ਜ਼ਿੰਮੇਵਾਰੀਆਂ ਕਿਉਂ ਤੇ ਕਿਵੇਂ ਸੌਂਪੀਏ
ਜ਼ਿੰਮੇਵਾਰੀਆਂ ਕਿਉਂ ਤੇ ਕਿਵੇਂ ਸੌਂਪੀਏ
ਧਰਤੀ ਬਣਨ ਤੋਂ ਪਹਿਲਾਂ ਵੀ ਕੋਈ ਕਿਸੇ ਨੂੰ ਕੰਮ ਸੌਂਪ ਰਿਹਾ ਸੀ। ਉਹ ਸੀ ਯਹੋਵਾਹ ਜਿਸ ਨੇ ਆਪਣੇ ਇਕਲੌਤੇ ਪੁੱਤਰ ਦੀ ਰਚਨਾ ਕੀਤੀ ਅਤੇ ਬਾਅਦ ਵਿਚ ਉਸ ਨੂੰ “ਰਾਜ ਮਿਸਤਰੀ” ਵਜੋਂ ਵਰਤ ਕੇ ਸਾਰਾ ਬ੍ਰਹਿਮੰਡ ਰਚਿਆ। (ਕਹਾ. 8:22, 23, 30; ਯੂਹੰ. 1:3) ਜਦੋਂ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਬਣਾਇਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤ. 1:28) ਸ੍ਰਿਸ਼ਟੀਕਰਤਾ ਨੇ ਇਨਸਾਨਾਂ ਨੂੰ ਕੰਮ ਦਿੱਤਾ ਕਿ ਉਹ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗਾ ਬਣਾ ਕੇ ਉਸ ਨੂੰ ਭਰ ਦੇਣ। ਸ਼ੁਰੂ ਤੋਂ ਹੀ ਯਹੋਵਾਹ ਹੋਰਨਾਂ ਨੂੰ ਤੇ ਉਸ ਦੇ ਭਗਤ ਇਕ-ਦੂਸਰੇ ਨੂੰ ਕੰਮ ਸੌਂਪਦੇ ਆ ਰਹੇ ਹਨ।
ਕੰਮ ਸੌਂਪਣ ਵਿਚ ਕੀ ਕੁਝ ਸ਼ਾਮਲ ਹੈ? ਇਹ ਕਿਉਂ ਜ਼ਰੂਰੀ ਹੈ ਕਿ ਮਸੀਹੀ ਬਜ਼ੁਰਗ ਦੂਸਰਿਆਂ ਨੂੰ ਕਲੀਸਿਯਾ ਦੇ ਕੁਝ ਕੰਮ ਦੇਣੇ ਸਿੱਖਣ ਅਤੇ ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ?
ਸੌਂਪਣ ਦਾ ਕੀ ਮਤਲਬ ਹੈ?
“ਸੌਂਪਣ” ਦਾ ਮਤਲਬ ਹੈ “ਹਵਾਲੇ ਕਰਨਾ; ਸੰਭਾਲਣ ਲਈ ਦੇਣਾ; ਕਿਸੇ ਚੀਜ਼ ਦੀ ਸੰਭਾਲ ਜਾਂ ਰਖਵਾਲੀ ਲਈ ਤਾਕੀਦ ਕਰਨਾ।” (ਪੰਜਾਬੀ ਕੋਸ਼, ਜਿਲਦ ਪਹਿਲੀ) ਸੋ ਜਦੋਂ ਅਸੀਂ ਕਿਸੇ ਨੂੰ ਕੋਈ ਕੰਮ ਸੌਂਪਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਉਸ ਕੰਮ ਨੂੰ ਪੂਰਿਆਂ ਕਰਨ ਵਿਚ ਦੂਜਿਆਂ ਨੂੰ ਸ਼ਾਮਲ ਕਰਦੇ ਹਾਂ। ਇੱਦਾਂ ਕਰ ਕੇ ਅਸੀਂ ਆਪਣਾ ਅਧਿਕਾਰ ਦੂਸਰਿਆਂ ਨਾਲ ਸਾਂਝਾ ਕਰਦੇ ਹਾਂ।
ਮਸੀਹੀ ਕਲੀਸਿਯਾ ਵਿਚ ਭਰਾਵਾਂ ਤੋਂ ਉਮੀਦ ਰੱਖੀ ਜਾਂਦੀ ਹੈ
ਕਿ ਉਹ ਆਪਣਾ ਕੰਮ ਪੂਰਾ ਕਰਨ ਅਤੇ ਦੱਸਣ ਕਿ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਉਸ ਭਰਾ ਨਾਲ ਗੱਲ ਕਰਦੇ ਰਹਿਣ ਜਿਸ ਨੇ ਕੰਮ ਸੌਂਪਿਆ ਹੈ। ਪਰ ਸਾਰੇ ਕੰਮ ਦਾ ਜ਼ਿੰਮੇਵਾਰ ਉਹ ਭਰਾ ਹੈ ਜੋ ਕਿਸੇ ਨੂੰ ਕੋਈ ਕੰਮ ਕਰਨ ਨੂੰ ਦਿੰਦਾ ਹੈ। ਉਸ ਨੂੰ ਦੇਖਣ ਦੀ ਲੋੜ ਹੈ ਕਿ ਕਿੰਨਾ ਕੁ ਕੰਮ ਹੋ ਚੁੱਕਾ ਹੈ ਅਤੇ ਲੋੜ ਪੈਣ ’ਤੇ ਸਲਾਹ ਦੇਣੀ ਚਾਹੀਦੀ ਹੈ। ਪਰ ਸ਼ਾਇਦ ਕੁਝ ਕਹਿਣ ਕਿ ‘ਜੇ ਮੈਂ ਖ਼ੁਦ ਇਹ ਕੰਮ ਕਰ ਸਕਦਾ ਹਾਂ, ਤਾਂ ਦੂਸਰਿਆਂ ਨੂੰ ਦੇਣ ਦੀ ਕੀ ਲੋੜ ਹੈ?’ਕਿਉਂ ਸੌਂਪੀਏ?
ਜ਼ਰਾ ਸੋਚੋ ਕਿ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਬਣਾ ਕੇ ਉਸ ਨੂੰ ਕਿਹੜਾ ਕੰਮ ਸੌਂਪਿਆ। ਯਹੋਵਾਹ ਨੇ ਯਿਸੂ ਨੂੰ ਵਿਸ਼ਵ ਦੀਆਂ ਬਾਕੀ ਸਾਰੀਆਂ ਚੀਜ਼ਾਂ ਬਣਾਉਣ ਦਾ ਕੰਮ ਦਿੱਤਾ। ਹਾਂ, ‘ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਸੱਭੋ ਕੁਝ ਉਸ ਦੇ ਰਾਹੀਂ ਉਤਪਤ ਹੋਇਆ ਹੈ।’ (ਕੁਲੁ. 1:16) ਸਿਰਜਣਹਾਰ ਸਾਰਾ ਕੁਝ ਖ਼ੁਦ ਹੀ ਬਣਾ ਸਕਦਾ ਸੀ, ਫਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਆਪਣੇ ਨਾਲ ਕੰਮ ਕਰਨ ਦਾ ਆਨੰਦ ਮਾਣਨ ਦਿੱਤਾ। (ਕਹਾ. 8:31) ਇਸ ਤਰ੍ਹਾਂ ਪੁੱਤਰ ਆਪਣੇ ਪਰਮੇਸ਼ੁਰ ਦੇ ਗੁਣਾਂ ਬਾਰੇ ਹੋਰ ਚੰਗੀ ਤਰ੍ਹਾਂ ਸਿੱਖ ਸਕਦਾ ਸੀ। ਕਹਿਣ ਦਾ ਭਾਵ ਹੈ ਕਿ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਿਖਲਾਈ ਲੈਣ ਦਾ ਮੌਕਾ ਦਿੱਤਾ।
ਜਦੋਂ ਯਿਸੂ ਧਰਤੀ ’ਤੇ ਹੁੰਦਾ ਸੀ, ਤਾਂ ਉਸ ਨੇ ਦੂਜਿਆਂ ਨੂੰ ਕੰਮ ਸੌਂਪ ਕੇ ਆਪਣੇ ਪਿਤਾ ਦੀ ਰੀਸ ਕੀਤੀ। ਉਸ ਨੇ ਆਪਣੇ ਚੇਲਿਆਂ ਨੂੰ ਹੌਲੀ-ਹੌਲੀ ਸਿਖਲਾਈ ਦਿੱਤੀ। ਉਸ ਨੇ ਪਹਿਲਾਂ 12 ਰਸੂਲਾਂ ਨੂੰ ਅਤੇ ਬਾਅਦ ਵਿਚ 70 ਹੋਰ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ। (ਲੂਕਾ 9:1-6; 10:1-7) ਬਾਅਦ ਵਿਚ ਜਦੋਂ ਯਿਸੂ ਆਪ ਉਨ੍ਹਾਂ ਥਾਵਾਂ ’ਤੇ ਗਿਆ ਜਿੱਥੇ ਰਸੂਲਾਂ ਨੇ ਪ੍ਰਚਾਰ ਕੀਤਾ ਸੀ, ਤਾਂ ਲੋਕ ਹੋਰ ਚੰਗੀ ਤਰ੍ਹਾਂ ਉਸ ਦੀ ਗੱਲ ਸੁਣਨ ਲਈ ਤਿਆਰ ਸਨ। ਸਵਰਗ ਜਾਣ ਤੋਂ ਪਹਿਲਾਂ, ਉਸ ਨੇ ਆਪਣੇ ਸਿਖਲਾਈ-ਪ੍ਰਾਪਤ ਚੇਲਿਆਂ ਨੂੰ ਭਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਿਨ੍ਹਾਂ ਵਿਚ ਦੁਨੀਆਂ ਭਰ ਵਿਚ ਪ੍ਰਚਾਰ ਕਰਨ ਦਾ ਕੰਮ ਵੀ ਸ਼ਾਮਲ ਸੀ।—ਮੱਤੀ 24:45-47; ਰਸੂ. 1:8.
ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰ ਭਰਾ ਕੰਮ ਸੌਂਪਦੇ ਤੇ ਸਿਖਲਾਈ ਦਿੰਦੇ ਆ ਰਹੇ ਹਨ। ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਕਿਹਾ: “ਜਿਹੜੀਆਂ ਗੱਲਾਂ ਤੈਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ ਅਜੇਹਿਆਂ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ।” (2 ਤਿਮੋ. 2:2) ਇਸ ਤੋਂ ਪਤਾ ਲੱਗਦਾ ਹੈ ਕਿ ਤਜਰਬੇਕਾਰ ਭਰਾਵਾਂ ਨੂੰ ਉਨ੍ਹਾਂ ਭਰਾਵਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ ਜਿਹੜੇ ਅੱਗੋਂ ਹੋਰਨਾਂ ਨੂੰ ਸਿਖਲਾਈ ਦੇਣਗੇ।
ਜਦੋਂ ਇਕ ਬਜ਼ੁਰਗ ਆਪਣਾ ਕੁਝ ਕੰਮ ਕਿਸੇ ਭਰਾ ਨੂੰ ਦਿੰਦਾ ਹੈ, ਤਾਂ ਉਹ ਭਰਾ ਉਹ ਖ਼ੁਸ਼ੀ ਪਾਉਂਦਾ ਹੈ ਜੋ ਬਜ਼ੁਰਗ ਨੂੰ ਹੋਰਨਾਂ ਨੂੰ ਸਿਖਲਾਈ ਦੇਣ ਅਤੇ ਦੂਸਰਿਆਂ ਦਾ ਹੌਸਲਾ ਵਧਾਉਣ ਨਾਲ ਮਿਲਦੀ ਹੈ। ਬਜ਼ੁਰਗਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਕ ਇਨਸਾਨ ਵਿਚ ਸਾਰੀਆਂ ਕਾਬਲੀਅਤਾਂ ਨਹੀਂ ਹੁੰਦੀਆਂ, ਇਸ ਲਈ ਉਨ੍ਹਾਂ ਲਈ ਦੂਜਿਆਂ ਨੂੰ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਦੇਣੀਆਂ ਅਕਲਮੰਦੀ ਦੀ ਗੱਲ ਹੋਵੇਗੀ। ਬਾਈਬਲ ਕਹਿੰਦੀ ਹੈ: “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (ਕਹਾ. 11:2, CL) ਨਿਮਰ ਇਨਸਾਨ ਨੂੰ ਪਤਾ ਹੈ ਕਿ ਉਸ ਕੋਲੋਂ ਕਿੰਨਾ ਕੁ ਹੋ ਸਕਦਾ ਹੈ। ਜੇ ਤੁਸੀਂ ਸਾਰਾ ਕੁਝ ਖ਼ੁਦ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਪੂਰੀ ਤਰ੍ਹਾਂ ਥੱਕ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਉਹ ਸਮਾਂ ਨਹੀਂ ਦੇ ਪਾਓਗੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਤਾਂ ਫਿਰ ਅਕਲਮੰਦੀ ਦੀ ਗੱਲ ਹੋਵੇਗੀ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਦੂਸਰਿਆਂ ਨਾਲ ਸਾਂਝੀਆਂ ਕਰੋ। ਜ਼ਰਾ ਉਸ ਭਰਾ ਦੀ ਮਿਸਾਲ ਲਓ ਜਿਹੜਾ ਬਜ਼ੁਰਗਾਂ ਦੇ ਸਹਾਇਕ ਦੇ ਤੌਰ ਤੇ ਸੇਵਾ ਕਰਦਾ ਹੈ। ਉਹ ਸ਼ਾਇਦ ਦੂਸਰੇ ਬਜ਼ੁਰਗਾਂ ਨੂੰ ਕਲੀਸਿਯਾ ਦੇ ਅਕਾਊਂਟਸ ਦੀ ਪੜਤਾਲ ਕਰਨ ਨੂੰ ਕਹੇ। ਅਕਾਊਂਟਸ ਦੇ ਰਿਕਾਰਡ ਦੇਖ ਕੇ ਉਨ੍ਹਾਂ ਬਜ਼ੁਰਗਾਂ ਨੂੰ ਪਤਾ ਲੱਗ ਸਕਦਾ ਹੈ ਕਿ ਪੈਸੇ ਪੱਖੋਂ ਕਲੀਸਿਯਾ ਦੀ ਹਾਲਤ ਕਿਹੋ ਜਿਹੀ ਹੈ।
ਜਿਨ੍ਹਾਂ ਨੂੰ ਕੰਮ ਸੌਂਪਿਆ ਗਿਆ ਹੈ, ਉਨ੍ਹਾਂ ਨੂੰ ਵੀ ਜ਼ਰੂਰੀ ਹੁਨਰ ਅਤੇ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ, ਕੰਮ ਦੇਣ ਵਾਲੇ ਨੂੰ ਵੀ ਉਨ੍ਹਾਂ ਦੀਆਂ ਕਾਬਲੀਅਤਾਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਸੋ ਇਸ ਤਰ੍ਹਾਂ ਕਲੀਸਿਯਾ ਦੇ ਜ਼ਰੂਰੀ ਕੰਮਾਂ ਨੂੰ ਭਰਾਵਾਂ ਦੇ ਹੱਥ ਸੌਂਪ ਕੇ ਬਜ਼ੁਰਗ ਭਵਿੱਖ ਵਿਚ ਬਣਨ ਵਾਲੇ ਸਹਾਇਕ ਸੇਵਕਾਂ ਨੂੰ ‘ਪਰਤਾ ਕੇ’ ਦੇਖ ਸਕਦੇ ਹਨ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਪਾਉਣਗੇ ਜਾਂ ਨਹੀਂ।—1 ਤਿਮੋ. 3:10.
ਮੁਕਦੀ ਗੱਲ ਇਹ ਹੈ ਕਿ ਹੋਰਨਾਂ ਨੂੰ ਕੰਮ ਸੌਂਪ ਕੇ ਬਜ਼ੁਰਗ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਭਰਾਵਾਂ ’ਤੇ ਭਰੋਸਾ ਹੈ। ਪੌਲੁਸ ਨੇ ਤਿਮੋਥਿਉਸ ਨਾਲ ਕੰਮ ਕਰ ਕੇ ਉਸ ਨੂੰ ਮਿਸ਼ਨਰੀ ਸੇਵਾ ਦੀ ਸਿਖਲਾਈ ਦਿੱਤੀ। ਇਸ ਤਰ੍ਹਾਂ ਉਨ੍ਹਾਂ ਦੋਹਾਂ ਵਿਚ ਪਿਓ-ਪੁੱਤ ਵਰਗਾ 1 ਤਿਮੋ. 1:2) ਇਸੇ ਤਰ੍ਹਾਂ ਯਹੋਵਾਹ ਤੇ ਯਿਸੂ ਵਿਚ ਵੀ ਗੂੜ੍ਹਾ ਪਿਆਰ ਪੈ ਗਿਆ ਸੀ ਜਦੋਂ ਉਹ ਇਕੱਠੇ ਸ੍ਰਿਸ਼ਟੀ ਦੀਆਂ ਚੀਜ਼ਾਂ ਬਣਾ ਰਹੇ ਸਨ। ਹੋਰਨਾਂ ਨੂੰ ਕੰਮ ਸੌਂਪ ਕੇ ਬਜ਼ੁਰਗ ਵੀ ਆਪਣੇ ਭਰਾਵਾਂ ਨਾਲ ਇਹੋ ਜਿਹਾ ਨਿੱਘਾ ਰਿਸ਼ਤਾ ਕਾਇਮ ਕਰ ਸਕਣਗੇ।
ਤੇਹ ਪੈ ਗਿਆ। ਪੌਲੁਸ ਨੇ ਤਿਮੋਥਿਉਸ ਨੂੰ “ਨਿਹਚਾ ਵਿੱਚ ਮੇਰਾ ਸੱਚਾ ਬੱਚਾ” ਆਖਿਆ। (ਕੁਝ ਕਿਉਂ ਹਿਚਕਿਚਾਉਂਦੇ ਹਨ
ਭਾਵੇਂ ਕੁਝ ਬਜ਼ੁਰਗਾਂ ਨੂੰ ਪਤਾ ਹੈ ਕਿ ਦੂਸਰਿਆਂ ਨੂੰ ਕੰਮ ਸੌਂਪਣ ਦੇ ਕਿੰਨੇ ਫ਼ਾਇਦੇ ਹੁੰਦੇ ਹਨ, ਫਿਰ ਵੀ ਉਹ ਕੰਮ ਦੇਣ ਤੋਂ ਹਿਚਕਿਚਾਉਂਦੇ ਹਨ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਕੰਮ ਦੇਣ ਨਾਲ ਉਨ੍ਹਾਂ ਕੋਲ ਘੱਟ ਅਧਿਕਾਰ ਰਹਿ ਜਾਵੇਗਾ। ਉਹ ਸ਼ਾਇਦ ਸੋਚਣ ਕਿ ਕਲੀਸਿਯਾ ਦੀ ਗੱਡੀ ਉਨ੍ਹਾਂ ਦੇ ਸਿਰ ’ਤੇ ਹੀ ਚੱਲਣੀ ਚਾਹੀਦੀ ਹੈ। ਪਰ ਯਾਦ ਰੱਖੋ ਕਿ ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਭਾਰੀ ਜ਼ਿੰਮੇਵਾਰੀ ਦਿੱਤੀ ਸੀ ਤੇ ਉਸ ਨੂੰ ਪਤਾ ਸੀ ਕਿ ਉਸ ਦੇ ਚੇਲੇ ਉਸ ਨਾਲੋਂ ਵੱਡੇ-ਵੱਡੇ ਕੰਮ ਕਰਨਗੇ!—ਮੱਤੀ 28:19, 20; ਯੂਹੰ. 14:12.
