Skip to content

Skip to table of contents

“ਰੱਬਾ, ਤੂੰ ਕੁਝ ਕੀਤਾ ਕਿਉਂ ਨਹੀਂ?”

“ਰੱਬਾ, ਤੂੰ ਕੁਝ ਕੀਤਾ ਕਿਉਂ ਨਹੀਂ?”

“ਰੱਬਾ, ਤੂੰ ਕੁਝ ਕੀਤਾ ਕਿਉਂ ਨਹੀਂ?”

ਪੋਪ ਬੈਨੇਡਿਕਟ ਸੋਲ੍ਹਵੇਂ ਨੇ ਇਹ ਸ਼ਬਦ ਉਦੋਂ ਕਹੇ ਸਨ ਜਦੋਂ ਉਹ 28 ਮਈ 2006 ਨੂੰ ਪੋਲੈਂਡ ਵਿਚ ਆਉਸ਼ਵਿਟਸ ਨਜ਼ਰਬੰਦੀ-ਕੈਂਪ ਨੂੰ ਦੇਖਣ ਗਿਆ ਸੀ। ਇੱਥੇ ਨਾਜ਼ੀਆਂ ਨੇ ਹਜ਼ਾਰਾਂ ਹੀ ਯਹੂਦੀਆਂ ਅਤੇ ਹੋਰਨਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਅੱਗੇ ਪੋਪ ਨੇ ਕਿਹਾ: “ਇਸ ਜਗ੍ਹਾ ਨੂੰ ਦੇਖ ਕੇ ਮਨ ਵਿਚ ਕਈ ਸਵਾਲ ਖੜ੍ਹੇ ਹੁੰਦੇ ਹਨ। ਇਹ ਸਵਾਲ ਵਾਰ-ਵਾਰ ਮਨ ਵਿਚ ਆਉਂਦੇ ਹਨ: ਉਨ੍ਹਾਂ ਦਿਨਾਂ ਵਿਚ ਰੱਬ ਕਿੱਥੇ ਸੀ? ਉਹ ਚੁੱਪ ਕਿਉਂ ਰਿਹਾ? ਉਸ ਨੇ ਇਹ ਖ਼ੂਨ-ਖ਼ਰਾਬਾ ਕਿਉਂ ਹੋਣ ਦਿੱਤਾ? . . . ਸਾਨੂੰ ਬਾਕਾਇਦਾ ਪਰ ਨਿਮਰਤਾ ਨਾਲ ਰੱਬ ਅੱਗੇ ਦੁਹਾਈ ਦਿੰਦੇ ਰਹਿਣਾ ਚਾਹੀਦਾ ਹੈ: ਰੱਬਾ ਕੁਝ ਕਰ! ਆਪਣੀ ਸ੍ਰਿਸ਼ਟੀ ਨੂੰ ਨਾ ਭੁੱਲ!”

ਪੋਪ ਦੇ ਭਾਸ਼ਣ ਦਾ ਲੋਕਾਂ ਤੇ ਵੱਖੋ-ਵੱਖਰਾ ਅਸਰ ਹੋਇਆ। ਕੁਝ ਲੋਕਾਂ ਨੂੰ ਲੱਗਾ ਕਿ ਪੋਪ ਨੇ ਜਾਣ-ਬੁੱਝ ਕੇ ਕੁਝ ਗੱਲਾਂ ਟਾਲ ਦਿੱਤੀਆਂ ਜਿਵੇਂ ਆਉਸ਼ਵਿਟਸ ਵਿਚ ਯਹੂਦੀਆਂ ਪ੍ਰਤੀ ਨਾਜ਼ੀਆਂ ਦੁਆਰਾ ਕੀਤੀ ਨਫ਼ਰਤ। ਹੋਰਨਾਂ ਨੇ ਪੋਪ ਬੈਨੇਡਿਕਟ ਦੇ ਲਫ਼ਜ਼ਾਂ ਤੋਂ ਸਮਝਿਆ ਕਿ ਉਹ ਆਪਣੇ ਤੋਂ ਪਹਿਲਾਂ ਦੇ ਪੋਪ ਯਾਨੀ ਪੋਪ ਜੌਨ ਪੌਲ ਦੂਜੇ ਦੀ ਨਿੰਦਿਆ ਕਰ ਰਿਹਾ ਸੀ ਕਿਉਂਕਿ ਉਸ ਪੋਪ ਨੇ ਚਰਚ ਦੀਆਂ ਗ਼ਲਤੀਆਂ ਵਾਸਤੇ ਮਾਫ਼ੀ ਮੰਗੀ ਸੀ। ਇਕ ਕੈਥੋਲਿਕ ਪੱਤਰਕਾਰ ਫੀਲੀਪੋ ਜੈੱਨਟੀਲੋਨੀ ਨੇ ਕਿਹਾ: “ਜਾਇਜ਼ ਤੌਰ ਤੇ ਕਈ ਲੋਕਾਂ ਨੇ ਇਹ ਮੁਸ਼ਕਲ ਸਵਾਲ (ਪਰਮੇਸ਼ੁਰ ਕਿੱਥੇ ਸੀ?) ਪੁੱਛਣ ਦੀ ਬਜਾਇ ਇਸ ਸਵਾਲ ਦਾ ਜਵਾਬ ਜਾਣਨ ਦੀ ਮੰਗ ਕੀਤੀ ਕਿ ਉਦੋਂ ਉਸ ਸਮੇਂ ਦਾ ਪੋਪ ਪਾਇਸ ਬਾਰ੍ਹਵਾਂ ਕਿੱਥੇ ਸੀ?” ਇਹ ਲੋਕ ਕਹਿ ਰਹੇ ਸਨ ਕਿ ਨਾਜ਼ੀਆਂ ਵੱਲੋਂ ਕੀਤੇ ਜਾ ਰਹੇ ਸਰਬਨਾਸ਼ ਸਮੇਂ ਪੋਪ ਪਾਇਸ ਬਾਰ੍ਹਵਾਂ ਚੁੱਪ ਕਿਉਂ ਰਿਹਾ।

ਇਸ ਸਰਬਨਾਸ਼ ਅਤੇ ਮਨੁੱਖੀ ਇਤਿਹਾਸ ਦੌਰਾਨ ਕੀਤੇ ਗਏ ਸਭ ਅਤਿਆਚਾਰਾਂ ਤੋਂ ਇਹੀ ਸਾਬਤ ਹੁੰਦਾ ਹੈ ਕਿ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਇਸ ਤੋਂ ਇਲਾਵਾ, ਸਾਡਾ ਸਿਰਜਣਹਾਰ ਹੋ ਰਹੇ ਇੰਨੇ ਅਤਿਆਚਾਰਾਂ ਨੂੰ ਦੇਖ ਕੇ ਚੁੱਪ ਨਹੀਂ ਹੈ। ਬਾਈਬਲ ਵਿਚ ਉਸ ਨੇ ਸਾਨੂੰ ਦੱਸਿਆ ਹੈ ਕਿ ਉਸ ਨੇ ਬੁਰਾਈ ਨੂੰ ਅਜੇ ਤਕ ਖ਼ਤਮ ਕਿਉਂ ਨਹੀਂ ਕੀਤਾ। ਪਰਮੇਸ਼ੁਰ ਨੇ ਸਾਨੂੰ ਇਹ ਵੀ ਭਰੋਸਾ ਦਿਵਾਇਆ ਹੈ ਕਿ ਉਹ ਇਨਸਾਨਾਂ ਨੂੰ ਭੁੱਲਿਆ ਨਹੀਂ। ਉਸ ਨੇ ਇਨਸਾਨ ਨੂੰ ਹਕੂਮਤ ਕਰਨ ਦਾ ਜੋ ਸਮਾਂ ਦਿੱਤਾ ਹੈ, ਉਸ ਨੂੰ ਉਹ ਜਲਦੀ ਹੀ ਖ਼ਤਮ ਕਰਨ ਵਾਲਾ ਹੈ। (ਯਿਰਮਿਯਾਹ 10:23) ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਪਰਮੇਸ਼ੁਰ ਸਾਡੇ ਲਈ ਕੀ ਮਕਸਦ ਰੱਖਦਾ ਹੈ? ਯਹੋਵਾਹ ਦੇ ਗਵਾਹ ਬਾਈਬਲ ਦੀ ਮਦਦ ਨਾਲ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ ਜੋ ਪੋਪ ਬੈਨੇਡਿਕਟ ਸੋਲ੍ਹਵੇਂ ਨੇ ਪੁੱਛੇ ਸਨ।

[ਸਫ਼ਾ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Oświęcim Museum