ਇਕ ਖ਼ਾਸ ਅਤੇ ਪਵਿੱਤਰ ਮੌਕੇ ਤੇ ਹਾਜ਼ਰ ਹੋਵੋ!
ਇਕ ਖ਼ਾਸ ਅਤੇ ਪਵਿੱਤਰ ਮੌਕੇ ਤੇ ਹਾਜ਼ਰ ਹੋਵੋ!
ਸੋਮਵਾਰ 2 ਅਪ੍ਰੈਲ 2007
33 ਈ. ਵਿਚ 14 ਨੀਸਾਨ ਦੀ ਸ਼ਾਮ ਸੀ। ਆਪਣੀ ਜ਼ਿੰਦਗੀ ਦੀ ਉਸ ਆਖ਼ਰੀ ਸ਼ਾਮ ਨੂੰ ਯਿਸੂ ਆਪਣੇ ਚੇਲਿਆਂ ਨਾਲ ਭੋਜਨ ਖਾ ਰਿਹਾ ਸੀ। ਉਸ ਨੇ ਲਾਲ ਮੈ ਅਤੇ ਅਖ਼ਮੀਰੀ ਰੋਟੀ ਨੂੰ ਵਰਤ ਕੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”—ਲੂਕਾ 22:19.
ਇਸ ਹੁਕਮ ਮੁਤਾਬਕ ਹਰ ਸਾਲ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਯਿਸੂ ਦੀ ਕੁਰਬਾਨੀ ਨੂੰ ਚੇਤੇ ਰੱਖਣ ਲਈ ਉਸ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਇਸ ਸਾਲ ਇਹ ਯਾਦਗਾਰ ਸੋਮਵਾਰ 2 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ। ਅਸੀਂ ਤੁਹਾਨੂੰ ਇਸ ਖ਼ਾਸ ਮੌਕੇ ਤੇ ਹਾਜ਼ਰ ਹੋਣ ਦਾ ਸੱਦਾ ਦਿੰਦੇ ਹਾਂ। ਇਸ ਖ਼ਾਸ ਮੌਕੇ ਦਾ ਸਹੀ ਸਮਾਂ ਤੇ ਪਤਾ ਜਾਣਨ ਲਈ ਆਪਣੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ।