ਸਾਨੂੰ ਸੱਚ ਕਿਉਂ ਬੋਲਣਾ ਚਾਹੀਦਾ ਹੈ?
ਸਾਨੂੰ ਸੱਚ ਕਿਉਂ ਬੋਲਣਾ ਚਾਹੀਦਾ ਹੈ?
ਮਾਨਫ੍ਰੇਟ 18 ਸਾਲਾਂ ਦਾ ਸੀ ਜਦ ਉਹ ਆਫ਼ਿਸ ਟ੍ਰੇਨਿੰਗ ਲੈ ਰਿਹਾ ਸੀ। * ਜਿਸ ਕੰਪਨੀ ਲਈ ਉਹ ਕੰਮ ਕਰ ਰਿਹਾ ਸੀ, ਉਸ ਕੰਪਨੀ ਨੇ ਮਾਨਫ੍ਰੇਟ ਅਤੇ ਉਸ ਦੇ ਕੁਝ ਸਾਥੀਆਂ ਨੂੰ ਸਿਖਲਾਈ ਲਈ ਹਫ਼ਤੇ ਵਿਚ ਦੋ ਦਿਨ ਕਾਲਜ ਭੇਜਣ ਦਾ ਪ੍ਰਬੰਧ ਕੀਤਾ। ਇਕ ਦਿਨ ਕਲਾਸ ਨੂੰ ਸਮੇਂ ਤੋਂ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ। ਕੰਪਨੀ ਦਾ ਅਸੂਲ ਸੀ ਕਿ ਜਦ ਇਸ ਤਰ੍ਹਾਂ ਹੁੰਦਾ ਹੈ, ਤਾਂ ਕਾਮਿਆਂ ਨੂੰ ਕੰਮ ਤੇ ਵਾਪਸ ਜਾਣਾ ਚਾਹੀਦਾ ਹੈ। ਮਾਨਫ੍ਰੇਟ ਤਾਂ ਕੰਮ ਤੇ ਚਲਾ ਗਿਆ, ਲੇਕਿਨ ਉਸ ਦੇ ਸਾਰੇ ਸਾਥੀ ਮੌਜ-ਮਸਤੀ ਕਰਨ ਕਿਤੇ ਹੋਰ ਚਲੇ ਗਏ। ਇਤਫ਼ਾਕ ਨਾਲ ਕੰਪਨੀ ਦਾ ਇਕ ਪ੍ਰਬੰਧਕ ਜਿਸ ਦੀ ਨਿਗਰਾਨੀ ਅਧੀਨ ਉਹ ਸਭ ਕੰਮ ਕਰ ਰਹੇ ਸਨ, ਮਾਨਫ੍ਰੇਟ ਨੂੰ ਮਿਲ ਪਿਆ। ਮਾਨਫ੍ਰੇਟ ਨੂੰ ਦੇਖ ਕੇ ਉਸ ਨੇ ਪੁੱਛਿਆ: “ਅੱਜ ਤੂੰ ਕਾਲਜ ਕਿਉਂ ਨਹੀਂ ਗਿਆ? ਅਤੇ ਤੇਰੇ ਸਾਥੀ ਕਿੱਥੇ ਹਨ?” ਮਾਨਫ੍ਰੇਟ ਕੀ ਜਵਾਬ ਦਿੰਦਾ?
