Skip to content

Skip to table of contents

ਕੀ ਲੋਕ ਦੁਸ਼ਟਤਾ ਦੀ ਹੱਦ ਪਾਰ ਕਰ ਚੁੱਕੇ ਹਨ?

ਕੀ ਲੋਕ ਦੁਸ਼ਟਤਾ ਦੀ ਹੱਦ ਪਾਰ ਕਰ ਚੁੱਕੇ ਹਨ?

ਕੀ ਲੋਕ ਦੁਸ਼ਟਤਾ ਦੀ ਹੱਦ ਪਾਰ ਕਰ ਚੁੱਕੇ ਹਨ?

ਇਕ ਛੋਟਾ ਮੁੰਡਾ ਖੇਤ ਵਿਚ ਪਈ ਇਕ ਚੀਜ਼ ਦੇਖ ਕੇ ਉਸ ਨੂੰ ਜਾ ਕੇ ਚੁੱਕ ਲੈਂਦਾ ਹੈ। ਇਹ ਚੀਜ਼ ਬਾਰੂਦੀ ਸੁਰੰਗ ਹੈ ਜੋ ਫੁੱਟ ਕੇ ਉਸ ਮੁੰਡੇ ਨੂੰ ਅੰਨ੍ਹਾ ਅਤੇ ਅਪਾਹਜ ਕਰ ਦਿੰਦੀ ਹੈ। ਇਕ ਮਾਂ ਆਪਣੇ ਨਵ-ਜੰਮੇ ਬੱਚੇ ਨੂੰ ਸੜਕ ਦੇ ਕੰਢੇ ਤੇ ਕੂੜੇ ਵਿਚ ਛੱਡ ਦਿੰਦੀ ਹੈ। ਇਕ ਆਦਮੀ ਜਿਸ ਨੂੰ ਨੌਕਰੀਓਂ ਕੱਢਿਆ ਜਾਂਦਾ ਹੈ, ਦਫ਼ਤਰ ਵਾਪਸ ਜਾ ਕੇ ਜਿਸ-ਜਿਸ ਨੂੰ ਦੇਖਦਾ ਹੈ ਉਸ ਨੂੰ ਗੋਲੀ ਮਾਰ ਦਿੰਦਾ ਹੈ। ਬਾਅਦ ਵਿਚ ਉਹ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੰਦਾ ਹੈ। ਇਕ ਇੱਜ਼ਤਦਾਰ ਆਦਮੀ ਮਾਸੂਮ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ।

ਦੁੱਖ ਦੀ ਗੱਲ ਹੈ ਕਿ ਅੱਜ-ਕੱਲ੍ਹ ਅਜਿਹੀਆਂ ਖ਼ਬਰਾਂ ਆਮ ਬਣ ਗਈਆਂ ਹਨ। ਪਰ ਕਈ ਵਾਰ ਨਸਲੀ ਕਤਲਾਮ, ਖ਼ੂਨ-ਖ਼ਰਾਬੇ ਅਤੇ ਆਤੰਕਵਾਦ ਦੀਆਂ ਰਿਪੋਰਟਾਂ ਦੇ ਮੁਕਾਬਲੇ ਵਿਚ ਇਨ੍ਹਾਂ ਖ਼ਬਰਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। 20ਵੀਂ ਸਦੀ ਬਾਰੇ ਇਕ ਅਖ਼ਬਾਰ ਨੇ ਕਿਹਾ: “ਇਸ ਸਦੀ ਦੀ ਦੁਸ਼ਟਤਾ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਇਸ ਸਦੀ ਵਿਚ ਸ਼ਤਾਨ ਦਾ ਰਾਜ ਚੱਲਿਆ ਸੀ। ਹੋਰ ਕਿਸੇ ਵੀ ਸਦੀ ਵਿਚ ਲੋਕ ਜਾਤ, ਧਰਮ ਜਾਂ ਊਚ-ਨੀਚ ਦੇ ਕਾਰਨ ਲੱਖਾਂ ਲੋਕਾਂ ਦੀ ਹੱਤਿਆ ਕਰਨ ਤੇ ਇੰਨੇ ਤੁਲੇ ਹੋਏ ਨਹੀਂ ਸਨ।”

ਇਸ ਦੇ ਨਾਲ-ਨਾਲ ਲੋਕ ਹਵਾ ਨੂੰ ਗੰਦਾ ਕਰ ਰਹੇ ਹਨ, ਧਰਤੀ ਉੱਤੇ ਪ੍ਰਦੂਸ਼ਣ ਫੈਲਾ ਰਹੇ ਹਨ ਅਤੇ ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਇਸ ਤੋਂ ਇਲਾਵਾ ਇਨਸਾਨਾਂ ਦੇ ਕੰਮਾਂ ਕਰਕੇ ਕਈ ਜਾਨਵਰਾਂ ਦੀ ਗਿਣਤੀ ਵੀ ਘੱਟਦੀ ਜਾ ਰਹੀ ਹੈ। ਕੀ ਇਨਸਾਨ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਦੁਨੀਆਂ ਨੂੰ ਸੁਧਾਰ ਸਕਦੇ ਹਨ? ਜਾਂ ਕੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਮੁਮਕਿਨ ਨੂੰ ਮੁਮਕਿਨ ਕਰਨ ਦੇ ਬਰਾਬਰ ਹਨ? ਦੁਸ਼ਟਤਾ ਦੇ ਵਿਸ਼ੇ ਉੱਤੇ ਬਹੁਤ ਕੁਝ ਲਿਖਣ ਵਾਲੇ ਇਕ ਪ੍ਰੋਫ਼ੈਸਰ ਨੇ ਕਿਹਾ: “ਮੇਰੀ ਖ਼ਾਹਸ਼ ਇਹੀ ਰਹੀ ਹੈ ਕਿ ਮੈਂ ਦੁਨੀਆਂ ਨੂੰ ਬਿਹਤਰ ਬਣਾਵਾਂ, ਕੋਈ ਚੰਗਾ ਕੰਮ ਕਰਾਂ। ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਦੁਨੀਆਂ ਜ਼ਰਾ ਨਹੀਂ ਬਦਲੀ।” ਸ਼ਾਇਦ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋਵੇ।

ਇਹ ਦੁਨੀਆਂ ਇਕ ਸਮੁੰਦਰੀ ਜਹਾਜ਼ ਵਾਂਗ ਹੈ ਜੋ ਤੂਫ਼ਾਨ ਵੱਲ ਵਧ ਰਿਹਾ ਹੈ। ਦਿਨ-ਬ-ਦਿਨ ਤੂਫ਼ਾਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਭਾਵੇਂ ਕਿ ਕੋਈ ਵੀ ਤੂਫ਼ਾਨ ਵੱਲ ਜਾਣਾ ਨਹੀਂ ਚਾਹੁੰਦਾ, ਪਰ ਜਹਾਜ਼ ਨੂੰ ਮੋੜਨ ਦੀ ਹਰ ਕੋਸ਼ਿਸ਼ ਅਸਫ਼ਲ ਰਹਿੰਦੀ ਹੈ। ਜਹਾਜ਼ ਤੂਫ਼ਾਨ ਵਿਚ ਡੱਕੋ-ਡੋਲੇ ਖਾਣ ਲੱਗਦਾ ਹੈ, ਪਰ ਹੁਣ ਉਸ ਨੂੰ ਬਚਾਉਣ ਲਈ ਕੋਈ ਕੁਝ ਨਹੀਂ ਕਰ ਸਕਦਾ।

ਕੁਝ ਹੱਦ ਤਕ ਇਨਸਾਨਾਂ ਦੇ ਪਾਪੀ ਹੋਣ ਕਰਕੇ ਦੁਨੀਆਂ ਦੀ ਹਾਲਾਤ ਵਿਗੜਦੀ ਜਾ ਰਹੀ ਹੈ। (ਰੋਮੀਆਂ 3:23) ਪਰ ਦੁਨੀਆਂ ਵਿਚ ਦੁਸ਼ਟਤਾ ਇੰਨੀ ਫੈਲੀ ਹੋਈ ਹੈ ਅਤੇ ਲੋਕਾਂ ਉੱਤੇ ਇੰਨਾ ਕਹਿਰ ਢਾਹ ਰਹੀ ਹੈ ਕਿ ਲੱਗਦਾ ਨਹੀਂ ਕਿ ਸਿਰਫ਼ ਇਨਸਾਨ ਇਸ ਲਈ ਜ਼ਿੰਮੇਵਾਰ ਹਨ। ਕੀ ਇਹ ਹੋ ਸਕਦਾ ਹੈ ਕਿ ਦੁਸ਼ਟਤਾ ਦੇ ਪਿੱਛੇ ਕਿਸੇ ਹੋਰ ਦਾ ਹੱਥ ਹੈ? ਇਹ ਕੌਣ ਹੋ ਸਕਦਾ ਹੈ ਅਤੇ ਅਸੀਂ ਉਸ ਤੋਂ ਕਿਵੇਂ ਬਚ ਸਕਦੇ ਹਾਂ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Heldur Netocny/Panos Pictures