ਸਹੀ ਫ਼ੈਸਲਿਆਂ ਕਾਰਨ ਮੇਰੀ ਜ਼ਿੰਦਗੀ ਵਿਚ ਹੋਈ ਬਰਕਤਾਂ ਦੀ ਬੁਛਾੜ
ਜੀਵਨੀ
ਸਹੀ ਫ਼ੈਸਲਿਆਂ ਕਾਰਨ ਮੇਰੀ ਜ਼ਿੰਦਗੀ ਵਿਚ ਹੋਈ ਬਰਕਤਾਂ ਦੀ ਬੁਛਾੜ
ਪੌਲ ਕੁਸ਼ਨਰ ਦੀ ਜ਼ਬਾਨੀ
ਸਾਲ 1897 ਵਿਚ ਮੇਰੇ ਨਾਨਾ-ਨਾਨੀ ਜੀ ਯੂਕਰੇਨ ਤੋਂ ਕੈਨੇਡਾ ਆ ਕੇ ਯੋਰਕਟਨ ਨਗਰ, ਸਸਕੈਚਵਾਨ ਵਿਚ ਵਸ ਗਏ। ਉਨ੍ਹਾਂ ਦੇ ਚਾਰ ਨਿਆਣੇ ਸਨ ਤਿੰਨ ਲੜਕੇ ਤੇ ਇਕ ਲੜਕੀ। ਉਨ੍ਹਾਂ ਦੀ ਲੜਕੀ ਮਾਰਿੰਕਾ ਦੀ ਕੁੱਖੋਂ 1923 ਵਿਚ ਮੇਰਾ ਜਨਮ ਹੋਇਆ ਸੀ। ਮੇਰੇ ਤੋਂ ਵੱਡੇ ਛੇ ਭੈਣ-ਭਰਾ ਸਨ। ਉੱਨੀ ਦਿਨੀਂ ਭਾਵੇਂ ਜ਼ਿੰਦਗੀ ਸਾਦੀ ਸੀ ਪਰ ਉਸ ਵਿਚ ਸੁਖ-ਸੰਤੋਖ ਸੀ। ਸਾਡੇ ਕੋਲ ਚੰਗਾ ਖਾਣ-ਪੀਣ ਨੂੰ ਸੀ ਤੇ ਠੰਢ ਤੋਂ ਬਚਣ ਲਈ ਗਰਮ ਕੱਪੜੇ ਸਨ। ਸਰਕਾਰ ਵੱਲੋਂ ਮੂਲ ਸਹੂਲਤਾਂ ਮਿਲਦੀਆਂ ਸਨ। ਵਾਢੀ ਜਾਂ ਉਸਾਰੀ ਵਰਗੇ ਵੱਡੇ ਕੰਮਾਂ ਦੇ ਵੇਲੇ ਆਂਢ-ਗੁਆਂਢ ਵਿਚ ਸਾਰੇ ਇਕ ਦੂਜੇ ਦਾ ਹੱਥ ਵਟਾਉਂਦੇ ਸਨ। 1925 ਦੇ ਸਿਆਲ ਵਿਚ ਇਕ ਬਾਈਬਲ ਸਟੂਡੈਂਟ ਸਾਡੇ ਘਰ ਆਇਆ। ਅੱਜ ਇਨ੍ਹਾਂ ਨੂੰ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ। ਉਸ ਮੁਲਾਕਾਤ ਸਦਕਾ ਅਸੀਂ ਜ਼ਿੰਦਗੀ ਵਿਚ ਐਸੇ ਫ਼ੈਸਲੇ ਕੀਤੇ ਜਿਨ੍ਹਾਂ ਲਈ ਮੈਂ ਅੱਜ ਵੀ ਸ਼ੁਕਰਗੁਜ਼ਾਰ ਹਾਂ।
ਸੱਚਾਈ ਦੇ ਰਾਹ ਤੇ ਜ਼ਿੰਦਗੀ ਦੀ ਸ਼ੁਰੂਆਤ
ਮੇਰੇ ਮਾਤਾ ਜੀ ਨੇ ਉਸ ਬਾਈਬਲ ਸਟੂਡੈਂਟ ਤੋਂ ਕੁਝ ਪੁਸਤਕਾਂ ਲਈਆਂ ਤੇ ਉਨ੍ਹਾਂ ਨੂੰ ਪੜ੍ਹ ਕੇ ਝੱਟ ਸੱਚਾਈ ਪਛਾਣ ਲਈ। ਉਸ ਨੇ ਜਲਦੀ ਹੀ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਤੇ 1926 ਵਿਚ ਬਪਤਿਸਮਾ ਲੈ ਲਿਆ। ਜਦੋਂ ਮਾਤਾ ਜੀ ਬਾਈਬਲ ਸਟੂਡੈਂਟ ਬਣ ਗਏ, ਤਾਂ ਸਾਡੇ ਪਰਿਵਾਰ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਗਿਆ। ਸਾਡੇ ਘਰ ਅਕਸਰ ਸਫ਼ਰੀ ਨਿਗਾਹਬਾਨ ਅਤੇ ਹੋਰ ਬਾਈਬਲ ਸਟੂਡੈਂਟ ਕੁਝ ਦਿਨ ਰਹਿਣ ਵਾਸਤੇ ਆਉਂਦੇ ਸਨ ਜਿਸ ਕਰਕੇ ਕਾਫ਼ੀ ਰੌਣਕ ਲੱਗ ਜਾਂਦੀ ਸੀ। 1928 ਵਿਚ ਇਕ ਸਫ਼ਰੀ ਨਿਗਾਹਬਾਨ ਨੇ ਸਾਨੂੰ “ਯੂਰੀਕਾ ਡਰਾਮਾ” ਦਿਖਾਇਆ ਜੋ ‘ਸ੍ਰਿਸ਼ਟੀ ਦੇ ਫੋਟੋ-ਡਰਾਮੇ’ ਨੂੰ ਛੋਟਾ ਕਰ ਕੇ ਬਣਾਇਆ ਗਿਆ ਸੀ। ਅਸੀਂ ਉਦੋਂ ਨਿਆਣੇ ਹੀ ਸਾਂ ਤੇ ਉਸ ਨੇ ਸਲਾਈਡ ਸ਼ੋਅ ਦਿਖਾਉਣ ਲਈ ਸਾਥੋਂ ਸਾਡਾ ਡੱਡੂ ਵਰਗਾ ਖਿਡੌਣਾ ਮੰਗਿਆ ਜੋ ਟਿੱਕ-ਟਿੱਕ ਕਰਦਾ ਸੀ। ਖਿਡੌਣੇ ਦੇ ਟਿੱਕ-ਟਿੱਕ ਕਰਨ ਤੇ ਸਲਾਈਡ ਬਦਲ ਦਿੱਤੀ ਜਾਂਦੀ ਸੀ। ਅਸੀਂ ਖ਼ੁਸ਼ ਸੀ ਕਿ ਉਸ ਨੇ ਸਾਡਾ ਖਿਡੌਣਾ ਵਰਤਿਆ!
ਈਮਲ ਜ਼ਾਰਇਸਕੀ ਨਾਂ ਦਾ ਸਫ਼ਰੀ ਨਿਗਾਹਬਾਨ ਅਕਸਰ ਸਾਡੇ ਘਰ ਆਪਣੀ ਘਰਨੁਮਾ ਵੈਨ ਵਿਚ ਆਉਂਦਾ ਸੀ। ਕਈ ਵਾਰ ਉਸ ਦਾ ਵੱਡਾ ਲੜਕਾ ਉਸ ਦੇ ਨਾਲ ਆਉਂਦਾ ਸੀ ਜੋ ਸਾਨੂੰ ਨਿਆਣਿਆਂ ਨੂੰ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਦਿੰਦਾ ਸੀ। ਸਾਡੇ ਘਰ ਕਈ ਪਾਇਨੀਅਰ ਠਹਿਰਦੇ ਸਨ। ਇਕ ਵਾਰ ਜਦ ਮਾਤਾ ਜੀ ਇਕ ਪਾਇਨੀਅਰ ਦੀ ਕਮੀਜ਼ ਨੂੰ ਸੀਣ ਲਾ ਰਹੇ ਸਨ, 1 ਪਤਰਸ 4:8, 9.