ਮਾਨਫ੍ਰੇਟ ਸੋਚੀਂ ਪੈ ਗਿਆ: ‘ਕੀ ਮੈਨੂੰ ਸੱਚ ਦੱਸਣਾ ਚਾਹੀਦਾ ਹੈ ਜਾਂ ਕੀ ਮੈਨੂੰ ਆਪਣੇ ਸਾਥੀਆਂ ਨੂੰ ਬਚਾਉਣ ਲਈ ਝੂਠ ਬੋਲਣਾ ਚਾਹੀਦਾ ਹੈ? ਸੱਚ ਬੋਲਿਆ ਤਾਂ ਉਹ ਮੁਸ਼ਕਲ ਵਿਚ ਪੈ ਜਾਣਗੇ ਤੇ ਮੈਨੂੰ ਚੰਗਾ ਨਹੀਂ ਸਮਝਣਗੇ।’ ਕੀ ਇਸ ਸਥਿਤੀ ਵਿਚ ਝੂਠ ਬੋਲਣਾ ਠੀਕ ਹੈ? ਜੇ ਤੁਸੀਂ ਮਾਨਫ੍ਰੇਟ ਦੀ ਜਗ੍ਹਾ ਹੁੰਦੇ, ਤਾਂ ਕੀ ਕਰਦੇ? ਮਾਨਫ੍ਰੇਟ ਬਾਰੇ ਅਸੀਂ ਬਾਅਦ ਵਿਚ ਗੱਲ ਕਰਾਂਗੇ, ਪਹਿਲਾਂ ਆਓ ਆਪਾਂ ਦੇਖੀਏ ਕਿ ਸੱਚ ਜਾਂ ਝੂਠ ਬੋਲਣ ਦਾ ਫ਼ੈਸਲਾ ਕਰਦੇ ਸਮੇਂ ਸਾਨੂੰ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਸੱਚ ਤੇ ਝੂਠ ਦਾ ਮੁਕਾਬਲਾ
ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਸਭ ਕੁਝ ਸੱਚਾਈ ਤੇ ਆਧਾਰਿਤ ਸੀ। ਅਸਲੀਅਤ ਨੂੰ ਤੋੜ-ਮਰੋੜ ਕੇ ਪੇਸ਼ ਨਹੀਂ ਕੀਤਾ ਜਾਂਦਾ ਸੀ। ਯਹੋਵਾਹ ਸਾਡਾ ਸਿਰਜਣਹਾਰ ‘ਸਚਿਆਈ ਦਾ ਪਰਮੇਸ਼ੁਰ’ ਹੈ। ਉਸ ਦਾ ਬਚਨ ਸੱਚਾਈ ਹੈ। ਪਰਮੇਸ਼ੁਰ ਝੂਠ ਬੋਲ ਹੀ ਨਹੀਂ ਸਕਦਾ। ਉਹ ਝੂਠ ਨੂੰ ਤੇ ਝੂਠ ਬੋਲਣ ਵਾਲਿਆਂ ਨੂੰ ਨਿੰਦਦਾ ਹੈ।—ਜ਼ਬੂਰਾਂ ਦੀ ਪੋਥੀ 31:5; ਯੂਹੰਨਾ 17:17; ਤੀਤੁਸ 1:2.
ਜੇ ਇਹ ਸੱਚ ਹੈ, ਫਿਰ ਝੂਠ ਬੋਲਣਾ ਕਿਸ ਨੇ ਸ਼ੁਰੂ ਕੀਤਾ? ਇਸ ਦਾ ਜਵਾਬ ਯਿਸੂ ਦੀ ਉਸ ਗੱਲ ਤੋਂ ਮਿਲਦਾ ਹੈ ਜੋ ਉਸ ਨੇ ਆਪਣਾ ਵਿਰੋਧ ਕਰਨ ਵਾਲੇ ਧਾਰਮਿਕ ਆਗੂਆਂ ਨੂੰ ਕਹੀ ਸੀ। ਜਦ ਧਾਰਮਿਕ ਆਗੂ ਯਿਸੂ ਦੀ ਜਾਨ ਲੈਣ ਤੇ ਤੁਲੇ ਹੋਏ ਸਨ, ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਯੂਹੰਨਾ 8:44) ਯਿਸੂ ਇੱਥੇ ਅਦਨ ਦੇ ਬਾਗ਼ ਵਿਚ ਵਾਪਰੀ ਘਟਨਾ ਦਾ ਜ਼ਿਕਰ ਕਰ ਰਿਹਾ ਸੀ ਜਦ ਸ਼ਤਾਨ ਨੇ ਪਹਿਲੇ ਜੋੜੇ ਨੂੰ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਲਈ ਉਕਸਾਇਆ ਸੀ। ਨਤੀਜੇ ਵਜੋਂ ਉਹ ਪਾਪ ਅਤੇ ਮੌਤ ਦੇ ਗ਼ੁਲਾਮ ਬਣ ਗਏ।—ਉਤਪਤ 3:1-5; ਰੋਮੀਆਂ 5:12.
ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” (ਯਿਸੂ ਦੇ ਸ਼ਬਦਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼ਤਾਨ “ਝੂਠ ਦਾ ਪਤੰਦਰ” ਯਾਨੀ ਝੂਠ ਦੀ ਜੜ੍ਹ ਹੈ। ਸ਼ਤਾਨ ਅੱਜ ਵੀ ਝੂਠ ਬੋਲ-ਬੋਲ ਕੇ ਸਾਰੇ ‘ਜਗਤ ਨੂੰ ਭਰਮਾ’ ਰਿਹਾ ਹੈ। ਇਸ ਲਈ, ਦੁਨੀਆਂ ਭਰ ਵਿਚ ਝੂਠ ਦੇ ਬੁਰੇ ਨਤੀਜਿਆਂ ਲਈ ਅਸੀਂ ਸ਼ਤਾਨ ਨੂੰ ਕਸੂਰਵਾਰ ਠਹਿਰਾ ਸਕਦੇ ਹਾਂ।—ਪਰਕਾਸ਼ ਦੀ ਪੋਥੀ 12:9.
ਸ਼ਤਾਨ ਦੁਆਰਾ ਸ਼ੁਰੂ ਕੀਤੀ ਗਈ ਸੱਚ ਅਤੇ ਝੂਠ ਵਿਚਕਾਰ ਲੜਾਈ ਅੱਜ ਵੀ ਜਾਰੀ ਹੈ। ਇਸ ਦਾ ਅਸਰ ਸਾਰੇ ਸੰਸਾਰ ਤੇ ਪੈ ਰਿਹਾ ਹੈ। ਸੱਚ ਜਾਂ ਝੂਠ ਬੋਲ ਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਚਾਹੁੰਦੇ ਹੋ ਕਿ ਨਹੀਂ। ਪਰਮੇਸ਼ੁਰ ਦਾ ਪੱਖ ਪੂਰਨ ਵਾਲੇ ਲੋਕ ਉਸ ਦੇ ਬਚਨ ਬਾਈਬਲ ਦੀ ਸੱਚਾਈ ਉੱਤੇ ਚੱਲਦੇ ਹਨ। ਜੋ ਵਿਅਕਤੀ ਸੱਚਾਈ ਦੇ ਰਾਹ ਤੇ ਨਹੀਂ ਚੱਲਦਾ, ਉਹ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਆਪਣੇ ਆਪ ਨੂੰ ਸ਼ਤਾਨ ਦੇ ਵੱਸ ਵਿਚ ਕਰਦਾ ਹੈ ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।”—1 ਯੂਹੰਨਾ 5:19; ਮੱਤੀ 7:13, 14.
ਸਾਡੇ ਵਿਚ ਝੂਠ ਬੋਲਣ ਦਾ ਝੁਕਾਅ ਕਿਉਂ ਹੈ?
“ਸਾਰਾ ਸੰਸਾਰ” ਸ਼ਤਾਨ ਦੇ ਵੱਸ ਵਿਚ ਪਿਆ ਹੋਇਆ ਹੈ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਇੰਨੇ ਲੋਕ ਝੂਠ ਕਿਉਂ ਬੋਲਦੇ ਹਨ। ਪਰ ਸ਼ਾਇਦ ਅਸੀਂ ਪੁੱਛੀਏ, ਸ਼ਤਾਨ ਨੇ ਸ਼ੁਰੂ ਵਿਚ ਝੂਠ ਕਿਉਂ ਬੋਲਿਆ ਸੀ? ਸ਼ਤਾਨ ਜਾਣਦਾ ਸੀ ਕਿ ਵਿਸ਼ਵ ਦਾ ਸ੍ਰਿਸ਼ਟੀਕਰਤਾ ਯਹੋਵਾਹ ਹੀ ਅਸਲੀ ਰਾਜਾ ਹੈ। ਪਰ ਸ਼ਤਾਨ ਚਾਹੁੰਦਾ ਸੀ ਕਿ ਸਭ ਯਹੋਵਾਹ ਦੀ ਬਜਾਇ ਉਸ ਨੂੰ ਹਾਕਮ ਮੰਨਣ। ਆਪਣੇ ਸੁਆਰਥ ਕਾਰਨ ਸ਼ਤਾਨ ਨੇ ਝੂਠ ਦਾ ਸਹਾਰਾ ਲੈ ਕੇ ਯਹੋਵਾਹ ਦੀ ਥਾਂ ਰਾਜ ਕਰਨ ਦੀ ਸਾਜ਼ਸ਼ ਘੜੀ।—1 ਤਿਮੋਥਿਉਸ 3:6.
ਅੱਜ ਕੀ ਹੋ ਰਿਹਾ ਹੈ? ਕੀ ਤੁਸੀਂ ਸਹਿਮਤ ਨਹੀਂ ਹੋ ਕਿ ਕਈ ਲੋਕ ਲਾਲਚ ਤੇ ਖ਼ੁਦਗਰਜ਼ੀ ਦੇ ਕਾਰਨ ਝੂਠ ਬੋਲਦੇ ਹਨ? ਲੋਭੀ ਵਪਾਰੀ, ਬੇਈਮਾਨ ਨੇਤਾ ਅਤੇ ਝੂਠੇ ਧਾਰਮਿਕ ਆਗੂ ਲੋਕਾਂ ਨੂੰ ਕੁਰਾਹੇ ਪਾਉਣ ਲਈ ਧੋਖੇਬਾਜ਼ੀ, ਫ਼ਰੇਬ ਅਤੇ ਝੂਠ ਦਾ ਸਹਾਰਾ ਲੈਂਦੇ ਹਨ। ਪਰ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ? ਕੀ ਇਹ ਸੱਚ ਨਹੀਂ ਕਿ ਉਹ ਲਾਲਚ ਤੇ ਸੁਆਰਥ ਕਰਕੇ ਅਮੀਰ ਬਣਨਾ, ਉੱਚੀ ਪਦਵੀ ਹਾਸਲ ਕਰਨੀ ਅਤੇ ਤਾਕਤਵਰ ਬਣਨਾ ਚਾਹੁੰਦੇ ਹਨ? ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਚੇਤਾਵਨੀ ਦਿੱਤੀ ਸੀ: “ਜੋ ਮਨੁੱਖ ਤੁਰੰਤ ਧਨੀ ਹੋਣਾ ਚਾਹੁੰਦਾ ਹੈ, ਉਹ ਜ਼ਰੂਰ ਸਜ਼ਾ ਭੋਗੇਗਾ।” (ਕਹਾਉਤਾਂ 28:20, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪੌਲੁਸ ਰਸੂਲ ਨੇ ਵੀ ਲਿਖਿਆ ਸੀ: “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ।” (1 ਤਿਮੋਥਿਉਸ 6:10) ਇਹ ਹਵਾਲਾ ਉਨ੍ਹਾਂ ਤੇ ਵੀ ਲਾਗੂ ਹੁੰਦਾ ਹੈ ਜੋ ਸੱਤਾ ਦੇ ਭੁੱਖੇ ਹਨ।
ਕਈ ਲੋਕ ਡਰ ਦੇ ਕਾਰਨ ਵੀ ਝੂਠ ਬੋਲਦੇ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇ ਉਹ ਸੱਚ ਬੋਲਣਗੇ, ਤਾਂ ਦੂਸਰੇ ਉਨ੍ਹਾਂ ਬਾਰੇ ਕੀ ਸੋਚਣਗੇ। ਸਾਡੇ ਵਿੱਚੋਂ ਹਰੇਕ ਜਣਾ ਇਹੀ ਚਾਹੁੰਦਾ ਹੈ ਕਿ ਦੂਸਰੇ ਉਨ੍ਹਾਂ ਨੂੰ ਪਸੰਦ ਕਰਨ। ਲੇਕਿਨ ਇਹ ਇੱਛਾ ਕਈਆਂ ਨੂੰ ਆਪਣੀਆਂ ਗ਼ਲਤੀਆਂ ਜਾਂ ਕਮੀਆਂ-ਕਮਜ਼ੋਰੀਆਂ ਢੱਕਣ ਲਈ ਜਾਂ ਫਿਰ ਲੋਕਾਂ ਦੇ ਦਿਲ ਜਿੱਤਣ ਲਈ ਥੋੜ੍ਹਾ-ਬਹੁਤਾ ਝੂਠ ਬੋਲਣ ਲਈ ਮਜਬੂਰ ਕਰ ਸਕਦੀ ਹੈ। ਰਾਜਾ ਸੁਲੇਮਾਨ ਦੇ ਸ਼ਬਦ ਕਿੰਨੇ ਸੱਚੇ ਹਨ ਕਿ “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।”—ਕਹਾਉਤਾਂ 29:25.
