ਚਾਨਣ ਵੱਲ ਆਓ
ਚਾਨਣ ਵੱਲ ਆਓ
ਸਦੀਆਂ ਤੋਂ ਚਾਨਣ-ਮੁਨਾਰਿਆਂ ਨੇ ਸਮੁੰਦਰੀ ਮੁਸਾਫ਼ਰਾਂ ਦੀਆਂ ਜਾਨਾਂ ਬਚਾਈਆਂ ਹਨ। ਲੰਬੇ ਸਫ਼ਰ ਕਾਰਨ ਜਦ ਥੱਕੇ-ਟੁੱਟੇ ਮਲਾਹ ਨੂੰ ਰਾਤ ਦੇ ਹਨੇਰੇ ਵਿਚ ਚਾਨਣ-ਮੁਨਾਰੇ ਦੀ ਰੌਸ਼ਨੀ ਨਜ਼ਰ ਆਉਂਦੀ ਹੈ, ਤਾਂ ਉਹ ਮੰਜ਼ਲ ਨੂੰ ਕਰੀਬ ਦੇਖ ਕੇ ਸੁੱਖ ਦਾ ਸਾਹ ਲੈਂਦਾ ਹੈ। ਨਾਲੇ ਇਹ ਰੌਸ਼ਨੀ ਉਸ ਨੂੰ ਤਟ ਦੇ ਨੇੜੇ ਪਾਣੀ ਵਿਚ ਲੁਕੀਆਂ ਚਟਾਨਾਂ ਤੋਂ ਖ਼ਬਰਦਾਰ ਕਰਦੀ ਹੈ। ਅੱਜ ਮਸੀਹੀ ਵੀ ਨਵੀਂ ਦੁਨੀਆਂ ਵੱਲ ਜਾ ਰਹੇ ਹਨ ਤੇ ਉਹ ਆਪਣੀ ਮੰਜ਼ਲ ਦੇ ਬਹੁਤ ਕਰੀਬ ਪਹੁੰਚ ਗਏ ਹਨ। ਫਿਲਹਾਲ ਉਹ ਇਸ ਹਨੇਰੀ ਦੁਨੀਆਂ ਵਿੱਚੋਂ ਦੀ ਲੰਘਣ ਰਹੇ ਹਨ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਲੋਕ “ਉੱਛਲਦੇ ਸਮੁੰਦਰ ਵਾਂਙੁ ਹਨ, ਕਿਉਂ ਜੋ ਉਹ ਚੈਨ ਨਹੀਂ ਕਰ ਸੱਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ।” (ਯਸਾਯਾਹ 57:20) ਮਸੀਹੀਆਂ ਦਾ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਕੋਲ ਇਸ ਬੁਰੀ ਦੁਨੀਆਂ ਤੋਂ ਬਚ ਨਿਕਲਣ ਦੀ ਸੁਨਹਿਰੀ ਆਸ ਹੈ ਤੇ ਇਹ ਆਸ ਉਨ੍ਹਾਂ ਲਈ ਚਾਨਣ-ਮੁਨਾਰੇ ਵਾਂਗ ਕੰਮ ਕਰਦੀ ਹੈ। (ਮੀਕਾਹ 7:8) ਅਸੀਂ ਯਹੋਵਾਹ ਤੇ ਉਸ ਦੇ ਬਚਨ ਦੇ ਸ਼ੁਕਰਗੁਜ਼ਾਰ ਹਾਂ ਜਿਸ ਕਰਕੇ “ਭਲੇ ਮਨੁੱਖ ਤੇ ਚਾਨਣ ਚਮਕਦਾ ਹੈ, ਅਤੇ ਸਾਫ਼ ਦਿਲ ਵਾਲੇ ਨੂੰ ਅਨੰਦ ਮਿਲਦਾ ਹੈ।”—ਭਜਨ 97:11, ਪਵਿੱਤਰ ਬਾਈਬਲ ਨਵਾਂ ਅਨੁਵਾਦ। *
ਪਰ ਕੁਝ ਮਸੀਹੀਆਂ ਨੇ ਧਨ-ਦੌਲਤ ਪਿੱਛੇ ਪੈ ਕੇ, ਵਿਭਚਾਰ ਕਰ ਕੇ ਜਾਂ ਫਿਰ ਧਰਮ-ਤਿਆਗੀਆਂ ਦੀਆਂ ਗੱਲਾਂ ਵਿਚ ਆ ਕੇ ਯਹੋਵਾਹ ਦੀ ਰੌਸ਼ਨੀ ਤੋਂ ਮੂੰਹ ਮੋੜ ਲਿਆ ਅਤੇ ਆਪਣੀ “ਨਿਹਚਾ ਦੀ ਬੇੜੀ ਡੋਬ ਦਿੱਤੀ।” (1 ਤਿਮੋਥਿਉਸ 1:19; 2 ਪਤਰਸ 2:13-15, 20-22) ਸਾਡੀ ਮੰਜ਼ਲ ਨਵੀਂ ਦੁਨੀਆਂ ਹੈ ਤੇ ਅਸੀਂ ਹੁਣ ਇਸ ਦੇ ਬਹੁਤ ਕਰੀਬ ਹਾਂ। ਤਾਂ ਫਿਰ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਹੁਣ ਆਪਣੀ ਮੰਜ਼ਲ ਤੋਂ ਭਟਕ ਜਾਈਏ ਤੇ ਯਹੋਵਾਹ ਦੀ ਕਿਰਪਾ ਗੁਆ ਬੈਠੀਏ!
ਆਪਣੀ ‘ਨਿਹਚਾ ਦੀ ਬੇੜੀ ਨੂੰ ਡੁੱਬਣ’ ਨਾ ਦਿਓ
ਪੁਰਾਣੇ ਜ਼ਮਾਨਿਆਂ ਵਿਚ ਸਮੁੰਦਰੀ ਜਹਾਜ਼ ਵਿਸ਼ਾਲ ਸਮੁੰਦਰ ਵਿਚ ਬਿਨਾਂ ਕਿਸੇ ਮੁਸ਼ਕਲ ਦੇ ਆਪਣੀ ਮੰਜ਼ਲ ਵੱਲ ਵਧਦਾ ਸੀ। ਪਰ ਜਿਉਂ ਹੀ ਜਹਾਜ਼ ਬੰਦਰਗਾਹ ਦੇ ਲਾਗੇ ਆਉਂਦਾ ਸੀ, ਤਾਂ ਅਕਸਰ ਪਾਣੀ ਵਿਚ ਲੁਕੀਆਂ ਚਟਾਨਾਂ ਹੋਣ ਕਰਕੇ ਜਹਾਜ਼ ਦੇ ਤਬਾਹ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਸੀ। ਇਸੇ ਤਰ੍ਹਾਂ ਇਸ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਨੂੰ ਮਨੁੱਖਜਾਤੀ ਦੇ ਇਤਿਹਾਸ ਵਿਚ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਬਾਈਬਲ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਹ ਸਮਾਂ ਖ਼ਾਸ ਕਰਕੇ ਮਸੀਹੀਆਂ ਲਈ ਮੁਸ਼ਕਲਾਂ ਨਾਲ ਭਰਿਆ ਹੋਵੇਗਾ।—2 ਤਿਮੋਥਿਉਸ 3:1-5.
ਇਸ ਦਾ ਇਕ ਕਾਰਨ ਇਹ ਹੈ ਕਿ ਸ਼ਤਾਨ ਅੱਜ ਮਸੀਹੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਉਹ ਜਾਣਦਾ ਹੈ ਕਿ ਉਸ ਦਾ “ਸਮਾ ਥੋੜਾ ਹੀ ਰਹਿੰਦਾ ਹੈ” ਜਿਸ ਕਰਕੇ ਉਹ ਯਹੋਵਾਹ ਦੇ ਭਗਤਾਂ ਦੀ ਜ਼ਿੰਦਗੀ ਦਿਨ-ਬ-ਦਿਨ ਮੁਸ਼ਕਲ ਬਣਾਉਂਦਾ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 12:12, 17) ਉਨ੍ਹਾਂ ਦੀ ਨਿਹਚਾ ਤਬਾਹ ਕਰਨ ਲਈ ਉਹ ਵੱਖ-ਵੱਖ ਹੱਥਕੰਡੇ ਵਰਤਦਾ ਹੈ। ਪਰ ਯਹੋਵਾਹ ਦੀ ਸੇਧ ਅਤੇ ਸ਼ਕਤੀ ਨਾਲ ਮਸੀਹੀ ਸ਼ਤਾਨ ਦੀਆਂ ਚਾਲਾਂ ਤੋਂ ਬਚੇ ਰਹਿੰਦੇ ਹਨ। ਹਾਂ, ਯਹੋਵਾਹ ਉਨ੍ਹਾਂ ਲਈ ਪਨਾਹ ਹੈ ਜੋ ਉਸ ਦੀ ਸਲਾਹ ਨੂੰ ਮੰਨਦੇ ਹਨ। (2 ਸਮੂਏਲ 22:31) ਬਾਈਬਲ ਵਿਚ ਅਜਿਹੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਯਹੋਵਾਹ ਸਾਨੂੰ ਸ਼ਤਾਨ ਦੀਆਂ ਭੈੜੀਆਂ ਚਾਲਾਂ ਤੋਂ ਜਾਣੂ ਕਰਾਉਂਦਾ ਹੈ। ਆਓ ਆਪਾਂ ਧਿਆਨ ਦੇਈਏ ਕਿ ਸ਼ਤਾਨ ਨੇ ਉਦੋਂ ਕਿਹੜੀ ਚਾਲ ਚੱਲੀ ਸੀ ਜਦੋਂ ਇਸਰਾਏਲੀ ਵਾਅਦਾ ਕੀਤੇ ਗਏ ਦੇਸ਼ ਦੀ ਦਹਿਲੀਜ਼ ਤੇ ਖੜ੍ਹੇ ਸਨ।—1 ਕੁਰਿੰਥੀਆਂ 10:11; 2 ਕੁਰਿੰਥੀਆਂ 2:11.
ਵਾਅਦਾ ਕੀਤੇ ਗਏ ਦੇਸ਼ ਦੇ ਨੇੜੇ
ਮੂਸਾ ਦੀ ਅਗਵਾਈ ਵਿਚ ਇਸਰਾਏਲੀ ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ ਪਾ ਕੇ ਵਾਅਦਾ ਕੀਤੇ ਹੋਏ ਦੇਸ਼ ਵੱਲ ਜਾ ਰਹੇ ਸਨ। ਜਲਦੀ ਹੀ ਉਹ ਵਾਅਦਾ ਕੀਤੇ ਹੋਏ ਕਨਾਨ ਦੇਸ਼ ਦੀ ਦੱਖਣੀ ਸਰਹੱਦ ਦੇ ਨੇੜੇ ਪਹੁੰਚ ਗਏ। ਮੂਸਾ ਨੇ ਦੇਸ਼ ਦੀ ਜਾਸੂਸੀ ਕਰਨ ਲਈ 12 ਬੰਦਿਆਂ ਨੂੰ ਭੇਜਿਆ। ਉਨ੍ਹਾਂ ਵਿੱਚੋਂ ਦਸ ਬੰਦਿਆਂ ਨੇ ਬੁਰੀ ਖ਼ਬਰ ਲਿਆਂਦੀ। ਉਨ੍ਹਾਂ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਕਨਾਨੀਆਂ ਤੇ ਫਤਹਿ ਪਾਉਣ ਦੇ ਕਾਬਲ ਨਹੀਂ ਸਨ ਕਿਉਂਕਿ ਕਨਾਨੀ “ਵੱਡੇ ਵੱਡੇ ਕੱਦਾਂ ਵਾਲੇ ਮਨੁੱਖ” ਸਨ ਤੇ ਉਨ੍ਹਾਂ ਦੀ ਸੈਨਾ ਗਿਣਤੀ 13:1, 2, 28-32; 14:1-4.
ਵੀ ਸ਼ਕਤੀਸ਼ਾਲੀ ਸੀ। ਇਹ ਸੁਣ ਕੇ ਇਸਰਾਏਲੀਆਂ ਦੇ ਮਨਾਂ ਵਿਚ ਡਰ ਪੈਦਾ ਹੋ ਗਿਆ। ਬਾਈਬਲ ਵਿਚ ਦੱਸਿਆ ਹੈ ਕਿ ਉਹ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ: “ਯਹੋਵਾਹ ਸਾਨੂੰ ਕਾਹਨੂੰ ਏਸ ਦੇਸ ਵਿੱਚ ਲਿਆਇਆ ਭਈ ਅਸੀਂ ਤੇਗ ਨਾਲ ਡਿੱਗੀਏ ਅਤੇ ਸਾਡੀਆਂ ਤੀਵੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ?” ਫਿਰ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਅਸੀਂ ਇੱਕ ਸਰਦਾਰ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ।”—ਕਿੰਨੇ ਦੁੱਖ ਦੀ ਗੱਲ ਹੈ ਕਿ ਇਸਰਾਏਲੀਆਂ ਨੇ ਯਹੋਵਾਹ ਦੀ ਤਾਕਤ ਤੇ ਜ਼ਰਾ ਵੀ ਭਰੋਸਾ ਨਾ ਕੀਤਾ! ਯਹੋਵਾਹ ਨੇ ਦਸ ਘਾਤਕ ਬਵਾਂ ਲਿਆ ਕੇ ਉਸ ਸਮੇਂ ਦੀ ਵਿਸ਼ਵ-ਸ਼ਕਤੀ ਮਿਸਰ ਨੂੰ ਤਬਾਹ ਕੀਤਾ। ਫਿਰ ਮਿਸਰ ਦੀ ਸੈਨਾ ਨੂੰ ਲਾਲ ਸਮੁੰਦਰ ਵਿਚ ਡਬੋ ਕੇ ਮਾਰ-ਮੁਕਾਇਆ ਸੀ। ਇਹ ਸਭ ਕੁਝ ਇਨ੍ਹਾਂ ਲੋਕਾਂ ਨੇ ਆਪਣੀ ਅੱਖੀਂ ਦੇਖਿਆ ਸੀ। ਹਾਂ, ਇਸਰਾਏਲੀਆਂ ਨੇ ਯਹੋਵਾਹ ਦੀ ਜ਼ਬਰਦਸਤ ਸ਼ਕਤੀ ਦਾ ਪ੍ਰਗਟਾਵਾ ਦੇਖਿਆ ਸੀ। ਹੁਣ ਕਨਾਨ ਦੇਸ਼ ਇਸਰਾਏਲੀਆਂ ਦੀਆਂ ਅੱਖਾਂ ਮੁਹਰੇ ਸੀ। ਉਨ੍ਹਾਂ ਨੂੰ ਅੱਗੇ ਵਧਣ ਦੀ ਲੋੜ ਸੀ ਜਿਵੇਂ ਇਕ ਜਹਾਜ਼ ਚਾਨਣ-ਮੁਨਾਰੇ ਦੀ ਰੌਸ਼ਨੀ ਦੀ ਸੇਧੇ ਮੰਜ਼ਲ ਵੱਲ ਵਧਦਾ ਹੈ। ਪਰ ਇਸਰਾਏਲੀ ਅੱਗੇ ਵਧਣ ਤੋਂ ਘਬਰਾਏ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਯਹੋਵਾਹ ਕੋਲ ਇੰਨੀ ਤਾਕਤ ਨਹੀਂ ਸੀ ਕਿ ਉਹ ਛੋਟੇ-ਛੋਟੇ ਰਾਜਾਂ ਦਾ ਬਣਿਆ ਕਨਾਨ ਦੇਸ਼ ਜਿੱਤ ਸਕੇ। ਇਸਰਾਏਲੀਆਂ ਦੀ ਬੇਪਰਤੀਤੀ ਦੇਖ ਕੇ ਯਹੋਵਾਹ ਨੂੰ ਤੇ ਬਹਾਦਰ ਯੋਧੇ ਯਹੋਸ਼ੁਆ ਤੇ ਕਾਲੇਬ ਨੂੰ ਕਿੰਨਾ ਦੁੱਖ ਹੋਇਆ ਹੋਣਾ! ਇਨ੍ਹਾਂ ਬਹਾਦਰ ਯੋਧਿਆਂ ਨੇ ਵੀ ਅੱਖੀਂ ਦੇਖਿਆ ਸੀ ਕਿ ਕਨਾਨ ਦੇਸ਼ ਕਿਹੋ ਜਿਹਾ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਕਨਾਨੀ “ਤਾਂ ਸਾਡੀ ਇੱਕ ਬੁਰਕੀ ਹੀ ਹਨ।” ਯਹੋਵਾਹ ਨੇ ਇਸਰਾਏਲੀਆਂ ਦੀ ਬੇਪਰਤੀਤੀ ਕਾਰਨ ਉਨ੍ਹਾਂ ਨੂੰ ਕਨਾਨ ਦੇਸ਼ ਵਿਚ ਨਾ ਜਾਣ ਦਿੱਤਾ, ਇਸ ਲਈ ਉਨ੍ਹਾਂ ਨੂੰ ਆਪਣੀ ਬਾਕੀ ਜ਼ਿੰਦਗੀ ਉਜਾੜ ਵਿਚ ਹੀ ਕੱਟਣੀ ਪਈ। ਉਨ੍ਹਾਂ ਦੇ ਨਾਲ-ਨਾਲ ਯਹੋਸ਼ੁਆ ਤੇ ਕਾਲੇਬ ਨੂੰ ਵੀ ਅਗਲੇ 40 ਸਾਲ ਉਜਾੜ ਵਿਚ ਕੱਟਣੇ ਪਏ, ਪਰ ਉਹ ਉੱਥੇ ਨਹੀਂ ਮਰੇ। ਉਨ੍ਹਾਂ ਨੇ ਆਪਣੀ ਮੰਜ਼ਲ ਵੱਲ ਵਧਣ ਵਿਚ ਇਸਰਾਏਲੀਆਂ ਦੀ ਅਗਲੀ ਪੀੜ੍ਹੀ ਦੀ ਅਗਵਾਈ ਗਿਣਤੀ 14:9, 30) ਇਕ ਵਾਰ ਫਿਰ ਕਨਾਨ ਦੇ ਨੇੜੇ ਪਹੁੰਚ ਕੇ ਇਸਰਾਏਲੀਆਂ ਦੀ ਨਿਹਚਾ ਪਰਖੀ ਗਈ। ਆਓ ਦੇਖੀਏ ਕਿ ਇਸ ਵਾਰ ਸ਼ਤਾਨ ਨੇ ਕਿਹੜੀ ਚਾਲ ਚੱਲੀ।
ਕੀਤੀ। (ਮੋਆਬ ਦੇ ਰਾਜੇ ਬਾਲਾਕ ਨੇ ਝੂਠੇ ਨਬੀ ਬਿਲਆਮ ਦੁਆਰਾ ਇਸਰਾਏਲੀਆਂ ਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੀ ਇਹ ਕੋਸ਼ਿਸ਼ ਨਾਕਾਮ ਰਹੀ ਕਿਉਂਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਬਿਲਆਮ ਦੇ ਮੂੰਹੋਂ ਸਰਾਪ ਦੀ ਬਜਾਇ ਬਰਕਤ ਦਿਵਾਈ। (ਗਿਣਤੀ 22:1-7; 24:10) ਇਸ ਤੇ ਬਿਲਆਮ ਨੇ ਹਾਰ ਨਹੀਂ ਮੰਨੀ। ਉਸ ਨੇ ਇਕ ਹੋਰ ਭੈੜੀ ਸਕੀਮ ਘੜੀ ਤਾਂ ਜੋ ਇਸਰਾਏਲੀ ਆਪਣੀ ਮੰਜ਼ਲ ਤੋਂ ਭਟਕ ਜਾਣ। ਉਸ ਨੇ ਕੀ ਕੀਤਾ? ਉਸ ਨੇ ਉਨ੍ਹਾਂ ਨੂੰ ਵਿਭਚਾਰ ਕਰਨ ਤੇ ਝੂਠੇ ਦੇਵਤੇ ਬਆਲ ਦੀ ਪੂਜਾ ਕਰਨ ਦੇ ਫੰਦੇ ਵਿਚ ਫਸਾਇਆ। ਭਾਵੇਂ ਕਿ ਸਾਰੇ ਇਸਰਾਏਲੀ ਇਸ ਫੰਦੇ ਵਿਚ ਨਹੀਂ ਫਸੇ, ਪਰ 24,000 ਇਸਰਾਏਲੀਆਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ। ਉਨ੍ਹਾਂ ਨੇ ਮੋਆਬੀ ਤੇ ਮਿਦਯਾਨੀ ਤੀਵੀਆਂ ਨਾਲ ਨਾਜਾਇਜ਼ ਸੰਬੰਧ ਜੋੜ ਕੇ ਤੇ ਪਓਰ ਦੇ ਬਆਲ ਅੱਗੇ ਮੱਥਾ ਟੇਕ ਕੇ ਯਹੋਵਾਹ ਅੱਗੇ ਘੋਰ ਪਾਪ ਕੀਤਾ।—ਗਿਣਤੀ 25:1-9.
