ਯਿਸੂ ਦੀਆਂ ਗੱਲਾਂ ਉੱਤੇ ਨਿਹਚਾ ਕਰਨ ਨਾਲ ਜਾਨਾਂ ਬਚੀਆਂ
ਯਿਸੂ ਦੀਆਂ ਗੱਲਾਂ ਉੱਤੇ ਨਿਹਚਾ ਕਰਨ ਨਾਲ ਜਾਨਾਂ ਬਚੀਆਂ
ਜਦ ਯਿਸੂ ਆਖ਼ਰੀ ਵਾਰ ਹੈਕਲੋਂ ਬਾਹਰ ਜਾ ਰਿਹਾ ਸੀ, ਤਾਂ ਉਸ ਦੇ ਚੇਲਿਆਂ ਵਿੱਚੋਂ ਇਕ ਨੇ ਉਸ ਨੂੰ ਆਖਿਆ: “ਗੁਰੂ ਜੀ ਵੇਖੋ, ਏਹ ਕਿਹੋ ਜਿਹੇ ਪੱਥਰ ਅਤੇ ਕਿਹੀਆਂ ਇਮਾਰਤਾਂ ਹਨ!” ਇਹ ਹੈਕਲ ਯਹੂਦੀ ਕੌਮ ਦੀ ਸ਼ਾਨ ਅਤੇ ਮਾਣ ਸੀ। ਪਰ ਯਿਸੂ ਨੇ ਜਵਾਬ ਦਿੱਤਾ: “ਕੀ ਤੂੰ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡੇਗਿਆ ਨਾ ਜਾਏ।”—ਮਰਕੁਸ 13:1, 2.
ਯਿਸੂ ਦੇ ਚੇਲਿਆਂ ਲਈ ਇਹ ਗੱਲ ਮੰਨਣੀ ਬਹੁਤ ਮੁਸ਼ਕਲ ਸੀ! ਹੈਕਲ ਦੇ ਕੁਝ ਪੱਥਰ ਬਹੁਤ ਹੀ ਵੱਡੇ ਸਨ। ਹੈਕਲ ਦੇ ਨਾਸ਼ ਦਾ ਮਤਲਬ ਇਹ ਵੀ ਹੋਣਾ ਸੀ ਕਿ ਯਰੂਸ਼ਲਮ ਦਾ ਨਾਸ਼ ਹੋਵੇਗਾ ਅਤੇ ਯਿਸੂ ਸ਼ਾਇਦ ਯਹੂਦੀ ਕੌਮ ਦੀ ਵੀ ਗੱਲ ਕਰ ਰਿਹਾ ਸੀ ਕਿਉਂਕਿ ਉਸ ਹੈਕਲ ਵਿਚ ਪੂਰੀ ਕੌਮ ਭਗਤੀ ਕਰਨ ਆਉਂਦੀ ਸੀ। ਇਸ ਲਈ ਯਿਸੂ ਦੇ ਚੇਲਿਆਂ ਨੇ ਪੁੱਛਿਆ: “ਸਾਨੂੰ ਦੱਸ, ਏਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇ ਦਾ ਕੀ ਲੱਛਣ ਹੈ ਜਾਂ ਏਹ ਸਭ ਪੂਰੀਆਂ ਹੋਣ ਲੱਗਣਗੀਆਂ?”—ਮਰਕੁਸ 13:3, 4.
ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ “ਅਜੇ ਅੰਤ ਨਹੀਂ,” ਸਗੋਂ ਅੰਤ ਆਉਣ ਤੋਂ ਪਹਿਲਾਂ ਉਸ ਦੇ ਚੇਲੇ ਥਾਂ-ਥਾਂ ਤੋਂ ਲੜਾਈਆਂ, ਭੁਚਾਲ, ਕਾਲ ਤੇ ਮਹਾਂਮਾਰੀਆਂ ਦੀਆਂ ਖ਼ਬਰਾਂ ਸੁਣਨਗੇ। ਫਿਰ ਭਿਆਨਕ ਘਟਨਾਵਾਂ ਯਹੂਦੀ ਕੌਮ ਨੂੰ ਅਜਿਹੀ ਤਬਾਹੀ ਵੱਲ ਲੈ ਜਾਣਗੀਆਂ ਜੋ ਉਨ੍ਹਾਂ ਨੇ ਪਹਿਲਾਂ ਕਦੀ ਨਹੀਂ ਸੀ ਦੇਖੀ। ਇਹ ਵਾਕਈ “ਵੱਡਾ ਕਸ਼ਟ” ਹੋਣਾ ਸੀ! ਪਰ ਪਰਮੇਸ਼ੁਰ ਨੇ “ਚੁਣਿਆਂ ਹੋਇਆਂ” ਯਾਨੀ ਵਫ਼ਾਦਾਰ ਮਸੀਹੀਆਂ ਨੂੰ ਬਚਾ ਲੈਣਾ ਸੀ। ਕਿਸ ਤਰ੍ਹਾਂ?—ਮਰਕੁਸ 13:7; ਮੱਤੀ 24:7, 21, 22; ਲੂਕਾ 21:10, 11.
ਰੋਮ ਨਾਲ ਲੜਾਈ
ਯਿਸੂ ਦੀ ਭਵਿੱਖਬਾਣੀ ਤੋਂ 28 ਸਾਲ ਬਾਅਦ ਉਸ ਦੇ ਚੇਲੇ ਯਰੂਸ਼ਲਮ ਦੇ ਅੰਤ ਦੀ ਉਡੀਕ ਕਰ ਰਹੇ ਸਨ। ਰੋਮੀ ਸਾਮਰਾਜ ਵਿਚ ਲੜਾਈਆਂ ਹੋ ਰਹੀਆਂ ਸਨ, ਭੁਚਾਲ ਆ ਰਹੇ ਸਨ, ਨਾਲੇ ਕਾਲ ਅਤੇ ਮਹਾਂਮਾਰੀਆਂ ਪੈ ਰਹੀਆਂ ਸਨ। (9ਵੇਂ ਸਫ਼ੇ ਤੇ ਡੱਬੀ ਦੇਖੋ।) ਯਹੂਦਿਯਾ ਦੇ ਜ਼ਿਲ੍ਹੇ ਵਿਚ ਥਾਂ-ਥਾਂ ਤੇ ਘਰੇਲੂ ਜੰਗਾਂ ਅਤੇ ਨਸਲੀ ਦੰਗੇ ਹੋ ਰਹੇ ਸਨ। ਪਰ ਯਰੂਸ਼ਲਮ ਸ਼ਹਿਰ ਵਿਚ ਕੁਝ ਹੱਦ ਤਕ ਅਮਨ-ਚੈਨ ਸੀ। ਲੋਕ ਰੋਜ਼ ਦੀ ਤਰ੍ਹਾਂ ਸਾਰੇ ਕੰਮ ਕਰ ਰਹੇ ਸਨ। ਉਹ ਖਾਂਦੇ-ਪੀਂਦੇ, ਵਿਆਹ ਰਚਾਉਂਦੇ ਅਤੇ ਬੱਚੇ ਪੈਦਾ ਕਰ ਰਹੇ ਸਨ। ਆਪਣੀ ਸ਼ਾਨਦਾਰ ਹੈਕਲ ਨੂੰ ਦੇਖ ਕੇ ਯਹੂਦੀਆਂ ਨੇ ਸੋਚਿਆ ਕਿ ਉਨ੍ਹਾਂ ਦਾ ਸ਼ਹਿਰ ਸੁਰੱਖਿਅਤ ਸੀ ਤੇ ਦੁਸ਼ਮਣ ਇਸ ਸ਼ਹਿਰ ਦਾ ਕੁਝ ਨਹੀਂ ਵਿਗਾੜ ਸਕਦੇ।
ਲਗਭਗ 61 ਈ. ਵਿਚ ਪੌਲੁਸ ਰਸੂਲ ਨੇ ਯਰੂਸ਼ਲਮ ਵਿਚ ਰਹਿੰਦੇ ਮਸੀਹੀਆਂ ਨੂੰ ਇਕ ਚਿੱਠੀ ਲਿਖੀ। ਭਾਵੇਂ ਚਿੱਠੀ ਵਿਚ ਉਸ ਨੇ ਉਨ੍ਹਾਂ ਦੇ ਧੀਰਜ ਤੇ ਸਬਰ ਲਈ ਉਨ੍ਹਾਂ ਦੀ ਤਾਰੀਫ਼ ਕੀਤੀ, ਪਰ ਇਬਰਾਨੀਆਂ 2:1; 5:11, 12) ਪੌਲੁਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ: “ਤੁਸਾਂ ਆਪਣੀ ਦਿਲੇਰੀ ਨੂੰ ਕਿਤੇ ਗੁਆ ਨਾ ਬੈਠਣਾ . . . ਇਹ ਲਿਖਿਆ ਹੈ,—ਹੁਣ ਥੋੜਾ ਜਿਹਾ ਚਿਰ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਚਿਰ ਨਾ ਲਾਵੇਗਾ। ਪਰ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਹਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ।” (ਇਬਰਾਨੀਆਂ 10:35-38) ਉਸ ਸਮੇਂ ਇਹ ਸਲਾਹ ਕਿੰਨੀ ਜ਼ਰੂਰੀ ਸੀ! ਕੀ ਯਿਸੂ ਦੇ ਚੇਲਿਆਂ ਨੇ ਨਿਹਚਾ ਨਾਲ ਉਸ ਦੀ ਭਵਿੱਖਬਾਣੀ ਨੂੰ ਯਾਦ ਰੱਖਿਆ ਸੀ? ਕੀ ਯਰੂਸ਼ਲਮ ਦਾ ਅੰਤ ਸੱਚ-ਮੁੱਚ ਨੇੜੇ ਸੀ?
ਉਸ ਨੂੰ ਕੁਝ ਮਸੀਹੀਆਂ ਦੀ ਚਿੰਤਾ ਸਤਾ ਰਹੀ ਸੀ ਜੋ ਦੁਨੀਆਦਾਰੀ ਦੀਆਂ ਗੱਲਾਂ ਵਿਚ ਲੱਗ ਕੇ ਸਮੇਂ ਦੀ ਨਜ਼ਾਕਤ ਨੂੰ ਭੁੱਲ ਗਏ ਸਨ। ਕਈਆਂ ਦੀ ਨਿਹਚਾ ਕਮਜ਼ੋਰ ਹੋਣ ਕਰਕੇ ਉਹ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਗਏ ਸਨ। (ਅਗਲੇ ਪੰਜ ਸਾਲਾਂ ਦੌਰਾਨ ਯਰੂਸ਼ਲਮ ਦੀ ਹਾਲਤ ਸਹਿਜੇ-ਸਹਿਜੇ ਵਿਗੜਦੀ ਚਲੀ ਗਈ। ਫਿਰ 66 ਈ. ਵਿਚ ਰਿਸ਼ਵਤਖ਼ੋਰ ਰੋਮੀ ਹਾਕਮ ਫਲੋਰਸ ਨੇ ਹੈਕਲ ਦੇ ਖ਼ਜ਼ਾਨੇ ਵਿੱਚੋਂ ਬਹੁਤ ਸਾਰਾ ਪੈਸਾ ਟੈਕਸ ਵਜੋਂ ਹੜੱਪ ਲਿਆ। ਇਹ ਦੇਖ ਕੇ ਯਹੂਦੀਆਂ ਦਾ ਗੁੱਸਾ ਭੜਕ ਉੱਠਿਆ ਅਤੇ ਇਨਕਲਾਬ ਸ਼ੁਰੂ ਹੋ ਗਿਆ। ਇਨਕਲਾਬੀ ਯਹੂਦੀਆਂ ਨੇ ਯਰੂਸ਼ਲਮ ਵਿਚ ਜਾ ਕੇ ਰੋਮੀ ਫ਼ੌਜੀਆਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ। ਫਿਰ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਯਹੂਦਿਯਾ ਰੋਮ ਦੀ ਹਕੂਮਤ ਤੋਂ ਆਜ਼ਾਦ ਸੀ। ਇਸ ਤਰ੍ਹਾਂ ਯਹੂਦਿਯਾ ਅਤੇ ਰੋਮ ਦੀ ਲੜਾਈ ਸ਼ੁਰੂ ਹੋ ਗਈ।
ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸੀਰੀਆ ਦਾ ਰੋਮੀ ਹਾਕਮ ਸੈਸਟੀਅਸ ਗੈਲਸ ਆਪਣੇ ਨਾਲ 30,000 ਫ਼ੌਜੀ ਲੈ ਕੇ ਯਹੂਦੀਆਂ ਦੀ ਬਗਾਵਤ ਰੋਕਣ ਲਈ ਯਰੂਸ਼ਲਮ ਵੱਲ ਤੁਰ ਪਿਆ। ਉਸ ਦੀ ਫ਼ੌਜ ਉਸ ਸਮੇਂ ਯਰੂਸ਼ਲਮ ਪਹੁੰਚੀ ਜਦ ਯਹੂਦੀ ਡੇਰਿਆਂ ਦਾ ਪਰਬ ਮਨਾ ਰਹੇ ਸਨ। ਥੋੜ੍ਹੇ ਹੀ ਸਮੇਂ ਵਿਚ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ। ਇਨਕਲਾਬੀਆਂ ਦੀ ਗਿਣਤੀ ਰੋਮੀ ਫ਼ੌਜ ਤੋਂ ਕਿਤੇ ਘੱਟ ਹੋਣ ਕਰਕੇ ਉਨ੍ਹਾਂ ਨੂੰ ਰੋਮੀਆਂ ਅੱਗੋਂ ਭੱਜਣਾ ਪਿਆ। ਉਨ੍ਹਾਂ ਨੇ ਵਾਪਸ ਯਰੂਸ਼ਲਮ ਸ਼ਹਿਰ ਵਿਚ ਆ ਕੇ ਹੈਕਲ ਵਿਚ ਪਨਾਹ ਲਈ। ਪਰ ਰੋਮੀ ਫ਼ੌਜੀਆਂ ਨੇ ਹੈਕਲ ਦੀ ਕੰਧ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਇਸ ਤੋਂ ਯਹੂਦੀਆਂ ਦੇ ਜਜ਼ਬਾਤਾਂ ਨੂੰ ਬਹੁਤ ਧੱਕਾ ਲੱਗਾ। ਉਨ੍ਹਾਂ ਦੀ ਸਭ ਤੋਂ ਪਵਿੱਤਰ ਜਗ੍ਹਾ ਵਿਚ ਆਉਣ ਦੀ ਰੋਮੀ ਫ਼ੌਜੀਆਂ ਦੀ ਇਹ ਜੁਰਅਤ! ਪਰ ਸ਼ਹਿਰ ਵਿਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਉਸ ਦੇ ਸ਼ਬਦ ਯਾਦ ਆਏ: ‘ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।’ (ਮੱਤੀ 24:15, 16) ਕੀ ਉਹ ਯਿਸੂ ਦੀ ਗੱਲ ਉੱਤੇ ਨਿਹਚਾ ਕਰ ਕੇ ਭੱਜਣ ਲਈ ਤਿਆਰ ਸਨ? ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀਆਂ ਜਾਨ ਬਚ ਜਾਣੀਆਂ ਸਨ। ਪਰ ਉਹ ਭੱਜ ਕਿਸ ਤਰ੍ਹਾਂ ਸਕਦੇ ਸਨ? ਬਾਹਰ ਤਾਂ ਰੋਮੀ ਫ਼ੌਜ ਖੜ੍ਹੀ ਸੀ!
ਅਚਾਨਕ ਬਿਨਾਂ ਕਿਸੇ ਕਾਰਨ ਦੇ ਸੈਸਟੀਅਸ ਗੈਲਸ ਨੇ ਆਪਣੀਆਂ ਫ਼ੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਉਨ੍ਹਾਂ ਨੂੰ ਪਿੱਛੇ ਹਟਦੇ ਦੇਖ ਕੇ ਇਨਕਲਾਬੀ ਯਹੂਦੀਆਂ ਵਿਚ ਨਵਾਂ ਜੋਸ਼ ਭਰ ਗਿਆ ਤੇ ਉਨ੍ਹਾਂ ਨੇ ਰੋਮੀ ਫ਼ੌਜਾਂ ਦਾ ਪਿੱਛਾ ਕੀਤਾ। ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋਏ ਯਿਸੂ ਦੇ ਚੇਲੇ ਮੌਕੇ ਦਾ ਫ਼ਾਇਦਾ ਉਠਾ ਕੇ ਯਰੂਸ਼ਲਮ ਤੋਂ ਪੈਲਾ ਨਾਂ ਦੇ ਸ਼ਹਿਰ ਨੂੰ ਭੱਜ ਗਏ ਜੋ ਯਰਦਨ ਨਦੀ ਪਾਰ ਪਹਾੜੀਆਂ ਵਿਚ ਸੀ। ਉਹ ਐਨ ਠੀਕ ਸਮੇਂ ਤੇ ਭੱਜੇ ਸਨ ਕਿਉਂਕਿ ਕੁਝ ਹੀ ਸਮੇਂ ਬਾਅਦ ਇਨਕਲਾਬੀ ਯਹੂਦੀਆਂ ਨੇ ਯਰੂਸ਼ਲਮ ਵਾਪਸ ਆ ਕੇ ਸ਼ਹਿਰ ਦੇ ਬਾਕੀ ਵਾਸੀਆਂ ਨੂੰ ਆਪਣੇ * ਪਰ ਉਦੋਂ ਯਿਸੂ ਦੇ ਚੇਲੇ ਪੈਲਾ ਸ਼ਹਿਰ ਵਿਚ ਸੁਰੱਖਿਅਤ ਸਨ ਅਤੇ ਇੰਤਜ਼ਾਰ ਕਰ ਰਹੇ ਸਨ ਕਿ ਅੱਗੇ ਕੀ ਹੋਵੇਗਾ।
ਨਾਲ ਬਗਾਵਤ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ।ਸ਼ਹਿਰ ਵਿਚ ਉਥਲ-ਪੁਥਲ
ਕੁਝ ਹੀ ਮਹੀਨਿਆਂ ਬਾਅਦ 67 ਈ. ਵਿਚ ਜਨਰਲ ਵੇਸਪੇਸ਼ਨ ਅਤੇ ਉਸ ਦਾ ਪੁੱਤਰ ਟਾਈਟਸ 60,000 ਫ਼ੌਜੀ ਲੈ ਕੇ ਯਰੂਸ਼ਲਮ ਵੱਲ ਤੁਰ ਪਏ। ਅਗਲੇ ਦੋ ਸਾਲਾਂ ਦੌਰਾਨ ਰੋਮੀ ਫ਼ੌਜਾਂ ਹਰ ਯਹੂਦੀ ਵਿਰੋਧ ਨੂੰ ਕੁਚਲਦੀਆਂ ਹੋਈਆਂ ਯਰੂਸ਼ਲਮ ਵੱਲ ਵਧਦੀਆਂ ਗਈਆਂ। ਇਸ ਸਮੇਂ ਦੌਰਾਨ ਯਰੂਸ਼ਲਮ ਵਿਚ ਯਹੂਦੀਆਂ ਦੇ ਵਿਰੋਧੀ ਗੁੱਟ ਆਪਸ ਵਿਚ ਲੜ ਰਹੇ ਸਨ। ਇਸ ਜੱਦੋ-ਜਹਿਦ ਵਿਚ ਸ਼ਹਿਰ ਦੇ ਅਨਾਜ ਦੇ ਗੋਦਾਮਾਂ ਨੂੰ ਤਬਾਹ ਕਰ ਦਿੱਤਾ ਗਿਆ, ਹੈਕਲ ਦੇ ਆਲੇ-ਦੁਆਲੇ ਸਾਰੇ ਮਕਾਨ ਢਾਹ ਦਿੱਤੇ ਗਏ ਅਤੇ 20,000 ਤੋਂ ਜ਼ਿਆਦਾ ਯਹੂਦੀ ਮਾਰੇ ਗਏ ਸਨ। ਜਨਰਲ ਵੇਸਪੇਸ਼ਨ ਨੂੰ ਯਰੂਸ਼ਲਮ ਪਹੁੰਚਣ ਦੀ ਕੋਈ ਜਲਦੀ ਨਹੀਂ ਸੀ। ਉਸ ਨੇ ਕਿਹਾ: ‘ਭਗਵਾਨ ਮੇਰੇ ਨਾਲੋਂ ਵਧੀਆ ਜਨਰਲ ਹੈ ਕਿਉਂਕਿ ਸਾਡੇ ਦੁਸ਼ਮਣ ਤਾਂ ਆਪਣੇ ਹੀ ਹੱਥਾਂ ਨਾਲ ਇਕ-ਦੂਜੇ ਨੂੰ ਖ਼ਤਮ ਕਰ ਰਹੇ ਹਨ।’
ਪਰ ਫਿਰ ਰੋਮ ਦੇ ਬਾਦਸ਼ਾਹ ਨੀਰੋ ਦੀ ਮੌਤ ਬਾਰੇ ਸੁਣ ਕੇ ਵੇਸਪੇਸ਼ਨ ਆਪਣੇ ਪੁੱਤਰ ਟਾਈਟਸ ਨੂੰ ਯਹੂਦਿਯਾ ਖ਼ਿਲਾਫ਼ ਫ਼ੌਜੀ ਕਾਰਵਾਈ ਜਾਰੀ ਰੱਖਣ ਲਈ ਛੱਡ ਕੇ ਆਪ ਰਾਜ-ਗੱਦੀ ਪ੍ਰਾਪਤ ਕਰਨ ਲਈ ਰੋਮ ਵਾਪਸ ਚਲਾ ਗਿਆ। ਟਾਈਟਸ ਨੇ 70 ਈ. ਵਿਚ ਯਰੂਸ਼ਲਮ ਨੂੰ ਘੇਰ ਲਿਆ। ਉਦੋਂ ਯਹੂਦੀ ਲੋਕ ਪਸਾਹ ਦੇ ਤਿਉਹਾਰ ਦੀਆਂ ਤਿਆਰੀਆਂ ਵਿਚ ਸਨ ਜਿਸ ਕਰਕੇ ਸ਼ਹਿਰ ਦੇ ਵਾਸੀ ਅਤੇ ਹੋਰ ਥਾਵਾਂ ਤੋਂ ਆਏ ਸ਼ਰਧਾਲੂ ਯਰੂਸ਼ਲਮ ਵਿਚ ਹੀ ਫਸ ਗਏ। ਰੋਮੀ ਫ਼ੌਜਾਂ ਨੇ ਆਲੇ-ਦੁਆਲੇ ਦੇ ਦਰਖ਼ਤ ਕੱਟ ਕੇ ਯਰੂਸ਼ਲਮ ਦੇ ਚਾਰ-ਚੁਫੇਰੇ 4.5 ਮੀਲ ਲੰਮੀ ਵਾੜ ਲਾ ਦਿੱਤੀ। ਉਦੋਂ ਯਰੂਸ਼ਲਮ ਬਾਰੇ ਯਿਸੂ ਦੀ ਭਵਿੱਖਬਾਣੀ ਪੂਰੀ ਹੋਈ ਕਿ “ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ।”—ਲੂਕਾ 19:43.
ਸ਼ਹਿਰ ਅੰਦਰ ਲੋਕਾਂ ਦਾ ਬੁਰਾ ਹਾਲ ਸੀ। ਇਕ ਇਤਿਹਾਸਕਾਰ ਦੀ ਰਿਪੋਰਟ ਮੁਤਾਬਕ ਕਿਸੇ ਕੋਲ ਖਾਣ ਨੂੰ ਕੁਝ ਨਹੀਂ ਸੀ। ਖਾਣੇ ਦੀ ਭਾਲ ਵਿਚ ਭਟਕ ਰਹੇ ਹਥਿਆਰਬੰਦ ਲੋਕਾਂ ਨੇ ਮਰ ਚੁੱਕੇ ਅਤੇ ਮਰ ਰਹੇ ਲੋਕਾਂ ਦੇ ਘਰਾਂ ਵਿਚ ਵੜ ਕੇ ਲੁੱਟਮਾਰ ਕੀਤੀ। ਘੱਟੋ-ਘੱਟ ਇਕ ਤੀਵੀਂ ਨੇ ਆਪਣੇ ਹੀ ਬੱਚੇ ਨੂੰ ਮਾਰ ਕੇ ਖਾ ਲਿਆ ਜਿਸ ਨਾਲ ਇਹ ਭਵਿੱਖਬਾਣੀ ਪੂਰੀ ਹੋਈ: “ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਨੂੰ ਤੰਗ ਕਰਨਗੇ ਤੁਸੀਂ ਆਪਣੇ ਸਰੀਰ ਦਾ ਫਲ ਅਰਥਾਤ ਆਪਣੇ ਪੁੱਤ੍ਰ ਧੀਆਂ ਦਾ ਮਾਸ . . . ਖਾਓਗੇ।”—ਬਿਵਸਥਾ ਸਾਰ 28:53-57.
