Skip to content

Skip to table of contents

ਯਿਸੂ ਮਸੀਹ ਵਾਪਸ ਆ ਰਿਹਾ ਹੈ! ਖ਼ੁਸ਼ੀ ਦੀ ਗੱਲ ਜਾਂ ਡਰਨ ਦੀ?

ਯਿਸੂ ਮਸੀਹ ਵਾਪਸ ਆ ਰਿਹਾ ਹੈ! ਖ਼ੁਸ਼ੀ ਦੀ ਗੱਲ ਜਾਂ ਡਰਨ ਦੀ?

ਯਿਸੂ ਮਸੀਹ ਵਾਪਸ ਆ ਰਿਹਾ ਹੈ! ਖ਼ੁਸ਼ੀ ਦੀ ਗੱਲ ਜਾਂ ਡਰਨ ਦੀ?

ਕੀ ਤੁਹਾਨੂੰ ਪਤਾ ਕੀ ਯਿਸੂ ਵਾਪਸ ਆ ਰਿਹਾ ਹੈ? ਜਿਨ੍ਹਾਂ ਲੋਕਾਂ ਨੂੰ ਪਤਾ ਹੈ, ਉਨ੍ਹਾਂ ਵਿੱਚੋਂ ਕਈ ਸੋਚਦੇ ਹਨ ਕਿ ਉਹ ਮਨੁੱਖਜਾਤੀ ਨੂੰ ਸਜ਼ਾ ਦੇਣ ਆ ਰਿਹਾ ਹੈ। ਕੁਝ ਕਹਿੰਦੇ ਹਨ ਕਿ ਉਹ ਸਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕਰੇਗਾ। ਕੀ ਸਾਨੂੰ ਉਸ ਦੇ ਆਉਣ ਤੋਂ ਡਰਨਾ ਚਾਹੀਦਾ ਹੈ? ਜਾਂ ਕੀ ਸਾਨੂੰ ਖ਼ੁਸ਼ੀ-ਖ਼ੁਸ਼ੀ ਉਸ ਦੀ ਉਡੀਕ ਕਰਨੀ ਚਾਹੀਦੀ ਹੈ?

ਯਿਸੂ ਦੇ ਦੁਬਾਰਾ ਆਉਣ ਬਾਰੇ ਬਾਈਬਲ ਕਹਿੰਦੀ ਹੈ: “ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, . . . ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ।” (ਪਰਕਾਸ਼ ਦੀ ਪੋਥੀ 1:7) ਇਸ ਆਇਤ ਮੁਤਾਬਕ ਯਿਸੂ ਭਵਿੱਖ ਵਿਚ ਦੁਬਾਰਾ ਆਵੇਗਾ ਅਤੇ ਚੰਗੇ ਲੋਕਾਂ ਨੂੰ ਇਨਾਮ ਦੇਵੇਗਾ ਤੇ ਬੁਰੇ ਲੋਕਾਂ ਨੂੰ ਸਜ਼ਾ ਦੇਵੇਗਾ।

ਰਸੂਲ ਯੂਹੰਨਾ ਆਪਣੇ ਪ੍ਰਭੂ ਯਿਸੂ ਦੇ ਦੁਬਾਰਾ ਆਉਣ ਦੀ ਖ਼ਬਰ ਸੁਣ ਕੇ ਬੜਾ ਖ਼ੁਸ਼ ਹੋਇਆ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਯਿਸੂ ਆਵੇਗਾ ਅਤੇ ਇਸ ਦਾ ਲੋਕਾਂ ਤੇ ਕੀ ਅਸਰ ਪਵੇਗਾ, ਤਾਂ ਉਸ ਨੇ ਸੱਚੇ ਦਿਲੋਂ ਬੇਨਤੀ ਕੀਤੀ: “ਹੇ ਪ੍ਰਭੁ ਯਿਸੂ, ਆਓ!” (ਪਰਕਾਸ਼ ਦੀ ਪੋਥੀ 22:20) ਜੇ ਇਹ ਖ਼ੁਸ਼ੀ ਦੀ ਗੱਲ ਹੈ, ਤਾਂ ਫਿਰ ਕਿਉਂ “ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ”? ਕਿਸ ਤਰ੍ਹਾਂ “ਹਰੇਕ ਅੱਖ ਉਸ ਨੂੰ ਵੇਖੇਗੀ”? ਯਿਸੂ ਦੁਬਾਰਾ ਆ ਕੇ ਕੀ ਕਰੇਗਾ? ਇਸ ਗੱਲ ਤੇ ਵਿਸ਼ਵਾਸ ਕਰ ਕੇ ਸਾਨੂੰ ਹੁਣ ਕੀ ਫ਼ਾਇਦਾ ਹੋਵੇਗਾ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।