏਲੀ] ਉਨ੍ਹਾਂ ਘਰਾਂ ਦੇ ਜਿੱਥੇ ਓਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ। . . . ਤੁਹਾਡੇ ਵਿੱਚੋਂ ਕੋਈ ਸਵੇਰ ਤੀਕ ਆਪਣੇ ਘਰ ਦੇ ਬੂਹੇ ਤੋਂ ਬਾਹਰ ਨਾ ਜਾਵੇ।” (ਕੂਚ 12:7, 22) ਉਸ ਰਾਤ ਇਸਰਾਏਲੀਆਂ ਨੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਚੁਗਾਠ ਤੇ ਅਤੇ ਬੂਹੇ ਦੇ ਦੋਹੀਂ ਪਾਸੀਂ ਲਹੂ ਲਾਇਆ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਰਾਤ ਇਸਰਾਏਲੀਆਂ ਦੇ ਕਿਸੇ ਵੀ ਜੇਠੇ ਪੁੱਤਰ ਨੇ ਘਰੋਂ ਬਾਹਰ ਕਦਮ ਰੱਖਣ ਦੀ ਹਿੰਮਤ ਨਹੀਂ ਕੀਤੀ ਹੋਣੀ।
12. ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ ਅਤੇ ਕਿਉਂ?
12 ਅੱਜ ਵੀ ਯਹੋਵਾਹ ਨੇ ਸਾਡੇ ਬਚਾਅ ਲਈ ਕਈ ਪ੍ਰਬੰਧ ਕੀਤੇ ਹਨ। ਯਹੋਵਾਹ ਨੇ ਸਾਡੀ ਨਿਹਚਾ ਮਜ਼ਬੂਤ ਰੱਖਣ ਲਈ ਸਾਨੂੰ ਬਾਈਬਲ ਅਤੇ ਉਸ ਉੱਤੇ ਆਧਾਰਿਤ ਪ੍ਰਕਾਸ਼ਨ ਦਿੱਤੇ ਹਨ। ਉਸ ਨੇ ਸਭਾਵਾਂ ਤੇ ਸੰਮੇਲਨਾਂ ਦਾ ਇੰਤਜ਼ਾਮ ਕੀਤਾ ਹੈ। ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਦੀ ਪਵਿੱਤਰ ਆਤਮਾ ਵੀ ਮੰਗ ਸਕਦੇ ਹਾਂ। ਇਸ ਦੇ ਨਾਲ-ਨਾਲ ਯਹੋਵਾਹ ਭੈਣ-ਭਰਾਵਾਂ ਦੇ ਰਾਹੀਂ ਵੀ ਸਾਨੂੰ ਮਜ਼ਬੂਤ ਰੱਖਦਾ ਹੈ। ਇਸ ਲਈ ਸਾਨੂੰ ਪੁੱਛਣ ਦੀ ਲੋੜ ਹੈ: ਕੀ ਅਸੀਂ ਆਪਣੀ ਸੁਰੱਖਿਆ ਲਈ ਇਨ੍ਹਾਂ ਪ੍ਰਬੰਧਾਂ ਤੋਂ ਪੂਰਾ ਫ਼ਾਇਦਾ ਲੈ ਰਹੇ ਹਾਂ? ਜਦ ਵੱਡੀ ਬਿਪਤਾ ਆਵੇਗੀ ਤਦ ਸੁਰੱਖਿਆ ਵਿਚ ਰਹਿਣ ਵਾਲੇ ਲੋਕਾਂ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਹੇਗਾ! ਪਰ ਬਾਕੀ ਲੋਕਾਂ ਦੇ ਪੱਲੇ ਸਿਰਫ਼ ਪਛਤਾਵਾ ਅਤੇ ਦੁੱਖ ਦੇ ਅੰਝੂ ਰਹਿ ਜਾਣਗੇ।
ਸੰਗਠਨ ਵਿਚ ਸੁਧਾਰ ਅਤੇ ਸਾਡਾ ਬਚਾਅ
13. (ੳ) ਯਹੋਵਾਹ ਦੇ ਸੰਗਠਨ ਵਿਚ ਕੀਤੇ ਸੁਧਾਰਾਂ ਦਾ ਕੀ ਫ਼ਾਇਦਾ ਹੋਇਆ ਹੈ? (ਅ) ਕੁਝ ਸੁਧਾਰਾਂ ਬਾਰੇ ਦੱਸੋ।
13 ਯਹੋਵਾਹ ਆਪਣੇ ਜ਼ਮੀਨੀ ਸੰਗਠਨ ਵਿਚ ਲਗਾਤਾਰ ਸੁਧਾਰ ਕਰ ਰਿਹਾ ਹੈ। ਇਸ ਤਰ੍ਹਾਂ ਉਹ ਸਾਡੇ ਬਚਾਅ ਲਈ ਕੀਤੇ ਗਏ ਪ੍ਰਬੰਧ ਨੂੰ ਹੋਰ ਪੱਕਾ ਕਰਦਾ ਹੈ। ਮਿਸਾਲ ਲਈ, 1870 ਦੇ ਦਹਾਕੇ ਤੋਂ 1932 ਤਕ ਕਲੀਸਿਯਾ ਦੇ ਮੈਂਬਰ ਵੋਟਾਂ ਪਾ ਕੇ ਬਜ਼ੁਰਗ ਅਤੇ ਡੀਕਨ ਚੁਣਦੇ ਸਨ। ਫਿਰ 1932 ਵਿਚ ਵੋਟਾਂ ਰਾਹੀਂ ਚੁਣੇ ਗਏ ਬਜ਼ੁਰਗਾਂ ਦੀ ਥਾਂ ਸਰਵਿਸ ਕਮੇਟੀ ਨੇ ਲੈ ਲਈ ਜਿਸ ਨੇ ਸਰਵਿਸ ਡਾਇਰੈਕਟਰ ਦੀ ਮਦਦ ਕਰਨੀ ਸੀ। ਸਾਲ 1938 ਦੌਰਾਨ ਕਲੀਸਿਯਾ ਵਿਚ ਬਜ਼ੁਰਗਾਂ ਨੂੰ ਵੋਟਾਂ ਪਾ ਕੇ ਚੁਣਨ ਦੀ ਬਜਾਇ ਬਾਈਬਲ ਦੇ ਅਸੂਲਾਂ ਮੁਤਾਬਕ ਚੁਣਿਆ ਜਾਣ ਲੱਗ ਪਿਆ। ਫਿਰ 1972 ਤੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਅਗਵਾਈ ਹੇਠ ਕਲੀਸਿਯਾਵਾਂ ਵਿਚ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕੀਤਾ ਜਾਣ ਲੱਗਾ ਅਤੇ ਚਿੱਠੀ ਰਾਹੀਂ ਕਲੀਸਿਯਾ ਨੂੰ ਇਨ੍ਹਾਂ ਨਿਯੁਕਤੀਆਂ ਦੀ ਇਤਲਾਹ ਦਿੱਤੀ ਜਾਣ ਲੱਗੀ। ਸਾਲਾਂ ਦੇ ਬੀਤਣ ਨਾਲ ਪ੍ਰਬੰਧਕ ਸਭਾ ਦਾ ਕੰਮ ਬਹੁਤ ਵਧ ਗਿਆ ਹੈ ਅਤੇ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਤਬਦੀਲੀਆਂ ਕੀਤੀਆਂ ਗਈਆਂ ਹਨ।
14. ਸਾਲ 1959 ਵਿਚ ਸਿਖਲਾਈ ਦਾ ਕਿਹੜਾ ਪ੍ਰੋਗ੍ਰਾਮ ਸ਼ੁਰੂ ਹੋਇਆ ਸੀ?
14 ਸਾਲ 1950 ਵਿਚ ਜ਼ਬੂਰ 45:16 ਉੱਤੇ ਧਿਆਨ ਦੇਣ ਤੋਂ ਪਤਾ ਲੱਗਾ ਕਿ ਅਜਿਹੇ ਪ੍ਰੋਗ੍ਰਾਮ ਦੀ ਜ਼ਰੂਰਤ ਸੀ ਜਿਸ ਰਾਹੀਂ ਭਰਾਵਾਂ ਨੂੰ ਲਗਾਤਾਰ ਸਿਖਲਾਈ ਦਿੱਤੀ ਜਾ ਸਕੇ। ਇਸ ਆਇਤ ਵਿਚ ਲਿਖਿਆ ਹੈ: “ਤੇਰੇ ਪਿਤਰਾਂ ਦੇ ਥਾਂ ਤੇਰੇ ਪੁੱਤ੍ਰ ਹੋਣਗੇ, ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ।” ਕਲੀਸਿਯਾਵਾਂ ਵਿਚ ਅਗਵਾਈ ਲੈ ਰਹੇ ਬਜ਼ੁਰਗਾਂ ਨੂੰ ਹੁਣ ਅਤੇ ਆਰਮਾਗੇਡਨ ਤੋਂ ਬਾਅਦ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। (ਪਰਕਾਸ਼ ਦੀ ਪੋਥੀ 16:14, 16) ਰਾਜ ਸੇਵਕਾਈ ਸਕੂਲ 1959 ਵਿਚ ਸ਼ੁਰੂ ਹੋਇਆ ਸੀ। ਉਸ ਸਮੇਂ ਇਹ ਇਕ ਮਹੀਨੇ ਦਾ ਕੋਰਸ ਸਿਰਫ਼ ਪ੍ਰਧਾਨ ਨਿਗਾਹਬਾਨਾਂ ਵਾਸਤੇ ਹੁੰਦਾ ਸੀ। ਪਰ ਹੁਣ ਇਹ ਸਕੂਲ ਸਾਰੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਲਈ ਹੈ। ਸਿਖਲਾਈ ਲੈਣ ਤੋਂ ਬਾਅਦ ਇਹ ਭਰਾ ਕਲੀਸਿਯਾ ਦੇ ਸਾਰੇ ਮੈਂਬਰਾਂ ਨੂੰ ਸਿਖਲਾਈ ਦਿੰਦੇ ਹਨ। ਇਸ ਤਰ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਰਾਹਾਂ ਉੱਤੇ ਚੱਲਦੇ ਰਹਿਣ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਹੋਰ ਚੰਗੀ ਤਰ੍ਹਾਂ ਪ੍ਰਚਾਰ ਕਰਨ ਵਿਚ ਮਦਦ ਮਿਲਦੀ ਹੈ।—ਮਰਕੁਸ 13:10.
15. ਕਿਨ੍ਹਾਂ ਦੋ ਤਰੀਕਿਆਂ ਨਾਲ ਕਲੀਸਿਯਾ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ?
15 ਜੋ ਕੋਈ ਕਲੀਸਿਯਾ ਦਾ ਹਿੱਸਾ ਬਣਨਾ ਚਾਹੁੰਦਾ ਹੈ, ਪਹਿਲਾਂ ਉਸ ਨੂੰ ਕੁਝ ਗੱਲਾਂ ਉੱਤੇ ਪੂਰਾ ਉਤਰਨਾ ਪੈਂਦਾ ਹੈ। ਜਿਵੇਂ ਨੂਹ ਦੇ ਦਿਨਾਂ ਵਿਚ ਯਹੋਵਾਹ ਅਤੇ ਉਸ ਦੇ ਲੋਕਾਂ ਦਾ ਮਜ਼ਾਕ ਉਡਾਉਣ ਵਾਲਿਆਂ ਲਈ ਕਿਸ਼ਤੀ ਵਿਚ ਕੋਈ ਜਗ੍ਹਾ 2 ਪਤਰਸ 3:3-7) ਖ਼ਾਸ ਕਰਕੇ 1952 ਤੋਂ ਯਹੋਵਾਹ ਦੇ ਗਵਾਹਾਂ ਨੇ ਤੋਬਾ ਨਾ ਕਰਨ ਵਾਲੇ ਪਾਪੀਆਂ ਨੂੰ ਕਲੀਸਿਯਾ ਵਿੱਚੋਂ ਕੱਢ ਦੇਣ ਦੇ ਪ੍ਰਬੰਧ ਨੂੰ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਜਿਸ ਨਾਲ ਕਲੀਸਿਯਾ ਸੁਰੱਖਿਅਤ ਰਹਿੰਦੀ ਹੈ। ਪਰ ਦੂਜੇ ਪਾਸੇ, ਜੇ ਗ਼ਲਤੀ ਕਰਨ ਵਾਲਾ ਦਿਲੋਂ ਪਛਤਾਵਾ ਕਰਦਾ ਹੈ, ਤਾਂ ਉਸ ਦੇ “ਪੈਰਾਂ ਲਈ ਸਿੱਧੇ ਰਾਹ” ਬਣਾਉਣ ਲਈ ਉਸ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਂਦੀ ਹੈ।—ਇਬਰਾਨੀਆਂ 12:12, 13; ਕਹਾਉਤਾਂ 28:13; ਗਲਾਤੀਆਂ 6:1.
