Skip to content

Skip to table of contents

ਮੁਸੀਬਤਾਂ ਨਾਲ ਭਰੀ ਇਸ ਦੁਨੀਆਂ ਵਿਚ ਸੁਰੱਖਿਆ ਪਾਓ!

ਮੁਸੀਬਤਾਂ ਨਾਲ ਭਰੀ ਇਸ ਦੁਨੀਆਂ ਵਿਚ ਸੁਰੱਖਿਆ ਪਾਓ!

ਅਸੀਂ ਤੁਹਾਨੂੰ ਇਕ ਖ਼ਾਸ ਭਾਸ਼ਣ ਸੁਣਨ ਦਾ ਸੱਦਾ ਦਿੰਦੇ ਹਾਂ

ਮੁਸੀਬਤਾਂ ਨਾਲ ਭਰੀ ਇਸ ਦੁਨੀਆਂ ਵਿਚ ਸੁਰੱਖਿਆ ਪਾਓ!

ਇਹ ਬਾਈਬਲ ਤੇ ਆਧਾਰਿਤ ਭਾਸ਼ਣ ਦੁਨੀਆਂ ਦੇ ਕੁਝ 230 ਦੇਸ਼ਾਂ ਵਿਚ ਦਿੱਤਾ ਜਾਵੇਗਾ। ਜ਼ਿਆਦਾਤਰ ਥਾਵਾਂ ਤੇ ਇਹ ਭਾਸ਼ਣ ਐਤਵਾਰ 15 ਅਪ੍ਰੈਲ 2007 ਨੂੰ ਦਿੱਤਾ ਜਾਵੇਗਾ। ਤੁਸੀਂ ਇਸ ਭਾਸ਼ਣ ਤੋਂ ਕੀ ਸਿੱਖੋਗੇ? ਜ਼ਰਾ ਇਨ੍ਹਾਂ ਸਵਾਲਾਂ ਵੱਲ ਧਿਆਨ ਦਿਓ:

ਦੁਨੀਆਂ ਭਰ ਵਿਚ ਅਰਬਾਂ ਲੋਕ ਸੁਰੱਖਿਅਤ ਮਹਿਸੂਸ ਕਿਉਂ ਨਹੀਂ ਕਰਦੇ?

ਲੋਕਾਂ ਦਾ ਅਮਨ-ਚੈਨ ਕਦੋਂ ਤੋਂ ਖੋਹ ਗਿਆ?

ਅਸੀਂ ਸੁਰੱਖਿਆ ਕਿੱਥੇ ਅਤੇ ਕਿਵੇਂ ਪਾ ਸਕਦੇ ਹਾਂ?

ਇਸ ਬਾਈਬਲ-ਆਧਾਰਿਤ ਭਾਸ਼ਣ ਨੂੰ ਸੁਣ ਕੇ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਸਕੋਗੇ। ਇਹ ਭਾਸ਼ਣ ਹਜ਼ਾਰਾਂ ਥਾਵਾਂ ਤੇ ਦਿੱਤਾ ਜਾਵੇਗਾ। ਜ਼ਿਆਦਾਤਰ ਥਾਵਾਂ ਤੇ ਇਹ ਭਾਸ਼ਣ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਪੇਸ਼ ਕੀਤਾ ਜਾਵੇਗਾ। ਤੁਸੀਂ ਆਪਣੇ ਇਲਾਕੇ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਤੋਂ ਭਾਸ਼ਣ ਦੀ ਜਗ੍ਹਾ ਅਤੇ ਸਮੇਂ ਬਾਰੇ ਪਤਾ ਕਰ ਸਕਦੇ ਹੋ। ਅਸੀਂ ਦਿਲੋਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਇਸ ਦਿਲਾਸੇ ਭਰੇ ਭਾਸ਼ਣ ਨੂੰ ਆ ਕੇ ਸੁਣੋ।