Skip to content

Skip to table of contents

ਦੁਨੀਆਂ ਵਿਚ ਏਕਤਾ ਬਾਰੇ ਕੀ?

ਦੁਨੀਆਂ ਵਿਚ ਏਕਤਾ ਬਾਰੇ ਕੀ?

ਦੁਨੀਆਂ ਵਿਚ ਏਕਤਾ ਬਾਰੇ ਕੀ?

ਕਿੱਧਰ ਜਾ ਰਹੀ ਹੈ ਇਹ ਦੁਨੀਆਂ? ਸ਼ਾਂਤੀ ਵੱਲ ਜਾਂ ਫਿਰ ਤਬਾਹੀ ਵੱਲ? ਇਨ੍ਹਾਂ ਵਿੱਚੋਂ ਕੁਝ ਵੀ ਹੋ ਸਕਦਾ ਹੈ।

ਇਕ ਪਾਸੇ, ਦੁਨੀਆਂ ਦੇ ਕੁਝ ਲੀਡਰ ਪੂਰੇ ਭਰੋਸੇ ਨਾਲ ਕਹਿੰਦੇ ਹਨ ਕਿ ਸ਼ਾਂਤੀ ਜ਼ਰੂਰ ਆਵੇਗੀ। ਇੱਦਾਂ ਸੋਚਣ ਤੋਂ ਸਿਵਾਇ ਉਨ੍ਹਾਂ ਕੋਲ ਹੋਰ ਚਾਰਾ ਵੀ ਨਹੀਂ ਕਿਉਂਕਿ ਜੇ ਸ਼ਾਂਤੀ ਨਾ ਆਈ, ਤਾਂ ਤਬਾਹੀ ਮੱਚ ਜਾਵੇਗੀ ਤੇ ਇਹ ਸੋਚ ਕੇ ਉਹ ਡਰ ਜਾਂਦੇ ਹਨ। ਦੂਜੇ ਪਾਸੇ, ਕਈ ਲੋਕਾਂ ਨੂੰ ਖ਼ਤਰਨਾਕ ਤੇ ਸ਼ਕਤੀਸ਼ਾਲੀ ਹਥਿਆਰਾਂ ਦੀ ਚਿੰਤਾ ਸਤਾਉਂਦੀ ਹੈ। ਉਹ ਸੋਚਦੇ ਹਨ ਕਿ ਕਿਨ੍ਹਾਂ ਕੌਮਾਂ ਕੋਲ ਇਹ ਹਥਿਆਰ ਹਨ? ਕੀ ਇਹ ਕੌਮਾਂ ਇਨ੍ਹਾਂ ਨੂੰ ਵਰਤਣਗੀਆਂ? ਜੇ ਉਨ੍ਹਾਂ ਨੇ ਇਹ ਵਰਤੇ, ਤਾਂ ਕੀ ਹੋਵੇਗਾ?

ਇਤਿਹਾਸ ਗਵਾਹ ਹੈ ਕਿ ਕੌਮ-ਕੌਮ ਵਿਚਕਾਰ ਦੀ ਵਿਰੋਧਤਾ ਅਤੇ ਪੱਖਪਾਤ ਨੇ ਚਿਰਾਂ ਤੋਂ ਸ਼ਾਂਤੀ ਨੂੰ ਭੰਗ ਕੀਤਾ ਹੈ। ਧਰਮ ਨੇ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਦੀ ਬਜਾਇ ਇਨ੍ਹਾਂ ਨੂੰ ਵਧਾਇਆ ਹੈ। ਇਸ ਬਾਰੇ ਇਕ ਪੱਤਰਕਾਰ ਨੇ ਕਿਹਾ: “ਲੋਕਾਂ ਵਿਚ ਕਈ ਗੱਲਾਂ ਫੁੱਟ ਪਾ ਸਕਦੀਆਂ ਹਨ ਅਤੇ ਧਰਮ ਇੱਦਾਂ ਕਰਨ ਵਿਚ ਸਭ ਤੋਂ ਅੱਗੇ ਹੈ। ਦੁਨੀਆਂ ਭਰ ਵਿਚ ਲੋਕ ਮੰਨਦੇ ਹਨ ਕਿ ਧਰਮ ਲੋਕਾਂ ਨੂੰ ਚੰਗੇ ਇਨਸਾਨ ਬਣਾਉਂਦਾ ਹੈ। ਲੇਕਿਨ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਧਰਮ ਦੇ ਨਾਂ ਤੇ ਕੁਝ ਇਨਸਾਨ ਘਿਣਾਉਣੇ ਕੰਮ ਕਰਦੇ ਹਨ।” ਇਕ ਹੋਰ ਲੇਖਕ ਵੀ ਇਸ ਗੱਲ ਨਾਲ ਸਹਿਮਤ ਹੈ ਤੇ ਉਸ ਨੇ ਕਿਹਾ: “ਚੰਗੇ ਲੋਕਾਂ ਤੋਂ ਮਾੜੇ ਕੰਮ ਕਰਵਾਉਣੇ ਇਹ ਧਰਮ ਦੀ ਹੀ ਕਰਾਮਾਤ ਹੈ।”

ਤਾਂ ਫਿਰ ਕੀ ਦੁਨੀਆਂ ਵਿਚ ਏਕਤਾ ਕਾਇਮ ਹੋਣ ਦੀ ਕੋਈ ਉਮੀਦ ਹੈ? ਜੀ ਹਾਂ! ਲੇਕਿਨ ਏਕਤਾ ਨੂੰ ਕਾਇਮ ਕਰਨਾ ਬੰਦਿਆਂ ਜਾਂ ਉਨ੍ਹਾਂ ਦੇ ਬਣਾਏ ਗਏ ਧਰਮਾਂ ਦੇ ਵੱਸ ਦੀ ਗੱਲ ਨਹੀਂ। ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

[ਸਫ਼ਾ 3 ਉੱਤੇ ਸੁਰਖੀ]

ਕੀ ਇਹ ਦੁਨੀਆਂ ਇਕ ਬੰਬ ਦੀ ਤਰ੍ਹਾਂ ਫਟਣ ਵਾਲੀ ਹੈ?