ਨਹੀਂ ਸੀ, ਤਿਵੇਂ ਹੀ ਅੱਜ ਅਜਿਹੇ ਲੋਕਾਂ ਲਈ ਕਲੀਸਿਯਾ ਵਿਚ ਕੋਈ ਜਗ੍ਹਾ ਨਹੀਂ ਹੈ। (16. ਯਹੋਵਾਹ ਦੇ ਲੋਕਾਂ ਦੀ ਕਿਹੋ ਜਿਹੀ ਹਾਲਤ ਹੈ?
16 ਯਹੋਵਾਹ ਦੇ ਲੋਕਾਂ ਦਾ ਵਧਦਾ ਗਿਆਨ ਤੇ ਖ਼ੁਸ਼ਹਾਲੀ ਨਾ ਤਾਂ ਹੈਰਾਨੀ ਦੀ ਗੱਲ ਹੈ ਤੇ ਨਾ ਹੀ ਇਤਫ਼ਾਕ ਦੀ। ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਕਿਹਾ ਸੀ: “ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮ ਖਾਓਗੇ, ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ, ਪਰ ਤੁਸੀਂ ਦੁਖ ਦਿਲੀ ਨਾਲ ਚਿੱਲਾਓਗੇ, ਅਤੇ ਟੁੱਟੇ ਹੋਏ ਆਤਮਾ ਨਾਲ ਚੀਕਾਂ ਮਾਰੋਗੇ!” (ਯਸਾਯਾਹ 65:13, 14) ਯਹੋਵਾਹ ਆਪਣੇ ਲੋਕਾਂ ਨੂੰ ਸਮੇਂ ਸਿਰ ਰੂਹਾਨੀ ਭੋਜਨ ਦਿੰਦਾ ਹੈ ਜਿਸ ਤੋਂ ਉਨ੍ਹਾਂ ਨੂੰ ਤਾਕਤ ਮਿਲਦੀ ਹੈ ਅਤੇ ਉਨ੍ਹਾਂ ਦੀ ਨਿਹਚਾ ਪੱਕੀ ਹੁੰਦੀ ਹੈ।—ਮੱਤੀ 24:45.
ਆਪਣੇ ਬਚਾਅ ਦੀ ਤਿਆਰੀ ਕਰੋ
17. ਆਪਣੇ ਬਚਾਅ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
17 ਅੱਗੇ ਨਾਲੋਂ ਹੁਣ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ।” (ਇਬਰਾਨੀਆਂ 10:23-25) ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 98,000 ਤੋਂ ਜ਼ਿਆਦਾ ਕਲੀਸਿਯਾਵਾਂ ਹਨ। ਆਪਣੇ ਬਚਾਅ ਦੀ ਤਿਆਰੀ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕਲੀਸਿਯਾ ਦੇ ਨਾਲ ਮਿਲ ਕੇ ਕੰਮ ਕਰਦੇ ਰਹੀਏ। ਸਾਡੇ ਮਸੀਹੀ ਭੈਣ-ਭਰਾ ਹਰ ਤਰੀਕੇ ਨਾਲ ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਸੋ ਆਓ ਆਪਾਂ ‘ਆਪਣੇ ਸੁਭਾਉ ਵਿੱਚ ਨਵੇਂ ਬਣਦੇ ਜਾਈਏ’ ਅਤੇ ਇਨਸਾਨਾਂ ਦੇ ਬਚਾਅ ਲਈ ਯਹੋਵਾਹ ਦੇ ਸ਼ਾਨਦਾਰ ਪ੍ਰਬੰਧ ਬਾਰੇ ਦੂਸਰਿਆਂ ਨੂੰ ਸਿਖਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ।—ਅਫ਼ਸੀਆਂ 4:22-24; ਕੁਲੁੱਸੀਆਂ 3:9, 10; 1 ਤਿਮੋਥਿਉਸ 4:16.
18. ਤੁਸੀਂ ਕਲੀਸਿਯਾ ਵਿਚ ਕਿਉਂ ਰਹਿਣਾ ਚਾਹੁੰਦੇ ਹੋ?
18 ਸ਼ਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਸਾਨੂੰ ਕਲੀਸਿਯਾ ਤੋਂ ਦੂਰ ਲੈ ਜਾਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਪਰ ਉਨ੍ਹਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਲੀਸਿਯਾ ਦਾ ਹਿੱਸਾ ਬਣੇ ਰਹਿ ਸਕਦੇ ਹਾਂ ਅਤੇ ਇਸ ਦੁਨੀਆਂ ਦੇ ਨਾਸ਼ ਤੋਂ ਬਚ ਸਕਦੇ ਹਾਂ। ਜੇ ਅਸੀਂ ਯਹੋਵਾਹ ਲਈ ਆਪਣੇ ਪਿਆਰ ਨੂੰ ਮਜ਼ਬੂਤ ਕਰਦੇ ਰਹਾਂਗੇ ਅਤੇ ਉਸ ਦੇ ਪ੍ਰਬੰਧਾਂ ਦੀ ਕਦਰ ਕਰਾਂਗੇ, ਤਾਂ ਸਾਨੂੰ ਸ਼ਤਾਨ ਦੇ ਹਰ ਵਾਰ ਨੂੰ ਨਾਕਾਮਯਾਬ ਸਾਬਤ ਕਰਨ ਦੀ ਤਾਕਤ ਮਿਲੇਗੀ। ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਉੱਤੇ ਸੋਚ-ਵਿਚਾਰ ਕਰਨ ਨਾਲ ਉਸ ਦੇ ਵਫ਼ਾਦਾਰ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ। ਇਨ੍ਹਾਂ ਵਿੱਚੋਂ ਕੁਝ ਬਰਕਤਾਂ ਬਾਰੇ ਅਸੀਂ ਅਗਲੇ ਲੇਖ ਵਿਚ ਗੱਲ ਕਰਾਂਗੇ।
ਤੁਹਾਡਾ ਕੀ ਜਵਾਬ ਹੈ?
• ਸਾਡਾ ਜ਼ਮਾਨਾ ਨੂਹ ਦੇ ਜ਼ਮਾਨੇ ਵਰਗਾ ਕਿਵੇਂ ਹੈ?
• ਬਚਣ ਲਈ ਕਿਹੜਾ ਗੁਣ ਹੋਣਾ ਜ਼ਰੂਰੀ ਹੈ?
• ਸਾਡੀ ਰੱਖਿਆ ਕਰਨ ਲਈ ਯਹੋਵਾਹ ਨੇ ਆਪਣੇ ਸੰਗਠਨ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ?
• ਆਪਣਾ ਬਚਾਅ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
[ਸਵਾਲ]
[ਸਫ਼ਾ 22 ਉੱਤੇ ਤਸਵੀਰ]
ਨੂਹ ਦੇ ਜ਼ਮਾਨੇ ਦੇ ਲੋਕਾਂ ਨੇ ਨੂਹ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਸੀ
[ਸਫ਼ਾ 23 ਉੱਤੇ ਤਸਵੀਰ]
ਸਾਨੂੰ ਪਰਮੇਸ਼ੁਰ ਦੀਆਂ ਚੇਤਾਵਨੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ
[ਸਫ਼ਾ 24 ਉੱਤੇ ਤਸਵੀਰ]
ਰਾਜ ਸੇਵਕਾਈ ਸਕੂਲ ਦਾ ਕੀ ਮਕਸਦ ਹੈ?
[ਸਫ਼ਾ 25 ਉੱਤੇ ਤਸਵੀਰ]
ਸਾਡਾ ਮਸੀਹੀ ਕਲੀਸਿਯਾ ਵਿਚ ਰਹਿਣਾ ਬਹੁਤ ਜ਼ਰੂਰੀ ਹੈ