ਹੋਰ ਬਜ਼ੁਰਗਾਂ ਨੇ ਸ਼ਾਇਦ ਕੁਝ ਭਰਾਵਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹੋਣ, ਪਰ ਉਨ੍ਹਾਂ ਭਰਾਵਾਂ ਨੇ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਇਆ ਨਹੀਂ। ਸ਼ਾਇਦ ਇਹ ਬਜ਼ੁਰਗ ਸੋਚਣ ਕਿ ਉਹ ਖ਼ੁਦ ਚੰਗੀ ਤਰ੍ਹਾਂ ਅਤੇ ਤੇਜ਼ੀ ਨਾਲ ਕੰਮ ਕਰ ਸਕਦੇ ਹਨ। ਪਰ ਪੌਲੁਸ ਦੀ ਮਿਸਾਲ ’ਤੇ ਜ਼ਰਾ ਗੌਰ ਕਰੋ। ਉਸ ਨੂੰ ਪਤਾ ਸੀ ਕਿ ਭਰਾਵਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਚੰਗੀ ਗੱਲ ਹੈ, ਪਰ ਉਹ ਇਹ ਵੀ ਜਾਣਦਾ ਸੀ ਕਿ ਉਸ ਤੋਂ ਸਿੱਖਿਆ ਲੈ ਰਹੇ ਭਰਾ ਹਮੇਸ਼ਾ ਉੱਦਾਂ ਹੀ ਨਹੀਂ ਕਰਨਗੇ ਜਿਸ ਤਰ੍ਹਾਂ ਉਹ ਚਾਹੁੰਦਾ ਸੀ। ਆਪਣੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ ਨੇ ਆਪਣੇ ਨਾਲ ਕੰਮ ਕਰ ਰਹੇ ਨੌਜਵਾਨ ਮਰਕੁਸ ਨੂੰ ਸਿਖਲਾਈ ਦਿੱਤੀ ਸੀ। ਪੌਲੁਸ ਬੜਾ ਨਿਰਾਸ਼ ਹੋ ਗਿਆ ਸੀ ਜਦ ਮਰਕੁਸ ਮਿਸ਼ਨਰੀ ਕੰਮ ਛੱਡ ਕੇ ਘਰ ਵਾਪਸ ਚਲਾ ਗਿਆ। (ਰਸੂ. 13:13; 15:37, 38) ਫਿਰ ਵੀ ਪੌਲੁਸ ਹੋਰਨਾਂ ਨੂੰ ਸਿੱਖਿਆ ਦੇਣ ਤੋਂ ਨਹੀਂ ਹਟਿਆ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਗਿਆ ਹੈ, ਪੌਲੁਸ ਨੌਜਵਾਨ ਮਸੀਹੀ ਤਿਮੋਥਿਉਸ ਨੂੰ ਆਪਣੇ ਨਾਲ ਮਿਸ਼ਨਰੀ ਦੌਰੇ ’ਤੇ ਲੈ ਗਿਆ। ਜਦੋਂ ਤਿਮੋਥਿਉਸ ਹੋਰ ਵੀ ਭਾਰੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਹੋ ਗਿਆ, ਤਾਂ ਪੌਲੁਸ ਨੇ ਉਸ ਨੂੰ ਅਫ਼ਸੁਸ ਵਿਚ ਛੱਡ ਦਿੱਤਾ ਤੇ ਉਸ ਨੂੰ ਅਧਿਕਾਰ ਵੀ ਦਿੱਤਾ ਕਿ ਉਹ ਕਲੀਸਿਯਾ ਵਿਚ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰੇ।—1 ਤਿਮੋ. 1:3; 3:1-10, 12, 13; 5:22.
ਇਸੇ ਤਰ੍ਹਾਂ ਅੱਜ ਬਜ਼ੁਰਗਾਂ ਨੂੰ ਹੋਰ ਭਰਾਵਾਂ ਨੂੰ ਸਿਖਲਾਈ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਕਿਸੇ ਇਕ ਭਰਾ ਨੇ ਉਨ੍ਹਾਂ ਵੱਲੋਂ ਦਿੱਤੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕੀਤਾ। ਇਸ ਲਈ ਜ਼ਰੂਰੀ ਤੇ ਅਕਲਮੰਦੀ ਦੀ ਗੱਲ ਇਹ ਹੋਵੇਗੀ ਕਿ ਬਜ਼ੁਰਗ ਹੋਰਨਾਂ ’ਤੇ ਭਰੋਸਾ ਰੱਖਣਾ ਸਿੱਖਣ ਤੇ ਉਨ੍ਹਾਂ ਨੂੰ ਸਿਖਲਾਈ ਦੇਣ। ਪਰ ਕੰਮ ਦੇਣ ਵੇਲੇ ਬਜ਼ੁਰਗਾਂ ਨੂੰ ਕਿਹੜੀਆਂ ਜ਼ਰੂਰੀ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਜ਼ਿੰਮੇਵਾਰੀ ਕਿਵੇਂ ਸੌਂਪੀਏ
