Skip to content

Skip to table of contents

ਪ੍ਰਬੰਧਕ ਸਭਾ ਕੰਮ ਕਿਵੇਂ ਕਰਦੀ ਹੈ?

ਪ੍ਰਬੰਧਕ ਸਭਾ ਕੰਮ ਕਿਵੇਂ ਕਰਦੀ ਹੈ?

ਪ੍ਰਬੰਧਕ ਸਭਾ ਕੰਮ ਕਿਵੇਂ ਕਰਦੀ ਹੈ?

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਮਸਹ ਕੀਤੇ ਹੋਏ ਭਰਾਵਾਂ ਦੀ ਬਣੀ ਹੋਈ ਹੈ। ਬਾਈਬਲ ਅਨੁਸਾਰ ਸਾਰੇ ਮਸਹ ਕੀਤੇ ਹੋਏ ਭੈਣ-ਭਰਾਵਾਂ ਦਾ ਸਮੂਹ ਮਾਤਬਰ ਅਤੇ ਬੁੱਧਵਾਨ ਨੌਕਰ ਹੈ। ਯਹੋਵਾਹ ਪਰਮੇਸ਼ੁਰ ਨੇ ਇਸ ਨੌਕਰ ਵਰਗ ਨੂੰ ਦੁਨੀਆਂ ਭਰ ਵਿਚ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਅਤੇ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ। ਪ੍ਰਬੰਧਕ ਸਭਾ ਇਸ ਨੌਕਰ ਵਰਗ ਨੂੰ ਦਰਸਾਉਂਦੀ ਹੈ।​—⁠ਮੱਤੀ 24:14, 45-47.

ਹਰ ਹਫ਼ਤੇ, ਆਮ ਕਰਕੇ ਬੁੱਧਵਾਰ ਨੂੰ, ਪ੍ਰਬੰਧਕ ਸਭਾ ਦੇ ਭਰਾਵਾਂ ਦੀ ਮੀਟਿੰਗ ਹੁੰਦੀ ਹੈ। ਇਸ ਤਰ੍ਹਾਂ ਮੀਟਿੰਗਾਂ ਕਰਨ ਨਾਲ ਇਹ ਭਰਾ ਮਿਲ-ਜੁਲ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। (ਜ਼ਬੂ. 133:1) ਪ੍ਰਬੰਧਕ ਸਭਾ ਦੇ ਮੈਂਬਰਾਂ ਦੀਆਂ ਵੱਖ-ਵੱਖ ਕਮੇਟੀਆਂ ਵਿਚ ਵੀ ਜ਼ਿੰਮੇਵਾਰੀਆਂ ਹਨ। ਹਰ ਕਮੇਟੀ ਯਹੋਵਾਹ ਦੇ ਗਵਾਹਾਂ ਦੀਆਂ ਕਾਰਵਾਈਆਂ ਦੇ ਵੱਖੋ-ਵੱਖਰੇ ਪਹਿਲੂਆਂ ਦੀ ਨਿਗਰਾਨੀ ਕਰਦੀ ਹੈ। ਆਓ ਆਪਾਂ ਇਨ੍ਹਾਂ ਕਮੇਟੀਆਂ ਬਾਰੇ ਥੋੜ੍ਹਾ ਹੋਰ ਸਿੱਖੀਏ।

ਕੋਆਰਡੀਨੇਟਰਾਂ ਦੀ ਕਮੇਟੀ: ਇਹ ਕਮੇਟੀ ਬਾਕੀ ਦੀਆਂ ਕਮੇਟੀਆਂ ਦੇ ਕੋਆਰਡੀਨੇਟਰਾਂ ਯਾਨੀ ਸਭਾਪਤੀਆਂ ਦੀ ਬਣੀ ਹੋਈ ਹੈ। ਇਸ ਕਮੇਟੀ ਦਾ ਸੈਕਟਰੀ ਵੀ ਹੁੰਦਾ ਹੈ ਜੋ ਪ੍ਰਬੰਧਕ ਸਭਾ ਦਾ ਮੈਂਬਰ ਹੈ। ਇਹ ਕਮੇਟੀ ਇਸ ਗੱਲ ਤੇ ਨਜ਼ਰ ਰੱਖਦੀ ਹੈ ਕਿ ਬਾਕੀ ਦੀਆਂ ਕਮੇਟੀਆਂ ਬਿਨਾਂ ਕਿਸੇ ਦਿੱਕਤ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕਣ। ਇਸ ਦੇ ਨਾਲ-ਨਾਲ ਇਹ ਕਮੇਟੀ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਮਦਦ ਕਰਦੀ ਹੈ ਜਦ ਉਨ੍ਹਾਂ ਨੂੰ ਅਤਿਆਚਾਰ, ਤਬਾਹੀ ਜਾਂ ਕਿਸੇ ਹੋਰ ਕਾਰਨ ਕਰਕੇ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ।