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਇਸਰਾਏਲੀਆਂ ਵਿੱਚੋਂ ਕਈਆਂ ਨੇ ਦੇਖਿਆ ਸੀ ਕਿ ਯਹੋਵਾਹ ਨੇ ਕਿੱਦਾਂ ਉਨ੍ਹਾਂ ਦੀ “ਵੱਡੀ ਅਤੇ ਭਿਆਣਕ ਉਜਾੜ” ਵਿਚ ਰੱਖਿਆ ਕੀਤੀ ਸੀ। (ਬਿਵਸਥਾ ਸਾਰ 1:19) ਪਰ ਜਦ ਉਹ ਆਪਣੀ ਮੰਜ਼ਲ ਦੇ ਬਿਲਕੁਲ ਨੇੜੇ ਸਨ, ਤਾਂ 24,000 ਇਸਰਾਏਲੀਆਂ ਨੇ ਆਪਣੀ ਵਾਸ਼ਨਾ ਅੱਗੇ ਸਿਰ ਝੁਕਾ ਕੇ ਆਪਣੀ ਜਾਨ ਗੁਆਈ। ਅੱਜ ਯਹੋਵਾਹ ਦੇ ਸੇਵਕਾਂ ਕੋਲ ਨਵੀਂ ਦੁਨੀਆਂ ਵਿਚ ਜੀਣ ਦੀ ਸ਼ਾਨਦਾਰ ਆਸ ਹੈ ਤੇ ਇਸ ਜ਼ਿੰਦਗੀ ਨੂੰ ਪਾਉਣ ਲਈ ਕਿੰਨਾ ਜ਼ਰੂਰੀ ਹੈ ਕਿ ਉਹ ਇਸਰਾਏਲੀਆਂ ਦੀ ਗ਼ਲਤੀ ਤੋਂ ਕੁਝ ਸਿੱਖਣ!
ਯਹੋਵਾਹ ਦੇ ਭਗਤਾਂ ਨੂੰ ਨਵੇਂ ਸੰਸਾਰ ਵਿਚ ਜਾਣ ਤੋਂ ਰੋਕਣ ਲਈ ਸ਼ਤਾਨ ਉਨ੍ਹਾਂ ਦੇ ਰਾਹਾਂ ਵਿਚ ਕੰਢੇ ਬਖ਼ੇਰ ਰਿਹਾ ਹੈ। ਉਸ ਨੂੰ ਕਿਸੇ ਨਵੇਂ ਹੱਥਕੰਡੇ ਦੀ ਲੋੜ ਨਹੀਂ। ਉਹ ਅਕਸਰ ਵਿਰੋਧੀਆਂ ਦੀਆਂ ਧਮਕੀਆਂ ਜਾਂ ਅਤਿਆਚਾਰ ਦਾ ਸਹਾਰਾ ਲੈ ਕੇ ਮਸੀਹੀਆਂ ਦੇ ਮਨਾਂ ਵਿਚ ਡਰ ਤੇ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿੱਦਾਂ ਉਸ ਨੇ ਇਸਰਾਏਲੀਆਂ ਨਾਲ ਕੀਤਾ ਸੀ ਜਦੋਂ ਉਹ ਪਹਿਲੀ ਵਾਰ ਕਨਾਨ ਦੇਸ਼ ਦੀ ਸਰਹੱਦ ਤੇ ਪਹੁੰਚੇ ਸਨ। ਕੁਝ ਮਸੀਹੀ ਸ਼ਤਾਨ ਦੇ ਇਸ ਹੱਥਕੰਡੇ ਦਾ ਸ਼ਿਕਾਰ ਹੋਏ ਹਨ। (ਮੱਤੀ 13:20, 21) ਸ਼ਤਾਨ ਵੱਲੋਂ ਸਦੀਆਂ ਤੋਂ ਵਰਤੀ ਜਾ ਰਹੀ ਇਕ ਹੋਰ ਤਰਕੀਬ ਹੈ ਇਨਸਾਨਾਂ ਦੇ ਦਿਲ-ਦਿਮਾਗਾਂ ਨੂੰ ਭ੍ਰਿਸ਼ਟ ਕਰਨਾ। ਦੇਖਿਆ ਗਿਆ ਹੈ ਕਿ ਕਈ ਵਾਰ ਕਲੀਸਿਯਾਵਾਂ ਵਿਚ ਕੁਝ ਅਜਿਹੇ ਵਿਅਕਤੀ ਵੜ ਆਉਂਦੇ ਹਨ ਜੋ ਯਹੋਵਾਹ ਦੀ ਭਗਤੀ ਵਿਚ ਢਿੱਲੇ ਪੈ ਚੁੱਕੇ ਭੈਣ-ਭਰਾਵਾਂ ਦੇ ਦਿਲਾਂ-ਦਿਮਾਗ਼ਾਂ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ।—ਯਹੂਦਾਹ 8, 12-16.
