Skip to content

Skip to table of contents

ਪਹਿਰਾਬੁਰਜ ਦਾ ਨਵਾਂ ਸਟੱਡੀ ਐਡੀਸ਼ਨ

ਪਹਿਰਾਬੁਰਜ ਦਾ ਨਵਾਂ ਸਟੱਡੀ ਐਡੀਸ਼ਨ

ਪਹਿਰਾਬੁਰਜ ਦਾ ਨਵਾਂ ਸਟੱਡੀ ਐਡੀਸ਼ਨ

ਇਹ ਰਸਾਲਾ ਪਹਿਰਾਬੁਰਜ ਦੇ ਸਟੱਡੀ ਐਡੀਸ਼ਨ ਦਾ ਪਹਿਲਾਂ ਅੰਕ ਹੈ। ਅਸੀਂ ਇਸ ਨਵੇਂ ਐਡੀਸ਼ਨ ਦੀਆਂ ਕੁਝ ਖ਼ਾਸ ਗੱਲਾਂ ਸਮਝਾਉਣੀਆਂ ਚਾਹੁੰਦੇ ਹਾਂ।

ਇਹ ਐਡੀਸ਼ਨ ਯਹੋਵਾਹ ਦੇ ਗਵਾਹਾਂ ਲਈ ਅਤੇ ਬਾਈਬਲ ਦੇ ਉਨ੍ਹਾਂ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਸੱਚਾਈ ਵਿਚ ਤਰੱਕੀ ਕਰ ਰਹੇ ਹਨ। ਇਹ ਮਹੀਨੇ ਵਿਚ ਇਕ ਵਾਰ ਛਾਪਿਆ ਜਾਵੇਗਾ ਅਤੇ ਇਸ ਵਿਚ ਅਧਿਐਨ ਵਾਸਤੇ ਚਾਰ ਜਾਂ ਪੰਜ ਲੇਖ ਹੋਣਗੇ। ਇਸ ਦੀ ਜਿਲਦ ਤੇ ਦੱਸਿਆ ਜਾਵੇਗਾ ਕਿ ਇਹ ਲੇਖ ਕਦੋਂ ਸਟੱਡੀ ਕੀਤੇ ਜਾਣਗੇ। ਇਹ ਐਡੀਸ਼ਨ ਪਹਿਰਾਬੁਰਜ ਰਸਾਲੇ ਦੇ ਪਬਲਿਕ ਐਡੀਸ਼ਨ ਤੋਂ ਭਿੰਨ ਹੈ ਕਿਉਂਕਿ ਇਸ ਦੀ ਜਿਲਦ ਤੇ ਨਾ ਤਾਂ ਵੱਖਰੀਆਂ-ਵੱਖਰੀਆਂ ਤਸਵੀਰਾਂ ਹੋਣਗੀਆਂ ਤੇ ਨਾ ਹੀ ਇਹ ਪ੍ਰਚਾਰ ਦੇ ਕੰਮ ਵਿਚ ਵੰਡਿਆ ਜਾਵੇਗਾ।

ਇਸ ਐਡੀਸ਼ਨ ਦੇ ਦੂਜੇ ਸਫ਼ੇ ਤੇ ਲੇਖਾਂ ਦੇ ਵਿਸ਼ੇ ਦੱਸੇ ਜਾਣਗੇ ਅਤੇ ਸੰਖੇਪ ਵਿਚ ਅਧਿਐਨ ਕੀਤੇ ਜਾਣ ਵਾਲੇ ਲੇਖਾਂ ਦਾ ਉਦੇਸ਼ ਦੱਸਿਆ ਜਾਵੇਗਾ। ਇਹ ਜਾਣਕਾਰੀ ਕਲੀਸਿਯਾ ਵਿਚ ਪਹਿਰਾਬੁਰਜ ਦਾ ਅਧਿਐਨ ਕਰਾਉਣ ਵਾਲੇ ਭਰਾਵਾਂ ਵਾਸਤੇ ਤਿਆਰੀ ਕਰਨ ਵੇਲੇ ਬਹੁਤ ਫ਼ਾਇਦੇਮੰਦ ਸਾਬਤ ਹੋਵੇਗੀ।

