ਕੀ ਤੁਸੀਂ ‘ਪਵਿੱਤਰ ਬੋਲੀ’ ਚੰਗੀ ਤਰ੍ਹਾਂ ਬੋਲ ਰਹੇ ਹੋ?
ਕੀ ਤੁਸੀਂ ‘ਪਵਿੱਤਰ ਬੋਲੀ’ ਚੰਗੀ ਤਰ੍ਹਾਂ ਬੋਲ ਰਹੇ ਹੋ?
‘ਮੈਂ ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ ਕਿ ਉਹ ਪਵਿੱਤਰ ਬੋਲਣ ਅਤੇ ਸਭ ਕੇਵਲ ਪ੍ਰਭੂ ਯਹੋਵਾਹ ਦਾ ਨਾਂ ਲੈਣ।’—ਸਫ਼. 3:9, CL.
1. ਯਹੋਵਾਹ ਤੋਂ ਸਾਨੂੰ ਕਿਹੜੀ ਵਧੀਆ ਦਾਤ ਮਿਲੀ ਹੈ?
ਸਾਨੂੰ ਭਾਸ਼ਾ ਦੀ ਦਾਤ ਕਿਸੇ ਇਨਸਾਨ ਤੋਂ ਨਹੀਂ, ਸਗੋਂ ਸਾਡੇ ਕਰਤਾਰ ਯਹੋਵਾਹ ਪਰਮੇਸ਼ੁਰ ਤੋਂ ਮਿਲੀ ਹੈ। (ਕੂਚ 4:11, 12) ਉਸ ਨੇ ਪਹਿਲੇ ਮਨੁੱਖ ਆਦਮ ਨੂੰ ਨਾ ਸਿਰਫ਼ ਬੋਲਣ ਦੀ ਯੋਗਤਾ ਨਾਲ ਬਣਾਇਆ, ਸਗੋਂ ਨਵੇਂ ਸ਼ਬਦ ਘੜਨ ਦੀ ਕਾਬਲੀਅਤ ਵੀ ਦਿੱਤੀ। (ਉਤ. 2:19, 20, 23) ਇਸ ਵਧੀਆ ਦਾਤ ਨਾਲ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਗੱਲ ਕਰ ਸਕਦੇ ਹਾਂ ਅਤੇ ਉਸ ਦੇ ਨਾਂ ਦੀ ਵਡਿਆਈ ਕਰ ਸਕਦੇ ਹਾਂ।
2. ਅੱਜ-ਕੱਲ੍ਹ ਲੋਕ ਇੱਕੋ ਭਾਸ਼ਾ ਕਿਉਂ ਨਹੀਂ ਬੋਲਦੇ ਹਨ?
2 ਇਤਿਹਾਸ ਦੀਆਂ ਪਹਿਲੀਆਂ 17 ਸਦੀਆਂ ਦੌਰਾਨ ਲੋਕ ਸਿਰਫ਼ ਇੱਕੋ ਬੋਲੀ ਬੋਲਦੇ ਸਨ ਤੇ ਉਨ੍ਹਾਂ ਦੀ “ਇੱਕੋਈ ਭਾਸ਼ਾ ਸੀ।” (ਉਤ. 11:1) ਫਿਰ ਨਿਮਰੋਦ ਨਾਂ ਦੇ ਬੰਦੇ ਦੀ ਚੁੱਕ ਵਿਚ ਆ ਕੇ ਲੋਕਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ। ਉਨ੍ਹਾਂ ਨੇ ਕੀ ਕੀਤਾ? ਯਹੋਵਾਹ ਚਾਹੁੰਦਾ ਸੀ ਕਿ ਲੋਕ ਸਾਰੀ ਧਰਤੀ ਤੇ ਵੱਸਣ, ਪਰ ਉਹ ਸਾਰੇ ਇੱਕੋ ਜਗ੍ਹਾ ਰਹਿਣਾ ਚਾਹੁੰਦੇ ਸਨ। ਇਸ ਕਰਕੇ ਉਹ ਇਕ ਬੁਰਜ ਬਣਾਉਣ ਲੱਗੇ। ਉਹ ਯਹੋਵਾਹ ਦੀ ਵਡਿਆਈ ਨਹੀਂ, ਪਰ “ਆਪਣੇ ਲਈ ਇੱਕ ਨਾਉਂ” ਬਣਾਉਣਾ ਚਾਹੁੰਦੇ ਸਨ। ਯਹੋਵਾਹ ਨੇ ਉਨ੍ਹਾਂ ਬਾਗ਼ੀ ਲੋਕਾਂ ਦੀ ਬੋਲੀ ਉਲਟ-ਪੁਲਟ ਕਰ ਦਿੱਤੀ ਤੇ ਉਹ ਵੱਖ-ਵੱਖ ਬੋਲੀਆਂ ਬੋਲਣ ਲੱਗ ਪਏ। ਇਸ ਤਰ੍ਹਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਪੂਰੀ ਧਰਤੀ ਉੱਤੇ ਖਿੰਡਾ ਦਿੱਤਾ। ਇਸ ਤੋਂ ਬਾਅਦ ਉਸ ਥਾਂ ਦਾ ਨਾਂ ਬਾਬਲ ਰੱਖਿਆ ਗਿਆ।—ਉਤਪਤ 11:4-8 ਪੜ੍ਹੋ।
3. ਜਦੋਂ ਯਹੋਵਾਹ ਨੇ ਲੋਕਾਂ ਦੀ ਬੋਲੀ ਉਲਟ-ਪੁਲਟ ਕਰ ਦਿੱਤੀ ਸੀ, ਤਾਂ ਅਸਲ ਵਿਚ ਉਸ ਨੇ ਕੀ ਕੀਤਾ ਸੀ?
ਉਤ. 11:9) ਸਿਰਫ਼ ਬਾਈਬਲ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇੰਨੀਆਂ ਸਾਰੀਆਂ ਬੋਲੀਆਂ ਕਿੱਦਾਂ ਸ਼ੁਰੂ ਹੋਈਆਂ।
3 ਕਿਹਾ ਜਾਂਦਾ ਹੈ ਕਿ ਅੱਜ ਦੁਨੀਆਂ ਭਰ ਵਿਚ ਤਕਰੀਬਨ 6,800 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰੇਕ ਬੋਲੀ ਦੂਜੀ ਤੋਂ ਵੱਖਰੀ ਹੈ ਤੇ ਇਨ੍ਹਾਂ ਸਾਰੀਆਂ ਬੋਲੀਆਂ ਬੋਲਣ ਦਾ ਆਪੋ-ਆਪਣਾ ਅੰਦਾਜ਼ ਹੈ। ਜਦੋਂ ਯਹੋਵਾਹ ਨੇ ਲੋਕਾਂ ਦੀ ਬੋਲੀ ਉਲਟ-ਪੁਲਟ ਕਰ ਦਿੱਤੀ ਸੀ, ਤਾਂ ਅਸਲ ਵਿਚ ਉਸ ਨੇ ਕੀ ਕੀਤਾ ਸੀ? ਹੋ ਸਕਦਾ ਹੈ ਕਿ ਉਸ ਨੇ ਲੋਕਾਂ ਦੇ ਮਨਾਂ ਵਿੱਚੋਂ ਉਨ੍ਹਾਂ ਦੀ ਬੋਲੀ ਨੂੰ ਬਿਲਕੁਲ ਹੀ ਮਿਟਾ ਦਿੱਤਾ ਸੀ। ਇਸ ਦੀ ਥਾਂ ਉਸ ਨੇ ਉਨ੍ਹਾਂ ਦੇ ਮਨਾਂ ਵਿਚ ਨਵੀਆਂ ਬੋਲੀਆਂ ਪਾਈਆਂ। ਇਨ੍ਹਾਂ ਬੋਲੀਆਂ ਦੇ ਸਿਰਫ਼ ਨਵੇਂ ਸ਼ਬਦ ਹੀ ਨਹੀਂ ਸਨ, ਸਗੋਂ ਇਨ੍ਹਾਂ ਦਾ ਨਵਾਂ ਵਿਆਕਰਣ ਅਤੇ ਸੋਚਣ ਦੇ ਨਵੇਂ ਤਰੀਕੇ ਵੀ ਸਨ। ਨਤੀਜੇ ਵਜੋਂ ਲੋਕ ਇਕ-ਦੂਜੇ ਨੂੰ ਸਮਝ ਨਹੀਂ ਸਕਦੇ ਸਨ। ਇਸ ਕਰਕੇ ਉਸ ਥਾਂ ਦਾ ਨਾਂ ਬਾਬਲ ਰੱਖਿਆ ਗਿਆ ਜਿਸ ਦਾ ਮਤਲਬ ਹੈ ਗੜਬੜ। (ਨਵੀਂ ਤੇ ਪਵਿੱਤਰ ਬੋਲੀ
4. ਯਹੋਵਾਹ ਨੇ ਸਾਡੇ ਸਮੇਂ ਬਾਰੇ ਪਹਿਲਾਂ ਹੀ ਕੀ ਕਿਹਾ ਸੀ?
4 ਬਾਬਲ ਵਿਚ ਲੋਕਾਂ ਦੀ ਬੋਲੀ ਦੇ ਉਲਟ-ਪੁਲਟ ਕੀਤੇ ਜਾਣ ਦਾ ਬਿਰਤਾਂਤ ਹੈ ਤਾਂ ਬਹੁਤ ਦਿਲਚਸਪ, ਪਰ ਸਾਡੇ ਜ਼ਮਾਨੇ ਵਿਚ ਕੁਝ ਇਸ ਤੋਂ ਵੀ ਜ਼ਿਆਦਾ ਦਿਲਚਸਪ ਹੋ ਰਿਹਾ ਹੈ। ਯਹੋਵਾਹ ਨੇ ਆਪਣੇ ਨਬੀ ਸਫ਼ਨਯਾਹ ਦੇ ਜ਼ਰੀਏ ਪਹਿਲਾਂ ਹੀ ਕਿਹਾ ਸੀ: “ਉਸ ਸਮੇਂ ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ, ਕਿ ਉਹ ਪਵਿੱਤਰ ਬੋਲਣ, ਅਤੇ ਸਭ ਕੇਵਲ ਪ੍ਰਭੂ [ਯਹੋਵਾਹ] ਦਾ ਨਾਂ ਲੈਣ, ਅਤੇ ਇਕ ਮਨ ਹੋ ਕੇ ਉਸ ਦੀ ਉਪਾਸਨਾ ਕਰਨ।” (ਸਫ਼. 3:9‚ CL) ਇਹ ‘ਪਵਿੱਤਰ ਬੋਲੀ’ ਕੀ ਹੈ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਬੋਲਣਾ ਕਿਵੇਂ ਸਿੱਖ ਸਕਦੇ ਹਾਂ?
5. ‘ਪਵਿੱਤਰ ਬੋਲੀ’ ਕੀ ਹੈ ਅਤੇ ਇਸ ਨੂੰ ਸਿੱਖਣ ਦੇ ਕੀ ਨਤੀਜੇ ਨਿਕਲੇ ਹਨ?
5 ਇਹ ਪਵਿੱਤਰ ਬੋਲੀ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਹੈ ਜੋ ਉਸ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਹੈ। ਇਸ ਨੂੰ ਸਿੱਖਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਦਾ ਗਿਆਨ ਲਈਏ ਅਤੇ ਸਿੱਖੀਏ ਕਿ ਇਸ ਰਾਜ ਰਾਹੀਂ ਪਰਮੇਸ਼ੁਰ ਆਪਣੇ ਨਾਂ ਤੋਂ ਹਰ ਕਲੰਕ ਮਿਟਾਵੇਗਾ, ਆਪਣਾ ਰਾਜ ਕਰਨ ਦਾ ਹੱਕ ਜਿਤਾਵੇਗਾ ਅਤੇ ਵਫ਼ਾਦਾਰ ਇਨਸਾਨਾਂ ਨੂੰ ਹਮੇਸ਼ਾ ਲਈ ਬਰਕਤਾਂ ਦੇਵੇਗਾ। ਇਹ ਬੋਲੀ ਸਿੱਖਣ ਦੇ ਕੀ ਨਤੀਜੇ ਨਿਕਲਣਗੇ? ਸਾਨੂੰ ਦੱਸਿਆ ਗਿਆ ਹੈ ਕਿ ਲੋਕ “ਪ੍ਰਭੂ [ਯਹੋਵਾਹ] ਦਾ ਨਾਂ” ਲੈਣਗੇ ਅਤੇ ‘ਇਕ ਮਨ ਹੋ ਕੇ ਉਸਦੀ ਉਪਾਸਨਾ ਕਰਨਗੇ।’ ਬਾਬਲ ਵਿਚ ਵਾਪਰੀਆਂ ਘਟਨਾਵਾਂ ਤੋਂ ਉਲਟ ਇਸ ਨਵੀਂ ਬੋਲੀ ਦੇ ਕਾਰਨ ਯਹੋਵਾਹ ਦੇ ਨਾਂ ਦੀ ਮਹਿਮਾ ਹੋਈ ਹੈ ਤੇ ਉਸ ਦੇ ਲੋਕਾਂ ਵਿਚਕਾਰ ਏਕਤਾ ਵਧੀ ਹੈ।
ਪਵਿੱਤਰ ਬੋਲੀ ਬੋਲਣੀ ਸਿੱਖੋ
6, 7. (ੳ) ਨਵੀਂ ਭਾਸ਼ਾ ਸਿੱਖਣ ਲਈ ਹੋਰ ਕੀ-ਕੀ ਸਿੱਖਣਾ ਪੈਂਦਾ ਹੈ? ਬਾਈਬਲ ਦੀ ਸੱਚਾਈ ਸਿੱਖਣ ਲਈ ਸਾਨੂੰ ਕੀ ਕਰਨਾ ਪਵੇਗਾ? (ਅ) ਹੁਣ ਅਸੀਂ ਕੀ ਦੇਖਾਂਗੇ?
6 ਜਦੋਂ ਕੋਈ ਨਵੀਂ ਭਾਸ਼ਾ ਸਿੱਖਣ ਲੱਗਦਾ ਹੈ, ਤਾਂ ਉਸ ਨੂੰ ਨਵੇਂ ਸ਼ਬਦ ਸਿੱਖਣੇ ਪੈਂਦੇ ਹਨ। ਇਸ ਤੋਂ ਇਲਾਵਾ ਉਸ ਨੂੰ ਨਵੇਂ ਤਰੀਕੇ ਨਾਲ ਸੋਚਣਾ ਪੈਂਦਾ ਹੈ। ਸਾਰੇ ਲੋਕ ਇੱਕੋ ਤਰ੍ਹਾਂ ਗੱਲ ਨਹੀਂ ਕਰਦੇ ਤੇ ਨਾ ਹੀ ਇੱਕੋ ਤਰ੍ਹਾਂ ਦੀ ਗੱਲ ਤੇ ਹੱਸਦੇ ਹਨ। ਨਵੀਂ ਭਾਸ਼ਾ ਸਿੱਖਣ ਲਈ ਜ਼ਰੂਰੀ ਹੈ ਕਿ ਕੋਈ ਇਹ ਗੱਲਾਂ ਵੀ ਸਿੱਖੇ। ਨਵੇਂ ਸ਼ਬਦ ਉਚਾਰਣ ਲਈ ਸ਼ਾਇਦ ਮੂੰਹ ਅਤੇ ਜੀਭ ਨੂੰ ਨਵੇਂ ਤਰੀਕੇ ਨਾਲ ਵਰਤਣਾ ਪਵੇ। ਇਸੇ ਤਰ੍ਹਾਂ ਜਦ ਅਸੀਂ ਬਾਈਬਲ ਦੀ ਸੱਚਾਈ ਦੀ ਪਵਿੱਤਰ ਬੋਲੀ ਸਿੱਖਣੀ ਸ਼ੁਰੂ ਕਰਦੇ ਹਾਂ, ਤਾਂ ਬੁਨਿਆਦੀ ਗੱਲਾਂ ਸਿੱਖਣ ਤੋਂ ਇਲਾਵਾ ਸਾਨੂੰ ਆਪਣੀ ਸੋਚਣੀ ਬਦਲਣੀ ਪੈਂਦੀ ਹੈ। ਇਹ ਨਵੀਂ ਬੋਲੀ ਬੋਲਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਦੇ ਸੁਭਾਅ ਵਿਚ ਨਵੇਂ ਬਣੀਏ।—ਰੋਮੀਆਂ 12:2; ਅਫ਼ਸੀਆਂ 4:23 ਪੜ੍ਹੋ।
7 ਅਸੀਂ ਇਸ ਪਵਿੱਤਰ ਬੋਲੀ ਨੂੰ ਸਮਝਣ ਅਤੇ ਚੰਗੀ ਤਰ੍ਹਾਂ ਬੋਲਣ ਲਈ ਕੀ ਕਰ ਸਕਦੇ ਹਾਂ? ਆਓ ਆਪਾਂ ਕੁਝ ਤਰੀਕਿਆਂ ਵੱਲ ਧਿਆਨ ਦੇਈਏ ਜੋ ਲੋਕਾਂ ਨੇ ਕੋਈ ਨਵੀਂ ਭਾਸ਼ਾ ਸਿੱਖਣ ਲਈ ਵਰਤੇ ਹਨ। ਫਿਰ ਅਸੀਂ ਦੇਖਾਂਗੇ ਕਿ ਅਸੀਂ ਬਾਈਬਲ ਦੀ ਸੱਚਾਈ ਸਿੱਖਣ ਵਿਚ ਇਨ੍ਹਾਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ।
ਪਵਿੱਤਰ ਬੋਲੀ ਚੰਗੀ ਤਰ੍ਹਾਂ ਬੋਲਣੀ ਸਿੱਖੋ
8, 9. ਜੇ ਅਸੀਂ ਪਵਿੱਤਰ ਬੋਲੀ ਸਿੱਖਣੀ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਇਹ ਜ਼ਰੂਰੀ ਕਿਉਂ ਹੈ?
8ਧਿਆਨ ਨਾਲ ਸੁਣੋ। ਨਵੀਂ ਭਾਸ਼ਾ ਸਿੱਖਣ ਸਮੇਂ ਪਹਿਲਾਂ-ਪਹਿਲਾਂ ਸਾਨੂੰ ਸ਼ਾਇਦ ਕੁਝ ਸਮਝ ਨਾ ਆਵੇ ਅਤੇ ਸੁਣਨ ਨੂੰ ਉਹ ਅਜੀਬ ਲੱਗੇ। (ਯਸਾ. 33:19) ਪਰ ਧਿਆਨ ਨਾਲ ਸੁਣਨ ਸਦਕਾ ਅਸੀਂ ਅਲੱਗ-ਅਲੱਗ ਸ਼ਬਦ ਪਛਾਣਨ ਲੱਗ ਪਵਾਂਗੇ ਅਤੇ ਕੁਝ ਗੱਲਾਂ ਵੀ ਸਮਝ ਸਕਾਂਗੇ। ਪਵਿੱਤਰ ਬੋਲੀ ਸਿੱਖਣ ਦੇ ਸੰਬੰਧ ਵਿਚ ਸਾਨੂੰ ਕਿਹਾ ਗਿਆ ਹੈ: “ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।” (ਇਬ. 2:1) ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਵਾਰ-ਵਾਰ ਕਿਹਾ: “ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ।” (ਮੱਤੀ 11:15; 13:43; ਮਰ. 4:23; ਲੂਕਾ 14:35) ਸਾਨੂੰ ‘ਸੁਣਨ ਅਤੇ ਸਮਝਣ’ ਦੀ ਲੋੜ ਹੈ ਤਾਂਕਿ ਅਸੀਂ ਪਵਿੱਤਰ ਬੋਲੀ ਨੂੰ ਚੰਗੀ ਤਰ੍ਹਾਂ ਬੋਲਣ ਲੱਗੀਏ।—ਮੱਤੀ 15:10; ਮਰ. 7:14.
9 ਧਿਆਨ ਨਾਲ ਸੁਣਨਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਜੇ ਅਸੀਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਫ਼ਾਇਦਾ ਹੋਵੇਗਾ। (ਲੂਕਾ 8:18) ਮੀਟਿੰਗਾਂ ਵਿਚ ਬੈਠੇ ਹੋਏ ਕੀ ਅਸੀਂ ਧਿਆਨ ਨਾਲ ਸੁਣਦੇ ਹਾਂ ਜਾਂ ਕੀ ਸਾਡਾ ਧਿਆਨ ਇੱਧਰ-ਉੱਧਰ ਲੱਗਾ ਹੁੰਦਾ ਹੈ? ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਪ੍ਰੋਗ੍ਰਾਮ ਵੱਲ ਪੂਰਾ ਧਿਆਨ ਦੇਈਏ ਨਹੀਂ ਤਾਂ ਅਸੀਂ ਕੁਝ ਸਮਝਾਂਗੇ ਨਹੀਂ।—ਇਬ. 5:11.
10, 11. (ੳ) ਧਿਆਨ ਨਾਲ ਸੁਣਨ ਤੋਂ ਇਲਾਵਾ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਪਵਿੱਤਰ ਬੋਲੀ ਬੋਲਣ ਵਿਚ ਕੀ-ਕੀ ਸ਼ਾਮਲ ਹੈ?
10ਸਾਫ਼ ਤੇ ਚੰਗੀ ਤਰ੍ਹਾਂ ਬੋਲਣ ਵਾਲਿਆਂ ਦੀ ਨਕਲ ਕਰੋ। ਨਵੀਂ ਭਾਸ਼ਾ ਸਿੱਖਣ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਧਿਆਨ ਨਾਲ ਸੁਣਨ ਤੋਂ ਇਲਾਵਾ ਸਾਫ਼ ਤੇ ਚੰਗੀ ਤਰ੍ਹਾਂ ਬੋਲਣ ਵਾਲਿਆਂ ਦੀ ਨਕਲ ਵੀ ਕਰਨ। ਫਿਰ ਉਹ ਸਹੀ ਤਰ੍ਹਾਂ ਉਚਾਰਨਾ ਸਿੱਖਣਗੇ ਅਤੇ ਲੋਕ ਉਨ੍ਹਾਂ ਦੀ ਗੱਲ ਚੰਗੀ ਤਰ੍ਹਾਂ ਸਮਝ ਪਾਉਣਗੇ। ਇਸੇ ਤਰ੍ਹਾਂ ਜਦ ਅਸੀਂ ਪਵਿੱਤਰ ਬੋਲੀ ਬੋਲਣੀ ਸਿੱਖਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀ ਨਕਲ ਕਰਨੀ ਚਾਹੀਦੀ ਹੈ ਜੋ ਇਸ ਨੂੰ ਚੰਗੀ ਤਰ੍ਹਾਂ ਬੋਲਦੇ ਅਤੇ ਸਿਖਾਉਂਦੇ ਹਨ। ਸਾਨੂੰ ਉਨ੍ਹਾਂ ਤੋਂ ਮਦਦ ਲੈਣ ਤੋਂ ਸ਼ਰਮਾਉਣਾ ਨਹੀਂ ਚਾਹੀਦਾ ਅਤੇ ਜੇ ਕੋਈ ਸਾਡੀ ਗੱਲ ਨੂੰ ਸੁਧਾਰੇ, ਤਾਂ ਸਾਨੂੰ ਉਸ ਦੀ ਗੱਲ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ।—ਇਬਰਾਨੀਆਂ 12:5, 6, 11 ਪੜ੍ਹੋ।
11 ਪਵਿੱਤਰ ਬੋਲੀ ਚੰਗੀ ਤਰ੍ਹਾਂ ਬੋਲਣ ਅਤੇ ਸਿਖਾਉਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਸੱਚਾਈ ਨੂੰ ਮੰਨੀਏ ਅਤੇ ਬਾਈਬਲ ਦੇ ਅਸੂਲਾਂ ਉੱਤੇ ਚੱਲੀਏ। ਇਸ ਦੇ ਨਾਲ-ਨਾਲ ਚੰਗਾ ਹੋਵੇਗਾ ਜੇ ਅਸੀਂ ਉਨ੍ਹਾਂ ਦੀ ਰੀਸ ਕਰੀਏ ਜਿਨ੍ਹਾਂ ਦੀ ਨਿਹਚਾ ਪੱਕੀ ਹੈ ਤੇ ਜੋ ਜੋਸ਼ ਨਾਲ ਪ੍ਰਚਾਰ ਕਰਦੇ ਹਨ। ਖ਼ਾਸਕਰ ਸਾਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਈ ਸੀ। (1 ਕੁਰਿੰ. 10:33; ਇਬ. 12:1, 2; 13:6, 7) ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਪਰਮੇਸ਼ੁਰ ਦੇ ਸਾਰੇ ਲੋਕ ਪਵਿੱਤਰ ਬੋਲੀ ਇੱਕੋ ਤਰ੍ਹਾਂ ਬੋਲਣਗੇ ਅਤੇ ਸਾਡੀ ਏਕਤਾ ਬਣੀ ਰਹੇਗੀ।—1 ਕੁਰਿੰ. 4:16, 17.
12. ਕਿਹੜੀਆਂ ਗੱਲਾਂ ਯਾਦ ਰੱਖ ਕੇ ਨਵੀਂ ਭਾਸ਼ਾ ਸਿੱਖਣ ਵਾਲਿਆਂ ਦੀ ਮਦਦ ਹੋ ਸਕਦੀ ਹੈ?