ਜ਼ਿੰਮੇਵਾਰੀਆਂ ਸੌਂਪਣ ਤੋਂ ਪਹਿਲਾਂ ਧਿਆਨ ਵਿਚ ਰੱਖੋ ਕਿ ਭਰਾ ਜ਼ਿੰਮੇਵਾਰੀ ਨੂੰ ਨਿਭਾ ਸਕਦਾ ਹੈ ਕਿ ਨਹੀਂ। ਯਰੂਸ਼ਲਮ ਵਿਚ ਜਦੋਂ ਲੋੜਵੰਦ ਮਸੀਹੀਆਂ ਨੂੰ ਭੋਜਨ ਵੰਡਣ ਦੀ ਲੋੜ ਪਈ ਸੀ, ਤਾਂ ਰਸੂਲਾਂ ਨੇ “ਸੱਤ ਨੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਅਤੇ ਬੁੱਧ ਨਾਲ ਭਰਪੂਰ” ਸਨ ਚੁਣਿਆ। (ਰਸੂ. 6:3) ਜੇ ਤੁਸੀਂ ਉਸ ਭਰਾ ਨੂੰ ਕੰਮ ਦੇਵੋਗੇ ਜੋ ਭਰੋਸੇਯੋਗ ਨਹੀਂ ਹੈ, ਤਾਂ ਸ਼ਾਇਦ ਕੰਮ ਅਧੂਰਾ ਰਹਿ ਜਾਵੇ। ਸੋ ਪਹਿਲਾਂ ਉਸ ਨੂੰ ਛੋਟੇ-ਛੋਟੇ ਕੰਮ ਦਿਓ। ਜਦੋਂ ਭਰਾ ਕੰਮ ਪੂਰਾ ਕਰ ਕੇ ਦਿਖਾਉਂਦਾ ਹੈ ਕਿ ਉਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਤਾਂ ਤੁਸੀਂ ਉਸ ਨੂੰ ਹੋਰ ਜ਼ਿੰਮੇਵਾਰੀ ਦੇ ਸਕਦੇ ਹੋ।
ਹੋਰ ਵੀ ਗੱਲਾਂ ਧਿਆਨ ਵਿਚ ਰੱਖਣ ਦੀ ਲੋੜ ਹੈ। ਭਰਾਵਾਂ ਦੇ ਸੁਭਾਅ ਅਤੇ ਕਾਬਲੀਅਤਾਂ ਵੱਖੋ-ਵੱਖਰੀਆਂ ਹੁੰਦੀਆਂ ਹਨ। ਨਾਲੇ ਉਨ੍ਹਾਂ ਦਾ ਕੰਮ ਸੰਬੰਧੀ ਤਜਰਬਾ ਵੀ ਵੱਖੋ-ਵੱਖਰਾ ਹੋ ਸਕਦਾ ਹੈ। ਮਿਸਾਲ ਲਈ, ਜਿਹੜਾ ਭਰਾ ਦੋਸਤਾਨਾ ਤੇ ਖ਼ੁਸ਼-ਮਿਜ਼ਾਜ ਹੈ, ਉਹ ਸ਼ਾਇਦ ਅਟੈਂਡੰਟ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਵੇ। ਦੂਸਰੇ ਪਾਸੇ, ਜਿਹੜਾ ਭਰਾ ਕਿਸੇ ਕੰਮ ਨੂੰ ਸਮੇਂ ਸਿਰ ਵਧੀਆ ਢੰਗ ਨਾਲ ਕਰਦਾ ਹੈ, ਉਹ ਕਲੀਸਿਯਾ ਦੇ ਸੈਕਟਰੀ ਲਈ ਕਾਫ਼ੀ ਮਦਦਗਾਰ ਹੋ ਸਕਦਾ ਹੈ। ਜਿਹੜੀ ਭੈਣ ਸਜਾਵਟ ਦਾ ਕੰਮ ਚੰਗੀ ਤਰ੍ਹਾਂ ਜਾਣਦੀ ਹੈ, ਉਸ ਨੂੰ ਸ਼ਾਇਦ ਮੈਮੋਰੀਅਲ ਸਮੇਂ ਫੁੱਲਾਂ ਦੀ ਸਜਾਵਟ ਕਰਨ ਲਈ ਚੁਣਿਆ ਜਾ ਸਕਦਾ ਹੈ।
ਜ਼ਿੰਮੇਵਾਰੀਆਂ ਸੌਂਪਦੇ ਵੇਲੇ ਸਾਫ਼-ਸਾਫ਼ ਦੱਸੋ ਕਿ ਤੁਸੀਂ ਭਰਾ ਤੋਂ ਕੀ ਚਾਹੁੰਦੇ ਹੋ। ਯਿਸੂ ਕੋਲ ਆਪਣੇ ਚੇਲੇ ਘੱਲਣ ਤੋਂ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਯਿਸੂ ਕੋਲੋਂ ਕੀ ਜਾਣਨਾ ਚਾਹੁੰਦਾ ਸੀ ਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਹ ਯਿਸੂ ਨੂੰ ਕੀ ਕਹਿਣ। (ਲੂਕਾ 7:18-20) ਦੂਜੇ ਪਾਸੇ, ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਚਮਤਕਾਰੀ ਤਰੀਕੇ ਨਾਲ ਦਿੱਤੇ ਭੋਜਨ ਦੇ ਟੁਕੜਿਆਂ ਨੂੰ ਇਕੱਠਾ ਕਰਨ, ਤਾਂ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਟੁਕੜਿਆਂ ਨੂੰ ਕਿਵੇਂ ਇਕੱਠਾ ਕਰਨ। (ਯੂਹੰ. 6:12, 13) ਕਾਫ਼ੀ ਕੁਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੰਮ ਕਿਹੋ ਜਿਹਾ ਹੈ ਅਤੇ ਭਰਾ ਉਸ ਕੰਮ ਨੂੰ ਪੂਰਾ ਕਰ ਸਕੇਗਾ ਜਾਂ ਨਹੀਂ। ਕੰਮ ਦੇਣ ਵਾਲੇ ਨੂੰ ਅਤੇ ਕੰਮ ਲੈਣ ਵਾਲੇ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਕੰਮ ਕਿਵੇਂ ਪੂਰਾ ਹੋਣਾ ਚਾਹੀਦਾ ਹੈ ਅਤੇ ਕਿੰਨੀ ਕੁ ਵਾਰੀ ਦੱਸਣ ਦੀ ਲੋੜ ਹੈ ਕਿ ਕੰਮ ਕਿੱਦਾਂ ਚੱਲ ਰਿਹਾ ਹੈ। ਦੋਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੰਮ ਕਰਨ ਵਾਲਾ ਕੰਮ ਕਰਦਿਆਂ ਆਪਣੀ ਕਿੰਨੀ ਕੁ ਮਰਜ਼ੀ ਕਰ ਸਕਦਾ ਹੈ। ਜੇ ਕੰਮ ਕਿਸੇ ਨਿਯਤ ਤਾਰੀਖ਼ ’ਤੇ ਕੀਤਾ ਜਾਣਾ ਹੈ, ਤਾਂ ਇਸ ਤਾਰੀਖ਼ ਬਾਰੇ ਦੋਹਾਂ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਦੋਹਾਂ ਨੂੰ ਸਹਿਮਤ ਹੋਣਾ ਚਾਹੀਦਾ ਹੈ। ਤਾਰੀਖ਼ ਪਤਾ ਹੋਣ ਤੇ ਭਰਾ ਮਨ ਲਾ ਕੇ ਕੰਮ ਕਰ ਸਕੇਗਾ।
ਜ਼ਿੰਮੇਵਾਰੀ ਲੈਣ ਵਾਲੇ ਨੂੰ ਫ਼ੰਡ, ਸੰਦ ਵਗੈਰਾ ਤੇ ਲੋੜੀਂਦੀ ਮਦਦ ਵੀ ਦਿੱਤੀ ਜਾਣੀ ਚਾਹੀਦੀ ਹੈ। ਇਸ ਬਾਰੇ ਸ਼ਾਇਦ ਦੂਸਰੇ ਬਜ਼ੁਰਗਾਂ ਨੂੰ ਵੀ ਦੱਸਿਆ ਜਾ ਸਕਦਾ ਹੈ। ਜਦੋਂ ਯਿਸੂ ਨੇ ਪਤਰਸ ਨੂੰ “ਸੁਰਗ ਦੇ ਰਾਜ ਦੀਆਂ ਕੁੰਜੀਆਂ” ਦਿੱਤੀਆਂ, ਤਾਂ ਉਸ ਨੇ ਚੇਲਿਆਂ ਦੀ ਮੌਜੂਦਗੀ ਵਿਚ ਕੁੰਜੀਆਂ ਦਿੱਤੀਆਂ। (ਮੱਤੀ 16:13-19) ਇਸ ਤਰ੍ਹਾਂ ਚੰਗਾ ਹੋਵੇਗਾ ਕਿ ਕੁਝ ਮਾਮਲਿਆਂ ਸੰਬੰਧੀ ਕਲੀਸਿਯਾ ਨੂੰ ਦੱਸਿਆ ਜਾਵੇ ਕਿ ਕਿਹੜਾ ਭਰਾ ਕਿਹੜੀ ਜ਼ਿੰਮੇਵਾਰੀ ਸੰਭਾਲਦਾ ਹੈ।
ਬਜ਼ੁਰਗਾਂ ਨੂੰ ਸਾਵਧਾਨੀ ਵੀ ਵਰਤਣ ਦੀ ਲੋੜ ਹੈ। ਜੇ ਤੁਸੀਂ ਕਿਸੇ ਭਰਾ ਨੂੰ ਕੰਮ ਦੇਣ ਤੋਂ ਬਾਅਦ ਵੀ ਉਸ ਕੰਮ ਵਿਚ ਟੰਗ ਅੜਾਈ ਜਾਂਦੇ ਹੋ, ਤਾਂ ਤੁਸੀਂ ਮਾਨੋ ਉਸ ਨੂੰ ਕਹਿ ਰਹੇ ਹੋਵੋਗੇ, “ਮੈਨੂੰ ਤੇਰੇ ’ਤੇ ਭਰੋਸਾ ਨਹੀਂ।” ਇਹ ਤਾਂ ਠੀਕ ਹੈ ਕਿ ਕਦੇ-ਕਦੇ ਕੰਮ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ। ਪਰ ਜੇ ਤੁਸੀਂ ਉਸ ਭਰਾ ਨੂੰ ਕੰਮ ਵਿਚ ਥੋੜ੍ਹੀ ਜਿਹੀ ਖੁੱਲ੍ਹ ਦੇਵੋ, ਤਾਂ ਉਸ ਦਾ ਭਰੋਸਾ ਅਤੇ ਤਜਰਬਾ ਵਧੇਗਾ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਲਕੁਲ ਲਾਪਰਵਾਹ ਹੋ ਕੇ ਬੈਠ ਜਾਓ। ਭਾਵੇਂ ਕਿ ਸ੍ਰਿਸ਼ਟੀ ਦੇ ਕੰਮ ਵਿਚ ਯਹੋਵਾਹ ਨੇ ਆਪਣੇ ਪੁੱਤਰ ਨੂੰ ਕਾਫ਼ੀ ਭਾਰੀ ਜ਼ਿੰਮੇਵਾਰੀ ਸੌਂਪੀ ਸੀ, ਪਰ ਯਹੋਵਾਹ ਖ਼ੁਦ ਵੀ ਆਪਣੇ ਪੁੱਤਰ ਨਾਲ ਕੰਮ ਕਰ ਰਿਹਾ ਸੀ। ਉਸ ਨੇ ਰਾਜ ਮਿਸਤਰੀ ਯਿਸੂ ਨੂੰ ਕਿਹਾ: ‘ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਬਣਾਈਏ।’ (ਉਤ. 1:26) ਸੋ ਆਪਣੀ ਕਹਿਣੀ ਅਤੇ ਕਰਨੀ ਦੁਆਰਾ ਕੰਮ ਦੀ ਹਿਮਾਇਤ ਕਰੋ ਤੇ ਭਰਾ ਦੇ ਜਤਨਾਂ ਲਈ ਉਸ ਦੀ ਤਾਰੀਫ਼ ਕਰੋ। ਕੰਮ ਖ਼ਤਮ ਹੋਣ ਤੇ ਉਸ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿਚ ਦੱਸੋ ਕਿ ਉਸ ਨੇ ਵਧੀਆ ਕੰਮ ਕੀਤਾ। ਇਹ ਜਾਣ ਕੇ ਉਸ ਨੂੰ ਹੱਲਾਸ਼ੇਰੀ ਮਿਲੇਗੀ। ਜੇ ਭਰਾ ਨੇ ਕੰਮ ਚੰਗੀ ਤਰ੍ਹਾਂ ਨਹੀਂ ਕੀਤਾ, ਤਾਂ ਉਸ ਨੂੰ ਜ਼ਰੂਰੀ ਸਲਾਹ ਜਾਂ ਮਦਦ ਦੇਣ ਤੋਂ ਨਾ ਹਿਚਕਿਚਾਓ। ਪਰ ਯਾਦ ਰੱਖੋ ਕਿ ਅਖ਼ੀਰ ਵਿਚ ਉਸ ਸਾਰੇ ਕੰਮ ਦੇ ਜ਼ਿੰਮੇਵਾਰ ਤੁਸੀਂ ਹੋ।—ਲੂਕਾ 12:48.
