Skip to content

Skip to table of contents

ਵਧੀਆ ਹੱਲ

ਵਧੀਆ ਹੱਲ

ਵਧੀਆ ਹੱਲ

ਮੱਧ ਅਫ਼ਰੀਕਾ ਵਿਚ 3 ਯਹੋਵਾਹ ਦੇ ਗਵਾਹ ਜ਼ਿਲ੍ਹਾ ਸੰਮੇਲਨ ਨੂੰ ਜਾਣਾ ਚਾਹੁੰਦੇ ਸਨ। ਸੰਮੇਲਨ ਦੀ ਜਗ੍ਹਾ 90 ਕਿਲੋਮੀਟਰ ਦੂਰ ਸੀ ਅਤੇ ਸੜਕਾਂ ਕੱਚੀਆਂ ਤੇ ਟੁੱਟੀਆਂ-ਭੱਜੀਆਂ ਸਨ। ਨਾਲੇ ਉਨ੍ਹਾਂ ਕੋਲ ਉੱਥੇ ਜਾਣ ਦਾ ਕੋਈ ਸਾਧਨ ਨਹੀਂ ਸੀ। ਸੋ ਉਨ੍ਹਾਂ ਨੇ ਤਿੰਨ ਸਾਈਕਲਾਂ ਤੇ ਜਾਣ ਦੀ ਸੋਚੀ, ਪਰ ਉਨ੍ਹਾਂ ਨੂੰ ਚੰਗੇ ਸਾਈਕਲ ਨਾ ਮਿਲੇ।

ਉਨ੍ਹਾਂ ਦੀ ਕਲੀਸਿਯਾ ਦੇ ਇਕ ਬਜ਼ੁਰਗ ਨੇ ਉਨ੍ਹਾਂ ਦੀ ਇਹ ਮੁਸ਼ਕਲ ਦੇਖੀ ਤੇ ਆਪਣਾ ਸਾਈਕਲ ਉਨ੍ਹਾਂ ਨੂੰ ਦਿੱਤਾ। ਸਾਈਕਲ ਹੈ ਸੀ ਪੁਰਾਣਾ, ਪਰ ਚੱਲਦਾ ਸੀ। ਉਸ ਨੇ ਦੱਸਿਆ ਕਿ ਗੁਜ਼ਰੇ ਦਿਨਾਂ ਵਿਚ ਉਸ ਨੇ ਤੇ ਹੋਰਾਂ ਨੇ ਸੰਮੇਲਨਾਂ ਤੇ ਪਹੁੰਚਣ ਦਾ ਚੰਗਾ ਪ੍ਰਬੰਧ ਕੀਤਾ ਸੀ। ਫਿਰ ਬਜ਼ੁਰਗ ਨੇ ਕਿਹਾ ਕਿ ਉਹ ਤਿੰਨੋਂ ਜਣੇ ਇੱਕੋ ਸਾਈਕਲ ਉੱਤੇ ਸੰਮੇਲਨ ਤੇ ਪਹੁੰਚ ਸਕਦੇ ਸਨ। ਪਰ ਇਹ ਕਿੱਦਾਂ ਹੋ ਸਕਦਾ ਸੀ? ਆਓ ਦੇਖੀਏ।

ਸਵੇਰੇ ਤੜਕੇ ਉੱਠ ਕੇ ਇਨ੍ਹਾਂ ਤਿੰਨਾਂ ਭਰਾਵਾਂ ਨੇ ਸਾਈਕਲ ’ਤੇ ਆਪਣਾ ਸਾਮਾਨ ਲੱਦਿਆ। ਪਹਿਲੇ ਭਰਾ ਨੇ ਸਾਈਕਲ ਚਲਾਇਆ ਤੇ ਬਾਕੀ ਦੋ ਉਸ ਦੇ ਮਗਰ-ਮਗਰ ਪੈਦਲ ਤੁਰਦੇ ਆਏ। ਅੱਧੇ ਕੁ ਕਿਲੋਮੀਟਰ ਦੀ ਵਾਟ ਤੇ ਭਰਾ ਨੇ ਸਾਮਾਨ ਨਾਲ ਲੱਦਿਆ ਸਾਈਕਲ ਰੋਕਿਆ ਤੇ ਦਰਖ਼ਤ ਨਾਲ ਖੜ੍ਹਾ ਕਰ ਦਿੱਤਾ। ਉਸ ਨੇ ਧਿਆਨ ਰੱਖਿਆ ਕਿ ਸਾਈਕਲ ਉਸ ਦੇ ਮਗਰ ਆਉਂਦੇ ਭਰਾਵਾਂ ਦੀ ਨਿਗਾਹ ਵਿਚ ਰਹੇ ਤਾਂਕਿ ਕੋਈ ਉਸ ਨੂੰ ਚੋਰੀ ਕਰ ਕੇ ਨਾ ਲੈ ਜਾਵੇ। ਫਿਰ ਉਹ ਪੈਦਲ ਤੁਰ ਕੇ ਰਾਹੇ ਪੈ ਗਿਆ।

ਜਦੋਂ ਉਹ ਦੋ ਭਰਾ ਸਾਈਕਲ ਕੋਲ ਪਹੁੰਚੇ, ਤਾਂ ਇਕ ਭਰਾ ਸਾਈਕਲ ਤੇ ਚੜ੍ਹ ਕੇ ਰਾਹੇ ਪੈ ਗਿਆ। ਦੂਸਰਾ ਭਰਾ ਅੱਧਾ ਕੁ ਕਿਲੋਮੀਟਰ ਹੋਰ ਉਨ੍ਹਾਂ ਦੇ ਮਗਰ-ਮਗਰ ਪੈਦਲ ਤੁਰਦਾ ਗਿਆ ਜਦ ਤਕ ਉਸ ਦੀ ਵਾਰੀ ਨਾ ਆਈ। ਤਾਂ ਫਿਰ ਪੂਰੀ ਤਿਆਰੀ ਅਤੇ ਮਿਹਨਤ ਕਰ ਕੇ 60-60 ਮੀਲ ਤੁਰਨ ਦੀ ਬਜਾਇ ਉਨ੍ਹਾਂ ਨੂੰ ਸਿਰਫ਼ 40-40 ਮੀਲ ਤੁਰਨਾ ਪਿਆ। ਉਨ੍ਹਾਂ ਦੀ ਸਖ਼ਤ ਮਿਹਨਤ ਰੰਗ ਲਿਆਈ। ਉਨ੍ਹਾਂ ਨੇ ਸੰਮੇਲਨ ਤੇ ਪਹੁੰਚ ਕੇ ਪ੍ਰੋਗ੍ਰਾਮ ਅਤੇ ਭੈਣ-ਭਰਾਵਾਂ ਦੀ ਸੰਗਤ ਦਾ ਖੂਬ ਆਨੰਦ ਮਾਣਿਆ। (ਬਿਵ. 31:12) ਕੀ ਤੁਸੀਂ ਇਸ ਸਾਲ ਆਪਣੇ ਇਲਾਕੇ ਵਿਚ ਹੋਣ ਵਾਲੇ ਸੰਮੇਲਨ ਤੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰੋਗੇ?