Skip to content

Skip to table of contents

ਰੱਬ ਬੁਰਾਈ ਕਿਉਂ ਹੋਣ ਦਿੰਦਾ ਹੈ?

ਰੱਬ ਬੁਰਾਈ ਕਿਉਂ ਹੋਣ ਦਿੰਦਾ ਹੈ?

ਰੱਬ ਬੁਰਾਈ ਕਿਉਂ ਹੋਣ ਦਿੰਦਾ ਹੈ?

ਅਸੀਂ ਚਾਰੇ ਪਾਸੇ ਬੁਰਾਈ ਹੀ ਬੁਰਾਈ ਦੇਖਦੇ ਹਾਂ। ਜੰਗਾਂ ਵਿਚ ਫ਼ੌਜੀ ਹੀ ਨਹੀਂ, ਬਲਕਿ ਬੇਕਸੂਰ ਲੋਕ ਵੀ ਮਾਰੇ ਜਾਂਦੇ ਹਨ। ਜੁਰਮ ਤੇ ਹਿੰਸਾ ਆਮ ਹਨ। ਸ਼ਾਇਦ ਤੁਹਾਡੇ ਨਾਲ ਪੱਖਪਾਤ ਜਾਂ ਬੇਇਨਸਾਫ਼ੀ ਹੋਈ ਹੋਵੇ। ਤੁਸੀਂ ਜੋ ਦੇਖਿਆ ਹੈ ਤੇ ਤੁਹਾਡੇ ਨਾਲ ਜੋ ਬੀਤੀ ਹੈ ਉਸ ਕਰਕੇ ਤੁਸੀਂ ਸ਼ਾਇਦ ਪੁੱਛਿਆ ਹੋਵੇ, ‘ਰੱਬ ਬੁਰਾਈ ਕਿਉਂ ਹੋਣ ਦਿੰਦਾ ਹੈ?’

ਇਹ ਕੋਈ ਨਵਾਂ ਸਵਾਲ ਨਹੀਂ ਹੈ। ਲਗਭਗ 3,600 ਸਾਲ ਪਹਿਲਾਂ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅੱਯੂਬ ਨੇ ਪੁੱਛਿਆ: “ਦੁਸ਼ਟ ਕਿਉਂ ਜੀਉਂਦੇ ਰਹਿੰਦੇ” ਹਨ? (ਅੱਯੂਬ 21:7) ਫਿਰ ਇਸ ਤੋਂ ਕੁਝ 1,000 ਸਾਲ ਬਾਅਦ ਯਿਰਮਿਯਾਹ ਨਬੀ ਆਪਣੇ ਦੇਸ਼ ਦੇ ਲੋਕਾਂ ਦੇ ਬੁਰੇ ਕੰਮ ਦੇਖ ਕੇ ਬਹੁਤ ਦੁਖੀ ਹੋਇਆ ਸੀ ਤੇ ਉਸ ਨੇ ਪੁੱਛਿਆ: “ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ?” (ਯਿਰਮਿਯਾਹ 12:1) ਅੱਯੂਬ ਤੇ ਯਿਰਮਿਯਾਹ ਦੋਵੇਂ ਜਾਣਦੇ ਸਨ ਕਿ ਪਰਮੇਸ਼ੁਰ ਧਰਮੀ ਹੈ। ਫਿਰ ਵੀ, ਉਹ ਜਾਣਨਾ ਚਾਹੁੰਦੇ ਸਨ ਕਿ ਦੁਨੀਆਂ ਵਿਚ ਇੰਨੀ ਬੁਰਾਈ ਕਿਉਂ ਸੀ। ਸ਼ਾਇਦ ਤੁਸੀਂ ਵੀ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ।

ਕੁਝ ਲੋਕ ਬੁਰਾਈ ਅਤੇ ਦੁੱਖਾਂ ਲਈ ਰੱਬ ਨੂੰ ਉਲਾਹਮਾ ਦਿੰਦੇ ਹਨ। ਦੂਸਰੇ ਸੋਚਦੇ ਹਨ ਕਿ ‘ਜੇ ਰੱਬ ਸਰਬਸ਼ਕਤੀਮਾਨ, ਧਰਮੀ ਤੇ ਪਿਆਰ ਕਰਨ ਵਾਲਾ ਹੈ, ਤਾਂ ਉਹ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕਰਦਾ?’ ਆਓ ਆਪਾਂ ਅਗਲੇ ਲੇਖ ਵਿਚ ਦੇਖੀਏ।

[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

AP Photo/Adam Butler