Skip to content

Skip to table of contents

ਮੌਸਮ ਨਾਲੋਂ ਜ਼ਿਆਦਾ ਜ਼ਰੂਰੀ ਹੈ ਸਾਡਾ ਭਵਿੱਖ

ਮੌਸਮ ਨਾਲੋਂ ਜ਼ਿਆਦਾ ਜ਼ਰੂਰੀ ਹੈ ਸਾਡਾ ਭਵਿੱਖ

ਮੌਸਮ ਨਾਲੋਂ ਜ਼ਿਆਦਾ ਜ਼ਰੂਰੀ ਹੈ ਸਾਡਾ ਭਵਿੱਖ

ਤਕਰੀਬਨ ਸਾਰਿਆਂ ਦੇਸ਼ਾਂ ਵਿਚ ਮੌਸਮ ਬਾਰੇ ਕਹਾਵਤਾਂ ਹਨ। ਮਿਸਾਲ ਲਈ, ਕੁਝ ਦੇਸ਼ਾਂ ਵਿਚ ਸੂਰਜ ਡੁੱਬਣ ਵੇਲੇ ਲੋਕ ਕਹਿੰਦੇ ਹਨ, ‘ਮੌਸਮ ਚੰਗਾ ਹੋਵੇਗਾ ਕਿਉਂਕਿ ਆਸਮਾਨ ਲਾਲ ਹੈ।’ ਪਰ ਜੇ ਸਵੇਰ ਨੂੰ ਆਸਮਾਨ ਲਾਲ ਹੋਵੇ, ਤਾਂ ਉਹ ਕਹਿੰਦੇ ਹਨ ‘ਅੱਜ ਮੌਸਮ ਖ਼ਰਾਬ ਹੋਵੇਗਾ।’ ਮੌਸਮ-ਵਿਗਿਆਨੀਆਂ ਅਨੁਸਾਰ ਮੌਸਮ ਬਾਰੇ ਇਹ ਪੁਰਾਣੀ ਕਹਾਵਤ ਸੱਚ ਸਾਬਤ ਹੋ ਸਕਦੀ ਹੈ।

ਯਿਸੂ ਦੇ ਜ਼ਮਾਨੇ ਵਿਚ ਵੀ ਲੋਕ ਆਕਾਸ਼ ਵਿਚ ਨਿਸ਼ਾਨੀਆਂ ਦੇਖ ਕੇ ਮੌਸਮ ਦਾ ਅੰਦਾਜ਼ਾ ਲਗਾਇਆ ਕਰਦੇ  ਸਨ। ਯਿਸੂ ਨੇ ਕੁਝ ਯਹੂਦੀਆਂ ਨੂੰ ਕਿਹਾ: “ਸੰਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਊ ਕਿਉਂਕਿ ਅਕਾਸ਼ ਲਾਲ ਹੈ। ਅਤੇ ਸਵੇਰ ਨੂੰ ਆਖਦੇ ਹੋ, ਅੱਜ ਅਨ੍ਹੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸੱਕਦੇ।”—ਮੱਤੀ 16:2, 3.

ਇਹ “ਸਮਿਆਂ ਦੇ ਨਿਸ਼ਾਨ” ਕੀ ਸਨ? ਇਹ ਉਹ ਅਨੇਕ ਨਿਸ਼ਾਨੀਆਂ ਸਨ ਜਿਨ੍ਹਾਂ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਯਿਸੂ ਹੀ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਮਸੀਹਾ ਸੀ। ਯਿਸੂ ਨੇ ਆਪਣੇ ਕੰਮਾਂ ਰਾਹੀਂ ਮਸੀਹਾ ਹੋਣ ਦਾ ਪੱਕਾ ਸਬੂਤ ਦਿੱਤਾ ਸੀ। ਲੇਕਿਨ ਜ਼ਿਆਦਾਤਰ ਯਹੂਦੀਆਂ ਨੇ ਇਨ੍ਹਾਂ ਨਿਸ਼ਾਨੀਆਂ ਨੂੰ ਨਜ਼ਰਅੰਦਾਜ਼ ਕਰ ਕੇ ਯਿਸੂ ਨੂੰ ਮਸੀਹਾ ਵਜੋਂ ਕਬੂਲ ਨਹੀਂ ਕੀਤਾ। ਮਸੀਹਾ ਦੀ ਪਛਾਣ ਕਰਨੀ ਮੌਸਮ ਜਾਣਨ ਨਾਲੋਂ ਜ਼ਿਆਦਾ ਜ਼ਰੂਰੀ ਸੀ।

ਅੱਜ ਵੀ ਕੁਝ ਅਜਿਹੀਆਂ ਨਿਸ਼ਾਨੀਆਂ ਹਨ ਜੋ ਮੌਸਮ ਦੀਆਂ ਨਿਸ਼ਾਨੀਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਣ ਹਨ। ਯਿਸੂ ਨੇ ਦੱਸਿਆ ਸੀ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਹੋਵੇਗਾ ਅਤੇ ਇਕ ਸ਼ਾਨਦਾਰ ਨਵੀਂ ਦੁਨੀਆਂ ਆਵੇਗੀ। ਉਸ ਨੇ ਦੱਸਿਆ ਸੀ ਕਿ ਧਰਤੀ ਉੱਤੇ ਅਨੇਕ ਘਟਨਾਵਾਂ ਵਾਪਰਨਗੀਆਂ ਜਿਨ੍ਹਾਂ ਤੋਂ ਸਾਫ਼ ਜ਼ਾਹਰ ਹੋਵੇਗਾ ਕਿ ਇਹ ਸ਼ਾਨਦਾਰ ਸਮਾਂ ਕਦ ਆਵੇਗਾ। ਮਿਸਾਲ ਲਈ, ਉਸ ਨੇ ਥਾਂ-ਥਾਂ ਲੜਾਈਆਂ ਹੋਣ ਅਤੇ ਕਾਲ ਪੈਣ ਬਾਰੇ ਗੱਲ ਕੀਤੀ ਸੀ। ਲੇਕਿਨ, ਯਿਸੂ ਨੇ ਇਹ ਵੀ ਕਿਹਾ ਸੀ ਕਿ ਜਦ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋਗੇ, ਤਦ ਤੁਸੀਂ ਜਾਣੋਗੇ ਕਿ ਬਹੁਤ ਜਲਦ ਪਰਮੇਸ਼ੁਰ ਦੁਨਿਆਵੀ ਮਾਮਲਿਆਂ ਵਿਚ ਦਖ਼ਲ ਦੇਣ ਵਾਲਾ ਹੈ ਜਿਸ ਤੋਂ ਬਾਅਦ ਉਹ ਸੁਖ-ਸ਼ਾਂਤੀ ਲਿਆਵੇਗਾ।—ਮੱਤੀ 24:3-21.

ਕੀ ਤੁਸੀਂ “ਸਮਿਆਂ ਦੇ ਨਿਸ਼ਾਨ” ਦੇਖ ਸਕਦੇ ਹੋ?