ਅਖ਼ੀਰ ਵਿਚ ਪੰਜ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਰੋਮੀ ਫ਼ੌਜਾਂ ਨੇ ਯਰੂਸ਼ਲਮ ਉੱਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਸ਼ਹਿਰ ਅਤੇ ਉਸ ਦੀ ਸ਼ਾਨਦਾਰ ਹੈਕਲ ਨੂੰ ਲੁੱਟ ਲਿਆ ਤੇ ਫਿਰ ਅੱਗ ਦਾਨੀਏਲ 9:26) ਉਸ ਲੜਾਈ ਵਿਚ ਲਗਭਗ 11,00,000 ਲੋਕਾਂ ਦੀਆਂ ਜਾਨਾਂ ਗਈਆਂ ਅਤੇ 97,000 ਲੋਕ ਗ਼ੁਲਾਮ ਬਣਾਏ ਗਏ। * (ਬਿਵਸਥਾ ਸਾਰ 28:68) ਯਹੂਦਿਯਾ ਲਗਭਗ ਬੇਆਬਾਦ ਹੋ ਚੁੱਕਾ ਸੀ। ਯਹੂਦੀ ਕੌਮ ਉੱਤੇ ਅਜਿਹੀ ਤਬਾਹੀ ਪਹਿਲਾਂ ਕਦੀ ਨਹੀਂ ਸੀ ਆਈ। ਇਸ ਵੱਡੀ ਤਬਾਹੀ ਨੇ ਯਹੂਦੀਆਂ ਦੀ ਸਿਆਸੀ, ਧਾਰਮਿਕ ਅਤੇ ਸਭਿਆਚਾਰਕ ਜ਼ਿੰਦਗੀ ਦਾ ਰੁਖ ਹੀ ਬਦਲ ਦਿੱਤਾ। *
ਲਾ ਦਿੱਤੀ। ਉਨ੍ਹਾਂ ਨੇ ਹੈਕਲ ਢਾਹ ਦਿੱਤੀ ਅਤੇ ਉਸ ਦੇ ਇਕ ਪੱਥਰ ਉੱਤੇ ਪੱਥਰ ਨਾ ਛੱਡਿਆ। (ਇਨ੍ਹਾਂ ਘਟਨਾਵਾਂ ਦੀਆਂ ਖ਼ਬਰਾਂ ਸੁਣ ਕੇ ਪੈਲਾ ਵਿਚ ਮਸੀਹੀਆਂ ਨੇ ਪਰਮੇਸ਼ੁਰ ਦਾ ਦਿਲੋਂ ਧੰਨਵਾਦ ਕੀਤਾ ਕਿ ਉਹ ਇਸ ਤਬਾਹੀ ਵਿੱਚੋਂ ਸਹੀ-ਸਲਾਮਤ ਬਚ ਨਿਕਲੇ ਸਨ। ਯਿਸੂ ਦੀ ਭਵਿੱਖਬਾਣੀ ਉੱਤੇ ਨਿਹਚਾ ਕਰਨ ਕਰਕੇ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ।
ਇਨ੍ਹਾਂ ਘਟਨਾਵਾਂ ਨੂੰ ਮਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੇਰੀ ਨਿਹਚਾ ਇੰਨੀ ਪੱਕੀ ਹੈ ਕਿ ਮੈਂ ਆਉਣ ਵਾਲੀ ਵੱਡੀ ਬਿਪਤਾ ਵਿੱਚੋਂ ਬਚ ਜਾਵਾਂਗਾ? ਕੀ ਮੈਂ ਉਨ੍ਹਾਂ ਵਿੱਚੋਂ ਹਾਂ “ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ”?’—ਇਬਰਾਨੀਆਂ 10:39; ਪਰਕਾਸ਼ ਦੀ ਪੋਥੀ 7:14.
[ਫੁਟਨੋਟ]
^ ਪੈਰਾ 10 ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਰਿਪੋਰਟ ਕੀਤਾ ਕਿ ਯਹੂਦੀ ਇਨਕਲਾਬੀਆਂ ਨੇ ਯਰੂਸ਼ਲਮ ਵਾਪਸ ਆਉਣ ਤੋਂ ਪਹਿਲਾਂ ਸੱਤ ਦਿਨਾਂ ਤਕ ਰੋਮੀ ਫ਼ੌਜੀਆਂ ਦਾ ਪਿੱਛਾ ਕੀਤਾ।
^ ਪੈਰਾ 15 ਅਨੁਮਾਨ ਲਾਇਆ ਗਿਆ ਹੈ ਕਿ ਰੋਮੀ ਸਾਮਰਾਜ ਵਿਚ ਯਹੂਦੀ ਵਸੋਂ ਦਾ ਸੱਤਵਾਂ ਹਿੱਸਾ ਉਸ ਲੜਾਈ ਵਿਚ ਮਾਰਿਆ ਗਿਆ ਸੀ।
^ ਪੈਰਾ 15 ਐਲਫ੍ਰੇਡ ਏਡਰਸ਼ਾਇਮ ਨਾਂ ਦੇ ਯਹੂਦੀ ਵਿਦਵਾਨ ਨੇ ਲਿਖਿਆ: “ਇਸਰਾਏਲ ਦੇਸ਼ ਦੇ ਇਤਿਹਾਸ ਵਿਚ ਅਜਿਹੀ ਬਿਪਤਾ ਪਹਿਲਾਂ ਕਦੀ ਨਹੀਂ ਆਈ ਅਤੇ ਨਾ ਹੀ ਬਾਅਦ ਵਿਚ ਆਈ ਹੈ।”
[ਸਫ਼ਾ 9 ਉੱਤੇ ਚਾਰਟ]
ਪਹਿਲੀ ਸਦੀ ਵਿਚ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ
ਲੜਾਈਆਂ:
ਗਾਲ (39-40 ਈ.)
ਉੱਤਰੀ ਅਫ਼ਰੀਕਾ (41 ਈ.)
ਬਰਤਾਨੀਆ (43, 60 ਈ.)
ਆਰਮੀਨੀਆ (58-62 ਈ.)
ਯਹੂਦਿਯਾ ਵਿਚ ਘਰੇਲੂ ਅਤੇ ਨਸਲੀ ਲੜਾਈਆਂ (50-66 ਈ.)
ਭੁਚਾਲ:
ਰੋਮ (54 ਈ.)
ਪੌਂਪੇ (62 ਈ.)
ਏਸ਼ੀਆ ਮਾਈਨਰ (53, 62 ਈ.)
ਕਰੇਤ (62 ਈ.)
ਕਾਲ:
ਰੋਮ, ਯੂਨਾਨ, ਮਿਸਰ (ਲਗਭਗ 42 ਈ.)
ਯਹੂਦਿਯਾ (ਲਗਭਗ 46 ਈ.)
ਮਹਾਂਮਾਰੀਆਂ:
ਬੈਬੀਲੋਨੀਆ (40 ਈ.)
ਰੋਮ (60, 65 ਈ.)
ਝੂਠੇ ਨਬੀ:
ਯਹੂਦਿਯਾ (ਲਗਭਗ 56 ਈ.)
[ਸਫ਼ਾ 10 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਪੈਲਸਟਾਈਨ ਵਿਚ ਰੋਮ ਦੀ ਫ਼ੌਜੀ ਕਾਰਵਾਈ, 67-70 ਈ.
ਤੁਲਮਾਇਸ
ਗਲੀਲ ਦੀ ਝੀਲ
ਪੈਲਾ
ਪੀਰਿਆ
ਸਾਮਰਿਯਾ
ਯਰੂਸ਼ਲਮ
ਯਹੂਦਿਯਾ
ਖਾਰਾ ਸਾਗਰ
ਕੈਸਰਿਯਾ
[ਕ੍ਰੈਡਿਟ ਲਾਈਨ]
Map only: Based on maps copyrighted by Pictorial Archive (Near Eastern History) Est. and Survey of Israel
[ਸਫ਼ਾ 11 ਉੱਤੇ ਤਸਵੀਰਾਂ]
‘ਸਾਡੇ ਦੁਸ਼ਮਣ ਆਪਣੇ ਹੀ ਹੱਥਾਂ ਨਾਲ ਇਕ-ਦੂਜੇ ਨੂੰ ਖ਼ਤਮ ਕਰ ਰਹੇ ਹਨ।’—ਵੇਸਪੇਸ਼ਨ
[ਸਫ਼ਾ 11 ਉੱਤੇ ਤਸਵੀਰ]
70 ਈ. ਵਿਚ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ
[ਸਫ਼ਾ 11 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Relief: Soprintendenza Archeologica di Roma; Vespasian: Bildarchiv Preussischer Kulturbesitz/Art Resource, NY