“ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ?”
“ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ?”
ਇਸ ਸਵਾਲ ਨੇ ਮੱਧ ਏਸ਼ੀਆ ਦੇ ਦੱਖਣ-ਪੱਛਮੀ ਹਿੱਸੇ ਵਿਚ ਰਹਿੰਦੀ ਇਕ ਤੀਵੀਂ ਦੀ ਦਿਲਚਸਪੀ ਜਗਾਈ। ਇਹ ਸਵਾਲ 22 ਜਨਵਰੀ 2004 ਦੇ ਜਾਗਰੂਕ ਬਣੋ! ਰਸਾਲੇ ਦੇ ਕਵਰ ਉੱਤੇ ਛਪਿਆ ਸੀ। ਇਸ ਤੀਵੀਂ ਨੇ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖਿਆ: “ਤੁਹਾਡੇ ਰਸਾਲੇ ਨੇ ਸ਼ੁਰੂ ਤੋਂ ਹੀ ਮੇਰਾ ਧਿਆਨ ਖਿੱਚਿਆ ਹੈ ਜਿਸ ਕਰਕੇ ਮੈਂ ਇਸ ਨੂੰ ਬਾਕਾਇਦਾ ਪੜ੍ਹਦੀ ਹਾਂ। ਇਸ ਨੇ ਨੈਤਿਕ ਕਦਰਾਂ-ਕੀਮਤਾਂ ਦੀ ਅਹਿਮੀਅਤ ਨੂੰ ਸਮਝਣ ਵਿਚ ਮੇਰੀ ਮਦਦ ਕੀਤੀ ਹੈ। ਜ਼ਿੰਦਗੀ ਬਾਰੇ ਮੇਰਾ ਨਜ਼ਰੀਆ ਆਸ਼ਾਵਾਦੀ ਹੁੰਦਾ ਜਾ ਰਿਹਾ ਹੈ। ਮੈਂ ਹਰ ਕਿਸੇ ਨੂੰ ਦੱਸਦੀ ਹਾਂ ਕਿ ਆਪਣੇ ਪਰਮੇਸ਼ੁਰ ਬਾਰੇ ਗਿਆਨ ਹਾਸਲ ਕਰ ਕੇ ਮੈਨੂੰ ਕਿੰਨੀ ਸ਼ਾਂਤੀ ਮਿਲੀ ਹੈ।”
ਬਹੁਤ ਸਾਰੀਆਂ ਥਾਵਾਂ ਤੇ, ਇੱਥੋਂ ਤਕ ਕਿ “ਧਰਤੀ ਦੇ ਬੰਨੇ ਤੀਕੁਰ” ਰਹਿੰਦੇ ਲੋਕ ਪਰਮੇਸ਼ੁਰ ਦੇ ਨਾਂ ਯਹੋਵਾਹ ਤੋਂ ਜਾਣੂ ਹੋ ਰਹੇ ਹਨ। (ਰਸੂਲਾਂ ਦੇ ਕਰਤੱਬ 1:8) ਮਿਸਾਲ ਲਈ, ਟਰਕਮੈਨ ਭਾਸ਼ਾ ਦੀ ਬਾਈਬਲ ਵਿਚ ਇਹ ਨਾਂ ਯੇਹੋਵਾ ਦਿੱਤਾ ਗਿਆ ਹੈ। ਜ਼ਬੂਰ 8:1 ਵਿਚ ਅਸੀਂ ਪੜ੍ਹਦੇ ਹਾਂ: “ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ!”
ਯਹੋਵਾਹ ਪਰਮੇਸ਼ੁਰ ਬਾਰੇ ਹੋਰ ਜ਼ਿਆਦਾ ਜਾਣਨ ਲਈ ਤੁਸੀਂ ਕਿਸੇ ਯਹੋਵਾਹ ਦੇ ਗਵਾਹ ਤੋਂ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਮੰਗ ਸਕਦੇ ਹੋ।