Skip to content

Skip to table of contents

‘ਯਿਸੂ ਮਸੀਹ ਨਾਲ ਜਿੱਤ ਹਾਸਲ ਕਰਨ’ ਦੀ ਖ਼ੁਸ਼ੀ

‘ਯਿਸੂ ਮਸੀਹ ਨਾਲ ਜਿੱਤ ਹਾਸਲ ਕਰਨ’ ਦੀ ਖ਼ੁਸ਼ੀ

‘ਯਿਸੂ ਮਸੀਹ ਨਾਲ ਜਿੱਤ ਹਾਸਲ ਕਰਨ’ ਦੀ ਖ਼ੁਸ਼ੀ

ਸਾਲ 1971 ਵਿਚ ਭਰਾ ਕੈਰੀ ਬਾਰਬਰ ਨੇ ਇਕ ਚਿੱਠੀ ਵਿਚ ਯਹੋਵਾਹ ਦੀ ਸੇਵਾ ਵਿਚ ਬਿਤਾਏ 50 ਸਾਲਾਂ ਬਾਰੇ ਕਿਹਾ: “ਯਹੋਵਾਹ ਦੀ ਸੇਵਕਾਈ ਵਿਚ ਬੀਤੇ ਸਾਲ ਖ਼ੁਸ਼ੀ ਭਰੇ ਸਨ। ਯਹੋਵਾਹ ਦੇ ਲੋਕਾਂ ਨਾਲ ਸੰਗਤ, ਸ਼ਤਾਨ ਦੀ ਦੁਨੀਆਂ ਦੇ ਭੈੜੇ ਲੋਕਾਂ ਤੋਂ ਬਚਾਅ, ਲੇਲੇ ਯਿਸੂ ਮਸੀਹ ਨਾਲ ਜਿੱਤ ਹਾਸਲ ਕਰਨ ਦੀ ਉਮੀਦ ਅਤੇ ਯਹੋਵਾਹ ਪਰਮੇਸ਼ੁਰ ਦੇ ਪਿਆਰ ਦਾ ਸਬੂਤ, ਇਨ੍ਹਾਂ ਸਭ ਗੱਲਾਂ ਤੋਂ ਮੈਨੂੰ ਸ਼ਾਂਤੀ ਮਿਲੀ ਹੈ। ਇਸ ਦੇ ਨਾਲ-ਨਾਲ ਮੇਰੇ ਦਿਲ ਨੂੰ ਸਕੂਨ ਮਿਲਿਆ ਹੈ ਅਤੇ ਹੁਣ ਮੈਨੂੰ ਆਉਣ ਵਾਲੀ ਜਿੱਤ ਦਾ ਪੂਰਾ ਭਰੋਸਾ ਹੈ।”

ਭਰਾ ਬਾਰਬਰ ਮਸਹ ਕੀਤਾ ਹੋਇਆ ਮਸੀਹੀ ਸੀ। ਇਹ ਚਿੱਠੀ ਲਿਖਣ ਤੋਂ ਛੇ ਸਾਲ ਬਾਅਦ ਉਹ ਯਹੋਵਾਹ ਦੇ ਗਵਾਹਾਂ ਦੇ ਪ੍ਰਬੰਧਕ ਸਭਾ ਦਾ ਇਕ ਮੈਂਬਰ ਬਣਿਆ। ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਉਸ ਨੇ 30 ਸਾਲ ਸੇਵਾ ਕੀਤੀ ਅਤੇ ਲੇਲੇ ਯਿਸੂ ਮਸੀਹ ਨਾਲ ਜਿੱਤ ਹਾਸਲ ਕਰਨ ਦੀ ਉਮੀਦ ਨਹੀਂ ਛੱਡੀ। ਉਹ ਐਤਵਾਰ 8 ਅਪ੍ਰੈਲ 2007 ਆਪਣੀ ਮੌਤ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਇੱਦਾਂ 101 ਸਾਲ ਦੀ ਉਮਰ ਤੇ ਉਸ ਦੀ ਉਮੀਦ ਸੱਚਾਈ ਵਿਚ ਬਦਲ ਗਈ।—1 ਕੁਰਿੰਥੀਆਂ 15:57.

ਕੈਰੀ ਬਾਰਬਰ ਦਾ ਜਨਮ ਇੰਗਲੈਂਡ ਵਿਚ 1905 ਵਿਚ ਹੋਇਆ। 1921 ਵਿਚ ਉਸ ਨੇ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿਚ ਬਪਤਿਸਮਾ ਲਿਆ। ਇਸ ਤੋਂ ਦੋ ਸਾਲ ਬਾਅਦ ਭਰਾ ਕੈਰੀ ਅਤੇ ਉਸ ਦੇ ਜੁੜਵੇਂ ਭਰਾ ਨੋਰਮਨ ਨੂੰ ਇਕ ਨਵੇਂ ਪ੍ਰਾਜੈਕਟ ਤੇ ਕੰਮ ਕਰਨ ਲਈ ਬਰੁਕਲਿਨ, ਨਿਊਯਾਰਕ ਭੇਜ ਦਿੱਤਾ ਗਿਆ। ਇਸੇ ਸਮੇਂ ਯਹੋਵਾਹ ਦੇ ਲੋਕ ਖ਼ੁਦ ਆਪਣੀਆਂ ਕਿਤਾਬਾਂ ਛਾਪਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਸਾਰੀ ਦੁਨੀਆ ਵਿੱਚ” ਕੀਤਾ ਜਾ ਸਕੇ। (ਮੱਤੀ 24:14) ਭਰਾ ਬਾਰਬਰ ਨੂੰ ਛੋਟੀ ਪ੍ਰਿੰਟਿੰਗ ਪ੍ਰੈੱਸ ਚਲਾਉਣ ਦਾ ਕੰਮ ਦਿੱਤਾ ਗਿਆ ਸੀ। ਇਸ ਪ੍ਰੈੱਸ ਤੇ ਕਾਨੂੰਨੀ ਪੇਪਰ ਵੀ ਛਾਪੇ ਜਾਂਦੇ ਸਨ ਜੋ ਅਮਰੀਕਾ ਦੇ ਸੁਪਰੀਮ ਕੋਰਟ ਦੇ ਮੁਕੱਦਮਿਆਂ ਵਿਚ ਵਰਤੇ ਜਾਂਦੇ ਸੀ। ਬਾਅਦ ਵਿਚ ਭਰਾ ਬਾਰਬਰ ਨੇ ਸੇਵਾ ਵਿਭਾਗ ਵਿਚ ਕੰਮ ਕਰਨਾ ਸ਼ੁਰੂ ਕੀਤਾ। ਉਸ ਦੀ ਜ਼ਿੰਮੇਵਾਰੀ ਸੀ ਕਲੀਸਿਯਾਵਾਂ ਦੇ ਮਾਮਲਿਆਂ ਅਤੇ ਅਮਰੀਕਾ ਵਿਚ ਪ੍ਰਚਾਰ ਦੇ ਕੰਮ ਦੀ ਦੇਖ-ਭਾਲ ਕਰਨੀ।