ਤਾਂ ਉਨ੍ਹਾਂ ਨੇ ਉਸ ਨੂੰ ਸਾਡੀ ਕਮੀਜ਼ ਪਹਿਨਣ ਲਈ ਦਿੱਤੀ। ਉਹ ਭਰਾ ਭੁੱਲੇ-ਚੁੱਕੇ ਇਹ ਕਮੀਜ਼ ਆਪਣੇ ਨਾਲ ਲੈ ਗਿਆ। ਉਸ ਨੇ ਇਹ ਕਾਫ਼ੀ ਦੇਰ ਬਾਅਦ ਵਾਪਸ ਕਰ ਕੇ ਮਾਫ਼ੀ ਮੰਗਦਿਆਂ ਲਿਖਿਆ ਕਿ “ਮੇਰੇ ਕੋਲ ਟਿਕਟ ਲਈ ਦਸ ਸੈਂਟ ਨਹੀਂ ਸਨ।” ਚੰਗਾ ਹੁੰਦਾ ਜੇ ਉਹ ਕਮੀਜ਼ ਰੱਖ ਲੈਂਦਾ! ਮੈਂ ਸੋਚਿਆ ਕਿ ਇਕ ਦਿਨ ਮੈਂ ਵੀ ਇਨ੍ਹਾਂ ਵਾਂਗ ਪਾਇਨੀਅਰ ਬਣ ਕੇ ਤਿਆਗ ਦੀ ਜ਼ਿੰਦਗੀ ਜੀਵਾਂਗਾ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮਾਤਾ ਜੀ ਮਹਿਮਾਨਾਂ ਦਾ ਘਰ ਵਿਚ ਸੁਆਗਤ ਕਰਦੇ ਸਨ ਕਿਉਂਕਿ ਇਸ ਕਰਕੇ ਸਾਨੂੰ ਪਾਇਨੀਅਰਾਂ ਤੇ ਹੋਰਾਂ ਭੈਣ-ਭਰਾਵਾਂ ਦੇ ਤਜਰਬੇ ਸੁਣਨ ਦੇ ਮੌਕੇ ਮਿਲਦੇ ਸਨ ਤੇ ਇਸ ਨਾਲ ਪੂਰੇ ਭਾਈਚਾਰੇ ਲਈ ਸਾਡਾ ਪਿਆਰ ਵਧਿਆ।—ਪਿਤਾ ਜੀ ਬਾਈਬਲ ਸਟੂਡੈਂਟ ਨਹੀਂ ਬਣੇ ਪਰ ਉਨ੍ਹਾਂ ਨੇ ਸਾਡਾ ਵਿਰੋਧ ਨਹੀਂ ਕੀਤਾ। 1930 ਵਿਚ ਉਨ੍ਹਾਂ ਨੇ ਭਰਾਵਾਂ ਨੂੰ ਇਕ ਦਿਨ ਦੀ ਅਸੈਂਬਲੀ ਲਈ ਆਪਣੀ ਵੱਡੀ ਸ਼ੈੱਡ ਵਰਤਣ ਦੀ ਇਜਾਜ਼ਤ ਦਿੱਤੀ। ਉਦੋਂ ਭਾਵੇਂ ਮੈਂ ਅਜੇ ਸਿਰਫ਼ ਸੱਤ ਸਾਲ ਦਾ ਸੀ, ਇਸ ਖ਼ੁਸ਼ੀ ਭਰੇ ਤੇ ਪਵਿੱਤਰ ਸਮਾਗਮ ਦਾ ਮੇਰੇ ਉੱਤੇ ਬਹੁਤ ਅਸਰ ਪਿਆ। ਪਿਤਾ ਜੀ 1933 ਵਿਚ ਗੁਜ਼ਰ ਗਏ। ਭਾਵੇਂ ਕਿ ਵਿਧਵਾ ਹੋਣ ਕਰਕੇ ਮਾਤਾ ਜੀ ਦੇ ਸਿਰ ਅੱਠਾਂ ਨਿਆਣਿਆਂ ਦੀ ਜ਼ਿੰਮੇਵਾਰੀ ਆ ਪਈ, ਪਰ ਉਹ ਸੱਚੀ ਭਗਤੀ ਕਰਦੇ ਰਹਿਣ ਦੇ ਆਪਣੇ ਇਰਾਦੇ ਤੋਂ ਡੋਲੇ ਨਹੀਂ ਤੇ ਨਾ ਹੀ ਸਾਨੂੰ ਡੋਲਣ ਦਿੱਤਾ। ਉਹ ਹਮੇਸ਼ਾ ਮੈਨੂੰ ਆਪਣੇ ਨਾਲ ਸਭਾਵਾਂ ਵਿਚ ਲੈ ਜਾਂਦੇ ਸਨ। ਉਦੋਂ ਮੈਨੂੰ ਲੱਗਦਾ ਹੁੰਦਾ ਸੀ ਕਿ ਸਭਾਵਾਂ ਮੁੱਕਣ ਵਿਚ ਹੀ ਨਹੀਂ ਸਨ ਆਉਂਦੀਆਂ ਕਿਉਂਕਿ ਮੈਂ ਦੂਸਰੇ ਨਿਆਣਿਆਂ ਨਾਲ ਬਾਹਰ ਜਾ ਕੇ ਖੇਡਣਾ ਚਾਹੁੰਦਾ ਸੀ। ਮਾਤਾ ਜੀ ਲਈ ਆਦਰ ਕਰਕੇ ਮੈਂ ਚੁੱਪ-ਚਾਪ ਬੈਠਾ ਰਹਿੰਦਾ ਸੀ। ਖਾਣਾ ਬਣਾਉਂਦੇ ਵਕਤ ਉਹ ਕਿਸੇ ਹਵਾਲੇ ਦਾ ਜ਼ਿਕਰ ਕਰ ਕੇ ਮੈਥੋਂ ਪੁੱਛਦੇ ਹੁੰਦੇ ਸਨ ਕਿ ਬਾਈਬਲ ਵਿਚ ਇਹ ਕਿੱਥੇ ਪਾਇਆ ਜਾਂਦਾ ਹੈ। 1933 ਵਿਚ ਸਾਡੇ ਖੇਤਾਂ ਵਿਚ ਬਹੁਤ ਲਹਿਰਾਂ-ਬਹਿਰਾਂ ਹੋ ਗਈਆਂ। ਮਾਤਾ ਜੀ ਨੇ ਫ਼ਸਲ ਵੇਚ-ਵੱਟ ਕੇ ਵਾਧੂ ਪੈਸਿਆਂ ਨਾਲ ਇਕ ਕਾਰ ਖ਼ਰੀਦੀ। ਕੁਝ ਗੁਆਂਢੀਆਂ ਨੇ ਉਨ੍ਹਾਂ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ਫਜ਼ੂਲ-ਖ਼ਰਚੀ ਕਿਹਾ। ਪਰ ਮਾਤਾ ਜੀ ਨੇ ਸਹੀ ਫ਼ੈਸਲਾ ਕੀਤਾ ਸੀ ਕਿਉਂਕਿ ਇਹ ਕਾਰ ਪ੍ਰਚਾਰ ਦੇ ਕੰਮ ਵਿਚ ਸਾਡੇ ਬਹੁਤ ਕੰਮ ਆਈ।
ਮੇਰੇ ਫ਼ੈਸਲਿਆਂ ਵਿਚ ਹੋਰਨਾਂ ਨੇ ਵੀ ਮਦਦ ਕੀਤੀ
ਹਰ ਨੌਜਵਾਨ ਜ਼ਿੰਦਗੀ ਦੇ ਉਸ ਮੋੜ ਤੇ ਪਹੁੰਚਦਾ ਹੈ ਜਦੋਂ ਉਸ ਨੂੰ ਆਪਣੇ ਭਵਿੱਖ ਬਾਰੇ ਫ਼ੈਸਲੇ ਕਰਨੇ ਪੈਂਦੇ ਹਨ। ਜਦੋਂ ਮੇਰੀਆਂ ਦੋ ਵੱਡੀਆਂ ਭੈਣਾਂ ਹੈਲਨ ਤੇ ਕੇਅ ਇਸ ਮੋੜ ਤੇ ਪਹੁੰਚੀਆਂ, ਤਾਂ ਉਨ੍ਹਾਂ ਨੇ ਪਾਇਨੀਅਰੀ ਸ਼ੁਰੂ ਕੀਤੀ। ਸਾਡੇ ਘਰ ਜੌਨ ਜਾਜ਼ੈਵਸਕੀ ਨਾਂ ਦਾ ਪਾਇਨੀਅਰ ਆਉਂਦਾ-ਜਾਂਦਾ ਸੀ। ਉਹ ਚੰਗੇ ਸੁਭਾਅ ਦਾ ਨੌਜਵਾਨ ਸੀ। ਮਾਤਾ ਜੀ ਦੇ ਕਹਿਣ ਤੇ ਜੌਨ ਸਾਡੇ ਫਾਰਮ ਵਿਚ ਹੱਥ ਵਟਾਉਣ ਲਈ ਕੁਝ ਦੇਰ ਠਹਿਰਿਆ। ਬਾਅਦ ਵਿਚ ਜੌਨ ਨੇ ਕੇਅ ਨਾਲ ਵਿਆਹ ਕਰਵਾਇਆ ਤੇ ਉਹ ਦੋਵੇਂ ਸਾਡੇ ਘਰ ਦੇ ਲਾਗੇ ਹੀ ਪਾਇਨੀਅਰੀ ਕਰਨ ਲੱਗ ਪਏ। ਜਦੋਂ ਮੈਂ 12 ਸਾਲਾਂ ਦਾ ਸੀ, ਤਾਂ ਸਕੂਲ ਦੀਆਂ ਛੁੱਟੀਆਂ ਦੌਰਾਨ ਮੈਂ ਉਨ੍ਹਾਂ ਨਾਲ ਪ੍ਰਚਾਰ ਕਰਨ ਗਿਆ। ਪਾਇਨੀਅਰੀ ਦਾ ਮਜ਼ਾ ਲੈਣ ਦਾ ਇਹ ਮੇਰਾ ਪਹਿਲਾ ਮੌਕਾ ਸੀ।
ਸਮਾਂ ਬੀਤਣ ਨਾਲ ਮੈਂ ਤੇ ਮੇਰਾ ਵੱਡਾ ਭਰਾ ਜੌਨ ਦੋਵੇਂ ਫਾਰਮ ਦਾ ਸਾਰਾ ਕੰਮ ਸਾਂਭਣ ਲੱਗ ਪਏ। ਇਸ ਨਾਲ ਗਰਮੀਆਂ ਦੇ ਮਹੀਨਿਆਂ ਵਿਚ ਮਾਤਾ ਜੀ ਨੂੰ ਔਗਜ਼ੀਲਰੀ ਪਾਇਨੀਅਰੀ ਕਰਨ ਦੇ ਮੌਕੇ ਮਿਲਦੇ ਰਹੇ। ਉਹ ਪ੍ਰਚਾਰ ਲਈ ਘੋੜੇ ਨਾਲ ਖਿੱਚੀ ਜਾਂਦੀ ਬੱਘੀ ਵਰਤਦੇ ਸਨ। ਪਿਤਾ ਜੀ ਨੇ ਸਾਡੇ ਅੜੀਅਲ ਤੇ ਬੁੱਢੇ ਘੋੜੇ ਦਾ ਨਾਂ ਸੌਲ ਰੱਖਿਆ ਸੀ। ਪਰ ਮਾਤਾ ਜੀ ਦੀਆਂ ਨਜ਼ਰਾਂ ਵਿਚ ਉਹ ਸੀਲ ਘੋੜਾ ਸੀ। ਮੈਨੂੰ ਤੇ ਜੌਨ ਨੂੰ ਫਾਰਮ ਤੇ ਕੰਮ ਕਰਨਾ ਬਹੁਤ ਪਸੰਦ ਸੀ, ਪਰ ਹਰ ਵਾਰ ਜਦ ਮਾਤਾ ਜੀ ਪ੍ਰਚਾਰ ਤੋਂ ਵਾਪਸ ਆ ਕੇ ਸਾਨੂੰ ਆਪਣੇ ਤਜਰਬੇ ਸੁਣਾਉਂਦੇ ਸਨ, ਤਾਂ ਫਾਰਮ ਤੋਂ ਸਾਡਾ ਦਿਲ ਉੱਖੜਦਾ ਗਿਆ ਤੇ ਪਾਇਨੀਅਰੀ ਵੱਲ ਖਿੱਚਿਆ ਜਾਣ ਲੱਗ ਪਿਆ। ਇਸ ਲਈ ਮੈਂ 1938 ਵਿਚ ਜ਼ਿਆਦਾ ਪ੍ਰਚਾਰ ਕਰਨ ਲੱਗ ਪਿਆ ਤੇ 9 ਫਰਵਰੀ 1940 ਵਿਚ ਬਪਤਿਸਮਾ ਲੈ ਲਿਆ।
ਕੁਝ ਸਮਾਂ ਲੰਘਣ ਤੇ ਮੈਨੂੰ ਕਲੀਸਿਯਾ ਵਿਚ ਸੇਵਕ ਨਿਯੁਕਤ ਕੀਤਾ ਗਿਆ। ਮੈਨੂੰ ਕਲੀਸਿਯਾ ਦੇ ਪ੍ਰਚਾਰ ਸੇਵਾ ਦਾ ਰਿਕਾਰਡ ਰੱਖਣ ਦੀ ਜ਼ਿੰਮੇਵਾਰ ਮਿਲੀ। ਪ੍ਰਚਾਰ ਕੰਮ ਵਿਚ ਹੋ ਰਹੀ ਛੋਟੀ-ਮੋਟੀ ਤਰੱਕੀ ਦੇਖ ਕੇ ਮੈਂ ਬਹੁਤ ਖ਼ੁਸ਼ ਹੁੰਦਾ ਸੀ। ਮੈਂ ਆਪਣੇ ਘਰ ਤੋਂ ਤਕਰੀਬਨ 16 ਕਿਲੋਮੀਟਰ (ਦਸ ਮੀਲ) ਦੂਰ ਇਕ ਪਿੰਡ ਵਿਚ ਪ੍ਰਚਾਰ ਕਰਨ ਦੀ ਖ਼ੁਦ ਜ਼ਿੰਮੇਵਾਰੀ ਲਈ। ਸਰਦੀਆਂ ਵਿਚ ਮੈਂ ਹਰ ਹਫ਼ਤੇ ਉੱਥੇ ਤੁਰ ਕੇ ਜਾਂਦਾ ਸੀ ਤੇ ਇਕ ਪਰਿਵਾਰ ਦੇ ਘਰ ਦੇ ਚੁਬਾਰੇ ਵਿਚ ਇਕ-ਦੋ ਰਾਤਾਂ ਠਹਿਰਦਾ ਸੀ ਜੋ ਬਾਈਬਲ ਦੀਆਂ ਗੱਲਾਂ ਸੁਣਦੇ ਸਨ। ਇਕ ਵਾਰ ਮੈਂ ਇਕ ਲੂਥਰਨ ਪ੍ਰਚਾਰਕ ਨਾਲ ਚਰਚਾ ਕਰਦਿਆਂ ਸਮਝਦਾਰੀ ਨਾਲ ਗੱਲ ਨਹੀਂ ਕੀਤੀ। ਉਸ ਨੇ ਧਮਕੀ ਦਿੱਤੀ ਕਿ ਜੇ ਮੈਂ ਉਸ ਦੇ ਪਿੰਡ ਦੇ ਲੋਕਾਂ ਨੂੰ ਪ੍ਰਚਾਰ ਕਰਨੋਂ ਨਾ ਹਟਿਆ, ਉਹ ਮੇਰੇ ਮਗਰ ਪੁਲਸ ਲਗਾ ਦੇਵੇਗਾ। ਧਮਕੀ ਸੁਣ ਕੇ ਡਰਨ ਦੀ ਬਜਾਇ ਮੈਂ ਫ਼ੈਸਲਾ ਕੀਤਾ ਕਿ ਹੋਰ ਲੋਕਾਂ ਨੂੰ ਵੀ ਜਾ ਕੇ ਰੱਬ ਬਾਰੇ ਦੱਸਾਂਗਾ।
1942 ਵਿਚ ਮੇਰੀ ਭੈਣ ਕੇਅ ਤੇ ਉਸ ਦੇ ਪਤੀ ਜੌਨ ਨੇ ਅਮਰੀਕਾ ਵਿਚ ਓਹੀਓ ਦੇ ਕਲੀਵਲੈਂਡ ਸ਼ਹਿਰ ਵਿਚ ਇਕ ਸੰਮੇਲਨ ਜਾਣ ਦਾ ਪਲਾਨ ਬਣਾਇਆ। ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਉਹ ਮੈਨੂੰ ਵੀ ਨਾਲ ਲੈ ਗਏ। ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਵਧੀਆ ਤਜਰਬਾ ਸੀ। ਭਵਿੱਖ ਲਈ ਮੈਂ ਜੋ ਵੀ ਇਰਾਦੇ ਕੀਤੇ ਸਨ, ਉਹ ਇਸ ਸੰਮੇਲਨ ਵਿਚ ਹੋਰ ਪੱਕੇ ਹੋ ਗਏ। ਯਹੋਵਾਹ ਦੇ ਗਵਾਹਾਂ ਦੇ ਪ੍ਰਧਾਨ ਭਰਾ ਨੇਥਨ ਨੌਰ ਨੇ ਭੈਣਾਂ-ਭਰਾਵਾਂ ਨੂੰ ਪਾਇਨੀਅਰ ਬਣਨ ਦਾ ਸੱਦਾ ਦਿੱਤਾ। ਉਸ ਨੇ ਕਿਹਾ ਕਿ 10,000 ਪਾਇਨੀਅਰਾਂ ਦੀ ਲੋੜ ਸੀ। ਮੈਂ ਉਸੇ ਵੇਲੇ ਪਾਇਨੀਅਰ ਬਣਨ ਦਾ ਫ਼ੈਸਲਾ ਕੀਤਾ!