ਇਹ ਹਕੀਕਤ ਹੈ ਕਿ ਦੁਨੀਆਂ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਰ ਯਹੋਵਾਹ ਦੇ ਪ੍ਰੇਮੀਆਂ ਲਈ ਇਹ ਜ਼ਬਰਦਸਤ ਸਬੂਤ ਹੈ ਕਿ ਵਾਕਈ ਸ਼ਤਾਨ ਗੁੱਸੇ ਵਿਚ ਹੈ। ਹਾਂ, ਸ਼ਤਾਨ ਨੂੰ ਪਤਾ ਹੈ ਕਿ ਜਲਦੀ ਹੀ ਉਸ ਦਾ ਸਮਾਂ ਮੁੱਕ ਜਾਵੇਗਾ ਅਤੇ ਉਹ ਯਹੋਵਾਹ ਦੇ ਵਫ਼ਾਦਾਰ ਭਗਤਾਂ ਦਾ ਕੁਝ ਵੀ ਵਿਗਾੜ ਨਹੀਂ ਸਕੇਗਾ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਹੁਣ ਸ਼ਤਾਨ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੀਏ।
ਖ਼ਬਰਦਾਰ ਰਹਿਣ ਲਈ ਮਦਦ
ਪਤਰਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ ਦਾ ਬਚਨ ‘ਅਨ੍ਹੇਰੀ ਥਾਂ ਵਿਚ ਦੀਵੇ’ ਵਾਂਗ ਜਗਦਾ ਹੈ। ਇਸ ਦੀ ਰੌਸ਼ਨੀ ਵਿਚ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਕਿੱਦਾਂ ਆਪਣਾ ਮਕਸਦ ਪੂਰਾ ਕਰ ਰਿਹਾ ਹੈ। (2 ਪਤਰਸ 1:19-21) ਜੋ ਇਨਸਾਨ ਯਹੋਵਾਹ ਦੇ ਬਚਨ ਦਾ ਗਿਆਨ ਲੈਂਦਾ ਰਹੇ ਤੇ ਉਸ ਦੀ ਸੇਧ ਵਿਚ ਚੱਲਦਾ ਰਹੇ, ਯਹੋਵਾਹ ਉਸ ਦੇ ਮਾਰਗ ਨੂੰ ਸਿੱਧਾ ਕਰਦਾ ਹੈ। (ਕਹਾਉਤਾਂ 3:5, 6) ਚੰਗੇ ਭਵਿੱਖ ਦੀ ਉਮੀਦ ਹੋਣ ਕਰਕੇ ਅਜਿਹੇ ਇਨਸਾਨ ‘ਖੁਸ਼ ਦਿਲੀ ਨਾਲ ਜੈਕਾਰਾ ਗਜਾ’ ਕੇ ਯਹੋਵਾਹ ਦਾ ਸ਼ੁਕਰੀਆ ਅਦਾ ਕਰਦੇ ਹਨ, ਜਦ ਕਿ ਯਹੋਵਾਹ ਨੂੰ ਨਾ ਮੰਨਣ ਜਾਂ ਉਸ ਦੇ ਰਾਹ ਨੂੰ ਛੱਡਣ ਵਾਲੇ ‘ਦੁਖ ਦਿਲੀ ਨਾਲ ਚਿਲਾਉਂਦੇ, ਅਤੇ ਟੁੱਟੇ ਹੋਏ ਆਤਮਾ ਨਾਲ ਚੀਕਾਂ ਮਾਰਦੇ ਹਨ।’ (ਯਸਾਯਾਹ 65:13, 14) ਇਸ ਲਈ ਰੋਜ਼ ਬਾਈਬਲ ਦੀ ਸਟੱਡੀ ਕਰਨ ਨਾਲ ਤੇ ਸਿੱਖੀਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਨਾਲ ਅਸੀਂ ਆਪਣੀ ਉਮੀਦ ਪੱਕੀ ਕਰ ਸਕਾਂਗੇ ਤੇ ਇਸ ਦੁਨੀਆਂ ਦੀ ਮੋਹ-ਮਾਇਆ ਤੇ ਗੰਦ-ਮੰਦ ਤੋਂ ਬਚੇ ਰਹਾਂਗੇ।
ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਅੰਤ ਦਿਆਂ ਦਿਨਾਂ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ: “ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।” (ਲੂਕਾ 21:34-36) ਯਿਸੂ ਨੂੰ ਪਤਾ ਸੀ ਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਸਾਡੀਆਂ ਜਾਨਾਂ ਨੂੰ ਖ਼ਤਰਾ ਹੋਵੇਗਾ, ਇਸ ਲਈ ਉਸ ਨੇ ਸਾਨੂੰ ਪਰਮੇਸ਼ੁਰ ਨੂੰ ਦਿਲੋਂ ਬੇਨਤੀ ਕਰਨ ਲਈ ਕਿਹਾ। ਤਾਂ ਫਿਰ ਕੀ ਅਸੀਂ ਯਹੋਵਾਹ ਅੱਗੇ ਤਰਲੇ ਕਰਦੇ ਹਾਂ ਕਿ ਉਹ ਸਾਡੀ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਮਦਦ ਕਰੇ?
