Skip to content

Skip to table of contents

“ਇੱਕ ਮਨ ਅਤੇ ਇੱਕ ਜਾਨ” ਨਾਲ ਯਹੋਵਾਹ ਦੀ ਸੇਵਾ ਕਰੋ

“ਇੱਕ ਮਨ ਅਤੇ ਇੱਕ ਜਾਨ” ਨਾਲ ਯਹੋਵਾਹ ਦੀ ਸੇਵਾ ਕਰੋ

“ਇੱਕ ਮਨ ਅਤੇ ਇੱਕ ਜਾਨ” ਨਾਲ ਯਹੋਵਾਹ ਦੀ ਸੇਵਾ ਕਰੋ

ਯਿਸੂ ਦੀ ਮੌਤ ਤੋਂ ਥੋੜੀ ਦੇਰ ਬਾਅਦ ਪੰਤੇਕੁਸਤ ਦਾ ਤਿਉਹਾਰ ਮਨਾਉਣ ਲਈ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕ ਯਰੂਸ਼ਲਮ ਨੂੰ ਆਏ ਹੋਏ ਸਨ। ਕਈ ਤਾਂ ਦੂਰੋਂ-ਦੂਰੋਂ ਆਏ ਸਨ ਜਿਵੇਂ ਕਿ ਪੱਛਮ ਵੱਲ ਰੋਮ ਤੋਂ ਅਤੇ ਪੂਰਬ ਵੱਲ ਪਾਰਥੀਆ ਤੋਂ। ਇਨ੍ਹਾਂ ਲੋਕਾਂ ਦੀ ਇਕ ਭੀੜ ਯਿਸੂ ਦੇ ਚੇਲਿਆਂ ਦੇ ਆਲੇ-ਦੁਆਲੇ ਇਕੱਠੀ ਹੋਈ ਸੀ। ਯਿਸੂ ਦੇ ਚੇਲੇ ਤਾਂ ਗਲੀਲ ਵਿਚ ਰਹਿਣ ਵਾਲੇ ਸਨ। ਫਿਰ ਵੀ ਸਾਰੇ ਵੱਖ-ਵੱਖ ਬੋਲੀਆਂ ਬੋਲ ਰਹੇ ਸਨ। ਇਸ ਲਈ ਬਾਹਰੋਂ ਆਏ ਲੋਕਾਂ ਨੇ ਹੈਰਾਨ ਹੋ ਕੇ ਪੁੱਛਿਆ: “ਫੇਰ ਕਿੱਕੁਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮ ਦੀ ਭਾਖਿਆ ਸੁਣਦਾ ਹੈ?”—ਰਸੂ. 2:8.

ਪਤਰਸ ਰਸੂਲ ਨੇ ਖੜ੍ਹੇ ਹੋ ਕੇ ਸਮਝਾਇਆ ਕਿ ਇਹ ਚਮਤਕਾਰ ਯਹੋਵਾਹ ਦੀ ਸ਼ਕਤੀ ਨਾਲ ਹੋ ਰਿਹਾ ਸੀ ਤੇ ਫਿਰ ਉਸ ਨੇ ਯਿਸੂ ਮਸੀਹ ਬਾਰੇ ਉਨ੍ਹਾਂ ਨੂੰ ਪ੍ਰਚਾਰ ਕੀਤਾ। ਕਈਆਂ ਨੇ ਪਤਰਸ ਦੀਆਂ ਗੱਲਾਂ ਕਬੂਲ ਕੀਤੀਆਂ ਅਤੇ ਉਸੇ ਦਿਨ ਹਜ਼ਾਰਾਂ ਨੇ ਬਪਤਿਸਮਾ ਲੈ ਲਿਆ! (ਰਸੂ. 2:41) ਭਾਵੇਂ ਯਿਸੂ ਦੇ ਚੇਲਿਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ, ਫਿਰ ਵੀ ਉਨ੍ਹਾਂ ਦੀ ਏਕਤਾ ਬਣੀ ਰਹੀ। ਲੂਕਾ ਨੇ ਲਿਖਿਆ: “ਨਿਹਚਾ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ।”—ਰਸੂ. 4:32.

33 ਈਸਵੀ ਵਿਚ ਪੰਤੇਕੁਸਤ ਦੇ ਦਿਨ ਨੂੰ ਜਿਨ੍ਹਾਂ ਹਜ਼ਾਰਾਂ ਨੇ ਬਪਤਿਸਮਾ ਲਿਆ ਸੀ ਉਹ ਯਰੂਸ਼ਲਮ ਵਿਚ ਰਹਿਣਾ ਚਾਹੁੰਦੇ ਸਨ ਤਾਂਕਿ ਉਹ ਆਪਣੇ ਨਵੇਂ ਧਰਮ ਬਾਰੇ ਹੋਰ ਸਿੱਖ ਸਕਣ। ਪਰ ਉਨ੍ਹਾਂ ਨੇ ਥੋੜ੍ਹੇ ਹੀ ਸਮੇਂ ਲਈ ਰਹਿਣ ਦੀ ਤਿਆਰੀ ਕੀਤੀ ਸੀ। ਇਸ ਲਈ ਭੈਣਾਂ-ਭਰਾਵਾਂ ਨੇ ਆਪਸ ਵਿਚ ਚੰਦਾ ਇਕੱਠਾ ਕਰ ਕੇ ਉਨ੍ਹਾਂ ਦੀ ਮਦਦ ਕੀਤੀ। ਕਈਆਂ ਨੇ ਆਪਣਾ ਮਾਲ ਵੇਚ ਕੇ ਪੈਸਾ ਰਸੂਲਾਂ ਨੂੰ ਦੇ ਦਿੱਤਾ ਤਾਂਕਿ ਉਹ ਇਸ ਨੂੰ ਉਨ੍ਹਾਂ ਨਵੇਂ ਚੇਲਿਆਂ ਨੂੰ ਵੰਡ ਸਕਣ। (ਰਸੂ. 2:42-47) ਇਹ ਪਿਆਰ ਅਤੇ ਦਰਿਆ-ਦਿਲੀ ਦੀ ਕਿੰਨੀ ਵਧੀਆ ਮਿਸਾਲ ਸੀ!

ਯਿਸੂ ਦੇ ਚੇਲੇ ਹਮੇਸ਼ਾ ਆਪਣੇ ਪਿਆਰ ਅਤੇ ਖੁੱਲ੍ਹ-ਦਿਲੀ ਲਈ ਜਾਣੇ ਗਏ ਹਨ। ਅੱਜ ਵੀ ਯਹੋਵਾਹ ਦੇ ਲੋਕ “ਇੱਕ ਮਨ ਅਤੇ ਇੱਕ ਜਾਨ” ਨਾਲ ਉਸ ਦੀ ਸੇਵਾ ਕਰਦੇ ਹਨ। ਕਈ ਜਣੇ ਦਿਲ ਖੋਲ੍ਹ ਕੇ ਆਪਣਾ ਸਮਾਂ, ਤਾਕਤ ਅਤੇ ਪੈਸਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਅਤੇ ਹੋਰਨਾਂ ਕੰਮਾਂ ਲਈ ਦਾਨ ਕਰਦੇ ਹਨ।— “ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ” ਨਾਂ ਦੀ ਡੱਬੀ ਦੇਖੋ।

[ਸਫ਼ੇ 6, 7 ਉੱਤੇ ਡੱਬੀ]

 ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ

ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਕੰਮਾਂ ਲਈ ਦਾਨ

ਕਈ ਲੋਕ ਦਾਨ ਦੇਣ ਲਈ ਕੁਝ ਪੈਸਾ ਵੱਖਰਾ ਰੱਖਦੇ ਹਨ। ਉਹ ਇਹ ਪੈਸਾ ਦਾਨ-ਪੇਟੀਆਂ ਵਿਚ ਪਾਉਂਦੇ ਹਨ।

ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਪੈਸੇ ਬ੍ਰਾਂਚ ਆਫ਼ਿਸ ਨੂੰ ਭੇਜ ਸਕਦਾ ਹੈ। ਬ੍ਰਾਂਚ ਆਫ਼ਿਸਾਂ ਦੇ ਪਤੇ ਇਸ ਰਸਾਲੇ ਦੇ ਦੂਜੇ ਸਫ਼ੇ ਤੇ ਦਿੱਤੇ ਗਏ ਹਨ। ਚੈੱਕ “Watch Tower” ਦੇ ਨਾਂ ਤੇ ਬਣਾਏ ਜਾਣੇ ਚਾਹੀਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ ਇਕ ਛੋਟੀ ਜਿਹੀ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਤੋਹਫ਼ੇ ਹਨ।

ਸ਼ਰਤੀਆ ਦਾਨ ਪ੍ਰਬੰਧ *

ਇਸ ਖ਼ਾਸ ਪ੍ਰਬੰਧ ਅਧੀਨ ਕੋਈ ਵੀ ਭੈਣ-ਭਰਾ ਆਪਣੇ ਪੈਸੇ Watch Tower ਦੀ ਅਮਾਨਤ ਦੇ ਤੌਰ ਤੇ ਟ੍ਰੱਸਟ ਵਿਚ ਰਖਵਾ ਸਕਦਾ ਹੈ। ਪਰ ਉਹ ਜਦੋਂ ਚਾਹੇ, ਆਪਣੇ ਪੈਸੇ ਵਾਪਸ ਲੈ ਸਕਦਾ ਹੈ। ਹੋਰ ਜਾਣਕਾਰੀ ਲਈ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਦਾਨ ਦੇਣ ਦੇ ਤਰੀਕੇ *