ਜਨਵਰੀ 1943 ਵਿਚ ਹੈਨਰੀ ਨਾਂ ਦੇ ਇਕ ਸਰਕਟ ਨਿਗਾਹਬਾਨ ਸਾਡੀ ਕਲੀਸਿਯਾ ਨੂੰ ਮਿਲਣ ਆਏ। ਉਨ੍ਹਾਂ ਨੇ ਬਹੁਤ ਵਧੀਆ ਭਾਸ਼ਣ ਦਿੱਤਾ ਜਿਸ ਨੇ ਸਾਡਾ ਜੋਸ਼ ਵਧਾਇਆ। ਅਗਲੇ ਦਿਨ ਤਾਪਮਾਨ ਸਿਫ਼ਰ ਤੋਂ 40 ਡਿਗਰੀ ਸੈਲਸੀਅਸ ਘੱਟ ਸੀ। ਇਸ ਤੋਂ ਇਲਾਵਾ ਠੰਢੀ ਹਵਾ ਵੀ ਵਗ ਰਹੀ ਸੀ ਜਿਸ ਕਰਕੇ ਠੰਢ ਹੋਰ ਵੀ ਵਧ ਗਈ ਸੀ। ਆਮ ਤੌਰ ਤੇ ਇੰਨੀ ਠੰਢ ਵਿਚ ਅਸੀਂ ਬਾਹਰ ਨਹੀਂ ਜਾਂਦੇ ਸੀ, ਪਰ ਭਰਾ ਹੈਨਰੀ ਪ੍ਰਚਾਰ ਸੇਵਾ ਵਿਚ ਜਾਣ ਲਈ ਬਹੁਤ ਉਤਾਵਲੇ ਸਨ। ਉਹ ਤੇ ਉਸ ਦੇ ਨਾਲ ਦੇ ਹੋਰ ਭਰਾ 11 ਕਿਲੋਮੀਟਰ (ਸੱਤ ਮੀਲ) ਦੂਰ ਇਕ ਪਿੰਡ ਵਿਚ ਘੋੜੇ ਨਾਲ ਖਿੱਚੀ ਜਾਣ ਵਾਲੀ ਸਲੈੱਜ ਗੱਡੀ ਵਿਚ ਗਏ ਜਿਸ ਵਿਚ ਅੰਗੀਠੀ ਰੱਖੀ ਸੀ। ਮੈਂ ਇਕੱਲਾ ਇਕ ਪਰਿਵਾਰ ਨੂੰ ਮਿਲਣ ਗਿਆ ਜਿਨ੍ਹਾਂ ਦੇ ਪੰਜ ਲੜਕੇ ਸਨ। ਮੈਂ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ ਜਿਸ ਕਰਕੇ ਕੁਝ ਸਮੇਂ ਬਾਅਦ ਉਹ ਯਹੋਵਾਹ ਦੀ ਸੇਵਾ ਕਰਨ ਲੱਗ ਪਏ।
ਪਾਬੰਦੀ ਹੇਠ ਪ੍ਰਚਾਰ ਕਰਨਾ
ਦੂਜੇ ਵਿਸ਼ਵ ਯੁੱਧ ਦੌਰਾਨ ਕੈਨੇਡਾ ਵਿਚ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਸਾਨੂੰ ਬਾਈਬਲ ਸਾਹਿੱਤ ਲੁਕੋ ਕੇ ਰੱਖਣਾ ਪੈਂਦਾ ਸੀ। ਸਾਡੇ ਫਾਰਮ ਵਿਚ ਸਾਹਿੱਤ ਲੁਕਾਉਣ ਲਈ ਥਾਵਾਂ ਦੀ ਘਾਟ ਨਹੀਂ ਸੀ। ਪੁਲਸ ਨੇ ਕਈ ਵਾਰੀ ਛਾਪੇ ਮਾਰੇ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਪ੍ਰਚਾਰ ਕਰਦਿਆਂ ਅਸੀਂ ਸਿਰਫ਼ ਬਾਈਬਲ ਇਸਤੇਮਾਲ ਕਰਦੇ ਸਾਂ। ਅਸੀਂ ਛੋਟੇ-ਛੋਟੇ ਗਰੁੱਪਾਂ ਵਿਚ ਮਿਲਦੇ ਸਾਂ ਤੇ ਚੋਰੀ-ਛਿਪੇ ਭਰਾਵਾਂ ਤਕ ਸਾਹਿੱਤ ਪਹੁੰਚਾਉਣ ਲਈ ਮੇਰੇ ਭਰਾ ਜੌਨ ਤੇ ਮੈਨੂੰ ਚੁਣਿਆ ਗਿਆ ਸੀ।
ਯੁੱਧ ਦੌਰਾਨ ਦੇਸ਼ ਭਰ ਵਿਚ ਐਂਡ ਆਫ਼ ਨਾਜ਼ੀਜ਼ਮ ਨਾਂ ਦੀ ਪੁਸਤਿਕਾ ਵੰਡਣ ਦੀ ਮੁਹਿੰਮ ਚਲਾਈ ਗਈ ਜਿਸ ਵਿਚ ਸਾਡੀ ਕਲੀਸਿਯਾ ਨੇ ਵੀ ਹਿੱਸਾ ਲਿਆ। ਮੈਨੂੰ ਬਹੁਤ ਡਰ ਲੱਗਿਆ ਜਦ ਅਸੀਂ ਅੱਧੀ ਰਾਤੀਂ ਬਾਹਰ ਜਾ ਕੇ ਚੋਰੀ-ਚੋਰੀ ਲੋਕਾਂ ਦੇ ਦਰਾਂ ਤੇ ਮਲਕ ਦੇਣੀ ਪੁਸਤਿਕਾਵਾਂ ਰੱਖੀਆਂ। ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਇਸ ਤੋਂ ਜ਼ਿਆਦਾ ਡਰਾਉਣਾ ਕੰਮ ਪਹਿਲਾਂ ਕਦੇ ਨਹੀਂ ਕੀਤਾ ਸੀ। ਉਸ ਪੁਸਤਿਕਾ ਦੀ ਅਖ਼ੀਰਲੀ ਕਾਪੀ ਰੱਖ ਦੇਣ ਤੇ ਹੀ ਮੇਰੇ ਸਾਹ ਵਿਚ ਸਾਹ ਆਇਆ! ਫਿਰ ਅਸੀਂ ਜਲਦੀ-ਜਲਦੀ ਆਪਣੀ ਕਾਰ ਵੱਲ ਮੁੜਦਿਆਂ ਇਹ ਨਿਸ਼ਚਿਤ ਕੀਤਾ ਕਿ ਸਾਰੇ ਜਣੇ ਠੀਕ-ਠਾਕ ਵਾਪਸ ਆ ਗਏ ਸੀ ਕਿ ਨਹੀਂ। ਅਸੀਂ ਫਟਾਫਟ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਉੱਥੋਂ ਚਲੇ ਗਏ।
ਪਾਇਨੀਅਰੀ, ਕੈਦ ਤੇ ਸੰਮੇਲਨ
