Skip to content

Skip to table of contents

“ਕਿਰਪਾ ਕਰ ਕੇ ਮੇਰਾ ਛੋਟਾ ਤੋਹਫ਼ਾ ਕਬੂਲ ਕਰੋ”

“ਕਿਰਪਾ ਕਰ ਕੇ ਮੇਰਾ ਛੋਟਾ ਤੋਹਫ਼ਾ ਕਬੂਲ ਕਰੋ”

“ਕਿਰਪਾ ਕਰ ਕੇ ਮੇਰਾ ਛੋਟਾ ਤੋਹਫ਼ਾ ਕਬੂਲ ਕਰੋ”

ਇ ਹ ਲਫ਼ਜ਼ ਇਕ ਚਿੱਠੀ ਵਿਚ ਲਿਖੇ ਗਏ ਸਨ ਜੋ ਰੂਸ ਦੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਮਿਲੀ। ਇਸ ਚਿੱਠੀ ਨਾਲ ਉਨ੍ਹਾਂ ਨੂੰ ਇਕ ਵੱਡਾ ਡੱਬਾ ਵੀ ਮਿਲਿਆ ਜੋ ਬੁਣੀਆਂ ਜੁਰਾਬਾਂ ਨਾਲ ਭਰਿਆ ਪਿਆ ਸੀ।

ਇਹ ਤੋਹਫ਼ਾ 67 ਸਾਲਾਂ ਦੀ ਓਲਾ ਨੇ ਭੇਜਿਆ ਸੀ ਜੋ ਪੂਰਬੀ ਰੂਸ ਦੀ ਇਕ ਕਲੀਸਿਯਾ ਵਿਚ ਸੇਵਾ ਕਰ ਰਹੀ ਹੈ। ਓਲਾ ਦੱਸਾਂ ਸਾਲਾਂ ਤੋਂ ਯਹੋਵਾਹ ਦੀ ਸੇਵਾ ਅਤੇ ਜੋਸ਼ ਨਾਲ ਪ੍ਰਚਾਰ ਕਰਦੀ ਆਈ ਹੈ। ਲੇਕਿਨ ਅਚਾਨਕ ਹੀ ਉਸ ਨੂੰ ਅਧਰੰਗ ਹੋ ਗਿਆ ਸੀ। ਇਸ ਦੇ ਬਾਵਜੂਦ ਉਹ ਦੋਰਕਸ ਦੇ ਨਮੂਨੇ ਉੱਤੇ ਚੱਲੀ ਜਿਸ ਨੇ ਪਹਿਲੀ ਸਦੀ ਵਿਚ ਪਿਆਰ ਦੀ ਇਕ ਮਿਸਾਲ ਕਾਇਮ ਕੀਤੀ ਸੀ। ਦੋਰਕਸ ਨੇ ਖ਼ੁਸ਼ੀ-ਖ਼ੁਸ਼ੀ ਭੈਣਾਂ-ਭਰਾਵਾਂ ਲਈ ਕੱਪੜੇ ਬਣਾਏ ਸਨ।—ਰਸੂਲਾਂ ਦੇ ਕਰਤੱਬ 9:36, 39.

ਆਪਣੀ ਚਿੱਠੀ ਵਿਚ ਓਲਾ ਨੇ ਲਿਖਿਆ: “ਮੈਂ ਤੁਰ-ਫਿਰ ਨਹੀਂ ਸਕਦੀ, ਲੇਕਿਨ ਮੇਰੇ ਹੱਥ ਹਾਲੇ ਵੀ ਕੰਮ ਕਰਦੇ ਹਨ। ਇਸ ਲਈ ਮੈਂ ਚਿੱਠੀਆਂ ਲਿਖ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੀ ਹਾਂ।” ਉਹ ਅੱਗੇ ਦੱਸਦੀ ਹੈ: “ਜਦ ਤਾਈਂ ਮੇਰੇ ਹੱਥ ਚੱਲਦੇ ਹਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਹੱਥਾਂ ਨਾਲ ਕੁਝ ਮੋਟੀਆਂ ਜੁਰਾਬਾਂ ਬੁਣਾਂ। ਮੈਂ ਇਹ ਜੁਰਾਬਾਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦੇਣੀਆਂ ਚਾਹੁੰਦੀ ਹਾਂ ਜੋ ਠੰਢੇ ਇਲਾਕਿਆਂ ਵਿਚ ਕਿੰਗਡਮ ਹਾਲ ਬਣਾ ਰਹੇ ਹਨ ਜਿਵੇਂ ਕਿ ਪੂਰਬੀ ਰੂਸ ਅਤੇ ਸਾਇਬੇਰੀਆ।”

ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਓਲਾ ਵਰਗਾ ਪਿਆਰ ਅੱਜ ਯਿਸੂ ਦੇ ਚੇਲਿਆਂ ਦੀ ਪਛਾਣ ਹੈ।