Skip to content

Skip to table of contents

ਬਾਜ਼ਾਰਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ

ਬਾਜ਼ਾਰਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ

ਬਾਜ਼ਾਰਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ

ਜਦ ਪੌਲੁਸ ਰਸੂਲ ਅਥੇਨੈ ਸ਼ਹਿਰ ਹੁੰਦਾ ਸੀ, ਤਾਂ ਉਹ ਹਰ ਰੋਜ਼ ਬਾਜ਼ਾਰਾਂ ਵਿਚ ਪ੍ਰਚਾਰ ਕਰਨ ਜਾਂਦਾ ਸੀ ਤਾਂਕਿ ਉਹ ਲੋਕਾਂ ਨੂੰ ਯਿਸੂ ਬਾਰੇ ਖ਼ੁਸ਼ ਖ਼ਬਰੀ ਦੱਸ ਸਕੇ। (ਰਸੂ. 17:17) ਆਮ ਤੌਰ ਤੇ ਉਨ੍ਹਾਂ ਦਿਨਾਂ ਵਿਚ ਲੋਕ ਬਾਜ਼ਾਰਾਂ ਵਿਚ ਇਕੱਠੇ ਹੁੰਦੇ ਸਨ।

ਕੁਝ 2000 ਸਾਲ ਬਾਅਦ ਯਹੋਵਾਹ ਦੇ ਗਵਾਹ ਅੱਜ ਵੀ ਬਾਜ਼ਾਰਾਂ ਵਿਚ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਾਉਂਦੇ ਹਨ। ਕਿਉਂ? ਕਿਉਂਕਿ ਉੱਥੇ ਬਹੁਤ ਸਾਰੇ ਲੋਕ ਹੁੰਦੇ ਹਨ। ਅੱਜ ਦੇ ਬਾਜ਼ਾਰ ਸਾਨੂੰ ਸ਼ਾਇਦ ਸ਼ਾਪਿੰਗ ਸੈਂਟਰਾਂ ਦੇ ਰੂਪ ਵਿਚ ਮਿਲਣ। ਕੁਝ ਗਵਾਹ ਸ਼ਾਪਿੰਗ ਸੈਂਟਰਾਂ ਦੇ ਮੈਨੇਜਰਾਂ ਤੋਂ ਇਜਾਜ਼ਤ ਲੈ ਕੇ ਇਕ ਮੇਜ਼ ਉੱਤੇ ਬਾਈਬਲ ਬਾਰੇ ਕਿਤਾਬਾਂ ਤੇ ਰਸਾਲੇ ਰੱਖਦੇ ਹਨ।

ਮਿਸਾਲ ਲਈ, ਅਮਰੀਕਾ ਦੇ ਨਿਊ ਜਰਜ਼ੀ ਰਾਜ ਦੇ ਇਕ ਸ਼ਾਪਿੰਗ ਸੈਂਟਰ ਵਿਚ ਪਰਿਵਾਰਾਂ ਦੀ ਮਦਦ ਲਈ ਤਿਆਰ ਕੀਤੇ ਗਏ ਪ੍ਰਕਾਸ਼ਨ ਰੱਖੇ ਗਏ ਸਨ। ਇਸ ਦਾ ਕੀ ਨਤੀਜਾ ਨਿਕਲਿਆ? ਇੱਕੋ ਦਿਨ ਦੇ ਅੰਦਰ-ਅੰਦਰ ਲੋਕਾਂ ਨੇ ਛੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਵਿਚ 153 ਕਿਤਾਬਾਂ ਲੈ ਲਈਆਂ।

ਇਕ ਔਰਤ ਨੇ ਆ ਕੇ ਬੜੇ ਧਿਆਨ ਨਾਲ ਸਾਡੀ ਇਕ ਭੈਣ ਦੀ ਗੱਲ ਸੁਣੀ। ਇਸ ਔਰਤ ਨੇ ਸਵੀਕਾਰ ਕੀਤਾ ਕਿ ਸਾਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਰਮੇਸ਼ੁਰ ਦੀ ਬਹੁਤ ਲੋੜ ਹੈ। ਉਸ ਨੇ ਇਹ ਕਿਤਾਬਾਂ ਲਈਆਂ: ਲਰਨ ਫ਼ਰੌਮ ਦ ਗ੍ਰੇਟ ਟੀਚਰ, ਪਰਿਵਾਰਕ ਖ਼ੁਸ਼ੀ ਦਾ ਰਾਜ਼, ਕੁਐਸ਼ਚਨਜ਼ ਯੰਗ ਪੀਪਲ ਆਸਕ​—⁠ਐਂਸਰਜ਼ ਦੈਟ ਵਰਕ।

ਦੁਪਹਿਰ ਦੇ ਵੇਲੇ ਇਕ ਆਦਮੀ ਇਕ ਦੁਕਾਨ ਨੂੰ ਜਾਂਦੇ ਹੋਏ ਮੇਜ਼ ਦੇ ਲਾਗਿਓਂ ਲੰਘਿਆ। ਤੁਰਦਾ-ਤੁਰਦਾ ਉਹ ਯੰਗ ਪੀਪਲ ਆਸਕ ਕਿਤਾਬ ਵੱਲ ਦੇਖ ਰਿਹਾ ਸੀ। ਸਾਡੀ ਭੈਣ ਨੇ ਉਸ ਨੂੰ ਪੁੱਛਿਆ: “ਕੀ ਤੁਸੀਂ ਕੋਈ ਕਿਤਾਬ ਦੇਖਣੀ ਚਾਹੁੰਦੇ ਹੋ?” ਉਸ ਆਦਮੀ ਨੇ ਸਿਰ ਹੀਲਾ ਕੇ ਯੰਗ ਪੀਪਲ ਆਸਕ ਕਿਤਾਬ ਵੱਲ ਇਸ਼ਾਰਾ ਕੀਤਾ। ਭੈਣ ਨੇ ਉਸ ਨੂੰ ਕਿਤਾਬ ਫੜਾ ਦਿੱਤੀ। ਆਦਮੀ ਨੇ ਕਿਹਾ ਕਿ ਉਸ ਦੇ ਤਿੰਨ ਮੁੰਡੇ ਹਨ ਤੇ ਦੋ ਜਵਾਨ ਹੋ ਗਏ ਹਨ। ਗੱਲਾਂ-ਗੱਲਾਂ ਵਿਚ ਉਸ ਨੇ ਦੱਸਿਆ ਕਿ ਹਰ ਹਫ਼ਤੇ ਉਹ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰਦਾ ਹੈ। ਕਿਤਾਬ ਨੂੰ ਖੋਲ੍ਹ ਕੇ ਉਸ ਨੇ ਕਿਹਾ ਕਿ ਉਹ ਇਸ ਵਿੱਚੋਂ ਕਾਫ਼ੀ ਕੁਝ ਉਨ੍ਹਾਂ ਨਾਲ ਸਾਂਝਾ ਕਰ ਸਕੇਗਾ। ਭੈਣ ਨੇ ਉਸ ਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਵੀ ਦਿਖਾਈ ਤੇ ਕਿਹਾ ਕਿ ਇਸ ਵਿਚ ਵੀ ਪਰਿਵਾਰ ਦੇ ਫ਼ਾਇਦੇ ਲਈ ਬਹੁਤ ਸਾਰੀ ਸਲਾਹ ਹੈ। ਆਦਮੀ ਨੇ ਖ਼ੁਸ਼ੀ-ਖ਼ੁਸ਼ੀ ਕਿਤਾਬਾਂ ਲਈਆਂ ਅਤੇ ਕੁਝ ਪੈਸੇ ਦਿੱਤੇ। ਜਦ ਭੈਣ ਨੇ ਪੁੱਛਿਆ ਕਿ ਕੀ ਕੋਈ ਉਨ੍ਹਾਂ ਨੂੰ ਘਰ ਮਿਲਣ ਆ ਸਕਦਾ ਹੈ, ਤਾਂ ਉਸ ਨੇ ਹਾਂ ਕੀਤੀ।

ਭੈਣਾਂ-ਭਰਾਵਾਂ ਨੂੰ ਸ਼ਾਪਿੰਗ ਸੈਂਟਰ ਵਿਚ ਪ੍ਰਚਾਰ ਕਰਨਾ ਕਿੱਦਾਂ ਲੱਗਾ? ਇਕ ਭੈਣ ਨੇ ਕਿਹਾ: “ਮੈਨੂੰ ਬਹੁਤ ਮਜ਼ਾ ਆਇਆ। ਇਹ ਮੇਰੇ ਲਈ ਵਧੀਆ ਤਜਰਬਾ ਰਿਹਾ।” ਇਕ ਹੋਰ ਭੈਣ ਨੇ ਕਿਹਾ: “ਯਹੋਵਾਹ ਦਾ ਹੁਕਮ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇ। ਅੱਜ ਪਰੈਮਸ, ਨਿਊ ਜਰਜ਼ੀ ਵਿਚ ਵੱਖ-ਵੱਖ ਬੋਲੀਆਂ ਬੋਲਣ ਵਾਲਿਆਂ ਨੇ ਵੀ ਖ਼ੁਸ਼ ਖ਼ਬਰੀ ਸੁਣੀ ਹੈ। ਇਸ ਵਿਚ ਹਿੱਸਾ ਲੈਣਾ ਮੈਨੂੰ ਬਹੁਤ ਚੰਗਾ ਲੱਗਾ। ਸਾਰੇ ਭੈਣ-ਭਰਾ ਬਹੁਤ ਖ਼ੁਸ਼ ਹੋਏ। ਸ਼ਾਮ ਨੂੰ ਕੋਈ ਘਰ ਹੀ ਨਹੀਂ ਜਾਣਾ ਚਾਹੁੰਦਾ ਸੀ।”

ਕੀ ਤੁਸੀਂ ਵੀ ਹੋਰ ਤਰੀਕਿਆਂ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹੋ? ਆਮ ਕਰਕੇ ਅਸੀਂ ਘਰ-ਘਰ ਪ੍ਰਚਾਰ ਕਰਦੇ ਹਾਂ। (ਰਸੂ. 20:20) ਪਰ ਕੀ ਤੁਸੀਂ ਬਾਜ਼ਾਰਾਂ ਜਾਂ ਸ਼ਾਪਿੰਗ ਸੈਂਟਰਾਂ ਵਿਚ ਪ੍ਰਚਾਰ ਕਰਨ ਬਾਰੇ ਸੋਚਿਆ ਹੈ?