ਸੱਚਾਈ ਦੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੋ
ਸ਼ੁਰੂ ਵਿਚ ਜ਼ਿਕਰ ਕੀਤੇ ਗਏ ਮਾਨਫ੍ਰੇਟ ਨੇ ਕੰਪਨੀ ਦੇ ਪ੍ਰਬੰਧਕ ਨੂੰ ਕੀ ਜਵਾਬ ਦਿੱਤਾ ਸੀ? ਉਸ ਨੇ ਸੱਚ ਦੱਸਿਆ। ਉਸ ਨੇ ਕਿਹਾ: “ਕਾਲਜ ਦੇ ਅਧਿਆਪਕ ਨੇ ਅੱਜ ਜਲਦੀ ਛੁੱਟੀ ਦੇ ਦਿੱਤੀ, ਇਸ ਲਈ ਮੈਂ ਕੰਮ ਤੇ ਵਾਪਸ ਆ ਗਿਆ। ਦੂਸਰਿਆਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਤੁਸੀਂ ਆਪ ਉਨ੍ਹਾਂ ਕੋਲੋਂ ਪੁੱਛ ਲਓ।”
ਮਾਨਫ੍ਰੇਟ ਚਾਹੁੰਦਾ ਤਾਂ ਚਲਾਕੀ ਨਾਲ ਘੁਮਾ-ਫਿਰਾ ਕੇ ਪ੍ਰਬੰਧਕ ਨੂੰ ਕੋਈ ਵੀ ਜਵਾਬ ਦੇ ਸਕਦਾ ਸੀ, ਤਾਂਕਿ ਉਸ ਦੇ ਸਾਥੀਆਂ ਨਾਲ ਉਸ ਦੀ ਬਣੀ ਰਹੇ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਉਹ ਇਕ ਯਹੋਵਾਹ ਦਾ ਗਵਾਹ ਹੈ। ਸੱਚ
ਬੋਲਣ ਨਾਲ ਉਹ ਆਪਣੀ ਜ਼ਮੀਰ ਸ਼ੁੱਧ ਰੱਖ ਸਕਿਆ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਮਾਲਕ ਦਾ ਭਰੋਸਾ ਵੀ ਜਿੱਤ ਲਿਆ। ਮਾਨਫ੍ਰੇਟ ਨੂੰ ਗਹਿਣਿਆਂ ਦੇ ਡਿਪਾਰਟਮੈਂਟ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਆਮ ਤੌਰ ਤੇ ਟ੍ਰੇਨਿੰਗ ਲੈ ਰਹੇ ਵਿਅਕਤੀਆਂ ਨੂੰ ਕੰਮ ਤੇ ਨਹੀਂ ਲਾਇਆ ਜਾਂਦਾ ਸੀ। ਤਕਰੀਬਨ 15 ਸਾਲ ਬਾਅਦ ਜਦ ਮਾਨਫ੍ਰੇਟ ਦੀ ਪ੍ਰਮੋਸ਼ਨ ਹੋਈ, ਤਾਂ ਉਸੇ ਪ੍ਰਬੰਧਕ ਨੇ ਮਾਨਫ੍ਰੇਟ ਨੂੰ ਫ਼ੋਨ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਨੂੰ ਹਾਲੇ ਵੀ ਉਹ ਘਟਨਾ ਯਾਦ ਹੈ ਜਦ ਉਸ ਨੇ ਸੱਚ ਬੋਲਿਆ ਸੀ।ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ, ਇਸ ਲਈ ਜੋ ਉਸ ਨਾਲ ਨਾਤਾ ਜੋੜਨਾ ਚਾਹੁੰਦੇ ਹਨ, ਉਨ੍ਹਾਂ ਨੂੰ ‘ਝੂਠ ਨੂੰ ਤਿਆਗ ਕੇ ਸੱਚ ਬੋਲਣਾ’ ਚਾਹੀਦਾ ਹੈ। ਪਰਮੇਸ਼ੁਰ ਦੇ ਸੇਵਕਾਂ ਨੂੰ ਸੱਚ ਨਾਲ ਪਿਆਰ ਕਰਨਾ ਚਾਹੀਦਾ ਹੈ। ਸੁਲੇਮਾਨ ਨੇ ਲਿਖਿਆ: “ਮਾਤਬਰ ਗਵਾਹ ਝੂਠ ਨਹੀਂ ਬੋਲਦਾ।” ਪਰ ਝੂਠ ਹੈ ਕੀ?—ਅਫ਼ਸੀਆਂ 4:25; ਕਹਾਉਤਾਂ 14:5.
ਝੂਠ ਕੀ ਹੈ?