1 ਮਈ 1943 ਨੂੰ ਮੈਂ ਆਪਣੇ ਮਾਤਾ ਜੀ ਨੂੰ ਅਲਵਿਦਾ ਕਹਿ ਕੇ ਪਾਇਨੀਅਰੀ ਦੀ ਆਪਣੀ ਪਹਿਲੀ ਮੰਜ਼ਲ ਸਸਕੈਚਵਾਨ ਦੇ ਕੁਇਲ ਲੇਕ ਨਗਰ ਵੱਲ ਚੱਲ ਪਿਆ। ਮੇਰੀ ਜੇਬ ਵਿਚ 20 ਡਾਲਰ ਤੇ ਹੱਥ ਇਕ ਛੋਟਾ ਜਿਹਾ ਸੂਟਕੇਸ ਸੀ। ਉੱਥੇ ਪਹੁੰਚਣ ਤੇ ਭਰਾ ਟਾਮ ਟਰੂਪ ਤੇ ਉਸ ਦੇ ਪਰਿਵਾਰ ਨੇ ਮੇਰਾ ਨਿੱਘਾ ਸੁਆਗਤ ਕੀਤਾ। ਅਗਲੇ ਸਾਲ ਮੈਨੂੰ ਸਸਕੈਚਵਾਨ ਵਿਚ ਵੇਬਰਨ ਨਾਂ ਦੇ ਇਕ ਦੂਰ-ਦੁਰੇਡੇ ਨਗਰ ਵਿਚ ਭੇਜਿਆ ਗਿਆ ਜਿੱਥੇ ਮੈਨੂੰ 24 ਦਸੰਬਰ 1944 ਨੂੰ ਸੜਕ ਤੇ ਪ੍ਰਚਾਰ ਕਰਦੇ ਹੋਏ ਗਿਰਫ਼ਤਾਰ ਕੀਤਾ ਗਿਆ। ਉੱਥੇ ਦੀ ਜੇਲ੍ਹ ਵਿਚ ਸਜ਼ਾ ਕੱਟਣ ਤੋਂ ਬਾਅਦ ਮੈਨੂੰ ਅਲਬਰਟਾ ਦੇ ਜਾਸਪਰ ਨਗਰ ਵਿਚ ਇਕ ਕੈਂਪ ਵਿਚ ਲਿਜਾਇਆ ਗਿਆ। ਮੈਂ ਉੱਥੇ ਹੋਰ ਗਵਾਹਾਂ ਦੇ ਨਾਲ ਸੀ ਤੇ ਅਸੀਂ ਯਹੋਵਾਹ ਦੀ ਮਹਾਨ ਸ੍ਰਿਸ਼ਟੀ ਦੇਖ ਕੇ ਹੈਰਾਨ ਰਹਿ ਗਏ। ਜਾਸਪਰ ਸ਼ਹਿਰ ਚਾਰੇ ਪਾਸਿਓਂ ਕੈਨੇਡਾ ਦੇ ਮਸ਼ਹੂਰ ਰਾਕੀ ਪਹਾੜਾਂ ਨਾਲ ਘਿਰਿਆ ਹੋਇਆ ਹੈ। 1945 ਵਿਚ ਕੈਂਪ ਦੇ ਅਫ਼ਸਰਾਂ ਨੇ ਸਾਨੂੰ ਅਲਬਰਟਾ ਦੇ ਐਡਮੰਟਨ ਨਗਰ ਵਿਚ ਇਕ ਸਭਾ ਵਿਚ ਜਾਣ ਦੀ ਇਜਾਜ਼ਤ ਦਿੱਤੀ। ਉੱਥੇ ਭਰਾ ਨੌਰ ਨੇ ਵਿਸ਼ਵ ਭਰ ਵਿਚ ਹੋ ਰਹੇ ਪ੍ਰਚਾਰ ਬਾਰੇ ਬਹੁਤ ਹੀ ਵਧੀਆ ਰਿਪੋਰਟ ਦਿੱਤੀ। ਅਸੀਂ ਸੋਚਦੇ ਸਾਂ ਕਿ ਕਦੋਂ ਅਸੀਂ ਕੈਦ ਤੋਂ ਛੁੱਟੀਏ ਤੇ ਕਦੋਂ ਮੁੜ ਪ੍ਰਚਾਰ ਸੇਵਾ ਵਿਚ ਪੂਰਾ ਹਿੱਸਾ ਲਈਏ।
ਜਦੋਂ ਮੈਨੂੰ ਰਿਹਾ ਕੀਤਾ ਗਿਆ, ਮੈਂ ਫਿਰ ਤੋਂ ਪਾਇਨੀਅਰੀ ਸ਼ੁਰੂ ਕਰ ਦਿੱਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਐਲਾਨ ਹੋਇਆ ਕਿ ਕੈਲੇਫ਼ੋਰਨੀਆ ਦੇ ਲਾਸ ਏਂਜਲੀਜ਼ ਵਿਚ “ਆਲ ਨੇਸ਼ਨਜ਼ ਐਕਸਪੈਨਸ਼ਨ” ਅਸੈਂਬਲੀ ਹੋਵੇਗੀ। ਮੇਰੇ ਨਾਲ ਦੇ ਪਾਇਨੀਅਰ ਭਰਾ ਨੇ ਆਪਣੇ ਟਰੱਕ ਵਿਚ 20 ਮੁਸਾਫ਼ਰਾਂ ਲਈ ਸੀਟਾਂ ਫਿੱਟ ਕੀਤੀਆਂ। 1 ਅਗਸਤ 1947 ਨੂੰ ਅਸੀਂ 7,200 ਕਿਲੋਮੀਟਰ (4,500 ਮੀਲ) ਦਾ ਸਫ਼ਰ ਸ਼ੁਰੂ ਕੀਤਾ ਜੋ ਅਸੀਂ ਕਦੇ ਨਹੀਂ ਭੁੱਲਾਂਗੇ। ਰਾਹ ਵਿਚ ਚਰਾਗਾਹਾਂ, ਰੇਗਿਸਤਾਨ, ਯੈਲੋਸਟੋਨ ਤੇ ਯੋਸੈੱਮਟੀ ਪਾਰਕਾਂ ਤੇ ਹੋਰ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲੇ। ਸਾਨੂੰ ਇਸ 27 ਦਿਨਾਂ ਦੇ ਸਫ਼ਰ ਵਿਚ ਬੜਾ ਹੀ ਮਜ਼ਾ ਆਇਆ!
ਅਸੈਂਬਲੀ ਵੀ ਕਦੇ ਨਾ ਭੁੱਲਣ ਵਾਲਾ ਤਜਰਬਾ ਸੀ। ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਉਣ ਲਈ ਮੈਂ ਦਿਨੇ ਅਟੈਂਡੈਂਟ ਦਾ ਕੰਮ ਕਰਦਾ ਸੀ ਤੇ ਰਾਤ ਨੂੰ ਪਹਿਰੇਦਾਰੀ ਕਰਦਾ ਸੀ। ਮਿਸ਼ਨਰੀ ਸੇਵਾ ਵਿਚ ਦਿਲਚਸਪੀ ਲੈਣ ਵਾਲਿਆਂ ਲਈ ਮੀਟਿੰਗ ਵਿਚ ਜਾਣ ਤੋਂ ਬਾਅਦ ਮੈਂ ਅਰਜ਼ੀ ਤਾਂ ਭਰ ਦਿੱਤੀ, ਪਰ ਮੈਨੂੰ ਚੁਣੇ ਜਾਣ ਯਸਾਯਾਹ 6:8.
ਦੀ ਕੋਈ ਉਮੀਦ ਨਹੀਂ ਸੀ। ਅਸੈਂਬਲੀ ਤੋਂ ਬਾਅਦ 1948 ਵਿਚ ਮੈਂ ਕੈਨੇਡੀਆਈ ਸੂਬੇ ਦੇ ਕਿਊਬੈੱਕ ਵਿਚ ਪਾਇਨੀਅਰੀ ਕਰਨ ਚਲਾ ਗਿਆ ਜਿੱਥੇ ਪ੍ਰਚਾਰਕਾਂ ਦੀ ਬਹੁਤ ਲੋੜ ਸੀ।—ਗਿਲਿਅਡ ਤੇ ਉਸ ਦੇ ਮਗਰੋਂ
1949 ਵਿਚ ਜਦੋਂ ਮੈਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 14ਵੀਂ ਕਲਾਸ ਲਈ ਸੱਦਿਆ ਗਿਆ, ਤਾਂ ਖ਼ੁਸ਼ੀ ਦੇ ਮਾਰੇ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਇਸ ਸਿਖਲਾਈ ਕਾਰਨ ਮੇਰੀ ਨਿਹਚਾ ਮਜ਼ਬੂਤ ਹੋਈ ਤੇ ਮੈਂ ਯਹੋਵਾਹ ਦੇ ਹੋਰ ਵੀ ਨਜ਼ਦੀਕ ਆਇਆ। ਜੌਨ ਤੇ ਕੇਅ ਪਹਿਲਾਂ ਹੀ 11ਵੀਂ ਕਲਾਸ ਤੋਂ ਮਿਸ਼ਨਰੀਆਂ ਦੀ ਸਿਖਲਾਈ ਲੈ ਕੇ ਉੱਤਰੀ ਰੋਡੇਸ਼ੀਆ (ਹੁਣ ਜ਼ੈਂਬੀਆ) ਵਿਚ ਸੇਵਾ ਕਰ ਰਹੇ ਸਨ। ਮੇਰਾ ਭਰਾ ਜੌਨ 1956 ਵਿਚ ਗਿਲਿਅਡ ਤੋਂ ਗ੍ਰੈਜੂਏਟ ਹੋਇਆ ਸੀ। ਉਸ ਨੇ ਆਪਣੀ ਪਤਨੀ ਫਰੀਡਾ ਦੇ ਨਾਲ ਬ੍ਰਾਜ਼ੀਲ ਵਿਚ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਤਕ 32 ਸਾਲ ਸੇਵਾ ਕੀਤੀ।
ਫਰਵਰੀ 1950 ਵਿਚ ਮੇਰੇ ਗ੍ਰੈਜੂਏਸ਼ਨ ਦੇ ਦਿਨ ਆਈਆਂ ਦੋ ਟੈਲੀਗ੍ਰਾਮਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਇਕ ਮਾਤਾ ਜੀ ਵੱਲੋਂ ਤੇ ਦੂਸਰੀ ਕੁਇਲ ਲੇਕ ਨਗਰ ਤੋਂ ਟਰੂਪ ਪਰਿਵਾਰ ਵੱਲੋਂ ਸੀ। ਇਸ ਟੈਲੀਗ੍ਰਾਮ ਦਾ ਸੰਦੇਸ਼ ਸੀ: “ਤੇਰੀ ਜ਼ਿੰਦਗੀ ਦਾ ਹੈ ਇਹ ਦਿਨ ਖ਼ਾਸ। ਸਦਾ ਰਹੇਗਾ ਤੈਨੂੰ ਇਹ ਦਿਨ ਯਾਦ। ਹੋਵੇਂਗਾ ਤੂੰ ਖ਼ੁਸ਼ ਤੇ ਕਾਮਯਾਬ।”
ਮੈਨੂੰ ਕਿਊਬੈੱਕ ਸ਼ਹਿਰ ਵਿਚ ਜਾ ਕੇ ਸੇਵਾ ਕਰਨ ਲਈ ਕਿਹਾ ਗਿਆ। ਪਰ ਉੱਥੇ ਜਾਣ ਤੋਂ ਪਹਿਲਾਂ ਕੁਝ ਸਮੇਂ ਲਈ ਮੈਂ ਨਿਊਯਾਰਕ ਸੂਬੇ ਵਿਚ ਕਿੰਗਡਮ ਫ਼ਾਰਮ ਰਿਹਾ ਜਿੱਥੇ ਗਿਲਿਅਡ ਸਕੂਲ ਚਲਾਇਆ ਜਾਂਦਾ ਸੀ। ਇਕ ਦਿਨ ਭਰਾ ਨੌਰ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਪ੍ਰਚਾਰ ਕਰਨ ਲਈ ਬੈਲਜੀਅਮ ਜਾ ਸਕਦਾਂ। ਲੇਕਿਨ ਦੋ ਕੁ ਦਿਨਾਂ ਬਾਅਦ ਉਸ ਨੇ ਮੈਨੂੰ ਫਿਰ ਪੁੱਛਿਆ ਕਿ ਕੀ ਮੈਂ ਨੀਦਰਲੈਂਡਜ਼ ਜਾ ਕੇ ਸੇਵਾ ਕਰ ਸਕਦਾਂ। ਮੈਂ ਦੰਗ ਰਹਿ ਗਿਆ ਜਦੋਂ ਮੈਨੂੰ ਨਿਯੁਕਤੀ ਦੀ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਮੈਨੂੰ ਉਸ ਦੇਸ਼ ਦੇ “ਬ੍ਰਾਂਚ ਸੇਵਕ” ਵਜੋਂ ਘੱਲਿਆ ਜਾ ਰਿਹਾ ਸੀ।
24 ਅਗਸਤ 1950 ਨੂੰ ਮੈਂ ਨੀਦਰਲੈਂਡਜ਼ ਜਾਣ ਲਈ ਸਮੁੰਦਰੀ ਜਹਾਜ਼ ਵਿਚ 11 ਦਿਨਾਂ ਦਾ ਸਫ਼ਰ ਸ਼ੁਰੂ ਕੀਤਾ। ਉਦੋਂ ਹਾਲੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਰਿਲੀਸ ਹੀ ਹੋਈ ਸੀ ਤੇ ਰਾਹ ਵਿਚ ਮੈਨੂੰ ਇਹ ਪੂਰੀ ਪੜ੍ਹਨ ਦਾ ਵਧੀਆ ਮੌਕਾ ਮਿਲਿਆ। ਮੈਂ 5 ਸਤੰਬਰ 1950 ਨੂੰ ਰੋਟਰਡਮ ਦੀ ਬੰਦਰਗਾਹ ਤੇ ਅਪੜਿਆ ਜਿੱਥੇ ਬੈਥਲ ਪਰਿਵਾਰ ਦੇ ਭੈਣਾਂ-ਭਰਾਵਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਦੂਸਰੇ ਵਿਸ਼ਵ ਯੁੱਧ ਦੀ ਤਬਾਹੀ ਦੇ ਬਾਵਜੂਦ ਭੈਣ-ਭਰਾ ਮਸੀਹੀ ਕੰਮਾਂ-ਕਾਰਾਂ ਵਿਚ ਲੱਗੇ ਹੋਏ ਸਨ। ਵਫ਼ਾਦਾਰ ਰਹਿਣ ਕਰਕੇ ਉਨ੍ਹਾਂ ਨੂੰ ਬਹੁਤ ਜ਼ੁਲਮ ਸਹਿਣੇ ਪਏ ਸਨ। ਉਨ੍ਹਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸੁਣਦਿਆਂ ਮੈਂ ਸੋਚਿਆ ਕਿ ਉਹ ਮੇਰੇ ਵਰਗੇ ਇਕ ਮੁੰਡੇ-ਖੁੰਡੇ ਬ੍ਰਾਂਚ ਸੇਵਕ ਦੀ ਨਿਗਰਾਨੀ ਹੇਠ ਸੇਵਾ ਕਰਨ ਬਾਰੇ ਖਰਿਆ ਕਿਵੇਂ ਮਹਿਸੂਸ ਕਰਦੇ ਹੋਣਗੇ, ਪਰ ਮੈਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ।