ਤੁਸੀਂ ਦੇਖੋਗੇ ਕਿ ਅਧਿਐਨ ਕੀਤੇ ਜਾਣ ਵਾਲੇ ਲੇਖ ਪਹਿਲਾਂ ਜਿੰਨੇ ਲੰਬੇ ਨਹੀਂ ਹਨ। ਨਤੀਜੇ ਵਜੋਂ ਮੀਟਿੰਗ ਦੌਰਾਨ ਬਾਈਬਲ ਦੇ ਮੁੱਖ ਹਵਾਲਿਆਂ ਦੀ ਚਰਚਾ ਕਰਨ ਲਈ ਜ਼ਿਆਦਾ ਸਮਾਂ ਲਿਆ ਜਾ ਸਕਦਾ ਹੈ। ਅਧਿਐਨ ਲਈ ਤਿਆਰੀ ਕਰਦੇ ਵੇਲੇ ਤੁਹਾਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਤੁਸੀਂ ਬਾਈਬਲ ਦੇ ਸਾਰੇ ਹਵਾਲੇ ਖੋਲ੍ਹ ਕੇ ਪੜ੍ਹੋ। ਜਿਨ੍ਹਾਂ ਹਵਾਲਿਆਂ ਨਾਲ “ਪੜ੍ਹੋ” ਲਿਖਿਆ ਗਿਆ ਹੈ ਉਨ੍ਹਾਂ ਨੂੰ ਕਲੀਸਿਯਾ ਵਿਚ ਪਹਿਰਾਬੁਰਜ ਦਾ ਅਧਿਐਨ ਕਰਨ ਵੇਲੇ ਜ਼ਰੂਰ ਪੜ੍ਹਿਆ ਜਾਣਾ ਚਾਹੀਦਾ ਹੈ। ਜੇ ਸਮਾਂ ਹੋਵੇ, ਤਾਂ ਹੋਰ ਹਵਾਲੇ ਵੀ ਪੜ੍ਹੇ ਜਾ ਸਕਦੇ ਹਨ। ਕੁਝ ਲੇਖਾਂ ਵਿਚ ਤੁਸੀਂ ਨੋਟ ਕਰੋਗੇ ਕਿ ਬਾਈਬਲ ਦੇ ਕੁਝ ਹਵਾਲਿਆਂ ਨਾਲ ਲਿਖਿਆ ਗਿਆ ਹੈ: “ਹੋਰ ਜਾਣਕਾਰੀ ਲਈ . . . ਦੇਖੋ।” ਇਹ ਹਵਾਲੇ ਪੈਰੇ ਦੇ ਮੁੱਖ ਮੁੱਦੇ ਨੂੰ ਸਮਝਣ ਲਈ ਨਹੀਂ ਦਿੱਤੇ ਗਏ, ਪਰ ਇਨ੍ਹਾਂ ਵਿਚ ਦਿਲਚਸਪ ਜਾਣਕਾਰੀ ਪਾਈ ਜਾਂਦੀ ਹੈ। ਆਮ ਤੌਰ ਤੇ ਇਹ ਮੀਟਿੰਗ ਵਿਚ ਪੜ੍ਹੇ ਨਹੀਂ ਜਾਣਗੇ। ਇਨ੍ਹਾਂ ਨੂੰ ਤੁਸੀਂ ਸਟੱਡੀ ਦੀ ਤਿਆਰੀ ਕਰਨ ਵੇਲੇ ਪੜ੍ਹ ਸਕਦੇ ਹੋ। ਫਿਰ ਮੀਟਿੰਗ ਵਿਚ ਟਿੱਪਣੀ ਕਰਦੇ ਹੋਏ ਤੁਸੀਂ ਇਨ੍ਹਾਂ ਦਾ ਜ਼ਿਕਰ ਕਰ ਸਕਦੇ ਹੋ।