ਜ਼ਰੂਰੀ ਨਹੀਂ ਕਿ ਜੋ ਗੱਲ ਸਾਨੂੰ ਝੂਠੀ ਲੱਗੇ, ਉਹ ਝੂਠ ਹੀ ਹੋਵੇ। ਕਿਉਂ ਨਹੀਂ? ਇਕ ਸ਼ਬਦ-ਕੋਸ਼ ਵਿਚ ਝੂਠ ਦੀ ਇਹ ਪਰਿਭਾਸ਼ਾ ਦਿੱਤੀ ਗਈ ਹੈ: “ਜਾਣ-ਬੁੱਝ ਕੇ ਕਿਸੇ ਨੂੰ ਧੋਖਾ ਦੇਣ ਲਈ ਕੋਈ ਗ਼ਲਤ ਜਾਣਕਾਰੀ ਦੇਣੀ।” ਜੀ ਹਾਂ, ਝੂਠ ਬੋਲ ਕੇ ਕਿਸੇ ਨੂੰ ਧੋਖਾ ਦਿੱਤਾ ਜਾਂਦਾ ਹੈ। ਇਸ ਲਈ ਗ਼ਲਤੀ ਨਾਲ ਜਾਂ ਅਣਜਾਣੇ ਵਿਚ ਕੋਈ ਗੱਲ ਕਹਿਣੀ ਝੂਠ ਦੇ ਬਰਾਬਰ ਨਹੀਂ।
ਇਸ ਤੋਂ ਇਲਾਵਾ, ਸਾਨੂੰ ਇਹ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਜੋ ਵਿਅਕਤੀ ਸਾਨੂੰ ਸਵਾਲ ਪੁੱਛ ਰਿਹਾ ਹੈ, ਕੀ ਉਸ ਨੂੰ ਪੂਰੀ ਗੱਲ ਜਾਣਨ ਦਾ ਹੱਕ ਹੈ। ਮਿਸਾਲ ਲਈ, ਜੇ ਮਾਨਫ੍ਰੇਟ ਨੂੰ ਕਿਸੇ ਹੋਰ ਕੰਪਨੀ ਦਾ ਪ੍ਰਬੰਧਕ ਸਵਾਲ ਪੁੱਛਦਾ, ਤਾਂ ਕੀ ਮਾਨਫ੍ਰੇਟ ਨੂੰ ਜਵਾਬ ਦੇਣ ਦੀ ਲੋੜ ਸੀ? ਨਹੀਂ, ਉਸ ਪ੍ਰਬੰਧਕ ਨੂੰ ਇਹ ਜਾਣਕਾਰੀ ਲੈਣ ਦਾ ਕੋਈ ਹੱਕ ਨਹੀਂ, ਇਸ ਲਈ ਮਾਨਫ੍ਰੇਟ ਲਈ ਜਵਾਬ ਦੇਣਾ ਜ਼ਰੂਰੀ ਨਹੀਂ ਸੀ। ਪਰ ਇਸ ਮਾਮਲੇ ਵਿਚ ਵੀ ਮਾਨਫ੍ਰੇਟ ਦਾ ਝੂਠ ਬੋਲਣਾ ਠੀਕ ਨਹੀਂ ਸੀ ਹੋਣਾ।
ਇਸ ਮਾਮਲੇ ਵਿਚ ਯਿਸੂ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਸੀ? ਇਕ ਵਾਰ, ਯਿਸੂ ਕੁਝ ਲੋਕਾਂ ਨਾਲ ਗੱਲ ਕਰ ਰਿਹਾ ਸੀ ਜੋ ਉਸ ਦੇ ਯਰੂਸ਼ਲਮ ਜਾਣ ਦੇ ਪ੍ਰੋਗ੍ਰਾਮ ਬਾਰੇ ਪੁੱਛ-ਗਿੱਛ ਕਰ ਰਹੇ ਸਨ। ਉਨ੍ਹਾਂ ਨੇ ਯਿਸੂ ਨੂੰ ਕਿਹਾ: “ਐਥੋਂ ਤੁਰ ਕੇ ਯਹੂਦਿਯਾ ਵਿੱਚ ਜਾਹ।” ਯਿਸੂ ਨੇ ਕੀ ਜਵਾਬ ਦਿੱਤਾ? ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ [ਯਰੂਸ਼ਲਮ ਵਿਚ] ਇਸ ਤਿਉਹਾਰ ਉੱਤੇ ਜਾਓ। ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ।” ਪਰ, ਕੁਝ ਹੀ ਸਮੇਂ ਬਾਅਦ ਉਹ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਚੱਲਿਆ ਗਿਆ। ਜੇ ਯਿਸੂ ਤਿਉਹਾਰ ਮਨਾਉਣ ਲਈ ਜਾ ਹੀ ਰਿਹਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਸਿੱਧਾ ਜਵਾਬ ਕਿਉਂ ਨਹੀਂ ਦਿੱਤਾ? ਕਿਉਂਕਿ ਉਨ੍ਹਾਂ ਨੂੰ ਪੂਰੀ ਗੱਲ ਜਾਣਨ ਦਾ ਕੋਈ ਹੱਕ ਨਹੀਂ ਸੀ। ਨਾਲੇ ਯਿਸੂ ਜਾਣਦਾ ਸੀ ਕਿ ਪੂਰੀ ਗੱਲ ਦੱਸਣ ਨਾਲ ਉਸ ਨੂੰ ਜਾਂ ਉਸ ਦੇ ਚੇਲਿਆਂ ਨੂੰ ਲੋਕਾਂ ਤੋਂ ਖ਼ਤਰਾ ਪੈਦਾ ਹੋ ਸਕਦਾ ਸੀ। ਅਸੀਂ ਜਾਣਦੇ ਹਾਂ ਕਿ ਯਿਸੂ ਨੇ ਝੂਠ ਨਹੀਂ ਬੋਲਿਆ ਕਿਉਂਕਿ ਪਤਰਸ ਰਸੂਲ ਨੇ ਉਸ ਬਾਰੇ ਕਿਹਾ: “ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿੱਕਲੀ।”—ਯੂਹੰਨਾ 7:1-13; 1 ਪਤਰਸ 2:22.
ਪਤਰਸ ਬਾਰੇ ਕੀ? ਜਿਸ ਰਾਤ ਯਿਸੂ ਨੂੰ ਗਿਰਫ਼ਤਾਰ ਕੀਤਾ ਮੱਤੀ 26:69-75; ਰਸੂਲਾਂ ਦੇ ਕਰਤੱਬ 4:18-20; 5:27-32; ਯਾਕੂਬ 3:2.
ਗਿਆ ਸੀ, ਪਤਰਸ ਨੇ ਲੋਕਾਂ ਤੋਂ ਡਰ ਕੇ ਤਿੰਨ ਵਾਰ ਯਿਸੂ ਦਾ ਇਨਕਾਰ ਕੀਤਾ। ਪਰ ਇਨਕਾਰ ਕਰਨ ਤੋਂ ਬਾਅਦ ਉਹ “ਭੁੱਭਾਂ ਮਾਰ ਕੇ ਰੋਇਆ।” ਫਿਰ ਉਸ ਨੇ ਦਿਲੋਂ ਪਛਤਾਵਾ ਕੀਤਾ, ਤਾਂ ਉਸ ਨੂੰ ਮਾਫ਼ ਕਰ ਦਿੱਤਾ ਗਿਆ ਸੀ। ਹਾਂ, ਪਤਰਸ ਨੇ ਆਪਣੀ ਗ਼ਲਤੀ ਤੋਂ ਸਬਕ ਸਿੱਖ ਲਿਆ ਸੀ। ਇਸ ਘਟਨਾ ਤੋਂ ਕੁਝ ਹੀ ਦਿਨ ਬਾਅਦ ਪਤਰਸ ਨੇ ਖੁੱਲ੍ਹੇ-ਆਮ ਯਿਸੂ ਬਾਰੇ ਲੋਕਾਂ ਨੂੰ ਦੱਸਿਆ ਅਤੇ ਉਹ ਯਹੂਦੀ ਅਧਿਕਾਰੀਆਂ ਦੀਆਂ ਧਮਕੀਆਂ ਦੇ ਬਾਵਜੂਦ ਪ੍ਰਚਾਰ ਕਰਦਾ ਰਿਹਾ। ਜੀ ਹਾਂ, ਪਤਰਸ ਨੇ ਪਲ-ਭਰ ਦੇ ਡਰ ਕਾਰਨ ਹੀ ਯਿਸੂ ਦਾ ਇਨਕਾਰ ਕੀਤਾ ਸੀ। ਇਸ ਤਰ੍ਹਾਂ ਸਾਡੇ ਕਿਸੇ ਨਾਲ ਵੀ ਹੋ ਸਕਦਾ ਹੈ। ਇਨਸਾਨਾਂ ਦੇ ਡਰ ਕਾਰਨ ਅਸੀਂ ਵੀ ਭਟਕ ਕੇ ਆਪਣੀ ਕਹਿਣੀ ਜਾਂ ਕਰਨੀ ਵਿਚ ਗ਼ਲਤੀ ਕਰ ਸਕਦੇ ਹਾਂ।—ਸੱਚ ਹਮੇਸ਼ਾ ਰਹੇਗਾ
ਕਹਾਉਤਾਂ 12:19 ਵਿਚ ਲਿਖਿਆ ਹੈ: “ਸਤ ਹਮੇਸ਼ਾਂ ਰਹਿੰਦਾ ਹੈ, ਪਰ ਝੂਠ ਕੇਵਲ ਥੋੜ੍ਹੇ ਸਮੇਂ ਤਕ ਰਹਿੰਦਾ ਹੈ।” (ਨਵਾਂ ਅਨੁਵਾਦ) ਜੀ ਹਾਂ, ਸੱਚ ਸਦਾ ਕਾਇਮ ਰਹਿੰਦਾ ਹੈ। ਜਦ ਲੋਕ ਇਕ-ਦੂਜੇ ਨਾਲ ਸੱਚ ਬੋਲਦੇ ਹਨ, ਤਾਂ ਉਨ੍ਹਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ ਤੇ ਉਹ ਖ਼ੁਸ਼ ਰਹਿੰਦੇ ਹਨ। ਬਿਨਾਂ ਸ਼ੱਕ, ਸੱਚ ਬੋਲਣ ਦੇ ਸਾਨੂੰ ਬਹੁਤ ਫ਼ਾਇਦੇ ਹਨ। ਸਾਡੀ ਸ਼ੁੱਧ ਜ਼ਮੀਰ ਹੋਵੇਗੀ ਅਤੇ ਅਸੀਂ ਚੰਗਾ ਨਾਂ ਕਮਾ ਸਕਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਆਪਣੇ ਜੀਵਨ ਸਾਥੀ, ਪਰਿਵਾਰ ਦੇ ਜੀਆਂ, ਦੋਸਤ-ਮਿੱਤਰਾਂ ਅਤੇ ਸਹਿਕਰਮੀਆਂ ਨਾਲ ਮਜ਼ਬੂਤ ਰਿਸ਼ਤਾ ਕਾਇਮ ਰੱਖ ਸਕਦੇ ਹਾਂ।
ਦੂਸਰੇ ਪਾਸੇ ਝੂਠ ਨੂੰ ਲੁਕੋਇਆ ਨਹੀਂ ਜਾ ਸਕਦਾ। ਝੂਠੀ ਜੀਭ ਕੁਝ ਸਮੇਂ ਲਈ ਧੋਖਾ ਦੇ ਸਕਦੀ ਹੈ, ਪਰ ਅਖ਼ੀਰ ਵਿਚ ਉਸ ਦਾ ਪਰਦਾ ਫ਼ਾਸ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਇਕ ਸਮਾਂ ਅਜਿਹਾ ਆਵੇਗਾ ਜਦ ਸੱਚਾਈ ਦਾ ਪਰਮੇਸ਼ੁਰ ਯਹੋਵਾਹ ਸਭ ਝੂਠ ਬੋਲਣ ਵਾਲਿਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਬਾਈਬਲ ਵਾਅਦਾ ਕਰਦੀ ਹੈ ਕਿ ਯਹੋਵਾਹ ਝੂਠ ਦੇ ਪਤੰਦਰ ਯਾਨੀ ਸ਼ਤਾਨ ਦਾ ਬੁਰਾ ਸਾਇਆ ਹਮੇਸ਼ਾ ਲਈ ਲੋਕਾਂ ਤੋਂ ਦੂਰ ਕਰ ਦੇਵੇਗਾ।—ਪਰਕਾਸ਼ ਦੀ ਪੋਥੀ 21:8.
ਉਹ ਕਿੰਨਾ ਵਧੀਆ ਸਮਾਂ ਹੋਵੇਗਾ ਜਦ ਹਰ ਜੀਭ ਹਮੇਸ਼ਾ ਲਈ ਸੱਚ ਦੇ ਸਿਵਾਇ ਹੋਰ ਕੁਝ ਨਹੀਂ ਬੋਲੇਗੀ!
[ਫੁਟਨੋਟ]
^ ਪੈਰਾ 2 ਨਾਂ ਬਦਲਿਆ ਗਿਆ ਹੈ।
[ਸਫ਼ਾ 5 ਉੱਤੇ ਸੁਰਖੀ]
ਅਨੇਕ ਲੋਕ ਲਾਲਚ ਤੇ ਖ਼ੁਦਗਰਜ਼ੀ ਦੇ ਕਾਰਨ ਝੂਠ ਬੋਲਦੇ ਹਨ
[ਸਫ਼ਾ 6 ਉੱਤੇ ਸੁਰਖੀ]
ਜ਼ਰੂਰੀ ਨਹੀਂ ਕਿ ਜੋ ਗੱਲ ਸਾਨੂੰ ਝੂਠੀ ਲੱਗੇ, ਉਹ ਝੂਠ ਹੀ ਹੋਵੇ
[ਸਫ਼ਾ 6 ਉੱਤੇ ਤਸਵੀਰ]
ਪਤਰਸ ਦੀ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ?
[ਸਫ਼ਾ 7 ਉੱਤੇ ਤਸਵੀਰ]
ਸੱਚ ਬੋਲਣ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