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਸਾਡੇ ਸਫ਼ਰ ਦੇ ਆਖ਼ਰੀ ਹਿੱਸੇ ਵਿਚ ਸਾਨੂੰ ਬੇਹੱਦ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਤਾਂ ਫਿਰ ਪਰਮੇਸ਼ੁਰ ਅੱਜ ਜੋ ਰੌਸ਼ਨੀ ਫੈਲਾ ਰਿਹਾ ਹੈ, ਉਸ ਤੋਂ ਸਾਨੂੰ ਕਦੇ ਵੀ ਮੂੰਹ ਨਹੀਂ ਫੇਰਨਾ ਚਾਹੀਦਾ ਕਿਉਂਕਿ ਇਸ ਵਿਚ ਹੀ ਸਾਡਾ ਬਚਾਅ ਹੈ।
ਕੁਰਾਹੇ ਪਾਉਣ ਵਾਲੇ ਚਾਨਣ ਵੱਲ ਨਾ ਜਾਓ
ਪੁਰਾਣੇ ਜ਼ਮਾਨਿਆਂ ਵਿਚ ਹਨੇਰੀ ਰਾਤ ਵਿਚ ਜਹਾਜ਼ ਨੂੰ ਪਾਰ ਲਾਉਣਾ ਬੜਾ ਮੁਸ਼ਕਲ ਹੁੰਦਾ ਸੀ ਕਿਉਂਕਿ ਮਲਾਹਾਂ ਨੂੰ ਕਿਨਾਰਾ ਸਾਫ਼ ਨਹੀਂ ਦਿੱਸਦਾ ਸੀ। ਕੁਝ ਲੁਟੇਰੇ ਇਸ ਗੱਲ ਦਾ ਫ਼ਾਇਦਾ ਉਠਾ ਕੇ ਮਲਾਹਾਂ ਨੂੰ ਧੋਖਾ ਦੇਣ ਲਈ ਸਮੁੰਦਰੀ ਕੰਢੇ ਉੱਤੇ ਉਸ ਜਗ੍ਹਾ ਅੱਗ ਬਾਲ ਦਿੰਦੇ ਸਨ ਜਿੱਥੇ ਰੌਸ਼ਨੀ ਦੀ ਸੇਧੇ ਚੱਲਦਾ ਜਹਾਜ਼ ਚਟਾਨਾਂ ਨਾਲ ਟਕਰਾ ਕੇ ਤਬਾਹ ਹੋ ਜਾਂਦਾ ਸੀ। ਫਿਰ ਲੁਟੇਰੇ ਮਲਾਹਾਂ ਨੂੰ ਮਾਰ ਕੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਲੈ ਜਾਂਦੇ ਸਨ।
ਸ਼ਤਾਨ ਵੀ ‘ਚਾਨਣ ਦਾ ਦੂਤ’ ਹੋਣ ਦਾ ਢੌਂਗ ਕਰ ਕੇ ਪਰਮੇਸ਼ੁਰ ਦੇ ਭਗਤਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਡਾ ਅਧਿਆਤਮਿਕ ਧਨ ਲੁੱਟਣ ਯਾਨੀ ਪਰਮੇਸ਼ੁਰ ਨਾਲੋਂ ਸਾਡਾ ਰਿਸ਼ਤਾ ਤੋੜਨ ਤੇ ਤੁਲਿਆ ਹੋਇਆ ਹੈ। ਉਹ ਸ਼ਾਇਦ ‘ਝੂਠੇ ਰਸੂਲਾਂ’ ਅਤੇ “ਧਰਮ ਦੇ ਸੇਵਕਾਂ” ਨੂੰ ਵਰਤ ਕੇ ਸਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰੇ। (2 ਕੁਰਿੰਥੀਆਂ 11:13-15) ਪਰ ਜਿਵੇਂ ਤਜਰਬੇਕਾਰ ਮਲਾਹ ਕੁਰਾਹੇ ਪਾਉਣ ਵਾਲੀ ਰੌਸ਼ਨੀ ਦੇ ਝਾਂਸੇ ਵਿਚ ਨਹੀਂ ਆਉਂਦੇ, ਉਸੇ ਤਰ੍ਹਾਂ ਮਸੀਹੀ “ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ,” ਬੁਰੇ ਲੋਕਾਂ ਦੁਆਰਾ ਫੈਲਾਈਆਂ ਝੂਠੀਆਂ ਸਿੱਖਿਆਵਾਂ ਤੇ ਫ਼ਲਸਫ਼ਿਆਂ ਕਾਰਨ ਕੁਰਾਹੇ ਨਹੀਂ ਪੈਂਦੇ।—ਇਬਰਾਨੀਆਂ 5:14; ਪਰਕਾਸ਼ ਦੀ ਪੋਥੀ 2:2.
