Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਨੂਹ ਕਿਸ਼ਤੀ ਵਿਚ ਸ਼ੁੱਧ ਜਾਨਵਰਾਂ ਵਿੱਚੋਂ ਕਿੰਨੇ-ਕਿੰਨੇ ਜਾਨਵਰ ਲੈ ਕੇ ਗਿਆ ਸੀ—ਸੱਤ ਜਾਂ ਸੱਤ ਜੋੜੇ?

ਜਦ ਨੂਹ ਕਿਸ਼ਤੀ ਬਣਾ ਹਟਿਆ ਸੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂਜੋ ਮੈਂ ਤੈਨੂੰ ਆਪਣੇ ਅੱਗੇ ਏਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ। ਸਾਰੇ ਸ਼ੁੱਧ ਪਸੂਆਂ ਵਿੱਚੋਂ ਸੱਤ ਸੱਤ ਆਪਣੇ ਨਾਲ ਲੈ ਲੈ ਨਰ ਅਰ ਉਨ੍ਹਾਂ ਦੀਆਂ ਨਾਰੀਆਂ ਅਤੇ ਅਸ਼ੁੱਧ ਪਸੂਆਂ ਵਿੱਚੋਂ ਦੋ ਦੋ ਨਰ ਅਰ ਉਨ੍ਹਾਂ ਦੀਆਂ ਨਾਰੀਆਂ।” (ਉਤਪਤ 7:1, 2) ਕੁਝ ਤਰਜਮਿਆਂ, ਜਿਵੇਂ ਕਿ ਪਵਿੱਤਰ ਬਾਈਬਲ ਨਵਾਂ ਅਨੁਵਾਦ ਅਤੇ ਈਜ਼ੀ ਟੂ ਰੀਡ ਵਰਯਨ, ਵਿਚ ਮੁਢਲੀ ਇਬਰਾਨੀ ਭਾਸ਼ਾ ਦੇ ਸ਼ਬਦ ਦਾ ਤਰਜਮਾ “ਸੱਤ ਸੱਤ” ਦੀ ਬਜਾਇ “ਸੱਤ ਜੋੜੇ” ਕੀਤਾ ਗਿਆ ਹੈ।

ਮੁਢਲੀ ਇਬਰਾਨੀ ਭਾਸ਼ਾ ਵਾਂਗ ਪੰਜਾਬੀ ਦੀ ਪਵਿੱਤਰ ਬਾਈਬਲ ਵਿਚ ਵੀ ਇਸ ਦਾ ਅਨੁਵਾਦ “ਸੱਤ ਸੱਤ” ਕੀਤਾ ਗਿਆ ਹੈ। (ਉਤਪਤ 7:2) ਪਰ ਇੱਥੇ “ਸੱਤ ਸੱਤ” ਦਾ ਮਤਲਬ 7+7 ਯਾਨੀ 14 ਨਹੀਂ। ਮਿਸਾਲ ਲਈ, 2 ਸਮੂਏਲ 21:20 ਵਿਚ ‘ਇੱਕ ਵੱਡੇ ਲੰਮੇ ਮਨੁੱਖ’ ਬਾਰੇ ਕਿਹਾ ਗਿਆ ਹੈ ਕਿ ਉਸ ਦੇ “ਇੱਕ ਇੱਕ ਹੱਥ ਛੇ ਛੇ ਉਂਗਲੀਆਂ ਅਤੇ ਇੱਕ ਇੱਕ ਪੈਰ ਵਿੱਚ ਵੀ ਛੇ ਛੇ ਉਂਗਲੀਆਂ ਸਨ।” “ਛੇ ਛੇ” ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਸ ਆਦਮੀ ਦੇ ਇਕੱਲੇ-ਇਕੱਲੇ ਹੱਥ ਤੇ ਪੈਰ ਦੀਆਂ 6+6 ਯਾਨੀ 12 ਉਂਗਲੀਆਂ ਸਨ। ਪੰਜਾਬੀ ਭਾਸ਼ਾ ਵਿਚ ਕਿਸੇ ਚੀਜ਼ ਦੀ ਗਿਣਤੀ ਦੱਸਣ ਲਈ ਅਕਸਰ ਨੰਬਰ ਨੂੰ ਦੁਹਰਾਇਆ ਜਾਂਦਾ ਹੈ।