ਸਾਲ 2008 ਤੋਂ ਪਹਿਰਾਬੁਰਜ ਰਸਾਲੇ ਵਿਚ ਸਾਲਾਨਾ ਰਿਪੋਰਟ ਦਰਜ ਨਹੀਂ ਕੀਤੀ ਜਾਵੇਗੀ। ਪਰ ਇਹ ਰਿਪੋਰਟ ਤੁਹਾਨੂੰ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਮਿਲੇਗੀ। ਜਿਵੇਂ ਉੱਪਰ ਕਿਹਾ ਗਿਆ ਹੈ ਸਟੱਡੀ ਐਡੀਸ਼ਨ ਵਿਚ ਅਧਿਐਨ ਦੇ ਲੇਖਾਂ ਤੋਂ ਇਲਾਵਾ ਹੋਰ ਲੇਖ ਵੀ ਹੋਣਗੇ। ਇਨ੍ਹਾਂ ਲੇਖਾਂ ਨੂੰ ਭਾਵੇਂ ਅਸੀਂ ਕਲੀਸਿਯਾ ਦੀਆਂ ਮੀਟਿੰਗਾਂ ਵਿਚ ਨਹੀਂ ਵਰਤਾਂਗੇ, ਫਿਰ ਵੀ ਸਾਨੂੰ ਇਹ ਲੇਖ ਧਿਆਨ ਨਾਲ ਪੜ੍ਹਨੇ ਚਾਹੀਦੇ ਹਨ। ਇਹ ਵੀ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਪਰਮੇਸ਼ੁਰ ਬਾਰੇ ਸਾਡਾ ਗਿਆਨ ਵਧਾਉਣ ਲਈ ਲਿਖੇ ਹਨ।—ਮੱਤੀ 24:45-47.

ਅਖ਼ੀਰ ਵਿਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਵੇਂ ਪਹਿਰਾਬੁਰਜ ਰਸਾਲੇ ਦੇ ਦੋ ਐਡੀਸ਼ਨ ਹਨ, ਸਟੱਡੀ ਤੇ ਪਬਲਿਕ, ਫਿਰ ਵੀ ਇਹ ਇੱਕੋ ਰਸਾਲਾ ਹੈ। ਦੋਹਾਂ ਦਾ ਸਿਰਲੇਖ ਹੈ: ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਦੋਹਾਂ ਦੇ ਦੂਜੇ ਸਫ਼ੇ ਤੇ ਇਕ ਪੈਰਾ ਹੈ ਜਿਸ ਵਿਚ ਪਹਿਰਾਬੁਰਜ ਰਸਾਲੇ ਦਾ ਉਦੇਸ਼ ਸਮਝਾਇਆ ਗਿਆ ਹੈ। “ਕੀ ਤੁਹਾਨੂੰ ਯਾਦ ਹੈ?” ਨਾਂ ਦੇ ਲੇਖ ਵਿਚ ਦੋਹਾਂ ਐਡੀਸ਼ਨਾਂ ਦੇ ਲੇਖਾਂ ਵਿੱਚੋਂ ਸਵਾਲ ਹੋਣਗੇ ਜੋ ਕਿ ਸਟੱਡੀ ਐਡੀਸ਼ਨ ਵਿਚ ਛਾਪਿਆ ਜਾਵੇਗਾ।

ਯੁੱਧਾਂ, ਆਰਥਿਕ ਤੰਗੀਆਂ, ਸਤਾਹਟਾਂ ਤੇ ਹੋਰਨਾਂ ਤਕਲੀਫ਼ਾਂ ਦੇ ਬਾਵਜੂਦ 1879 ਤੋਂ ਪਹਿਰਾਬੁਰਜ ਰਸਾਲਾ ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕਰਦਾ ਆਇਆ ਹੈ। ਯਹੋਵਾਹ ਅੱਗੇ ਸਾਡੀ ਦੁਆ ਹੈ ਕਿ ਉਸ ਦੀ ਬਰਕਤ ਨਾਲ ਇਨ੍ਹਾਂ ਨਵਿਆਂ ਐਡੀਸ਼ਨਾਂ ਵਿਚ ਵੀ ਇਹ ਰਸਾਲਾ ਆਪਣਾ ਉਦੇਸ਼ ਪੂਰਾ ਕਰਦਾ ਰਹੇਗਾ। ਜਿਉਂ-ਜਿਉਂ ਤੁਸੀਂ ਪਹਿਰਾਬੁਰਜ ਰਸਾਲੇ ਦੇ ਸਟੱਡੀ ਐਡੀਸ਼ਨ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਦੇ ਰਹੋਗੇ, ਸਾਡੀ ਇਹ ਵੀ ਦੁਆ ਹੈ ਕਿ ਯਹੋਵਾਹ ਤੁਹਾਨੂੰ ਬਰਕਤਾਂ ਦਿੰਦਾ ਰਹੇਗਾ।