ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਪਰਕਾਸ਼ ਦੀ ਪੋਥੀ 7:3 ਵਿਚ ਜ਼ਿਕਰ ਕੀਤੀ ਗਈ ਮੁਹਰ ਕੀ ਹੈ?
ਪਰਕਾਸ਼ ਦੀ ਪੋਥੀ 7:1-3 ਵਿਚ ਲਿਖਿਆ ਹੈ: ‘ਇਹ ਦੇ ਮਗਰੋਂ ਮੈਂ ਧਰਤੀ ਦੀਆਂ ਚੌਹਾਂ ਕੂੰਟਾਂ ਉੱਤੇ ਚਾਰ ਦੂਤ ਖਲੋਤੇ ਹੋਏ ਵੇਖੇ ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਸੀ ਤਾਂ ਜੋ ਪੌਣ ਧਰਤੀ ਉੱਤੇ ਯਾ ਸਮੁੰਦਰ ਉੱਤੇ ਯਾ ਕਿਸੇ ਰੁੱਖ ਉੱਤੇ ਨਾ ਵਗੇ। ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਓਸ ਨੇ ਓਹਨਾਂ ਚੌਹਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ ਵੱਡੀ ਅਵਾਜ਼ ਨਾਲ ਪੁਕਾਰ ਕੇ ਆਖਿਆ ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ ਤੁਸੀਂ ਧਰਤੀ ਯਾ ਸਮੁੰਦਰ ਯਾ ਰੁੱਖਾਂ ਦਾ ਵਿਗਾੜ ਨਾ ਕਰੋ।’
ਧਰਤੀ ਉੱਤੇ “ਚੌਹਾਂ ਪੌਣਾਂ” ਨੂੰ ਛੱਡ ਦਿੱਤੇ ਜਾਣ ਨਾਲ “ਵੱਡੀ ਬਿਪਤਾ” ਸ਼ੁਰੂ ਹੋ ਜਾਵੇਗੀ। ਉਸ ਸਮੇਂ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਧਰਮਾਂ ਅਤੇ ਲੋਕਾਂ ਦਾ ਨਾਸ ਹੋਵੇਗਾ। (ਪਰਕਾਸ਼ ਦੀ ਪੋਥੀ 7:14) ‘ਪਰਮੇਸ਼ੁਰ ਦੇ ਦਾਸ’ ਧਰਤੀ ਉੱਤੇ ਮਸੀਹ ਦੇ ਮਸਹ ਕੀਤੇ ਹੋਏ ਭਰਾ ਹਨ। (1 ਪਤਰਸ 2:9, 16) ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਵੱਡੀ ਬਿਪਤਾ ਸ਼ੁਰੂ ਹੋਣ ਤੋਂ ਪਹਿਲਾਂ ਮਸੀਹ ਦੇ ਭਰਾਵਾਂ ਉੱਤੇ ਮੁਹਰ ਲੱਗ ਚੁੱਕੀ ਹੋਵੇਗੀ। ਲੇਕਿਨ ਬਾਈਬਲ ਦੇ ਦੂਸਰੇ ਹਵਾਲੇ ਸੰਕੇਤ ਕਰਦੇ ਹਨ ਕਿ ਇਨ੍ਹਾਂ ਮਸਹ ਕੀਤੇ ਹੋਏ ਭਰਾਵਾਂ ਉੱਤੇ ਦੋ ਵਾਰ ਮੁਹਰ ਲੱਗਦੀ ਹੈ। ਸਵਾਲ ਖੜ੍ਹਾ ਹੁੰਦਾ ਹੈ ਕਿ ਇਨ੍ਹਾਂ ਦੋਵਾਂ ਮੁਹਰਾਂ ਵਿਚ ਕੀ ਫ਼ਰਕ ਹੈ?
ਇਸ ਸਵਾਲ ਦਾ ਜਵਾਬ ਪਾਉਣ ਲਈ ਆਓ ਆਪਾਂ ‘ਮੋਹਰ ਲਾਉਣ’ ਦੇ ਮਤਲਬ ਉੱਤੇ ਗੌਰ ਕਰੀਏ। ਪ੍ਰਾਚੀਨ ਸਮਿਆਂ ਵਿਚ ਮੁਹਰ ਦਸਤਾਵੇਜ਼ਾਂ ਉੱਤੇ ਠੱਪਾ ਲਾਉਣ ਵਾਲੀ ਚੀਜ਼ ਹੁੰਦੀ ਸੀ। ਮੁਹਰ ਠੱਪੇ ਦੇ ਛਾਪ ਨੂੰ ਵੀ ਕਿਹਾ ਜਾਂਦਾ ਹੈ। ਉਨ੍ਹੀਂ ਦਿਨੀਂ ਆਮ ਤੌਰ ਤੇ ਦਸਤਾਵੇਜ਼ ਜਾਂ ਹੋਰ ਚੀਜ਼ਾਂ ਨੂੰ ਪ੍ਰਮਾਣਿਕ ਜਾਂ ਕਿਸੇ ਦੀ ਅਮਾਨਤ ਸੰਕੇਤ ਕਰਨ ਲਈ ਮੋਮ ਜਾਂ ਗਾਚਣੀ ਉੱਤੇ ਮੁਹਰ ਲਾ ਕੇ ਦਸਤਾਵੇਜ਼ ਬੰਦ ਕਰ ਦਿੱਤਾ ਜਾਂਦਾ ਸੀ।—1 ਰਾਜਿਆਂ 21:8; ਅੱਯੂਬ 14:17.
2 ਕੁਰਿੰਥੀਆਂ 1:21, 22) ਸੋ ਯਹੋਵਾਹ ਇਨ੍ਹਾਂ ਮਸੀਹੀਆਂ ਤੇ ਆਪਣੀ ਪਵਿੱਤਰ ਆਤਮਾ ਨਾਲ ਮੁਹਰ ਲਾ ਕੇ ਦਿਖਾਉਂਦਾ ਹੈ ਕਿ ਉਹ ਉਨ੍ਹਾਂ ਦਾ ਮਾਲਕ ਹੈ।
ਪੌਲੁਸ ਨੇ ਪਵਿੱਤਰ ਆਤਮਾ ਦੀ ਤੁਲਨਾ ਮੁਹਰ ਨਾਲ ਕਰਦੇ ਹੋਏ ਕਿਹਾ: “ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ ਅਤੇ ਜਿਹ ਨੇ ਸਾਨੂੰ ਥਾਪਿਆ ਉਹ ਪਰਮੇਸ਼ੁਰ ਹੈ। ਉਹ ਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਮਨਾਂ ਵਿੱਚ ਸਾਨੂੰ ਆਤਮਾ ਦੀ ਸਾਈ ਦਿੱਤੀ।” (ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਉੱਤੇ ਦੋ ਵਾਰ ਮੁਹਰ ਲਗਾਈ ਜਾਂਦੀ ਹੈ। ਪਰ ਪਹਿਲੀ ਤੇ ਦੂਜੀ ਮੁਹਰ ਲਗਾਏ ਜਾਣ ਵਿਚ ਦੋ ਫ਼ਰਕ ਹਨ: (1) ਮਕਸਦ ਅਤੇ (2) ਸਮਾਂ। ਪਹਿਲੀ ਮੁਹਰ ਲੱਗਣ ਤੇ ਇਕ ਵਿਅਕਤੀ ਮਸਹ ਕੀਤੇ ਹੋਏ ਮਸੀਹੀਆਂ ਦੇ ਨਵੇਂ ਮੈਂਬਰ ਵਜੋਂ ਗਿਣਿਆ ਜਾਂਦਾ ਹੈ। ਦੂਜੀ ਮੁਹਰ ਪੁਸ਼ਟੀ ਕਰਦੀ ਹੈ ਕਿ ਉਹ ਵਿਅਕਤੀ ਜਿਸ ਉੱਤੇ ਮੁਹਰ ਲੱਗ ਚੁੱਕੀ ਹੈ ਤੇ ਜੋ ਚੁਣਿਆ ਜਾ ਚੁੱਕਾ ਹੈ, ਹੁਣ ਆਪਣੀ ਵਫ਼ਾਦਾਰੀ ਦਾ ਪੱਕਾ ਸਬੂਤ ਦੇ ਚੁੱਕਾ ਹੈ। ਦੂਜੀ ਮੁਹਰ ਪੱਕੇ ਤੌਰ ਤੇ ਮਸਹ ਕੀਤੇ ਹੋਏ ਮਸੀਹੀ ਦੇ “ਮੱਥੇ ਉੱਤੇ” ਲੱਗਦੀ ਹੈ ਜਿਸ ਤੋਂ ਉਹ ਪਰਮੇਸ਼ੁਰ ਦੇ ਪਰਖੇ ਗਏ ਤੇ ਵਫ਼ਾਦਾਰ “ਦਾਸ” ਵਜੋਂ ਪਛਾਣਿਆ ਜਾਂਦਾ ਹੈ। ਪਰਕਾਸ਼ ਦੀ ਪੋਥੀ ਦੇ 7ਵੇਂ ਅਧਿਆਇ ਵਿਚ ਜ਼ਿਕਰ ਕੀਤੀ ਗਈ ਮੁਹਰ ਦੂਜੀ ਮੁਹਰ ਹੈ।—ਪਰਕਾਸ਼ ਦੀ ਪੋਥੀ 7:3.
ਪਹਿਲੀ ਮੁਹਰ ਲੱਗਣ ਦੇ ਸਮੇਂ ਬਾਰੇ ਪੌਲੁਸ ਰਸੂਲ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਿਆ: ‘ਉਸ ਵਿੱਚ ਜਿਸ ਵੇਲੇ ਤੁਸਾਂ ਸਚਿਆਈ ਦਾ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ ਖਬਰੀ ਸੁਣੀ ਅਤੇ ਉਸ ਵਿੱਚ ਨਿਹਚਾ ਭੀ ਕੀਤੀ ਤਾਂ ਵਾਇਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ।’ (ਅਫ਼ਸੀਆਂ 1:13, 14) ਬਾਈਬਲ ਵਿਚ ਕਈ ਉਦਾਹਰਣਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਦੇ ਖ਼ੁਸ਼ ਖ਼ਬਰੀ ਸੁਣਨ ਤੇ ਮਸੀਹ ਉੱਤੇ ਨਿਹਚਾ ਕਰਨ ਤੋਂ ਜਲਦੀ ਹੀ ਬਾਅਦ ਉਨ੍ਹਾਂ ਉੱਤੇ ਮੁਹਰ ਲਗਾਈ ਗਈ ਸੀ। (ਰਸੂਲਾਂ ਦੇ ਕਰਤੱਬ 8:15-17; 10:44) ਇਹ ਮੁਹਰ ਲੱਗਣ ਨਾਲ ਪਤਾ ਚੱਲਿਆ ਕਿ ਉਹ ਪਰਮੇਸ਼ੁਰ ਨੂੰ ਮਨਜ਼ੂਰ ਸਨ। ਪਰ ਇਸ ਤੋਂ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਉਹ ਹਮੇਸ਼ਾ ਲਈ ਮਨਜ਼ੂਰ ਸਨ। ਕਿਉਂ ਨਹੀਂ?
ਪੌਲੁਸ ਰਸੂਲ ਨੇ ਕਿਹਾ ਕਿ ਮਸਹ ਕੀਤੇ ਗਏ ਮਸੀਹੀਆਂ ਉੱਤੇ ‘ਨਿਸਤਾਰੇ ਦੇ ਦਿਨ ਤੀਕ ਮੋਹਰ ਲੱਗੀ ਹੋਈ ਹੈ।’ (ਅਫ਼ਸੀਆਂ 4:30) ਇਸ ਦਾ ਮਤਲਬ ਹੈ ਕਿ ਪਹਿਲੀ ਮੁਹਰ ਲੱਗਣ ਤੋਂ ਬਾਅਦ ਕੁਝ ਸਮਾਂ ਜ਼ਰੂਰ ਬੀਤੇਗਾ। ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਮੁਹਰ ਲੱਗਣ ਦੇ ਦਿਨ ਤੋਂ ਲੈ ਕੇ ਉਨ੍ਹਾਂ ਦੇ ਸਰੀਰਾਂ ਤੋਂ ‘ਨਿਸਤਾਰਾ’ ਮਿਲਣ ਤਕ ਯਾਨੀ ਮੌਤ ਤਕ ਵਫ਼ਾਦਾਰ ਰਹਿਣ ਦੀ ਲੋੜ ਹੈ। (ਰੋਮੀਆਂ 8:23; ਫ਼ਿਲਿੱਪੀਆਂ 1:23; 2 ਪਤਰਸ 1:10) ਇਸ ਲਈ ਪੌਲੁਸ ਆਪਣੇ ਜੀਵਨ ਦੇ ਅੰਤ ਵਿਚ ਹੀ ਕਹਿ ਸਕਿਆ: “ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ।” (2 ਤਿਮੋਥਿਉਸ 4:6-8) ਇਸ ਤੋਂ ਇਲਾਵਾ, ਯਿਸੂ ਨੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ਕਿਹਾ: ‘ਤੁਸੀਂ ਮਰਨ ਤੋੜੀ ਵਫ਼ਾਦਾਰ ਰਹੋ ਤਾਂ ਮੈਂ ਤੁਹਾਨੂੰ ਜੀਵਨ ਦਾ ਮੁਕਟ ਦਿਆਂਗਾ।’—ਪਰਕਾਸ਼ ਦੀ ਪੋਥੀ 2:10; 17:4.
“ਮੁਕਟ” ਸ਼ਬਦ ਇਕ ਹੋਰ ਸਬੂਤ ਹੈ ਕਿ ਪਹਿਲੀ ਵਾਰ ਮੁਹਰ ਲੱਗਣ ਤੋਂ ਬਾਅਦ ਕੁਝ ਸਮਾਂ ਬੀਤਣ ਤੇ ਦੂਜੀ ਮੋਹਰ ਲੱਗਦੀ ਹੈ। ਉਹ ਕਿੱਦਾਂ? ਪ੍ਰਾਚੀਨ ਸਮਿਆਂ ਵਿਚ ਦੌੜ ਜਿੱਤਣ ਵਾਲੇ ਦੌੜਾਕ ਨੂੰ ਮੁਕਟ ਪਹਿਨਾਇਆ ਜਾਂਦਾ ਸੀ। ਮੁਕਟ ਹਾਸਲ ਕਰਨ ਲਈ ਦੌੜਾਕ ਨੂੰ ਸਿਰਫ਼ ਦੌੜਨਾ ਹੀ ਨਹੀਂ ਪੈਂਦਾ ਸੀ, ਸਗੋਂ ਅਖ਼ੀਰ ਤਕ ਦੌੜ ਵਿਚ ਰਹਿਣਾ ਪੈਂਦਾ ਸੀ। ਇਸੇ ਤਰ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਤਾਂ ਹੀ ਸਵਰਗ ਵਿਚ ਅਮਰ ਜੀਵਨ ਦਾ ਮੁਕਟ ਮਿਲੇਗਾ ਜੇ ਉਹ ਪਹਿਲੀ ਮੁਹਰ ਲੱਗਣ ਤੋਂ ਲੈ ਕੇ ਦੂਸਰੀ ਮੁਹਰ ਲੱਗਣ ਤਕ ਅਰਥਾਤ ਧੁਰ ਤਕ ਦੌੜਨਗੇ।—ਮੱਤੀ 10:22; ਯਾਕੂਬ 1:12.
ਜਿਨ੍ਹਾਂ ਉੱਤੇ ਪਹਿਲੀ ਮੁਹਰ ਲੱਗ ਚੁੱਕੀ ਹੈ, ਉਨ੍ਹਾਂ ਉੱਤੇ ਦੂਜੀ ਵਾਰ ਮੁਹਰ ਕਦੋਂ ਲੱਗੇਗੀ? ਧਰਤੀ ਉੱਤੇ ਬਾਕੀ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਦੇ ‘ਮੱਥਿਆਂ ਉੱਤੇ’ ਵੱਡੀ ਬਿਪਤਾ ਸ਼ੁਰੂ ਹੋਣ ਤੋਂ ਪਹਿਲਾਂ ਦੂਸਰੀ ਮੁਹਰ ਲਗਾ ਦਿੱਤੀ ਜਾਵੇਗੀ। ਬਿਪਤਾ ਦੀਆਂ ਚਾਰੇ ਪੌਣਾਂ ਛੱਡ ਦਿੱਤੇ ਜਾਣ ਤਕ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਮੁਹਰਾਂ ਲੱਗ ਚੁੱਕੀਆਂ ਹੋਣਗੀਆਂ, ਭਾਵੇਂ ਕਿ ਕੁਝ ਜਣੇ ਹਾਲੇ ਧਰਤੀ ਉੱਤੇ ਜ਼ਿੰਦਾ ਹੋਣਗੇ ਜਦ ਤਕ ਉਨ੍ਹਾਂ ਦੀ ਜ਼ਮੀਨੀ ਜ਼ਿੰਦਗੀ ਪੂਰੀ ਨਹੀਂ ਹੁੰਦੀ।