ਇਸ ਲਈ ਉਤਪਤ 7:2 ਵਿਚ “ਸੱਤ ਸੱਤ” ਜਾਨਵਰਾਂ ਦੇ ਜ਼ਿਕਰ ਦਾ ਮਤਲਬ ਸੱਤ ਜੋੜੇ ਜਾਂ 14 ਜਾਨਵਰ ਨਹੀਂ। ਜਿਵੇਂ ਉਤਪਤ 7:9, 15 ਅਤੇ 2 ਸਮੂਏਲ 21:20 ਵਿਚ “ਦੋ ਦੋ” ਅਤੇ “ਛੇ ਛੇ” ਦਾ ਮਤਲਬ ਚਾਰ ਜਾਂ ਬਾਰਾਂ ਨਹੀਂ ਸਮਝਿਆ ਜਾਂਦਾ, ਤਿਵੇਂ “ਸੱਤ ਸੱਤ” ਦਾ ਮਤਲਬ 14 ਨਹੀਂ ਸਮਝਿਆ ਜਾਂਦਾ। ਇਸ ਦਾ ਮਤਲਬ ਹੈ ਕਿ ਨੂਹ ਸ਼ੁੱਧ ਜਾਨਵਰਾਂ ਵਿੱਚੋਂ ਸਿਰਫ਼ “ਸੱਤ” ਅਤੇ ਅਸ਼ੁੱਧ ਜਾਨਵਰਾਂ ਵਿੱਚੋਂ ਸਿਰਫ਼ “ਦੋ” ਕਿਸ਼ਤੀ ਵਿਚ ਲੈ ਕੇ ਗਿਆ ਸੀ।

ਪਰ ਉਤਪਤ 7:2 ਵਿਚ “ਸੱਤ ਸੱਤ . . . ਨਰ ਅਰ ਉਨ੍ਹਾਂ ਦੀਆਂ ਨਾਰੀਆਂ” ਲਿਖਿਆ ਗਿਆ ਹੈ। ਇਸ ਦਾ ਕੀ ਮਤਲਬ ਹੈ? ਇਹ ਪੜ੍ਹ ਕੇ ਕਈਆਂ ਨੂੰ ਲੱਗਦਾ ਹੈ ਕਿ ਨੂਹ ਨੂੰ ਸ਼ੁੱਧ ਜਾਨਵਰਾਂ ਵਿੱਚੋਂ ਸੱਤ ਨਰ ਅਤੇ ਸੱਤ ਨਾਰੀਆਂ ਕਿਸ਼ਤੀ ਵਿਚ ਲੈ ਜਾਣ ਲਈ ਕਿਹਾ ਗਿਆ ਸੀ। ਲੇਕਿਨ, ਸ਼ੁੱਧ ਜਾਨਵਰਾਂ ਨੂੰ ਸਿਰਫ਼ ਆਪਣੀ ਜਿਨਸ ਪੈਦਾ ਕਰਨ ਲਈ ਹੀ ਨਹੀਂ ਬਚਾਇਆ ਗਿਆ ਸੀ। ਉਤਪਤ 8:20 ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਨੂਹ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ।” ਹਰ ਕਿਸਮ ਦੇ ਸ਼ੁੱਧ ਜਾਨਵਰਾਂ ਵਿੱਚੋਂ ਨੂਹ ਸੱਤਵੇਂ ਜਾਨਵਰ ਨੂੰ ਬਲੀ ਚੜ੍ਹਾਉਣ ਲਈ ਵਰਤ ਸਕਦਾ ਸੀ। ਇਸ ਤਰ੍ਹਾਂ ਸ਼ੁੱਧ ਜਾਨਵਰਾਂ ਦੇ ਤਿੰਨ ਜੋੜੇ ਆਪੋ ਆਪਣੀ ਜਿਨਸ  ਅਨੁਸਾਰ ਹੋਰ ਜਾਨਵਰ ਪੈਦਾ ਕਰਨ ਲਈ ਬਚਾਏ ਗਏ ਸਨ।