ਪ੍ਰਸਨੈੱਲ ਕਮੇਟੀ: ਇਸ ਕਮੇਟੀ ਦੇ ਭਰਾ ਦੁਨੀਆਂ ਭਰ ਵਿਚ ਬੈਥਲ ਪਰਿਵਾਰ ਦੇ ਮੈਂਬਰਾਂ ਲਈ ਪ੍ਰਬੰਧ ਕਰਦੇ ਹਨ ਤਾਂਕਿ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾਵੇ ਅਤੇ ਉਹ ਸੱਚਾਈ ਵਿਚ ਤਕੜੇ ਰਹਿਣ। ਬੈਥਲ ਵਿਚ ਸੇਵਾ ਕਰਨ ਲਈ ਭੈਣਾਂ-ਭਰਾਵਾਂ ਨੂੰ ਚੁਣਨ ਅਤੇ ਉਨ੍ਹਾਂ ਨੂੰ ਸੱਦਾ ਭੇਜਣ ਦੀ ਜ਼ਿੰਮੇਵਾਰੀ ਇਸ ਕਮੇਟੀ ਦੀ ਹੈ। ਬੈਥਲ ਸੇਵਾ ਸੰਬੰਧੀ ਕਿਸੇ ਵੀ ਸਵਾਲ ਦਾ ਜਵਾਬ ਇਸ ਕਮੇਟੀ ਦੇ ਭਰਾ ਦਿੰਦੇ ਹਨ।

ਪਬਲਿਸ਼ਿੰਗ ਕਮੇਟੀ: ਇਸ ਕਮੇਟੀ ਦੀ ਨਿਗਰਾਨੀ ਹੇਠ ਬਾਈਬਲ ਉੱਤੇ ਆਧਾਰਿਤ ਸਾਹਿੱਤ ਛਾਪਿਆ ਅਤੇ ਦੁਨੀਆਂ ਦੇ ਵੱਖ-ਵੱਖ ਥਾਵਾਂ ਨੂੰ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਯਹੋਵਾਹ ਦੇ ਗਵਾਹਾਂ ਦੀ ਸਾਰੀ ਜਾਇਦਾਦ ਅਤੇ ਉਨ੍ਹਾਂ ਦੇ ਸਾਰੇ ਛਾਪੇਖ਼ਾਨੇ, ਜੋ ਉਹ ਵੱਖੋ-ਵੱਖਰੀਆਂ ਕਾਰਪੋਰੇਸ਼ਨਾਂ ਦੁਆਰਾ ਵਰਤਦੇ ਹਨ, ਵੀ ਇਸ ਕਮੇਟੀ ਦੀ ਨਿਗਰਾਨੀ ਹੇਠ ਆਉਂਦੇ ਹਨ। ਇਸ ਕਮੇਟੀ ਦੇ ਭਰਾ ਇਹ ਵੀ ਨਿਸ਼ਚਿਤ ਕਰਦੇ ਹਨ ਕਿ ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮ ਲਈ ਦਾਨ ਕੀਤੇ ਗਏ ਪੈਸੇ ਸਹੀ ਤਰੀਕੇ ਨਾਲ ਵਰਤੇ ਜਾਣ।

ਸਰਵਿਸ ਕਮੇਟੀ: ਇਸ ਕਮੇਟੀ ਦੇ ਭਰਾ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦੇ ਹਨ। ਇਸ ਤੋਂ ਇਲਾਵਾ ਉਹ ਕਲੀਸਿਯਾਵਾਂ, ਪਾਇਨੀਅਰਾਂ, ਬਜ਼ੁਰਗਾਂ ਅਤੇ ਸਫ਼ਰੀ ਨਿਗਾਹਬਾਨਾਂ ਦੇ ਮਾਮਲਿਆਂ ਦੀ ਦੇਖ-ਰੇਖ ਕਰਦੇ ਹਨ। ਇਸ ਕਮੇਟੀ ਦੇ ਭਰਾ ਸਾਡੀ ਰਾਜ ਸੇਵਕਾਈ ਦੀ ਤਿਆਰੀ ਵੀ ਕਰਦੇ ਹਨ। ਇਸ ਦੇ ਨਾਲ-ਨਾਲ ਗਿਲਿਅਡ ਸਕੂਲ ਅਤੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਦੇ ਵਿਦਿਆਰਥੀਆਂ ਨੂੰ ਸੱਦਾ ਦੇਣਾ ਤੇ ਇਹ ਤੈਅ ਕਰਨਾ ਕਿ ਉਹ ਕਿੱਥੇ ਸੇਵਾ ਕਰਨਗੇ ਵੀ ਇਨ੍ਹਾਂ ਭਰਾਵਾਂ ਦੀ ਜ਼ਿੰਮੇਵਾਰੀ ਹੈ।