ਸਫ਼ਰ ਵੇਲੇ ਮਲਾਹ ਆਪਣੇ ਕੋਲ ਚਾਨਣ-ਮੁਨਾਰਿਆਂ ਦੀ ਸੂਚੀ ਰੱਖਿਆ ਕਰਦੇ ਸਨ। ਇਸ ਸੂਚੀ ਤੋਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਚਾਨਣ-ਮੁਨਾਰਾ ਕਿੰਨਾ ਉੱਚਾ ਸੀ ਤੇ ਉਸ ਦਾ ਸਿਗਨਲ ਕਿਹੋ ਜਿਹਾ ਸੀ। ਇਸ ਬਾਰੇ ਇਕ ਵਿਸ਼ਵ-ਕੋਸ਼ ਕਹਿੰਦਾ ਹੈ: ‘ਪਹਿਲਾਂ ਮਲਾਹ ਚਾਨਣ-ਮੁਨਾਰਿਆਂ ਦੀ ਸੂਚੀ ਅਨੁਸਾਰ ਇਹ ਨਿਰਧਾਰਿਤ ਕਰਦੇ ਸਨ ਕਿ ਉਨ੍ਹਾਂ ਦੇ ਸਾਮ੍ਹਣੇ ਕਿਹੜਾ ਚਾਨਣ-ਮੁਨਾਰਾ ਸੀ। ਫਿਰ ਇਸ ਤੋਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਉਹ ਕਿਹੜੀ ਜਗ੍ਹਾ ਸਨ।’ ਇਸੇ ਤਰ੍ਹਾਂ ਅੱਜ ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੀ ਭਗਤੀ ਝੂਠੇ ਧਰਮਾਂ ਤੋਂ ਬੁਲੰਦ ਕੀਤੀ ਗਈ ਹੈ। ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਨੇਕਦਿਲ ਲੋਕ ਸੱਚੇ ਧਰਮ ਨੂੰ ਸੌਖਿਆਂ ਹੀ ਪਛਾਣ ਸਕਦੇ ਹਨ। (ਯਸਾਯਾਹ 2:2, 3; ਮਲਾਕੀ 3:18) ਸੱਚੀ ਤੇ ਝੂਠੀ ਭਗਤੀ ਵਿਚ ਫ਼ਰਕ ਦਰਸਾਉਂਦੇ ਹੋਏ ਯਸਾਯਾਹ 60:2, 3 ਦੱਸਦਾ ਹੈ: “ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ। ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ।”
ਅੱਜ ਲੱਖਾਂ ਲੋਕ ਯਹੋਵਾਹ ਦੀ ਰੌਸ਼ਨੀ ਵਿਚ ਚੱਲ ਰਹੇ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਸ ਰੌਸ਼ਨੀ ਵਿਚ ਚੱਲ ਕੇ ਉਨ੍ਹਾਂ ਦੇ ਸਫ਼ਰ ਦੇ ਇਸ ਆਖ਼ਰੀ ਪੜਾਅ ਤੇ ਉਨ੍ਹਾਂ ਦੀ ਨਿਹਚਾ ਦੀ ਬੇੜੀ ਉਲਟੇਗੀ ਨਹੀਂ, ਸਗੋਂ ਇਹ ਸਹੀ-ਸਲਾਮਤ ਉਨ੍ਹਾਂ ਨੂੰ ਆਪਣੀ ਮੰਜ਼ਲ ਤਕ ਯਾਨੀ ਨਵੀਂ ਦੁਨੀਆਂ ਵਿਚ ਲੈ ਜਾਵੇਗੀ।
[ਫੁਟਨੋਟ]
^ ਪੈਰਾ 2 ਬਾਈਬਲ ਵਿਚ “ਚਾਨਣ” ਸ਼ਬਦ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਗਿਆ ਹੈ। ਮਿਸਾਲ ਲਈ, ਇਸ ਵਿਚ ਪਰਮੇਸ਼ੁਰ ਨੂੰ ਚਾਨਣ ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 104:1, 2; 1 ਯੂਹੰਨਾ 1:5) ਪਰਮੇਸ਼ੁਰ ਦੇ ਗਿਆਨ ਨੂੰ ਚਾਨਣ ਨਾਲ ਦਰਸਾਇਆ ਗਿਆ ਹੈ। (ਯਸਾਯਾਹ 2:3-5; 2 ਕੁਰਿੰਥੀਆਂ 4:6) ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਲੋਕਾਂ ਲਈ ਚਾਨਣ ਸਾਬਤ ਹੋਇਆ ਸੀ। (ਯੂਹੰਨਾ 8:12; 9:5; 12:35) ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਲੋਕਾਂ ਤੇ ਆਪਣਾ ਚਾਨਣ ਚਮਕਾਉਣ।—ਮੱਤੀ 5:14, 16.
[ਸਫ਼ਾ 15 ਉੱਤੇ ਤਸਵੀਰ]
ਮਲਾਹਾਂ ਵਾਂਗ ਮਸੀਹੀ ਕੁਰਾਹੇ ਪਾਉਣ ਵਾਲੇ ਚਾਨਣ ਤੋਂ ਧੋਖਾ ਨਹੀਂ ਖਾਂਦੇ