Skip to content

Skip to table of contents

“ਅਨਮੋਲ ਤੋਹਫ਼ਾ”

“ਅਨਮੋਲ ਤੋਹਫ਼ਾ”

“ਅਨਮੋਲ ਤੋਹਫ਼ਾ”

ਇਹ ਲਫ਼ਜ਼ ਬੈਲਜੀਅਮ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਹਨ ਜਿਸ ਨੇ ਕਿਤਾਬ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ * ਦੀ ਪ੍ਰਸ਼ੰਸਾ ਕਰਦਿਆਂ ਕਹੇ ਸਨ। ਉਸ ਨੂੰ ਇਹ ਕਿਤਾਬ ਉਸ ਦੇ ਇਕ ਗੁਆਂਢੀ ਨੇ ਉਸ ਦੇ ਘਰ ਜਾ ਕੇ ਦਿੱਤੀ ਸੀ। ਕਿਤਾਬ ਪੜ੍ਹ ਕੇ ਉਸ ਨੇ ਆਪਣੇ ਗੁਆਂਢੀ ਨੂੰ ਚਿੱਠੀ ਵਿਚ ਧੰਨਵਾਦ ਕਰਦਿਆਂ ਲਿਖਿਆ: “ਮੈਂ ਬੜਾ ਖ਼ੁਸ਼ ਹਾਂ ਕਿ ਤੁਸੀਂ ਮੇਰੇ ਘਰ ਆਏ, ਮੇਰੇ ਨਾਲ ਗੱਲਬਾਤ ਕੀਤੀ ਤੇ ਇਹ ਅਨਮੋਲ ਤੋਹਫ਼ਾ, ‘ਸਰਬ ਮਹਾਨ ਮਨੁੱਖ’ ਕਿਤਾਬ ਮੈਨੂੰ ਦਿੱਤੀ।”

ਸਾਬਕਾ ਪ੍ਰਧਾਨ ਮੰਤਰੀ ਨੇ ਕਿਤਾਬ ਚੰਗੀ ਤਰ੍ਹਾਂ ਪੜ੍ਹੀ ਕਿਉਂਕਿ ਉਸ ਨੇ ਇਹ ਸਿੱਟਾ ਕੱਢਿਆ: “ਕਾਸ਼ ਜੇ ਲੋਕ ਯਿਸੂ ਦੇ ਅਸੂਲਾਂ ਉੱਤੇ ਚੱਲਦੇ ਤੇ ਇੰਜੀਲ ਦੇ ਸੰਦੇਸ਼ ਵੱਲ ਧਿਆਨ ਦਿੰਦੇ, ਤਾਂ ਅੱਜ ਦੁਨੀਆਂ ਵਿਚ ਅਮਨ-ਚੈਨ ਹੁੰਦਾ। ਤਦ ਸੰਯੁਕਤ ਰਾਸ਼ਟਰ ਦੀ ਲੋੜ ਨਾ ਹੁੰਦੀ, ਨਾ ਅੱਤਵਾਦੀ ਹਮਲੇ ਹੁੰਦੇ ਤੇ ਨਾ ਹੀ ਖ਼ੂਨ-ਖ਼ਰਾਬਾ ਹੁੰਦਾ।” ਭਾਵੇਂ ਕਿ ਪ੍ਰਧਾਨ ਮੰਤਰੀ ਨੂੰ ਇਹ ਇਕ ਸੁਪਨਾ ਜਾਪਦਾ ਹੈ, ਪਰ ਉਹ ਆਪਣੇ ਗੁਆਂਢੀ ਯਹੋਵਾਹ ਦੇ ਗਵਾਹ ਨਾਲ ਗੱਲਬਾਤ ਕਰ ਕੇ ਬੜਾ ਖ਼ੁਸ਼ ਹੋਇਆ।

ਅੱਗੇ ਚਿੱਠੀ ਵਿਚ ਗਵਾਹਾਂ ਬਾਰੇ ਮੰਤਰੀ ਨੇ ਲਿਖਿਆ: “ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਹੋ ਜੋ ਯਕੀਨ ਰੱਖਦੇ ਹੋ ਕਿ ਦੁਨੀਆਂ ਦੇ ਹਾਲਾਤ ਸੁਧਰਨਗੇ ਅਤੇ ਇਹ ਉਮੀਦ ਤੁਸੀਂ ਸਭ ਲੋਕਾਂ ਨੂੰ ਦਿੰਦੇ ਹੋ। ਇਹ ਵਾਕਈ ਸ਼ਲਾਘਾਯੋਗ ਕੰਮ ਹੈ ਜੋ ਤੁਸੀਂ ਸਮਾਜ ਦੀ ਭਲਾਈ ਲਈ ਕਰਦੇ ਹੋ। ”

ਯਹੋਵਾਹ ਦੇ ਗਵਾਹ ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲਦੇ ਹਨ ਤੇ ਮੰਨਦੇ ਹਨ ਕਿ ਲੋਕਾਂ ਨੂੰ ਦੁੱਖਾਂ-ਤਕਲੀਫ਼ਾਂ ਤੋਂ ਹਮੇਸ਼ਾ ਲਈ ਛੁਟਕਾਰਾ ਦੇਣਾ ਸਿਰਫ਼ ਪਰਮੇਸ਼ੁਰ ਦੇ ਹੱਥ-ਵੱਸ ਹੈ, ਨਾ ਕਿ ਇਨਸਾਨਾਂ ਦੇ। ਅਗਲੀ ਵਾਰ ਜਦੋਂ ਤੁਹਾਡੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ, ਤਾਂ ਕਿਉਂ ਨਾ ਉਨ੍ਹਾਂ ਨੂੰ ਸਰਬ ਮਹਾਨ ਮਨੁੱਖ ਕਿਤਾਬ ਬਾਰੇ ਪੁੱਛੋ। ਜਿਸ ਕਿਤਾਬ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਨੂੰ ਟੁੰਬਿਆ, ਉਹ ਕਿਤਾਬ ਤੁਸੀਂ ਵੀ ਲੈ ਸਕਦੇ ਹੋ।

[ਫੁਟਨੋਟ]

^ ਪੈਰਾ 2 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।