ਕਦੋਂ ਹੋਵੇਗਾ ਬੇਰਹਿਮੀ ਦਾ ਅੰਤ?
ਕਦੋਂ ਹੋਵੇਗਾ ਬੇਰਹਿਮੀ ਦਾ ਅੰਤ?
ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਅੱਜ-ਕੱਲ੍ਹ ਦੁਨੀਆਂ ਵਿਚ ਹੋ ਰਹੇ ਜ਼ੁਲਮਾਂ ਦੀ ਜੜ੍ਹ ਖ਼ੁਦਗਰਜ਼ੀ ਹੈ। ਲੋਕ ਇੰਨੇ ਖ਼ੁਦਗਰਜ਼ ਹੋ ਚੁੱਕੇ ਹਨ ਕਿ ਉਹ ਪਹਿਲਾਂ ਆਪਣਾ ਤੇ ਫਿਰ ਕਿਸੇ ਦੂਸਰੇ ਦਾ ਸੋਚਦੇ ਹਨ। ਉਹ ਆਪਣੀ ਮਰਜ਼ੀ ਕਰਨ ਲਈ ਕਿਸੇ ਨੂੰ ਵੀ ਪੈਰਾਂ ਹੇਠ ਮਿੱਧਣ ਤੋਂ ਨਹੀਂ ਝਿਜਕਦੇ। ਕੁਝ ਲੋਕ ਹੀ ਖ਼ੁਦਗਰਜ਼ ਨਹੀਂ ਹਨ, ਸਗੋਂ ਪੂਰੀ ਦੀ ਪੂਰੀ ਦੁਨੀਆਂ ਖ਼ੁਦਗਰਜ਼ ਬਣ ਗਈ ਹੈ।
ਅੱਜ ਦੁਨੀਆਂ ਵਿਚ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਰਹੀ। ਕੁਝ ਲੋਕ ਤਾਂ ਮਜ਼ੇ ਲਈ ਦੂਜਿਆਂ ਤੇ ਜ਼ੁਲਮ ਢਾਉਂਦੇ ਹਨ। ਕਈ ਅਪਰਾਧੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਦੁੱਖ ਪਹੁੰਚਾ ਕੇ ਬੜਾ ਮਜ਼ਾ ਆਉਂਦਾ ਹੈ। ਫਿਰ ਉਨ੍ਹਾਂ ਲੱਖਾਂ ਹੀ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਮਾਰ-ਧਾੜ ਨਾਲ ਭਰੀਆਂ ਫਿਲਮਾਂ ਦੇਖਣੀਆਂ ਪਸੰਦ ਕਰਦੇ ਹਨ? ਅਜਿਹੀਆਂ ਫਿਲਮਾਂ ਬਣਾਉਣ ਵਾਲੇ ਖੂਬ ਪੈਸਾ ਕਮਾਉਂਦੇ ਹਨ। ਖ਼ੂਨ-ਖ਼ਰਾਬਾ ਚਾਹੇ ਫਿਲਮਾਂ ਜਾਂ ਟੀ. ਵੀ. ਉੱਤੇ ਖ਼ਬਰਾਂ ਵਿਚ ਦਿਖਾਇਆ ਜਾਵੇ, ਇਸ ਨੂੰ ਦੇਖਦੇ ਰਹਿਣ ਵਾਲੇ ਲੋਕ ਪੱਥਰ-ਦਿਲ ਬਣ ਜਾਂਦੇ ਹਨ।
ਬੇਰਹਿਮੀ ਮਨ ਤੇ ਬੁਰਾ ਅਸਰ ਪਾਉਂਦੀ ਹੈ ਤੇ ਜੋ ਬੇਰਹਿਮੀ ਸਹਿੰਦੇ ਹਨ, ਉਹ ਆਪ ਵੀ ਬੇਰਹਿਮ ਬਣ ਜਾਂਦੇ ਹਨ। ਬੇਰਹਿਮੀ ਤੋਂ ਪੈਦਾ ਹੋਣ ਵਾਲੀ ਹਿੰਸਾ ਬਾਰੇ ਮੈਕਸੀਕੋ ਦੀ ਯੂਨੀਵਰਸਿਟੀ ਵਿਚ ਪੜ੍ਹਾਉਂਦੀ ਨਓਮੀ ਡੀਏਜ਼ ਮੈਰੋਕੁਇਨ ਨੇ ਕਿਹਾ: ‘ਲੋਕ ਹਿੰਸਾ ਵਾਲੇ ਮਾਹੌਲ ਵਿਚ ਹਿੰਸਕ ਬਣਨਾ ਸਿੱਖਦੇ ਹਨ। ਹਿੰਸਾ ਸਾਡੇ ਸਮਾਜ ਵਿਚ ਹੈ।’ ਸੋ ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨਾਲ ਮਾੜਾ ਸਲੂਕ ਕੀਤਾ ਗਿਆ ਹੋਵੇ, ਉਹ ਦੂਸਰਿਆਂ ਨਾਲ ਵੀ ਮਾੜਾ ਸਲੂਕ ਕਰਦੇ ਹਨ।
ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੇ ਜਾਂ ਨਸ਼ੇ ਕਰਨ ਵਾਲੇ ਲੋਕ ਵੀ ਦੂਸਰਿਆਂ ਨਾਲ ਨਿਰਦਈ ਤਰੀਕੇ ਨਾਲ ਪੇਸ਼ ਆਉਂਦੇ ਹਨ। ਆਪਣੀਆਂ ਸਰਕਾਰਾਂ ਨਾਲ ਨਾਖ਼ੁਸ਼ ਲੋਕ ਵੀ ਇਹੋ ਰਾਹ ਫੜਦੇ ਹਨ ਕਿਉਂਕਿ ਉਨ੍ਹਾਂ ਦੀਆਂ ਨਿੱਜੀ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਉਹ ਅੱਤਵਾਦੀ ਬਣ ਕੇ ਆਪਣੀ ਨਾਰਾਜ਼ਗੀ ਦਿਖਾਉਂਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੇ ਜ਼ੁਲਮਾਂ ਤੋਂ ਅਕਸਰ ਮਾਸੂਮ ਲੋਕ ਹੀ ਦੁੱਖ ਭੋਗਦੇ ਹਨ।
ਸੋ ਤੁਸੀਂ ਸ਼ਾਇਦ ਸੋਚੋ: ‘ਲੋਕਾਂ ਨੇ ਬੇਰਹਿਮ ਬਣਨਾ ਕਿੱਥੋਂ ਸਿੱਖਿਆ ਹੈ? ਅੱਜ ਦੁਨੀਆਂ ਵਿਚ ਫੈਲੀ ਬੇਰਹਿਮੀ ਦੇ ਪਿੱਛੇ ਕਿਸ ਦਾ ਹੱਥ ਹੈ?’
ਬੇਰਹਿਮੀ ਦੀ ਜੜ੍ਹ
ਬਾਈਬਲ ਅਨੁਸਾਰ ਸ਼ਤਾਨ ‘ਇਸ ਜੁੱਗ ਦਾ ਈਸ਼ੁਰ’ ਹੋਣ ਕਰਕੇ ਦੁਨੀਆਂ ਉੱਤੇ ਮਾੜਾ ਪ੍ਰਭਾਵ ਪਾਉਂਦਾ ਹੈ। (2 ਕੁਰਿੰਥੀਆਂ 4:4) ਉਹ ਇਸ ਵਿਸ਼ਵ ਵਿਚ ਸਭ ਤੋਂ ਖ਼ੁਦਗਰਜ਼ ਤੇ ਬੇਰਹਿਮ ਹਸਤੀ ਹੈ। ਯਿਸੂ ਨੇ ਠੀਕ ਹੀ ਉਸ ਨੂੰ “ਮਨੁੱਖ ਘਾਤਕ” ਅਤੇ “ਝੂਠ ਦਾ ਪਤੰਦਰ” ਕਿਹਾ ਸੀ।—ਯੂਹੰਨਾ 8:44.
ਜਦੋਂ ਆਦਮ ਅਤੇ ਹੱਵਾਹ ਨੇ ਯਹੋਵਾਹ ਪਰਮੇਸ਼ੁਰ ਵੱਲ ਪਿੱਠ ਕਰ ਲਈ, ਉਦੋਂ ਮਨੁੱਖਜਾਤੀ ਸ਼ਤਾਨ ਦੇ ਮਾੜੇ ਪ੍ਰਭਾਵ ਹੇਠ ਆ ਗਈ। (ਉਤਪਤ 3:1-7, 16-19) ਯਹੋਵਾਹ ਵੱਲ ਪਿੱਠ ਕਰਨ ਤੋਂ ਲਗਭਗ ਪੰਦਰਾਂ ਸੌ ਸਾਲ ਬਾਅਦ ਬਾਗ਼ੀ ਸਵਰਗੀ ਦੂਤ ਮਨੁੱਖੀ ਦੇਹਾਂ ਧਾਰ ਕੇ ਧਰਤੀ ਤੇ ਆਏ ਅਤੇ ਉਨ੍ਹਾਂ ਨੇ ਔਰਤਾਂ ਨਾਲ ਵਿਆਹ ਕਰਾਏ। ਉਨ੍ਹਾਂ ਦੇ ਜੋ ਬੱਚੇ ਹੋਏ, ਉਹ ਵੱਡੇ ਹੋ ਕੇ ਦੈਂਤ ਬਣੇ। ਇਨ੍ਹਾਂ ਨੂੰ ਇਬਰਾਨੀ ਭਾਸ਼ਾ ਵਿਚ “ਨੈਫ਼ਲਿਮ” ਕਿਹਾ ਗਿਆ ਹੈ ਜਿਸ ਦਾ ਮਤਲਬ ਹੈ “ਢਾਹੁਣ ਵਾਲੇ।” ਇਸ ਤੋਂ ਪਤਾ ਲੱਗਦਾ ਹੈ ਕਿ ਇਹ ਦੈਂਤ ਬਹੁਤ ਜ਼ਾਲਮ ਬੰਦੇ ਸਨ ਤੇ ਆਮ ਲੋਕਾਂ ਉੱਤੇ ਜ਼ੁਲਮ ਢਾਹੁੰਦੇ ਸਨ। ਇਨ੍ਹਾਂ ਨੇ ਧਰਤੀ ਉੱਤੇ ਇੰਨੀ ਦੁਸ਼ਟਤਾ ਤੇ ਅਨੈਤਿਕਤਾ ਫੈਲਾਈ ਕਿ ਇਨ੍ਹਾਂ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਨੂੰ ਜਲ-ਪਰਲੋ ਲਿਆਉਣੀ ਪਈ। (ਉਤਪਤ 6:4, 5, 17) ਭਾਵੇਂ ਕਿ ਜਲ-ਪਰਲੋ ਵਿਚ ਇਹ ਦੈਂਤ ਨਾਸ ਹੋ ਗਏ ਸਨ, ਪਰ ਉਨ੍ਹਾਂ ਦੇ ਪਿਤਾ ਯਾਨੀ ਬਾਗ਼ੀ ਦੂਤ ਆਪਣੀਆਂ ਮਨੁੱਖੀ ਦੇਹਾਂ ਤਿਆਗ ਕੇ ਸਵਰਗ ਵਾਪਸ ਚਲੇ ਗਏ।—1 ਪਤਰਸ 3:19, 20.
ਸਾਨੂੰ ਯਿਸੂ ਦੇ ਜ਼ਮਾਨੇ ਵਿਚ ਹੋਈ ਇਕ ਘਟਨਾ ਤੋਂ ਇਨ੍ਹਾਂ ਦੁਸ਼ਟ ਦੂਤਾਂ ਦੇ ਬੇਰਹਿਮ ਸੁਭਾਅ ਬਾਰੇ ਪਤਾ ਲੱਗਦਾ ਹੈ। ਇਕ ਬੇਰਹਿਮ ਦੂਤ ਨੇ ਇਕ ਮੁੰਡੇ ਨੂੰ ਆਪਣੇ ਵੱਸ ਵਿਚ ਕਰ ਲਿਆ ਸੀ ਜਿਸ ਕਰਕੇ ਉਹ ਉਸ ਨੂੰ ਵਾਰ-ਵਾਰ ਪਟਕਾ-ਪਟਕਾ ਕੇ ਜ਼ਮੀਨ ਤੇ ਸੁੱਟਦਾ ਸੀ। ਉਹ ਉਸ ਨੂੰ ਮਾਰਨ ਲਈ ਕਦੇ ਉਸ ਨੂੰ ਅੱਗ ਵਿਚ ਤੇ ਕਦੇ ਪਾਣੀ ਵਿਚ ਚੁੱਕ ਕੇ ਸੁੱਟ ਦਿੰਦਾ ਸੀ। (ਮਰਕੁਸ 9:17-22) ਇਸ ਘਟਨਾ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਜਿਹਿਆਂ “ਦੁਸ਼ਟ ਆਤਮਿਆਂ” ਦਾ ਸੁਭਾਅ ਬਿਲਕੁਲ ਆਪਣੇ ਨਿਰਦਈ ਸਰਦਾਰ ਸ਼ਤਾਨ ਵਰਗਾ ਹੈ।—ਅਫ਼ਸੀਆਂ 6:12.
ਅੱਜ ਵੀ ਦੁਸ਼ਟ ਦੂਤ ਬੇਰਹਿਮੀ ਨੂੰ ਹੱਲਾਸ਼ੇਰੀ ਦੇ ਰਹੇ ਹਨ। ਇਸ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ ਕਿਉਂ ਜੋ ਮਨੁੱਖ ਆਪ ਸੁਆਰਥੀ, . . . ਸ਼ੇਖ਼ੀਬਾਜ਼, ਹੰਕਾਰੀ, . . . ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।”—2 ਤਿਮੋਥਿਉਸ 3:1-5.
ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਮੇਂ ਇਸ ਕਰਕੇ ਭੈੜੇ ਹਨ ਕਿਉਂਕਿ 1914 ਵਿਚ ਯਿਸੂ ਮਸੀਹ ਨੇ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਕਰ ਕੇ ਸ਼ਤਾਨ ਤੇ ਉਸ ਦੇ ਦੂਤਾਂ ਨੂੰ ਸਵਰਗੋਂ ਬਾਹਰ ਕੱਢ ਦਿੱਤਾ ਸੀ। ਬਾਈਬਲ ਕਹਿੰਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”—ਪਰਕਾਸ਼ ਦੀ ਪੋਥੀ 12:5-9, 12.
ਤਾਂ ਫਿਰ ਕੀ ਇਸ ਦਾ ਇਹ ਅਰਥ ਹੈ ਕਿ ਧਰਤੀ ਦੇ ਹਾਲਾਤ ਕਦੇ ਨਹੀਂ ਬਦਲਣਗੇ? ਪਹਿਲਾਂ ਜ਼ਿਕਰ ਕੀਤੀ ਗਈ ਅਧਿਆਪਕ ਡੀਏਜ਼ ਮੈਰੋਕੁਇਨ ਨੇ ਕਿਹਾ ਕਿ ‘ਬੇਰਹਿਮ ਲੋਕ ਵੀ ਆਪਣੇ ਆਪ ਨੂੰ ਬਦਲ ਕੇ ਸ਼ਾਂਤੀ ਨਾਲ ਰਹਿਣਾ ਸਿੱਖ ਸਕਦੇ ਹਨ।’ ਪਰ ਸ਼ਤਾਨ ਦੀ ਦੁਨੀਆਂ ਵਿਚ ਲੋਕ ਉਦੋਂ ਤਕ ਬੁਰਾ ਸਲੂਕ ਕਰਨ ਤੋਂ ਨਹੀਂ ਹਟ ਸਕਦੇ ਜਦ ਤਕ ਉਹ ਆਪਣੀ ਜ਼ਿੰਦਗੀ ਉੱਤੇ ਸ਼ਤਾਨ ਨਾਲੋਂ ਵੀ ਵੱਡੀ ਸ਼ਕਤੀ ਦਾ ਪ੍ਰਭਾਵ ਨਹੀਂ ਪੈਣ ਦਿੰਦੇ। ਇਹ ਸ਼ਕਤੀ ਕੀ ਹੈ?
ਤਬਦੀਲੀਆਂ ਕਰਨੀਆਂ ਕਿੱਦਾਂ ਮੁਮਕਿਨ ਹਨ?
ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਭ ਤੋਂ ਪ੍ਰਭਾਵਸ਼ਾਲੀ ਸ਼ਕਤੀ ਹੈ ਤੇ ਇਹ ਸ਼ਤਾਨ ਜਾਂ ਉਸ ਦੇ ਦੂਤਾਂ ਦੇ ਮਾੜੇ ਪ੍ਰਭਾਵ ਤੇ ਪ੍ਰਬਲ ਹੋ ਸਕਦੀ ਹੈ। ਇਹ ਸ਼ਕਤੀ ਲੋਕਾਂ ਵਿਚ ਪਿਆਰ-ਮੁਹੱਬਤ ਪੈਦਾ ਕਰਦੀ ਹੈ। ਇਹ ਸ਼ਕਤੀ ਹਾਸਲ ਕਰਨ ਲਈ ਯਹੋਵਾਹ ਨੂੰ ਪ੍ਰਸੰਨ ਕਰਨਾ ਜ਼ਰੂਰੀ ਹੈ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਛੋਟੇ ਤੋਂ ਛੋਟਾ ਬੇਰਹਿਮ ਕੰਮ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਇਸ ਦਾ ਮਤਲਬ ਹੈ ਕਿ ਸਾਨੂੰ ਪਰਮੇਸ਼ੁਰ ਦੀ ਇੱਛਾ ਦੇ ਮੁਤਾਬਕ ਆਪਣੀ ਸ਼ਖ਼ਸੀਅਤ ਨੂੰ ਤਬਦੀਲ ਕਰਨਾ ਚਾਹੀਦਾ ਹੈ। ਪਰ ਪਰਮੇਸ਼ੁਰ ਦੀ ਇੱਛਾ ਕੀ ਹੈ? ਇਹ ਹੈ ਕਿ ਜਿੰਨਾ ਹੋ ਸਕੇ, ਅਸੀਂ ਪਰਮੇਸ਼ੁਰ ਦੀ ਰੀਸ ਕਰੀਏ। ਇਸ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਰੱਖੀਏ।—ਅਫ਼ਸੀਆਂ 5:1, 2; ਕੁਲੁੱਸੀਆਂ 3:7-10.
ਯਾਦ ਰੱਖੋ ਕਿ ਪਰਮੇਸ਼ੁਰ ਕਦੇ ਕਿਸੇ ਨਾਲ ਰੁੱਖਾ ਜਾਂ ਮਾੜਾ ਸਲੂਕ ਨਹੀਂ ਕਰਦਾ। ਉਹ ਤਾਂ ਪਸ਼ੂਆਂ ਦਾ ਵੀ ਲਿਹਾਜ਼ ਕਰਦਾ ਹੈ। * (ਬਿਵਸਥਾ ਸਾਰ 22:10; ਜ਼ਬੂਰਾਂ ਦੀ ਪੋਥੀ 36:7; ਕਹਾਉਤਾਂ 12:10) ਉਹ ਜ਼ੁਲਮ ਅਤੇ ਜ਼ਾਲਮਾਂ ਤੋਂ ਦੂਰ ਰਹਿੰਦਾ ਹੈ। (ਕਹਾਉਤਾਂ 3:31, 32) ਯਹੋਵਾਹ ਚਾਹੁੰਦਾ ਹੈ ਕਿ ਮਸੀਹੀ ਨਵੀਂ ਸ਼ਖ਼ਸੀਅਤ ਪੈਦਾ ਕਰਨ ਜੋ ਦੂਸਰਿਆਂ ਨੂੰ ਆਪਣੇ ਆਪ ਤੋਂ ਉੱਤਮ ਸਮਝਣ ਵਿਚ ਮਦਦ ਕਰਦੀ ਹੈ। (ਫ਼ਿਲਿੱਪੀਆਂ 2:2-4) ਨਵੀਂ ਸ਼ਖ਼ਸੀਅਤ ਪੈਦਾ ਕਰਨ ਦਾ ਮਤਲਬ ਹੈ ਆਪਣੇ ਅੰਦਰ “ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ” ਵਰਗੇ ਗੁਣ ਪੈਦਾ ਕਰਨੇ। ਇਨ੍ਹਾਂ ਸਭਨਾਂ ਵਿੱਚੋਂ ਉੱਤਮ ਹੈ ‘ਪ੍ਰੇਮ ਜੋ ਸੰਪੂਰਨਤਾਈ ਦਾ ਬੰਧ ਹੈ।’ (ਕੁਲੁੱਸੀਆਂ 3:12-14) ਜੇ ਸਾਰੇ ਜਣੇ ਅਜਿਹੇ ਗੁਣ ਪੈਦਾ ਕਰਨ, ਤਾਂ ਦੁਨੀਆਂ ਅੱਜ ਨਾਲੋਂ ਬਿਲਕੁਲ ਬਦਲ ਜਾਵੇਗੀ।
* ਆਪਣੇ ਬੱਚਿਆਂ ਦੇ ਸਾਮ੍ਹਣੇ ਹੀ ਆਪਣੀ ਪਤਨੀ ਨਾਲ ਲੜਦਾ-ਝਗੜਦਾ ਰਹਿੰਦਾ ਸੀ ਤੇ ਉਸ ਨੂੰ ਮਾਰਦਾ-ਕੁੱਟਦਾ ਵੀ ਸੀ। ਇਕ ਵਾਰ ਉਸ ਨੇ ਇੰਨਾ ਕਲੇਸ਼ ਕੀਤਾ ਕਿ ਬੱਚਿਆਂ ਨੂੰ ਮਦਦ ਲਈ ਗੁਆਂਢੀਆਂ ਦੇ ਘਰ ਨੱਠਣਾ ਪਿਆ। ਕੁਝ ਸਾਲਾਂ ਬਾਅਦ ਇਸ ਪਰਿਵਾਰ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ। ਮਾਰਟਿਨ ਨੂੰ ਅਹਿਸਾਸ ਹੋਇਆ ਕਿ ਦੂਸਰਿਆਂ ਨਾਲ ਉਸ ਦਾ ਸਲੂਕ ਕਿਹੋ ਜਿਹਾ ਹੋਣਾ ਚਾਹੀਦਾ ਹੈ। ਕੀ ਉਹ ਤਬਦੀਲੀਆਂ ਕਰ ਸਕਿਆ? ਉਸ ਦੀ ਪਤਨੀ ਨੇ ਜਵਾਬ ਦਿੱਤਾ: “ਪਹਿਲਾਂ ਮੇਰੇ ਪਤੀ ਦਾ ਸੁਭਾਅ ਇੰਨਾ ਗਰਮ ਹੁੰਦਾ ਸੀ ਕਿ ਸਾਡੇ ਘਰ ਕਲੇਸ਼ ਹੀ ਪਿਆ ਰਹਿੰਦਾ ਸੀ। ਮੈਨੂੰ ਪਤਾ ਨਹੀਂ ਕਿ ਮੈਂ ਕਿੱਦਾਂ ਯਹੋਵਾਹ ਦਾ ਸ਼ੁਕਰੀਆ ਕਰਾਂ। ਉਸ ਨੇ ਮਾਰਟਿਨ ਦੀ ਬਦਲਣ ਵਿਚ ਮਦਦ ਕੀਤੀ। ਉਹ ਹੁਣ ਸਾਡੇ ਸਾਰਿਆਂ ਨਾਲ ਬਹੁਤ ਪਿਆਰ ਕਰਦਾ ਹੈ।”
ਪਰ ਕੀ ਤੁਹਾਨੂੰ ਲੱਗਦਾ ਕਿ ਹਮੇਸ਼ਾ ਲਈ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਬਦਲਣਾ ਮੁਮਕਿਨ ਹੈ? ਇਕ ਸੱਚੀ ਮਿਸਾਲ ਉੱਤੇ ਜ਼ਰਾ ਗੌਰ ਕਰੋ। ਮਾਰਟਿਨਇਹ ਤਾਂ ਸਿਰਫ਼ ਇਕ ਮਿਸਾਲ ਹੈ, ਪਰ ਸੰਸਾਰ ਭਰ ਵਿਚ ਲੱਖਾਂ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਕੇ ਕਠੋਰਤਾ ਛੱਡ ਦਿੱਤੀ ਹੈ। ਵਾਕਈ, ਤਬਦੀਲੀਆਂ ਕਰਨੀਆਂ ਮੁਮਕਿਨ ਹਨ।
ਬੇਰਹਿਮੀ ਦਾ ਅੰਤ ਨੇੜੇ ਹੈ
ਜਲਦੀ ਹੀ ਪਰਮੇਸ਼ੁਰ ਦੀ ਸਰਕਾਰ ਸਾਰੀ ਧਰਤੀ ਉੱਤੇ ਰਾਜ ਕਰੇਗੀ। ਇਸ ਰਾਜ ਦਾ ਹਾਕਮ ਰਹਿਮਦਿਲ ਯਿਸੂ ਮਸੀਹ ਹੈ। ਇਸ ਸਰਕਾਰ ਨੇ ਪਹਿਲਾਂ ਹੀ ਬੇਰਹਿਮੀ ਦੀ ਜੜ੍ਹ ਸ਼ਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਹੈ। ਹੁਣ ਜਲਦੀ ਹੀ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਆਪਣੇ ਸ਼ਾਂਤੀ-ਪਸੰਦ ਲੋਕਾਂ ਦੀਆਂ ਲੋੜਾਂ ਪੂਰੀਆਂ ਕਰੇਗਾ। (ਜ਼ਬੂਰਾਂ ਦੀ ਪੋਥੀ 37:10, 11; ਯਸਾਯਾਹ 11:2-5) ਪਰਮੇਸ਼ੁਰ ਦਾ ਰਾਜ ਸੰਸਾਰ ਦੀਆਂ ਸਮੱਸਿਆਵਾਂ ਦਾ ਇੱਕੋ ਇਕ ਹੱਲ ਹੈ। ਪਰ ਜਦੋਂ ਤਕ ਇਹ ਸਭ ਕੁਝ ਨਹੀਂ ਹੁੰਦਾ, ਉਦੋਂ ਤਕ ਸ਼ਾਇਦ ਤੁਹਾਡੇ ਉੱਤੇ ਜ਼ੁਲਮ ਹੋਵੇ। ਇਸ ਹਾਲਤ ਵਿਚ ਤੁਹਾਡਾ ਰਵੱਈਆ ਕੀ ਹੋਵੇਗਾ?
ਬੇਰਹਿਮੀ ਦਾ ਜਵਾਬ ਬੇਰਹਿਮੀ ਨਾਲ ਦੇ ਕੇ ਕਿਸੇ ਨੂੰ ਫ਼ਾਇਦਾ ਨਹੀਂ ਹੁੰਦਾ। ਇਸ ਦਾ ਅੰਜਾਮ ਹੋਰ ਵੀ ਬੇਰਹਿਮੀ ਹੋਵੇਗਾ। ਬਾਈਬਲ ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਤਾਕੀਦ ਕਰਦੀ ਹੈ ਜੋ ਆਪਣੇ ਸਮੇਂ ਤੇ ‘ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਯਿਰਮਿਯਾਹ 17:10) (“ਸਾਨੂੰ ਬੇਰਹਿਮੀ ਦਾ ਸਾਮ੍ਹਣਾ ਕਿੱਦਾਂ ਕਰਨਾ ਚਾਹੀਦਾ ਹੈ?” ਡੱਬੀ ਦੇਖੋ) ਇਹ ਸੱਚ ਹੈ ਕਿ ਤੁਹਾਨੂੰ ਬੇਰਹਿਮੀ ਕਰਕੇ ਦੁੱਖ ਝੱਲਣਾ ਪਵੇ ਕਿਉਂਕਿ ਬੁਰਾ ਸਮਾਂ ਕਿਸੇ ਉੱਤੇ ਵੀ ਆ ਸਕਦਾ ਹੈ। (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਪਰਮੇਸ਼ੁਰ ਕੋਲ ਇੰਨੀ ਤਾਕਤ ਹੈ ਕਿ ਉਹ ਬੇਰਹਿਮੀ ਕਰਕੇ ਸਾਨੂੰ ਹੋਏ ਨੁਕਸਾਨ ਨੂੰ ਪੂਰਾ ਕਰ ਸਕਦਾ ਹੈ, ਇੱਥੋਂ ਤਕ ਕਿ ਜੇ ਅਸੀਂ ਮਰ ਵੀ ਗਏ, ਤਾਂ ਉਹ ਸਾਨੂੰ ਮੁੜ ਜ਼ਿੰਦਾ ਕਰ ਸਕਦਾ ਹੈ! ਉਸ ਦਾ ਵਾਅਦਾ ਹੈ ਕਿ ਉਹ ਉਨ੍ਹਾਂ ਨੂੰ ਵੀ ਮੁੜ ਕੇ ਜ਼ਿੰਦਾ ਕਰੇਗਾ ਜੋ ਦੂਸਰਿਆਂ ਦੀ ਬੇਰਹਿਮੀ ਕਾਰਨ ਆਪਣੀਆਂ ਜਾਨਾਂ ਗੁਆ ਬੈਠੇ ਹਨ।—ਯੂਹੰਨਾ 5:28, 29.
ਬਦਲਾ ਦੇਵੇਗਾ।’ (ਭਾਵੇਂ ਸਾਡੇ ਵਿੱਚੋਂ ਕਿਸੇ ਨਾਲ ਵੀ ਬੇਰਹਿਮੀ ਹੁੰਦੀ ਹੈ, ਅਸੀਂ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਰੱਖ ਕੇ ਅਤੇ ਉਸ ਦੇ ਵਾਅਦਿਆਂ ਵਿਚ ਪੱਕੀ ਨਿਹਚਾ ਰੱਖ ਕੇ ਦਿਲਾਸਾ ਪਾ ਸਕਦੇ ਹਾਂ। ਸਾਰਾ ਨਾਂ ਦੀ ਇਕ ਔਰਤ ਦੀ ਮਿਸਾਲ ਉੱਤੇ ਗੌਰ ਕਰੋ ਜਿਸ ਨੇ ਆਪਣੇ ਪਤੀ ਤੋਂ ਬਿਨਾਂ ਆਪਣੇ ਦੋ ਪੁੱਤਰਾਂ ਦੀ ਪਰਵਰਿਸ਼ ਕੀਤੀ। ਉਸ ਦੀ ਮਿਹਨਤ ਸਦਕਾ ਉਨ੍ਹਾਂ ਨੇ ਚੰਗੀ ਤਾਲੀਮ ਵੀ ਹਾਸਲ ਕੀਤੀ। ਬੁਢਾਪੇ ਵਿਚ ਜਦੋਂ ਉਸ ਨੂੰ ਡਾਕਟਰੀ ਇਲਾਜ ਦੀ ਲੋੜ ਪਈ, ਤਾਂ ਦੋਵਾਂ ਮੁੰਡਿਆਂ ਨੇ ਖ਼ਰਚਾ ਝੱਲਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਦੀ ਕੋਈ ਕਦਰ ਨਹੀਂ ਪਾਈ। ਪਰ ਸਾਰਾ ਜੋ ਹੁਣ ਸਾਡੀ ਮਸੀਹੀ ਭੈਣ ਹੈ, ਨੇ ਕਿਹਾ: “ਮੇਰੇ ਦਿਲ ਤੇ ਸੱਟ ਤਾਂ ਜ਼ਰੂਰ ਵੱਜੀ, ਪਰ ਯਹੋਵਾਹ ਨੇ ਮੈਨੂੰ ਸੰਭਾਲ ਲਿਆ। ਯਹੋਵਾਹ ਮੈਨੂੰ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੁਆਰਾ ਬਹੁਤ ਸਹਾਰਾ ਦਿੰਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਉਹ ਸਿਰਫ਼ ਮੇਰੀਆਂ ਹੀ ਮੁਸ਼ਕਲਾਂ ਦੂਰ ਨਹੀਂ ਕਰੇਗਾ, ਸਗੋਂ ਉਨ੍ਹਾਂ ਸਾਰਿਆਂ ਦੀਆਂ ਮੁਸ਼ਕਲਾਂ ਵੀ ਦੂਰ ਕਰੇਗਾ ਜੋ ਉਸ ਦੀ ਸ਼ਕਤੀ ਉੱਤੇ ਭਰੋਸਾ ਰੱਖਦੇ ਹਨ ਤੇ ਉਸ ਦੇ ਹੁਕਮ ਪੂਰੇ ਕਰਦੇ ਹਨ।”
ਸਾਰਾ ਕਿਹੜੇ ਭੈਣਾਂ-ਭਰਾਵਾਂ ਦੀ ਗੱਲ ਕਰ ਰਹੀ ਹੈ? ਇਹ ਹਨ ਉਸ ਦੇ ਮਸੀਹੀ ਸਾਥੀ, ਯਹੋਵਾਹ ਦੇ ਗਵਾਹ। ਯਹੋਵਾਹ ਦੇ ਗਵਾਹਾਂ ਦਾ ਭਾਈਚਾਰਾ ਵਿਸ਼ਵ-ਵਿਆਪੀ ਹੈ ਤੇ ਉਹ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਹੁਣ ਜਲਦੀ ਹੀ ਬੇਰਹਿਮੀ ਦਾ ਅੰਤ ਹੋਣ ਵਾਲਾ ਹੈ। (1 ਪਤਰਸ 2:17) ਨਾ ਸ਼ਤਾਨ ਤੇ ਨਾ ਬੇਰਹਿਮ ਲੋਕ ਬਚੇ ਰਹਿਣਗੇ। ਇਹ ਬੇਰਹਿਮੀ ਦਾ ਯੁੱਗ ਜ਼ਰੂਰ ਖ਼ਤਮ ਹੋ ਜਾਵੇਗਾ। ਕਿਉਂ ਨਾ ਤੁਸੀਂ ਯਹੋਵਾਹ ਦੇ ਗਵਾਹਾਂ ਨੂੰ ਮਿਲ ਕੇ ਇਸ ਉਮੀਦ ਬਾਰੇ ਹੋਰ ਜਾਣਕਾਰੀ ਲਓ?
[ਫੁਟਨੋਟ]
^ ਪੈਰਾ 16 ਪਰਮੇਸ਼ੁਰ ਦੇ ਗੁਣਾਂ ਅਤੇ ਉਸ ਦੀ ਸ਼ਖ਼ਸੀਅਤ ਦਾ ਡੂੰਘਾ ਅਧਿਐਨ ਕਰਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਯਹੋਵਾਹ ਦੇ ਨੇੜੇ ਰਹੋ ਦੇਖੋ।
^ ਪੈਰਾ 17 ਕੁਝ ਨਾਂ ਬਦਲ ਦਿੱਤੇ ਗਏ ਹਨ।
[ਸਫ਼ਾ 6 ਉੱਤੇ ਡੱਬੀ]
ਸਾਨੂੰ ਬੇਰਹਿਮੀ ਦਾ ਸਾਮ੍ਹਣਾ ਕਿੱਦਾਂ ਕਰਨਾ ਚਾਹੀਦਾ ਹੈ?
ਬਾਈਬਲ ਸਾਨੂੰ ਬੇਰਹਿਮੀ ਦਾ ਸਾਮ੍ਹਣਾ ਕਰਨ ਲਈ ਚੰਗੀ ਸਲਾਹ ਦਿੰਦੀ ਹੈ। ਜ਼ਰਾ ਧਿਆਨ ਦਿਓ ਕਿ ਤੁਸੀਂ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹੋ:
“ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਵੱਟਾ ਲਵਾਂਗਾ, ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ।”—ਕਹਾਉਤਾਂ 20:22.
“ਜੇ ਕਰ ਤੂੰ . . . ਗਰੀਬਾਂ ਉੱਤੇ ਅਨ੍ਹੇਰ ਅਤੇ ਨਿਆਉਂ ਅਰ ਸਚਿਆਈ ਦਾ ਡਾਢਾ ਵਿਗਾੜ ਵੇਖੇਂ ਤਾਂ ਉਸ ਗੱਲ ਉੱਤੇ ਅਚਰਜ ਨਾ ਹੋ ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ ਤੱਕਦਾ ਹੈ ਅਤੇ ਓਹਨਾਂ ਉੱਤੇ ਵੀ ਮਹਾਨ ਹੈ।”—ਉਪਦੇਸ਼ਕ ਦੀ ਪੋਥੀ 5:8.
“ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।”—ਮੱਤੀ 5:5.
“ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12.
“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ। ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ [ਯਹੋਵਾਹ] ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।”—ਰੋਮੀਆਂ 12:17-19.
“ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। . . . ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।”—1 ਪਤਰਸ 2:21-23.
[ਸਫ਼ਾ 7 ਉੱਤੇ ਤਸਵੀਰਾਂ]
ਯਹੋਵਾਹ ਨੇ ਕਈਆਂ ਨੂੰ ਬੇਰਹਿਮੀ ਛੱਡ ਦੇਣੀ ਸਿਖਾਈ ਹੈ