ਆਪਣੀ ਇੱਛਾ ਨਾਲ ਰੁਪਏ-ਪੈਸੇ ਦਾਨ ਕਰਨ ਤੋਂ ਇਲਾਵਾ ਦੁਨੀਆਂ ਭਰ ਵਿਚ ਰਾਜ ਦੇ ਪ੍ਰਚਾਰ ਦੇ ਕੰਮ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ:

ਬੀਮਾ: Watch Tower ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਪਲੈਨ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।

ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ ਖਾਤੇ ਜਾਂ ਰੀਟਾਇਰਮੈਂਟ ਖਾਤੇ Watch Tower ਲਈ ਟ੍ਰੱਸਟ ਵਿਚ ਰੱਖੇ ਜਾ ਸਕਦੇ ਹਨ ਜਾਂ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਜ਼ਮੀਨ-ਜਾਇਦਾਦ (ਜੋ ਵੇਚੀ ਜਾ ਸਕਦੀ ਹੋਵੇ) ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਹੀ ਰਹੇਗਾ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਗਿਫ਼ਟ ਐਨਯੂਟੀ: ਇਸ ਪ੍ਰਬੰਧ ਅਧੀਨ ਕੋਈ ਵੀ ਭੈਣ-ਭਰਾ ਆਪਣਾ ਪੈਸਾ ਜਾਂ ਸਟਾਕ ਤੇ ਬਾਂਡਸ Watch Tower ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸੇ ਸਾਲ ਤੋਂ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।

ਵਸੀਅਤ ਅਤੇ ਟ੍ਰੱਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower ਨੂੰ ਟ੍ਰੱਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਕੁਝ ਦੇਸ਼ਾਂ ਵਿਚ ਕਿਸੇ ਧਾਰਮਿਕ ਸੰਗਠਨ ਨੂੰ ਪੈਸੇ ਦਾਨ ਕਰਨ ਵਾਲੇ ਟ੍ਰੱਸਟ ਨੂੰ ਟੈਕਸ ਵਿਚ ਛੋਟ ਮਿਲਦੀ ਹੈ, ਪਰ ਭਾਰਤ ਵਿਚ ਛੋਟ ਨਹੀਂ ਮਿਲਦੀ।

ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਫ਼ੈਸਲਾ ਕਰਨਾ ਪਵੇਗਾ। ਜਿਹੜੇ ਵਿਅਕਤੀ ਦੁਨੀਆਂ ਭਰ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਵਿਚ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide * ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਵਿਚ ਵੱਖ-ਵੱਖ ਤਰੀਕਿਆਂ ਨਾਲ ਦਾਨ ਕਰਨ ਜਾਂ ਵਸੀਅਤ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਰੋਸ਼ਰ ਨੂੰ ਪੜ੍ਹਨ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਵਿਚ ਮਦਦ ਕੀਤੀ ਹੈ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ।

ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਜਾਂ ਹੇਠਾਂ ਦਿੱਤੇ ਗਏ ਪਤੇ ਤੇ ਲਿਖੋ ਜਾਂ ਟੈਲੀਫ਼ੋਨ ਕਰੋ।

Jehovah’s Witnesses,

Post Box 6440,

Yelahanka,

Bangalore 560 064,

Karnataka.

Telephone: (080) 28468072

[ਫੁਟਨੋਟ]

^ ਪੈਰਾ 11 ਭਾਰਤ ਵਿਚ ਇਹ ਪ੍ਰਬੰਧ ਲਾਗੂ ਨਹੀਂ ਹੈ।

^ ਪੈਰਾ 13 ਧਿਆਨ ਦਿਓ: ਹਰ ਦੇਸ਼ ਵਿਚ ਟੈਕਸ ਸੰਬੰਧੀ ਨਿਯਮ ਵੱਖਰੇ-ਵੱਖਰੇ ਹੁੰਦੇ ਹਨ। ਟੈਕਸ ਸੰਬੰਧੀ ਨਿਯਮਾਂ ਅਤੇ ਦਾਨ ਦੇਣ ਸੰਬੰਧੀ ਆਪਣੇ ਅਕਾਊਂਟੈਂਟ ਜਾਂ ਵਕੀਲ ਨਾਲ ਗੱਲ ਕਰੋ। ਕੋਈ ਪੱਕਾ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਵੀ ਸੰਪਰਕ ਕਰੋ।

^ ਪੈਰਾ 21 ਭਾਰਤ ਵਿਚ ਇਹ ਬਰੋਸ਼ਰ ਉਪਲਬਧ ਨਹੀਂ ਹੈ।