ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
‘ਅਸਾਂ ਖੁਸ਼ ਖਬਰੀ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।’—1 ਥੱਸ. 2:2.
1. ਰਾਜ ਦੀ ਖ਼ੁਸ਼ ਖ਼ਬਰੀ ਕਿਉਂ ਵਧੀਆ ਖ਼ਬਰ ਹੈ?
ਕਿੰਨਾ ਚੰਗਾ ਲੱਗਦਾ ਹੈ ਜਦੋਂ ਅਸੀਂ ਕੋਈ ਚੰਗੀ ਖ਼ਬਰ ਸੁਣਦੇ ਹਾਂ! ਸਭ ਤੋਂ ਵਧੀਆ ਖ਼ਬਰ ਤਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਹੈ। ਇਸ ਖ਼ੁਸ਼ ਖ਼ਬਰੀ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਪਰਮੇਸ਼ੁਰ ਸਾਰੇ ਦੁੱਖ-ਦਰਦਾਂ, ਬੀਮਾਰੀਆਂ, ਸੋਗ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾਵੇਗਾ। ਇਸ ਖ਼ੁਸ਼ ਖ਼ਬਰੀ ਤੋਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ, ਪਰਮੇਸ਼ੁਰ ਦੇ ਮਕਸਦ ਬਾਰੇ ਪਤਾ ਲੱਗਦਾ ਹੈ ਅਤੇ ਅਸੀਂ ਪਰਮੇਸ਼ੁਰ ਨਾਲ ਪਿਆਰ-ਭਰਿਆ ਰਿਸ਼ਤਾ ਜੋੜ ਸਕਦੇ ਹਾਂ। ਤੁਸੀਂ ਸ਼ਾਇਦ ਸੋਚੋ ਕਿ ਹਰ ਕੋਈ ਇਸ ਖ਼ੁਸ਼ ਖ਼ਬਰੀ ਨੂੰ ਸੁਣਨਾ ਚਾਹੇਗਾ ਜੋ ਯਿਸੂ ਨੇ ਇਨਸਾਨਾਂ ਨੂੰ ਸੁਣਾਈ ਸੀ। ਪਰ ਅਫ਼ਸੋਸ ਕਿ ਲੋਕ ਇਸ ਨੂੰ ਸੁਣਨਾ ਨਹੀਂ ਚਾਹੁੰਦੇ।
2. ਯਿਸੂ ਦੀ ਇਸ ਗੱਲ ਨੂੰ ਸਮਝਾਓ: ‘ਮੈਂ ਅੱਡ ਕਰਨ ਆਇਆ ਹਾਂ।’
2 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ। ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ। ਕਿਉਂ ਜੋ ਮੈਂ ਮਨੁੱਖ ਨੂੰ ਉਹ ਦੇ ਪਿਓ ਤੋਂ ਅਤੇ ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ। ਅਰ ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ।” (ਮੱਤੀ 10:34-36) ਇਸ ਤੋਂ ਸਾਫ਼ ਹੈ ਕਿ ਖ਼ੁਸ਼ ਖ਼ਬਰੀ ਨੂੰ ਕਬੂਲ ਕਰਨ ਦੀ ਬਜਾਇ ਜ਼ਿਆਦਾਤਰ ਲੋਕ ਇਸ ਨੂੰ ਨਕਾਰਦੇ ਹਨ। ਕੁਝ ਤਾਂ ਉਨ੍ਹਾਂ ਲੋਕਾਂ ਦੇ ਜਾਨੀ ਦੁਸ਼ਮਣ ਬਣ ਜਾਂਦੇ ਹਨ ਜੋ ਖ਼ੁਸ਼ ਖ਼ਬਰੀ ਨੂੰ ਫੈਲਾਉਂਦੇ ਹਨ, ਚਾਹੇ ਇਹ ਲੋਕ ਉਨ੍ਹਾਂ ਦੇ ਘਰਦੇ ਹੀ ਕਿਉਂ ਨਾ ਹੋਣ!
3. ਖ਼ੁਸ਼ ਖ਼ਬਰੀ ਸੁਣਾਉਂਦੇ ਰਹਿਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਹੈ?
ਯੂਹੰ. 15:20) ਭਾਵੇਂ ਕਿ ਕਈ ਦੇਸ਼ਾਂ ਵਿਚ ਲੋਕ ਸਿੱਧੇ ਤੌਰ ਤੇ ਸਾਡਾ ਵਿਰੋਧ ਨਹੀਂ ਕਰਦੇ, ਪਰ ਉਹ ਜਾਂ ਤਾਂ ਸਾਨੂੰ ਦੇਖ ਕੇ ਹੀ ਮੂੰਹ ਫੇਰ ਲੈਂਦੇ ਹਨ ਜਾਂ ਫਿਰ ਸਾਡੀ ਗੱਲ ਉੱਕਾ ਹੀ ਨਹੀਂ ਸੁਣਦੇ। ਇਸ ਲਈ ਦਲੇਰੀ ਨਾਲ ਖ਼ੁਸ਼ ਖ਼ਬਰੀ ਸੁਣਾਉਂਦੇ ਰਹਿਣ ਲਈ ਸਾਨੂੰ ਨਿਹਚਾ ਤੇ ਹਿੰਮਤ ਦੀ ਲੋੜ ਹੈ।—2 ਪਤਰਸ 1:5-8 ਪੜ੍ਹੋ।
3 ਅਸੀਂ ਲੋਕਾਂ ਨੂੰ ਉਹੀ ਸੱਚਾਈਆਂ ਦੱਸਦੇ ਹਾਂ ਜੋ ਯਿਸੂ ਨੇ ਦੱਸੀਆਂ ਸਨ। ਲੋਕ ਸਾਡੇ ਨਾਲ ਵੀ ਉਵੇਂ ਪੇਸ਼ ਆਉਂਦੇ ਹਨ ਜਿਵੇਂ ਕਈ ਯਿਸੂ ਨਾਲ ਪੇਸ਼ ਆਏ ਸਨ। ਪਰ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (4. ਪੌਲੁਸ ਨੂੰ ਕਿਉਂ “ਦਿਲੇਰੀ” ਨਾਲ ਪ੍ਰਚਾਰ ਕਰਨ ਦੀ ਲੋੜ ਸੀ?
4 ਤੁਹਾਨੂੰ ਸ਼ਾਇਦ ਕਦੇ-ਕਦੇ ਪ੍ਰਚਾਰ ਕੰਮ ਵਿਚ ਹਿੱਸਾ ਲੈਣਾ ਔਖਾ ਲੱਗੇ, ਜਾਂ ਫਿਰ ਸ਼ਾਇਦ ਤੁਹਾਨੂੰ ਪ੍ਰਚਾਰ ਸੰਬੰਧੀ ਕੁਝ ਗੱਲਾਂ ਤੋਂ ਡਰ ਲੱਗੇ। ਪਰ ਹੌਸਲਾ ਰੱਖੋ ਕਿਉਂਕਿ ਤੁਹਾਡੇ ਵਾਂਗ ਹੋਰ ਵੀ ਵਫ਼ਾਦਾਰ ਭੈਣ-ਭਰਾ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਪੌਲੁਸ ਰਸੂਲ ਸੱਚਾਈ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਪ੍ਰਚਾਰ ਕਰਦਿਆਂ ਉਹ ਕਿਸੇ ਤੋਂ ਡਰਦਾ ਨਹੀਂ ਸੀ, ਪਰ ਕਦੇ-ਕਦੇ ਉਸ ਨੂੰ ਵੀ ਖ਼ੁਸ਼ ਖ਼ਬਰੀ ਸੁਣਾਉਣ ਲਈ ਜੱਦੋ-ਜਹਿਦ ਕਰਨੀ ਪਈ। ਥੱਸਲੁਨੀਕਾ ਦੇ ਮਸੀਹੀਆਂ ਨੂੰ ਲਿਖਦੇ ਹੋਏ ਪੌਲੁਸ ਨੇ ਕਿਹਾ: “ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ ਜਿਹਾ ਤੁਸੀਂ ਜਾਣਦੇ ਹੋ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।” (1 ਥੱਸ. 2:2) ਫ਼ਿਲਿੱਪੈ ਦੇ ਸਰਦਾਰਾਂ ਨੇ ਪੌਲੁਸ ਅਤੇ ਉਸ ਦੇ ਸਾਥੀ ਸੀਲਾਸ ਨੂੰ ਲਾਠੀਆਂ ਨਾਲ ਕੁਟਵਾਇਆ, ਕੈਦ ਕਰਵਾਇਆ ਅਤੇ ਉਨ੍ਹਾਂ ਦੇ ਪੈਰੀਂ ਕਾਠ ਠੋਕ ਦਿੱਤੇ। (ਰਸੂ. 16:16-24) ਫਿਰ ਵੀ ਪੌਲੁਸ ਅਤੇ ਸੀਲਾਸ “ਦਿਲੇਰੀ” ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੇ। ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ? ਆਓ ਜਾਣੀਏ ਕਿ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਭਗਤਾਂ ਨੇ ਯਹੋਵਾਹ ਬਾਰੇ ਸੱਚਾਈ ਦੱਸਣ ਲਈ ਹਿੰਮਤ ਕਿਵੇਂ ਜੁਟਾਈ ਅਤੇ ਦੇਖੀਏ ਕਿ ਅਸੀਂ ਉਨ੍ਹਾਂ ਦੀਆਂ ਮਿਸਾਲਾਂ ’ਤੇ ਕਿਵੇਂ ਚੱਲ ਸਕਦੇ ਹਾਂ।
ਦੁਸ਼ਮਣਾਂ ਦਾ ਸਾਮ੍ਹਣਾ ਕਰਨ ਲਈ ਦਲੇਰ ਹੋਏ ਯਹੋਵਾਹ ਦੇ ਭਗਤ
5. ਯਹੋਵਾਹ ਦੇ ਵਫ਼ਾਦਾਰ ਭਗਤਾਂ ਨੂੰ ਹਮੇਸ਼ਾ ਦਲੇਰ ਹੋਣ ਦੀ ਲੋੜ ਕਿਉਂ ਪਈ ਹੈ?
5 ਯਿਸੂ ਮਸੀਹ ਦਲੇਰੀ ਦੀ ਸਭ ਤੋਂ ਉੱਤਮ ਮਿਸਾਲ ਸੀ। ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਯਹੋਵਾਹ ਦੇ ਸਾਰੇ ਵਫ਼ਾਦਾਰ ਭਗਤਾਂ ਨੂੰ ਹਮੇਸ਼ਾ ਦਲੇਰੀ ਦਿਖਾਉਣ ਦੀ ਲੋੜ ਪਈ ਹੈ। ਕਿਉਂ? ਕਿਉਂਕਿ ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਬਾਅਦ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੀ ਸੇਵਾ ਕਰਨ ਵਾਲਿਆਂ ਅਤੇ ਸ਼ਤਾਨ ਦੀ ਸੇਵਾ ਕਰਨ ਵਾਲਿਆਂ ਵਿਚਕਾਰ ਦੁਸ਼ਮਣੀ ਚੱਲਦੀ ਰਹੇਗੀ। (ਉਤ. 3:15) ਜਲਦੀ ਹੀ ਇਹ ਦੁਸ਼ਮਣੀ ਸਾਮ੍ਹਣੇ ਆ ਗਈ ਜਦੋਂ ਧਰਮੀ ਆਦਮੀ ਹਾਬਲ ਦੇ ਭਰਾ ਨੇ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿਚ ਲੋਕਾਂ ਨੇ ਇਕ ਹੋਰ ਵਫ਼ਾਦਾਰ ਆਦਮੀ ਹਨੋਕ ਨਾਲ ਵੀ ਦੁਸ਼ਮਣੀ ਕੀਤੀ ਜੋ ਜਲ-ਪਰਲੋ ਤੋਂ ਪਹਿਲਾਂ ਰਹਿੰਦਾ ਸੀ। ਹਨੋਕ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਆਪਣੇ ਲੱਖਾਂ ਦੂਤਾਂ ਸਣੇ ਆਵੇਗਾ ਤੇ ਬੁਰੇ ਲੋਕਾਂ ਨੂੰ ਸਜ਼ਾ ਦੇਵੇਗਾ। (ਯਹੂ. 14, 15) ਇਹ ਸੰਦੇਸ਼ ਸੁਣ ਕੇ ਲੋਕਾਂ ਨੂੰ ਚੰਗਾ ਨਹੀਂ ਲੱਗਾ। ਇਸ ਲਈ ਉਹ ਹਨੋਕ ਨਾਲ ਨਫ਼ਰਤ ਕਰਨ ਲੱਗ ਪਏ ਤੇ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਪਰ ਇਸ ਤੋਂ ਪਹਿਲਾਂ ਹੀ ਯਹੋਵਾਹ ਨੇ ਉਸ ਨੂੰ ਅਲੋਪ ਕਰ ਦਿੱਤਾ। ਹਨੋਕ ਸੱਚ-ਮੁੱਚ ਦਲੇਰੀ ਦੀ ਵਧੀਆ ਮਿਸਾਲ ਸੀ!—ਉਤ. 5:21-24.
6. ਫ਼ਿਰਊਨ ਨਾਲ ਗੱਲ ਕਰਨ ਲਈ ਮੂਸਾ ਨੂੰ ਦਲੇਰ ਹੋਣ ਦੀ ਲੋੜ ਕਿਉਂ ਸੀ?
6 ਮੂਸਾ ਦੀ ਮਿਸਾਲ ’ਤੇ ਵੀ ਗੌਰ ਕਰੋ ਜਿਸ ਨੇ ਦਲੇਰੀ ਨਾਲ ਫ਼ਿਰਊਨ ਨਾਲ ਗੱਲ ਕੀਤੀ! ਫ਼ਿਰਊਨ ਇਹੋ ਜਿਹਾ ਹਾਕਮ ਸੀ ਜਿਸ ਨੂੰ ਨਾ ਸਿਰਫ਼ ਰੱਬ ਦਾ ਰੂਪ ਮੰਨਿਆ ਜਾਂਦਾ ਸੀ, ਸਗੋਂ ਸੂਰਜ ਦੇਵਤੇ ਰਾ ਦਾ ਪੁੱਤਰ ਵੀ ਮੰਨਿਆ ਜਾਂਦਾ ਸੀ। ਉਹ ਸ਼ਾਇਦ ਹੋਰਨਾਂ ਫ਼ਿਰਊਨਾਂ ਦੀ ਤਰ੍ਹਾਂ ਆਪਣੀ ਹੀ ਮੂਰਤ ਦੀ ਪੂਜਾ ਕਰਦਾ ਸੀ। ਉਸ ਦੇ ਮੂੰਹੋਂ ਨਿਕਲੀ ਗੱਲ ਹੀ ਕਾਨੂੰਨ ਹੁੰਦੀ ਸੀ ਜਿਸ ਦੇ ਆਧਾਰ ’ਤੇ ਉਹ ਹਕੂਮਤ ਕਰਦਾ ਸੀ। ਸ਼ਕਤੀਸ਼ਾਲੀ, ਘਮੰਡੀ ਤੇ ਜ਼ਿੱਦੀ ਫ਼ਿਰਊਨ ਦੂਜਿਆਂ ਦੀਆਂ ਸਲਾਹਾਂ ਸੁਣਨ ਦਾ ਆਦੀ ਨਹੀਂ ਸੀ। ਇਸ ਹਾਕਮ ਦੇ ਸਾਮ੍ਹਣੇ ਨਿਮਰ ਚਰਵਾਹੇ ਮੂਸਾ ਨੂੰ ਬਿਨ-ਬੁਲਾਏ ਵਾਰ-ਵਾਰ ਜਾਣਾ ਪਿਆ। ਪਰ ਮੂਸਾ ਨੇ ਉਸ ਅੱਗੇ ਜਾ ਕੇ ਕਿਹੜੀ ਭਵਿੱਖਬਾਣੀ ਕੀਤੀ? ਉਸ ਨੇ ਤਬਾਹਕੁਨ ਮਹਾਂਮਾਰੀਆਂ ਦੀ ਭਵਿੱਖਬਾਣੀ ਕੀਤੀ। ਉਹ ਫ਼ਿਰਊਨ ਤੋਂ ਕੀ ਚਾਹੁੰਦਾ ਸੀ? ਇਹੀ ਕਿ ਫ਼ਿਰਊਨ ਆਪਣੇ ਲੱਖਾਂ ਗ਼ੁਲਾਮਾਂ ਨੂੰ ਮਿਸਰ ਤੋਂ ਜਾਣ ਦੀ ਇਜਾਜ਼ਤ ਦੇ ਦੇਵੇ! ਕੀ ਇਸ ਤਰ੍ਹਾਂ ਕਰਨ ਲਈ ਮੂਸਾ ਨੂੰ ਦਲੇਰ ਹੋਣ ਦੀ ਲੋੜ ਸੀ? ਬਿਲਕੁਲ ਸੀ!—ਗਿਣ. 12:3; ਇਬ. 11:27.
7, 8. (ੳ) ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਭਗਤਾਂ ਉੱਤੇ ਕਿਹੜੀਆਂ ਮੁਸ਼ਕਲਾਂ ਆਈਆਂ? (ਅ) ਕਿਹੜੀ ਗੱਲ ਕਰਕੇ ਉਹ ਭਗਤ ਦਲੇਰੀ ਨਾਲ ਸੱਚੀ ਭਗਤੀ ਦਾ ਪੱਖ ਲੈ ਸਕੇ?
7 ਸਦੀਆਂ ਬਾਅਦ ਪਰਮੇਸ਼ੁਰ ਦੇ ਨਬੀ ਤੇ ਹੋਰ ਵਫ਼ਾਦਾਰ ਭਗਤ ਦਲੇਰੀ ਨਾਲ ਸੱਚੀ ਭਗਤੀ ਦਾ ਪੱਖ ਲੈਂਦੇ ਰਹੇ। ਪਰ ਇਬ. 11:37) ਭਲਾ, ਪਰਮੇਸ਼ੁਰ ਦੇ ਇਨ੍ਹਾਂ ਵਫ਼ਾਦਾਰ ਭਗਤਾਂ ਨੂੰ ਦ੍ਰਿੜ੍ਹ ਰਹਿਣ ਲਈ ਮਦਦ ਕਿੱਥੋਂ ਮਿਲੀ? ਇਸ ਹਵਾਲੇ ਤੋਂ ਪਹਿਲਾਂ ਦੀਆਂ ਕੁਝ ਆਇਤਾਂ ਵਿਚ ਪੌਲੁਸ ਨੇ ਦੱਸਿਆ ਕਿ ਹਾਬਲ, ਅਬਰਾਹਾਮ, ਸਾਰਾਹ ਅਤੇ ਹੋਰਨਾਂ ਨੂੰ ਸਹਿਣ ਦੀ ਤਾਕਤ ਕਿੱਥੋਂ ਮਿਲੀ ਸੀ। ਉਸ ਨੇ ਦੱਸਿਆ: “ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ।” (ਇਬ. 11:13) ਬਿਨਾਂ ਸ਼ੱਕ, ਏਲੀਯਾਹ, ਯਿਰਮਿਯਾਹ ਅਤੇ ਉਨ੍ਹਾਂ ਦੇ ਜ਼ਮਾਨੇ ਦੇ ਹੋਰ ਵਫ਼ਾਦਾਰ ਭਗਤਾਂ ਨੇ ਦਲੇਰੀ ਨਾਲ ਸੱਚੀ ਭਗਤੀ ਦਾ ਪੱਖ ਲਿਆ ਸੀ। ਉਹ ਇਸ ਲਈ ਮੁਸ਼ਕਲਾਂ ਸਹਿ ਸਕੇ ਕਿਉਂਕਿ ਉਨ੍ਹਾਂ ਨੇ ਆਪਣੀਆਂ ਨਜ਼ਰਾਂ ਯਹੋਵਾਹ ਦੇ ਵਾਅਦਿਆਂ ਉੱਤੇ ਟਿਕਾਈਆਂ ਹੋਈਆਂ ਸਨ।—ਤੀਤੁ. 1:2.
ਸ਼ਤਾਨ ਦੀ ਦੁਨੀਆਂ ਨੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ। ਪੌਲੁਸ ਲਿਖਦਾ ਹੈ: “ਓਹ ਪਥਰਾਉ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਝੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ।” (8 ਉਸ ਜ਼ਮਾਨੇ ਦੇ ਵਫ਼ਾਦਾਰ ਭਗਤ ਸੁਨਹਿਰੇ ਭਵਿੱਖ ਦੀ ਉਡੀਕ ਕਰ ਰਹੇ ਸਨ। ਇਹ ਭਗਤ ਜੀ ਉੱਠਣ ਤੋਂ ਬਾਅਦ ਹੌਲੀ-ਹੌਲੀ ਮੁਕੰਮਲ ਹੋਣਗੇ ਅਤੇ ਪ੍ਰਧਾਨ ਜਾਜਕ ਯਿਸੂ ਮਸੀਹ ਅਤੇ ਉਸ ਦੇ ਅਧੀਨ 1,44,000 ਜਾਜਕ ਉਨ੍ਹਾਂ ਨੂੰ “ਬਿਨਾਸ ਦੀ ਗੁਲਾਮੀ” ਤੋਂ ਛੁਡਾਉਣਗੇ। (ਰੋਮੀ. 8:21) ਨਾਲੇ ਯਹੋਵਾਹ ਨੇ ਵਾਅਦਾ ਕਰ ਕੇ ਯਿਰਮਿਯਾਹ ਅਤੇ ਪੁਰਾਣੇ ਜ਼ਮਾਨੇ ਦੇ ਹੋਰ ਦਲੇਰ ਭਗਤਾਂ ਨੂੰ ਇਕ ਗੱਲ ਦਾ ਯਕੀਨ ਦਿਵਾਇਆ ਸੀ ਜਿਸ ਤੋਂ ਉਨ੍ਹਾਂ ਨੂੰ ਹਿੰਮਤ ਮਿਲੀ। ਉਸ ਨੇ ਯਿਰਮਿਯਾਹ ਨਾਲ ਵਾਅਦਾ ਕੀਤਾ ਸੀ: “ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।” (ਯਿਰ. 1:19) ਅੱਜ ਵੀ ਜਦੋਂ ਅਸੀਂ ਭਵਿੱਖ ਬਾਰੇ ਕੀਤੇ ਪਰਮੇਸ਼ੁਰ ਦੇ ਵਾਅਦਿਆਂ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਸਹਿਣ ਦੀ ਤਾਕਤ ਮਿਲਦੀ ਹੈ। ਨਾਲੇ, ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਸਾਨੂੰ ਉਸ ਹਰ ਚੀਜ਼ ਤੋਂ ਬਚਾਵੇਗਾ ਜੋ ਉਸ ਨਾਲ ਸਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀ ਹੈ।—ਕਹਾ. 2:7; 2 ਕੁਰਿੰਥੀਆਂ 4:17, 18 ਪੜ੍ਹੋ।
ਪਿਆਰ ਦੀ ਖ਼ਾਤਰ ਯਿਸੂ ਨੇ ਦਲੇਰੀ ਨਾਲ ਪ੍ਰਚਾਰ ਕੀਤਾ
9, 10. (ੳ) ਧਾਰਮਿਕ ਆਗੂਆਂ (ਅ) ਸਿਪਾਹੀਆਂ (ੲ) ਪ੍ਰਧਾਨ ਜਾਜਕ ਅਤੇ (ਸ) ਪਿਲਾਤੁਸ ਅੱਗੇ ਯਿਸੂ ਨੇ ਕਿਵੇਂ ਦਲੇਰੀ ਦਿਖਾਈ?
9 ਯਿਸੂ ਨੇ ਵੱਖੋ-ਵੱਖ ਤਰੀਕਿਆਂ ਨਾਲ ਦਲੇਰੀ ਦਿਖਾਈ। ਉਦਾਹਰਣ ਲਈ, ਅਸਰ-ਰਸੂਖ ਰੱਖਣ ਵਾਲੇ ਲੋਕ ਯਿਸੂ ਨਾਲ ਨਫ਼ਰਤ ਕਰਦੇ ਸਨ। ਯਿਸੂ ਨੇ ਉਨ੍ਹਾਂ ਨੂੰ ਸਿਰਫ਼ ਉਹੀ ਗੱਲਾਂ ਨਹੀਂ ਦੱਸੀਆਂ ਜੋ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਸਨ, ਸਗੋਂ ਉਸ ਨੇ ਉਹ ਸਾਰੀਆਂ ਗੱਲਾਂ ਸੁਣਾਈਆਂ ਜੋ ਪਰਮੇਸ਼ੁਰ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ। ਉਸ ਨੇ ਨਿਡਰਤਾ ਨਾਲ ਉਨ੍ਹਾਂ ਪ੍ਰਭਾਵਸ਼ਾਲੀ ਧਾਰਮਿਕ ਆਗੂਆਂ ਦਾ ਪਰਦਾ ਫ਼ਾਸ਼ ਕੀਤਾ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਧਰਮੀ ਸਮਝਦੇ ਸਨ ਤੇ ਗ਼ਲਤ ਸਿੱਖਿਆ ਦਿੰਦੇ ਸਨ। ਯਿਸੂ ਨੇ ਸਾਫ਼-ਸਾਫ਼ ਸ਼ਬਦਾਂ ਵਿਚ ਉਨ੍ਹਾਂ ਦੀ ਨਿੰਦਿਆ ਕੀਤੀ। ਇਕ ਮੌਕੇ ’ਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ। ਇਸੇ ਤਰਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਰ ਕੁਧਰਮ ਨਾਲ ਭਰੇ ਹੋਏ ਹੋ।”—ਮੱਤੀ 23:27, 28.
10 ਗਥਸਮਨੀ ਦੇ ਬਾਗ਼ ਵਿਚ ਜਦੋਂ ਸਿਪਾਹੀ ਉਸ ਨੂੰ ਗਿਰਫ਼ਤਾਰ ਕਰਨ ਲਈ ਆਏ, ਤਾਂ ਯਿਸੂ ਨੇ ਦਲੇਰੀ ਨਾਲ ਉਨ੍ਹਾਂ ਨੂੰ ਆਪਣੀ ਪਛਾਣ ਕਰਾਈ। (ਯੂਹੰ. 18:3-8) ਬਾਅਦ ਵਿਚ ਉਸ ਨੂੰ ਮਹਾਸਭਾ ਅੱਗੇ ਲਿਆਂਦਾ ਗਿਆ ਅਤੇ ਪ੍ਰਧਾਨ ਜਾਜਕ ਨੇ ਉਸ ਤੋਂ ਪੁੱਛ-ਗਿੱਛ ਕੀਤੀ। ਭਾਵੇਂ ਯਿਸੂ ਨੂੰ ਪਤਾ ਸੀ ਕਿ ਪ੍ਰਧਾਨ ਜਾਜਕ ਉਸ ਨੂੰ ਮਾਰਨ ਦੇ ਬਹਾਨੇ ਲੱਭ ਰਿਹਾ ਸੀ, ਫਿਰ ਵੀ ਯਿਸੂ ਨੇ ਨਿਡਰਤਾ ਨਾਲ ਕਿਹਾ ਕਿ ਉਹ ਮਸੀਹ ਤੇ ਪਰਮੇਸ਼ੁਰ ਦਾ ਪੁੱਤਰ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਉਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ‘ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖਣਗੇ।’ (ਮਰ. 14:53, 57-65) ਥੋੜ੍ਹੀ ਦੇਰ ਬਾਅਦ ਯਿਸੂ ਨੂੰ ਬੰਨ੍ਹ ਕੇ ਪਿਲਾਤੁਸ ਦੇ ਅੱਗੇ ਲਿਆਂਦਾ ਗਿਆ ਜੋ ਉਸ ਨੂੰ ਬਰੀ ਕਰ ਸਕਦਾ ਸੀ। ਪਰ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਝੂਠੇ ਸਾਬਤ ਕਰਨ ਦੀ ਬਜਾਇ ਯਿਸੂ ਚੁੱਪ ਰਿਹਾ। (ਮਰ. 15:1-5) ਇਸ ਦੇ ਲਈ ਉਸ ਨੂੰ ਕਾਫ਼ੀ ਦਲੇਰ ਹੋਣ ਦੀ ਲੋੜ ਸੀ।
11. ਦਲੇਰੀ ਦਾ ਪਿਆਰ ਨਾਲ ਕੀ ਸੰਬੰਧ ਹੈ?
11 ਯਿਸੂ ਨੇ ਪਿਲਾਤੁਸ ਨੂੰ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰ. 18:37) ਯਹੋਵਾਹ ਨੇ ਯਿਸੂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਕੰਮ ਦਿੱਤਾ ਤੇ ਯਿਸੂ ਨੇ ਖ਼ੁਸ਼ੀ ਨਾਲ ਇਹ ਕੰਮ ਕੀਤਾ ਕਿਉਂਕਿ ਉਹ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਦਾ ਸੀ। (ਲੂਕਾ 4:18, 19) ਯਿਸੂ ਲੋਕਾਂ ਨੂੰ ਵੀ ਪਿਆਰ ਕਰਦਾ ਸੀ। ਉਹ ਜਾਣਦਾ ਸੀ ਕਿ ਉਹ ਕਠਿਨ ਜ਼ਿੰਦਗੀ ਜੀ ਰਹੇ ਸਨ। ਯਿਸੂ ਵਾਂਗ ਅਸੀਂ ਵੀ ਦਲੇਰੀ ਤੇ ਨਿਡਰਤਾ ਨਾਲ ਗਵਾਹੀ ਦਿੰਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਅਤੇ ਗੁਆਂਢੀਆਂ ਨੂੰ ਗਹਿਰਾ ਪਿਆਰ ਕਰਦੇ ਹਾਂ।—ਮੱਤੀ 22:36-40.
ਪਵਿੱਤਰ ਸ਼ਕਤੀ ਸਾਨੂੰ ਦਲੇਰੀ ਨਾਲ ਪ੍ਰਚਾਰ ਕਰਨ ਦਾ ਬਲ ਦਿੰਦੀ ਹੈ
12. ਚੇਲਿਆਂ ਨੂੰ ਕਿਹੜੀ ਗੱਲ ਕਰਕੇ ਖ਼ੁਸ਼ੀ ਹੋਈ?
12 ਯਿਸੂ ਦੀ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਚੇਲੇ ਖ਼ੁਸ਼ ਹੋਏ ਕਿ ਯਹੋਵਾਹ ਨੇ ਉਨ੍ਹਾਂ ਨਾਲ ਹੋਰ ਨਵੇਂ ਚੇਲੇ ਰਲ਼ਾ ਦਿੱਤੇ। ਸਿਰਫ਼ ਇਕ ਦਿਨ ਵਿਚ ਤਕਰੀਬਨ 3,000 ਯਹੂਦੀਆਂ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕਾਂ ਨੇ ਬਪਤਿਸਮਾ ਲਿਆ ਜੋ ਹੋਰਨਾਂ ਥਾਵਾਂ ਤੋਂ ਯਰੂਸ਼ਲਮ ਵਿਚ ਪੰਤੇਕੁਸਤ ਦਾ ਤਿਉਹਾਰ ਮਨਾਉਣ ਆਏ ਹੋਏ ਸਨ! ਯਰੂਸ਼ਲਮ ਦੇ ਕੋਨੇ-ਕੋਨੇ ਵਿਚ ਸ਼ਾਇਦ ਇਸੇ ਗੱਲ ਦੀ ਚਰਚਾ ਹੋ ਰਹੀ ਸੀ! ਬਾਈਬਲ ਕਹਿੰਦੀ ਹੈ: “ਹਰ ਇੱਕ ਜਾਨ ਨੂੰ ਡਰ ਲੱਗਾ ਅਰ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪਰਗਟ ਹੋਏ।”—ਰਸੂ. 2:41, 43.
13. ਭਰਾਵਾਂ ਨੇ ਦਲੇਰੀ ਲਈ ਪ੍ਰਾਰਥਨਾ ਕਿਉਂ ਕੀਤੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
13 ਲੋਹਾ-ਲਾਖਾ ਹੋਏ ਧਾਰਮਿਕ ਆਗੂਆਂ ਨੇ ਪਤਰਸ ਤੇ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਸਾਰੀ ਰਾਤ ਕੈਦ ਵਿਚ ਰੱਖਿਆ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਯਿਸੂ ਬਾਰੇ ਗੱਲ ਵੀ ਨਾ ਕਰਨ। ਰਿਹਾਅ ਹੋਣ ਤੇ ਦੋਵਾਂ ਨੇ ਬਾਕੀ ਭਰਾਵਾਂ ਨੂੰ ਦੱਸਿਆ ਕਿ ਉਨ੍ਹਾਂ ਨਾਲ ਕੀ ਕੁਝ ਹੋਇਆ। ਇਸ ਲਈ ਉਨ੍ਹਾਂ ਸਾਰੇ ਭਰਾਵਾਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਵਿਰੋਧ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇ। ਉਨ੍ਹਾਂ ਨੇ ਬੇਨਤੀ ਕੀਤੀ: “ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।” ਇਸ ਦਾ ਨਤੀਜਾ ਕੀ ਨਿਕਲਿਆ? “ਸੱਭੋ ਪਵਿੱਤ੍ਰ ਆਤਮਾ [ਸ਼ਕਤੀ] ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।”—ਰਸੂ. 4:24-31.
14. ਪ੍ਰਚਾਰ ਕਰਦਿਆਂ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ?
14 ਧਿਆਨ ਦਿਓ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਚੇਲੇ ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾ ਸਕੇ। ਅਸੀਂ ਆਪਣੀ ਤਾਕਤ ਦੇ ਸਹਾਰੇ ਦੂਜਿਆਂ ਨੂੰ, ਇੱਥੋਂ ਤਕ ਕਿ ਸੰਦੇਸ਼ ਦਾ ਵਿਰੋਧ ਕਰਨ ਵਾਲਿਆਂ ਨੂੰ ਦਲੇਰੀ ਨਾਲ ਸੱਚਾਈ ਨਹੀਂ ਦੱਸ ਸਕਦੇ। ਯਹੋਵਾਹ ਸਾਨੂੰ ਆਪਣੀ ਸ਼ਕਤੀ ਦੇ ਸਕਦਾ ਹੈ ਅਤੇ ਦੇਵੇਗਾ ਵੀ ਜੇ ਅਸੀਂ ਉਸ ਕੋਲੋਂ ਇਹ ਸ਼ਕਤੀ ਮੰਗੀਏ। ਯਹੋਵਾਹ ਦੀ ਮਦਦ ਨਾਲ ਅਸੀਂ ਵੀ ਦਲੇਰੀ ਨਾਲ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਸਾਮ੍ਹਣਾ ਕਰ ਸਕਾਂਗੇ।—ਜ਼ਬੂਰਾਂ ਦੀ ਪੋਥੀ 138:3 ਪੜ੍ਹੋ।
ਮਸੀਹੀ ਅੱਜ ਦਲੇਰੀ ਨਾਲ ਪ੍ਰਚਾਰ ਕਰਦੇ ਹਨ
15. ਅੱਜ ਸੱਚਾਈ ਲੋਕਾਂ ਨੂੰ ਕਿਵੇਂ ਅੱਡ ਕਰਦੀ ਹੈ?
15 ਪੁਰਾਣੇ ਸਮਿਆਂ ਦੀ ਤਰ੍ਹਾਂ ਅੱਜ ਵੀ ਸੱਚਾਈ ਲੋਕਾਂ ਨੂੰ ਅੱਡ ਕਰਦੀ ਹੈ। ਕੁਝ ਲੋਕ ਸੱਚਾਈ ਨੂੰ ਅਪਣਾ ਲੈਂਦੇ ਹਨ ਜਦਕਿ ਕਈ ਲੋਕ ਸਾਡੀ ਗੱਲ ਹੀ ਨਹੀਂ ਸਮਝਦੇ ਤੇ ਨਾ ਹੀ ਕੋਈ ਕਦਰ ਕਰਦੇ ਹਨ ਕਿ ਅਸੀਂ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਯਿਸੂ ਦੀ ਭਵਿੱਖਬਾਣੀ ਦੇ ਅਨੁਸਾਰ ਕੁਝ ਲੋਕ ਸਾਡੀ ਨੁਕਤਾਚੀਨੀ ਕਰਦੇ ਹਨ, ਮਖੌਲ ਉਡਾਉਂਦੇ ਜਾਂ ਸਾਡੇ ਨਾਲ ਨਫ਼ਰਤ ਕਰਦੇ ਹਨ। (ਮੱਤੀ 10:22) ਕਦੀ-ਕਦਾਈਂ ਮੀਡੀਆ ਸਾਨੂੰ ਬਦਨਾਮ ਕਰਨ ਲਈ ਝੂਠੀ ਜਾਣਕਾਰੀ ਤੇ ਪ੍ਰਾਪੇਗੰਡਾ ਫੈਲਾਉਂਦਾ ਹੈ। (ਜ਼ਬੂ. 109:1-3) ਫਿਰ ਵੀ ਯਹੋਵਾਹ ਦੇ ਲੋਕ ਦੁਨੀਆਂ ਭਰ ਵਿਚ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ।
16. ਕਿਹੜੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਸਾਡੀ ਦਲੇਰੀ ਦੇਖ ਕੇ ਲੋਕ ਖ਼ੁਸ਼ ਖ਼ਬਰੀ ਸੁਣਨ ਨੂੰ ਤਿਆਰ ਹੋ ਜਾਂਦੇ ਹਨ?
16 ਸਾਡੀ ਦਲੇਰੀ ਦੇਖ ਕੇ ਕੁਝ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੋ ਜਾਂਦੇ ਹਨ। ਕਿਰਗਿਜ਼ਸਤਾਨ ਵਿਚ ਇਕ ਭੈਣ ਕਹਿੰਦੀ ਹੈ: “ਜਦ ਮੈਂ ਇਕ ਘਰ ਪ੍ਰਚਾਰ ਕਰ ਰਹੀ ਸੀ, ਤਾਂ ਘਰ ਦੇ ਮਾਲਕ ਨੇ ਮੈਨੂੰ ਕਿਹਾ: ‘ਮੈਂ ਰੱਬ ਨੂੰ ਮੰਨਦਾ ਹਾਂ, ਪਰ ਈਸਾਈਆਂ ਦੇ ਰੱਬ ਨੂੰ ਨਹੀਂ ਮੰਨਦਾ। ਜੇ ਤੂੰ ਇਸ ਘਰ ਦੁਬਾਰਾ ਆਈ, ਤਾਂ ਮੈਂ ਆਪਣਾ ਕੁੱਤਾ ਤੇਰੇ ਪਿੱਛੇ ਲਾ ਦੇਣਾ!’
ਉਸ ਬੰਦੇ ਦੇ ਪਿੱਛੇ ਮੈਂ ਸੰਗਲੀ ਨਾਲ ਬੰਨ੍ਹਿਆ ਵੱਡਾ ਸਾਰਾ ਬੁੱਲਡੌਗ ਦੇਖਿਆ। ਪਰ ਕਿੰਗਡਮ ਨਿਊਜ਼ ਨੰ. 37 ‘ਧਰਮਾਂ ਤੇ ਰੱਬੀ ਕਹਿਰ’ ਵੰਡਣ ਦੀ ਮੁਹਿੰਮ ਦੌਰਾਨ ਮੈਂ ਉਸੇ ਘਰ ਜਾਣ ਬਾਰੇ ਸੋਚਿਆ ਕਿ ਮੈਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਮਿਲਾਂਗੀ। ਪਰ ਦਰਵਾਜ਼ਾ ਉਸੇ ਬੰਦੇ ਨੇ ਖੋਲ੍ਹਿਆ। ਮੈਂ ਫਟਾਫਟ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਕਿਹਾ: ‘ਹੈਲੋ ਜੀ, ਮੈਨੂੰ ਯਾਦ ਹੈ ਕਿ ਤਿੰਨ ਦਿਨ ਪਹਿਲਾਂ ਅਸੀਂ ਕੀ ਗੱਲ ਕੀਤੀ ਸੀ ਤੇ ਮੈਨੂੰ ਤੁਹਾਡੇ ਕੁੱਤੇ ਵਾਲੀ ਗੱਲ ਵੀ ਯਾਦ ਹੈ। ਪਰ ਤੁਹਾਨੂੰ ਮਿਲੇ ਬਗੈਰ ਮੇਰਾ ਅਗਲੇ ਘਰ ਜਾਣ ਨੂੰ ਮਨ ਨਹੀਂ ਕੀਤਾ ਕਿਉਂਕਿ ਤੁਹਾਡੇ ਵਾਂਗ ਮੈਂ ਵੀ ਇੱਕੋ ਸੱਚੇ ਪਰਮੇਸ਼ੁਰ ਨੂੰ ਮੰਨਦੀ ਹਾਂ। ਪਰਮੇਸ਼ੁਰ ਜਲਦੀ ਹੀ ਉਨ੍ਹਾਂ ਧਰਮਾਂ ਨੂੰ ਸਜ਼ਾ ਦੇਵੇਗਾ ਜੋ ਉਸ ਦਾ ਅਨਾਦਰ ਕਰਦੇ ਹਨ। ਇਸ ਟ੍ਰੈਕਟ ਨੂੰ ਪੜ੍ਹ ਕੇ ਤੁਹਾਨੂੰ ਹੋਰ ਜ਼ਿਆਦਾ ਪਤਾ ਲੱਗੇਗਾ।’ ਮੈਂ ਹੈਰਾਨ ਹੋਈ ਕਿ ਉਸ ਬੰਦੇ ਨੇ ਕਿੰਗਡਮ ਨਿਊਜ਼ ਲੈ ਲਿਆ। ਫਿਰ ਮੈਂ ਅਗਲੇ ਘਰ ਚਲੇ ਗਈ। ਕੁਝ ਹੀ ਮਿੰਟਾਂ ਬਾਅਦ ਉਹ ਹੱਥ ਵਿਚ ਕਿੰਗਡਮ ਨਿਊਜ਼ ਫੜੀ ਮੇਰੇ ਵੱਲ ਭੱਜਾ ਆਇਆ। ਉਸ ਨੇ ਕਿਹਾ, ‘ਮੈਂ ਇਹਨੂੰ ਪੜ੍ਹ ਲਿਆ। ਹੁਣ ਮੈਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਮੈਂ ਰੱਬ ਦੇ ਕ੍ਰੋਧ ਤੋਂ ਬਚ ਜਾਵਾਂ?’” ਉਸ ਆਦਮੀ ਨਾਲ ਸਟੱਡੀ ਸ਼ੁਰੂ ਹੋ ਗਈ ਤੇ ਉਹ ਮੀਟਿੰਗਾਂ ਵਿਚ ਆਉਣ ਲੱਗ ਪਿਆ।17. ਇਕ ਭੈਣ ਦੀ ਦਲੇਰੀ ਨੂੰ ਦੇਖ ਕੇ ਇਕ ਡਰਾਕਲ ਬਾਈਬਲ ਸਟੂਡੈਂਟ ਨੂੰ ਕਿਵੇਂ ਹੌਸਲਾ ਮਿਲਿਆ?