ਕਈ ਭਰਾਵਾਂ ਨੂੰ ਬਜ਼ੁਰਗਾਂ ਵੱਲੋਂ ਦਿੱਤੇ ਕਲੀਸਿਯਾ ਦੇ ਕੰਮਾਂ ਤੋਂ ਫ਼ਾਇਦਾ ਹੋਇਆ ਹੈ। ਉਨ੍ਹਾਂ ਬਜ਼ੁਰਗਾਂ ਨੇ ਭਰਾਵਾਂ ਵਿਚ ਸੱਚੀ ਦਿਲਚਸਪੀ ਲਈ ਸੀ। ਵਾਕਈ, ਸਾਰੇ ਬਜ਼ੁਰਗਾਂ ਨੂੰ ਯਹੋਵਾਹ ਦੀ ਰੀਸ ਕਰ ਕੇ ਸਿੱਖਣਾ ਚਾਹੀਦਾ ਹੈ ਕਿ ਹੋਰਨਾਂ ਨੂੰ ਕੰਮ ਕਿਉਂ ਅਤੇ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ।
[ਸਫ਼ਾ 29 ਉੱਤੇ ਡੱਬੀ]
ਕੰਮ ਸੌਂਪਣ ਦਾ ਮਤਲਬ ਹੈ
• ਕੰਮ ਸਿਰੇ ਚਾੜ੍ਹਨ ਨਾਲ ਮਿਲਦੀ ਖ਼ੁਸ਼ੀ ਸਾਂਝੀ ਕਰਨੀ
• ਜ਼ਿਆਦਾ ਤੋਂ ਜ਼ਿਆਦਾ ਕੰਮ ਪੂਰਾ ਕਰਨਾ
• ਬੁੱਧ ਤੇ ਨਿਮਰਤਾ ਦਿਖਾਉਣੀ
• ਹੋਰਨਾਂ ਨੂੰ ਸਿਖਲਾਈ ਦੇਣੀ
• ਹੋਰਨਾਂ ’ਤੇ ਭਰੋਸਾ ਜ਼ਾਹਰ ਕਰਨਾ
[ਸਫ਼ਾ 30 ਉੱਤੇ ਡੱਬੀ]
ਕੰਮ ਕਿਵੇਂ ਸੌਂਪੀਏ
• ਕੰਮ ਵਾਸਤੇ ਢੁਕਵੇਂ ਭਰਾਵਾਂ ਦੀ ਚੋਣ ਕਰੋ
• ਕੰਮ ਬਾਰੇ ਸਾਫ਼-ਸਾਫ਼ ਸਮਝਾਓ/ਗੱਲ ਕਰੋ
• ਦੱਸੋ ਕਿ ਕੰਮ ਕਿਵੇਂ ਪੂਰਾ ਹੋਣਾ ਚਾਹੀਦਾ ਹੈ
• ਕੰਮ ਪੂਰਾ ਕਰਨ ਲਈ ਜ਼ਰੂਰੀ ਚੀਜ਼ਾਂ ਦਿਓ
• ਕੰਮ ਬਾਰੇ ਸੋਚੋ ਅਤੇ ਆਪਣਾ ਭਰੋਸਾ ਜ਼ਾਹਰ ਕਰੋ
• ਕੰਮ ਦੇ ਜ਼ਿੰਮੇਵਾਰ ਹੋਣ ਲਈ ਤਿਆਰ ਰਹੋ
[ਸਫ਼ਾ 31 ਉੱਤੇ ਤਸਵੀਰਾਂ]
ਸੌਂਪਣ ਵਿਚ ਸ਼ਾਮਲ ਹੈ ਕੰਮ ਦੇਣਾ ਅਤੇ ਦੇਖਣਾ ਕਿ ਕੰਮ ਕਿਵੇਂ ਚੱਲ ਰਿਹਾ ਹੈ