12ਜ਼ਬਾਨੀ ਯਾਦ ਰੱਖੋ। ਨਵੀਂ ਭਾਸ਼ਾ ਸਿੱਖਣ ਵਾਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਯਾਦ ਰੱਖਣੀਆਂ ਪੈਂਦੀਆਂ ਹਨ। ਮਿਸਾਲ ਲਈ, ਉਨ੍ਹਾਂ ਨੂੰ ਨਵੇਂ ਲਫ਼ਜ਼ ਅਤੇ ਅਖਾਣ ਚੇਤੇ ਕਰਨੇ ਪੈਂਦੇ ਹਨ। ਪਵਿੱਤਰ ਬੋਲੀ ਸਿੱਖਣ ਵਾਲੇ ਵੀ ਕੁਝ ਗੱਲਾਂ ਨੂੰ ਯਾਦ ਰੱਖ ਸਕਦੇ ਹਨ। ਚੰਗਾ ਹੋਵੇਗਾ ਜੇ ਅਸੀਂ ਬਾਈਬਲ ਦੀਆਂ ਪੋਥੀਆਂ ਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਤਰਤੀਬਵਾਰ ਯਾਦ ਰੱਖੀਏ। ਕਿੰਨੇ ਭੈਣ-ਭਰਾਵਾਂ ਨੇ ਬਾਈਬਲ ਦੇ ਕਈ ਹਵਾਲਿਆਂ ਨੂੰ ਮੂੰਹ-ਜ਼ਬਾਨੀ ਯਾਦ ਕੀਤਾ ਹੈ। ਹੋਰਨਾਂ ਨੇ ਕਿੰਗਡਮ ਹਾਲ ਵਿਚ ਗਾਏ ਜਾਣ ਵਾਲੇ ਗੀਤ, ਇਸਰਾਏਲ ਦੇ ਗੋਤਾਂ ਦੇ ਨਾਂ, 12 ਰਸੂਲਾਂ ਦੇ ਨਾਂ ਅਤੇ ਪਰਮੇਸ਼ੁਰ ਦੀ ਮਦਦ ਨਾਲ ਪੈਦਾ ਕੀਤੇ ਜਾਣ ਵਾਲੇ ਗੁਣ ਯਾਦ ਕੀਤੇ ਹਨ। ਪੁਰਾਣੇ ਜ਼ਮਾਨੇ ਵਿਚ ਇਸਰਾਏਲੀਆਂ ਨੇ ਸਾਰੇ ਜ਼ਬੂਰ ਮੂੰਹ-ਜ਼ਬਾਨੀ ਯਾਦ ਕੀਤੇ ਹੋਏ ਸਨ। ਆਧੁਨਿਕ ਸਮੇਂ ਵਿਚ ਇਕ ਮੁੰਡੇ ਨੇ ਛੇ ਸਾਲ ਦੀ ਉਮਰ ਵਿਚ ਹੀ ਬਾਈਬਲ ਦੀਆਂ 80 ਤੋਂ ਜ਼ਿਆਦਾ ਆਇਤਾਂ ਯਾਦ ਕਰ ਲਈਆਂ ਸਨ। ਕੀ ਅਸੀਂ ਵੀ ਕੁਝ ਗੱਲਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ?
13. ਕੋਈ ਗੱਲ ਵਾਰ-ਵਾਰ ਦੁਹਰਾਉਣ ਦਾ ਕੀ ਫ਼ਾਇਦਾ ਹੈ?
13ਦੁਹਰਾਓ-ਦੁਹਰਾਓ। ਇਸ ਤਰ੍ਹਾਂ ਕਰ ਕੇ ਹੀ ਕੋਈ ਗੱਲ ਚੇਤੇ ਰੱਖੀ ਜਾ ਸਕਦੀ ਹੈ। ਸਾਡੀਆਂ ਮੀਟਿੰਗਾਂ ਵਿਚ ਸਾਨੂੰ ਕਈ 2 ਪਤ. 1:12) ਸਾਨੂੰ ਕੋਈ ਗੱਲ ਵਾਰ-ਵਾਰ ਚੇਤੇ ਕਿਉਂ ਕਰਾਈ ਜਾਂਦੀ ਹੈ? ਕਿਉਂਕਿ ਇਸ ਤਰ੍ਹਾਂ ਸਾਡੀ ਸਮਝ ਵਧਦੀ ਹੈ, ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਸਾਨੂੰ ਮਦਦ ਮਿਲਦੀ ਹੈ ਅਤੇ ਅਸੀਂ ਆਪਣੀ ਨਿਹਚਾ ਵਿਚ ਪੱਕੇ ਹੁੰਦੇ ਹਾਂ। ਪਰਮੇਸ਼ੁਰ ਦੇ ਮਿਆਰਾਂ ਅਤੇ ਅਸੂਲਾਂ ਨੂੰ ਚੇਤੇ ਰੱਖ ਕੇ ਸਾਨੂੰ ਆਪਣੀ ਜਾਂਚ ਕਰਨ ਵਿਚ ਮਦਦ ਮਿਲਦੀ ਹੈ ਤਾਂਕਿ ਅਸੀਂ ‘ਇਹੋ ਜਿਹੇ ਸੁਣਨ ਵਾਲੇ ਨਾ ਬਣੀਏ ਜਿਹੜੇ ਭੁੱਲ ਜਾਂਦੇ ਹਨ।’ (ਯਾਕੂ. 1:22-25) ਜੇ ਅਸੀਂ ਗੱਲਾਂ ਦੁਹਰਾ-ਦੁਹਰਾ ਕੇ ਸੱਚਾਈ ਨੂੰ ਆਪਣੇ ਦਿਲ ਵਿਚ ਨਾ ਬਿਠਾਈ ਰੱਖਿਆ, ਤਾਂ ਹੋਰਨਾਂ ਗੱਲਾਂ ਦਾ ਸਾਡੇ ਦਿਲ ਉੱਤੇ ਅਸਰ ਪੈ ਜਾਵੇਗਾ ਤੇ ਅਸੀਂ ਪਵਿੱਤਰ ਬੋਲੀ ਚੰਗੀ ਤਰ੍ਹਾਂ ਨਹੀਂ ਬੋਲ ਪਾਵਾਂਗੇ।
ਗੱਲਾਂ ਵਾਰ-ਵਾਰ ਦੱਸੀਆਂ ਜਾਂਦੀਆਂ ਹਨ। ਪਤਰਸ ਰਸੂਲ ਨੇ ਕਿਹਾ ਸੀ: “ਮੈਂ ਤੁਹਾਨੂੰ ਸਦਾ ਏਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ ਭਾਵੇਂ ਤੁਸੀਂ ਇਨ੍ਹਾਂ ਨੂੰ ਜਾਣਦੇ ਹੀ ਹੋ ਅਤੇ ਓਸ ਸਚਿਆਈ ਉੱਤੇ ਜਿਹੜੀ ਤੁਹਾਡੇ ਕੋਲ ਹੈ ਇਸਥਿਰ ਕੀਤੇ ਹੋਏ ਹੋ।” (14. ਪਵਿੱਤਰ ਬੋਲੀ ਸਿੱਖਣ ਸਮੇਂ ਸਾਨੂੰ ਕੀ ਕਰਨ ਦੀ ਲੋੜ ਹੈ?
14ਉੱਚੀ ਪੜ੍ਹੋ। (ਪਰ. 1:3) ਨਵੀਂ ਭਾਸ਼ਾ ਸਿੱਖਣ ਵਾਲੇ ਕੁਝ ਲੋਕ ਆਪਣੇ ਆਪ ਚੁੱਪ-ਚਪੀਤੇ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰੀਕੇ ਨਾਲ ਸਟੱਡੀ ਕਰਨ ਤੋਂ ਉਨ੍ਹਾਂ ਨੂੰ ਬਹੁਤਾ ਲਾਭ ਨਹੀਂ ਹੁੰਦਾ। ਪਵਿੱਤਰ ਬੋਲੀ ਸਿੱਖਣ ਸਮੇਂ ਸਾਨੂੰ ਵੀ ਧਿਆਨ ਲਾਉਣ ਲਈ ਸ਼ਾਇਦ ਧੀਮੀ ਆਵਾਜ਼ ਵਿਚ ਪੜ੍ਹਨਾ ਪਵੇ। (ਜ਼ਬੂਰਾਂ ਦੀ ਪੋਥੀ 1:1, 2 ਪੜ੍ਹੋ।) ਇਸ ਤਰ੍ਹਾਂ ਕਰਨ ਦਾ ਸਾਡੇ ਦਿਲ-ਦਿਮਾਗ਼ ਉੱਤੇ ਡੂੰਘਾ ਅਸਰ ਪੈਂਦਾ ਹੈ। ਇਬਰਾਨੀ ਭਾਸ਼ਾ ਵਿਚ ਧਿਆਨ ਲਾਉਣ ਦਾ ਮਤਲਬ ਧੀਮੀ ਆਵਾਜ਼ ਵਿਚ ਪੜ੍ਹਨਾ ਵੀ ਹੈ। ਜਿਵੇਂ ਰੋਟੀ ਖਾਣ ਤੋਂ ਬਾਅਦ ਉਸ ਨੂੰ ਹਜ਼ਮ ਕਰਨ ਦੀ ਵੀ ਲੋੜ ਹੈ ਇਸੇ ਤਰ੍ਹਾਂ ਕੁਝ ਪੜ੍ਹਨ ਤੋਂ ਬਾਅਦ ਉਸ ਉੱਤੇ ਸੋਚ-ਵਿਚਾਰ ਕਰਨ ਦੀ ਵੀ ਲੋੜ ਹੈ ਤਾਂਕਿ ਅਸੀਂ ਉਸ ਨੂੰ ਚੰਗੀ ਤਰ੍ਹਾਂ ਸਮਝ ਵੀ ਸਕੀਏ। ਕੀ ਅਸੀਂ ਕੁਝ ਸਟੱਡੀ ਕਰਨ ਤੋਂ ਬਾਅਦ ਮਨਨ ਕਰਨ ਲਈ ਸਮਾਂ ਵੀ ਕੱਢਦੇ ਹਾਂ? ਬਾਈਬਲ ਪੜ੍ਹਨ ਤੋਂ ਬਾਅਦ ਜ਼ਰੂਰੀ ਹੈ ਕਿ ਅਸੀਂ ਉਸ ਉੱਤੇ ਧਿਆਨ ਲਾਈਏ।
15. ਪਵਿੱਤਰ ਬੋਲੀ ਦਾ “ਵਿਆਕਰਣ” ਸਿੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
15ਵਿਆਕਰਣ ਦਾ ਅਧਿਐਨ ਕਰੋ। ਨਵੀਂ ਬੋਲੀ ਸਿੱਖਦੇ ਸਮੇਂ ਸਾਨੂੰ ਕਦੇ-ਨ-ਕਦੇ ਤਾਂ ਉਸ ਦੇ ਵਿਆਕਰਣ ਜਾਂ ਵਾਕ ਬਣਾਉਣ ਦੇ ਅਸੂਲਾਂ ਦਾ ਅਧਿਐਨ ਕਰਨਾ ਹੀ ਪੈਂਦਾ ਹੈ। ਇਸ ਤਰ੍ਹਾਂ ਅਸੀਂ ਉਸ ਨੂੰ ਚੰਗੀ ਤਰ੍ਹਾਂ ਬੋਲਣਾ ਸਿੱਖਦੇ ਹਾਂ। ਜਿਵੇਂ ਹਰ ਭਾਸ਼ਾ ਦਾ ਆਪਣਾ ਹੀ ਵਿਆਕਰਣ ਜਾਂ ਅਸੂਲਾਂ ਦਾ ਇਕੱਠ ਹੁੰਦਾ ਹੈ, ਉਸੇ ਤਰ੍ਹਾਂ ਪਵਿੱਤਰ ਬੋਲੀ ਦਾ ਵੀ ਮਾਨੋ ਵਿਆਕਰਣ ਹੈ ਜਾਂ ਅਸੂਲ ਹਨ। 2 ਤਿਮੋਥਿਉਸ 1:13 ਵਿਚ ਇਨ੍ਹਾਂ ਅਸੂਲਾਂ ਨੂੰ ‘ਖਰੀਆਂ ਗੱਲਾਂ ਦਾ ਨਮੂਨਾ’ ਕਿਹਾ ਗਿਆ ਹੈ। ਤਾਂ ਫਿਰ ਸੱਚਾਈ ਦੀ ਪਵਿੱਤਰ ਬੋਲੀ ਬੋਲਣ ਲਈ ਸਾਨੂੰ ਇਸ “ਨਮੂਨੇ” ਅਨੁਸਾਰ ਸਿੱਖਣ ਦੀ ਲੋੜ ਹੈ।
16. ਥੋੜ੍ਹੀ-ਬਹੁਤੀ ਭਾਸ਼ਾ ਸਿੱਖਣ ਤੋਂ ਬਾਅਦ ਕੀ ਹੋ ਸਕਦਾ ਹੈ ਤੇ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?
ਇਬਰਾਨੀਆਂ 5:11-14 ਪੜ੍ਹੋ।) ਅਸੀਂ ਇਸ ਮੁਸ਼ਕਲ ਦਾ ਹੱਲ ਕਿਵੇਂ ਕਰ ਸਕਦੇ ਹਾਂ? ਤਰੱਕੀ ਕਰਨ ਲਈ ਜਤਨ ਕਰਦੇ ਰਹੋ। ਪੌਲੁਸ ਰਸੂਲ ਨੇ ਕਿਹਾ: “ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਕੇ ਨਾ ਧਰੀਏ, ਨਾਲੇ ਪਰਮੇਸ਼ੁਰ ਉੱਤੇ ਨਿਹਚਾ ਕਰਨ ਦੀ, ਅਸ਼ਨਾਨਾਂ ਦੀ ਸਿੱਖਿਆ ਦੀ, ਹੱਥ ਰੱਖਣ ਦੀ, ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਪਕ ਨਿਆਉਂ ਦੀ।”—ਇਬ. 6:1, 2.
16ਤਰੱਕੀ ਕਰਦੇ ਰਹੋ। ਇਕ ਜਣਾ ਸ਼ਾਇਦ ਨਵੀਂ ਭਾਸ਼ਾ ਵਿਚ ਥੋੜ੍ਹੀ-ਬਹੁਤੀ ਗੱਲ ਕਰਨੀ ਸਿੱਖ ਲੈਂਦਾ ਹੈ, ਪਰ ਫਿਰ ਬਾਅਦ ਵਿਚ ਹੋਰ ਤਰੱਕੀ ਨਹੀਂ ਕਰਦਾ। ਇਹੋ ਗੱਲ ਪਵਿੱਤਰ ਬੋਲੀ ਸਿੱਖਣ ਵਾਲਿਆਂ ਬਾਰੇ ਸੱਚ ਹੋ ਸਕਦੀ ਹੈ। (17. ਮਿਸਾਲ ਦੇ ਕੇ ਸਮਝਾਓ ਕਿ ਬਾਕਾਇਦਾ ਸਟੱਡੀ ਕਰਨ ਦੀ ਆਦਤ ਪਾਉਣੀ ਕਿਉਂ ਜ਼ਰੂਰੀ ਹੈ।
17ਸਟੱਡੀ ਕਰਨ ਲਈ ਸਮਾਂ ਕੱਢੋ। ਬਾਕਾਇਦਾ ਥੋੜ੍ਹੇ ਜਿਹੇ ਸਮੇਂ ਲਈ ਸਟੱਡੀ ਕਰਨੀ ਕਦੇ-ਕਦਾਈਂ ਲੰਮੇ ਸਮੇਂ ਲਈ ਸਟੱਡੀ ਕਰਨ ਨਾਲੋਂ ਬਿਹਤਰ ਹੈ। ਸਾਨੂੰ ਉਨ੍ਹਾਂ ਸਮਿਆਂ ਤੇ ਸਟੱਡੀ ਕਰਨੀ ਚਾਹੀਦੀ ਹੈ ਜਦ ਅਸੀਂ ਉਸ ਵੱਲ ਪੂਰਾ ਧਿਆਨ ਲਾ ਸਕਦੇ ਹਾਂ। ਨਵੀਂ ਬੋਲੀ ਸਿੱਖਣੀ ਜੰਗਲ ਰਾਹੀਂ ਰਾਹ ਕੱਟਣ ਦੇ ਬਰਾਬਰ ਹੈ। ਉਹ ਰਾਹ ਜਿੰਨਾ ਜ਼ਿਆਦਾ ਵਰਤਿਆ ਜਾਵੇਗਾ ਉੱਨਾ ਹੀ ਜ਼ਿਆਦਾ ਉਸ ਉੱਤੇ ਆਸਾਨੀ ਨਾਲ ਤੁਰਿਆ ਜਾ ਸਕਦਾ ਹੈ। ਜੇ ਉਹ ਰਾਹ ਕੁਝ ਸਮੇਂ ਲਈ ਨਾ ਵਰਤਿਆ ਜਾਵੇ, ਤਾਂ ਜੰਗਲ ਫਿਰ ਉਸ ਨੂੰ ਢੱਕ ਲਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਬਾਕਾਇਦਾ ਸਟੱਡੀ ਕਰਨ ਲਈ ਸਮਾਂ ਕੱਢੀਏ ਅਤੇ ਜੋ ਅਸੀਂ ਸਿੱਖਿਆ ਹੈ ਉਸ ਨੂੰ ਸਦਾ ਵਰਤੀਏ। (ਦਾਨੀ. 6:16, 20) ਪਵਿੱਤਰ ਬੋਲੀ ਬੋਲਣ ਲਈ ਜ਼ਰੂਰੀ ਹੈ ਕਿ ਅਸੀਂ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਤੋਂ ਮਦਦ ਮੰਗੀਏ।—ਅਫ਼. 6:18.
18. ਸਾਨੂੰ ਹਰ ਮੌਕੇ ਤੇ ਪਵਿੱਤਰ ਬੋਲੀ ਵਿਚ ਕਿਉਂ ਬੋਲਣਾ ਚਾਹੀਦਾ ਹੈ?
18ਬੋਲੋ! ਬੋਲਣ ਤੋਂ ਨਾ ਸ਼ਰਮਾਓ! ਕੁਝ ਲੋਕ ਨਵੀਂ ਬੋਲੀ ਸਿੱਖਦੇ ਸਮੇਂ ਉਸ ਵਿਚ ਬੋਲਣ ਤੋਂ ਝਿਜਕਦੇ ਹਨ ਕਿਉਂਕਿ ਉਹ ਗ਼ਲਤੀਆਂ ਕਰਨ ਤੋਂ ਸ਼ਰਮਾਉਂਦੇ ਜਾਂ ਡਰਦੇ ਹਨ। ਇਸ ਤਰ੍ਹਾਂ ਉਹ ਤਰੱਕੀ ਨਹੀਂ ਕਰ ਪਾਉਂਦੇ। ਪਰ ਯਾਦ ਰੱਖਣ ਦੀ ਲੋੜ ਹੈ ਕਿ ਨਵੀਂ ਭਾਸ਼ਾ ਬੋਲਣ ਲਈ ਉਸ ਨੂੰ ਵਾਰ-ਵਾਰ ਵਰਤਣਾ ਬਹੁਤ ਜ਼ਰੂਰੀ ਹੈ। ਜਿੰਨਾ ਜ਼ਿਆਦਾ ਅਸੀਂ ਨਵੀਂ ਬੋਲੀ ਵਿਚ ਬੋਲਾਂਗੇ, ਉੱਨਾ ਹੀ ਜ਼ਿਆਦਾ ਅਸੀਂ ਉਸ ਨੂੰ ਆਸਾਨੀ ਨਾਲ ਬੋਲ ਪਾਵਾਂਗੇ। ਸਾਨੂੰ ਹਰ ਮੌਕੇ ਤੇ ਪਵਿੱਤਰ ਬੋਲੀ ਵਿਚ ਬੋਲਣ ਦੀ ਲੋੜ ਹੈ। ਪੌਲੁਸ ਨੇ ਕਿਹਾ: “ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ।” (ਰੋਮੀ. 10:10) ਅਸੀਂ ਸਿਰਫ਼ ਆਪਣੇ ਬਪਤਿਸਮੇ ਦੇ ਸਮੇਂ ਤੇ ਹੀ ਆਪਣੇ “ਮੂੰਹ ਨਾਲ ਇਕਰਾਰ” ਨਹੀਂ ਕਰਦੇ, ਸਗੋਂ ਉਦੋਂ ਵੀ ਜਦੋਂ ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਦੱਸਦੇ ਹਾਂ, ਖ਼ਾਸਕਰ ਪ੍ਰਚਾਰ ਕਰਦੇ ਸਮੇਂ। (ਮੱਤੀ 28:19, 20; ਇਬ. 13:15) ਸਾਡੀਆਂ ਮੀਟਿੰਗਾਂ ਵਿਚ ਵੀ ਸਾਨੂੰ ਆਪਣੀਆਂ ਟਿੱਪਣੀਆਂ ਰਾਹੀਂ ਪਵਿੱਤਰ ਬੋਲੀ ਵਰਤਣ ਦੇ ਮੌਕੇ ਮਿਲਦੇ ਹਨ।—ਇਬਰਾਨੀਆਂ 10:23-25 ਪੜ੍ਹੋ।
ਆਓ ਮਿਲ ਕੇ ਯਹੋਵਾਹ ਦੀ ਵਡਿਆਈ ਕਰੀਏ
19, 20. (ੳ) ਯਹੋਵਾਹ ਦੇ ਗਵਾਹ ਅੱਜ ਕਿਹੜਾ ਵੱਡਾ ਕੰਮ ਕਰ ਰਹੇ ਹਨ? (ਅ) ਤੁਸੀਂ ਕੀ ਕਰਨ ਦਾ ਮਨ ਬਣਾ ਲਿਆ ਹੈ?
19 ਜੇ ਅਸੀਂ ਐਤਵਾਰ 6 ਸੀਵਾਨ 33 ਈਸਵੀ ਦੇ ਦਿਨ ਯਰੂਸ਼ਲਮ ਵਿਚ ਹੁੰਦੇ, ਤਾਂ ਅਸੀਂ ਕਿੰਨੇ ਖ਼ੁਸ਼ ਹੋਣਾ ਸੀ। ਉਸ ਦਿਨ ਸਵੇਰੇ-ਸਵੇਰੇ 9 ਵੱਜਣ ਤੋਂ ਪਹਿਲਾਂ ਯਿਸੂ ਦੇ ਜਿਹੜੇ ਚੇਲੇ ਚੁਬਾਰੇ ਵਿਚ ਇਕੱਠੇ ਹੋਏ ਸਨ, ਉਹ ਪਰਮੇਸ਼ੁਰ ਦੀ ਸ਼ਕਤੀ ਨਾਲ “ਹੋਰ ਬੋਲੀਆਂ ਬੋਲਣ ਲੱਗ ਪਏ।” (ਰਸੂ. 2:4) ਅੱਜ ਯਹੋਵਾਹ ਦੇ ਸੇਵਕ ਚਮਤਕਾਰੀ ਢੰਗ ਨਾਲ ਨਵੀਆਂ ਬੋਲੀਆਂ ਨਹੀਂ ਬੋਲ ਸਕਦੇ। (1 ਕੁਰਿੰ. 13:8) ਫਿਰ ਵੀ ਯਹੋਵਾਹ ਦੇ ਗਵਾਹ 430 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ।
20 ਸਾਡੀ ਮਾਂ-ਬੋਲੀ ਜੋ ਮਰਜ਼ੀ ਹੋਵੇ ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਸਾਰੇ ਏਕਤਾ ਵਿਚ ਬਾਈਬਲ ਦੀ ਸੱਚਾਈ ਦੀ ਪਵਿੱਤਰ ਬੋਲੀ ਬੋਲ ਸਕਦੇ ਹਾਂ। ਬਾਬਲ ਵਿਚ ਜੋ ਹੋਇਆ ਸੀ, ਇਹ ਉਸ ਤੋਂ ਐਨ ਉਲਟ ਹੈ। ਅਸੀਂ ਸਾਰੇ ਯਹੋਵਾਹ ਦੀ ਵਡਿਆਈ ਇਸ ਇਕ ਬੋਲੀ ਵਿਚ ਕਰਦੇ ਹਾਂ। (1 ਕੁਰਿੰ. 1:10) ਆਓ ਆਪਾਂ ਆਪਣਾ ਮਨ ਬਣਾ ਲਈਏ ਕਿ ਅਸੀਂ ਦੁਨੀਆਂ ਭਰ ਵਿਚ ਆਪਣੇ ਭੈਣਾਂ-ਭਰਾਵਾਂ ਨਾਲ “ਇਕ ਮਨ ਹੋ ਕੇ” ਇਹ ਪਵਿੱਤਰ ਬੋਲੀ ਹੋਰ ਤੋਂ ਹੋਰ ਚੰਗੀ ਤਰ੍ਹਾਂ ਬੋਲਦੇ ਰਹਾਂਗੇ ਤੇ ਆਪਣੇ ਸਵਰਗੀ ਪਿਤਾ ਯਹੋਵਾਹ ਦੀ ਵਡਿਆਈ ਕਰਾਂਗੇ।—ਜ਼ਬੂਰਾਂ ਦੀ ਪੋਥੀ 150:1-6 ਪੜ੍ਹੋ।
ਤੁਸੀਂ ਕੀ ਜਵਾਬ ਦਿਓਗੇ?
• ਪਵਿੱਤਰ ਬੋਲੀ ਕੀ ਹੈ?
• ਪਵਿੱਤਰ ਬੋਲੀ ਬੋਲਣ ਵਿਚ ਕੀ-ਕੀ ਸ਼ਾਮਲ ਹੈ?
• ਅਸੀਂ ਪਵਿੱਤਰ ਬੋਲੀ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਬੋਲ ਸਕਦੇ ਹਾਂ?
[ਸਵਾਲ]
[ਸਫ਼ਾ 23 ਉੱਤੇ ਡੱਬੀ]
ਪਵਿੱਤਰ ਬੋਲੀ ਨੂੰ ਚੰਗੀ ਤਰ੍ਹਾਂ ਬੋਲਣ ਲਈ
◆ ਧਿਆਨ ਨਾਲ ਸੁਣੋ।
◆ ਸਾਫ਼ ਤੇ ਚੰਗੀ ਤਰ੍ਹਾਂ ਬੋਲਣ ਵਾਲਿਆਂ ਦੀ ਨਕਲ ਕਰੋ।
◆ ਦੁਹਰਾਓ-ਦੁਹਰਾਓ ਅਤੇ ਜ਼ਬਾਨੀ ਯਾਦ ਰੱਖੋ।
◆ ਉੱਚੀ ਪੜ੍ਹੋ।
◆ “ਵਿਆਕਰਣ” ਦਾ ਅਧਿਐਨ ਕਰੋ।
◆ ਤਰੱਕੀ ਕਰਦੇ ਰਹੋ।
◆ ਸਟੱਡੀ ਕਰਨ ਲਈ ਸਮਾਂ ਕੱਢੋ।
◆ ਬੋਲੋ! ਬੋਲਣ ਤੋਂ ਨਾ ਸ਼ਰਮਾਓ!
[ਸਫ਼ਾ 24 ਉੱਤੇ ਤਸਵੀਰਾਂ]
ਯਹੋਵਾਹ ਦੇ ਸਾਰੇ ਗਵਾਹ “ਪਵਿੱਤਰ ਬੋਲੀ” ਬੋਲ ਰਹੇ ਹਨ