ਖ਼ੈਰ ਮੈਨੂੰ ਕੁਝ ਗੱਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣੀਆਂ ਪਈਆਂ। ਮੇਰੇ ਆਉਣ ਤੋਂ ਕੁਝ ਦੇਰ ਬਾਅਦ ਇਕ ਸੰਮੇਲਨ ਹੋਣ ਵਾਲਾ ਸੀ ਤੇ ਮੈਂ ਇਹ ਦੇਖ ਕੇ ਬੜਾ ਖ਼ੁਸ਼ ਹੋਇਆ ਕਿ ਪ੍ਰਬੰਧ ਕਰਨ ਵਾਲੇ ਭਰਾਵਾਂ ਨੇ ਦੂਰੋਂ ਆਉਣ ਵਾਲੇ ਡੈਲੀਗੇਟਾਂ ਦੇ ਰਹਿਣ ਲਈ ਸੰਮੇਲਨ ਦੀ ਥਾਂ ਤੇ ਹੀ ਉਨ੍ਹਾਂ ਲਈ ਰਿਹਾਇਸ਼ ਤਿਆਰ ਕੀਤੀ ਸੀ। ਮੈਂ ਸੁਝਾਅ ਦਿੱਤਾ ਕਿ ਅਗਲੇ ਸੰਮੇਲਨ ਲਈ ਡੈਲੀਗੇਟਾਂ ਦੇ ਰਹਿਣ ਲਈ ਲੋਕਾਂ ਦੇ ਘਰਾਂ ਵਿਚ ਰਿਹਾਇਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾਏ। ਭਰਾਵਾਂ ਨੇ ਕਿਹਾ ਕਿ ਸਲਾਹ ਤਾਂ ਮਾੜੀ ਨਹੀਂ, ਪਰ ਇਸ ਦੇਸ਼ ਵਿਚ ਇਹ ਕਰਨਾ ਮੁਸ਼ਕਲ ਹੈ। ਗੱਲਬਾਤ ਕਰਨ ਤੋਂ ਬਾਅਦ ਅਸੀਂ ਫ਼ੈਸਲਾ ਕੀਤਾ ਕਿ ਅੱਧਿਆਂ ਭੈਣਾਂ-ਭਰਾਵਾਂ ਨੂੰ ਸੰਮੇਲਨ ਵਾਲੀ ਥਾਂ ਤੇ ਠਹਿਰਾਇਆ ਜਾਵੇ ਤੇ ਅੱਧਿਆਂ ਲਈ ਸ਼ਹਿਰ ਵਿਚ ਲੋਕਾਂ ਦੇ ਘਰਾਂ ਵਿਚ ਪ੍ਰਬੰਧ ਕੀਤੇ
ਜਾਣ। ਜਦੋਂ ਭਰਾ ਨੌਰ ਸੰਮੇਲਨ ਵਿਚ ਆਏ ਤੇ ਮੈਂ ਬੜੇ ਫ਼ਖ਼ਰ ਨਾਲ ਉਨ੍ਹਾਂ ਨੂੰ ਇਸ ਬਾਰੇ ਦੱਸਿਆ। ਲੇਕਿਨ ਬਾਅਦ ਵਿਚ ਸੰਮੇਲਨ ਬਾਰੇ ਵਾਚਟਾਵਰ ਰਸਾਲੇ ਵਿਚ ਰਿਪੋਰਟ ਪੜ੍ਹਨ ਤੋਂ ਬਾਅਦ ਮੇਰਾ ਸਾਰਾ ਫ਼ਖ਼ਰ ਹਵਾ ਹੋ ਗਿਆ। ਲੇਖ ਵਿਚ ਉਨ੍ਹਾਂ ਨੇ ਲਿਖਿਆ ਸੀ, “ਸਾਨੂੰ ਯਕੀਨ ਹੈ ਕਿ ਅਗਲੀ ਵਾਰ ਭੈਣਾਂ-ਭਰਾਵਾਂ ਨੂੰ ਠਹਿਰਾਉਣ ਲਈ ਯਹੋਵਾਹ ਉੱਤੇ ਪੂਰੇ ਭਰੋਸੇ ਨਾਲ ਲੋਕਾਂ ਦੇ ਘਰਾਂ ਵਿਚ ਜਗ੍ਹਾ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਜਿੱਥੇ ਗਵਾਹੀ ਦਿੱਤੀ ਜਾ ਸਕਦੀ ਹੈ।” “ਅਗਲੀ ਵਾਰ” ਅਸੀਂ ਇਸੇ ਤਰ੍ਹਾਂ ਕੀਤਾ!ਜੁਲਾਈ 1961 ਵਿਚ ਸਾਡੀ ਬ੍ਰਾਂਚ ਦੇ ਦੋ ਭਰਾਵਾਂ ਨੂੰ ਹੋਰਨਾਂ ਬ੍ਰਾਂਚਾਂ ਦੇ ਭਰਾਵਾਂ ਨਾਲ ਲੰਡਨ ਵਿਚ ਮਿਲਣ ਲਈ ਬੁਲਾਇਆ ਗਿਆ। ਭਰਾ ਨੌਰ ਨੇ ਦੱਸਿਆ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦਾ ਤਰਜਮਾ ਡੱਚ ਤੇ ਹੋਰਨਾਂ ਭਾਸ਼ਾਵਾਂ ਵਿਚ ਕੀਤਾ ਜਾਵੇਗਾ। ਇਹ ਸੁਣ ਕੇ ਅਸੀਂ ਕਿੰਨੇ ਖ਼ੁਸ਼ ਹੋਏ! ਸਾਨੂੰ ਉਦੋਂ ਨਹੀਂ ਸੀ ਪਤਾ ਕਿ ਤਰਜਮਾ ਕਰਨ ਦੀ ਜ਼ਿੰਮੇਵਾਰੀ ਕਿੰਨੀ ਭਾਰੀ ਹੁੰਦੀ ਹੈ। ਦੋ ਸਾਲਾਂ ਬਾਅਦ 1963 ਵਿਚ ਮੈਨੂੰ ਇਕ ਸੰਮੇਲਨ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਡੱਚ ਭਾਸ਼ਾ ਵਿਚ ਰਿਲੀਸ ਕਰ ਕੇ ਬੜੀ ਖ਼ੁਸ਼ੀ ਹੋਈ।
ਫ਼ੈਸਲੇ ਤੇ ਨਵੀਆਂ ਨਿਯੁਕਤੀਆਂ
ਅਗਸਤ 1961 ਵਿਚ ਮੈਂ ਲਾਇਡਾ ਵੈਮਲਿੰਕ ਨਾਲ ਵਿਆਹ ਕੀਤਾ। ਨਾਜ਼ੀ ਜ਼ੁਲਮਾਂ ਦੇ ਸਮੇਂ 1942 ਵਿਚ ਉਸ ਦੇ ਪੂਰੇ ਪਰਿਵਾਰ ਨੇ ਸੱਚਾਈ ਅਪਣਾ ਲਈ ਸੀ। ਲਾਇਡਾ ਨੇ 1950 ਵਿਚ ਪਾਇਨੀਅਰੀ ਸ਼ੁਰੂ ਕੀਤੀ ਸੀ ਤੇ ਉਹ 1953 ਵਿਚ ਬੈਥਲ ਸੇਵਾ ਕਰਨ ਲੱਗੀ। ਮੈਂ ਸੋਚਿਆ ਕਿਉਂ ਜੋ ਉਹ ਬੈਥਲ ਤੇ ਕਲੀਸਿਯਾ ਵਿਚ ਬਹੁਤ ਮਿਹਨਤ ਕਰਦੀ ਸੀ, ਇਸ ਲਈ ਉਹ ਚੰਗੀ ਜੀਵਨ ਸਾਥਣ ਹੋਵੇਗੀ।
ਸਾਡੇ ਵਿਆਹ ਦੇ ਇਕ ਸਾਲ ਬਾਅਦ ਮੈਨੂੰ ਹੋਰ ਜ਼ਿੰਮੇਵਾਰੀਆਂ ਸੰਭਾਲਣ ਲਈ ਦਸ ਮਹੀਨੇ ਦੇ ਇਕ ਕੋਰਸ ਲਈ ਬਰੁਕਲਿਨ ਸੱਦਿਆ ਗਿਆ। ਉਨ੍ਹੀਂ ਦਿਨੀਂ ਪਤਨੀਆਂ ਪਤੀਆਂ ਦੇ ਨਾਲ ਨਹੀਂ ਜਾਂਦੀਆਂ ਹੁੰਦੀਆਂ ਸਨ। ਭਾਵੇਂ ਲਾਇਡਾ ਦੀ ਸਿਹਤ ਮਾੜੀ ਸੀ ਫਿਰ ਵੀ ਉਸ ਨੇ ਪਿਆਰ ਨਾਲ ਸਮਝਾਇਆ ਕਿ ਮੈਨੂੰ ਜਾਣਾ ਚਾਹੀਦਾ ਹੈ। ਬਾਅਦ ਵਿਚ ਲਾਇਡਾ ਦੀ ਸਿਹਤ ਹੋਰ ਵੀ ਵਿਗੜ ਗਈ। ਬੈਥਲ ਵਿਚ ਅਸੀਂ ਆਪਣਾ ਕੰਮ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅਖ਼ੀਰ ਵਿਚ ਅਸੀਂ ਫ਼ੈਸਲਾ ਕੀਤਾ ਕਿ ਬੈਥਲ ਛੱਡ ਕੇ ਖੇਤਰ ਵਿਚ ਪੂਰੇ ਸਮੇਂ ਦੀ ਸੇਵਾ ਕਰਨੀ ਬਿਹਤਰ ਹੋਵੇਗੀ। ਇਸ ਲਈ ਅਸੀਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਮੇਰੀ ਪਤਨੀ ਦਾ ਇਕ ਵੱਡਾ ਅਪਰੇਸ਼ਨ ਹੋਇਆ। ਭੈਣਾਂ-ਭਰਾਵਾਂ ਨੇ ਪਿਆਰ ਨਾਲ ਸਾਡੀ ਇੰਨੀ ਮਦਦ ਕੀਤੀ ਕਿ ਇਕ ਸਾਲ ਬਾਅਦ ਮੈਂ ਡਿਸਟ੍ਰਿਕਟ ਓਵਰਸੀਅਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਸਾਨੂੰ ਸੱਤ ਸਾਲ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਕੇ ਬੜਾ ਮਜ਼ਾ ਆਇਆ। ਫਿਰ ਸਾਨੂੰ ਇਕ ਹੋਰ ਵੱਡਾ ਫ਼ੈਸਲਾ ਕਰਨਾ ਪਿਆ ਜਦੋਂ ਮੈਨੂੰ ਬੈਥਲ ਵਿਚ ਚਲਾਏ ਜਾਣ ਵਾਲੇ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਸਿੱਖਿਆ ਦੇਣ ਦਾ ਸੱਦਾ ਆਇਆ। ਅਸੀਂ ਬੈਥਲ ਜਾਣ ਦਾ ਫ਼ੈਸਲਾ ਕੀਤਾ ਭਾਵੇਂ ਇਹ ਫ਼ੈਸਲਾ ਕਰਨਾ ਔਖਾ ਸੀ ਕਿਉਂਕਿ ਸਾਨੂੰ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨੀ ਬਹੁਤ ਪਸੰਦ ਸੀ। ਸਕੂਲ ਦੀ ਹਰ ਕਲਾਸ ਦੋ ਹਫ਼ਤਿਆਂ ਦੀ ਸੀ। 47 ਕਲਾਸਾਂ ਦੌਰਾਨ ਕਲੀਸਿਯਾ ਦੇ ਬਜ਼ੁਰਗਾਂ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਕਰਨ ਦਾ ਇਹ ਇਕ ਵਧੀਆ ਮੌਕਾ ਸੀ।
1978 ਵਿਚ ਮੈਂ ਆਪਣੇ ਮਾਤਾ ਜੀ ਨੂੰ ਜਾ ਕੇ ਮਿਲਣ ਦੀਆਂ ਤਿਆਰੀਆਂ ਕਰ ਰਿਹਾ ਸੀ। ਪਰ 29 ਅਪ੍ਰੈਲ 1977 ਨੂੰ ਸਾਨੂੰ ਟੈਲੀਗ੍ਰਾਮ ਆਈ ਕਿ ਮਾਤਾ ਜੀ ਗੁਜ਼ਰ ਗਏ ਸਨ। ਮੈਂ ਇਹ ਸੋਚ ਕੇ ਬਹੁਤ ਕਲਪਿਆ ਕਿ ਮੈਂ ਹੁਣ ਉਨ੍ਹਾਂ ਦੀ ਮਿੱਠੀ ਆਵਾਜ਼ ਨਹੀਂ ਸੁਣ ਸਕਾਂਗਾ ਤੇ ਨਾ ਹੀ ਉਨ੍ਹਾਂ ਨੂੰ ਮੁੜ ਕੇ ਦੱਸ ਸਕਾਂਗਾ ਕਿ ਅਸੀਂ ਉਨ੍ਹਾਂ ਦੇ ਕਿੰਨੇ ਰਿਣੀ ਹਾਂ।
ਕਿੰਗਡਮ ਮਿਨਿਸਟ੍ਰੀ ਸਕੂਲ ਸਮਾਪਤ ਹੋਣ ਤੇ ਅਸੀਂ ਫਿਰ ਤੋਂ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ। ਫਿਰ ਮੈਂ ਦਸ ਸਾਲ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਵਜੋਂ ਸੇਵਾ ਕੀਤੀ। ਸਮਾਂ ਬੀਤਣ ਨਾਲ ਪ੍ਰਬੰਧਕ ਸਭਾ ਨੇ ਇਕ ਹੋਰ ਭਰਾ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਜੋ ਜ਼ਿੰਮੇਵਾਰੀ ਸਾਂਭਣ ਦੇ ਜ਼ਿਆਦਾ ਯੋਗ ਸੀ। ਇਸ ਗੱਲ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।
ਉਮਰ ਮੁਤਾਬਕ ਸੇਵਾ
ਮੈਂ ਤੇ ਲਾਇਡਾ ਹੁਣ ਦੋਵੇਂ 83 ਸਾਲਾਂ ਦੇ ਹਾਂ। ਮੈਂ 60 ਸਾਲ ਪਾਇਨੀਅਰ, ਸਫ਼ਰੀ ਨਿਗਾਹਬਾਨ ਤੇ ਬੈਥਲ ਦੇ ਮੈਂਬਰ ਵਜੋਂ ਯਹੋਵਾਹ ਦੀ ਸੇਵਾ ਕਰ ਚੁੱਕਾ ਹਾਂ ਜਿਨ੍ਹਾਂ ਵਿੱਚੋਂ ਪਿੱਛਲੇ 45 ਸਾਲਾਂ ਦੌਰਾਨ ਮੇਰੀ ਵਫ਼ਾਦਾਰ ਪਤਨੀ ਮੇਰੇ ਨਾਲ ਸੀ। ਮੈਨੂੰ ਜੋ ਜ਼ਿੰਮੇਵਾਰੀ ਮਿਲੀ, ਉਸ ਨੂੰ ਨਿਭਾਉਣ ਲਈ ਉਸ ਨੇ ਮੇਰਾ ਪੂਰਾ-ਪੂਰਾ ਸਾਥ ਦਿੱਤਾ। ਉਸ ਲਈ ਇਹ ਯਹੋਵਾਹ ਦੀ ਭਗਤੀ ਹੈ। ਅੱਜ-ਕੱਲ੍ਹ ਸਾਡੇ ਦੋਵਾਂ ਕੋਲੋਂ ਬੈਥਲ ਤੇ ਕਲੀਸਿਯਾ ਵਿਚ ਜੋ ਥੋੜ੍ਹਾ-ਬਹੁਤਾ ਕੰਮ ਹੁੰਦਾ ਹੈ ਅਸੀਂ ਉਹ ਖ਼ੁਸ਼ੀ-ਖ਼ੁਸ਼ੀ ਕਰਦੇ ਹਾਂ।—ਯਸਾਯਾਹ 46:4.
ਕਦੇ-ਕਦੇ ਤੇ ਅਸੀਂ ਦੋਵੇਂ ਬੈਠ ਕੇ ਯਾਦ ਕਰਦੇ ਹਾਂ ਸਾਨੂੰ ਜ਼ਿੰਦਗੀ ਵਿਚ ਕਿੰਨੀ ਖ਼ੁਸ਼ੀਆਂ ਮਿਲੀਆਂ ਹਨ। ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਕੋਈ ਪਛਤਾਵਾ ਨਹੀਂ ਹੈ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਜਵਾਨੀ ਦੇ ਫ਼ੈਸਲੇ ਸਭ ਤੋਂ ਵਧੀਆ ਫ਼ੈਸਲੇ ਸਨ। ਆਪਣੇ ਪੂਰੇ ਬਲ ਨਾਲ ਯਹੋਵਾਹ ਦੀ ਸੇਵਾ ਤੇ ਮਹਿਮਾ ਕਰੀ ਜਾਣਾ ਸਾਡਾ ਦ੍ਰਿੜ੍ਹ ਇਰਾਦਾ ਹੈ।
[ਸਫ਼ਾ 13 ਉੱਤੇ ਤਸਵੀਰ]
ਆਪਣੇ ਭਰਾ ਬਿਲ ਤੇ ਘੋੜੇ ਸੌਲ ਨਾਲ
[ਸਫ਼ਾ 15 ਉੱਤੇ ਤਸਵੀਰ]
ਅਗਸਤ 1961 ਵਿਚ ਆਪਣੇ ਵਿਆਹ ਵਾਲੇ ਦਿਨ
[ਸਫ਼ਾ 15 ਉੱਤੇ ਤਸਵੀਰ]
ਅੱਜ ਲਾਇਡਾ ਨਾਲ