Skip to content

Skip to table of contents

ਰੂਸੀ ਸੰਗੀਤ ਵਿਚ ਪਰਮੇਸ਼ੁਰ ਦਾ ਨਾਂ

ਰੂਸੀ ਸੰਗੀਤ ਵਿਚ ਪਰਮੇਸ਼ੁਰ ਦਾ ਨਾਂ

ਰੂਸੀ ਸੰਗੀਤ ਵਿਚ ਪਰਮੇਸ਼ੁਰ ਦਾ ਨਾਂ

ਸੰਨ 1877 ਵਿਚ ਰੂਸੀ ਸੰਗੀਤਕਾਰ ਮੋਡੈਸਟ ਮੁਸੌਰਗਸਕੀ ਨੇ ਬਾਈਬਲ ਵਿਚ ਜ਼ਿਕਰ ਕੀਤੇ ਹੋਏ ਦੇਸ਼ਾਂ ਤੇ ਆਧਾਰਿਤ ਇਕ ਭਜਨ ਲਿਖਿਆ। ਉਸ ਨੇ ਆਪਣੇ ਇਕ ਦੋਸਤ ਨੂੰ ਖਤ ਵਿਚ ਦੱਸਿਆ: ‘ਮੈਂ ਇਕ ਭਜਨ ਲਿਖਿਆ ਹੈ ਜੋ ਪੂਰੀ ਤਰ੍ਹਾਂ ਬਾਈਬਲ ਤੇ ਆਧਾਰਿਤ ਹੈ ਤੇ ਇਸ ਵਿਚ “ਯਹੋਸ਼ੁਆ” ਦੀਆਂ ਜਿੱਤਾਂ ਦਾ ਵੀ ਵਰਣਨ ਕੀਤਾ ਹੈ ਜੋ ਉਸ ਨੇ ਕਨਾਨ ਦੇਸ਼ ਵਿਚ ਹਾਸਲ ਕੀਤੀਆਂ ਸਨ।’ ਉਸ ਨੇ ਕਈ ਹੋਰ ਗੀਤ ਵੀ ਲਿਖੇ ਸਨ। ਉਨ੍ਹਾਂ ਵਿੱਚੋਂ ਇਕ ਦਾ ਵਿਸ਼ਾ ਸੀ “ਸਨਹੇਰੀਬ ਦਾ ਨਾਸ਼।” ਇਨ੍ਹਾਂ ਗੀਤਾਂ ਵਿਚ ਮੁਸੌਰਗਸਕੀ ਨੇ ਬਾਈਬਲ ਦੇ ਕਈ ਵਿਸ਼ਿਆਂ ਅਤੇ ਬਾਈਬਲ ਵਿਚ ਜ਼ਿਕਰ ਕੀਤੇ ਗਏ ਵਿਅਕਤੀਆਂ ਬਾਰੇ ਲਿਖਿਆ ਸੀ।

ਬੜੀ ਦਿਲਚਸਪੀ ਦੀ ਗੱਲ ਹੈ ਕਿ ਮੁਸੌਰਗਸਕੀ ਨੇ “ਯਹੋਸ਼ੁਆ” ਅਤੇ 1874 ਵਿਚ ਲਿਖੇ “ਸਨਹੇਰੀਬ ਦਾ ਨਾਸ਼” ਨਾਂ ਦੇ ਭਜਨਾਂ ਵਿਚ ਰੂਸੀ ਭਾਸ਼ਾ ਵਿਚ ਪਰਮੇਸ਼ੁਰ ਦਾ ਨਾਂ ਦਰਜ ਕੀਤਾ। ਇਹ ਨਾਂ ਚਾਰ ਇਬਰਾਨੀ ਅੱਖਰਾਂ יהוה (ਯਹਵਹ) ਦੁਆਰਾ ਦਰਸਾਇਆ ਜਾਂਦਾ ਹੈ ਅਤੇ ਬਾਈਬਲ ਵਿਚ ਤਕਰੀਬਨ 7,000 ਵਾਰ ਆਉਂਦਾ ਹੈ।

ਮੁਸੌਰਗਸਕੀ ਦੇ ਇਨ੍ਹਾਂ ਗੀਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਰੂਸੀ ਲੋਕਾਂ ਨੂੰ 20ਵੀਂ ਸਦੀ ਤੋਂ ਕਾਫ਼ੀ ਸਮਾਂ ਪਹਿਲਾਂ ਪਤਾ ਸੀ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਇਹ ਕਿੰਨਾ ਢੁਕਵਾਂ ਹੈ ਕਿਉਂਕਿ ਯਹੋਵਾਹ ਨੇ ਖ਼ੁਦ ਮੂਸਾ ਨੂੰ ਕਿਹਾ ਸੀ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।”—ਕੂਚ 3:15.

[ਸਫ਼ਾ 32 ਉੱਤੇ ਤਸਵੀਰ]

1913 ਵਿਚ ਸੇਂਟ ਪੀਟਰਜ਼ਬਰਗ ਵਿਚ ਸੰਗੀਤ-ਭਵਨ ਜਿੱਥੇ ਮੁਸੌਰਗਸਕੀ ਦੀ ਸੰਗੀਤ-ਰਚਨਾ ਰੱਖੀ ਗਈ ਹੈ

[ਸਫ਼ਾ 32 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Sheet music: The Scientific Music Library of the Saint-Petersburg State Conservatory named after N.A. Rimsky-Korsakov; street scene: National Library of Russia, St. Petersburg