Skip to content

Skip to table of contents

ਛੋਟੀ ਜਿਹੀ ਕੁੜੀ, ਵੱਡਾ ਦਿਲ!

ਛੋਟੀ ਜਿਹੀ ਕੁੜੀ, ਵੱਡਾ ਦਿਲ!

ਛੋਟੀ ਜਿਹੀ ਕੁੜੀ, ਵੱਡਾ ਦਿਲ!

ਹਾਲ ਹੀ ਵਿਚ ਬ੍ਰਾਜ਼ੀਲ ਦੀ ਇਕ ਨੌਂ ਸਾਲਾਂ ਦੀ ਕੁੜੀ ਨੇ ਆਪਣੀ ਮਰਜ਼ੀ ਨਾਲ ਕੁਝ ਪੈਸੇ ਦਾਨ ਕੀਤੇ। ਉਸ ਕੋਲ ਕੁੱਲ 43 ਡਾਲਰ ਸਨ ਜੋ ਉਸ ਨੇ ਜਮ੍ਹਾ ਕਰ ਕੇ ਰੱਖੇ ਹੋਏ ਸਨ। ਉਸ ਨੇ ਇਹ ਰਕਮ ਦੋ ਹਿੱਸਿਆਂ ਵਿਚ ਵੰਡ ਦਿੱਤੀ—18 ਡਾਲਰ ਤੇ 25 ਡਾਲਰ। ਉਸ ਨੇ 18 ਡਾਲਰ ਆਪਣੇ ਕਿੰਗਡਮ ਹਾਲ ਦੀ ਦਾਨ ਪੇਟੀ ਵਿਚ ਪਾ ਦਿੱਤੇ। ਫਿਰ ਉਸ ਨੇ 25 ਡਾਲਰ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਘੱਲ ਦਿੱਤੇ ਜਿਸ ਨਾਲ ਉਸ ਨੇ ਇਕ ਛੋਟੀ ਜਿਹੀ ਚਿੱਠੀ ਵੀ ਭੇਜੀ। ਚਿੱਠੀ ਵਿਚ ਉਸ ਨੇ ਲਿਖਿਆ: “ਮੈਂ ਇਹ ਪੈਸੇ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਲਈ ਦੇਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨਾ ਚਾਹੁੰਦੀ ਹਾਂ ਜੋ ਦੁਨੀਆਂ ਭਰ ਵਿਚ ਪ੍ਰਚਾਰ ਕਰ ਰਹੇ ਹਨ। ਮੈਂ ਬੜੇ ਪਿਆਰ ਨਾਲ ਯਹੋਵਾਹ ਨੂੰ ਇਹ ਪੈਸੇ ਦੇ ਰਹੀ ਹਾਂ।”

ਇਸ ਛੋਟੀ ਕੁੜੀ ਦੇ ਮਾਪਿਆਂ ਨੇ ਉਸ ਨੂੰ ਸਿਖਾਇਆ ਹੈ ਕਿ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਹਿੱਸਾ ਲੈਣਾ ਕਿੰਨਾ ਜ਼ਰੂਰੀ ਹੈ! ਉਨ੍ਹਾਂ ਨੇ ਉਸ ਦੇ ਦਿਲ ਵਿਚ ਇਹ ਗੱਲ ਬਿਠਾਈ ਕਿ ਉਸ ਨੂੰ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰਨੀ’ ਚਾਹੀਦੀ ਹੈ। (ਕਹਾ. 3:9) ਉਸ ਛੋਟੀ ਜਿਹੀ ਕੁੜੀ ਵਾਂਗ ਆਓ ਆਪਾਂ ਵੀ ਆਪਣੇ ਦੇਸ਼ ਵਿਚ ਅਤੇ ਦੁਨੀਆਂ ਭਰ ਵਿਚ ਹੋ ਰਹੇ ਰਾਜ ਦੇ ਪ੍ਰਚਾਰ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲਈਏ!