Skip to content

Skip to table of contents

“ਇਹ ਵਾਕਈ ਪਰਮੇਸ਼ੁਰ ਦਾ ਅੱਤ ਪਵਿੱਤਰ ਅਤੇ ਮਹਾਨ ਨਾਂ ਹੈ”

“ਇਹ ਵਾਕਈ ਪਰਮੇਸ਼ੁਰ ਦਾ ਅੱਤ ਪਵਿੱਤਰ ਅਤੇ ਮਹਾਨ ਨਾਂ ਹੈ”

“ਇਹ ਵਾਕਈ ਪਰਮੇਸ਼ੁਰ ਦਾ ਅੱਤ ਪਵਿੱਤਰ ਅਤੇ ਮਹਾਨ ਨਾਂ ਹੈ”

ਕੂਸਾ ਪਿੰਡ ਦੇ ਨਿਕੋਲਸ ਨੇ 1430 ਵਿਚ ਆਪਣੇ ਭਾਸ਼ਣ ਵਿਚ ਇਹ ਟਿੱਪਣੀ ਕੀਤੀ। * ਉਸ ਦੀ ਬਹੁਤ ਸਾਰੇ ਵਿਸ਼ਿਆਂ ਵਿਚ ਰੁਚੀ ਸੀ। ਉਸ ਨੇ ਯੂਨਾਨੀ, ਇਬਰਾਨੀ, ਫ਼ਲਸਫ਼ਾ, ਧਰਮ-ਸ਼ਾਸਤਰ, ਗਣਿਤ ਤੇ ਤਾਰਾ-ਵਿਗਿਆਨ ਦੀ ਪੜ੍ਹਾਈ ਕੀਤੀ। 22 ਸਾਲਾਂ ਦੀ ਉਮਰ ਵਿਚ ਉਸ ਨੇ ਰੋਮਨ ਕੈਥੋਲਿਕ ਧਰਮ ਵਿਚ ਡਿਗਰੀ ਹਾਸਲ ਕਰ ਲਈ ਸੀ। 1448 ਵਿਚ ਉਸ ਨੂੰ ਪਾਦਰੀ ਬਣਾ ਦਿੱਤਾ ਗਿਆ।

ਤਕਰੀਬਨ 550 ਸਾਲ ਪਹਿਲਾਂ ਕੂਸਾ ਦੇ ਨਿਕੋਲਸ ਨੇ ਕੂਸ (ਹੁਣ ਬਰਮਕਾਸਟਲ-ਕੂਸ) ਵਿਚ ਬਿਰਧਾਂ ਵਾਸਤੇ ਇਕ ਆਸ਼ਰਮ ਬਣਾਇਆ। ਇਹ ਪਿੰਡ ਜਰਮਨੀ ਦੇ ਸ਼ਹਿਰ ਬੌਨ ਦੇ ਦੱਖਣ ਤੋਂ 130 ਕਿਲੋਮੀਟਰ ਦੂਰ ਹੈ। ਇਸ ਇਮਾਰਤ ਵਿਚ ਹੁਣ ਕੂਸਾ ਦੀ ਇਕ ਲਾਇਬ੍ਰੇਰੀ ਹੈ ਜਿਸ ਵਿਚ 310 ਤੋਂ ਜ਼ਿਆਦਾ ਹੱਥ-ਲਿਖਤਾਂ ਹਨ। ਉਨ੍ਹਾਂ ਵਿੱਚੋਂ ਇਕ ਹੈ ਕੋਡੈਕਸ ਕੂਸਾਨਸ 220 ਜਿਸ ਵਿਚ ਕੂਸਾ ਦਾ 1430 ਵਿਚ ਦਿੱਤਾ ਭਾਸ਼ਣ ਦਰਜ ਹੈ। ਉਸ ਭਾਸ਼ਣ ਦਾ ਵਿਸ਼ਾ ਸੀ “ਆਦ ਵਿੱਚ ਸ਼ਬਦ ਸੀ” (ਇਨ ਪ੍ਰਿੰਸੀਪੀਓ ਇਰਾਟ ਵਰਬਮ) ਤੇ ਕੂਸਾ ਦੇ ਨਿਕੋਲਸ ਨੇ ਇਸ ਵਿਚ ਯਹੋਵਾਹ ਲਈ ਲਾਤੀਨੀ ਸ਼ਬਦ ਈਊਆ ਵਰਤਿਆ। * ਸਫ਼ਾ 56 ’ਤੇ ਪਰਮੇਸ਼ੁਰ ਦੇ ਨਾਂ ਸੰਬੰਧੀ ਇਹ ਟਿੱਪਣੀ ਦਿੱਤੀ ਗਈ ਹੈ: “ਇਹ ਨਾਂ ਪਰਮੇਸ਼ੁਰ ਨੇ ਦੱਸਿਆ ਹੈ। ਇਹ ਨਾਂ ਚਾਰ ਅੱਖਰਾਂ ਵਿਚ ਲਿਖਿਆ ਜਾਂਦਾ ਹੈ . . . ਇਹ ਵਾਕਈ ਪਰਮੇਸ਼ੁਰ ਦਾ ਅੱਤ ਪਵਿੱਤਰ ਅਤੇ ਮਹਾਨ ਨਾਂ ਹੈ। ” ਕੂਸਾ ਦੇ ਨਿਕੋਲਸ ਦੀ ਇਹ ਟਿੱਪਣੀ ਸਹੀ ਹੈ ਕਿਉਂਕਿ ਮੂਲ ਇਬਰਾਨੀ ਸ਼ਾਸਤਰ ਵਿਚ ਪਰਮੇਸ਼ੁਰ ਦਾ ਨਾਂ ਇਸੇ ਤਰ੍ਹਾਂ ਪਾਇਆ ਜਾਂਦਾ ਹੈ।​—⁠ਕੂਚ 6:⁠3.

15ਵੀਂ ਸਦੀ ਦਾ ਇਹ ਕੋਡੈਕਸ ਸਭ ਤੋਂ ਪੁਰਾਣੀਆਂ ਲਿਖਤਾਂ ਵਿੱਚੋਂ ਇਕ ਹੈ ਜਿਸ ਵਿਚ “ਈਊਆ” ਨਾਂ ਪਾਇਆ ਜਾਂਦਾ ਹੈ। ਇਹ ਇਕ ਹੋਰ ਲਿਖਤੀ ਸਬੂਤ ਹੈ ਕਿ ਪਰਮੇਸ਼ੁਰ ਦੇ ਨਾਂ “ਯਹੋਵਾਹ” ਨਾਲ ਮਿਲਦੇ-ਜੁਲਦੇ ਹੋਰ ਨਾਵਾਂ ਨੂੰ ਸਦੀਆਂ ਤੋਂ ਵਰਤਿਆ ਜਾਂਦਾ ਰਿਹਾ ਹੈ।

[ਫੁਟਨੋਟ]

^ ਪੈਰਾ 1 ਕੂਸਾ ਦੇ ਨਿਕੋਲਸ ਨੂੰ ਨੀਕੋਲਾਓਸ ਕ੍ਰੀਫਟਸ (ਕ੍ਰੈਪਸ), ਨੀਕੋਲਾਓਸ ਕੂਸਾਨੁਸ ਤੇ ਨੀਕੋਲਾਓਸ ਵੋਨ ਕੂਸ ਵਜੋਂ ਵੀ ਜਾਣਿਆ ਜਾਂਦਾ ਸੀ। ਕੂਸ ਜਰਮਨੀ ਵਿਚ ਉਸ ਪਿੰਡ ਦਾ ਨਾਂ ਸੀ ਜਿੱਥੇ ਉਹ ਪੈਦਾ ਹੋਇਆ ਸੀ।

^ ਪੈਰਾ 3 ਉਸ ਨੇ ਇਸ ਭਾਸ਼ਣ ਵਿਚ ਤ੍ਰਿਏਕ ਦੀ ਸਿੱਖਿਆ ਨੂੰ ਸਹੀ ਠਹਿਰਾਇਆ ਸੀ।

[ਸਫ਼ਾ 16 ਉੱਤੇ ਤਸਵੀਰ]

ਕੂਸਾ ਦੀ ਲਾਇਬ੍ਰੇਰੀ