ਟੀਚਿੰਗ ਕਮੇਟੀ: ਇਹ ਕਮੇਟੀ ਵੱਡੇ-ਛੋਟੇ ਸੰਮੇਲਨਾਂ ਦੇ ਪ੍ਰੋਗ੍ਰਾਮ ਅਤੇ ਕਲੀਸਿਯਾ ਦੀਆਂ ਮੀਟਿੰਗਾਂ ਵਿਚ ਦਿੱਤੀ ਜਾਣ ਵਾਲੀ ਸਿੱਖਿਆ ਦੀ ਨਿਗਰਾਨੀ ਕਰਦੀ ਹੈ। ਇਹ ਬੈਥਲ ਪਰਿਵਾਰ ਲਈ ਵੀ ਬਾਈਬਲ ਆਧਾਰਿਤ ਸਿੱਖਿਆ ਦਾ ਪ੍ਰਬੰਧ ਕਰਦੀ ਹੈ। ਨਾਲੇ ਇਹ ਵੱਖ-ਵੱਖ ਸਕੂਲਾਂ ਦੇ ਪ੍ਰੋਗ੍ਰਾਮ ਵੀ ਤਿਆਰ ਕਰਦੀ ਹੈ, ਜਿਵੇਂ ਗਿਲਿਅਡ ਸਕੂਲ ਅਤੇ ਪਾਇਨੀਅਰ ਸੇਵਾ ਸਕੂਲ। ਆਡੀਓ ਅਤੇ ਵਿਡਿਓ ਪ੍ਰੋਗ੍ਰਾਮਾਂ ਦੀ ਤਿਆਰੀ ਕਰਨ ਦੀ ਜ਼ਿੰਮੇਵਾਰੀ ਵੀ ਇਸ ਕਮੇਟੀ ਦੇ ਭਰਾਵਾਂ ਦੀ ਹੈ।

ਰਾਇਟਿੰਗ ਕਮੇਟੀ: ਸਾਡੇ ਸਾਰੇ ਸਾਹਿੱਤ ਦੀ ਲਿਖਾਈ, ਇਸ ਦਾ ਤਰਜਮਾ ਅਤੇ ਭੈਣ-ਭਰਾਵਾਂ ਤੇ ਪਬਲਿਕ ਤਕ ਪਹੁੰਚਾਉਣ ਦਾ ਕੰਮ ਇਸ ਕਮੇਟੀ ਦੇ ਭਰਾਵਾਂ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਇਹ ਕਮੇਟੀ ਬਾਈਬਲ ਬਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ ਅਤੇ ਸੰਮੇਲਨਾਂ ਵਿਚ ਡਰਾਮੇ ਅਤੇ ਭਾਸ਼ਣਾਂ ਵਿਚ ਪੇਸ਼ ਕੀਤੀ ਜਾਣਕਾਰੀ ਵੀ ਇਸ ਕਮੇਟੀ ਦੀ ਨਿਗਰਾਨੀ ਹੇਠ ਆਉਂਦੀ ਹੈ।

ਪੌਲੁਸ ਰਸੂਲ ਨੇ ਮਸਹ ਕੀਤੇ ਹੋਇਆਂ ਦੀ ਕਲੀਸਿਯਾ ਦੀ ਤੁਲਨਾ ਇਕ ਸਰੀਰ ਨਾਲ ਕੀਤੀ ਸੀ। ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸਾਰੇ ਅੰਗ ਜ਼ਰੂਰੀ ਹਨ ਤੇ ਕੋਈ ਅੰਗ ਇਕੱਲਾ ਕੰਮ ਨਹੀਂ ਕਰ ਸਕਦਾ। ਪਰਮੇਸ਼ੁਰ ਤੋਂ ਮਿਲਿਆ ਕੰਮ ਕਰਨ ਲਈ ਜ਼ਰੂਰੀ ਹੈ ਕਿ ਸਾਰੇ ਅੰਗ ਮਿਲ ਕੇ ਪਿਆਰ ਨਾਲ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ। (ਰੋਮੀ. 12:4, 5; 1 ਕੁਰਿੰ. 12:12-31) ਯਿਸੂ ਮਸੀਹ ਕਲੀਸਿਯਾ ਦਾ ਸਿਰ ਹੈ ਤੇ ਉਹ ਕਲੀਸਿਯਾ ਦੇ ਮੈਂਬਰਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਤਾਂਕਿ ਉਹ ਇਕ-ਦੂਜੇ ਨਾਲ ਮਿਲ ਕੇ ਕੰਮ ਕਰ ਸਕਣ ਅਤੇ ਨਿਹਚਾ ਵਿਚ ਮਜ਼ਬੂਤ ਰਹਿ ਸਕਣ। (ਅਫ਼. 4:15, 16; ਕੁਲੁ. 2:⁠19) ਇਸ ਤਰ੍ਹਾਂ ਯਹੋਵਾਹ ਦੀ ਸੇਧ ਲੈ ਕੇ ਪ੍ਰਬੰਧਕ ਸਭਾ ਆਪਣਾ ਕੰਮ ਕਰਦੀ ਹੈ।