17 ਸਾਡੀ ਦਲੇਰੀ ਦੇਖ ਕੇ ਦੂਸਰਿਆਂ ਨੂੰ ਵੀ ਦਲੇਰ ਬਣਨ ਦਾ ਹੌਸਲਾ ਮਿਲ ਸਕਦਾ ਹੈ। ਰੂਸ ਵਿਚ ਇਕ ਭੈਣ ਨੇ ਬਸ ਵਿਚ ਸਫ਼ਰ ਕਰਦਿਆਂ ਇਕ ਔਰਤ ਨੂੰ ਰਸਾਲਾ ਪੇਸ਼ ਕੀਤਾ। ਉਸੇ ਵੇਲੇ ਇਕ ਆਦਮੀ ਆਪਣੀ ਸੀਟ ਤੋਂ ਉੱਠਿਆ ਤੇ ਭੈਣ ਦੇ ਹੱਥੋਂ ਰਸਾਲਾ ਖੋਹ ਲਿਆ ਅਤੇ ਗੁੱਛ-ਮੁੱਛ ਕਰ ਕੇ ਭੁੰਜੇ ਵਗਾਹ ਮਾਰਿਆ। ਉੱਚੀ-ਉੱਚੀ ਗਾਲ਼ਾਂ ਕੱਢਦੇ ਹੋਏ, ਉਸ ਨੇ ਭੈਣ ਦਾ ਪਤਾ ਮੰਗਿਆ ਤੇ ਪਿੰਡ ਵਿਚ ਪ੍ਰਚਾਰ ਨਾ ਕਰਨ ਦੀ ਚੇਤਾਵਨੀ ਦਿੱਤੀ। ਭੈਣ ਨੇ ਮਦਦ ਲਈ ਯਹੋਵਾਹ ਨੂੰ ਦੁਆ ਕੀਤੀ ਤੇ ਯਿਸੂ ਦੇ ਇਹ ਸ਼ਬਦ ਚੇਤੇ ਕੀਤੇ: “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ।” (ਮੱਤੀ 10:28) ਉਹ ਚੁੱਪ-ਚਾਪ ਖੜ੍ਹੀ ਹੋ ਗਈ ਤੇ ਫਿਰ ਬੰਦੇ ਨੂੰ ਕਿਹਾ, “ਮੈਂ ਤੁਹਾਨੂੰ ਆਪਣਾ ਪਤਾ ਨਹੀਂ ਦੱਸਾਂਗੀ ਤੇ ਮੈਂ ਪਿੰਡ ਵਿਚ ਪ੍ਰਚਾਰ ਕਰਦੀ ਰਹਾਂਗੀ।” ਫਿਰ ਉਹ ਬਸ ਤੋਂ ਉੱਤਰ ਗਈ। ਇਸ ਭੈਣ ਨੂੰ ਪਤਾ ਨਹੀਂ ਸੀ ਕਿ ਉਸ ਦੀ ਇਕ ਬਾਈਬਲ ਸਟੂਡੈਂਟ ਉਸੇ ਬਸ ਵਿਚ ਸਫ਼ਰ ਕਰ ਰਹੀ ਸੀ। ਇਹ ਤੀਵੀਂ ਇਨਸਾਨਾਂ ਦੇ ਡਰ ਦੇ ਮਾਰੇ ਮੀਟਿੰਗਾਂ ਵਿਚ ਨਹੀਂ ਆਉਂਦੀ ਸੀ। ਪਰ ਸਾਡੀ ਭੈਣ ਦੀ ਦਲੇਰੀ ਦੇਖ ਕੇ ਇਸ ਬਾਈਬਲ ਸਟੂਡੈਂਟ ਨੇ ਫ਼ੈਸਲਾ ਕੀਤਾ ਕਿ ਉਹ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦੇਵੇਗੀ।
18. ਯਿਸੂ ਦੀ ਤਰ੍ਹਾਂ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?
18 ਪਰਮੇਸ਼ੁਰ ਤੋਂ ਦੂਰ ਹੋਈ ਇਸ ਦੁਨੀਆਂ ਨੂੰ ਪ੍ਰਚਾਰ ਕਰਨ ਲਈ ਸਾਨੂੰ ਯਿਸੂ ਦੀ ਤਰ੍ਹਾਂ ਦਲੇਰ ਬਣਨ ਦੀ ਲੋੜ ਹੈ। ਤੁਸੀਂ ਦਲੇਰ ਕਿਵੇਂ ਬਣ ਸਕਦੇ ਹੋ? ਭਵਿੱਖ ਉੱਤੇ ਨਜ਼ਰਾਂ ਟਿਕਾਈ ਰੱਖੋ। ਪਰਮੇਸ਼ੁਰ ਅਤੇ ਗੁਆਂਢੀ ਲਈ ਆਪਣੇ ਪਿਆਰ ਨੂੰ ਠੰਢਾ ਨਾ ਪੈਣ ਦਿਓ। ਹਿੰਮਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ ਕਿਉਂਕਿ ਯਿਸੂ ਤੁਹਾਡੇ ਨਾਲ ਹੈ। (ਮੱਤੀ 28:20) ਪਵਿੱਤਰ ਸ਼ਕਤੀ ਤੁਹਾਡੀ ਮਦਦ ਕਰੇਗੀ। ਯਹੋਵਾਹ ਦੀ ਮਿਹਰ ਤੁਹਾਡੇ ਉੱਤੇ ਹੋਵੇਗੀ ਤੇ ਉਹ ਤੁਹਾਡਾ ਸਾਥ ਦੇਵੇਗਾ। ਇਸ ਲਈ ਆਓ ਆਪਾਂ ਦਲੇਰ ਹੋ ਕੇ ਕਹੀਏ: “[ਯਹੋਵਾਹ] ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ?”—ਇਬ. 13:6.
ਤੁਸੀਂ ਕਿਵੇਂ ਜਵਾਬ ਦੇਵੋਗੇ?
• ਪਰਮੇਸ਼ੁਰ ਦੇ ਭਗਤਾਂ ਨੂੰ ਦਲੇਰ ਹੋਣ ਦੀ ਕਿਉਂ ਲੋੜ ਹੈ?
• ਦਲੇਰ ਹੋਣ ਬਾਰੇ ਅਸੀਂ . . .
ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਭਗਤਾਂ ਤੋਂ ਕੀ ਸਿੱਖਦੇ ਹਾਂ?
ਯਿਸੂ ਮਸੀਹ ਤੋਂ ਕੀ ਸਿੱਖਦੇ ਹਾਂ?
ਪਹਿਲੀ ਸਦੀ ਦੇ ਮਸੀਹੀਆਂ ਤੋਂ ਕੀ ਸਿੱਖਦੇ ਹਾਂ?
ਅੱਜ ਦੇ ਭੈਣਾਂ-ਭਰਾਵਾਂ ਤੋਂ ਕੀ ਸਿੱਖਦੇ ਹਾਂ?
[ਸਵਾਲ]
[ਸਫ਼ਾ 21 ਉੱਤੇ ਤਸਵੀਰ]
ਯਿਸੂ ਨੇ ਨਿਡਰ ਹੋ ਕੇ ਧਾਰਮਿਕ ਆਗੂਆਂ ਦਾ ਪਰਦਾ ਫ਼ਾਸ਼ ਕੀਤਾ
[ਸਫ਼ਾ 23 ਉੱਤੇ ਤਸਵੀਰ]
ਯਹੋਵਾਹ ਸਾਨੂੰ ਪ੍ਰਚਾਰ ਕਰਨ ਦੀ ਹਿੰਮਤ ਦਿੰਦਾ ਹੈ