ਇਸ ਕੰਮ ਨੇ ਭਰਾ ਬਾਰਬਰ ਦੀ 1948 ਵਿਚ ਮਿਲੀ ਸਫ਼ਰੀ ਨਿਗਾਹਬਾਨ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਮਦਦ ਕੀਤੀ। ਉਹ ਪੱਛਮੀ ਅਮਰੀਕਾ ਦੀਆਂ ਕਈ ਕਲੀਸਿਯਾਵਾਂ ਨੂੰ ਗਿਆ ਅਤੇ ਉਸ ਨੇ ਕਈ ਸੰਮੇਲਨਾਂ ਵਿਚ ਭਾਸ਼ਣ ਦਿੱਤੇ। ਭਰਾ ਬਾਰਬਰ ਕਿਹਾ ਕਰਦਾ ਸੀ ਕਿ ਉਸ ਨੂੰ ਬਾਹਰ ਖੁੱਲ੍ਹੀ ਹਵਾ ਵਿਚ ਪ੍ਰਚਾਰ ਕਰਨਾ ਬਹੁਤ ਪਸੰਦ ਸੀ। ਇੱਦਾਂ ਕਈ ਭੈਣਾਂ-ਭਰਾਵਾਂ ਦੀ ਜਾਣ-ਪਛਾਣ ਉਸ ਨਾਲ ਹੋਈ ਸੀ। ਉਹ ਬਹੁਤ ਹੀ ਹੁਸ਼ਿਆਰ ਅਤੇ ਪ੍ਰਚਾਰ ਦੇ ਕੰਮ ਵਿਚ ਜੋਸ਼ੀਲਾ ਸੀ। ਇਹ ਗੱਲਾਂ ਉਸ ਦੇ ਉਦੋਂ ਕੰਮ ਆਈਆਂ ਜਦ ਉਹ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 26ਵੀਂ ਕਲਾਸ ਵਿਚ ਸੀ। ਇਸ ਸਕੂਲ ਦੌਰਾਨ ਉਸ ਦੀ ਮੁਲਾਕਾਤ ਸਿਡਨੀ ਲੀ ਬਰੂਅਰ ਨਾਲ ਹੋਈ ਜੋ ਕੈਨੇਡਾ ਤੋਂ ਆਈ ਇਕ ਸਟੂਡੈਂਟ ਸੀ। ਗ੍ਰੈਜੂਏਸ਼ਨ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਵਿਆਹ ਕਰਵਾ ਲਿਆ। ਫਿਰ ਇਨ੍ਹਾਂ ਨੂੰ ਇਲੀਨਾਇ ਦੇ ਸ਼ਿਕਾਗੋ ਸ਼ਹਿਰ ਵਿਚ ਕਈ ਕਲੀਸਿਯਾਵਾਂ ਦੀ ਮਦਦ ਕਰਨ ਲਈ ਭੇਜਿਆ ਗਿਆ। ਭੈਣ ਬਾਰਬਰ ਨੇ ਅਗਲੇ 20 ਸਾਲਾਂ ਤਕ ਇਸ ਕੰਮ ਵਿਚ ਆਪਣੇ ਪਤੀ ਦਾ ਸਾਥ ਦਿੱਤਾ ਅਤੇ ਹਰ ਕਦਮ ਤੇ ਉਸ ਦੀ ਮਦਦ ਕੀਤੀ।

ਭਰਾ ਬਾਰਬਰ ਨੇ ਸਫ਼ਰੀ ਨਿਗਾਹਬਾਨ ਦਾ ਕੰਮ ਕਈ ਦਹਾਕਿਆਂ ਲਈ ਕੀਤਾ। ਇਸ ਤੋਂ ਬਾਅਦ ਉਸ ਨੇ 30 ਸਾਲਾਂ ਲਈ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ। ਇਨ੍ਹਾਂ ਦਹਾਕਿਆਂ ਦੌਰਾਨ ਉਸ ਦੀ ਮੁਲਾਕਾਤ ਕਈ ਭੈਣ-ਭਰਾਵਾਂ ਨਾਲ ਹੋਈ ਜੋ ਅੱਜ ਵੀ ਉਸ ਦੇ ਭਾਸ਼ਣ ਅਤੇ ਜੋਸ਼ ਭਰੀਆਂ ਗੱਲਾਂ ਯਾਦ ਕਰਦੇ ਹਨ। ਸਾਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਹੈ ਕਿ ਸਾਡੇ ਭਰਾ ਨੇ ਜ਼ਰੂਰ ‘ਯਿਸੂ ਮਸੀਹ ਨਾਲ ਜਿੱਤ ਹਾਸਲ ਕਰ’ ਲਈ ਹੈ।